1
ਆਂਗਣਵਾੜੀ ਵਰਕਰਾਂ/ਹੈਲਪਰਾਂ ਦੀਆਂ ਸੇਵਾਵਾਂ ਸੰਬੰਧੀ
ਨੰ: . ਵਿਦਿਅਕ ਯੋਗਤਾ
ਗੈਜੂਏਸ਼ਨ
ਗੈਜੂਏਸ਼ਨ ਡਿਗਰੀ ਵਿੱਚ ਬਾਲ ਵਿਕਾਸ, ਮਨੁੱਖੀ ਵਿਕਾਸ, ਮਨੋਵਿਗਿਆਨ, ਨਿਊਟੀਸ਼ਨ, ਅਰਥਸ਼ਾਸਤਰ,
ਸਮਾਜ ਸ਼ਾਸਤਰ ਅਤੇ ਹੋਮ ਸਾਇੰਸ ਦੇ ਵਿਸ਼ਿਆਂ ਵਾਲੀਆਂ ਬਿਨੈਕਾਰਾਂ ਨੂੰ ਤੇ ਵਧੇਰੇ ਅੰਕ ਦਿੱਤੇ ਜਾਣਗੇ।
ਦਸਵੀਂ ਜਾਂ ਉਸ ਤੋਂ ਉੱਪਰਲੇ ਪੱਧਰ ਤੇ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ ਹੋਵੇ।
.
ਆਂਗਣਵਾੜੀੀ ਹੈਲਪਰ ਦੀ ਭਰਤੀ ਲਈ ਵਿੱਦਿਅਕ ਯੋਗਤਾ ਮੈਟਿਕ ਹੋਵੇਗੀ। ਉੱਪਰੋਕਤ ਸ਼ਰਤ (ii) ਆਂਗਣਵਾੜੀ
ਹੈਲਪਰ ਦੀ ਭਰਤੀ ਲਈ ਵੀ ਹੋਵੇਗੀ।
2. ਉਮਰ
. ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 37
ਸਾਲ ਹੋਵੇਗੀ।
ਅਨੁਸੂਚਿਤ ਪਿਛੜੀਆਂ ਜਾਤੀਆਂ ਦੇ ਉਮੀਦਵਾਰਾਂ ਲਈ ਉਮਰ ਦੀ ਹੱਦ 42 ਸਾਲ ਹੋਵੇਗੀ।
40%-50% ਤੱਕ ਅੰਗਹੀਣ ਉਮੀਦਵਾਰ, ਜੋ ਕਿ ਸਿਵਲ ਸਰਜਨ ਤੋਂ ਪ੍ਰਾਪਤ ਆਂਗਣਵਾੜੀ
ਵਰਕਰ/ਹੈਲਪਰ ਦੀਆਂ ਸੇਵਾਵਾਂ ਲਈ ਸ਼ਰੀਰਕ ਤੌਰ ਤੇ ਸਮਰੱਥ ਹੋਣ ਦਾ ਸਰਟੀਫਿਕੇਟ ਪੇਸ਼ ਕਰਨਗੀਆਂ,
ਲਈ ਵੱਧ ਤੋਂ ਵੱਧ ਉਮਰ ਦੀ ਹੱਦ 47 ਸਾਲ ਹੋਵੇਗੀ।
ਵਿਧਵਾ ਅਤੇ ਤਲਾਕਸ਼ੁਦਾ ਉਮੀਦਵਾਰਾਂ ਲਈ ਉਮਰ ਦੀ ਉਪਰਲੀ ਹੱਦ 42 ਸਾਲ ਹੋਵੇਗੀ।
.ਰਿਹਾਇਸ਼ : ਅਰਜ਼ੀਆਂ ਮੰਗੇ ਜਾਣ ਸਮੇਂ ਉਮੀਦਵਾਰ
. ਪੇਂਡੂ ਇਲਾਕਿਆਂ ਲਈ ਸੰਬੰਧਤ
ਸ਼ਾਮ
ਪੰਚਾਇਤ
ਮਿਊਸਪਲ ਕਾਰਪੋਰੇਸ਼ਨ ਅਤੇ ਕਲਾਸ 1 ਮਿਊਸਪਲ ਕਮੇਟੀਆਂ ਵਾਲੇ ਸ਼ਹਿਰਾਂ ਲਈ ਵਾਰਡਬੰਦੀ ਅਨੁਸਾਰ
ਸੰਬੰਧਤ ਵਾਰਡ
ਅਤੇ ਬਾਕੀ ਸ਼ਹਿਰੀ ਇਲਾਕਿਆਂ ਲਈ ਸੰਬੰਧਤ ਸ਼ਹਿਰ
ਦੀ ਵਸਨੀਕ ਹੋਣੀ ਚਾਹੀਦੀ ਹੈ, ਜਿੱਥੇ ਲਈ ਭਰਤੀ ਕੀਤੀ ਜਾਣੀ ਹੋਵੇ।
ਰਿਹਾਇਸ਼ ਦੇ ਸਬੂਤ ਵੱਲੋਂ ਕੇਵਲ ਵੋਟਰ ਸ਼ਨਾਖਤੀ ਕਾਰਡ ਹੀ ਪ੍ਰਵਾਨ ਕੀਤਾ ਜਾਵੇਗਾ।
3 ਪ੍ਰਾਥਮਿਕਤਾਵਾਂ
ਪਹਿਲੀ ਪ੍ਰਾਥਮਿਕਤਾ: ਹਰੇਕ ਆਂਗਣਵਾੜੀ ਵਰਕਰ/ਹੈਲਪਰ ਆਪਣੇ ਵਿਆਹ ਉਪਰੰਤ ਅਡਜਸਟਮੈਂਟ ਦੀ
ਹੱਕਦਾਰ ਹੋਵੇਗੀ। ਆਂਗਨਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਅਰਜ਼ੀਆਂ ਮੰਗੇ ਜਾਣ ਸਮੇਂ ਪੰਜਾਬ ਦੇ
ਕਿਸੇ ਵੀ ਬਲਾਕ ਵਿੱਚ ਆਂਗਨਵਾੜੀ ਵਰਕਰ/ਹੈਲਪਰ ਵਜੋਂ ਕੰਮ ਕਰ ਰਹੀ ਉਮੀਦਵਾਰ, ਜੋ ਕਿ ਘੱਟੋ-ਘੱਟ
ਇੱਕ ਸਾਲ ਦਾ ਤਜ਼ਰਬਾ ਰੱਖਦੀ ਹੈ ਅਤੇ ਆਪਣੇ ਵਿਆਹ ਕਾਰਣ ਅਡਜਸਟਮੈਂਟ ਦੀ ਹੱਕਦਾਰ ਹੈ, ਨੂੰ ਪਹਿਲੀ
ਪ੍ਰਾਥਮਿਕਤਾ ਦਿੱਤੀ ਜਾਵੇਗੀ। ਅਜਿਹੇ ਕੇਸਾਂ ਵਿੱਚ ਰਿਹਾਇਸ਼ ਦੀਆਂ ਸ਼ਰਤਾਂ ਵਿੱਚ ਕੋਈ ਢਿੱਲ ਨਹੀਂ ਦਿੱਤੀ
ਜਾਵੇਗੀ।
4 ਦੂਜੀ ਪ੍ਰਾਥਮਿਕਤਾ: ਆਂਗਨਵਾੜੀ ਵਰਕਰ ਦੀ ਭਰਤੀ ਲਈ ਅਰਜ਼ੀਆਂ ਮੰਗੇ ਜਾਣ ਸਮੇਂ ਸਬੰਧਤ
ਪਿੰਡ/ ਵਾਰਡ/ਸ਼ਹਿਰ ਦੇ ਕਿਸੇ ਵੀ ਆਂਗਣਵਾੜੀ ਸੈਂਟਰ ਵਿੱਚ ਕੰਮ ਕਰਦੀ ਆਂਗਣਵਾੜੀ ਹੈਲਪਰ ਜਿਸਦੀ ਵਿੱਦਿਅਕ ਯੋਗਤਾ ਮੈਟਿਕ ਅਤੇ 7 ਸਾਲ ਦਾ ਤਜਰਬਾ ਹੈ; ਜਾਂ
• ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਅਤੇ 1 ਸਾਲ ਦਾ ਤਜਰਬਾ ਹੈ; ਅਤੇ
• ਉਹ ਆਂਗਨਵਾੜੀ ਵਰਕਰ ਦੀ ਭਰਤੀ ਲਈ ਉਮਰ ਸੰਬੰਧੀ ਸ਼ਰਤਾਂ ਪੂਰੀਆਂ ਕਰਦੀ ਹੈ ਨੂੰ ਦੂਜੀ ਪ੍ਰਾਥਮਿਕਤਾ ਦਿੱਤੀ ਜਾਵੇਗੀ।
ਅਜਿਹੀ ਉਮੀਦਵਾਰ ਦੀ ਭਰਤੀ ਲਈ ਉਮਰ ਦੀ ਯੋਗਤਾ ਉਸ ਦਾ ਬਤੰਰ ਆਂਗਣਵਾੜੀ ਹੈਲਪਰ ਵਜੋਂ
ਤਜਰਬਾ ਉਸ ਦੀ ਉਮਰ ਵਿੱਚੋਂ ਘਟਾ ਕੇ ਦੇਖੀ ਜਾਵੇਗੀ।
ਜੇ
ਜੇਕਰ ਪਹਿਲੀ ਜਾਂ ਦੂਜੀ ਪ੍ਰਾਥਮਿਕਤਾ ਤਹਿਤ ਇੱਕ ਤੋਂ ਵੱਧ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਦਿੱਤੇ ਜਾਂਦੇ ਹਨ
ਤਾਂ ਵਧੇਰੇ ਤਜਰਬਾ ਰੱਖਣ ਵਾਲੇ ਉਮੀਦਵਾਰ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ।
ਉਪਰੋਕਤ ਲੜੀ ਨੰ: ii ਕੇਵਲ ਆਂਗਣਵਾੜੀ ਵਰਕਰ ਦੀ ਭਰਤੀ ਲਈ ਲਾਗੂ ਹੋਵੇਗਾ।
5 ਆਸ਼ਰਿਤ ਉਮੀਦਵਾਰ : ਜੇਕਰ ਸਬੰਧਤ ਅਸਾਮੀ ਆਂਗਨਵਾੜੀ ਵਰਕਰ/ਹੈਲਪਰ ਦੀ ਸੇਵਾ ਦੌਰਾਨ ਮੌਤ ਹੋ ਜਾਣ
ਉਪਰੰਤ ਖਾਲੀ ਹੋਈ ਹੈ ਤਾਂ ਉਸ ਵਰਕਰ/ਹੈਲਪਰ ਦੇ ਵਾਰਿਸ ਨੂੰ ਉਸ ਦੀ ਜਗ੍ਹਾ ਪਹਿਲ ਦੇ ਅਧਾਰ ਤੇ ਭਰਤੀ
ਕੀਤਾ ਜਾਵੇਗਾ ਬਸ਼ਰਤੇ ਉਸ ਕੋਲ ਸਮਰੱਥ ਅਧਿਕਾਰੀ ਵੱਲੋਂ ਜਾਰੀ ਆਸ਼ਰਿਤ ਸਰਟੀਫਿਕੇਟ ਹੋਵੇ ਅਤੇ ਉਹ
ਭਰਤੀ ਸਬੰਧੀ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੀ ਹੋਵੇ। ਇਸ ਮੰਤਵ ਲਈ ਕੌਈ ਵੀ ਇਸ਼ਤਿਹਾਰ ਕਰਨਾ ਲੌੜੀਂਦਾ
ਨਹੀਂ ਹੋਵੋਗਾ ਅਤੇ ਅਜਿਹੇ ਕੇਸਾਂ ਵਿੱਚ ਨੁਕਤਾ 4 (i) ਅਨੁਸਾਰ ਪਹਿਲੀ ਪ੍ਰਾਥਮਿਕਤਾ ਅਤੇ ਨੁਕਤਾ 4 (i)
ਅਨੁਸਾਰ ਦੂਜੀ ਪ੍ਰਾਥਮਿਕਤਾ ਵੀ ਲਾਗੂ ਨਹੀਂ ਹੋਵੇਗੀ।
ਅਜਿਹੇ ਕੇਸਾਂ ਵਿੱਚ ਮ੍ਰਿਤਕ ਦੀ ਵਾਰਸ ਲਈ ਸਬੰਧਤ ਆਂਗਨਵਾੜੀ ਵਰਕਰ/ਹੈਲਪਰ ਦੀ ਮੌਤ ਦੇ 60 ਦਿਨਾਂ
ਅੰਦਰ ਬਿਨੈ-ਪੱਤਰ ਦੇਣਾ ਲਾਜ਼ਮੀ ਹੋਵੇਗਾ।
ਮਹੱਤਵ ਪੂਰਨ ਲਿੰਕ:
ਆਂਗਨਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀਆਂ 4422 ਅਸਾਮੀਆਂ ਤੇ ਭਰਤੀ
ਆਂਗਨਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀਆਂ 4422 ਅਸਾਮੀਆਂ ਤੇ ਭਰਤੀ
ਸਿੱਖਿਅਕ ਯੋਗਤਾ ਅਤੇ ਚੋਣ ਦਾ ਢੰਗ
ਆਂਗਨਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀਆਂ 4422 ਅਸਾਮੀਆਂ ਤੇ ਭਰਤੀ : ਅਪਲਾਈ ਕਰਨ ਲਈ ਪ੍ਰੋਫੋਰਮਾ
6 Mutual Transfer
ਆਂਗਨਵਾੜੀ ਵਰਕਰ/ਹੈਲਪਰ ਦੀ ਅਸਾਮੀ ਲਈ mutual transfer ਦੇ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਪ੍ਰਵਾਨ
ਕੀਤਾ ਜਾਵੇਗਾ।
• ਇੱਕੋ ਬਲਾਕ ਵਿੱਚ mutual transfer ਦੇ ਕੇਸਾਂ ਨੂੰ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਪ੍ਰਵਾਨ
ਕੀਤਾ ਜਾਵੇਗਾ।
.
ਇੱਕੋ ਜ਼ਿਲ੍ਹੇ ਵਿੱਚ mutual transfer ਦੇ ਕੇਸਾਂ ਲਈ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ, ਜ਼ਿਲ੍ਹਾ
ਪ੍ਰੋਗਰਾਮ ਅਫਸਰ ਤੋਂ ਪ੍ਰਵਾਨਗੀ ਲੈਣਗੇ।
2 ਵੱਖਰੇ ਜ਼ਿਲ੍ਹਿਆਂ ਵਿੱਚ mutual transfer ਦੇ ਕੇਸਾਂ ਲਈ ਸਬੰਧਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਤੋਂ ਪ੍ਰਵਾਨਗੀ ਲੈਣਗੇ।
ਸੰਬੰਧਤ ਅਧਿਕਾਰੀ ਬਿਨੈ-ਪੱਤਰ ਮਿਲਣ ਦੀ ਮਿਤੀ ਤੋਂ 30 ਦਿਨਾਂ ਵਿੱਚ ਲੋੜੀਂਦੀ ਕਾਰਵਾਈ ਕਰਨੀ ਯਕੀਨੀ
ਬਣਾਉਣਗੇ। ਅਜਿਹੇ ਕੇਸਾਂ ਵਿੱਚ ਰਿਹਾਇਸ਼ ਦੀਆਂ ਸ਼ਰਤਾਂ ਵਿੱਚ ਕੋਈ ਦਿੱਲ ਨਹੀਂ ਦਿੱਤੀ ਜਾਵੇਗੀ।
7. ਵਿਧਵਾ ਬਿਨੈਕਾਰ: ਵਿਧਵਾ ਬਿਨੈਕਾਰਾਂ ਨੂੰ ਆਂਗਨਵਾੜੀ ਵਰਕਰ ਹੈਲਪਰ ਦੀ ਭਰਤੀ ਲਈ ਮੈਰਿਟ ਵਿੱਚ ਤੇ
ਅੰਕ ਵਧੇਰੇ ਦਿੱਤੇ ਜਾਣਗੇ।
8. ਚੋਣ ਵਿਧੀ
.
ਇਸ਼ਤਿਹਾਰ: ਜਦੋਂ ਵੀ ਆਂਗਨਵਾੜੀ ਵਰਕਰ/ਹੈਲਪਰ ਦੀ ਕੌਈ ਵੀ ਅਸਾਮੀ ਖਾਲੀ ਹੋਵੇਗੀ ਤਾਂ ਸਬੰਧਤ
ਬਾਲ ਵਿਕਾਸ ਪ੍ਰੋਜੈਕਟ ਅਫਸਰ ਵਿਭਾਗ ਵੱਲੋਂ ਬਣਾਏ ਜਾਣ ਵਾਲੈ portal ਉੱਪਰ ਇਸ ਦੀ ਜਾਣਕਾਰੀ ਅਪਡੇਟ
ਕਰਨੀ ਯਕੀਨੀ ਬਣਾਏਗੀ। ਖਾਲੀ ਹੋਣ ਵਾਲੀਆਂ ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਵਿਭਾਗ ਦੀ ਵੈੱਬਸਾਈਟ ਉੱਪਰ ਪ੍ਰਕਾਸ਼ਿਤ ਕੀਤੇ ਜਾਣਗੇ, ਜਿਸਦੀ ਜਾਣਕਾਰੀ ਸਬੰਧਤ ਜਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ
ਮੁੱਖ ਦਫਤਰ ਨੂੰ ਭੇਜੀ ਜਾਵੇਗੀ।
ਬਲਾਕ ਪੱਧਰ ਤੇ ਬਣਾਈ ਗਈ ਕਮੇਟੀ ਦੀ ਜ਼ਿੰਮੇਵਾਰੀ ਹੋਵੇਗੀ ਕਿ ਖਾਲੀ
ਅਸਾਮੀ ਵਾਲੇ ਪਿੰਡ/ ਵਾਰਡ/ਸ਼ਹਿਰ ਵਿਚ ਇਸ ਸਬੰਧੀ ਮੁਸਤਰੀ ਮੁਨਾਦੀ ਕਰਵਾਉਣੀ ਯਕੀਨੀ ਬਣਾਈ
ਜਾਵੇਗੀ। ਖਾਲੀ ਅਸਾਮੀ ਬਾਰੇ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਵਿਭਾਗ ਵੱਲੋਂ ਸੰਬੰਧਤ ਪਿੰਡ ਦੇ
ਸਰਪੰਚ/ ਸੰਬੰਧਤ ਸ਼ਹਿਰੀ ਸੰਸਥਾ ਦੇ ਮੇਅਰ/ਪ੍ਰਧਾਨ ਨੂੰ ਲਿਖਤੀ ਤੌਰ ਤੇ ਸੂਚਿਤ ਕਰਦੇ ਹੋਏ, ਇਸਦਾ
ਰਿਕਾਰਡ ਮੈਨਟੈਨ ਕੀਤਾ ਜਾਵੇਗਾ।
ਖਾਲੀ ਅਸਾਮੀਆਂ ਦੀ ਭਰਤੀ ਦੀ ਪ੍ਰਕਿਰਿਆ 3 ਮਹੀਨੇ ਵਿੱਚ ਇੱਕ ਵਾਰ
ਕੀਤੀ ਜਾਵੇਗੀ।
ਜਦੋਂ ਤੱਕ ਵਿਭਾਗ ਦਾ ਪੋਰਟਲ ਸ਼ੁਰੂ ਨਹੀਂ ਹੋ ਜਾਂਦਾ, ਉਦੋਂ ਤੱਕ ਜਿਲ੍ਹਾ ਪ੍ਰੋਗਰਾਮ ਅਫ਼ਸਰਾਂ ਵੱਲੋਂ ਖਾਲੀ
ਅਸਾਮੀਆਂ ਦੀ ਜਾਣਕਾਰੀ ਹਰੇਕ ਤਿਮਾਹੀ ਦੇ ਸ਼ੁਰੂ ਭਾਵ ਜਨਵਰੀ, ਅਪ੍ਰੈਲ, ਜੁਲਾਈ ਅਤੇ ਅਕਤੂਬਰ ਵਿੱਚ
ਮੁੱਖ ਦਫਤਰ ਨੂੰ ਭੇਜੀ ਜਾਵੇਗੀ।
ਮੁੱਖ ਦਫਤਰ ਵੱਲੋਂ ਸਾਰੇ ਰਾਜ ਦੀ ਜਾਣਕਾਰੀ ਵਿਭਾਗ ਦੀ ਵੈੱਬਸਾਈਟ
ਉੱਪਰ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਇਸ ਸੰਬੰਧੀ ਇਸ਼ਤਿਹਾਰ ਵੀ ਦਿੱਤਾ ਜਾਵੇਗਾ।
ਬਿਨੈ-ਪੱਤਰ ਲੈਣ ਦੀ ਵਿਧੀ : ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਬਿਨੈ-ਪੱਤਰ ਸਿਰਫ ਵਿਭਾਗ
ਵੱਲੋਂ ਬਣਾਏ ਜਾਣ ਵਾਲੇ portal ਉੱਪਰ ਆਨਲਾਈਨ ਪ੍ਰਾਪਤ ਕੀਤੇ ਜਾਣਗੇ। ਆਨਲਾਈਨ ਪ੍ਰਾਪਤ ਕੀਤੇ ਗਏ
ਬਿਨੈ-ਪੱਤਰਾਂ ਵਿੱਚ ਦਿੱਤੀ ਗਈ ਜਾਣਕਾਰੀ ਸੰਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਚੈੱਕ ਕੀਤੀ
ਜਾਵੇਗੀ ਅਤੇ ਆਨਲਾਈਨ ਜਨਰੇਟ ਹੋਈ ਮੈਰਿਟ-ਲਿਸਟ ਦੇ ਆਧਾਰ ਤੇ ਉਮੀਦਵਾਰਾਂ ਨੂੰ ਇੰਟਰਵਿਊ ਲਈ
ਬੁਲਾਇਆ ਜਾਵੇਗਾ।
ਇੰਟਰਵਿਊ: ਸਿਲੈਕਸ਼ਨ ਕਮੇਟੀ ਸੰਬੰਧਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਵੱਲੋਂ ਦਿੱਤੀ ਗਈ ਲਿਸਟ
ਅਨੁਸਾਰ ਉਮੀਦਵਾਰਾਂ ਦੀ ਇੰਟਰਵਿਊ ਕਰੇਗੀ।
ਡਾਟਾ-ਐਂਟਰੀ : ਇੰਟਰਵਿਊ ਉਪਰੰਤ ਸੰਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਹਰੇਕ ਉਮੀਦਵਾਰ ਵੱਲੋਂ
ਯੋਗਤਾ ਦੇ ਆਧਾਰ ਅਤੇ ਇੰਟਰਵਿਊ ਵਿੱਚ ਪ੍ਰਾਪਤ ਕੀਤੇ ਅੰਕਾਂ ਦੀ ਡਾਟਾ ਐਂਟਰੀ ਵਿਭਾਗ ਵੱਲੋਂ ਬਣਾਏ ਜਾਣ
ਵਾਲੇ portal ਉੱਪਰ ਕਰਵਾਏਗੀ, ਜਿਸ ਉਪਰੰਤ ਮੈਰਿਟ-ਲਿਸਟ ਵਿੱਚ ਪਹਿਲੇ ਸਥਾਨ ਵਾਲੇ ਉਮੀਦਵਾਰ
ਦਾ Offer Letter ਆਨਲਾਈਨ ਜਨਰੇਟ ਹੋਵੇਗਾ।
Joining Report with Medical Fitness Certificate & Character Verification:
ਉਮੀਦਵਾਰ ਆਪਈ Joining Report ਪੇਸ਼ ਕਰਨ ਵੋਲੋਂ ਸੰਬੰਧਤ ਐੱਸ.ਐੱਮ.ਓ. ਤੋਂ ਪ੍ਰਾਪਤ Medical Fitness
Certificate ਪੇਸ਼ ਕਰੇਗੀ, ਜਿਸ ਅਨੁਸਾਰ ਉਹ ਆਂਗਣਵਾੜੀ ਵਰਕਰ/ਹੈਲਪਰ ਦਾ ਕੰਮ ਕਰਨ ਦੇ ਸਮਰੱਥ
ਹੈ ਅਤੇ ਉਸ ਨੂੰ ਕੋਈ Communicable Disease ਨਹੀਂ ਹੈ। ਇਸ ਦੇ ਨਾਲ ਹੀ ਉਮੀਦਵਾਰ ਸੰਬੰਧਤ
ਡੀ.ਐੱਸ.ਪੀ. ਤੋਂ ਪ੍ਰਾਪਤ Character Verification ਰਿਪੋਰਟ ਵੀ ਪੇਸ਼ ਕਰੋਗੀ। ਇਹਨਾਂ ਰਿਪੋਰਟਾਂ ਤੋਂ ਬਿਨਾਂ
Joining Report ਪ੍ਰਵਾਨ ਨਹੀਂ ਕੀਤੀ ਜਾਵੇਗੀ।
Nextt in waiting list: ਜੇਕਰ ਉਮੀਦਵਾਰ 25 ਦਿਨਾਂ ਵਿੱਚ:
Joining Report ਪੇਸ਼ ਨਹੀਂ ਕਰਦੀ ਜਾਂ i
Medical Fitness Certificate ਜਾਂ Character Verification ਤੋਂ ਬਿਨਾਂ Joining Report ਪੇਸ਼
ਕਰਦੀ ਹੈ ਜਾਂ
25 ਦਿਨਾਂ ਵਿੱਚ Medical Fitness Certificate ਜਾਂ Character Verification ਨਾ ਪੇਸ਼ ਕਰਨ ਦਾ
ਉਚਿਤ ਕਾਰਣ ਲਿਖਤੀ ਰੂਪ ਵਿੱਚ ਦੱਸਣ ਵਿੱਚ ਅਸਫਲ ਰਹਿੰਦੀ ਹੈ।
ਤਾਂ offer Letter ਰੱਦ ਸਮਝਿਆ ਜਾਵੇਗਾ ਅਤੇ ਮੈਰਿਟ ਵਿੱਚ ਅਗਲੇ ਉਮੀਦਵਾਰ ਦਾ Offer Letter
W
ਆਨਲਾਈਨ ਜਨਰੇਟ ਹੋਵੇਗਾ।
ਮੈਰਿਟ ਵਿੱਚ ਪਹਿਲੇ 3 ਉਮੀਦਵਾਰਾਂ ਵੱਲੋਂ Joining Report ਨਾ ਪੇਸ਼ ਕਰਨ ਦੀ ਸੂਰਤ ਵਿੱਚ ਭਰਤੀ ਦੀ
ਕਿਰਿਆ ਦੁਬਾਰਾ ਕੀਤੀ ਜਾਵੇਗੀ।
9. ਸੇਵਾ ਮੁਕਤੀ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜਾਰੀ ਪੱਤਰ ਨੰ: ਸ-13
(ਆਈ.ਸੀ.ਡੀ.ਐੱਸ.) 2016} 21433-75, ਮਿਤੀ 21.07.2016 ਅਨੁਸਾਰ ਭਰਤੀ ਹੋਈਆਂ ਆਂਗਣਵਾੜੀ
ਵਰਕਰਾਂ / ਹੈਲਪਰਾਂ ਲਈ ਸੇਵਾ ਮੁਕਤੀ ਦੀ ਉਮਰ 65 ਸਾਲ ਰੱਖੀ ਗਈ ਹੈ। ਪ੍ਰੰਤੂ ਇਹ ਉਪਬੰਧ ਮਿਤੀ
21.07.2016 ਤੋਂ ਪਹਿਲਾਂ ਭਰਤੀ ਹੋਈਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਤੋਂ ਲਾਗੂ ਨਹੀਂ ਸੀ, ਕਿਉਂਕਿ ਇਹਨਾਂ
ਦੀ ਸੇਵਾ ਮੁਕਤੀ ਦੀ ਉਮਰ ਵਿਭਾਗ ਦੀ ਅਧਿਸੂਚਨਾ ਪਿੱਠ ਅੰਕਣ ਨੰ:2/111/2018-2 ਇਬ/1330740/2-
12, ਮਿਤੀ 11.10.2018 ਰਾਹੀਂ 70 ਸਾਲ ਨਿਸ਼ਚਿਤ ਕੀਤੀ ਗਈ ਸੀ। ਇਸ ਲਈ ਇਹ ਦੁਬਾਰਾ ਤੋਂ ਸਪਸ਼ਟ
ਕੀਤਾ ਜਾਂਦਾ ਹੈ ਕਿ 21.07.2016 ਤੋਂ ਪਹਿਲਾਂ ਭਰਤੀ ਹੋਈਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਲਈ ਸੇਵਾ
ਮੁਕਤੀ ਦੀ ਉਮਰ 70 ਸਾਲ, ਜਦੋਂਕਿ ਬਾਅਦ ਵਿੱਚ ਭਰਤੀ ਹੋਈਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਲਈ ਸੇਵਾ
ਮੁਕਤੀ ਦੀ ਉਮਰ 65 ਸਾਲ ਹੋਵੇਗੀ।
ਆਂਗਣਵਾੜੀ ਵਰਕਰ ਹੈਲਪਰ ਦੀ ਭਰਤੀ ਦੀ ਮਿਤੀ ਸੇਵਾ-ਮੁਕਤੀ ਦੀ ਉਮਰ
1.
21.07.2016 ਤੱਕ
70 ਸਾਲ
2.
21.07.2016 ਤੋਂ ਬਾਅਦ ਵਿੱਚ
65 ਸਾਲ
60 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਕਿਸੇ ਵੀ ਵੇਲੋਂ ਸਵੈ-ਇੱਛੁਕ ਤੌਰ ਤੋਂ
ਸੇਵਾ-ਮੁਕਤੀ ਲੈ ਸਕਦੀਆਂ ਹਨ।
10. ਵਿਦੇਸ਼ ਜਾਣ ਦੀ ਛੁੱਟੀ : ਤਿੰਨ ਸਾਲ ਦੀ ਸਰਵਿਸ ਪੂਰੀ ਕਰ ਚੁੱਕੀਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਵਿਦੇਸ਼ ਜਾਣ ਲਈ ਇੱਕ ਮਹੀਨੇ
ਦੀ ਛੁੱਟੀ ਦੇਣ ਦਾ ਉਪਬੰਧ ਹੈ। ਇਸ ਸਬੰਧੀ ਵਿਦੇਸ਼ ਜਾਣ ਤੋਂ ਇਕ ਮਹੀਨਾ ਪਹਿਲਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਤੋਂ ਛੁੱਟੀ ਬਿਨਾਂ ਮਾਣਭੱਤਾ ਪ੍ਰਵਾਨ ਕਰਵਾਉਣੀ ਜ਼ਰੂਰੀ ਹੈ। ਵਿਦੇਸ਼ ਛੁੱਟੀ ਦੇ ਸਮੇਂ ਦਾ ਤਜਰਬਾ ਵੀ ਮੰਨਣ ਯੋਗ ਨਹੀਂ
ਹੋਵੇਗਾ। ਅਗਰ ਕੋਈ ਆਂਗਣਵਾੜੀ ਵਰਕਰ/ਹੈਲਪਰ ਛੁੱਟੀ ਬਿਨ੍ਹਾਂ ਪ੍ਰਵਾਨ ਕਰਵਾਏ ਵਿਦੇਸ਼ ਜਾਂਦੀ ਹੈ ਜਾਂ ਛੁੱਟੀ
ਖਤਮ ਹੋਣ ਉਪਰੰਤ ਸਮੇਂ ਸਿਰ ਆਪਣੀ ਲਿਖਤੀ ਹਾਜ਼ਰੀ ਰਿਪੋਰਟ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਨੂੰ
ਪੇਸ਼ ਨਹੀਂ ਕਰਦੀ, ਤਾਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਫਸਰ ਉਸਦੀ ਗੈਰ ਹਾਜ਼ਰੀ ਸਬੰਧੀ ਰਿਪੋਰਟ 15 ਦਿਨ
ਦੇ ਅੰਦਰ-ਅੰਦਰ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਭੇਜਣਾ ਯਕੀਨੀ ਬਣਾਏਗਾ।
11. ਮੈਡੀਕਲ ਛੁੱਟੀ : ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਇੱਕ ਕੈਲੰਡਰ ਸਾਲ ਵਿੱਚ ਵੱਧ ਤੋਂ ਵੱਧ ਇੱਕ ਮਹੀਨੇ (31 ਦਿਨ) ਦੀ ਇਕੱਠੀ
ਜਾਂ ਟੁੱਟਵੀਂ ਮੈਡੀਕਲ ਛੁੱਟੀ ਸਮੇਤ ਮਾਣਭੱਤਾ ਦੇਣ ਦਾ ਉਪਬੰਧ ਹੈ। ਮੈਡੀਕਲ ਛੁੱਟੀ ਦੇ ਸਮੇਂ ਦਾ ਤਜ਼ਰਬਾ ਮੰਨਣਯੋਗ
ਹੋਵੇਗਾ। ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ, ਕਿ ਮੈਡੀਕਲ ਛੁੱਟੀ ਦੌਰਾਨ ਆਂਗਣਵਾੜੀ ਵਰਕਰ/ਹੈਲਪਰ ਦਾ
ਕੰਮ ਆਰਜ਼ੀ ਤੌਰ ਤੇ ਨੇੜੇ ਲੱਗਦੇ ਆਂਗਣਵਾੜੀ ਸੈਂਟਰ ਦੀ ਆਂਗਣਵਾੜੀ ਵਰਕਰ/ਹੈਲਪਰ ਨੂੰ ਸੌਂਪਿਆ ਜਾਵੇਗਾ।
ਜੇਕਰ ਮੈਡੀਕਲ ਛੁੱਟੀ ਇੱਕ ਮਹੀਨੇ ਜਾਂ ਉਸ ਤੋਂ ਵੱਧ ਸਮੇਂ ਲਈ ਲੋੜੀਂਦੀ ਹੋਵੇ ਤਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ
ਮੰਨਜ਼ੂਰ ਕੀਤੀ ਜਾਵੇਗੀ।
12. ਅਚਨਚੇਤ ਛੁੱਟੀ : ਆਂਗਨਵਾੜੀ ਵਰਕਰ ਅਤੇ ਹੈਲਪਰ ਵਲੋਂ ਕਿਸੇ ਵੀ ਪ੍ਰਕਾਰ ਦੀ ਅਚਨਚੇਤ ਛੁੱਟੀ ਦੀ ਮੰਨਜ਼ੂਰੀ ਲੈਣੀ ਲਾਜ਼ਮੀ
ਹੋਵੇਗੀ, ਜੋ ਕਿ ਦੋ ਦਿਨ ਤੱਕ ਸਰਕਲ ਸੁਪਰਵਾਈਜ਼ਰ ਵੱਲੋਂ ਅਤੇ ਇਸ ਤੋਂ ਜ਼ਿਆਦਾ ਸਬੰਧਤ ਬਾਲ ਵਿਕਾਸ
ਪ੍ਰੋਜੈਕਟ ਅਫਸਰ ਵੱਲੋਂ ਮੰਨਜ਼ੂਰ ਕੀਤੀ ਜਾਵੇਗੀ। ਅਚਨਚੇਤ ਛੁੱਟੀ ਸਬੰਧੀ ਰਿਕਾਰਡ ਸਬੰਧਤ ਸਰਕਲ
ਸੁਪਰਵਾਈਜ਼ਰ ਦੁਆਰਾ ਮੈਨਟੇਨ ਕੀਤਾ ਜਾਵੇਗਾ। ਸਮਰੱਥ ਅਧਿਕਾਰੀ ਤੋਂ ਬਿਨਾਂ ਛੁੱਟੀ ਮੰਨਜ਼ੂਰ ਕਰਵਾਏ ਅਤੇ
ਬਿਨਾਂ ਸੂਚਿਤ ਕੀਤੇ (ਬਾਲ ਵਿਕਾਸ ਪ੍ਰੋਜੈਕਟ ਅਫਸਰ/ਸਰਕਲ ਸੁਪਰਵਾਈਜਰ) ਡਿਊਟੀ ਤੋਂ ਗੈਰਹਾਜ਼ਰ ਮੰਨਿਆ
ਜਾਵੇਗਾ। ਸਰਕਲ ਸੁਪਰਵਾਈਜ਼ਰ ਆਂਗਣਵਾੜੀ ਵਰਕਰ/ਹੈਲਪਰ ਵੱਲੋਂ ਦਿੱਤੀ ਗਈ ਛੁੱਟੀ ਦੀ ਅਰਜ਼ੀ ਨੂੰ
ਰਿਕਾਰਡ ਹਿੱਤ ਡਾਇਰੀ ਕਰਨਾ ਯਕੀਨੀ ਬਣਾਵੇਗੀ।
13, ਪ੍ਰਸੂਤਾ ਛੁੱਟੀ : ਘੱਟੋ-ਘੱਟ ਇੱਕ ਸਾਲ ਦੀ ਸੇਵਾ ਨਿਭਾ ਚੁੱਕੀਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਪਹਿਲੇ 2 ਬੱਚਿਆਂ ਦੇ ਜਨਮ
ਲਈ 6 ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇਗੀ। 3 ਮਹੀਨੇ ਜਾਂ ਉਸ ਤੋਂ ਘੱਟ ਉਮਰ ਦਾ ਬੱਚਾ ਗੋਦ ਲੈਣ ਦੀ
ਮਿਤੀ ਤੋਂ 12 ਹਫਤੇ ਦੀ ਛੁੱਟੀ ਦਾ ਉਪਬੰਧ ਹੋਵੇਗਾ। ਗਰਭਪਾਤ ਵੇਲੇ 42 ਦਿਨਾਂ ਦੀ ਛੁੱਟੀ ਮਿਲੇਗੀ। ਪ੍ਰਸੂਤਾ ਛੁੱਟੀ
ਦੇ ਸਮੇਂ ਦੌਰਾਨ ਮਾਣਭੱਤਾ ਮਿਲਣਯੋਗ ਹੋਵੇਗਾ। ਇਹ ਛੁੱਟੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਮੰਨਜ਼ੂਰ ਕੀਤੀ ਜਾਵੇਗੀ।
14. ਛੁੱਟੀ ਉਪਰੰਤ ਜੁਆਇਨਿੰਗ : ਅਗਰ ਕੋਈ ਆਂਗਣਵਾੜੀ ਵਰਕਰ/ਹੈਲਪਰ ਵੱਲੋਂ ਛੁੱਟੀ ਕੱਟਣ ਉਪਰੰਤ ਡਿਊਟੀ ਤੇ ਸਮੇਂ ਸਿਰ ਜੁਆਇੰਨ ਨਹੀਂ
ਕੀਤਾ ਜਾਂਦਾ, ਤਾਂ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਉਸਦੀ ਗੈਰ ਹਾਜ਼ਰੀ ਸਬੰਧੀ ਰਿਪੋਰਟ 15 ਦਿਨ ਦੇ
ਅੰਦਰ-ਅੰਦਰ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਭੇਜਣਾ ਯਕੀਨੀ ਬਣਾਏਗਾ।
ਜਦੋਂ ਤੱਕ ਵਿਭਾਗ ਦਾ ਪੋਰਟਲ ਸ਼ੁਰੂ ਨਹੀਂ ਹੋ ਜਾਂਦਾ, ਉਦੋਂ ਤੱਕ ਹਰ ਇੱਕ ਬਲਾਕ ਅਧਿਕਾਰੀ ਵੱਲੋਂ ਆਪਣੇ ਦਫਤਰ
ਵਿੱਚ ਵੱਖਰਾ ਰਜਿਸਟਰ ਮੇਨਟੇਨ ਕੀਤਾ ਜਾਵੇਗਾ, ਜਿਸ ਵਿੱਚ ਛੁੱਟੀ ਤੇ ਚੱਲ ਰਹੀਆਂ/ ਗੈਰਹਾਜ਼ਰ ਚੱਲ ਰਹੀਆਂ ਆਂਗਨਵਾੜੀ ਵਰਕਰਾਂ ਦਾ ਰਿਕਾਰਡ ਰੱਖਿਆ ਜਾਵੇਗਾ।