SMALL DIWALI BONANZA % DA FOR EMPLOYEES:ਦੀਵਾਲੀ ਦੇ ਮੌਕੇ 'ਤੇ ਮੁਲਾਜ਼ਮਾਂ ਨੂੰ ( 4% ਡੀਏ) ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫ਼ਾ - ਮੁੱਖ ਮੰਤਰੀ

 ਦੀਵਾਲੀ ਦੇ ਮੌਕੇ 'ਤੇ ਮੁਲਾਜ਼ਮਾਂ ਨੂੰ ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫ਼ਾ।


Chandigarh, 30 October 2024 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ  ਰਾਹੀਂ ਸਾਰੇ ਕਰਮਚਾਰੀਆਂ ਨੂੰ ਚਾਰ ਪ੍ਰਤੀਸ਼ਤ ਡੀਏ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ 

01 ਨਵੰਬਰ 2024 ਤੋਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ 4 ਫ਼ੀਸਦੀ (38 ਫ਼ੀਸਦੀ ਤੋਂ ਵਧਾ ਕੇ 42 ਫ਼ੀਸਦੀ) ਕਰਨ ਦਾ ਫ਼ੈਸਲਾ ਕੀਤਾ ਹੈ। ਜਿਸ ਨਾਲ ਸੂਬੇ ਦੇ 6.50 ਲੱਖ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ।

ਤੁਹਾਨੂੰ ਸਭ ਨੂੰ ਦੀਵਾਲੀ ਮੁਬਾਰਕ।

ਸਰਕਾਰੀ ਪ੍ਰਾਇਮਰੀ ਸਕੂਲ ਰੇਤੇ ਵਾਲੀ ਭੈਣੀ ਵਿਖੇ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

 ਸਰਕਾਰੀ ਪ੍ਰਾਇਮਰੀ ਸਕੂਲ ਰੇਤੇ ਵਾਲੀ ਭੈਣੀ ਵਿਖੇ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ



 ਹਰ ਸਾਲ ਦੀ ਤਰਾਂ ਇਸ ਸਾਲ ਵੀ ਸਰਕਾਰੀ ਪ੍ਰਾਇਮਰੀ ਸਕੂਲ ਰੇਤੇ ਵਾਲੀ ਭੈਣੀ (ਫਾਜ਼ਿਲਕਾ-2) ਵਿਖੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਅਧਿਆਪਕ ਭਾਰਤ ਭੂਸ਼ਣ ਨੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਦੀ ਮਹੱਤਤਾ ਬਾਰੇ ਦੱਸਿਆ। ਮੈਡਮ ਪੂਨਮ ਨੇ ਸਕੂਲ ਦੀਆਂ ਸਫਾਈਆਂ ਕਰਵਾਉਣ ਵਿੱਚ ਅਤੇ ਸਕੂਲ ਨੂੰ ਸਜਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਅਧਿਆਪਕ ਨੀਰਜ ਕੁਮਾਰ ਨੇ ਬੱਚਿਆਂ ਨੂੰ ਸੁਰੱਖਿਅਤ ਅਤੇ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸਤੋਂ ਇਲਾਵਾ ਅਧਿਆਪਕ ਕਸ਼ਮੀਰ ਸਿੰਘ ਵੱਲੋਂ ਸਮੁੱਚੇ ਪ੍ਰਬੰਧ ਦੀ ਜਿੰਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾਈ ਗਈ। ਬੱਚਿਆਂ ਵੱਲੋਂ ਸੋਹਣੇ-ਸੋਹਣੇ ਦੀਵੇ ਸਜਾਏ ਗਏ। ਸਮੂਹ ਸਟਾਫ ਵੱਲੋਂ ਦੀਵੇ ਜਗਾ ਕੇ ਦੀਵਾਲੀ ਦੀ ਮਹੱਤਵਪੂਰਨ ਰਸਮ ਨਿਭਾਈ ਗਈ। ਸਕੂਲ ਵਿੱਚ ਸੇਵਾ ਨਿਭਾ ਰਹੇ ਕੁੱਕ-ਕਮ-ਹੈਲਪਰ ਅਤੇ ਸਫਾਈ ਸੇਵਿਕਾ ਨੂੰ ਤੋਹਫੇ ਅਤੇ ਮਿਠਾਈਆਂ ਦੇ ਉਹਨਾਂ ਦਾ ਸਨਮਾਨ ਕੀਤਾ ਗਿਆ। ਬੱਚਿਆਂ ਨੂੰ ਛੋਲੇ-ਪਨੀਰ ਅਤੇ ਪੂੜੀਆਂ ਦਾ ਲੰਗਰ ਵਰਤਾਇਆ ਗਿਆ ਅਤੇ ਮਿਠਾਈਆਂ ਵੰਡੀਆਂ ਗਈਆਂ। ਬੱਚਿਆਂ ਨੇ ਫੁਲਝੜੀਆਂ ਚਲਾ ਕੇ ਦੀਵਾਲੀ ਦੀ ਰੌਣਕ ਵਿੱਚ ਚਾਰ ਚੰਨ ਲਗਾਏ। ਇਸ ਮੌਕੇ ਇੰਚਾਰਜ਼ ਮੈਡਮ ਪੂਨਮ ਰਾਣੀ ਨੇ ਬੱਚਿਆਂ ਅਤੇ ਮਾਪਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਮਸਲੇ ਹੱਲ ਨਾ ਹੋਣ ਕਾਰਨ ਡੀ ਟੀ ਐੱਫ ਵੱਲੋਂ ਭਰਵੀਂ ਗਿਣਤੀ ਵਿੱਚ ਕੀਤੇ ਜਾਣਗੇ ਜ਼ੋਨਲ ਰੋਸ ਮੁਜ਼ਹਾਰੇ।*

 *ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਮਸਲੇ ਹੱਲ ਨਾ ਹੋਣ ਕਾਰਨ ਡੀ ਟੀ ਐੱਫ ਵੱਲੋਂ ਭਰਵੀਂ ਗਿਣਤੀ ਵਿੱਚ ਕੀਤੇ ਜਾਣਗੇ ਜ਼ੋਨਲ ਰੋਸ ਮੁਜ਼ਹਾਰੇ।*



*ਜਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲ ਸੁਆਲ ਨਾਮੇ ਦੇ ਰੂਪ ਵਿੱਚ ਭੇਜਿਆ ਮੰਗ ਪੱਤਰ*


30 ਅਕਤੂਬਰ 2024,ਫਾਜ਼ਿਲਕਾ 


ਪੰਜਾਬ ਸਰਕਾਰ ਦੇ 'ਸਿੱਖਿਆ ਕ੍ਰਾਂਤੀ' ਅਤੇ 'ਬਦਲਾਅ' ਵਾਲੇ ਅਖੌਤੀ ਨਾਅਰਿਆਂ ਦੇ ਉੱਲਟ ਜਿੱਥੇ ਅਧਿਆਪਕਾਂ ਦੀਆਂ ਵਿਭਾਗੀ ਤੇ ਵਿੱਤੀ ਮੰਗਾਂ ਹੱਲ ਨਹੀਂ ਹੋਈਆਂ ਹਨ, ਉੱਥੇ ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ-2020 ਲਾਗੂ ਕਰਕੇ ਅਤੇ ਅਧਿਆਪਕਾਂ ਨੂੰ ਲਗਾਤਾਰ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾ ਕੇ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ। ਇਸਦੇ ਵਿਰੋਧ ਵਿੱਚ ਡੀ ਟੀ ਐੱਫ ਵੱਲੋਂ 3 ਨਵੰਬਰ ਨੂੰ ਗਿੱਦੜਬਾਹਾ, 8 ਨਵੰਬਰ ਨੂੰ ਬਰਨਾਲਾ ਅਤੇ ਚੱਬੇਵਾਲ ਵਿਖੇ ਰੋਸ ਮੁਜਹਾਰੇ ਕਰਨ ਦਾ ਐਲਾਨ ਐਲਾਨ ਕੀਤਾ ਹੈ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲ ਸੁਆਲ ਨਾਮੇ ਦੇ ਰੂਪ ਵਿੱਚ ਮੰਗ ਪੱਤਰ ਭੇਜਿਆ।


ਸੁਆਲ ਨਾਮੇ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ ਨੇ ਦੱਸਿਆ ਕਿ 10-10 ਸਾਲਾਂ ਤੋਂ ਬੇਇਨਸਾਫੀ ਅਤੇ ਪੱਖਪਾਤ ਦਾ ਸ਼ਿਕਾਰ ਡਾ. ਰਵਿੰਦਰ ਕੰਬੋਜ, ਨਰਿੰਦਰ ਭੰਡਾਰੀ, ਓ.ਡੀ.ਐੱਲ. ਵਿੱਚੋਂ ਪੈਡਿੰਗ ਅਧਿਆਪਕਾਂ ਦੇ ਰੈਗੂਲਰ ਪੱਤਰ ਅਤੇ 7654 ਭਰਤੀ ਦੇ 14 ਹਿੰਦੀ ਅਧਿਆਪਕਾਂ ਦੇ ਰੈਗਲੂਰ ਆਰਡਰ ਅਤੇ ਸਿਆਸੀ ਰੰਜਿਸ਼ ਦਾ ਸ਼ਿਕਾਰ ਮੁਖਤਿਆਰ ਸਿੰਘ ਦੀ ਬਦਲੀ ਰੱਦ ਕਰਨ ਨੂੰ ਲੈ ਕੇ ਸਿੱਖਿਆ ਮੰਤਰੀ ਵੱਲੋਂ ਲਗਾਤਾਰ ਤਿੰਨ ਮੀਟਿੰਗਾਂ ਵਿੱਚ ਸਹਿਮਤੀ ਦੇਣ ਦੇ ਬਾਵਜੂਦ ਮਸਲੇ ਹੱਲ ਨਹੀਂ ਕੀਤੇ ਗਏ ਹਨ। ਕੀ ਇਹ ਅਹੁਦੇ ਦੀ ਭਰੋਸੇ ਯੋਗਤਾ ਨੂੰ ਘਟਾਉਣਾ ਨਹੀਂ ਹੈ?


ਪੂਰੇ ਵਿੱਦਿਅਕ ਵਰ੍ਹੇ ਦੌਰਾਨ ਨੀਯਤ ਸਿਲੇਬਸ ਤੋਂ ਦੂਰ ਮਿਸ਼ਨ ਸਮਰੱਥ, ਐਨ.ਈ.ਪੀ ਅਧਾਰਿਤ ਸੀ.ਈ.ਪੀ ਲਾਗੂ ਕਰਨਾ, ਸਿੱਖਿਆ ਵਿਭਾਗ ਚੋਂ ਚੁੱਪ ਚਪੀਤੇ ਹਜ਼ਾਰਾਂ ਅਸਾਮੀਆਂ ਦਾ ਖ਼ਾਤਮਾ ਕਰਨਾ ਸਿੱਖਿਆ ਕ੍ਰਾਂਤੀ ਹੈ ਜਾ ਸਿੱਖਿਆ ਉਜਾੜੂ ਨੀਤੀ ਹੈ? ਮਹਿੰਗਾਈ ਭੱਤੇ ਦੀ 15% ਘੱਟ ਕਿਸ਼ਤਾਂ ਦੇਣਾ, ਪੁਰਾਣੀ ਪੈਨਸ਼ਨ ਦਾ ਫੋਕਾ ਨੋਟੀਫਿਕੇਸ਼ਨ ਕਰਨਾ, ਦੂਰ ਦਰਾਡੇ ਸੇਵਾ ਨਿਭਾਉਣ ਵਾਲੇ ਮੁਲਾਜ਼ਮਾਂ ਲਈ ਪੇਂਡੂ ਭੱਤਾ ਤੇ ਬਾਰਡਰ ਭੱਤਾ ਖੋਣਾ ਕਿਹੋ ਜੇਹਾ ਬਦਲਾਅ ਹੈ? ਪੇ ਕਮਿਸ਼ਨ ਦਾ ਬਕਾਇਆ ਜਾਰੀ ਨਾ ਕਰਨਾ ਇਹ ਕਿਹੋ ਜਿਹਾ ਬਦਲਾਅ ਹੈ? ਏਸੀਪੀ ਸਕੀਮ ਨੂੰ ਬੰਦ ਕਰ ਦੇਣਾ ਅਤੇ ਕੋਈ ਫੈਸਲਾ ਨਾ ਲੈਣਾ ਇਹ ਕਿਹੋ ਜਿਹਾ ਬਦਲਾਅ ਹੈ?


ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਤੇ ਬਾਕੀ ਰਾਜਾਂ ਦੇ ਮੁਕਾਬਲੇ 15% ਡੀ.ਏ. ਘੱਟ ਦੇਣਾ, ਪੁਰਾਣੀ ਪੈਨਸ਼ਨ ਦਾ ਕਾਗਜ਼ੀ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕਰਨ ਤੋਂ ਪੱਲਾ ਝਾੜਣਾ, ਪੇਅ ਕਮਿਸ਼ਨ ਦੇ ਬਕਾਏ ਨਾ ਦੇਣਾ, ਪਰਖ ਸਮਾਂ ਐਕਟ-2015 ਰੱਦ ਨਾ ਕਰਨਾ, ਪੰਜਾਬ ਪੈਅ ਸਕੇਲ, ਪੇਂਡੂ ਭੱਤੇ ਸਮੇਤ ਕੱਟੇ ਗਏ ਬਾਕੀ ਭੱਤੇ ਅਤੇ ਏ.ਸੀ.ਪੀ. ਬਹਾਲ ਨਾ ਕਰਨਾ ਇਹ ਕਿਹੋ 'ਬਦਲਾਅ ਹੈ?


ਜ਼ਿਲ੍ਹਾ ਆਗੂਆਂ ਭਾਰਤ ਭੂਸ਼ਣ, ਬਲਜਿੰਦਰ ਗਰੇਵਾਲ, ਰਮੇਸ਼ ਸੱਪਾਂ ਵਾਲੀ, ਜਗਦੀਸ਼ ਸੱਪਾਂ ਵਾਲੀ, ਬੱਗਾ ਸਿੰਘ ਸੰਧੂ, ਹਰੀਸ਼ ਕੁਮਾਰ ਨੋਰੰਗ ਲਾਲ, ਰਿਸ਼ੂ ਸੇਠੀ, ਗੁਰਵਿੰਦਰ ਸਿੰਘ, ਵਰਿੰਦਰ ਲਾਧੂਕਾ, ਕ੍ਰਿਸ਼ਨ ਕੰਬੋਜ,ਪੂਨਮ ਮੈਣੀ, ਪੂਨਮ ਕਾਸਵਾਂ ਆਦਿ ਨੇ ਸਰਕਾਰ ਤੋਂ ਪੁੱਛਿਆ ਕਿ ਪਿਛਲੀਆਂ ਭਰਤੀਆਂ 5994, 2364 ਈ.ਟੀ.ਟੀ ਭਰਤੀ, ਰੈਗੂਲਰ ਮਰਜ਼ਿੰਗ ਦੀ ਮੰਗ ਕਰ ਰਹੇ ਕੰਪਿਊਟਰ ਅਧਿਆਪਕਾਂ, ਆਈ.ਈ.ਆਰ.ਟੀ, ਤੇ ਐਸੋਸੀਏਟ ਅਧਿਆਪਕਾਂ ਨੂੰ ਸੜਕ ਤੇ ਕਿਓਂ ਰੁਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ? ਕੀ ਅਧਿਆਪਕਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਪ੍ਰਤੀ ਚੁਪੀ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੀ ਗ਼ੈਰ ਸੰਵੇਦਨਸ਼ੀਲਤਾ ਨਹੀਂ? 5178 ਤੇ 3442 ਅਧਿਆਪਕਾਂ ਦੀ ਮੁਢਲੀ ਠੇਕਾ ਨਿਯੁਕਤੀ ਤੋਂ ਪੱਕੀ ਭਰਤੀ ਦੇ ਸਮੁੱਚੇ ਲਾਭ ਦੇਣ ਦੇ ਅਦਾਲਤੀ ਫੈਸਲੇ ਜਨਰਲਾਇਜ ਕਿਓਂ ਨਹੀਂ ਕੀਤਾ ਜਾ ਰਿਹਾ? 

ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਨੂੰ ਕੁੱਝ ਕੁ ਸਕੂਲਾਂ ਤੱਕ ਸੀਮਤ ਕਰਕੇ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ? ਆਗੂਆਂ ਨੇ ਮੰਗਾਂ ਪੂਰੀਆਂ ਨਾਂ ਕੀਤੇ ਜਾਣ ਤੱਕ ਸੰਘਰਸ਼ ਜ਼ਾਰੀ ਰੱਖਣ ਦਾ ਅਹਿਦ ਲਿਆ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਖਿਲਾਫ਼ ਸਖ਼ਤ ਐਕਸ਼ਨ ਕਰਨ ਦਾ ਫੈਸਲਾ ਕੀਤਾ।

ਮੰਤਰੀਆਂ , ਐਮਐਲਏਆਂ ਨੂੰ ਗੱਫੇ ਮੁਲਾਜ਼ਮਾਂ ਨੂੰ ਧੱਫੇ - ਪਨੂੰ , ਲਾਹੌਰੀਆ

 ਮੰਤਰੀਆਂ , ਐਮਐਲਏਆਂ ਨੂੰ ਗੱਫੇ ਮੁਲਾਜ਼ਮਾਂ ਨੂੰ ਧੱਫੇ - ਪਨੂੰ , ਲਾਹੌਰੀਆ


ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਨੇ ਦੱਸਿਆ ਕਿ ਬਦਲਾਵ ਵਾਲੀ ਸਰਕਾਰ ਨੇ ਆਪਣਿਆਂ ਮੰਤਰੀਆਂ ਤੇ ਐਮਐਲਏਆਂ ਨੂੰ ਤਨਖਾਹਾਂ ਵਧਾ ਕੇ ਅਤੇ ਹੋਰ ਪੱਤੇ ਵਧਾ ਕੇ ਖੁੱਲੇ ਗੱਫੇ ਦਿੱਤੇ ਹਨ ਤੇ ਮੁਲਾਜ਼ਮਾਂ ਨੂੰ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਤਨਖਾਹ ਦੇ ਕੇ ਹੀ ਸਾਰਿਆ ਜਾ ਰਿਹਾ ਹੈ l ਇਸ ਨੂੰ ਮੁਲਾਜ਼ਮਾਂ ਲਈ ਤੋਹਫਾ ਕਰਾਰ ਦਿੱਤਾ ਹੈ ਜੋ ਕਿ ਸਰਾਸਰ ਗਲਤ ਹੈ l ਤਿਉਹਾਰ ਤੋਂ ਇੱਕ ਦਿਨ ਪਹਿਲਾਂ ਮੁਲਾਜਮਾਂ ਨੂੰ ਤਨਖਾਹ ਦੇਣਾ ਸਰਕਾਰ ਦਾ ਫਰਜ ਬਣਦਾ ਹੈ l ਲਾਹੌਰੀਆ ਨੇ ਕਿਹਾ ਕਿ ਸਰਕਾਰ ਦਿਵਾਲ ਦੇ ਤਿਹਾਰ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਬਕਾਇਆ ਅਤੇ ਹੋਰ ਭੱਤੇ ਦੇਵੇ ਤਾਂ ਜੋ ਮੁਲਾਜ਼ਮ ਵੀ ਦੀਵਾਲ ਦਾ ਤਿਉਹਾਰ ਖੁਸ਼ੀ ਖੁਸ਼ੀ ਮਨਾ ਸਕਣ l ਇਹ ਤਾਂ ਮੁਲਾਜ਼ਮਾਂ ਤੇ ਇੱਕ ਤਰ੍ਹਾਂ ਦਾ ਅਹਿਸਾਨ ਹੀ ਕਰ ਰਹੇ ਨੇ ਕਿ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਹੀ ਖੁਸ਼ ਕਰ ਦਿੱਤਾ ਜਾਵੇ। ਬਾਕੀ ਗੱਲ ਇਹ ਹੈ ਕਿ ਜਦੋਂ ਇਹ ਡੀਏ ਦੇਣਗੇ ਤਾਂ ਇਹ ਡੀਏ ਦੇਣਾ ਕਿਸ ਮਹੀਨੇ ਤੋਂ ਮੰਨਣਗੇ l ਅਕਤੂਬਰ ਮਹੀਨੇ ਦੀਵਾਲੀ ਤੋਂ ਪਹਿਲਾਂ ਜਾਂ ਫਿਰ ਜਦੋਂ ਤੋਂ ਲਾਗੂ ਕਰਨਗੇ। ਜੇਕਰ ਇਹਨਾਂ ਨੇ ਅਕਤੂਬਰ ਮਹੀਨੇ ਦੀ ਤਨਖਾਹ ਬਿਨਾਂ ਡੀਏ ਤੋਂ ਪਾ ਦਿੱਤੀ ਤਾਂ ਕੀ ਗਰੰਟੀ ਹੈ ਕਿ ਇਹ ਅਕਤੂਬਰ ਮਹੀਨੇ ਤੋਂ ਡੀਏ ਦੇਣਗੇ। ਸਵਾਲ ਇਹ ਹੈ ਜੇਕਰ ਸਰਕਾਰ ਇਸ ਮਹੀਨੇ ਡੀਏ ਨਹੀਂ ਦੇਵੇਗੀ ਤਾਂ ਕਦੋਂ ਦੇਵੇਗੀ, ਜੇਕਰ ਸਰਕਾਰ ਨੇ ਦਿਵਾਲੀ ਤੋਂ ਬਾਅਦ ਡੀਏ ਦਿੱਤਾ ਤਾਂ ਮੁਲਾਜ਼ਮਾਂ ਦੀ ਦਿਵਾਲੀ ਸੁੱਕੀ ਹੀ ਗਈ, ਜੇਕਰ ਦਿਵਾਲੀ ਸੁੱਕੀ ਹੀ ਗਈ ਤਾਂ ਸਰਕਾਰ ਮੁੱਕ ਹੀ ਗਈ। ਪਿਛਲੇ ਸਾਲ ਵੀ ਸਰਕਾਰ ਨੇ ਮੁਲਾਜ਼ਮਾਂ ਨੂੰ ਬਹੁਤ ਤੰਗ ਕੀਤਾ ਸੀ। ਦਿਵਾਲੀ ਤੋਂ ਬਾਅਦ ਸੰਘਰਸ਼ ਕਰਕੇ,ਲੜ ਝਗੜ ਕੇ, ਕਿਧਰੇ ਪੰਜਾਬ ਵਾਲੇ ਮੁਲਾਜ਼ਮ ਲੜ ਰਹੇ ਸਨ, ਯੂ.ਟੀ. ਵਾਲਿਆਂ ਨੇ ਵੀ ਸਰਕਾਰ ਦਾ ਬਹੁਤ ਜਲੂਸ ਕੱਢਿਆ ਸੀ ਮਿਲਿਆ ਕੀ ਸਿਰਫ 4% ਡੀਏ ਇਹ ਤਾਂ ਹੀ ਮਿਲਿਆ ਜੇਕਰ ਅਸੀਂ ਸੰਘਰਸ਼ ਕੀਤਾ, ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਬਹੁਤ ਜਰੂਰੀ ਹੈ। ਉਸ ਵੇਲੇ ਸਰਕਾਰ ਨੇ ਕਿਹਾ ਸੀ ਕਿ ਅੱਗੇ ਤੋਂ ਅਸੀਂ ਡੀਏ ਆਪਣੇ ਆਪ ਦੇ ਦੇਵਾਂਗੇ। ਪਰ ਇਸ ਵਾਰ ਵੀ ਡੀਏ ਕੋਈ ਨੇੜੇ ਤੇੜੇ ਨਹੀਂ ਹੈ l ਜਦਕਿ ਬਾਕੀ ਰਾਜਾਂ ਵਿੱਚ ਡੀਏ ਦੇ ਕੇ ਮੁਲਾਜ਼ਮਾਂ ਨੂੰ ਖੁਸ਼ੀ ਭਰੀ ਦਿਵਾਲੀ ਦਿੱਤੀ ਹੈ। ਮੁਲਾਜ਼ਮ ਬੜੀ ਦੁਬਿਧਾ ਵਿੱਚ ਹਨ ਕੀ ਅਸੀਂ ਨੇ ਸਰਕਾਰ ਚੁਣ ਕੇ ਕੀ ਹਾਸਲ ਕੀਤਾ। ਉਹ ਪਛਤਾ ਰਹੇ ਹਨ ਤੇ ਬਹੁਤ ਵਿੱਤੀ ਨੁਕਸਾਨ ਝੱਲ ਰਹੇ ਹਨ। ਗੁਆਂਢੀ ਰਾਜ ਹਰਿਆਣਾ ਸਾਡੇ ਨਾਲੋਂ ਅੱਗੇ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁਲਾਜ਼ਮ ਵੀ ਪੂਰੀ ਤਰਾਂ ਖੁਸ਼ ਹਨ। ਉੱਥੇ ਪੁਰਾਣੀ ਪੈਨਸ਼ਨ ਵੀ ਲਾਗੂ ਹੋ ਗਈ ਹੈ ਤੇ ਡੀਏ ਵੀ ਪੂਰਾ ਮਿਲ ਰਿਹਾ ਹੈ। ਕੀ ਖੱਟਿਆ ਅਸੀਂ ਬਦਲਾਅ ਲਿਆ ਕੇ। ਇਹ ਬਦਲਾਅ ਨਹੀਂ ਬਦਲਾ ਹੈ। ਅਸੀਂ 15% ਡੀਏ ਤੋਂ ਪਿੱਛੇ ਹਾਂ।ਇਸ ਮੌਕੇ ਨਰੇਸ਼ ਪਨਿਆੜ, ਲਖਵਿੰਦਰ ਸਿੰਘ ਸੇਖੋਂ , ਬੀ.ਕੇ.ਮਹਿਮੀ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੇਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ ਮੁਦਕੀ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਰਾਜਵਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ ਨਿੱਜਰ , ਆਦਿ ਆਗੂ ਹਾਜਰ ਸਨ ।

ਜ਼ਿਮਨੀ ਚੋਣਾਂ ਵਾਲੇ ਜ਼ਿਲ੍ਹਿਆਂ ਦੇ ਲੈਕਚਰਾਰਾਂ ਦੇ ਸਟੇਸ਼ਨਾਂ ਦੀ ਅਲਾਟਮੈਂਟ ਕੀਤੀ ਜਾਵੇ : ਡੀ ਟੀ ਐੱਫ

 ਜ਼ਿਮਨੀ ਚੋਣਾਂ ਵਾਲੇ ਜ਼ਿਲ੍ਹਿਆਂ ਦੇ ਲੈਕਚਰਾਰਾਂ ਦੇ ਸਟੇਸ਼ਨਾਂ ਦੀ ਅਲਾਟਮੈਂਟ ਕੀਤੀ ਜਾਵੇ : ਡੀ ਟੀ ਐੱਫ 



ਪੀ ਟੀ ਆਈ ਤੋਂ ਪਦ ਉੱਨਤ ਹੋਏ ਡੀ ਪੀ ਈ ਨੂੰ ਸਟੇਸ਼ਨ ਚੋਣ ਕਰਵਾਈ ਜਾਵੇ: ਡੀ ਟੀ ਐੱਫ 



ਸ਼੍ਰੀ ਮੁਕਤਸਰ ਸਾਹਿਬ 


ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਚਾਰ ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਬਰਨਾਲਾ, ਸ਼੍ਰੀ ਮੁਕਤਸਰ ਸਾਹਿਬ ਦੇ ਪਦ ਉੱਨਤ ਹੋਏ ਲੈਕਚਰਾਰਾਂ ਦੀ ਬਿਨਾਂ ਠੋਸ ਕਾਰਨ ਰੋਕੀ ਸਟੇਸ਼ਨ ਅਲਾਟਮੈਂਟ ਦਾ ਗੰਭੀਰ ਨੋਟਿਸ ਲੈਂਦਿਆਂ ਮੰਗ ਕੀਤੀ ਹੈ ਪਦ ਉੱਨਤ ਹੋਏ ਲੈਕਚਰਾਰਾਂ ਨੂੰ ਸਟੇਸ਼ਨ ਅਲਾਟਮੈਂਟ ਲਈ ਤੁਰੰਤ ਸੱਦਿਆ ਜਾਵੇ ਅਤੇ ਪੀ ਟੀ ਆਈ ਤੋਂ ਪਦ ਉੱਨਤ ਹੋਏ ਡੀ ਪੀ ਈ ਨੂੰ ਸਟੇਸ਼ਨ ਚੋਣ ਕਰਵਾਈ ਜਾਵੇ ਕਿਉਂਕਿ ਤਰੱਕੀ ਪ੍ਰਕਿਰਿਆ ਚੋਣ ਜ਼ਾਬਤੇ ਲੱਗਣ ਤੋਂ ਪਹਿਲਾਂ ਦੀ ਚੱਲ ਰਹੀ ਹੈ।


ਇਸ ਬਾਰੇ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਡੀ ਟੀ ਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਮਿਲੇ ਵਫ਼ਦ ਨੂੰ ਡਾਇਰੈਕਟਰ ਸਕੂਲ ਸਿੱਖਿਆ (ਸ) ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਰਹਿੰਦੇ ਚਾਰ ਜਿਲ਼੍ਹਿਆਂ ਦੇ ਸਟੇਸ਼ਨ ਅਲਾਟਮੈਂਟ ਦੀ ਪ੍ਰਵਾਨਗੀ ਲਈ ਫਾਈਲ ਚੋਣ ਕਮਿਸ਼ਨ ਪੰਜਾਬ ਨੂੰ ਜਲਦੀ ਭੇਜੀ ਜਾ ਰਹੀ ਹੈ ਪਰ ਅਜੇ ਤੱਕ ਲੈਕਚਰਾਰਾਂ ਨੂੰ ਸਟੇਸ਼ਨ ਅਲਾਟਮੈਂਟ ਨਹੀਂ ਹੋਈ ਜਿਸ ਦੀ ਡੀ ਟੀ ਐਫ ਪੰਜਾਬ ਸਖ਼ਤ ਨਿਖੇਧੀ ਕਰਦੀ ਹੈ। ਜੱਥੇਬੰਦੀ ਮੰਗ ਕਰਦੀ ਹੈ ਕਿ ਚਾਰਾਂ ਜ਼ਿਲ੍ਹਿਆਂ ਦੇ ਪੰਜਾਬੀ, ਮੈਥ , ਇਕਨਾਮਕਸ, ਬਾਇਉਲੋਜੀ , ਕਮਿਸਟਰੀ, ਪੋਲ ਸਾਂਇਸ, ਅੰਗਰੇਜ਼ੀ, ਫਿਜਿਕਸ ਆਦਿ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਜਲਦੀ ਤੋਂ ਜਲਦੀ ਸਟੇਸ਼ਨ ਅਲਾਟਮੈਂਟ ਕਰਨਾ ਯਕੀਨੀ ਬਣਾਇਆ ਜਾਵੇ। ਇਸਤੋਂ ਇਲਾਵਾ ਵਿਭਾਗ ਵੱਲੋਂ ਪੀ ਟੀ ਆਈ ਅਧਿਆਪਕਾਂ ਦੀਆਂ ਤਰੱਕੀਆਂ ਕਰਕੇ ਡੀ ਪੀ ਈ ਬਣਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਹਾਲੇ ਤੱਕ ਸਟੇਸ਼ਨ ਚੋਣ ਲਈ ਸੱਦਿਆ ਤੱਕ ਨਹੀਂ ਗਿਆ ਜੋ ਕਿ ਸਿੱਖਿਆ ਵਿਭਾਗ ਦੇ ਤਰੱਕੀਆਂ ਪ੍ਰਤੀ ਢਿੱਲਮੁੱਲ ਵਾਲੇ ਨਜ਼ਰੀਏ ਦਾ ਹੀ ਸੰਕੇਤ ਹੈ। ਆਗੂਆਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਦੋਸ਼ ਲਾਇਆ ਕਿ ਜਦੋਂ ਵਿਭਾਗ ਨੂੰ ਸਕੂਲਾਂ ਤੋਂ ਜਾਂ ਅਧਿਆਪਕਾਂ ਤੋਂ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ ਤਾਂ ਉਦੋਂ ਤਰੁੰਤ/ ਸਮਾਂ ਬੱਧ/ਮਿਤੀ ਬੱਧ/ ਸਕੂਲ ਛੱਡਣ ਤੋਂ ਪਹਿਲਾਂ ਦੇ ਹੁਕਮਾਂ ਨਾਲ ਮੰਗੀ ਜਾਂਦੀ ਹੈ ਅਤੇ ਅਧਿਆਪਕ ਉਨ੍ਹਾਂ ਤਰੁੰਤ/ ਸਮਾਂ ਬੱਧ/ਮਿਤੀ ਬੱਧ/ ਸਕੂਲ ਛੱਡਣ ਤੋਂ ਪਹਿਲਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਪਰ ਜਦੋਂ ਅਧਿਆਪਕਾਂ ਦੀਆਂ ਤਰੱਕੀਆਂ ਦਾ ਮਸਲਾ ਸਾਹਮਣੇ ਆ ਜਾਂਦਾ ਹੈ ਵਿਭਾਗ ਕੱਛੂ ਦੀ ਸੁਸਤ ਚਾਲ ਨਾਲ ਕੰਮ ਕਰਦਾ ਹੈ। ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਦੀ ਅਧਿਆਪਕਾਂ ਦੀ ਤਰੱਕੀਆਂ ਸਬੰਧੀ ਚਾਲ ਵਿੱਚ ਸੁਧਾਰ ਕੀਤਾ ਜਾਵੇ ਅਤੇ ਤਰੱਕੀ ਉਪਰੰਤ ਅਧਿਆਪਕਾਂ ਨੂੰ ਸਾਰੇ ਸਟੇਸ਼ਨ ਖੋਲ੍ਹਦੇ ਹੋਏ ਸਟੇਸ਼ਨ ਅਲਾਟਮੈਂਟ ਕੀਤੀ ਜਾਵੇ।ਇਸ ਮੌਕੇ ਪ੍ਰਮਾਤਮਾ ਸਿੰਘ, ਰਵੀ ਕੁਮਾਰ, ਜਸਵੰਤ ਅਹੂਜਾ, ਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਪਵਨ ਚੌਧਰੀ, ਮਨਿੰਦਰ ਸਿੰਘ, ਮੋਹਿਤ ਕੁਮਾਰ, ਕੰਵਲਜੀਤ ਪਾਲ, ਮਿੱਠੂ ਰਾਮ, ਮੁਕੇਸ਼ ਗੋਇਲ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ । ‎


HAPPY DIWALI: ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਸੂਬਾ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੇ ਪਾਵਨ ਮੌਕੇ ਵਧਾਈ

 HAPPY DIWALI: ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਸੂਬਾ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੇ ਪਾਵਨ ਮੌਕੇ ਵਧਾਈਆਂ 

ਚੰਡੀਗੜ੍ਹ, 30 ਅਕਤੂਬਰ 2024

ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਸੂਬਾ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੇ ਪਾਵਨ ਮੌਕੇ ਵਧਾਈ ਦਿੱਤੀ ਹੈ।



 ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਡਾ. ਬਲਜੀਤ ਕੌਰ, ਕੁਲਦੀਪ ਸਿੰਘ ਧਾਲੀਵਾਲ, ਡਾ. ਬਲਬੀਰ ਸਿੰਘ, ਹਰਦੀਪ ਸਿੰਘ ਮੁੰਡੀਆ, ਲਾਲ ਚੰਦ ਕਟਾਰੂਚੱਕ, ਲਾਲਜੀਤ ਸਿੰਘ ਭੁੱਲਰ, ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈ.ਟੀ.ਓ., ਬਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੌਂਦ, ਡਾ. ਰਵਜੋਤ ਸਿੰਘ, ਗੁਰਮੀਤ ਸਿੰਘ ਖੁੱਡੀਆਂ ਤੇ ਮੋਹਿੰਦਰ ਭਗਤ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਆਪਸੀ ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ ਅਤੇ ਸਭਨਾਂ ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ।

BREAKING NEWS: ਸਿੱਖਿਆ ਮੰਤਰੀ ਹੋਏ ਜ਼ਖ਼ਮੀ, ਆਪ ਸਰਕਾਰ ਦੇ 6 ਮੰਤਰੀ ਹਿਰਾਸਤ ਵਿੱਚ

BREAKING NEWS: ਸਿੱਖਿਆ ਮੰਤਰੀ ਹੋਏ ਜ਼ਖ਼ਮੀ, ਆਪ ਸਰਕਾਰ ਦੇ 6 ਮੰਤਰੀ ਹਿਰਾਸਤ ਵਿੱਚ 

ਚੰਡੀਗੜ੍ਹ, 30 ਅਕਤੂਬਰ 2024( ਜਾਬਸ ਆਫ ਟੁਡੇ)

 ਚੰਡੀਗੜ੍ਹ ਵਿੱਚ ਅੱਜ ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਝੋਨੇ ਦੀ ਲਿਫਟਿੰਗ ਦੇ ਮੁੱਦੇ 'ਤੇ  ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਈ ਆਪ ਆਗੂਆਂ ਅਤੇ ਵਰਕਰਾਂ ਨੇ ਸੈਕਟਰ-37 ਵਿੱਚ ਸਥਿਤ ਪੰਜਾਬ ਭਾਜਪਾ ਦਫ਼ਤਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਪੁਲਿਸ ਵੱਲੋਂ ਵਾਟਰ ਕੈਨਨ ਵੀ ਵਰਤੀ ਗਈ।

IMAGE CREDIT -  MEDIA 

ਇਸ ਦੌਰਾਨ ਪੁਲਿਸ ਨੇ ਆਪ ਦੇ 6 ਮੰਤਰੀਆਂ, ਕਈ ਵਿਧਾਇਕਾਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਫਿਲਹਾਲ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਗਿਆ ਹੈ। ਪੁਲਿਸ ਕਾਰਵਾਈ ਦੌਰਾਨ ਮੰਤਰੀ ਹਰਜੋਤ ਸਿੰਘ ਬੈਂਸ ਜ਼ਖ਼ਮੀ ਹੋ ਗਏ।

ਦੂਜੇ ਪਾਸੇ, ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਆਪ ਦੇ ਪ੍ਰਦਰਸ਼ਨ ਨੂੰ 'ਡਰਾਮਾ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਸਮੇਂ ਸਿਰ ਉਚਿਤ ਪ੍ਰਬੰਧ ਕੀਤੇ ਹੁੰਦੇ ਤਾਂ ਇਹ ਹਾਲਾਤ ਨਾ ਬਣਦੇ। ਉਨ੍ਹਾਂ ਆਪ ਆਗੂਆਂ ਨੂੰ ਮੰਡੀਆਂ ਵਿੱਚ ਜਾਣ ਦੀ ਸਲਾਹ ਦਿੱਤੀ।

ਇਸ ਧਰਨੇ ਦੀ ਅਗਵਾਈ ਕਰ ਰਹੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ ਮੰਤਰੀ ਤਰੁਨਪ੍ਰੀਤ ਸਿੰਘ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੌਰਾਨ ਮੰਤਰੀ ਹਰਜੋਤ ਬੈਂਸ ਜ਼ਖਮੀ ਹੋ ਗਏ ਹਨ। ਉਸ ਨੂੰ ਵੀ ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

SOP FOR OPS : ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ SOP ਬਣਾਉਣ ਲਈ ਮੀਟਿੰਗ ਅੱਜ

ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ SOP ਬਣਾਉਣ ਲਈ ਮੀਟਿੰਗ ਅੱਜ 

ਚੰਡੀਗੜ੍ਹ, 30 ਅਕਤੂਬਰ 2024


ਪੁਰਾਣੀ ਪੈਨਸ਼ਨ ਸਕੀਮ ਨੂੰ ਪੰਜਾਬ ਵਿੱਚ ਲਾਗੂ ਕਰਨ ਹਿੱਤ Standard Operating Procedure (SOP) ਬਣਾਉਣ ਲਈ ਅਧਿਕਾਰੀਆਂ ਦੀ ਸਬ-ਕਮੇਟੀ ਦੀ ਮੀਟਿੰਗ ਕੀਤੀ ਜਾ ਰਹੀ ਹੈ।



ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ Standard Operating Procedure (SOP) ਬਣਾਉਣ ਲਈ ਅਧਿਕਾਰੀਆਂ ਦੀ ਸਬ-ਕਮੇਟੀ ਦੀ ਮੀਟਿੰਗ ਮਿਤੀ 30.10.2024 ਨੂੰ ਸਵੇਰੇ 11.30 ਵਜੇ ਕਮੇਟੀ ਰੂਮ, ਛੇਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਰੱਖੀ ਗਈ ਹੈ। ਮੀਟਿੰਗ ਦੀ ਪ੍ਰਧਾਨਗੀ ਮਾਨਯੋਗ ਮੁੱਖ ਸਕੱਤਰ ਪੰਜਾਬ ਕਰਨਗੇ।


ਇਸ ਮੀਟਿੰਗ ਵਿੱਚ ਹੇਠ ਲਿਖੇ ਅਧਿਕਾਰੀ ਸ਼ਾਮਿਲ ਹੋਣਗੇ:

1. ਸ੍ਰੀ ਅਨੁਰਾਗ ਵਰਮਾ, ਆਈ.ਏ.ਐਸ, ਵਧੀਕ ਮੁੱਖ ਸਕੱਤਰ, ਮਾਲ ਵਿਭਾਗ।

2. ਸ੍ਰੀ ਅਭਿਨਵ ਤ੍ਰਿਖਾ, ਆਈ.ਏ.ਐਸ, ਮਿਸ਼ਨ ਡਾਇਰੈਕਟਰ,

3.  ਡਾਇਰੈਕਟਰ (ਵਿੱਤ), ਪੀ.ਐਸ.ਪੀ.ਸੀ.ਐਲ


ਸਾਰੇ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਮੀਟਿੰਗ ਵਿੱਚ ਨਿਸ਼ਚਿਤ ਮਿਤੀ/ਸਮੇਂ ਤੇ ਸ਼ਾਮਿਲ ਹੋਣਾ ਯਕੀਨੀ ਬਣਾਇਆ ਜਾਵੇ। 


ਜ਼ਿਲ੍ਹਾ ਮੈਜਿਸਟਰੇਟ ਵਲੋਂ ਦੀਵਾਲੀ, ਗੁਰਪੁਰਬ , ਕ੍ਰਿਸਮਸ ਅਤੇ ਨਵੇਂ ਸਾਲ ’ਤੇ ਪਟਾਖੇ ਚਲਾਉਣ ਲਈ ਸਮਾਂ ਨਿਰਧਾਰਿਤ

 ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਕਪੂਰਥਲਾ


ਜ਼ਿਲ੍ਹ ਮੈਜਿਸਟਰੇਟ ਵਲੋਂ ਦੀਵਾਲੀ, ਗੁਰਪੁਰਬ , ਕ੍ਰਿਸਮਸ ਅਤੇ ਨਵੇਂ ਸਾਲ ’ਤੇ ਪਟਾਖੇ ਚਲਾਉਣ ਲਈ ਸਮਾਂ ਨਿਰਧਾਰਿਤ


ਕਪੂਰਥਲਾ, 29 ਅਕਤੂਬਰ : ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਪੰਚਾਲ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੇ ਦਿਹਾੜੇ ’ਤੇ ਪਟਾਖੇ/ਆਤਿਸ਼ਬਾਜੀ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਹੈ। ਇਸ ਨਿਰਧਾਰਿਤ ਸਮੇਂ ਤੋਂ ਬਾਅਦ ਜਾਂ ਪਹਿਲਾ ਪਟਾਖੇ/ਆਤਿਸ਼ਬਾਜੀ ਚਲਾਉਣ ’ਤੇ ਪੂਰਨ ਪਾਬੰਦੀ ਰਹੇਗੀ। 


ਜਾਰੀ ਹੁਕਮਾਂ ਅਨੁਸਾਰ 31 ਅਕਤੂਬਰ ਨੂੰ ਦੀਵਾਲੀ ਮੌਕੇ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ , ਗੁਰਪੁਰਬ (ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ) ਮੌਕੇ 15 ਨਵੰਬਰ ਨੂੰ ਤੜਕਸਾਰ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ, 25 ਦਸੰਬਰ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਰਾਤ 11.55 ਵਜੇ ਤੋਂ ਰਾਤ 12.30 ਵਜੇ ਤੱਕ ਸਮਾਂ ਨਿਰਧਾਰਤ ਕੀਤਾ ਗਿਆ ਹੈ। 


ਇਸ ਤੋਂ ਇਲਾਵਾ ਸਾਈਲੈਂਸ ਜ਼ੋਨ ਜਿਵੇਂ ਕਿ ਹਸਪਤਾਲ, ਸਿੱਖਿਆ ਸੰਸਥਾਵਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਆਦਿ ਦੇ 100 ਮੀਟਰ ਦੇ ਘੇਰੇ ਦੇ ਅੰਦਰ ਪਟਾਖੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ।


ਇਹ ਹੁਕਮ 30-10-2024 ਤੋਂ 01-01-2025 ਤੱਕ ਲਾਗੂ ਰਹਿਣਗੇ।



Master to lecturer promotion: -ਉੱਨਤੀ ਉਪਰੰਤ ਹਾਜਰੀ ਰਿਪੋਰਟਾਂ ਭੇਜਣ ਦੇ ਹੁਕਮ


ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀ ਪਦ-ਉੱਨਤੀ ਉਪਰੰਤ ਹਾਜਰੀ ਰਿਪੋਰਟਾਂ ਭੇਜਣ ਸਬੰਧੀ 


ਚੰਡੀਗੜ੍ਹ 28 ਅਕਤੂਬਰ 2024:  ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀ ਪਦ-ਉੱਨਤੀ ਉਪਰੰਤ ਹਾਜ਼ਰ ਹੋਏ ਕਰਮਚਾਰੀਆਂ ਦੀਆਂ ਹਾਜਰੀ ਰਿਪੋਰਟਾਂ ਭੇਜਣ ਲਈ ਕਿਹਾ ਹੈ।


31 ਅਗਸਤ, 9 ਸਤੰਬਰ, 13 ਸਤੰਬਰ ਅਤੇ 16 ਸਤੰਬਰ 2024 ਨੂੰ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀ ਪਦ-ਉੱਨਤੀ ਦੇ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਪਦ-ਉੱਨਤ ਕਰਮਚਾਰੀਆਂ ਨੂੰ ਸਮਾਂ ਸਾਰਣੀ ਅਨੁਸਾਰ ਸਟੇਸ਼ਨ ਚੋਣ ਕਰਵਾਉਣ ਉਪਰੰਤ ਵੱਖ-ਵੱਖ ਮਿਤੀਆਂ ਨੂੰ ਸਟੇਸ਼ਨ ਅਲਾਟਮੈਂਟ ਕੀਤੀ ਗਈ ਸੀ।



ਇਨ੍ਹਾਂ ਪਦ-ਉੱਨਤ ਕਰਮਚਾਰੀਆਂ ਦੀ ਬਤੌਰ ਲੈਕਚਰਾਰ ਅਲਾਟ ਕੀਤੇ ਸਟੇਸ਼ਨ ਤੇ ਹਾਜਰੀ ਦੀ ਰਿਪੋਰਟ 30 ਅਕਤੂਬਰ 2024 ਤੱਕ ਦਫ਼ਤਰ ਦੀ ਈ-ਮੇਲ ਆਈ.ਡੀ. dsese.promotion@punjabeducation.gov.in 'ਤੇ ਭੇਜੀ ਜਾਣੀ ਚਾਹੀਦੀ ਹੈ।


ਇਹ ਧਿਆਨ ਰੱਖਿਆ ਜਾਵੇ ਕਿ ਜ਼ਿਲੇ ਦੀ ਸਮੁੱਚੀ ਰਿਪੋਰਟ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੰਪਾਇਲ ਕਰਕੇ ਆਪਣੇ ਹਸਤਾਖਰਾਂ ਹੇਠ ਭੇਜੀ ਜਾਵੇ। ਕਿਸੇ ਸਕੂਲ ਵੱਲੋਂ ਨਿੱਜੀ ਪੱਧਰ ਤੇ ਮੁੱਖ ਦਫ਼ਤਰ ਨੂੰ ਭੇਜੀ ਗਈ ਰਿਪੋਰਟ ਮੰਨਣ ਯੋਗ ਨਹੀਂ ਹੋਵੇਗੀ। ਕਿਸੇ ਵੀ ਦੇਰੀ/ਅਣਗਹਿਲੀ ਦੀ ਜ਼ਿੰਮੇਵਾਰੀ ਸਬੰਧਿਤ ਡੀਲਿੰਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਨਿੱਜੀ ਹੋਵੇਗੀ।



ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ*

 *ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ*


*3 ਨਵੰਬਰ ਨੂੰ ਚੱਬੇਵਾਲ ਹਲਕੇ ਵਿੱਚ ਝੰਡਾ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ*


 ਨਵਾਂ ਸ਼ਹਿਰ 29 ਅਕਤੂਬਰ (        ) ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਅੱਜ ਨਰਿੰਦਰ ਕੁਮਾਰ ਮਹਿਤਾ, ਸੋਮ ਲਾਲ, ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਦਸੌਂਦਾ ਸਿੰਘ, ਅਜੀਤ ਸਿੰਘ ਬਰਨਾਲਾ, ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫਤਰ ਨਵਾਂ ਸ਼ਹਿਰ ਦੇ ਸਾਹਮਣੇ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। 



         ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮਦਨ ਲਾਲ, ਮੋਹਣ ਸਿੰਘ ਪੂਨੀਆ, ਜਸਵੀਰ ਮੋਰੋਂ, ਸੋਮ ਨਾਥ ਤੱਕਲਾ, ਵਰਿੰਦਰ ਕੁਮਾਰ, ਬਿਕਰਮਜੀਤ ਸਿੰਘ ਰਾਹੋਂ,  ਰਾਵਲ ਸਿੰਘ, ਰਿੰਪੀ ਰਾਣੀ, ਕਸ਼ਮੀਰ ਸਿੰਘ, ਰਾਜ ਰਾਣੀ, ਗੁਰਮੁੱਖ ਸਿੰਘ, ਸੁਰਿੰਦਰ ਬੰਗਾ, ਵਿਜੇ ਕੁਮਾਰ, ਰਾਮ ਲਾਲ, ਅਸ਼ਵਨੀ ਕੁਮਾਰ, ਹਰਜੀਤ ਚਰਾਣ, ਸ਼ੰਭੂ ਨਰਾਇਣ, ਜਗਦੀਸ਼ ਬਲਾਚੌਰ,ਰੇਸ਼ਮ ਲਾਲ, ਰਾਮ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪਿਛਲੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਵੱਲੋਂ ਅਣਦੇਖੀ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਰੋਸ ਪ੍ਰਦਰਸ਼ਨਾਂ ਉਪਰੰਤ ਮੁੱਖ ਮੰਤਰੀ ਵਲੋਂ ਦਿੱਤੀਆਂ ਗਈਆਂ ਮੀਟਿੰਗਾਂ ਵਾਰ-ਵਾਰ ਮੁਲਤਵੀ ਕਰਕੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਹੋਣ ਦਾ ਹੀ ਪ੍ਰਮਾਣ ਦਿੱਤਾ ਹੈ। ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਦੀ ਬਜਾਏ ਤਨਖਾਹ ਕਮਿਸ਼ਨ ਨੂੰ ਮਿੱਟੀ ਘੱਟੇ ਰੋਲਿਆ ਜਾ ਰਿਹਾ ਹੈ। ਸਿਫਾਰਿਸ਼ ਕੀਤਾ ਹੋਇਆ 2.59 ਦਾ ਗੁਣਾਂਕ ਲਾਗੂ ਨਹੀਂ ਕੀਤਾ ਜਾ ਰਿਹਾ, ਡੀ ਏ ਦੀਆਂ ਕਿਸ਼ਤਾਂ ਅਤੇ ਬਕਾਏ ਨਹੀਂ ਦਿੱਤੇ ਜਾ ਰਹੇ, ਜਦੋਂ ਕਿ ਗੁਆਂਢੀ ਰਾਜਾਂ ਵਿੱਚ ਡੀ ਏ 53% ਦਿੱਤਾ ਜਾ ਰਿਹਾ ਹੈ, ਪਰ ਪੰਜਾਬ ਵਿੱਚ 38% ਡੀ ਏ ਦਿੱਤਾ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਲੰਗੜਾ ਨੋਟੀਫਿਕੇਸ਼ਨ ਜਾਰੀ ਕਰਕੇ ਵੀ ਉਸ ਨੂੰ ਲਾਗੂ ਨਹੀਂ ਕੀਤਾ ਗਿਆ। ਵਿਭਾਗਾਂ ਵਿੱਚ ਹਜਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਹਰ ਰੋਜ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਜਦੋਂ ਕਿ ਪੰਜਾਬ ਦੀ ਸਰਕਾਰ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸੁਧਾਰ ਦੇ ਨਾਂ ਤੇ ਬਣੀ ਸੀ।  ਹੱਦ ਤਾਂ ਉਦੋਂ ਹੋ ਗਈ ਜਦੋਂ ਪੰਜਾਬ ਸਰਕਾਰ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਐਫੀਡੇਵਿਟ ਦੇ ਕੇ ਇਹ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਜਨਵਰੀ 2016 ਤੋਂ ਬਣਦੇ ਬਕਾਏ 2030-31 ਤੱਕ ਦੇ ਦਿੱਤੇ ਜਾਣਗੇ। ਇਸ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਵਿਆਪਕ ਗੁੱਸਾ ਉਤਪੰਨ ਹੋਇਆ ਹੈ, ਜਿਸ ਦਾ ਜਿਮਨੀ ਚੋਣਾਂ ਵਿੱਚ ਸਰਕਾਰ ਦੀ ਹਾਰ ਦੇ ਰੂਪ ਵਿੱਚ ਪ੍ਰਗਟਾਵਾ ਹੋਵੇਗਾ।

          ਜਿਮਨੀ ਚੋਣ ਵਾਲੇ ਹਲਕੇ ਚੱਬੇਵਾਲ ਵਿਖੇ 03 ਨਵੰਬਰ ਨੂੰ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਜਿਲ੍ਹੇ ਦੇ ਮੁਲਾਜ਼ਮ ਅਤੇ ਪੈਨਸ਼ਨਰ ਵੱਖ-ਵੱਖ ਥਾਵਾਂ ਤੋਂ ਕਾਲੇ ਝੰਡਿਆਂ ਸਮੇਤ ਭਰਵੀਂ ਸ਼ਮੂਲੀਅਤ ਕਰਨਗੇ। 

 ਰੋਸ ਰੈਲੀ ਵਿੱਚ ਹਰੀਬਿਲਾਸ, ਜਸਵਿੰਦਰ ਭੰਗਲ, ਸੁੱਖ ਰਾਮ, ਦੀਦਾਰ ਸਿੱਘ, ਨਰਿੰਦਰ ਸਿੰਘ, ਸੋਹਣ ਸਿੰਘ, ਜੋਗਾ ਸਿੰਘ, ਗੁਰਦਿਆਲ ਸਿੰਘ, ਪਰਮਜੀਤ ਸਿੰਘ, ਰਛਪਾਲ ਸਿੰਘ, ਧਰਮਵੀਰ ਸਿੰਘ, ਤਰਸੇਮ ਲਾਲ, ਪ੍ਰਿੰ. ਲਹਿੰਬਰ ਸਿੰਘ, ਇੰਦਰਜੀਤ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ।

DUMMY ADMISSION: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਡੰਮੀ ਦਾਖ਼ਲਿਆਂ ਖ਼ਿਲਾਫ਼ ਚੇਤਾਵਨੀ ਜਾਰੀ ਕੀਤੀ*

 

**ਪੰਜਾਬ ਸਕੂਲ ਸਿੱਖਿਆ ਬੋਰਡ ਨੇ ਡੰਮੀ ਦਾਖ਼ਲਿਆਂ ਖ਼ਿਲਾਫ਼ ਚੇਤਾਵਨੀ ਜਾਰੀ ਕੀਤੀ**


**ਚੰਡੀਗੜ੍ਹ, 22 ਅਕਤੂਬਰ 2024**


ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਨੇ ਸੂਬੇ ਦੇ ਸਕੂਲਾਂ ਨੂੰ ਡੰਮੀ ਦਾਖ਼ਲੇ ਲੈਣ ਤੋਂ ਸਖ਼ਤ ਰੋਕ ਲਗਾਈ ਹੈ। ਬੋਰਡ ਦੇ ਸਕੱਤਰ ਨੇ ਇੱਕ ਨੋਟਿਸ ਜਾਰੀ ਕਰਕੇ ਕਿਹਾ ਕਿ ਕਈ ਸ਼ਿਕਾਇਤਾਂ ਮਿਲੀਆਂ ਹਨ ਕਿ ਕੁਝ ਸਕੂਲ +1 ਅਤੇ +2 ਕਲਾਸਾਂ ਵਿੱਚ ਡੰਮੀ ਵਿਦਿਆਰਥੀ ਦਾਖ਼ਲ ਕਰ ਰਹੇ ਹਨ। 



ਇਹ ਵਿਦਿਆਰਥੀ ਸਕੂਲ ਵਿੱਚ ਤਾਂ ਦਿਖਾਏ ਜਾਂਦੇ ਹਨ, ਪਰ ਅਸਲ ਵਿੱਚ ਬਾਹਰਲੇ ਕੋਚਿੰਗ ਸੈਂਟਰਾਂ ਵਿੱਚ ਪੜ੍ਹਦੇ ਹਨ। ਇਸ ਤਰ੍ਹਾਂ, ਸਕੂਲ ਪ੍ਰੀਖਿਆਵਾਂ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਸਿਰਫ਼ ਪ੍ਰੀਖਿਆ ਦੇਣ ਲਈ ਸੱਦਿਆ ਜਾਂਦਾ ਹੈ, ਜੋ ਕਿ ਗ਼ੈਰ-ਕਾਨੂੰਨੀ ਹੈ।


ਬੋਰਡ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਸਕੂਲ ਨੂੰ ਡੰਮੀ ਦਾਖ਼ਲੇ ਕਰਦੇ ਹੋਏ ਪਾਇਆ ਗਿਆ, ਤਾਂ ਉਸ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ। ਬੋਰਡ ਨੇ ਸਾਰੇ ਸਕੂਲਾਂ ਨੂੰ ਇਸ ਮਾਮਲੇ ਵਿੱਚ ਸਾਵਧਾਨ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੇ ਗ਼ੈਰ-ਕਾਨੂੰਨੀ ਕੰਮ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। 



MID DAY MEAL COOK MEETING: ਵਿੱਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਹੋਏ ਇਹ ਐਲਾਨ

MID DAY MEAL COOK MEETING: ਵਿੱਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਹੋਏ ਇਹ ਐਲਾਨ 

 ਮਿਡ-ਡੇ-ਮੀਲ ਕੁੱਕਜ਼ ਯੂਨੀਅਨ ਪੰਜਾਬ (ਬੀ.ਐੱਮ.ਐੱਸ.) ਨਾਲ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਵਿੱਤ, ਯੋਜਨਾ ਅਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਮਿਡ-ਡੇ ਮੀਲ ਸੋਸਾਇਟੀ ਨੇ ਕੇਨਰਾ ਬੈਂਕ ਨਾਲ ਸਮਝੌਤਾ ਕੀਤਾ ਹੈ, ਜਿਸ ਤਹਿਤ ਮਿਡ-ਡੇ-ਮੀਲ ਕੁੱਕ ਅਤੇ ਹੈਲਪਰਾਂ ਦਾ ਮੁਫ਼ਤ ਬੀਮਾ ਕੀਤਾ ਜਾਵੇਗਾ। वैघलिट मघ-वभेटी के ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਤਨਖ਼ਾਹ ਵਧਾਉਣ ਦੀ ਕੀਤੀ ਸਿਫ਼ਾਰਸ਼



 ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਹਰੇਕ 50 ਵਿਦਿਆਰਥੀਆਂ ਲਈ ਇੱਕ ਕੁੱਕ ਦੀ ਵਿਵਸਥਾ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ, ਜਦਕਿ ਮੌਜੂਦਾ ਵਿਵਸਥਾ ਅਨੁਸਾਰ 1 ਤੋਂ 25 ਵਿਦਿਆਰਥੀਆਂ ਲਈ ਇੱਕ ਮਿਡ-ਡੇ-ਮੀਲ ਕੁੱਕ, 25 ਤੋਂ 100 ਵਿਦਿਆਰਥੀਆਂ ਲਈ ਦੋ ਮਿਡ-ਡੇ-ਮੀਲ ਕੁੱਕ ਅਤੇ 100 ਤੋਂ ਉੱਪਰ ਹਰੇਕ 100 ਵਿਦਿਆਰਥੀਆਂ ਪਿੱਛੇ ਇੱਕ ਕੁੱਕ ਰੱਖਿਆ ਜਾਂਦਾ ਹੈ। 

ਸਾਂਝਾ ਮੁਲਾਜ਼ਮ ਮੰਚ ਸਰਕਾਰ ਦਾ ਵਿਰੋਧ: ਪੈਂਡਿੰਗ DA ਤੇ ਹੱਕੀ ਮੰਗਾਂ ਨੂੰ ਲੈ ਕੇ ਵਾਕਆਊਟ

 ਸਾਂਝਾ ਮੁਲਾਜ਼ਮ ਮੰਚ ਸਰਕਾਰ ਦਾ ਵਿਰੋਧ: ਪੈਂਡਿੰਗ DA ਤੇ ਹੱਕੀ ਮੰਗਾਂ ਨੂੰ ਲੈ ਕੇ ਵਾਕਆਊਟ

ਚੰਡੀਗੜ੍ਹ, 28 ਅਕਤੂਬਰ 2024: ਸਾਂਝਾ ਮੁਲਾਜ਼ਮ ਮੰਚ ਪੰਜਾਬ (ਪੰਜਾਬ ਦੀਆਂ ਸਮੂਹ ਜੱਥੇਬੰਦਿਆਂ ਦਾ ਸਮੂਹ) ਨੇ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਦੇ ਪੈਂਡਿੰਗ DA (ਡੀਅਰਨੈੱਸ ਅਲਾਊਂਸ) ਅਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਵਾਕਆਊਟ ਕਰਨ ਦਾ ਐਲਾਨ ਕੀਤਾ ਹੈ।


ਵਾਕਆਊਟ ਦੀ ਮਿਤੀ ਤੇ ਸਮਾਂ:

ਮਿਤੀ: 29 ਅਕਤੂਬਰ 2024

ਸਮਾਂ: ਦੁਪਹਿਰ 2:00 ਵਜੇ

ਵਿਰੋਧ ਦੇ ਕਾਰਨ:

ਪੈਂਡਿੰਗ DA: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ 15% DA ਦਾ ਭੁਗਤਾਨ ਨਹੀਂ ਕੀਤਾ ਗਿਆ ਹੈ, ਜੋ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਨਾਲ ਮੁਲਾਜ਼ਮਾਂ ਨੂੰ ਵਿੱਤੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਪਰਾਲੀ ਨੂੰ ਅੱਗ ਲਗਾਉੁਣ ਵਾਲੇ ਸਰਕਾਰੀ ਮੁਲਾਜ਼ਮਾਂ, ਨੰਬਰਦਾਰਾਂ ਤੇ ਸਰਪੰਚਾਂ ਖਿਲਾਫ਼ ਵੀ ਕੀਤੀ ਜਾਵੇਗੀ ਬਣਦੀ ਕਾਰਵਾਈ-ਡਿਪਟੀ ਕਮਿਸ਼ਨਰ

 ਪਰਾਲੀ ਨੂੰ ਅੱਗ ਲਗਾਉੁਣ ਵਾਲੇ ਸਰਕਾਰੀ ਮੁਲਾਜ਼ਮਾਂ, ਨੰਬਰਦਾਰਾਂ ਤੇ ਸਰਪੰਚਾਂ ਖਿਲਾਫ਼ ਵੀ ਕੀਤੀ ਜਾਵੇਗੀ ਬਣਦੀ ਕਾਰਵਾਈ-ਡਿਪਟੀ ਕਮਿਸ਼ਨਰ


ਨਵ-ਨਿਯੁਕਤ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਪਰਾਲੀ ਪ੍ਬੰਧਨ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ


ਤਰਨ ਤਾਰਨ, 27 ਅਕਤੂਬਰ ( ਜਾਬਸ ਆਫ ਟੁਡੇ) 

ਨਵ-ਨਿਯੁਕਤ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਆਈ. ਏ. ਐਸ. ਨੇ ਪਰਾਲੀ ਪ੍ਬੰਧਨ ਸਬੰਧੀ ਅੱਜ ਜ਼ਿਲਾ ਪ੍ਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਬੰਧਿਤ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਪ ਕਪਤਾਨ ਪੁਲਿਸ ਸ਼੍ਰੀ ਅਜੇ ਰਾਜ ਸਿੰਘ, ਸਬ ਡਵੀਜ਼ਨਲ ਮੈਜਿਸਟਰੇਟ ਤਰਨਤਾਰਨ ਸ਼੍ਰੀ ਅਰਵਿੰਦਰ ਪਾਲ ਸਿੰਘ, ਸਬ ਡਵੀਜ਼ਨਲ ਮਜਿਸਟਰੇਟ ਪੱਟੀ ਸ਼੍ਰੀ ਜੈ ਇੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਹਰਪਾਲ ਸਿੰਘ ਪਨੂੰ, ਸ਼ੀ੍ ਗੁਲਸ਼ਨ ਕੁਮਾਰ ਐਕਸੀਅਨ ਪੰਜਾਬ ਪ੍ਰਦੂਸ਼ਣ ਬੋਰਡ ਹਾਜ਼ਰ ਸਨ। 



ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਤਰਨਤਾਰਨ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ । ਉਹਨਾਂ ਕਿਹਾ ਕਿ ਜਿਲਾ ਤਰਨਤਾਰਨ ਵਿੱਚ ਝੋਨੇ ਦੀ ਵਾਢੀ ਜੋਰਾਂ 'ਤੇ ਹੈ ਅਤੇ ਵਾਢੀ ਉਪਰੰਤ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਵੱਧ ਲਗਾਉਣ ਦਾ ਖਦਸ਼ਾ ਹੈ, ਜਿਸ ਨਾਲ ਅੱਗ ਲਗਾਉਣ ਦੇ ਕੇਸ ਵੱਧ ਸਕਦੇ ਹਨ। ਇਸ ਲਈ ਸਮੂਹ ਸਟਾਫ ਬਿਨਾ ਕਿਸੇ ਛੁੱਟੀ ਤੋਂ ਫੀਲਡ ਵਿੱਚ ਹਾਜ਼ਰ ਰਹੇਗਾ ਅਤੇ ਕਿਸਾਨਾਂ ਨੂੰ ਪਰਾਲੀ ਨਾਲ ਸਾੜਨ ਸਬੰਧੀ ਜਾਗਰੂਕ ਕਰੇਗਾ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਰੂਲਾ ਅਨੁਸਾਰ ਕਰੜੀ ਕਾਰਵਾਈ ਜਿਵੇਂ ਕਿ ਐਫ. ਆਈ. ਆਰ, ਜੁਰਮਾਨੇ ਅਤੇ ਲਾਲ ਇੰਦਰਾਜ਼ ਕਰਨੇ ਯਕੀਨੀ ਬਣਾਉਣਗੇ ਅਤੇ ਰੋਜ਼ਾਨਾ ਰਿਪੋਰਟ ਕਰਨਗੇ। ਉਹਨਾ ਕਿਹਾ ਕਿ ਜੇਕਰ ਕੋਈ ਵੀ ਸਰਕਾਰੀ ਮੁਲਾਜ਼ਮ, ਨੰਬਰਦਾਰ, ਸਰਪੰਚ ਪਰਾਲੀ ਨੂੰ ਅੱਗ ਲਗਾਵੇਗਾ, ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। 

ਉਹਨਾ ਕਿਹਾ ਕਿ ਹਰੇਕ ਪਿੰਡ ਵਿੱਚ ਪੁਲਿਸ ਮੁਲਾਜ਼ਮ ਲਗਾ ਦਿੱਤੇ ਗਏ ਹਨ ਅਤੇ ਪੁਲਿਸ ਵਿਭਾਗ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਵਿੱਚ ਪੂਰਨ ਸਹਿਯੋਗ ਕਰੇਗਾ। 

ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਹਰਪਾਲ ਸਿੰਘ ਪਨੂੰ ਨੇ ਦੱਸਿਆ ਕਿ ਪੀ. ਆਰ. ਐਸ. ਸੀ. ਵਲੋਂ ਆ ਰਹੀਆਂ ਲੋਕੇਸ਼ਨਾਂ ਤੇ ਸੀ. ਕਿਊ. ਏ. ਐਮ ਦੇ ਅਬਜ਼ਵਰਾਂ ਦੀ ਵਿਜ਼ਟ ਕਰਵਾਈ ਜਾ ਰਹੀ ਹੈ ਅਤੇ ਜ਼ਿਆਦਾਤਰ ਲੋਕੇਸ਼ਨਾਂ 'ਤੇ ਅੱਗ ਲੱਗੀ ਨਹੀਂ ਪਾਈ ਗਈ ਹੈ। 

ਡਿਪਟੀ ਕਮਿਸ਼ਨਰ ਤਰਨਤਾਰਨ ਨੇ ਕਿਹਾ ਕਿ ਜਿਸ ਕਿਸਾਨ ਨੇ ਇੰਨ ਸੀਟੂ ਵਿਧੀ ਰਾਹੀ ਕਣਕ ਬੀਜਣੀ ਹੈ ਉਹ ਸੁਪਰ ਐਸ. ਐਮ. ਐਸ ਸਿਸਟਮ ਲੱਗੀ ਕੰਬਾਈਨ ਹਾਰਵੈਸਟਰ ਨਾਲ ਹੀ ਫਸਲ ਦੀ ਕਟਾਈ ਕਰਵਾਏ ਤਾਂ ਜੋ ਸੁਪਰ ਐਸ. ਐਮ. ਐਸ. ਸਿਸਟਮ ਦੁਆਰਾ ਕੁਤਰਾ ਕੀਤੀ ਗਈ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਇਆ ਜਾ ਸਕੇ।

-----------

ਸਪੀਕਰ ਵੱਲੋਂ ਨਵੇਂ ਬਣੇ ਸਰਪੰਚਾਂ/ਪੰਚਾਂ ਅਤੇ ਪਾਰਟੀ ਅਹੁਦੇਦਾਰਾਂ ਦਾ ਸਨਮਾਨ

 


ਸਪੀਕਰ ਵੱਲੋਂ ਨਵੇਂ ਬਣੇ ਸਰਪੰਚਾਂ/ਪੰਚਾਂ ਅਤੇ ਪਾਰਟੀ ਅਹੁਦੇਦਾਰਾਂ ਦਾ ਸਨਮਾਨ


ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਦਿੱਤੀਆਂ ਵਧਾਈਆਂ

 

ਪਿੰਡਾਂ ਦਾ ਵੀ ਹੋਵੇਗਾ ਸ਼ਹਿਰਾਂ ਵਰਗਾ ਵਿਕਾਸ- ਸੰਧਵਾਂ


ਕੋਟਕਪੂਰਾ 27 ਅਕਤੂਬਰ,2024


ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਮਕਸਦ ਤਹਿਤ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ

 ਹਲਕਾ ਕੋਟਕਪੂਰਾ ਦੇ ਨਵੇਂ ਬਣੇ ਸਰਪੰਚਾਂ/ਮੈਂਬਰਾਂ ਅਤੇ ਪਾਰਟੀ ਅਹੁਦੇਦਾਰਾਂ ਦੇ ਸਨਮਾਨ ਹਿਤ ਮਾਨ ਪੈਲੇਸ ਕੋਟਕਪੂਰਾ ਵਿਖੇ ਸਨਮਾਨ ਸਮਾਰੋਹ ਅਤੇ ਚਾਹ-ਪਾਰਟੀ ਦਾ ਆਯੋਜਨ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ ਡਾ. ਪ੍ਰੱਗਿਆ ਜੈਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 




ਸਪੀਕਰ ਸ. ਸੰਧਵਾਂ ਨੇ ਸਾਰੀਆਂ ਪੰਚਾਇਤਾਂ ਨੂੰ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਣਾ ਕੇ ਤੰਦਰੁਸਤ ਸਮਾਜ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਦਾ ਮੁੱਢ ਬੰਨ੍ਹਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਮੌਕੇ ਹਲਕੇ ਵਿੱਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ, ਵਿਤਕਰੇਬਾਜੀ ਜਾਂ ਪੱਖਪਾਤ ਦੀ ਇਕ ਵੀ ਮਿਸਾਲ ਦੇਖਣ ਨੂੰ ਨਹੀਂ ਮਿਲੀ। ਉਹਨਾਂ ਕਿਹਾ ਕਿ ਚੁਣੀਆਂ ਗਈਆਂ ਪੰਚਾਇਤਾਂ ਨੂੰ ਉਨ੍ਹਾਂ ਦੇ ਅਖਤਿਆਰੀ ਕੋਟੇ ਵਿਚੋਂ ਪੰਜ-ਪੰਜ ਲੱਖ ਰੁਪਏ ਦਿੱਤੇ ਜਾਣਗੇ ਅਤੇ ਪੰਜਾਬ ਸਰਕਾਰ ਵੱਲੋਂ ਅਲੱਗ ਤੋਂ ਪੰਜ-ਪੰਜ ਲੱਖ ਰੁਪਏ ਦਿੱਤੇ ਜਾਣਗੇ।


ਸਪੀਕਰ ਸੰਧਵਾਂ ਨੇ ਕਿਹਾ ਕਿ ਹਲਕੇ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟ ਦੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਕੋਟਕਪੂਰਾ ਹਲਕੇ ਨੂੰ ਵਿਕਾਸ ਪੱਖੋਂ ਪੰਜਾਬ ਦਾ ਮੋਹਰੀ ਹਲਕਾ ਬਣਾਉਣ ਲਈ ਕੋਈ ਕਸਰ ਨਹੀ ਛੱਡੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵੀ ਵਿਕਾਸ ਕਾਰਜ ਹੋਰ ਤੇਜ਼ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਲਗਭਗ 15 ਕਰੋੜ ਦੇ ਕਰੀਬ ਦੀ ਗਰਾਂਟ ਲੋਕ ਸੇਵਾ ਵਿੱਚ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 10 ਕਰੋੜ ਰੁਪਏ ਨਹਿਰੀ ਪਾਣੀ ਲਈ ਪਾਈਪ ਲਾਈਨ ਤੇ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਸਰਕਾਰੀ ਹਸਪਤਾਲਾਂ ਅਤੇ ਸਕੂਲਾਂ ਲਈ ਖਰਚ ਕੀਤੇ ਗਏ ਹਨ।


ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਚੁਣੇ ਗਏ ਪੰਚਾਂ/ਸਰਪੰਚਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕੀਤੀ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚ ਧਿਆਨ ਰੱਖਣ ਕੇ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਵੇ,ਇਸ ਲਈ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।

ਐਸ ਐਸ ਪੀ ਡਾ. ਪ੍ਰੱਗਿਆ ਜੈਨ ਨੇ ਵੀ ਨਵੇਂ ਸਰਪੰਚਾਂ , ਮੈਂਬਰਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਸਮਾਜ ਵਿੱਚੋਂ ਬੁਰਾਈਆਂ ਤੇ ਨਸ਼ਿਆਂ ਦੇ ਖਾਤਮੇ ਲਈ ਸਹਿਯੋਗ ਦੀ ਅਪੀਲ ਕੀਤੀ।


ਇਸ ਮੌਕੇ ਐਸ ਡੀ ਐਮ ਵਰਿੰਦਰ ਸਿੰਘ, ਐਡਵੋਕੇਟ ਬੀਰਇੰਦਰ ਸਿੰਘ ,ਸ.ਗੁਰਮੀਤ ਸਿੰਘ ਆਰੇਵਾਲਾ, ਚੇਅਰਮੈਨ ਪਲਾਨਿੰਗ ਬੋਰਡ ਸ.ਸੁਖਜੀਤ ਸਿੰਘ ਢਿੱਲਵਾਂ,ਸੁਖਵੰਤ ਸਿੰਘ ਪੱਕਾ, ਮਨਪ੍ਰੀਤ ਸਿੰਘ ਮਨੀ ਧਾਲੀਵਾਲ , ਅਮਨਦੀਪ ਸਿੰਘ,ਬੀ ਡੀ ਪੀ ਓ ਸਰਬਜੀਤ ਸਿੰਘ ,ਸੈਕਟਰੀ ਰੈੱਡ ਕਰਾਸ ਮਨਦੀਪ ਮੌਂਗਾ, ਸਾਹਿਤਕਾਰ ਮੱਖਣ ਬਰਾੜ ਤੋ ਇਲਾਵਾ ਪਿੰਡਾਂ ਦੇ ਸਰਪੰਚ/ਪੰਚ ਹਾਜ਼ਰ ਸਨ।

ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਇਕ ਦਿਨ ਪਹਿਲਾ ਮਿਲਣ ਵਾਲੀ ਤਨਖਾਹ ਦੀਆਂ ਅਤੇ ਦੀਵਾਲੀ ਦੀਆਂ ਮੁਬਾਰਕਾਂ ਹੋਣ - ਲਾਹੌਰੀਆ

 ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਇਕ ਦਿਨ ਪਹਿਲਾ ਮਿਲਣ ਵਾਲੀ ਤਨਖਾਹ ਦੀਆਂ ਅਤੇ ਦੀਵਾਲੀ ਦੀਆਂ ਮੁਬਾਰਕਾਂ ਹੋਣ - ਲਾਹੌਰੀਆ


ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਨੇ ਦੱਸਿਆ ਕਿ ਬਦਲਾਵ ਵਾਲੀ ਸਰਕਾਰ ਨੇ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਤਨਖਾਹ ਦੇਣ ਨੂੰ ਮੁਲਾਜ਼ਮਾਂ ਨੂੰ ਤੋਹਫਾ ਕਰਾਰ ਦਿੱਤਾ ਹੈ ਜੋ ਕਿ ਸਰਾਸਰ ਗਲਤ ਹੈ l ਤਿਉਹਾਰ ਤੋਂ ਇੱਕ ਦਿਨ ਪਹਿਲਾਂ ਮੁਲਾਜਮਾਂ ਨੂੰ ਤਨਖਾਹ ਦੇਣਾ ਸਰਕਾਰ ਦਾ ਫਰਜ ਬਣਦਾ ਹੈ l ਲਾਹੌਰੀਆ ਨੇ ਕਿਹਾ ਕਿ ਸਰਕਾਰ ਦਿਵਾਲ ਦੇ ਤਿਹਾਰ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਬਕਾਇਆ ਅਤੇ ਹੋਰ ਭੱਤੇ ਦੇਵੇ ਤਾਂ ਜੋ ਮੁਲਾਜ਼ਮ ਵੀ ਦੀਵਾਲ ਦਾ ਤਿਉਹਾਰ ਖੁਸ਼ੀ ਖੁਸ਼ੀ ਮਨਾ ਸਕਣ l ਇਹ ਤਾਂ ਮੁਲਾਜ਼ਮਾਂ ਤੇ ਇੱਕ ਤਰ੍ਹਾਂ ਦਾ ਅਹਿਸਾਨ ਹੀ ਕਰ ਰਹੇ ਨੇ ਕਿ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਹੀ ਖੁਸ਼ ਕਰ ਦਿੱਤਾ ਜਾਵੇ। ਬਾਕੀ ਗੱਲ ਇਹ ਹੈ ਕਿ ਜਦੋਂ ਇਹ ਡੀਏ ਦੇਣਗੇ ਤਾਂ ਇਹ ਡੀਏ ਦੇਣਾ ਕਿਸ ਮਹੀਨੇ ਤੋਂ ਮੰਨਣਗੇ l ਅਕਤੂਬਰ ਮਹੀਨੇ ਦੀਵਾਲੀ ਤੋਂ ਪਹਿਲਾਂ ਜਾਂ ਫਿਰ ਜਦੋਂ ਤੋਂ ਲਾਗੂ ਕਰਨਗੇ। ਜੇਕਰ ਇਹਨਾਂ ਨੇ ਅਕਤੂਬਰ ਮਹੀਨੇ ਦੀ ਤਨਖਾਹ ਬਿਨਾਂ ਡੀਏ ਤੋਂ ਪਾ ਦਿੱਤੀ ਤਾਂ ਕੀ ਗਰੰਟੀ ਹੈ ਕਿ ਇਹ ਅਕਤੂਬਰ ਮਹੀਨੇ ਤੋਂ ਡੀਏ ਦੇਣਗੇ। ਸਵਾਲ ਇਹ ਹੈ ਜੇਕਰ ਸਰਕਾਰ ਇਸ ਮਹੀਨੇ ਡੀਏ ਨਹੀਂ ਦੇਵੇਗੀ ਤਾਂ ਕਦੋਂ ਦੇਵੇਗੀ, ਜੇਕਰ ਸਰਕਾਰ ਨੇ ਦਿਵਾਲੀ ਤੋਂ ਬਾਅਦ ਡੀਏ ਦਿੱਤਾ ਤਾਂ ਮੁਲਾਜ਼ਮਾਂ ਦੀ ਦਿਵਾਲੀ ਸੁੱਕੀ ਹੀ ਗਈ, ਜੇਕਰ ਦਿਵਾਲੀ ਸੁੱਕੀ ਹੀ ਗਈ ਤਾਂ ਸਰਕਾਰ ਮੁੱਕ ਹੀ ਗਈ। ਪਿਛਲੇ ਸਾਲ ਵੀ ਸਰਕਾਰ ਨੇ ਮੁਲਾਜ਼ਮਾਂ ਨੂੰ ਬਹੁਤ ਤੰਗ ਕੀਤਾ ਸੀ। ਦਿਵਾਲੀ ਤੋਂ ਬਾਅਦ ਸੰਘਰਸ਼ ਕਰਕੇ,ਲੜ ਝਗੜ ਕੇ, ਕਿਧਰੇ ਪੰਜਾਬ ਵਾਲੇ ਮੁਲਾਜ਼ਮ ਲੜ ਰਹੇ ਸਨ, ਯੂ.ਟੀ. ਵਾਲਿਆਂ ਨੇ ਵੀ ਸਰਕਾਰ ਦਾ ਬਹੁਤ ਜਲੂਸ ਕੱਢਿਆ ਸੀ ਮਿਲਿਆ ਕੀ ਸਿਰਫ 4% ਡੀਏ ਇਹ ਤਾਂ ਹੀ ਮਿਲਿਆ ਜੇਕਰ ਅਸੀਂ ਸੰਘਰਸ਼ ਕੀਤਾ, ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਬਹੁਤ ਜਰੂਰੀ ਹੈ। ਉਸ ਵੇਲੇ ਸਰਕਾਰ ਨੇ ਕਿਹਾ ਸੀ ਕਿ ਅੱਗੇ ਤੋਂ ਅਸੀਂ ਡੀਏ ਆਪਣੇ ਆਪ ਦੇ ਦੇਵਾਂਗੇ। ਪਰ ਇਸ ਵਾਰ ਵੀ ਡੀਏ ਕੋਈ ਨੇੜੇ ਤੇੜੇ ਨਹੀਂ ਹੈ l ਜਦਕਿ ਬਾਕੀ ਰਾਜਾਂ ਵਿੱਚ ਡੀਏ ਦੇ ਕੇ ਮੁਲਾਜ਼ਮਾਂ ਨੂੰ ਖੁਸ਼ੀ ਭਰੀ ਦਿਵਾਲੀ ਦਿੱਤੀ ਹੈ। ਮੁਲਾਜ਼ਮ ਬੜੀ ਦੁਬਿਧਾ ਵਿੱਚ ਹਨ ਕੀ ਅਸੀਂ ਨੇ ਸਰਕਾਰ ਚੁਣ ਕੇ ਕੀ ਹਾਸਲ ਕੀਤਾ। ਉਹ ਪਛਤਾ ਰਹੇ ਹਨ ਤੇ ਬਹੁਤ ਵਿੱਤੀ ਨੁਕਸਾਨ ਝੱਲ ਰਹੇ ਹਨ। ਗੁਆਂਢੀ ਰਾਜ ਹਰਿਆਣਾ ਸਾਡੇ ਨਾਲੋਂ ਅੱਗੇ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁਲਾਜ਼ਮ ਵੀ ਪੂਰੀ ਤਰਾਂ ਖੁਸ਼ ਹਨ। ਉੱਥੇ ਪੁਰਾਣੀ ਪੈਨਸ਼ਨ ਵੀ ਲਾਗੂ ਹੋ ਗਈ ਹੈ ਤੇ ਡੀਏ ਵੀ ਪੂਰਾ ਮਿਲ ਰਿਹਾ ਹੈ। ਕੀ ਖੱਟਿਆ ਅਸੀਂ ਬਦਲਾਅ ਲਿਆ ਕੇ। ਇਹ ਬਦਲਾਅ ਨਹੀਂ ਬਦਲਾ ਹੈ। ਅਸੀਂ 15% ਡੀਏ ਤੋਂ ਪਿੱਛੇ ਹਾਂ।ਇਸ ਮੌਕੇ ਨਰੇਸ਼ ਪਨਿਆੜ, ਲਖਵਿੰਦਰ ਸਿੰਘ ਸੇਖੋਂ , ਬੀ.ਕੇ.ਮਹਿਮੀ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੇਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ ਮੁਦਕੀ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਰਾਜਵਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ ਨਿੱਜਰ , ਆਦਿ ਆਗੂ ਹਾਜਰ ਸਨ ।

ਦਫ਼ਤਰੀ ਸਮੇਂ ਤੋਂ ਬਾਅਦ ਮੋਬਾਈਲ ਫੋਨ ਬੰਦ ਨਾ ਕਰਨ ਦੇ ਹੁਕਮ

ਵਿੱਤੀ ਕਮਿਸ਼ਨਰੇਟ ਸਕੱਤਰੇਤ, ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਤੋਂ ਬਾਅਦ ਮੋਬਾਈਲ ਫੋਨ ਬੰਦ ਨਾ ਕਰਨ ਦੇ ਹੁਕਮ


ਚੰਡੀਗੜ੍ਹ, 26 ਅਕਤੂਬਰ 2024 ( ਜਾਬਸ ਆਫ- ਟੁਡੇ ) ਵਿੱਤੀ ਕਮਿਸ਼ਨਰੇਟ ਸਕੱਤਰੇਤ, ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਤੋਂ ਬਾਅਦ ਮੋਬਾਈਲ ਫੋਨ ਬੰਦ ਨਾ ਕਰਨ ਦੀ ਹਦਾਇਤ ਕੀਤੀ ਹੈ। ਇਹ ਹੁਕਮ ਸਾਰੇ ਗਰੁੱਪ ਏ, ਗਰੁੱਪ ਬੀ, ਗਰੁੱਪ ਸੀ ਅਤੇ ਗਰੁੱਪ ਡੀ ਦੇ ਅਧਿਕਾਰੀਆਂ/ਕਰਮਚਾਰੀਆਂ 'ਤੇ ਲਾਗੂ ਹੁੰਦਾ ਹੈ।



ਵਿੱਤੀ ਕਮਿਸ਼ਨਰੇਟ ਸਕੱਤਰੇਤ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਅਧਿਕਾਰੀ/ਕਰਮਚਾਰੀ ਦਫ਼ਤਰੀ ਸਮੇਂ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਆਪਣੇ ਮੋਬਾਈਲ ਫੋਨ ਬੰਦ ਕਰ ਲੈਂਦੇ ਹਨ ਜਾਂ ਫੋਨ ਰਿਸੀਵ ਨਹੀਂ ਕਰਦੇ, ਜਿਸ ਕਾਰਨ ਜ਼ਰੂਰੀ ਕੰਮ ਲਈ ਉਨ੍ਹਾਂ ਨਾਲ ਸੰਪਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ।


ਇਸ ਲਈ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਦਫ਼ਤਰੀ ਸਮੇਂ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਆਪਣੇ ਮੋਬਾਈਲ ਫੋਨ ਕਦੇ ਵੀ ਬੰਦ ਨਾ ਕਰਨ ਅਤੇ ਦਫ਼ਤਰੀ ਫੋਨ ਰਿਸੀਵ ਕਰਨਾ ਯਕੀਨੀ ਬਣਾਉਣ।




ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ 24 ਨਵੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਰੋਸ ਪ੍ਰਦਰਸ਼ਨ

 *ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ 24 ਨਵੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਰੋਸ ਪ੍ਰਦਰਸ਼ਨ*


*ਉੱਚ ਸਿੱਖਿਆ ਅਧਿਕਾਰੀਆਂ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਦਿੱਤੇ ਰੋਸ ਪੱਤਰ*


*ਲੈਕਚਰਾਰਾਂ ਨੂੰ ਦੂਰ ਦੁਰਾਡੇ ਸਟੇਸ਼ਨ ਦੇਣ ਦਾ ਕੀਤਾ ਸਖਤ ਵਿਰੋਧ*


*ਪੋਲਿੰਗ ਪਾਰਟੀਆਂ ਦੀ ਸੁਰੱਖਿਆ, ਮਿਹਨਤਾਨਾ ਅਤੇ ਖਾਣੇ ਦਾ ਪ੍ਰਬੰਧ ਨਾ ਕਰਨ ਦੀ ਨਿੰਦਾ*


*ਚੋਣ ਡਿਊਟੀਆਂ ਦੇ ਬਾਈਕਾਟ ਦੀ ਦਿੱਤੀ ਧਮਕੀ*


ਚੰਡੀਗੜ੍ਹ / ਮੋਹਾਲੀ 25 ਅਕਤੂਬਰ ( ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਵਫ਼ਦ ਸੁਰਿੰਦਰ ਕੁਮਾਰ ਪੁਆਰੀ, ਬਲਜੀਤ ਸਿੰਘ ਸਲਾਣਾ, ਬਾਜ ਸਿੰਘ ਖਹਿਰਾ, ਸੁਰਿੰਦਰ ਕੰਬੋਜ ਅਤੇ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਸਿੱਖਿਆ ਮੰਤਰੀ ਦੇ ਨਾਲ ਹੋਈ 22 ਅਗਸਤ ਦੀ ਮੀਟਿੰਗ ਦੇ ਫੈਸਲੇ ਨਾ ਲਾਗੂ ਕਰਨ ਦੇ ਰੋਸ ਵਜੋਂ ਰੋਸ ਪੱਤਰ ਦੇਣ ਦੇ ਲਈ ਮਿਲਿਆ। ਜਿਸ ਵਿੱਚ ਦੋਨਾਂ ਡੀ ਐਸ ਈ ਨਾਲ ਸਿੱਖਿਆ ਨੀਤੀ 2020 ਤਹਿਤ ਮਿਡਲ ਸਕੂਲਾਂ ਦੀ ਮਰਜਿੰਗ ਸਬੰਧੀ ਮੋਰਚੇ ਵੱਲੋਂ ਰੋਸ ਦਰਜ ਕੀਤਾ ਤੇ ਸਿੱਖਿਆ ਮੰਤਰੀ ਜੀ ਦੇ ਇਸ ਬਿਆਨ ਦੀ ਸਖਤ ਨਿੰਦਿਆ ਕੀਤੀ।ਸਾਝੇ ਅਧਿਆਪਕ ਮੋਰਚੇ ਦੇ ਆਗੂਆਂ ਨੇ ਕਿਹਾ ਲੰਬੇ ਸਮੇਂ ਬਾਅਦ ਹੋਈਆਂ ਲੈਕਚਰਾਰਾਂ ਦੀਆਂ ਪ੍ਰਮੋਸ਼ਨਾਂ ਵਿੱਚ ਵਿਭਾਗ ਨੇ ਆਪਣੀ ਮੰਨ ਮਾਨੀ ਨਾਲ਼ ਅਧਿਆਪਕਾਂ ਨੂੰ ਦੂਰ ਦੁਰਾਡੇ ਸਟੇਸ਼ਨ ਦਿੱਤੇ, ਜਿਸ ਕਾਰਨ ਪੂਰੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਧਿਆਪਕ ਮੋਰਚੇ ਵੱਲੋਂ ਹਰ ਵਰਗ ਦੀਆਂ ਰਹਿੰਦੀਆਂ ਤਰੱਕੀਆਂ ਸਬੰਧੀ, 2018 ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ, ਸੀ ਐਂਡ ਵੀ ਤੋਂ ਮਾਸਟਰ ਕਾਡਰ ਤਰੱਕੀਆਂ, 873 ਡੀਪੀਈ ਭਰਤੀ ਵਿੱਚੋਂ ਰਹਿੰਦੇ ਉਮੀਦਵਾਰਾਂ ਨੂੰ ਜਲਦ ਆਰਡਰ ਦੇਣ ਸਬੰਧੀ, ਪੰਚਾਇਤੀ ਚੋਣਾਂ ਵਿੱਚ ਅਧਿਆਪਕਾਂ ਦੀ ਹੋਈ ਖੱਜਲ ਖੁਆਰੀ ਸਬੰਧੀ ਸਿੱਖਿਆ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਨੋਟਿਸ ਨਹੀਂ ਲਿਆ। ਜਿਸ ਕਾਰਨ ਅਧਿਆਪਕ ਵਰਗ ਵਿੱਚ ਵਿੱਚ ਭਾਰੀ ਰੋਸ ਹੈ। ਉਪਰੋਕਤ ਮੰਗਾਂ ਤੋਂ ਇਲਾਵਾ ਬਹੁਤ ਅਜਿਹੀਆਂ ਮੰਗਾਂ ਹਨ ਜਿਸ ਪ੍ਰਤੀ ਵਿਭਾਗ ਸੁਹਿਰਦ ਨਹੀਂ ਹੈ, ਜਿਸ ਕਾਰਨ ਸਾਂਝੇ ਅਧਿਆਪਕ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਕਿ 24 ਨਵੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਵੱਡੀ ਗਿਣਤੀ ਵਿੱਚ ਅਧਿਆਪਕ ਰੋਸ ਪ੍ਰਦਰਸ਼ਨ ਕਰਨਗੇ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ।



        ਇਸ ਉਪਰੰਤ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਵਫਦ ਨੇ ਪੰਜਾਬ ਰਾਜ ਚੋਣ ਕਮਿਸ਼ਨ ਨਾਲ ਹੋਈ ਮੀਟਿੰਗ ਵਿੱਚ ਪੰਚਾਇਤ ਚੋਣਾਂ ਤੋਂ ਪਹਿਲਾਂ 01 ਅਕਤੂਬਰ ਨੂੰ ਪੋਲਿੰਗ ਪਾਰਟੀਆਂ ਦੀ ਸੁਰੱਖਿਆ ਸਬੰਧੀ ਸੁਝਾਵਾਂ ਸਮੇਤ ਦਿੱਤੇ ਗਏ ਮੰਗ ਪੱਤਰ ਅਤੇ ਜਿਲ੍ਹਾ ਰਿਟਰਨਿੰਗ ਅਫਸਰਾਂ ਨੂੰ ਵੀ 04 ਅਕਤੂਬਰ ਨੂੰ ਦਿੱਤੇ ਗਏ ਮੰਗ ਪੱਤਰਾਂ ਦੇ ਬਾਵਜੂਦ ਪੰਜਾਬ ਦੇ ਸਮੁੱਚੇ ਚੋਣ ਪ੍ਰਸ਼ਾਸਨ ਵੱਲੋਂ ਪੋਲਿੰਗ ਪਾਰਟੀਆਂ ਦੀ ਸੁਰੱਖਿਆ ਸਬੰਧੀ ਦਿੱਤੇ ਗਏ ਸੁਝਾਵਾਂ ਤੇ ਅਮਲ ਨਾ ਕਰਕੇ ਪੋਲਿੰਗ ਪਾਰਟੀਆਂ ਦੀ ਜਾਨ ਨੂੰ ਜੋਖਮ ਵਿੱਚ ਪਾਉਣ ਅਤੇ ਅਨੇਕਾਂ ਥਾਵਾਂ ਤੇ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਵਿੱਚ ਪੋਲਿੰਗ ਪਾਰਟੀਆਂ ਨੂੰ ਜਲਾਲਤ, ਧੱਕੇਸ਼ਾਹੀ ਅਤੇ ਜ਼ੁਲਮ ਸਹਿਣ ਲਈ ਸਮੁੱਚੇ ਚੋਣ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਨੂੰ ਜੁੰਮੇਵਾਰ ਠਹਿਰਾਉਂਦਿਆਂ ਭਵਿਖ ਵਿੱਚ ਪੋਲਿੰਗ ਪਾਰਟੀਆਂ ਦੀ ਸੁਰੱਖਿਆ, ਮਿਹਨਤਾਨਾ ਅਤੇ ਖਾਣੇ ਦਾ ਯੋਗ ਪ੍ਰਬੰਧ ਨਾ ਕਰਨ ਦੀ ਸੂਰਤ ਵਿੱਚ ਚੋਣ ਡਿਊਟੀਆਂ ਨਾ ਨਿਭਾਉਣ ਸਬੰਧੀ ਰੋਸ ਪੱਤਰ / ਨੋਟਿਸ ਦਿੱਤਾ ਗਿਆ।

         ਵਫਦ ਵਿੱਚ ਹਰਜੀਤ ਸਿੰਘ ਜੁਨੇਜਾ, ਗੁਰਬਿੰਦਰ ਸਿੰਘ ਸਸਕੌਰ, ਹਰੀ ਦੇਵ, ਗੁਰਜੈਪਾਲ ਸਿੰਘ, ਸੋਮ ਸਿੰਘ, ਤਰਲੋਚਨ ਸਿੰਘ, ਮਹਾਂਵੀਰ, ਰਵਿੰਦਰ ਪੱਪੀ, ਬਲਵੀਰ ਸਿੰਘ ਕੰਗ, ਮਨੋਹਰ ਸਿੰਘ, ਐਨ ਡੀ ਤਿਵਾੜੀ, ਹਰਪ੍ਰੀਤ ਸਿੰਘ ਸੰਧੂ, ਲਖਵੀਰ ਸਿੰਘ, ਧਰਮਿੰਦਰ ਭੰਗੂ, ਕੁਲਦੀਪ ਸਿੰਘ ਪੱਖੋਵਾਲ, ਰਣਬੀਰ ਸਿੰਘ, ਗੁਰਮੀਤ ਸਿੰਘ ਖਾਲਸਾ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੁਰਏਕ ਸਿੰਘ, ਰਜਿੰਦਰ ਰਾਜਨ, ਰਣਜੀਤ ਹਠੂਰ, ਜਗਤਾਰ ਸਿੰਘ ਖਮਾਣੋਂ, ਦਵਿੰਦਰ ਸਿੰਘ ਸਮਾਣਾ, ਚਰਨਜੀਤ ਸਿੰਘ,ਪ੍ਰੇਮਕੁਮਾਰ, ਸਤਵੰਤ ਟੂਰਾ,ਅਵਤਾਰ ਸਿੰਘ ਆਦਿ ਸ਼ਾਮਿਲ ਸਨ।

ਜ਼ਿਮਨੀ ਚੋਣ ਡੇਰਾ ਬਾਬਾ ਨਾਨਕ-2024: ਬੈਂਕ ਪ੍ਰਬੰਧਕ, ਚੋਣ ਦੌਰਾਨ ਕੈਸ਼ ਦੀ ਜਮਾਂ/ਨਿਕਾਸੀ ਅਤੇ ਆਵਾਜਾਈ ਉੱਤੇ ਸਖਤ ਨਜ਼ਰ -ਖ਼ਰਚਾ ਆਬਜ਼ਰਵਰ, ਸ਼੍ਰੀ ਪੀ.ਪਚਿਯੱਪਨ

 ਜ਼ਿਮਨੀ ਚੋਣ ਡੇਰਾ ਬਾਬਾ ਨਾਨਕ-2024


ਬੈਂਕ ਪ੍ਰਬੰਧਕ, ਚੋਣ ਦੌਰਾਨ ਕੈਸ਼ ਦੀ ਜਮਾਂ/ਨਿਕਾਸੀ ਅਤੇ ਆਵਾਜਾਈ ਉੱਤੇ ਸਖਤ ਨਜ਼ਰ -ਖ਼ਰਚਾ ਆਬਜ਼ਰਵਰ, ਸ਼੍ਰੀ ਪੀ.ਪਚਿਯੱਪਨ


ਖ਼ਰਚਾ ਆਬਜ਼ਰਵਰ, ਸ਼੍ਰੀ ਪੀ.ਪਚਿਯੱਪਨ ਵੱਲੋਂ ਵੱਖ-ਵੱਖ ਟੀਮਾਂ ਦੇ ਨੋਡਲ ਅਫਸਰਾਂ ਨਾਲ ਮੀਟਿੰਗ


ਗੁਰਦਾਸਪੁਰ, 25 ਅਕਤੂਬਰ ( ) – ਜ਼ਿਮਨੀ ਚੋਣ ਡੇਰਾ ਬਾਬਾ ਨਾਨਕ-2024 ਲਈ ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਸ਼੍ਰੀ ਪੀ.ਪਚਿਯੱਪਨ,ਅੱਜ ਗੁਰਦਾਸਪੁਰ ਪਹੁੰਚੇ ਅਤੇ ਉਨ੍ਹਾਂ ਵੱਲੋਂ ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਲਈ ਗਠਿਤ ਵੱਖ-ਵੱਖ ਟੀਮਾਂ ਦੇ ਨੋਡਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕ ਸੁਰਿੰਦਰ ਸਿੰਘ, ਵਧੀਕ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ, ਸ਼੍ਰੀਮਤੀ ਜਸਵੰਤ ਕੌਰ ਐਸ.ਪੀ.(ਐਚ) ਬਟਾਲਾ, ਡੀਐਸਪੀ, ਸੁਖਰਾਜ ਸਿੰਘ ਢਿੱਲੋਂ, ਡੀ.ਐਫ.ਐਸ.ਸੀ. ਸੁਖਜਿੰਦਰ ਸਿੰਘ, ਚੋਣ ਤਹਿਸਿਲਦਾਰ ਮਨਜਿੰਦਰ ਸਿੰਘ ਸਮੇਤ ਵੱਖ-ਵੱਖ ਅਧਿਕਾਰੀ ਮੌਜੂਦ ਸਨ।


ਖਰਚਾ ਆਬਜ਼ਰਵਰ, ਸ਼੍ਰੀ ਪੀ.ਪਚਿਯੱਪਨ ਨੇ ਮੀਟਿੰਗ ਦੌਰਾਨ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਬੈਂਕਿੰਗ ਨਾਲ ਸਬੰਧਤ ਲੈਣ-ਦੇਣ ’ਤੇ ਬਾਜ਼ ਨਜ਼ਰ ਰੱਖੀ ਜਾਵੇ। ਸਮੂਹ ਬੈਂਕ ਆਪਣੀਆਂ ਬਰਾਂਚਾਂ ਨੂੰ ਪਾਬੰਦ ਕਰਨਗੇ ਕਿ ਉਹ ਉਮੀਦਵਾਰਾਂ ਦੇ ਚੋਣਾਂ ਸਬੰਧੀ ਬੈਂਕ ਖਾਤਿਆਂ ਨੂੰ ਖੋਲ੍ਹਣ ਦੀ ਲੋੜੀਂਦੀ ਸਹੂਲਤ ਪਹਿਲੇ ਦੇ ਆਧਾਰ ਉੱਪਰ ਮੁਹੱਈਆ ਕਰਾਉਣ ਦੇ ਪਾਬੰਦ ਰਹਿਣ।


ਜੇਕਰ ਕਿਸੇ ਦੇ ਵੀ ਬੈਂਕ ਖਾਤੇ ਵਿੱਚੋਂ ਨਕਦ ਜਮਾਂ ਜਾਂ ਨਿਕਾਸੀ ਦੀ ਰਕਮ 10 ਲੱਖ ਰੁਪਏ ਤੋਂ ਉੱਪਰ ਹੈ ਤਾਂ ਇਸ ਦੀ ਸੂਚਨਾ ਤੁਰੰਤ ਦਿੱਤੀ ਜਾਵੇ ਤਾਂ ਜੋ ਇਹ ਸੂਚਨਾ ਆਮਦਨ ਕਰ ਵਿਭਾਗ ਦੇ ਨੋਡਲ ਅਫ਼ਸਰ ਨੂੰ ਇਨਕਮ ਟੈਕਸ ਲਾਅਜ਼ ਅਨੁਸਾਰ ਬਣਦੀ ਯੋਗ ਅਤੇ ਲੋੜੀਂਦੀ ਕਾਰਵਾਈ ਹਿਤ ਭੇਜੀ ਜਾ ਸਕੇ। 


ਉਨ੍ਹਾਂ ਕਿਹਾ ਕਿ ਬੈਂਕ ਇਹ ਗੱਲ ਯਕੀਨੀ ਬਣਾਉਣਗੇ ਕਿ ਆਊਟਸੋਰਸਡ ਏਜੰਸੀਜ਼/ਕੰਪਨੀਜ਼ ਦੀਆਂ ਕੈਸ਼ ਵੈਨਜ਼ ਜੋ ਕਿ ਬੈਂਕਾਂ ਦਾ ਕੈਸ਼ ਲੈ ਕੇ ਚੱਲਦੀਆਂ ਹਨ, ਕਿਸੇ ਵੀ ਹਾਲਤ ਵਿੱਚ ਸਿਵਾਏ ਬੈਂਕਾਂ ਤੋਂ ਕਿਸੇ ਵੀ ਥਰਡ ਪਾਰਟੀ/ਏਜੰਸੀ ਜਾਂ ਵਿਅਕਤੀ ਦਾ ਕੈਸ਼ ਲੈ ਕੇ ਨਹੀਂ ਚੱਲਣਗੀਆਂ।


 ਇਸ ਮੌਕੇ ਉਨ੍ਹਾਂ ਕਿਹਾ ਕਿ ਗਠਿਤ ਫਲਾਇੰਗ ਸਕੂਐਡ, ਸਟੈਟਿਕ ਸਰਵੇਲੈਂਸ ਟੀਮਾਂ ਆਦਿ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਦੌਰਾਨ ਸ਼ਰਾਬ ਅਤੇ ਨਕਦੀ ਦੀ ਵਰਤੋਂ ਨੂੰ ਰੋਕਣ ਲਈ ਸ਼ਰਾਬ ਦੇ ਉਤਪਾਦਨ/ਸ਼ਰਾਬ ਦੇ ਠੇਕਿਆਂ ’ਤੇ ਨਿਗਰਾਨੀ ਰੱਖਣ ਦੇ ਨਾਲ-ਨਾਲ ਵਾਹਨਾਂ ਦੀ ਚੈਕਿੰਗ ਖ਼ਾਸ ਕਰ ਅੰਤਰਰਾਜੀ ਤੇ ਅੰਤਰ-ਜ਼ਿਲ੍ਹਾ ਨਾਕਿਆਂ ’ਤੇ ਯਕੀਨੀ ਬਣਾਉਣ ਲਈ ਢੁਕਵੇਂ ਅਮਲ ਨੂੰ ਯਕੀਨੀ ਬਣਾਇਆ ਜਾਵੇ।


ਉਨ੍ਹਾਂ ਇਹ ਵੀ ਕਿਹਾ ਕਿ ਉਮੀਦਵਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਨਿਯਮਿਤ ਤੌਰ ’ਤੇ ਜਾਂਚ ਕੀਤੀ ਜਾਵੇ ਅਤੇ ਪੋਸਟਾਂ ਦੀ ਪ੍ਰਮੋਸ਼ਨ/ਬੂਸਟਿੰਗ ’ਤੇ ਹੋਏ ਖ਼ਰਚੇ ਨੂੰ ਉਮੀਦਵਾਰਾਂ ਦੇ ਖਾਤੇ ਵਿੱਚ ਦਰਜ ਕੀਤਾ ਜਾਵੇ।


ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਸ੍ਰੀ ਸੁਰਿੰਦਰ ਸਿੰਘ ਨੇ ਖਰਚਾ ਆਬਜ਼ਰਵਰ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹੀ ਜਾਵੇਗੀ।

DA INCREASED:- UT ਚੰਡੀਗੜ੍ਹ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤਾ ਵਧਾਇਆ ਗਿਆ

 UT ਚੰਡੀਗੜ੍ਹ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤਾ ਵਧਾਇਆ ਗਿਆ


ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੌਂਸਲ ਹਾਲ ਚੰਡੀਗੜ੍ਹ ਵਿਖੇ ਜਾਰੀ ਕੀਤੇ ਨੋਟਿਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਯੂਟੀ ਚੰਡੀਗੜ੍ਹ ਵਿੱਚ 6ਵੇਂ ਪੰਜਾਬ ਪੇ ਕਮਿਸ਼ਨ ਦੇ ਅਧੀਨ ਤਨਖਾਹ ਪ੍ਰਾਪਤ ਕਰ ਰਹੇ ਕਰਮਚਾਰੀਆਂ ਲਈ ਮਹਿੰਗਾਈ ਭੱਤਾ (Dearness Allowance) ਵਿੱਚ 50% ਤੋਂ ਵਧਾ ਕੇ 53% ਕੀਤਾ ਗਿਆ ਹੈ। ਇਹ ਵਾਧਾ 1 ਜੁਲਾਈ 2024 ਤੋਂ ਲਾਗੂ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਇਸ ਨਵੇਂ ਹੁਕਮ ਦੀ ਜਾਣਕਾਰੀ ਸਾਰੇ ਵਿਭਾਗਾਂ ਅਤੇ ਪ੍ਰਬੰਧਕਾਂ ਨੂੰ ਦਿੱਤੀ ਹੈ।


ਇਹ ਵਾਧਾ ਕੇਵਲ ਯੂਟੀ ਚੰਡੀਗੜ੍ਹ ਦੇ ਉਨ੍ਹਾਂ ਕਰਮਚਾਰੀਆਂ ਲਈ ਹੈ ਜੋ ਕਿ ਕੇਂਦਰੀ ਮਾਨਕਾਂ ਅਨੁਸਾਰ ਮਹਿੰਗਾਈ ਭੱਤਾ ਪ੍ਰਾਪਤ ਕਰ ਰਹੇ ਹਨ। ਮਹਿੰਗਾਈ ਭੱਤੇ ਵਿੱਚ ਇਹ ਵਾਧਾ ਕੇਂਦਰੀ ਪੈਟਰਨ ਦੇ ਤਹਿਤ ਹੋਵੇਗਾ। ਇਸਦੇ ਨਾਲ ਹੀ ਆਰਥਿਕ ਸਥਿਤੀ ਨੂੰ ਵਧੀਆ ਬਣਾਉਣ ਲਈ ਨਵੇਂ ਪਦਰ 'ਤੇ ਪਹਿਲਾਂ ਹੀ ਅਮਲ ਕੀਤਾ ਜਾ ਚੁੱਕਾ ਹੈ।


ਮਹਤਵਪੂਰਨ ਪ੍ਰਸ਼ਾਸਨਿਕ ਅਧਿਕਾਰੀ ਅਤੇ ਜ਼ਿੰਮੇਦਾਰ ਵਿਭਾਗਾਂ ਨੂੰ ਨਿਰਦੇਸ਼ ਜਾਰੀ ਇਸ ਨੋਟਿਫਿਕੇਸ਼ਨ ਦੀ ਇੱਕ ਕਾਪੀ ਅਕਾਉਂਟੈਂਟ ਜਨਰਲ (Punjab & U.T.), ਖਜਾਨਾ ਅਧਿਕਾਰੀ, ਅਤੇ ਆਈਟੀ ਵਿਭਾਗ ਦੇ ਅਧਿਕਾਰੀਆਂ ਨੂੰ ਅਪਡੇਟ ਕਰਨ ਲਈ ਭੇਜੀ ਗਈ ਹੈ। ਨਾਲ ਹੀ, ਸਟੇਟ ਇਨਫਰਮੈਟਿਕਸ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਜਾਣਕਾਰੀ ਨੂੰ ਸੈਲਰੀ ਪੋਰਟਲ 'ਤੇ ਅਪਡੇਟ ਕਰਨ।












SCHOOL HEAD SUSPENDED: ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਮੁਖੀ ਨੂੰ ਕੀਤਾ ਮੁਅੱਤਲ, ਪੜ੍ਹੋ ਪੂਰੀ ਖਬਰ

SCHOOL HEAD SUSPENDED: ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਮੁਖੀ ਨੂੰ ਕੀਤਾ ਮੁਅੱਤਲ, ਪੜ੍ਹੋ ਪੂਰੀ ਖਬਰ 

ਲੁਧਿਆਣਾ, 24 ਅਕਤੂਬਰ 2024 ( ਜਾਬਸ ਆਫ ਟੁਡੇ) ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਲੁਧਿਆਣਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ, ਬਲਾਕ ਲੁਧਿਆਣਾ-1 ਵਿਖੇ ਹੋ ਰਹੀਆਂ ਬੇਨਿਯਮੀਆਂ ਦੀ ਪੜਤਾਲ ਤੋਂ ਬਾਅਦ ਸਕੂਲ ਮੁਖੀ  ਨੂੰ ਮੁਅੱਤਲ ਕਰ ਦਿੱਤਾ ਹੈ।

ਕਿਉਂ ਕੀਤਾ ਮੁਅੱਤਲ? 

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ" ਸਕੂਲ ਵਿਖੇ ਹੋ ਰਹੀਆਂ ਬੇਨਿਯਮੀਆਂ ਦੀ ਪੜਤਾਲ ਰਿਪੋਰਟ ਦੇ ਅਧਾਰ ਤੇ ਪੜਤਾਲ ਵਿੱਚ ਹੈਡ ਟੀਚਰ ਵੱਲੋਂ ਕੋਈ ਸਹਿਯੋਗ ਨਾ ਦੇਣ ਕਰਕੇ, ਅਧਿਆਪਕਾਂ ਨੂੰ ਵਰਗਲਾਉਣ ਅਤੇ ਸਕੂਲ ਦਾ ਰਿਕਾਰਡ ਉਪਲਬਧ ਨਾ ਕਰਾਉਦੇ ਹੋਏ ਉਸ ਨੂੰ ਖੁਰਦ ਬੁਰਦ ਕਰ ਦੇਣ ਦੇ ਅੰਦੇਸ਼ੇ ਕਰਕੇ  ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ, ਬਲਾਕ ਲੁਧਿਆਣਾ-1 (ਲੁਧਿਆਣਾ) ਨੂੰ ਤਤਕਾਲ ਸਮੇਂ ਤੋਂ ਮੁਅੱਤਲ ਕੀਤਾ ਗਿਆ ਹੈ।




ਮੁਅੱਤਲੀ ਦੌਰਾਨ ਸਕੂਲ ਮੁਖੀ ਦਾ ਹੈੱਡਕੁਆਰਟਰ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਰਾਏਕੋਟ (ਲੁਧਿਆਣਾ) ਵਿਖੇ ਹੋਵੇਗਾ। ਉਨ੍ਹਾਂ ਨੂੰ ਨਿਯਮਾਂ ਅਨੁਸਾਰ ਮੁਅੱਤਲੀ ਭੱਤਾ ਮਿਲੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਸ ਸਬੰਧੀ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਪੰਜਾਬ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲੁਧਿਆਣਾ-1 ਅਤੇ ਰਾਏਕੋਟ ਅਤੇ ਸਬੰਧਤ ਕਰਮਚਾਰਨ ਨੂੰ ਸੂਚਨਾ ਭੇਜ ਦਿੱਤੀ ਹੈ।

ਬਲਾਕ ਫਾਜਿ਼ਲਕਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ


 ਬਲਾਕ ਫਾਜਿ਼ਲਕਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ 


ਬੀਪੀਈਓ ਪ੍ਰਮੋਦ ਕੁਮਾਰ ਅਤੇ ਬੀਪੀਈਓ ਸੁਨੀਲ ਕੁਮਾਰ ਨੇ ਵਿਦਿਆਰਥੀਆਂ ਦੀ ਕੀਤੀ ਹੌਂਸਲਾ ਅਫਜ਼ਾਈ 


ਵੱਖ ਵੱਖ ਖੇਡਾਂ ਵਿੱਚ ਵੇਖਣ ਨੂੰ ਮਿਲੇ ਫਸਵੇਂ ਮੁਕਾਬਲੇ 


ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਦੀ ਪ੍ਰੇਰਨਾ ਨਾਲ ਜਿ਼ਲ੍ਹੇ ਦੇ ਬਲਾਕ ਫਾਜਿ਼ਲਕਾ -2 ਦੀਆਂ ਪ੍ਰਾਇਮਰੀ ਖੇਡਾਂ ਦੀ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਸ਼ਾਨਦਾਰ ਸਮਾਪਤੀ ਹੋਈ। 

ਇਸ ਮੌਕੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਕਰਦਿਆਂ ਬੀਪੀਈਓ ਪ੍ਰਮੋਦ ਕੁਮਾਰ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। 

 ਬਲਾਕ ਸਪੋਰਟਸ ਅਫ਼ਸਰ ਮੈਡਮ ਵੰਦਨਾ ਨੇ ਕਿਹਾ ਕਿ ਇਹਨਾਂ ਖੇਡਾਂ ਵਿਚ ਕਲੱਸਟਰ ਕਰਨੀ ਖੇੜਾ, ਜੰਡਵਾਲਾ ਖਰਤਾ, ਸਲੇਮਸ਼ਾਹ, ਚਾਨਣ ਵਾਲਾ,ਸੈਂਟਰ ਨੰ 2 ਅਤੇ ਸੈਂਟਰ ਨੰ 3 ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। 

ਇਹਨਾਂ ਖੇਡਾਂ ਲਈ ਵੱਖ ਵੱਖ ਖੇਡ ਕਮੇਟੀਆ ਵੱਲੋਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ। 

ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਬੀਪੀਈਓ ਪ੍ਰਮੋਦ ਕੁਮਾਰ ਵੱਲੋਂ ਬਾਖੂਬੀ ਕੀਤੀ ਜਾ ਰਹੀ ਹੈ। ਮੀਡੀਆ ਇੰਚਾਰਜ ਇਨਕਲਾਬ ਗਿੱਲ ਨੇ ਦੱਸਿਆ ਕਿ ਖੋਖੋ ਕੁੜੀਆਂ ਦੇ ਮੁਕਾਬਲੇ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮੁਹੰਮਦ ਅਮੀਰਾਂ, ਨੈਸ਼ਨਲ ਕਬੱਡੀ ਕੁੜੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ,ਨੈਸ਼ਨਲ ਕਬੱਡੀ ਮੁੰਡੇ ਸੈਂਟਰ ਨੰ 2, ਸਰਕਲ ਸਟਾਈਲ ਕਬੱਡੀ ਦੋਨਾਂ ਨਾਨਕਾ,ਖੋਖੋ ਮੁੰਡੇ ਸੈਂਟਰ ਕਰਨੀ ਖੇੜਾ, ਇਸ ਦੇ ਨਾਲ 100 ਮੀ ਰੇਸ ਮੁੰਡੇ ਗੁਰਨੂਰ ਜੰਡਵਾਲਾ ਖਰਤਾ ,200 ਮੀਟਰ ਆਦਿ ਜੰਡਵਾਲਾ ਖਰਤਾ,400 ਮੀਟਰ ਅਰਸ਼ਦੀਪ ਕਾਬੂਲ ਸ਼ਾਹ ਹਿਠਾੜ,600 ਮੀਟਰ ਹਰਮਨ ਮੁਹੰਮਦ ਅਮੀਰਾਂ,100 ਮੀਟਰ ਕੁੜੀਆਂ ਨਵਨੀਤ ਦੋਨਾਂ 200 ਮੀਟਰ ਕੁੜੀਆਂ ਨਵਨੀਤ ਦੋਨਾ ਨਾਨਕਾ,400ਮੀਟਰ ਕੁੜੀਆਂ ਨਵਜੋਤ ਕੌਰ ਮੁਹੰਮਦ ਅਮੀਰਾਂ,600 ਮੀਟਰ ਕੁੜੀਆਂ ਵੰਦਨਾ ਮੁੱਠਿਆਂ ਵਾਲੀ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।

ਲੰਬੀ ਛਾਲ ਮੁੰਡੇ ਰੋਹਿਤ ਸਕੂਲ ਨੰ 3 , ਲੰਬੀ ਛਾਲ ਕੁੜੀਆਂ ਪ੍ਰੀਤੀ ਜੰਡਵਾਲਾ ਖਰਤਾ,ਸ਼ਾਟਪੁੱਟ ਮੁੰਡੇ ਅਮਨਦੀਪ ਸਿੰਘ ਚੁਹੜੀਵਾਲਾ ਚਿਸ਼ਤੀ,ਸ਼ਾਟ ਪੁੱਟ ਕੁੜੀਆਂ ਸੁਮਨ ਸਕੂਲ ਨੰ 3 ਗੋਲਾ ਸੁੱਟਣ ਜੇਤੂ ਰਹੇ।

 ਸੀਐਚਟੀ ਮਨੋਜ ਧੂੜੀਆ,ਮੈਡਮ ਰਚਨਾ ਸੇਠੀ,ਮੈਡਮ ਨੀਲਮ ਬਜਾਜ, ਮੈਡਮ ਪ੍ਰਵੀਨ ਕੌਰ,ਮੈਡਮ ਅੰਜੂ ਬਾਲਾ ਇੰਚਾਰਜ ਸੀਐਚਟੀ ਸਵੀਕਾਰ ਗਾਂਧੀ ਨੇ ਇਸ ਖੇਡ ਪ੍ਰੋਗਰਾਮ ਵਿੱਚ ਸਿ਼ਰਕਤ ਕਰਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ।

ਸਟੇਟ ਸੰਚਾਲਨ ਸੁਨੀਲ ਕੁਮਾਰ ਅਤੇ ਮੈਡਮ ਨੀਤੂ ਅਰੋੜਾ ਵੱਲੋਂ ਬਾਖੂਬੀ ਕੀਤਾ ਗਿਆ। ਬਲਾਕ ਖੇਡ ਅਫ਼ਸਰ ਮੈਡਮ ਵੰਦਨਾ ,ਅਧਿਆਪਕ ਨਿਸਾਤ ਅਗਰਵਾਲ, ਬਲਜੀਤ ਸਿੰਘ ,ਸਵੀਕਾਰ ਗਾਂਧੀ, ਰਾਜ ਕੁਮਾਰ, ਇਨਕਲਾਬ ਗਿੱਲ,ਰਜੀਵ ਚਗਤੀ, ਇੰਦਰਜੀਤ ਸਿੰਘ, ਮਨਜੀਤ ਸਿੰਘ, ਸੁਮਿਤ ਜੁਨੇਜਾ, ਨਰੇਸ਼ ਵਰਮਾ, ਰਿਸ਼ੂ ਸੇਠੀ, ਸੁਧੀਰ ਕਾਲੜਾ, ਸੁਖਦੇਵ ਸਿੰਘ,ਅਮਨਦੀਪ ਬਰਾੜ,ਸੁਰਿੰਦਰਪਾਲ ਸਿੰਘ,ਮਨੋਜ ਬੱਤਰਾ, ਬ੍ਰਿਜ ਲਾਲ,ਮੋਹਿਤ ਬੱਤਰਾ, ਸੁਖਵਿੰਦਰ ਸਿੱਧੂ,ਰਾਜ ਕੁਮਾਰ ਸਚਦੇਵਾ,ਅਨਿਲ ਕੁਮਾਰ, ਸੁਰਿੰਦਰ ਕੁਮਾਰ,ਸੁਖਦੇਵ ਸਿੰਘ, ਨਰਿੰਦਰ ਕੁਮਾਰ,ਸੁਭ਼਼ਮ,ਰਾਜ ਕੁਮਾਰ ਖੱਤਰੀ,ਕਪਿਲ ਮੋਂਗਾ, ਗੋਬਿੰਦ ਕੁਮਾਰ,ਪਵਨ ਕੁਮਾਰ, ਗੁਰਦੀਪ ਕੁਮਾਰ,ਰਾਕੇਸ਼ ਕੁਮਾਰ, ਰਮਨ ਸੇਠੀ, ਸੋਰਭ ਧੂੜੀਆ,ਨਵਜੋਤ ਕੰਬੋਜ,ਸ਼ਗਨ ਲਾਲ, ਪ੍ਰਦੀਪ ਕੁੱਕੜ, ਕੁਲਦੀਪ ਸਿੰਘ,ਤੇਜਿੰਦਰ ਸਿੰਘ, ਸੰਜੀਵ ਅੰਗੀ,ਅਨੂਪ ਕੁਮਾਰ,ਮੈਡਮ ਨੀਤੂ,ਮੈਡਮ ਮਮਤਾ ਸਚਦੇਵਾ, ਸ਼ਾਲੂ ਗਰੋਵਰ,ਜੋਤੀ ਸ਼ਰਮਾ,ਮੈਡਮ ਮਨਦੀਪ ਕੌਰ,ਮੈਡਮ ਸੀਮਾ ਰਾਣੀ,ਮੈਡਮ‌ ਮੋਨਿਕਾ ,ਮੈਡਮ ਰਾਧਿਕਾ ਸਮੇਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

ਅਧਿਆਪਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਐਮ.ਐਲ.ਏ. ਜੈਤੋਂ 'ਤੇ ਸਖ਼ਤ ਕਾਰਵਾਈ ਦੀ ਮੰਗ

 ਅਧਿਆਪਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਐਮ.ਐਲ.ਏ. ਜੈਤੋਂ 'ਤੇ ਸਖ਼ਤ ਕਾਰਵਾਈ ਦੀ ਮੰਗ



ਬੇਕਸੂਰ ਅਧਿਆਪਕਾਂ ਨੂੰ ਦਬਕਾਉਂਣ ਵਾਲੇ ਵਿਧਾਇਕ ਨੂੰ ਮੰਗਣੀ ਚਾਹੀਂਦੀ ਹੈ ਜਨਤਕ ਮੁਆਫੀ: ਡੀ.ਟੀ.ਐਫ.


ਵਿਧਾਇਕ ਅਮੋਲਕ ਸਿੰਘ ਵੱਲੋਂ ਵਿੱਦਿਅਕ ਅਦਾਰਿਆਂ ਵਿੱਚ ਹੈਂਕੜਬਾਜ ਰਵੱਈਆ ਵਿਖਾਉਣਾ ਨਿਖੇਧੀਯੋਗ: ਡੀ.ਟੀ.ਐਫ.



24 ਅਕਤੂਬਰ

ਜੇਤੋਂ ਹਲਕੇ ਦੇ ਐਮਐਲਏ ਅਮੋਲਕ ਸਿੰਘ ਵੱਲੋਂ ਫਰੀਦਕੋਟ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੋਦਾਰਾ ਸਕੂਲ ਵਿੱਚ ਅਚਨਚੇਤ ਵਿਜ਼ਿਟ ਦੌਰਾਨ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਹੀਆਂ ਮਹਿਲਾ ਅਧਿਆਪਕਾਵਾਂ ਵੱਲੋਂ ਸਵਾਗਤ ਨਾ ਕਰਨ ਦੇ ਮਾਮਲੇ ਵਿੱਚ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਵੱਲੋਂ ਜਾਰੀ ਪੱਤਰ ਨੂੰ ਵਾਪਿਸ ਲੈਣ ਨੂੰ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਮਾਮਲੇ 'ਤੇ ਮਿੱਟੀ ਪਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ ਅਤੇ ਐਮਐਲਏ ਦੇ ਅਨੈਤਿਕ ਰਵਈਏ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


ਦਰਅਸਲ ਉਕਤ ਅਧਿਆਪਕਾਵਾਂ ਐੱਮ. ਐੱਲ.ਏ. ਦੀ ਸਕੂਲ ਵਿੱਚ ਫੇਰੀ ਦੌਰਾਨ ਜਮਾਤਾਂ ਵਿੱਚ ਪੜਾ ਰਹੀਆਂ ਸਨ ਅਤੇ ਵਿਧਾਇਕ ਦੀ ਆਓ ਭਗਤ ਲਈ ਬਾਹਰ ਨਹੀਂ ਆਈਆਂ, ਇਸ ਗੁਸਤਾਖੀ ਤੋਂ ਖਫ਼ਾ ਹੋਏ ਅਮੋਲਕ ਸਿੰਘ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਇਹਨਾਂ ਅਧਿਆਪਕਾਂ ਤੇ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ। ਸਪੀਕਰ ਸਾਹਿਬ ਵੱਲੋਂ ਵੀ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਅਧਿਆਪਕਾਂ ਨੂੰ ਆਪਣੇ ਦਫਤਰ ਵਿੱਚ ਲਾਈਨ ਹਾਜ਼ਰ ਹੋਣ ਲਈ ਹੁਕਮ ਚਾੜ੍ਹ ਦਿੱਤਾ ਗਿਆ। ਪੰਜਾਬ ਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਅਤੇ ਹੋਰ ਚਿੰਤਕਾਂ ਵੱਲੋਂ ਇਸ ਦੀ ਵੱਡੇ ਪੱਧਰ 'ਤੇ ਨਿੱਖੇਧੀ ਹੋਣ ਉਪਰੰਤ ਸਪੀਕਰ ਵੱਲੋਂ ਇਹ ਪੱਤਰ ਵਾਪਸ ਲੈ ਲਿਆ ਗਿਆ। ਦੂਸਰੇ ਪਾਸੇ ਐਮ.ਐਲ.ਏ. ਅਮੋਲਕ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਅਧਿਆਪਕਾਂ ਨੇ ਉਹਨਾਂ ਦੇ ਘਰ ਆ ਕੇ ਮਾਫੀ ਮੰਗ ਲਈ ਗਈ ਸੀ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਸੂਬਾ ਜਨਰਲ ਸਕੱਤਰ ਮਹਿੰਦਰ ਕੋੜਿਆਂਵਾਲੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਅਧਿਆਪਕਾਂ ਤੇ ਕਾਰਵਾਈ ਕਰਨ ਦੀ ਬਜਾਏ ਐਮਐਲਏ ਅਮੋਲਕ ਸਿੰਘ ਉੱਪਰ ਕਾਰਵਾਈ ਕਰਨੀ ਬਣਦੀ ਹੈ, ਜਿਸ ਵੱਲੋਂ ਅਧਿਆਪਕਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦਾ ਦਾਅਵਾ ਕਰਕੇ ਸੱਤਾ ਵਿੱਚ ਆਉਣ ਵਾਲੀ 'ਆਪ' ਸਰਕਾਰ ਦੇ ਐਮਐਲਏ ਵੱਲੋਂ ਅਜਿਹੀ ਹੈਂਕੜ ਵਿਖਾਉਣ ਨਾਲ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੁੱਲ ਗਈ ਹੈ। ਚਾਹੀਂਦਾ ਤਾਂ ਇਹ ਸੀ ਕਿ ਜਮਾਤਾਂ ਵਿੱਚ ਪੜਾ ਰਹੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ, ਪ੍ਰੰਤੂ ਵਿਧਾਇਕ ਵੱਲੋਂ ਮੁਆਫੀ ਮੰਗਵਾਉਣ ਦਾ ਦਾਅਵਾ ਸਾਹਮਣੇ ਆਉਣਾ ਉਸਦਾ ਹੋਰ ਵੀ ਬੇਸ਼ਰਮੀ ਭਰਿਆ ਕਾਰਾ ਹੈ। ਡੀਟੀਐਫ ਆਗੂਆਂ ਨੇ ਇਸ ਸਮੁੱਚੇ ਵਰਤਾਰੇ 'ਤੇ ਸਖਤ ਇਤਰਾਜ਼ ਦਰਜ ਕਰਾਉਂਦਿਆਂ ਕਿਹਾ ਕਿ ਅਧਿਆਪਕਾਂ ਅਤੇ ਮੁਲਾਜ਼ਮਾ ਨੂੰ ਆਪਣੇ ਗੁਲਾਮ ਸਮਝਣ ਵਾਲੇ ਅਤੇ ਵਿੱਦਿਅਕ ਮਾਹੌਲ ਖਰਾਬ ਕਰਨ ਵਾਲੇ, ਸੌੜੀ ਮਾਨਸਿਕਤਾ ਦੇ ਸ਼ਿਕਾਰ ਐਮ.ਐਲ.ਏ. ਉਪਰ ਸਖ਼ਤ ਕਾਰਵਾਈ ਹੋਣੀ ਬਣਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸੱਤਾ ਦੇ ਨਸ਼ੇ ਵਿੱਚ ਚੂਰ ਸਿਆਸੀ ਆਗੂਆਂ ਵੱਲੋਂ ਆਪਣੇ ਦਾਅਰੇ ਤੋਂ ਬਾਹਰ ਜਾਣ ਦੇ ਚਲਣ 'ਤੇ ਪੰਜਾਬ ਸਰਕਾਰ ਨੇ ਠੱਲ ਨਾ ਪਾਈ ਤਾਂ ਜਥੇਬੰਦੀ ਵੱਲੋਂ ਸਖ਼ਤ ਐਕਸ਼ਨ ਉਲੀਕੇ ਜਾਣਗੇ।

ਸਰਕਾਰ ਨੇ ਦੀਵਾਲੀ ਮੌਕੇ ਪੈਨਸ਼ਨਰਾਂ ਨੂੰ ਵੀ ਦਿੱਤਾ ਤੋਹਫ਼ਾ! ਡੀਏ ਭੁੱਲ ਗਏ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰ !

ਪਜਾਬ ਸਰਕਾਰ ਨੇ ਦੀਵਾਲੀ ਮੌਕੇ ਪੈਨਸ਼ਨਰਾਂ ਨੂੰ ਅਕਤੂਬਰ ਦੀ ਪੈਨਸ਼ਨ 30 ਅਕਤੂਬਰ ਨੂੰ ਜਾਰੀ ਕਰਨ ਦਾ ਫੈਸਲਾ ਕੀਤਾ

**ਚੰਡੀਗੜ੍ਹ, 24 ਅਕਤੂਬਰ 2024:** ਪੰਜਾਬ ਸਰਕਾਰ ਨੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਰਾਜ ਦੇ ਪੈਨਸ਼ਨਰਾਂ ਨੂੰ ਅਕਤੂਬਰ ਮਹੀਨੇ ਦੀ ਪੈਨਸ਼ਨ ਮਿਤੀ 30 ਅਕਤੂਬਰ 2024 ਨੂੰ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਸਮੂਹ ਪੈਨਸ਼ਨ ਡਿਸਬਰਸਿੰਗ ਬੈਂਕਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।



ਪੱਤਰ ਵਿੱਚ ਦੱਸਿਆ ਗਿਆ ਹੈ ਕਿ ਦੀਵਾਲੀ ਦਾ ਤਿਉਹਾਰ ਮਿਤੀ 31 ਅਕਤੂਬਰ 2024 ਨੂੰ ਹੈ, ਜਿਸ ਨੂੰ ਮੁੱਖ ਰੱਖਦੇ ਹੋਏ ਰਾਜ ਸਰਕਾਰ ਨੇ ਪੈਨਸ਼ਨਰਾਂ ਨੂੰ ਅਕਤੂਬਰ 2024 ਦੀ ਪੈਨਸ਼ਨ ਮਿਤੀ 30 ਅਕਤੂਬਰ 2024 ਨੂੰ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਬੈਂਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਪੰਜਾਬ ਰਾਜ ਦੇ ਸਮੂਹ ਪੈਨਸ਼ਨਰਾਂ ਨੂੰ ਅਕਤੂਬਰ 2024 ਦੀ ਪੈਨਸ਼ਨ ਦੀ ਅਦਾਇਗੀ ਮਿਤੀ 30 ਅਕਤੂਬਰ 2024 ਨੂੰ ਕੀਤੀ ਜਾਵੇ।

BREAKING NEWS: 6 ਵੇਂ ਤਨਖਾਹ ਕਮਿਸ਼ਨ ਦਾ ਬਕਾਇਆ 2030-31 ( 7 ਵੇਂ ਪੇਅ ਕਮਿਸ਼ਨ ਤੋਂ ਬਾਅਦ) ਵਿੱਚ ਦੇਵੇਗੀ ਪੰਜਾਬ ਸਰਕਾਰ, ਹਾਈਕੋਰਟ ਵਿੱਚ ਦਿੱਤਾ ਜੁਆਬ

Punjab Finance Department Faces Judicial Scrutiny Over Delayed Pension Arrears

*Chandigarh, October 22, 2024* – The Punjab Finance Department has come under legal examination following a contempt petition filed by Balwant Singh and others against the department's failure to release arrears related to the Sixth Pay Commission. The case, COCP No. 3526 of 2024, was heard by the Punjab and Haryana High Court.



During the proceedings, Ajoy Kumar Sinha, IAS, Principal Secretary of the Department of Finance, Punjab Civil Secretariat, appeared through video conferencing. A compliance report dated October 21, 2024, was submitted on his behalf, highlighting the government's plan to clear the arrears by the financial years 2029-30 or 2030-31.


The delay has raised concerns as the arrears date back to 2016, and the proposed timeline stretches over 15 years. The court pointed out that the Seventh Pay Commission could be implemented by 2026-27, further complicating the arrear situation. The court found the proposed schedule unreasonable and did not align with previous court directions.


The government has been granted a week to reconsider its position, and the case has been listed for urgent hearing on October 29, 2024.



ਐਮਐਲਏ ਵੀਆਈਪੀ ਟ੍ਰੀਟਮੈਂਟ: ਵਿਧਾਨਸਭਾ ਸਪੀਕਰ ਵੱਲੋਂ ਵਾਪਸ ਲਿਆ ਪੱਤਰ

ਐਮਐਲਏ ਵੀਆਈਪੀ ਟ੍ਰੀਟਮੈਂਟ: ਵਿਧਾਨਸਭਾ ਸਪੀਕਰ ਵੱਲੋਂ ਵਾਪਸ ਲਿਆ ਪੱਤਰ 

ਚੰਡੀਗੜ੍ਹ, 24 ਅਕਤੂਬਰ 2024 : 



BREAKING NEWS:  ਸਕੂਲ ਚੈਕਿੰਗ ਦੌਰਾਨ ਹੈਡਮਾਸਟਰ ਗੈਰਹਾਜ਼ਰ , ਅਧਿਆਪਕਾਂ ਨੇ ਐਮਐਲਏ ਨੂੰ ਨਹੀਂ ਕੀਤਾ ਰਿਸੀਵ , ਹੁਣ ਹੋਏ ਇਹ ਹੁਕਮ 


ਚੰਡੀਗੜ੍ਹ, 23 ਅਕਤੂਬਰ 2024:** ਸਰਕਾਰੀ ਪ੍ਰਾਇਮਰੀ ਸਕੂਲ, ਗੋਦਾਰਾ ਦੇ ਹੈੱਡ ਮਾਸਟਰ ਹਰਵਿੰਦਰ ਸਿੰਘ ਅਤੇ ਸਟਾਫ ਮੈਂਬਰਾਂ ਨੂੰ ਵਿਧਾਨ ਸਭਾ ਸਕੱਤਰੇਤ ਬੁਲਾਇਆ ਗਿਆ ਹੈ। ਇਹ ਕਾਰਵਾਈ ਸਕੂਲ ਵਿੱਚ ਐਮ.ਐਲ.ਏ ਦੀ ਚੈਕਿੰਗ ਦੌਰਾਨ ਅਧਿਆਪਕਾਂ ਦੇ ਦੁਰਵਿਹਾਰ ਕਾਰਨ ਕੀਤੀ ਗਈ ਹੈ।



ਸ੍ਰੀ ਅਮੋਲਕ ਸਿੰਘ, ਐਮ.ਐਲ.ਏ ਨੇ 17 ਸਤੰਬਰ 2024 ਨੂੰ ਸਕੂਲ ਦਾ ਦੌਰਾ ਕੀਤਾ ਸੀ। ਦੌਰਾਨ ਸ੍ਰੀ ਹਰਵਿੰਦਰ ਸਿੰਘ, ਸਕੂਲ ਹੈੱਡਟੀਚਰ ਗੈਰ-ਹਾਜ਼ਰ ਪਾਏ ਗਏ ਅਤੇ ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਗੀਤਾ ਰਾਈ, ਸ੍ਰੀਮਤੀ ਕੁਲਵਿੰਦਰ ਕੌਰ ਸਟਾਫ ਡਿਊਟੀ ਤੇ ਹਾਜ਼ਰ ਸਨ। ਐਮ.ਐਲ.ਏ ਨੇ ਦੋਸ਼ ਲਗਾਇਆ ਕਿ ਸਕੂਲ ਦੇ ਟੀਚਰ ਆਪਣੇ ਕਮਰਿਆਂ ਤੋਂ ਬਾਹਰ ਨਹੀਂ ਆਏ ਅਤੇ ਉਨ੍ਹਾਂ ਵੱਲੋਂ ਮੈਨੂੰ ਰਸੀਵ ਨਹੀਂ ਕੀਤਾ ਗਿਆ। ਇਸ ਸਬੰਧੀ ਐਮ.ਐਲ.ਏ ਨੇ ਮਾਨਯੋਗ ਸਪੀਕਰ ਸਾਹਿਬ ਨੂੰ ਲਿਖਤੀ ਤੌਰ ਤੇ ਸ਼ਿਕਾਇਤ ਕੀਤੀ ਹੈ।


ਮਾਨਯੋਗ ਸਪੀਕਰ ਸਾਹਿਬਾਨ, ਪੰਜਾਬ ਨੇ ਇਸ ਮਾਮਲੇ ਸਬੰਧੀ ਗੰਭੀਰ ਨੋਟਿਸ ਲੈਂਦੇ ਹੋਏ ਸਬੰਧਤ ਕਰਮਚਾਰੀਆਂ ਨੂੰ ਮਿਤੀ 22 ਅਕਤੂਬਰ 2024 ਨੂੰ ਸਵੇਰੇ 10.30 ਵਜੇ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਦੇ ਚੈਂਬਰ, ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਬੁਲਾਇਆ ਗਿਆ ਹੈ।


ਇਸ ਲਈ ਸਕੂਲ ਅਧਿਆਪਕਾਂ ਨੂੰ ਲਿਖਿਆ ਜਾਂਦਾ ਹੈ ਕਿ ਉਹ ਮਾਨਯੋਗ ਸਪੀਕਰ ਸਾਹਿਬਾਨ, ਪੰਜਾਬ ਵਿਧਾਨ ਸਭਾ ਵੱਲੋਂ ਕੀਤੇ ਆਦੇਸ਼ਾ ਅਨੁਸਾਰ ਨਿਰਧਾਰਤ ਸਮੇਂ ਅਤੇ ਸਥਾਨ ਤੇ ਪਹੁੰਚਣਾ ਯਕੀਨੀ ਬਣਾਇਆ ਜਾਵੇ।


ਸਕੂਲ ਸਿੱਖਿਆ ਵਿਭਾਗ ਦੇ ਉਪ ਸਕੱਤਰ ਨੇ ਇਸ ਮਾਮਲੇ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਪਰਮ ਅਗੇਤ ਦਿੱਤੀ ਹੈ। ਉਪ ਸਕੱਤਰ ਨੇ ਇਸ ਮਾਮਲੇ ਦੀ ਜਾਣਕਾਰੀ ਡਾਇਰੈਕਟਰ ਸਕੂਲ ਸਿੱਖਿਆ ਨੂੰ ਵੀ ਭੇਜੀ ਹੈ ਅਤੇ ਉਨ੍ਹਾਂ ਨੂੰ ਵੀ ਸਬੰਧਤ ਕਰਮਚਾਰੀਆਂ ਨੂੰ ਵਿਧਾਨ ਸਭਾ ਸਕੱਤਰੇਤ ਵਿੱਚ ਸਮੇਂ ਸਿਰ ਪਹੁੰਚਣ ਲਈ ਹਦਾਇਤ ਕਰਨ ਲਈ ਕਿਹਾ ਹੈ।

*ਵੀ.ਆਈ.ਪੀ ਟਰੀਟਮੈਂਟ ਨਾ ਮਿਲਣ ਤੇ ਸਰਕਾਰੀ ਸਕੂਲ ਦੀਆਂ ਅਧਿਆਪਕਾਵਾਂ ਨੂੰ ਨੋਟਿਸ ਕੱਢਣ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਵੱਲੋਂ ਨਿਖੇਧੀ*

 ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ) ਦੇ ਪ੍ਰਧਾਨ ਨਵਪ੍ਰੀਤ ਬੱਲੀ, ਜਨਰਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ ਅਤੇ ਪ੍ਰੈਸ ਸਕੱਤਰ ਐੱਨ.ਡੀ.ਤਿਵਾੜੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੋਦਾਰਾ, ਬਲਾਕ ਜੈਤੋ (ਫਰੀਦਕੋਟ) ਦੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਨੋਟਿਸ ਵਿਚ ਅਧਿਆਪਕਾਂ ’ਤੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵਲੋਂ ਸਕੂਲ ਅਚਨਚੇਤ ਵਿਜਟ ਦੌਰਾਨ ਅਧਿਆਪਕਾਵਾਂ ਤੇ ਦੋਸ਼ ਲਗਾਏ ਗਏ ਹਨ ਕਿ ਜਮਾਤ ਕਮਰਿਆਂ ਤੋਂ ਬਾਹਰ ਆਕੇ ਵਿਧਾਇਕ ਨੂੰ ਰਸੀਵ ਨਹੀਂ ਕੀਤਾ ਅਤੇ ਵੀ. ਆਈ. ਪੀ. ਸਹੂਲਤ ਨਾ ਮਿਲਣ ਦੀ ਸ਼ਿਕਾਇਤ ਵਿਧਾਨ ਸਭਾ ਦੇ ਸਪੀਕਰ ਨੂੰ ਕੀਤੀ ਗਈ ਹੈ । ਆਗੂਆਂ ਨੇ ਕਿਹਾ ਕਿ ਵੀ. ਆਈ. ਪੀ. ਕਲਚਰ ਦਾ ਵਿਰੋਧ ਕਰਕੇ ਸੱਤਾ ਵਿਚ ਆਈ ਸਰਕਾਰ ਦੇ ਵਿਧਾਇਕ ਤੇ ਮੰਤਰੀ ਹੁਣ ਆਪ ਸੁਪਰ ਵੀ. ਆਈ. ਪੀ. ਕਲਚਰ ਦਾ ਸ਼ਿਕਾਰ ਹੋ ਗਏ ਹਨ ਅਤੇ ਸਕੂਲਾਂ ਤੇ ਹੋਰ ਸੰਸਥਾਨਾਂ ਵਿਚ ਵੀ. ਆਈ. ਪੀ. ਟ੍ਰੀਟਮੈਂਟ ਭਾਲਦੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਸਿੱਖਿਆ ਦੇਣਾ ਹੈ ਨਾ ਕਿ ਕਿਸੇ ਦੇ ਸਵਾਗਤ ਲਈ ਸੜਕ ’ਤੇ ਖੜਨਾ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਕਿਸੇ ਵੀ ਅਧਿਆਪਕ ’ਤੇ ਕੋਈ ਕਾਰਵਾਈ ਕੀਤੀ ਗਈ ਤਾਂ ਜਥੇਬੰਦੀ ਵਲੋਂ ਇਸ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਸਬੰਧਤ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਘਿਰਾਓ ਕੀਤਾ ਜਾਵੇਗਾ । ਇਸ ਮੌਕੇ ਤੇ ਜਥੇਬੰਦੀ ਦੇ ਆਗੂ ਕੰਵਲਜੀਤ ਸੰਗੋਵਾਲ, ਪਰਗਟ ਸਿੰਘ ਜੰਬਰ, ਜਤਿੰਦਰ ਸਿੰਘ ਸੋਨੀ, ਬਿਕਰਮਜੀਤ ਸਿੰਘ ਸ਼ਾਹ, ਸੁੱਚਾ ਸਿੰਘ ਚਾਹਲ, ਗੁਰਜੀਤ ਸਿੰਘ ਮੋਹਾਲੀ, ਲਾਲ ਚੰਦ, ਜਗਤਾਰ ਸਿੰਘ ਖਮਾਣੋਂ, ਗੁਰਮੀਤ ਸਿੰਘ ਖਾਲਸਾ, ਰਮਨ ਕੁਮਾਰ ਗੁਪਤਾ, ਜੰਗਬਹਾਦਰ ਸਿੰਘ ਫਰੀਦਕੋਟ, ਹਰਿੰਦਰਜੀਤ ਸਿੰਘ ਅੰਮ੍ਰਿਤਸਰ, ਬਲਵੀਰ ਸਿੰਘ ਅਤੇ ਜਰਨੈਲ ਜੰਡਾਲੀ ਨੇ ਵੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਜੋ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤਾ ਹੈ, ਉਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।


ਕਮਾਲ ਹੈ! ਇਹ ਤਾਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤਨਖਾਹ ਪਾਉਣ ਨੂੰ ਹੀ ਦੀਵਾਲੀ ਦਾ ਤੋਹਫਾ ਕਹੀ ਜਾਂਦੇ ਨੇ - ਪੰਨੂ , ਲਹੌਰੀਆ

 ਕਮਾਲ ਹੈ! ਇਹ ਤਾਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤਨਖਾਹ ਪਾਉਣ ਨੂੰ ਹੀ ਦੀਵਾਲੀ ਦਾ ਤੋਹਫਾ ਕਹੀ ਜਾਂਦੇ ਨੇ - ਪੰਨੂ , ਲਹੌਰੀਆ  


             ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਨੇ ਦੱਸਿਆ ਕਿ ਬਦਲਾਵ ਵਾਲੀ ਸਰਕਾਰ ਨੇ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਤਨਖਾਹ ਦੇਣ ਨੂੰ ਮੁਲਾਜ਼ਮਾਂ ਨੂੰ ਤੋਹਫਾ ਕਰਾਰ ਦਿੱਤਾ ਹੈ ਜੋ ਕਿ ਸਰਾਸਰ ਗਲਤ ਹੈ l ਤਿਉਹਾਰ ਤੋਂ ਇੱਕ ਦਿਨ ਪਹਿਲਾਂ ਮੁਲਾਜਮਾਂ ਨੂੰ ਤਨਖਾਹ ਦੇਣਾ ਸਰਕਾਰ ਦਾ ਫਰਜ ਬਣਦਾ ਹੈ l ਲਾਹੌਰੀਆ ਨੇ ਕਿਹਾ ਕਿ ਸਰਕਾਰ ਦਿਵਾਲ ਦੇ ਤਿਹਾਰ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਬਕਾਇਆ ਅਤੇ ਹੋਰ ਭੱਤੇ ਦੇਵੇ ਤਾਂ ਜੋ ਮੁਲਾਜ਼ਮ ਵੀ ਦੁਵੈਲ ਦਾ ਤਿਹਾਰ ਖੁਸ਼ੀ ਖੁਸ਼ੀ ਮਨਾ ਸਕਣ l ਇਹ ਤਾਂ ਮੁਲਾਜ਼ਮਾਂ ਤੇ ਇੱਕ ਤਰ੍ਹਾਂ ਦਾ ਅਹਿਸਾਨ ਹੀ ਕਰ ਰਹੇ ਨੇ ਕਿ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਹੀ ਖੁਸ਼ ਕਰ ਦਿੱਤਾ ਜਾਵੇ। ਬਾਕੀ ਗੱਲ ਇਹ ਹੈ ਕਿ ਜਦੋਂ ਇਹ ਡੀਏ ਦੇਣਗੇ ਤਾਂ ਇਹ ਡੀਏ ਦੇਣਾ ਕਿਸ ਮਹੀਨੇ ਤੋਂ ਮੰਨਣਗੇ ਅਕਤੂਬਰ ਮਹੀਨੇ ਦੀਵਾਲੀ ਤੋਂ ਪਹਿਲਾਂ ਜਾਂ ਫਿਰ ਜਦੋਂ ਤੋਂ ਲਾਗੂ ਕਰਨਗੇ। ਜੇਕਰ ਇਹਨਾਂ ਨੇ ਅਕਤੂਬਰ ਮਹੀਨੇ ਦੀ ਤਨਖਾਹ ਬਿਨਾਂ ਡੀਏ ਤੋਂ ਪਾ ਦਿੱਤੀ ਤਾਂ ਕੀ ਗਰੰਟੀ ਹੈ ਕਿ ਇਹ ਅਕਤੂਬਰ ਮਹੀਨੇ ਤੋਂ ਡੀਏ ਦੇਣਗੇ। ਸਵਾਲ ਇਹ ਹੈ ਜੇਕਰ ਸਰਕਾਰ ਇਸ ਮਹੀਨੇ ਡੀਏ ਨਹੀਂ ਦੇਵੇਗੀ ਤਾਂ ਕਦੋਂ ਦੇਵੇਗੀ, ਜੇਕਰ ਸਰਕਾਰ ਨੇ ਦਿਵਾਲੀ ਤੋਂ ਬਾਅਦ ਡੀਏ ਦਿੱਤਾ ਤਾਂ ਮੁਲਾਜ਼ਮਾਂ ਦੀ ਦਿਵਾਲੀ ਸੁੱਕੀ ਹੀ ਗਈ, ਜੇਕਰ ਦਿਵਾਲੀ ਸੁੱਕੀ ਹੀ ਗਈ ਤਾਂ ਸਰਕਾਰ ਮੁੱਕ ਹੀ ਗਈ। ਪਿਛਲੇ ਸਾਲ ਵੀ ਸਰਕਾਰ ਨੇ ਮੁਲਾਜ਼ਮਾਂ ਨੂੰ ਬਹੁਤ ਤੰਗ ਕੀਤਾ ਸੀ। ਦਿਵਾਲੀ ਤੋਂ ਬਾਅਦ ਸੰਘਰਸ਼ ਕਰਕੇ,ਲੜ ਝਗੜ ਕੇ, ਕਿਧਰੇ ਪੰਜਾਬ ਵਾਲੇ ਮੁਲਾਜ਼ਮ ਲੜ ਰਹੇ ਸਨ, ਯੂ.ਟੀ. ਵਾਲਿਆਂ ਨੇ ਵੀ ਸਰਕਾਰ ਦਾ ਬਹੁਤ ਜਲੂਸ ਕੱਢਿਆ ਸੀ ਮਿਲਿਆ ਕੀ ਸਿਰਫ 4% ਡੀਏ ਇਹ ਤਾਂ ਹੀ ਮਿਲਿਆ ਜੇਕਰ ਅਸੀਂ ਸੰਘਰਸ਼ ਕੀਤਾ, ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਬਹੁਤ ਜਰੂਰੀ ਹੈ। ਉਸ ਵੇਲੇ ਸਰਕਾਰ ਨੇ ਕਿਹਾ ਸੀ ਕਿ ਅੱਗੇ ਤੋਂ ਅਸੀਂ ਡੀਏ ਆਪਣੇ ਆਪ ਦੇ ਦੇਵਾਂਗੇ। ਪਰ ਇਸ ਵਾਰ ਵੀ ਡੀਏ ਕੋਈ ਨੇੜੇ ਤੇੜੇ ਨਹੀਂ ਹੈ ਜਦਕਿ ਬਾਕੀ ਰਾਜਾਂ ਵਿੱਚ ਡੀਏ ਦੇ ਕੇ ਮੁਲਾਜ਼ਮਾਂ ਨੂੰ ਖੁਸ਼ੀ ਭਰੀ ਦਿਵਾਲੀ ਦਿੱਤੀ ਹੈ। ਮੁਲਾਜ਼ਮ ਬੜੀ ਦੁਬਿਧਾ ਵਿੱਚ ਹਨ ਕੀ ਅਸੀਂ ਨੇ ਸਰਕਾਰ ਚੁਣ ਕੇ ਕੀ ਹਾਸਲ ਕੀਤਾ। ਉਹ ਪਛਤਾ ਰਹੇ ਹਨ ਤੇ ਬਹੁਤ ਵਿੱਤੀ ਨੁਕਸਾਨ ਝੱਲ ਰਹੇ ਹਨ। ਗੁਆਂਢੀ ਰਾਜ ਹਰਿਆਣਾ ਸਾਡੇ ਨਾਲੋਂ ਅੱਗੇ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁਲਾਜ਼ਮ ਵੀ ਪੂਰੀ ਤਰਾਂ ਖੁਸ਼ ਹਨ। ਉੱਥੇ ਪੁਰਾਣੀ ਪੈਨਸ਼ਨ ਵੀ ਲਾਗੂ ਹੋ ਗਈ ਹੈ ਤੇ ਡੀਏ ਵੀ ਪੂਰਾ ਮਿਲ ਰਿਹਾ ਹੈ। ਕੀ ਖੱਟਿਆ ਅਸੀਂ ਬਦਲਾਅ ਲਿਆ ਕੇ। ਇਹ ਬਦਲਾਅ ਨਹੀਂ ਬਦਲਾ ਹੈ। ਅਸੀਂ 15% ਡੀਏ ਤੋਂ ਪਿੱਛੇ ਹਾਂ।ਇਸ ਮੌਕੇ ਨਰੇਸ਼ ਪਨਿਆੜ, ਲਖਵਿੰਦਰ ਸਿੰਘ ਸੇਖੋਂ , ਬੀ.ਕੇ.ਮਹਿਮੀ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੇਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ ਮੁਦਕੀ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਰਾਜਵਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ ਨਿੱਜਰ , ਆਦਿ ਆਗੂ ਹਾਜਰ ਸਨ ।

Territorial Army Recruitment 2024 : ਫੌਜ ਵਿੱਚ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਸ਼ਡਿਊਲ ਜਾਰੀ

Territorial Army Recruitment 2024

Territorial Army Recruitment 2024

The Territorial Army has announced its 2024 recruitment rally for various roles. This is a great opportunity for individuals who wish to serve the country part-time. The recruitment is for the 102 Infantry Battalion (Territorial Army) Punjab, which will organize rallies at Kalka Military Station in Haryana.



  ਫੌਜ ਭਰਤੀ 2024

 ਫੌਜ ਨੇ 2024 ਲਈ ਵੱਖ-ਵੱਖ ਅਹੁਦਿਆਂ ਲਈ ਭਰਤੀ ਮੁਹਿੰਮ ਦੀ ਘੋਸ਼ਣਾ ਕੀਤੀ ਹੈ। ਇਹ ਉਹਨਾਂ ਵਿਅਕਤੀਆਂ ਲਈ ਇੱਕ ਸ਼ਾਨਦਾਰ ਮੌਕਾ ਹੈ ਜੋ  ਦੇਸ਼ ਦੀ ਸੇਵਾ ਕਰਨੇ ਚਾਹੁੰਦੇ ਹਨ। 102 ਇੰਫੈਂਟਰੀ ਬਟਾਲੀਅਨ (ਸੰਤਰੀ ਫੌਜ) ਪੰਜਾਬ ਲਈ ਭਰਤੀ ਕਰਨ ਲਈ ਕਲਕਾ ਫੌਜੀ ਸਟੇਸ਼ਨ (ਹਰਿਆਣਾ) 'ਤੇ ਰੈਲੀਆਂ ਹੋਣਗੀਆਂ।

Table of Contents

Vacancies Available

The recruitment offers several vacancies, such as:

  • Soldier General Duty (GD) - 515 posts
  • Clerk - 17 posts
  • Chef Community - 15 posts
  • Chef Mess - 2 posts
  • Artisan Metallurgy - 1 post
  • ER - 5 posts
  • House Keeper - 13 posts

ਖਾਲੀ ਅਹੁਦੇ

  • ਜਨਰਲ ਡਿਊਟੀ ਸਿਪਾਹੀ (GD) - 515 ਅਸਾਮੀਆਂ
  • ਕਲਰਕ - 17 ਅਸਾਮੀਆਂ
  • ਕਮਿਊਨਿਟੀ ਰਸੋਈਆ - 15 ਅਸਾਮੀਆਂ
  • ਮੈਸ ਰਸੋਈਆ - 2 ਅਸਾਮੀਆਂ
  • ਹਾਊਸ ਕੀਪਰ - 13 ਅਸਾਮੀਆਂ

Recruitment Schedule

Date Location Units Districts
28 Nov 202 Punjab Kalka  Military station ( Haryana) ALL Infantry Units SAS Nagar, Chandigarh
01 Dec 2024 Punjab Kalka  Military station ( Haryana) All Infantry Units Chamba

ਭਰਤੀ ਸਮਾਂ-ਸਾਰ

ਮਿਤੀ ਸਥਾਨ ਯੂਨਿਟ ਜ਼ਿਲ੍ਹਾ
28 ਨਵੰਬਰ 2024 ਪੰਜਾਬ ਕਾਲਕਾ ਮਿਲਟਰੀ ਸਟੇਸ਼ਨ  ਇੰਫੈਂਟਰੀ ਯੂਨਿਟ ਐਸ ਏ ਐਸ ਨਗਰ, ਚੰਡੀਗੜ੍ਹ
01 ਦਸੰਬਰ 2024 ਪੰਜਾਬ ਕਾਲਕਾ ਮਿਲਟਰੀ ਸਟੇਸ਼ਨ  ਇੰਫੈਂਟਰੀ ਯੂਨਿਟ ਚੰਬਾ

Eligibility Criteria

To apply, you must meet the following criteria:

  • Age: 18 to 42 years
  • Height: Minimum 160 cm
  • Weight: Minimum 50 kg
  • Chest: Minimum 77 cm (with a 5 cm expansion)
  • Education: Class 10th pass for Soldier GD, 12th pass for Clerk, and 10th pass for Tradesmen

ਯੋਗਤਾ ਮਾਪਦੰਡ

  • ਉਮਰ: 18 ਤੋਂ 42 ਸਾਲ
  • ਕੱਦ: ਘੱਟੋ-ਘੱਟ 160 ਸੈਂਟੀਮੀਟਰ
  • ਵਜ਼ਨ: ਘੱਟੋ-ਘੱਟ 50 ਕਿੱਲੋ
  • ਛਾਤੀ: ਘੱਟੋ-ਘੱਟ 77 ਸੈਂਟੀਮੀਟਰ (5 ਸੈਂਟੀਮੀਟਰ ਫੁਲਾਅ ਦੇ ਨਾਲ)
  • ਸਿੱਖਿਆ: ਸਿਪਾਹੀ ਲਈ 10ਵੀਂ ਪਾਸ, ਕਲਰਕ ਲਈ 12ਵੀਂ ਪਾਸ

Documents Required

All candidates must bring the following documents:

  • Domicile Certificate
  • Character Certificate signed by the Sarpanch or Principal
  • 20 passport-sized colored photographs
  • Original marks sheet and certificates
  • PAN and Aadhaar Card photocopy

ਜ਼ਰੂਰੀ ਦਸਤਾਵੇਜ਼

  • ਨਿਵਾਸ ਪ੍ਰਮਾਣ ਪੱਤਰ
  • ਸਰਪੰਚ ਜਾਂ ਪ੍ਰਿੰਸੀਪਲ ਦੁਆਰਾ ਦਸਤਖਤ ਕੀਤਾ ਗਿਆ ਕਿਰਦਾਰ ਸਰਟੀਫਿਕੇਟ
  • 20 ਪਾਸਪੋਰਟ ਸਾਈਜ਼ ਦੀਆਂ ਰੰਗੀਂ ਫੋਟੋਆਂ
  • ਅਸਲ ਮਾਰਕ ਸ਼ੀਟ ਅਤੇ ਸਰਟੀਫਿਕੇਟ
  • ਪੈਨ ਅਤੇ ਆਧਾਰ ਕਾਰਡ ਦੀ ਫੋਟੋਕਾਪੀ

Selection Process

Those who clear the physical and medical test will appear for the written exam.

ਚੋਣ ਪ੍ਰਕਿਰਿਆ

ਜਿਹੜੇ ਉਮੀਦਵਾਰ ਸ਼ਾਰਰੀਕ ਅਤੇ ਮੈਡੀਕਲ ਟੈਸਟ ਪਾਸ ਕਰਨਗੇ ਉਹ ਲਿਖਤੀ ਪ੍ਰੀਖਿਆ ਦੇਣਗੇ।

FAQs

1. What is the age limit for the Territorial Army recruitment?

The age limit is 18 to 42 years.

2. What is the minimum height required?

All candidates must have a minimum height of 160 cm.

3. What educational qualification is required for the Clerk post?

Candidates must have passed 12th grade with at least 50% in English and Maths.

1. ਸੰਤਰੀ ਫੌਜ ਭਰਤੀ ਲਈ ਉਮਰ ਸੀਮਾ ਕੀ ਹੈ?

ਭਰਤੀ ਲਈ ਉਮਰ ਸੀਮਾ 18 ਤੋਂ 42 ਸਾਲ ਹੈ।

2. ਘੱਟੋ-ਘੱਟ ਕਿੰਨਾ ਕੱਦ ਚਾਹੀਦਾ ਹੈ?

ਘੱਟੋ-ਘੱਟ 160 ਸੈਂਟੀਮੀਟਰ ਕੱਦ ਚਾਹੀਦਾ ਹੈ।

3. ਕਲਰਕ ਅਹੁਦੇ ਲਈ ਕਿਹੜੀ ਸਿੱਖਿਆ ਲਾਜ਼ਮੀ ਹੈ?

ਉਮੀਦਵਾਰਾਂ ਨੂੰ 12ਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਅੰਗ੍ਰੇਜ਼ੀ ਅਤੇ ਗਣਿਤ ਵਿੱਚ ਘੱਟੋ-ਘੱਟ 50% ਨੰਬਰ ਲੈਣੇ ਚਾਹੀਦੇ ਹਨ।

Conclusion

This Territorial Army recruitment is a fantastic opportunity for candidates from Punjab, Haryana, and Himachal Pradesh to serve the nation. Interested individuals should prepare the required documents and be present at the rally site as per the scheduled dates. Remember, this is a part-time commitment, allowing you to serve the nation while managing your civilian job.

ਨਤੀਜਾ

ਸੰਤਰੀ ਫੌਜ ਦੀ ਇਹ ਭਰਤੀ ਮੁਹਿੰਮ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਉਮੀਦਵਾਰਾਂ ਲਈ ਦੇਸ਼ ਦੀ ਸੇਵਾ ਕਰਨ ਦਾ ਇੱਕ ਸ਼ਾਨਦਾਰ ਮੌਕਾ ਹੈ। ਇੱਚਕ ਵਿਅਕਤੀਆਂ ਨੂੰ ਜ਼ਰੂਰੀ ਦਸਤਾਵੇਜ਼ ਤਿਆਰ ਕਰ ਕੇ ਨਿਰਧਾਰਿਤ ਤਰੀਕਿਆਂ ਦੇ ਅਨੁਸਾਰ ਰੈਲੀ ਸਥਾਨ 'ਤੇ ਪਹੁੰਚਣਾ ਚਾਹੀਦਾ ਹੈ। ਯਾਦ ਰੱਖੋ, ਇਹ ਇੱਕ ਹਿੱਸਾ-ਕਾਲੇ ਅਧਾਰ 'ਤੇ ਕੰਮ ਹੈ ਜੋ ਤੁਹਾਨੂੰ ਆਪਣੇ ਨਾਗਰਿਕੀ ਕੰਮ ਨੂੰ ਚੱਲਦੇ ਹੋਏ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੰਦਾ ਹੈ।

ਅਧਿਆਪਕਾਂ ਦਾ ਕੰਮ ਪੜ੍ਹਾਉਣਾ ਹੈ ਨਾ ਕਿ ਕਿਸੇ ਦੀ ਆਓ ਭਗਤ ਕਰਨਾ।

 ਐੱਮ ਐੱਲ ਏ ਵੱਲੋਂ ਅਧਿਆਪਕਾਂ ਦੀ ਕੀਤੀ ਸ਼ਿਕਾਇਤ ਦੀ ਡੀ ਟੀ ਐੱਫ ਨੇ ਕੀਤੀ ਨਿਖੇਧੀ 


ਅਧਿਆਪਕਾਂ ਦਾ ਕੰਮ ਪੜ੍ਹਾਉਣਾ ਹੈ ਨਾ ਕਿ ਕਿਸੇ ਦੀ ਆਓ ਭਗਤ ਕਰਨਾ।



ਸਕੂਲਾਂ ਵਿੱਚ ਰਾਜਨੀਤਕ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ : ਡੀ ਟੀ ਐੱਫ 



ਜੈਤੋ ਹਲਕੇ ਦੇ ਐੱਮ ਐੱਲ ਏ ਅਮੋਲਕ ਸਿੰਘ ਵੱਲੋਂ ਪਿਛਲੇ ਮਹੀਨੇ ਸਰਕਾਰੀ ਪ੍ਰਾਇਮਰੀ ਸਕੂਲ ਗੋਂਦਾਰਾ ਵਿਖੇ ਚੈਕਿੰਗ ਦੌਰਾਨ ਅਧਿਆਪਕਾਂ ਦੇ ਜਮਾਤਾਂ ਵਿੱਚੋਂ ਬਾਹਰ ਨਾ ਆਉਣ ਅਤੇ ਐੱਮ ਐੱਲ ਏ ਦਾ ਸਵਾਗਤ ਨਾ ਕਰਨ ਨੂੰ ਇੱਕ ਗੰਭੀਰ ਦੋਸ਼ ਬਣਾ ਕੇ ਵਿਧਾਨ ਸਭਾ ਸਪੀਕਰ ਪੰਜਾਬ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਹਨਾਂ ਉੱਪਰ ਕਾਰਵਾਈ ਕਰਾਉਣ ਨੂੰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

 

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਸੂਬਾ ਜਨਰਲ ਸਕੱਤਰ ਮਹਿੰਦਰ ਕੋੜਿਆਂਵਾਲੀ ਨੇ ਕਿਹਾ ਕਿ ਅਧਿਆਪਕ ਦਾ ਕੰਮ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਹੁੰਦਾ ਹੈ ਨਾ ਕਿ ਕਿਸੇ ਐੱਮ ਐੱਲ ਏ ਜਾਂ ਕਿਸੇ ਹੋਰ ਦੀ ਆਓ ਭਗਤ ਕਰਨਾ। ਵਿਧਾਇਕ ਵੱਲੋਂ ਸਕੂਲਾਂ ਵਿੱਚ ਇਸ ਤਰ੍ਹਾਂ ਬਿਨਾਂ ਜਾਣਕਾਰੀ ਦਿੱਤਿਆਂ ਜਾਣਾ ਅਤੇ ਫਿਰ ਅਧਿਆਪਕਾਂ ਦੀ ਸ਼ਿਕਾਇਤ ਕਰਨਾ ਸਿਰਫ ਗੈਰ ਜਿੰਮੇਵਾਰਾਨਾ ਵਿਵਹਾਰ ਦੀ ਉਦਾਹਰਣ ਹੀ ਹੈ। ਆਗੂਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਹਿਲਾਂ ਵਾਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਵੀ ਇਸ ਤਰ੍ਹਾਂ ਦੀ ਘਟੀਆ ਹਰਕਤਾਂ ਕਰਦੀਆਂ ਰਹੀਆਂ ਹਨ, ਹੁਣ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਐੱਮ ਐੱਲ ਏ ਵੀ ਉਹਨਾਂ ਲੀਹਾਂ 'ਤੇ ਤੁਰੇ ਹੋਏ ਹਨ। ਆਗੂਆਂ ਨੇ ਦੱਸਿਆ ਕਿ ਇਹ ਉਹੀ ਵਿਧਾਇਕ ਹੈ ਜਿਸਨੇ ਪਿਛਲੇ ਦਿਨੀਂ ਸਟੇਜ ਤੋਂ ਬਿਆਨ ਦਿੱਤਾ ਸੀ ਕਿ 'ਅਸੀਂ ਤੈਅ ਕਰਾਂਗੇ ਕਿ ਪਿੰਡਾਂ ਵਿੱਚ ਕੌਣ ਸਰਪੰਚ ਬਣੇਗਾ ਅਤੇ ਕਿਸ ਤਰ੍ਹਾਂ ਦੀ ਪੰਚਾਇਤ ਚੁਣੀ ਜਾਏਗੀ।' ਆਪਣੇ ਵਿਧਾਇਕ ਦੇ ਇਸ ਬਿਆਨ ਬਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੁੱਪੀ ਧਾਰ ਲਈ। ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਲੋਕਤੰਤਰ ਦੀ ਮਰਿਆਦਾ ਘਾਣ ਕਰਨ ਵਾਲੇ  ਇਹੋ ਜਿਹੇ ਵਿਧਾਇਕਾਂ 'ਤੇ ਲਾਹਣਤ ਹੀ ਪਾਈ ਜਾ ਸਕਦੀ। ਇਸ ਤੋਂ ਵੀ ਉੱਪਰ ਪੰਜਾਬ ਵਿਧਾਨ ਸਭਾ ਦਾ ਸਪੀਕਰ ਇਹੋ ਜਿਹੇ ਛੋਟੇ ਮਸਲਿਆਂ ਤੇ ਨੋਟਿਸ ਲੈਂਦਾ ਹੈ ਜਦਕਿ ਪੰਜਾਬ ਦੀਆਂ ਅਨੇਕਾਂ ਸਮੱਸਿਆਵਾਂ ਜਿੰਨ੍ਹਾਂ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਹਨ, ਉਨ੍ਹਾਂ ਬਾਰੇ ਕੱਖ ਵੀ ਬੋਲਦੇ ਨਹੀਂ।


DIWALI GIFT : ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ

 ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਤਨਖਾਹ ਜਾਰੀ ਕਰਨ ਦਾ ਫੈਸਲਾ ਕੀਤਾ 


 **ਚੰਡੀਗੜ੍ਹ, 23 ਅਕਤੂਬਰ 2024:** ਪੰਜਾਬ ਸਰਕਾਰ ਨੇ ਰਾਜ ਦੇ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਤਨਖਾਹ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਬਾਰੇ ਅੱਜ ਵਿੱਤ ਵਿਭਾਗ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਨੋਟੀਫਿਕੇਸ਼ਨ ਅਨੁਸਾਰ, ਮੁਲਾਜ਼ਮਾਂ ਨੂੰ ਅਕਤੂਬਰ ਮਹੀਨੇ ਦੀ ਤਨਖਾਹ 30 ਅਕਤੂਬਰ 2024 ਨੂੰ ਜਾਰੀ ਕੀਤੀ ਜਾਵੇਗੀ। ਇਸ ਨਾਲ ਮੁਲਾਜ਼ਮਾਂ ਨੂੰ ਦੀਵਾਲੀ ਦਾ ਤਿਉਹਾਰ ਖੁਸ਼ੀ ਨਾਲ ਮਨਾਉਣ ਵਿੱਚ ਮਦਦ ਮਿਲੇਗੀ। 

ਫਾਜ਼ਿਲਕਾ-1 ਬਲਾਕ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੀ ਹੋਈ ਸ਼ਾਨਦਾਰ ਸ਼ੁਰੂਆਤ।

 ਫਾਜ਼ਿਲਕਾ-1 ਬਲਾਕ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੀ ਹੋਈ ਸ਼ਾਨਦਾਰ ਸ਼ੁਰੂਆਤ।



ਖੇਡਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ:- ਸੁਨੀਲ ਕੁਮਾਰ ਛਾਬੜਾ।


ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਹਨ ਅਹਿਮ ਉਪਰਾਲੇ:- ਸੁਭਾਸ਼ ਕਟਾਰੀਆ ।



ਫਾਜ਼ਿਲਕਾ ,23 ਅਕਤੂਬਰ (    )  : ਅੱਜ ਸ਼ੁਰੂ ਹੋਈਆਂ ਦੋ ਰੋਜ਼ਾ ਬਲਾਕ ਫਾਜ਼ਿਲਕਾ-1 ਦੀਆਂ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਹੋਈ। ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਸੁਨੀਲ ਕੁਮਾਰ ਛਾਬੜਾ ਸਮੂਹ ਸੀ ਐਚ ਟੀਜ਼ ਸੁਭਾਸ਼ ਕਟਾਰੀਆ, ਪੂਰਨ ਸਿੰਘ, ਕੁਲਬੀਰ ਸਿੰਘ, ਗੀਤਾ ਛਾਬੜਾ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਸੁਨੀਲ ਕੁਮਾਰ ਛਾਬੜਾ ਨੇ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ ਹੈ ਅਤੇ ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਬਲਾਕ ਫਾਜ਼ਿਲਕਾ-1 ਦੇ ਅਧਿਆਪਕਾਂ ਵੱਲੋਂ ਅਨੁਸ਼ਾਸਨ ਨਾਲ ਕਰਵਾਈਆਂ ਖੇਡਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਦੌਰਾਨ ਸੀ ਐਚ ਟੀ ਸੁਭਾਸ਼ ਕਟਾਰੀਆ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਸਮਾਂ ਸਾਰਣੀ ਅਨੁਸਾਰ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸ ਪ੍ਰਾ ਸ ਸ਼ਜਰਾਣਾ  ਦੇ ਖੇਡ ਮੈਦਾਨ ਵਿਖੇ ਕਰਵਾਈਆਂ ਜਾ ਰਹੀਆਂ ਹਨ , ਜਿਸ ਵਿੱਚ ਕਲੱਸਟਰ ਪੱਧਰ ਤੇ ਜੇਤੂ ਬੱਚਿਆਂ ਨੇ ਭਾਗ ਲਿਆ ਹੈ ਅਤੇ ਹੁਣ ਬਲਾਕ ਪੱਧਰ ਤੇ ਜੇਤੂ ਰਹੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਭਾਗ ਲੈ ਕੇ ਵਧੀਆ ਪ੍ਰਦਰਸ਼ਨ ਕਰਨਗੇ। ਇਸ ਮੌਕੇ ਬਲਾਕ ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਸਪੋਰਟਸ ਅਫ਼ਸਰ ਸੁਰਿੰਦਰ ਵਿਨਾਇਕ ,ਸਤਿੰਦਰ ਕੁਮਾਰ, ਅਮਨਦੀਪ, ਰਮੇਸ਼ ਕੁਮਾਰ, ਅਸ਼ੋਕ ਕੁਮਾਰ, ਰਾਜ ਕੁਮਾਰ, ਨਵਦੀਪ ਕੌਰ, ਮੱਧੂ,ਸੁਭਾਸ਼ ਚੰਦਰ, ਦੀਪਕ ਕੁਮਾਰ, ਰਮੇਸ਼ ਕੰਬੋਜ, ਹਰਭਜਨ ਸਿੰਘ,ਅਮਰਦੀਪ ਬਤਰਾ,, ਸੰਜੀਵ ਯਾਦਵ, ਮੰਗਾ ਸਿੰਘ, ਰਮੇਸ਼ ਚੰਦਰ, ਸੰਦੀਪ ਕੁਮਾਰ,ਰੇਨੂੰ ਮੋਂਗਾ, ਰਾਘਵ ਉਬਵੇਜਾ, ਰਮੇਸ਼ ਸੁਧਾ, ਸਵਿਤਾ ਰਾਣੀ,ਅੰਕਿਤਾ, ਸ਼ੀਨਮ, ਅਨੰਤਦੀਪ, ਗੌਰਵ ਕੰਬੋਜ, ਵਿਨੋਦ ਕੁਮਾਰੀ, ਰਾਜ ਕੁਮਾਰ,ਸਿਮਲਜੀਤ ਸਿੰਘ, ਗੀਤਾਂਜਲੀ, ਮੀਨਾ ਕੰਬੋਜ ਕੰਵਲਜੀਤ, ਗਰਿਮਾ, ਰਾਘਵ ਕਟਾਰੀਆ, ਪ੍ਰਵੀਨ ਰਾਣੀ, ਸੁਮਨ ਰਾਣੀ, ਇੰਦੂ, ਰਿਸ਼ੂ, ਮੁਕਤਾ ਸ਼ਰਮਾ (ਐਚ ਟੀ), ਸੰਤੋਸ਼ ਰਾਣੀ (ਐਚ ਟੀ), ਨੀਲਮ ਰਾਣੀ (ਐਚ ਟੀ) ਸਚਿਨ ਕੁਮਾਰ (ਐਚ ਟੀ), ਨਰੇਸ਼ ਕੁਮਾਰ(ਐਚ ਟੀ), ਸਾਹਿਲ ਪਰੂਥੀ (ਐਚ ਟੀ) ਪਰਮਜੀਤ ਸਿੰਘ (ਐਚ ਟੀ) ਜਸਕਰਨ ਸਿੰਘ (ਐਚ ਟੀ) ਇੰਦਰਾਜ(ਐਚ ਟੀ) , ਗਿਆਨ ਦੇਵ, ਓਮ ਪ੍ਰਕਾਸ਼(ਐਚ ਟੀ), ਰੁਪਿੰਦਰ ਸਿੰਘ ਬਰਾੜ (ਐਚ ਟੀ) ਆਦਿ ਹਾਜ਼ਰ ਸਨ।

ਬਦਲਾਅ ਵਾਲੀ ਸਰਕਾਰ ਦੇ ਐਂਮ.ਐਂਲ.ਏ ਵੱਲੋਂ ਕੀਤੀ ਗਈ ਅਧਿਆਪਕਾਂ ਦੀ ਸ਼ਿਕਾਇਤ ਅਤਿ ਨਿੰਦਣ-ਯੋਗ, ਈਟੀਯੂ ਪੰਜਾਬ (ਰਜਿ) ਇਸ ਦੀ ਸਖ਼ਤ ਸ਼ਬਦਾ ਵਿੱਚ ਨਿਖੇਧੀ ਕਰਦੀ ਹੈ - ਪਨੂੰ , ਲਹੌਰੀਆ

 ਬਦਲਾਅ ਵਾਲੀ ਸਰਕਾਰ ਦੇ ਐਂਮ.ਐਂਲ.ਏ ਵੱਲੋਂ ਕੀਤੀ ਗਈ ਅਧਿਆਪਕਾਂ ਦੀ ਸ਼ਿਕਾਇਤ ਅਤਿ ਨਿੰਦਣ-ਯੋਗ, ਈਟੀਯੂ ਪੰਜਾਬ (ਰਜਿ) ਇਸ ਦੀ ਸਖ਼ਤ ਸ਼ਬਦਾ ਵਿੱਚ ਨਿਖੇਧੀ ਕਰਦੀ ਹੈ - ਪਨੂੰ , ਲਹੌਰੀਆ


          ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ) ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਬਦਲਾਅ ਵਾਲੀ ਸਰਕਾਰ ਵੱਲੋਂ ਅਧਿਆਪਕਾਂ ਦੀ ਕੀਤੀ ਗਈ ਸ਼ਿਕਾਇਤ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਜਾਂਦੀ ਹੈ ਤੇ ਈਟੀਯੂ ਪੰਜਾਬ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ l ਉਹਨਾਂ ਨੇ ਕਿਹਾ ਕਿ ਅਧਿਆਪਕ ਪੜਾਉਣ ਦਾ ਕੰਮ ਕਰਨ ਕਿ ਐਮਐਲਏ ਦੀ ਆਓ ਭਗਤ ਕਰਨ l ਐਮਐਲਏ ਜਿਹਨੂੰ ਸਕੂਲ ਚੈੱਕ ਕਰਨ ਤੇ ਅਧਿਆਪਕਾਂ ਦੀ ਸ਼ਿਕਾਇਤ ਕਰਨ ਤੋਂ ਗਰੇਜ ਕਰਨਾ ਚਾਹੀਦਾ ਹੈ। ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ,ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਦਲਜੀਤ ਸਿੰਘ ਲਹੌਰੀਆ , ਗੁਰਿੰਦਰ ਸਿੰਘ ਘੁੱਕੇਵਾਲੀ , ਬੀ ਕੇ ਮਹਿਮੀ ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਰਵੀ ਵਾਹੀ, ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ , ਜਤਿੰਦਰਪਾਲ ਸਿੰਘ ਰੰਧਾਵਾ ਦੀਦਾਰ ਸਿੰਘ , ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋ ਸਤਬੀਰ ਸਿੰਘ ਬੋਪਾਰਾਏ, ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ , ਕਰਨੈਲ ਸਿੰਘ ਸਾਂਧਰਾ, ਹਰਪ੍ਰੀਤ ਪਰਮਾਰ, ਮਲਕੀਤ ਸਿੰਘ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ , ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, , ਜਗਨਂਦਨ ਸਿਂਘ , ਰਵੀ ਕਾਂਤ , ਰਿਸ਼ੀ ਕੁਮਾਰ , ਮਨਿੰਦਰ ਸਿੰਘ , ਸੁਰਿੰਦਰ ਸਿਂਘ ਬਾਠ, ਕੁੱਲਵੀਰ ਸਿੰਘ ਗਿੱਲ , ਹਰਜੀਤ ਸਿੰਘ ਸਿੱਧੂ, ਲਾਲ ਸਿੰਘ, ਚਰਨਜੀਤ ਸਿੰਘ , ਮਨੋਜ ਘਈ , ਅਵਤਾਰ ਸਿੰਘ ਭਲਵਾਨ, ਗੁਰਵਿੰਦਰ ਸਿੰਘ ਬੱਬੂ , ਲਖਵਿੰਦਰ ਸਿੰਘ ਕੈਰੇ , ਅਸ਼ਵਨੀ ਫੱਜੂਪੁਰ , ਤਲਵਿੰਦਰ ਸਿੰਘ , ਹੈਰੀ ਮਲੋਟ ,ਬਲਕਰਨ ਸਿੰਘ , ਗੁਰਪ੍ਰੀਤ ਸਿੰਘ ਢਿੱਲੋ , ਮਨਜੀਤ ਸਿੰਘ ਬੌਬੀ ,ਜਸਵੰਤ ਸਿੰਘ , ਸੁਰਿੰਦਰ ਕੁਮਾਰ ਮੋਗਾ, ਪ੍ਰੀਤ ਭਗਵਾਨ ਸਿੰਘ , ਦਿਲਬਾਗ ਸਿੰਘ ਸੈਣੀ , ਨਵਦੀਪ ਸਿੰਘ , ਸੁਖਵਿੰਦਰ ਸਿੰਘ ਧਾਮੀ, ਜਤਿੰਦਰ ਪੰਡਿਤ , ਸੁਰਜੀਤ ਸਮਰਾਟ, ਜਤਿੰਦਰ ਜੋਤੀ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਸਮੂਹ ਸਟੇਟ ਕਮੇਟੀ ਹਾਜ਼ਰ ਸੀ ।

ਮਨਿਸਟੀਰੀਅਲ ਸਟਾਫ਼ ਸਿਖਿਆ ਵਿਭਾਗ ਦੇ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਦੀ ਚੋਣ ਸੰਪੰਨ

 ਮਨਿਸਟੀਰੀਅਲ ਸਟਾਫ਼ ਸਿਖਿਆ ਵਿਭਾਗ ਦੇ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਦੀ ਚੋਣ ਸੰਪੰਨ


ਫਿਰੋਜ਼ਪੁਰ, 23 ਅਕਤੂਬਰ 2024 - ਮਨਿਸਟੀਰੀਅਲ ਸਟਾਫ਼ ਸਿਖਿਆ ਵਿਭਾਗ ਦੀ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਦੀ ਚੋਣ ਅੱਜ ਐਮ.ਐਲ. ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਖੇ ਹੋਈ। ਚੋਣ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਪ੍ਰਧਾਨਾਂ ਅਤੇ ਜ਼ਿਲਾ ਸਕੱਤਰਾਂ ਵਲੋਂ ਚੋਣ ਕਰਵਾਈ ਗਈ।

ਇਸ ਮੌਕੇ 'ਤੇ ਸ੍ਰੀ ਸਰਬਜੀਤ ਸਿੰਘ ਢੀਂਗਰਾ (ਜ਼ਿਲਾ ਸਿਖਿਆ ਅਫਸਰ, ਸੈਸਿ, ਗੁਰਦਾਸਪੁਰ) ਨੂੰ ਸੂਬਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ (ਲੁਧਿਆਣਾ) ਨੂੰ ਸੂਬਾ ਸਕੱਤਰ ਚੁਣਿਆ ਗਿਆ।

ਇਹ ਚੋਣ ਸ੍ਰੀ ਅਮਰੀਕ ਸਿੰਘ ਸੰਧੂ (ਸੂਬਾ ਪ੍ਰਧਾਨ, ਪੀ ਐਸ ਐਮ ਐਸ ਯੂ ਜੀ) ਅਤੇ ਸ੍ਰੀ ਸੰਜੀਵ ਕਾਲਰਾ (ਚੇਅਰਮੈਨ, ਚੋਣ ਕਮੇਟੀ) ਦੀ ਅਗਵਾਈ ਹੇਠ ਸੁਚਾਰੂ ਢੰਗ ਨਾਲ ਕਰਵਾਈ ਗਈ।

ਲੁਧਿਆਣਾ ਜ਼ਿਲ੍ਹੇ ਦੇ 533 ਅੱਪਰ ਪ੍ਰਾਇਮਰੀ ਅਤੇ 993 ਪ੍ਰਾਇਮਰੀ ਸਕੂਲਾਂ ਵਿਚ ਹੋਈ ਮੈਗਾ ਮਾਪੇ ਅਧਿਆਪਕ ਮਿਲਣੀ

ਲੁਧਿਆਣਾ ਜ਼ਿਲ੍ਹੇ ਦੇ  533 ਅੱਪਰ ਪ੍ਰਾਇਮਰੀ ਅਤੇ 993 ਪ੍ਰਾਇਮਰੀ ਸਕੂਲਾਂ ਵਿਚ ਹੋਈ ਮੈਗਾ ਮਾਪੇ ਅਧਿਆਪਕ ਮਿਲਣੀ

*ਆਈਏਐਸ ਏਡੀਸੀ (ਡੀ) ਹਰਜਿੰਦਰ ਸਿੰਘ ਨੇ ਵੀ ਇਸ ਮੈਗਾ ਈਵੈਂਟ ਵਿੱਚ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ*



ਮਾਪਿਆਂ ਤੇ ਅਧਿਆਪਕਾਂ ਦੀ ਸਾਂਝ ਬੱਚਿਆਂ ਦੀ ਸਖਸ਼ੀਅਤ ਉਸਾਰੀ ਲਈ ਨਿਭਾਏਗੀ ਅਹਿਮ ਭੁਮਿਕਾ-ਡਿੰਪਲ ਮਦਾਨ 

ਬੱਚੇ ਬਣਨਗੇ ਕੱਲ ਦੇ ਸਮੱਰਥ ਨਾਗਰਿਕ-ਰਵਿੰਦਰ ਕੌਰ

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਿੱਖਿਆ ਕ੍ਰਾਂਤੀ ਤਹਿਤ ਵਿਦਿਆਰਥੀਆਂ ਦੇ ਗੁਣਾਤਮਕ ਬੌਧਿਕ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਸਰਕਾਰੀ ਸਕੂਲਾਂ ਵਿਚ ਉੱਚ ਮਿਆਰੀ ਸਿੱਖਿਆ ਦੇਣ ਦੀ ਲੜੀ ਵਿਚ ਜ਼ਿਲ੍ਹੇ ਦੇ 1526 ਸਰਕਾਰੀ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀਆਂ ਆਯੋਜਿਤ ਕੀਤੀਆਂ ਗਈਆਂ ਤਾਂ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਾਪੇ ਤੇ ਅਧਿਆਪਕ ਮਿਲ ਕੇ ਕੰਮ ਕਰ ਸਕਨ।



ਇਸੇ ਸੰਦਰਭ ਵਿਚ ਡਿੰਪਲ ਮਦਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ  ਨੇ ਵਿਸੇਸ਼ ਤੌਰ ਤੇ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਿਟਰੀ ਰੋਡ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਯਾਲੀ ਖੁਰਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਖੁਰਦ ਸਕੂਲਾਂ ਵਿਚ ਇੰਨ੍ਹਾਂ ਮਾਪੇ ਅਧਿਆਪਕ ਮਿਲਣੀਆਂ ਵਿਚ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਵਿੰਦਰ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਮੋਤੀਨਗਰ, ਕਿਲਾ ਰਾਏਪੁਰ (ਲੜਕੇ), ਸਰਕਾਰੀ ਪ੍ਰਾਇਮਰੀ ਸਕੂਲ ਸਾਇਆਂ, ਸਰਕਾਰੀ ਪ੍ਰਾਇਮਰੀ ਸਕੂਲ ਜਰਖੜ ਦੀਆਂ ਮਾਪੇ ਅਧਿਆਪਕ ਮਿਲਣੀਆਂ ਵਿਚ ਸ਼ਿਰਕਤ ਕੀਤੀ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਜਸਵਿੰਦਰ ਸਿੰਘ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੇਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਰੀਕੇ ਅਤੇ ਸਰਕਾਰੀ ਮਿਡਲ ਸਕੂਲ ਝਾਂਡੇ ਦੀਆਂ ਮਾਪੇ ਅਧਿਆਪਕ ਮਿਲਣੀਆਂ ਵਿਚ ਸ਼ਿਰਕਤ ਕੀਤੀ।ਰਵਿੰਦਰ ਕੌਰ ਨੇ ਦੱਸਿਆ ਕਿ ਮੋਤੀਨਗਰ ਸਕੂਲ ਵਿਚ ਗ੍ਰੀਨ ਦਿਵਾਲੀ ਦਾ ਵੀ ਇਕ ਮੇਲਾ ਲਗਾਇਆ ਹੋਇਆ ਸੀ ਜੋ ਸ਼ਲਾਘਾਯੋਗ ਸੀ।ਮਾਪੇ ਗ੍ਰੀਨ ਦਿਵਾਲੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਜੇਤੂ ਵਿਦਿਆਰਥੀਆਂ ਨੂੰ ਕੰਬਲ ਦੇ ਕੇ ਉਤਸ਼ਾਹਿਤ ਕੀਤਾ। ਕਿਲਾ ਰਾਏਪੁਰ ਦੇ ਸਕੂਲ ਵਿਚ ਪੜ੍ਹੇ ਮੋਗਾ ਵਿਖੇ ਜਗਵਿੰਦਰ ਸਿੰਘ ਏ ਡੀ ਸੀ ਨੇ ਸਕੂਲ ਨੂੰ 6 ਏ ਸੀ ਦਾਨ ਕੀਤੇ। ਇਸ ਦੇ ਨਾਲ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨੋਜ ਕੁਮਾਰ ਦੁਆਰਾ ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ2, ਸਰਕਾਰੀ ਪ੍ਰਾਇਮਰੀ ਸਕੂਲ ਮਾਣੇਵਾਲ, ਸਰਕਾਰੀ ਪ੍ਰਾਇਮਰੀ ਸਕੂਲ ਰਾਈਆਂ ਸਕੂਲਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਇਸ ਤਰਾਂ ਦੀਆਂ ਮਾਪੇ ਅਧਿਆਪਕ ਮਿਲਣੀਆਂ ਰੱਖਣ ਦਾ ਉਦੇਸ਼ ਹੈ ਕਿ ਮਾਪੇ ਅਤੇ ਅਧਿਆਪਕ ਦੋਹਾਂ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਦੇ ਨਾਲ ਨਾਲ ਜੀਵਨ ਵਿਚ ਚੰਗੇ ਨਾਗਰਿਕ ਵੀ ਬਣਾ ਸਕਨ। ਉਨ੍ਹਾਂ ਨੇ ਕਿਹਾ ਕਿ ਸਕੂਲ ਤੇ ਘਰ ਵਿਚ ਬੱਚੇ ਦੇ ਵਿਹਾਰ ਦੀ ਮਾਪਿਆਂ ਤੇ ਅਧਿਆਪਕਾਂ ਨੂੰ ਸਮਝ ਹੋਵੇਗੀ ਤਾਂ ਉਹ ਉਸਦੀ ਸਖ਼ਸੀਅਤ ਉਸਾਰੀ ਨੂੰ ਹੋਰ ਬਿਹਤਰ ਕਰ ਸਕਦੇ ਹਨ।
ਉਹਨਾਂ ਨੇ ਆਖਿਆ ਕਿ ਇਸ ਤਰਾਂ ਜਿੱਥੇ ਮਾਪਿਆਂ ਨੂੰ ਬੱਚੇ ਦੇ ਸਿੱਖਣ ਪੱਧਰ, ਆਦਤਾਂ ਆਦਿ ਦੀ ਜਾਣਕਾਰੀ ਸਬੰਧੀ ਅਧਿਆਪਕਾਂ ਤੋਂ ਅਤੇ ਅਧਿਆਪਕਾਂ ਨੂੰ ਮਾਪਿਆਂ ਤੋਂ ਜਾਣਕਾਰੀ ਮਿਲਦੀ ਹੈ ਜਿਸ ਨਾਲ ਉਹ ਅਧਿਆਪਨ ਨੂੰ ਹੋਰ ਬਿਹਤਰ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਮਾਪਿਆਂ ਦਾ ਸਹਿਯੋਗ ਵੀ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਬੱਚੇ ਵਿਚ ਕੁਝ ਵਿਸੇਸ਼ ਗੁਣ ਹੁੰਦੇ ਹਨ ਅਤੇ ਇੰਨ੍ਹਾਂ ਦੀ ਪਹਿਚਾਣ ਹੋ ਜਾਵੇ ਤਾਂ ਅਜਿਹੇ ਬੱਚੇ ਹੋਰ ਅੱਗੇ ਵੱਧ ਸਕਦੇ ਹਨ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਸਕੂਲਾਂ ਵਿਚ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਮਾਪਿਆਂ ਤੇ ਅਧਿਆਪਕਾਂ ਦੀਆਂ ਸਾਂਝੀਆਂ ਕੋਸ਼ਿਸਾਂ ਰੂਪੀ ਸਹਿਯੋਗ ਨਾਲ ਇੰਨ੍ਹਾਂ ਉਪਰਾਲਿਆਂ ਨੂੰ ਹੋਰ ਬਲ ਮਿਲਦਾ ਹੈ ਅਤੇ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਹੋਰ ਸਮਰੱਥ ਪੀੜ੍ਹੀ ਵਜੋਂ ਵੱਡੇ ਕਰ ਸਕਦੇ ਹਾਂ।
ਇਸ ਮੌਕੇ ਮਾਪਿਆਂ ਅਤੇ ਪੰਚਾਇਤਾਂ ਵੱਲੋਂ ਵੀ ਸਕੂਲਾਂ ਵਿਚ ਪੜਾਈ ਦੇ ਪੱਧਰ ਵਿਚ ਹੋਏ ਸੁਧਾਰ ਲਈ ਸਰਕਾਰ ਦਾ ਧੰਨਵਾਦ ਕੀਤਾ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ

ਪੰਜਾਬ 'ਚ 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ  ਮੋਗਾ, 29 ਨਵੰਬਰ: ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ  ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ...

RECENT UPDATES

Trends