ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀ ਪਦ-ਉੱਨਤੀ ਉਪਰੰਤ ਹਾਜਰੀ ਰਿਪੋਰਟਾਂ ਭੇਜਣ ਸਬੰਧੀ
ਚੰਡੀਗੜ੍ਹ 28 ਅਕਤੂਬਰ 2024: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀ ਪਦ-ਉੱਨਤੀ ਉਪਰੰਤ ਹਾਜ਼ਰ ਹੋਏ ਕਰਮਚਾਰੀਆਂ ਦੀਆਂ ਹਾਜਰੀ ਰਿਪੋਰਟਾਂ ਭੇਜਣ ਲਈ ਕਿਹਾ ਹੈ।
31 ਅਗਸਤ, 9 ਸਤੰਬਰ, 13 ਸਤੰਬਰ ਅਤੇ 16 ਸਤੰਬਰ 2024 ਨੂੰ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀ ਪਦ-ਉੱਨਤੀ ਦੇ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਪਦ-ਉੱਨਤ ਕਰਮਚਾਰੀਆਂ ਨੂੰ ਸਮਾਂ ਸਾਰਣੀ ਅਨੁਸਾਰ ਸਟੇਸ਼ਨ ਚੋਣ ਕਰਵਾਉਣ ਉਪਰੰਤ ਵੱਖ-ਵੱਖ ਮਿਤੀਆਂ ਨੂੰ ਸਟੇਸ਼ਨ ਅਲਾਟਮੈਂਟ ਕੀਤੀ ਗਈ ਸੀ।
ਇਨ੍ਹਾਂ ਪਦ-ਉੱਨਤ ਕਰਮਚਾਰੀਆਂ ਦੀ ਬਤੌਰ ਲੈਕਚਰਾਰ ਅਲਾਟ ਕੀਤੇ ਸਟੇਸ਼ਨ ਤੇ ਹਾਜਰੀ ਦੀ ਰਿਪੋਰਟ 30 ਅਕਤੂਬਰ 2024 ਤੱਕ ਦਫ਼ਤਰ ਦੀ ਈ-ਮੇਲ ਆਈ.ਡੀ. dsese.promotion@punjabeducation.gov.in 'ਤੇ ਭੇਜੀ ਜਾਣੀ ਚਾਹੀਦੀ ਹੈ।
ਇਹ ਧਿਆਨ ਰੱਖਿਆ ਜਾਵੇ ਕਿ ਜ਼ਿਲੇ ਦੀ ਸਮੁੱਚੀ ਰਿਪੋਰਟ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੰਪਾਇਲ ਕਰਕੇ ਆਪਣੇ ਹਸਤਾਖਰਾਂ ਹੇਠ ਭੇਜੀ ਜਾਵੇ। ਕਿਸੇ ਸਕੂਲ ਵੱਲੋਂ ਨਿੱਜੀ ਪੱਧਰ ਤੇ ਮੁੱਖ ਦਫ਼ਤਰ ਨੂੰ ਭੇਜੀ ਗਈ ਰਿਪੋਰਟ ਮੰਨਣ ਯੋਗ ਨਹੀਂ ਹੋਵੇਗੀ। ਕਿਸੇ ਵੀ ਦੇਰੀ/ਅਣਗਹਿਲੀ ਦੀ ਜ਼ਿੰਮੇਵਾਰੀ ਸਬੰਧਿਤ ਡੀਲਿੰਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਨਿੱਜੀ ਹੋਵੇਗੀ।