शनिवार, जून 05, 2021

ਆਂਗਨਵਾੜੀ ਭਰਤੀ ਲਈ ਪੇਸ਼ ਹੋਣ ਵਾਲੀਆਂ ਮੁਸ਼ਕਿਲਾਂ ਦਾ ਹੱਲ। ਪੜੋ ਪੂਰੀ ਖਬਰ👇

ਆਂਗਣਵਾੜੀ ਭਰਤੀ ਲਈ ਕਿਵੇਂ ਅਪਲਾਈ ਕਰੀਏ ਪੰਜਾਬ ਸਰਕਾਰ ਨੇ ਆਂਗਣਵਾੜੀ ਉਮੀਦਵਾਰਾਂ ਦੀ ਭਰਤੀ ਲਈ 4481 ਅਸਾਮੀਆਂ ਦੀ ਮੰਗ ਕੀਤੀ ਹੈ। ਆਂਗਣਵਾੜੀ ਵਰਕਰਾਂ ਲਈ ਗ੍ਰੈਜੂਏਸ਼ਨ ਅਤੇ ਆਂਗਨਵਾੜੀ ਹੈਲਪਰ ਵਿੱਦਿਅਕ ਯੋਗਤਾ ਮੈਟ੍ਰਿਕ ਪਾਸ ਹੋਵੇਗੀ। ਉਮਰ ਆਂਗਨਵਾੜੀ ਵਰਕਰ ਅਤੇ ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਤੋਂ ਵੱਧ ਉਮਰ 37 ਸਾਲ ਹੋਵੇਗੀ। 

ਅਪਲਾਈ  ਕਿਵੇਂ  ਹੋਵੇਗਾ ? ਆਨਲਾਈਨ ਜਾ  ਆਫਲਾਈਨ 
ਅਪਲਾਈ  ਆਫਲਾਈਨ   ਕਰਨਾ ਹੈ।   

ਅਪਲਾਈ  ਕਿਵੇਂ ਕਰਨਾ ਹੈ: - ਸਭ ਤੋਂ ਪਹਿਲਾਂ ਪ੍ਰੋਫਾਰਮਾ ਡਾਊਨਲੋਡ ਕਰੋ , ਪਰਫੋਰਮਾ download ਕਰ ਕੇ ਉਸ ਵਿੱਚ ਦਿੱਤੇ ਵੇਰਵੇ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਭਰ ਦਿੱਤਾ ਜਾਵੇ।

ਫਾਰਮ ਕਿਥੇ ਜਮਾਂ  ਹੋਣਗੇ ?
ਜਿਸ ਜਿਲ੍ਹੇ  ਵਿਚ ਪੋਸਟ ਖਾਲੀ ਹੈ ਉਸ ਜਿਲੇ ਦੇ ਜ਼ਿਲ੍ਹਾ  ਪ੍ਰੋਗ੍ਰਾਮ ਅਫਸਰ ਕੋਲ ਫਾਰਮ ਜਮਾ ਹੋਣਗੇ।

ਹਰੇਕ ਜਿਲ੍ਹੇ  ਦੇ  ਪ੍ਰੋਗਰਾਮ ਅਫਸਰ ਦਾ ਦਫਤਰ ਦਾ ਪਤਾ, ਮੋਬਾਈਲ ਨੰਬਰ ਅਤੇ ਈ-ਮੇਲ ਦਾ ਪਤਾ ਅਤੇ ਅਸਾਮੀਆਂ ਦੀ ਗਿਣਤੀ ਦੇਖਣ ਲਈ  ਇਥੇ ਕਲਿਕ ਕਰੋ  

ਪ੍ਰੋਫਾਰਮਾ ਭਰਨ ਉਪਰੰਤ ਸਾਰੇ ਦਸਤਾਵੇਜ਼ਾਂ ਦੀਆਂ ਕਾਪੀਆਂ ਨਾਲ ਲਗਾ ਕੇ ਸਬੰਧਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਜਮਾਂ ਕਰਵਾ ਦਿਊ।
 ਯੋਗਤਾ ਕੀ  ਹੈ ?
ਆਂਗਣਵਾੜੀ ਵਰਕਰ ਲਈ  Graduation  ਅਤੇ ਆਂਗਣਵਾੜੀ ਹੈਲਪਰ ਲਈ ਮੈਟ੍ਰਿਕ ਪਾਸ ਹੋਣਾ ਜਰੂਰੀ ਹੈ।   ਦਸਵੀਂ ਪੱਧਰ ਤੇ ਪੰਜਾਬੀ ਪਾਸ ਹੋਣਾ ਲਾਜਮੀ ਹੈ।  

    

ਕੀ ਇਕ ਤੋਂ ਵੱਧ  ਅਸਾਮੀਆਂ ਤੇ ਅਪਲਾਈ  ਕੀਤਾ ਜਾ ਸਕਦਾ ਹੈ ?
ਹਾਂਜੀ।  ਇਕ ਤੋਂ ਵੱਧ  ਅਸਾਮੀਆਂ ਤੇ ਅਪਲਾਈ  ਕੀਤਾ ਜਾ ਸਕਦਾ ਹੈ। 
ਇਕ ਤੌ ਵੱਧ ਅਸਾਮੀਆਂ ਤੇ ਅਪਲਾਈ ਕਰਨ ਲਈ  ਅਲਗ ਅਲਗ ਪ੍ਰੋਫਾਰਮਾ ਭਰ ਕੇ ਜਮਾ ਕਰਵਾਉਣੇ ਹਨ। 

ਕੀ ਰਿਹਾਇਸ ਦੇ ਸਬੂਤ ਜਰੂਰੀ ਹੈ ?
 ਹਾਂਜੀ ਰਿਹਾਇਸ ਦਾ ਸਬੂਤ ਜਰੂਰੀ ਹੈ , ਰਿਹਾਇਸ ਦੇ ਸਬੂਤ ਲਈ ਵੋਟਰ ਕਾਰਡ ਦੀ ਕਾਪੀ , ਜਰੂਰ ਦਸਤਾਵੇਜਾਂ ਦੇ ਨਾਲ ਲਗਾਓ  

ਖਾਲੀ ਅਸਾਮੀਆਂ ਦਾ ਪਤਾ ਕਿਥੇ ਲਗੇਗਾ?
ਹਰੇਕ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ ਅਸਾਮੀਆਂ ਦਾ ਵੇਰਵਾ ਦਿੱਤਾ ਗਿਆ ਹੈ।Today's Highlight

ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ, ਪੜ੍ਹੋ

  ਵੱਧ ਰਹੀ ਤਪਸ਼, ਲੂ ਤੋਂ ਬਚੋਂ - ਸਿਵਲ ਸਰਜਨ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀਓ ਅੰਮ੍ਰਿਤਸਰ 10 ਜੂਨ : ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਦਫ਼...