ਮਈ ਦੇ ਪਹਿਲੇ ਹਫ਼ਤੇ ਚ ਛੇਵੇਂ ਤਨਖਾਹ ਕਮਿਸ਼ਨ ਦੇ ਚੇਅਰਮੈਨ ਜੈ ਸਿੰਘ ਗਿੱਲ ਵਲੋਂ ਦਿੱਤੀ ਗਈ ਰਿਪੋਰਟ 18 ਜੂਨ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ 'ਚ ਪੇਸ਼ ਹੋਵੇਗੀ। ਇਸ ਰਿਪੋਰਟ ਨੂੰ ਲੈ ਕੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਬਾਰੇ ਦੱਸਿਆ ਗਿਆ।
Also read:
ਕੋਰੋਨਾ ਕਾਲ ਨੂੰ ਦੇਖਦੇ ਹੋਏ
ਕੈਬਨਿਟ ਮੰਤਰੀਆਂ ਦੀ ਮੀਟਿੰਗ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਕੁਝ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜੇਕਰ ਮੀਟਿੰਗ 'ਚ ਉਨ੍ਹਾਂ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਹੋਣਗੇ ਤਾਂ ਉਹ ਨਹੀਂ ਆਉਣਗੇ, ਜਿਸ ਤੋਂ ਬਾਅਦ ਮੀਟਿੰਗ 'ਚ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਸ਼ਾਮਲ ਨਹੀਂ ਹੋਏ।
ਪ੍ਰਾਪਤ ਜਾਣਕਾਰੀ ਅਨੁਸਾਰ ਵਿੱਤ ਮੰਤਰੀ
ਮਨਪ੍ਰੀਤ ਬਾਦਲ ਨੇ ਪਾਵਰ ਪੁਆਇੰਟ
ਪੇਸ਼ਕਾਰੀ ਦਿੱਤੀ, ਜਿਸ ਵਿਚ ਮੰਤਰੀਆਂ ਨੂੰ
ਕਿਹਾ ਗਿਆ ਕਿ ਜੇਕਰ ਏਰੀਅਰ ਇਕੱਠਾ
ਦਿੱਤਾ ਜਾਂਦਾ ਹੈ ਤਾਂ ਖ਼ਜ਼ਾਨੇ 'ਤੇ ਬੋਝ ਆ
ਜਾਵੇਗਾ। ਇਸ ਲਈ ਇਸ ਨੂੰ ਨੌਂ ਕਿਸ਼ਤਾਂ
'ਚ ਦਿੱਤਾ ਜਾਵੇਗਾ। ਤਨਖ਼ਾਹ ਕਮਿਸ਼ਨ ਦੀ
ਰਿਪੋਰਟ ਲਾਗੂ ਕਰਨ ਨਾਲ ਤਨਖ਼ਾਹ ਤੇ
ਪੈਨਸ਼ਨ ਦਾ ਮਿਲਾ ਕੇ ਸੱਤ ਹਜ਼ਾਰ ਕਰੋੜ
ਰੁਪਏ ਦਾ ਬੋਝ ਪਵੇਗਾ। ਕਮਿਸ਼ਨ ਨੇ 17
ਫ਼ੀਸਦੀ ਤਨਖ਼ਾਹ ਵਧਾਉਣ ਦੀ ਸਿਫਾਰਸ਼ ਕੀਤੀ ਹੈ।