PSEB CLASS 10 PUNJABI B: ਕਾਲ ਬਦਲੋ

ਪ੍ਰਸ਼ਨ 11: ਕਾਲ ਬਦਲੋ (ਮਾਡਲ ਟੈਸਟ ਪੇਪਰ ਅਨੁਸਾਰ)

ਹੇਠ ਲਿਖੇ ਵਾਕ ਨੂੰ ਭੂਤ-ਕਾਲ ਅਤੇ ਭਵਿਖਤ-ਕਾਲ ਵਿੱਚ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ:

ਸਹੀ ਉੱਤਰ ਦੇਖਣ ਲਈ ਹੇਠਾਂ ਦਿੱਤੇ ਗਏ ਵਾਕਾਂ 'ਤੇ ਕਲਿੱਕ ਕਰੋ।

ਵਿਆਕਰਨਿਕ ਜਾਣਕਾਰੀ (ਕਾਲ ਬਾਰੇ):

ਕਾਲ ਕਿਸ ਨੂੰ ਕਹਿੰਦੇ ਹਨ? ਵਿਆਕਰਨ ਵਿਚ ਸਮੇਂ ਨੂੰ ਕਾਲ ਕਿਹਾ ਜਾਂਦਾ ਹੈ। ਕਾਲ ਕਿਰਿਆ ਦੀ ਵਿਆਕਰਨਕ ਸ਼੍ਰੇਣੀ ਹੈ।

ਮੁੱਖ ਕਾਲ ਕਿਹੜੇ-ਕਿਹੜੇ ਹਨ? ਭੂਤਕਾਲ (ਬੀਤ ਚੁੱਕਾ ਸਮਾਂ), ਵਰਤਮਾਨ ਕਾਲ (ਚੱਲ ਰਿਹਾ ਸਮਾਂ) ਅਤੇ ਭਵਿੱਖਤ ਕਾਲ (ਆਉਣ ਵਾਲਾ ਸਮਾਂ)।

ਮਾਡਲ ਟੈਸਟ ਪੇਪਰ ਵਾਲਾ ਪ੍ਰਸ਼ਨ

ਉਹ ਖੇਡਦਾ ਹੈ ।

ਭੂਤ-ਕਾਲ (Past Tense): ਉਹ ਖੇਡਦਾ ਸੀ।

ਭਵਿੱਖਤ-ਕਾਲ (Future Tense): ਉਹ ਖੇਡੇਗਾ।

ਕਾਲ ਨਾਲ ਸੰਬੰਧਿਤ ਵਸਤੂਨਿਸ਼ਠ ਪ੍ਰਸ਼ਨ (ਅਧਿਐਨ ਸਮੱਗਰੀ ਵਿੱਚੋਂ)

‘ਅਸੀਂ ਪੜ੍ਹਦੇ ਸਾਂ ।’ ਵਾਕ ਵਿੱਚ ਕਿਹੜਾ ਕਾਲ-ਰੂਪ ਹੈ ?

ਉੱਤਰ: ਭੂਤ-ਕਾਲ

ਵਧੇਰੇ ਅਭਿਆਸ ਲਈ ਵਾਕ (ਬਲਾਗ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ)

ਨੋਟ: ਪਾਠਕ੍ਰਮ ਵਿੱਚ "ਵਾਕ ਦਾ ਕਾਲ ਬਦਲਣਾ" ਸ਼ਾਮਲ ਹੈ, ਇਸ ਲਈ ਵਿਦਿਆਰਥੀਆਂ ਦੇ ਹੋਰ ਅਭਿਆਸ ਲਈ ਹੇਠਾਂ ਦਿੱਤੇ ਵਾਕ ਤਿਆਰ ਕੀਤੇ ਗਏ ਹਨ।

1. ਅਸੀਂ ਪੜ੍ਹਦੇ ਹਾਂ।

ਭੂਤ-ਕਾਲ: ਅਸੀਂ ਪੜ੍ਹਦੇ ਸਾਂ। (ਜਾਂ ਅਸੀਂ ਪੜ੍ਹਦੇ ਸੀ।)

ਭਵਿੱਖਤ-ਕਾਲ: ਅਸੀਂ ਪੜ੍ਹਾਂਗੇ।

2. ਬੱਚੇ ਰੌਲਾ ਪਾਉਂਦੇ ਹਨ।

ਭੂਤ-ਕਾਲ: ਬੱਚੇ ਰੌਲਾ ਪਾਉਂਦੇ ਸਨ।

ਭਵਿੱਖਤ-ਕਾਲ: ਬੱਚੇ ਰੌਲਾ ਪਾਉਣਗੇ।

3. ਮਾਤਾ ਜੀ ਖਾਣਾ ਬਣਾਉਂਦੇ ਹਨ।

ਭੂਤ-ਕਾਲ: ਮਾਤਾ ਜੀ ਖਾਣਾ ਬਣਾਉਂਦੇ ਸਨ।

ਭਵਿੱਖਤ-ਕਾਲ: ਮਾਤਾ ਜੀ ਖਾਣਾ ਬਣਾਉਣਗੇ।

4. ਕਿਸਾਨ ਖੇਤਾਂ ਵਿੱਚ ਹਲ ਚਲਾਉਂਦਾ ਹੈ।

ਭੂਤ-ਕਾਲ: ਕਿਸਾਨ ਖੇਤਾਂ ਵਿੱਚ ਹਲ ਚਲਾਉਂਦਾ ਸੀ।

ਭਵਿੱਖਤ-ਕਾਲ: ਕਿਸਾਨ ਖੇਤਾਂ ਵਿੱਚ ਹਲ ਚਲਾਏਗਾ।

5. ਮੈਂ ਸਕੂਲ ਜਾਂਦਾ ਹਾਂ।

ਭੂਤ-ਕਾਲ: ਮੈਂ ਸਕੂਲ ਜਾਂਦਾ ਸੀ। (ਜਾਂ ਮੈਂ ਸਕੂਲ ਗਿਆ।)

ਭਵਿੱਖਤ-ਕਾਲ: ਮੈਂ ਸਕੂਲ ਜਾਵਾਂਗਾ।

PSEB CLASS 10 PUNJABI B ਕਾਲ ਬਦਲੋ

ਪ੍ਰਸ਼ਨ 11: ਕਾਲ ਬਦਲੋ (ਮਾਡਲ ਟੈਸਟ ਪੇਪਰ ਅਨੁਸਾਰ)

ਹੇਠ ਲਿਖੇ ਵਾਕ ਨੂੰ ਭੂਤ-ਕਾਲ ਅਤੇ ਭਵਿੱਖਤ-ਕਾਲ ਵਿੱਚ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ:

ਸਹੀ ਉੱਤਰ ਦੇਖਣ ਲਈ ਹੇਠਾਂ ਦਿੱਤੇ ਗਏ ਵਾਕਾਂ 'ਤੇ ਕਲਿੱਕ ਕਰੋ।

ਵਿਆਕਰਨਿਕ ਜਾਣਕਾਰੀ (ਕਾਲ):

ਕਾਲ ਕੀ ਹੈ? ਵਿਆਕਰਨ ਵਿਚ ਸਮੇਂ ਨੂੰ ਕਾਲ ਕਿਹਾ ਜਾਂਦਾ ਹੈ। ਕਾਲ ਕਿਰਿਆ ਦੀ ਵਿਆਕਰਨਕ ਸ਼੍ਰੇਣੀ ਹੈ।

ਮੁੱਖ ਕਾਲ ਕਿਹੜੇ-ਕਿਹੜੇ ਹਨ? ਭੂਤਕਾਲ (ਬੀਤ ਚੁੱਕਾ ਸਮਾਂ), ਵਰਤਮਾਨ ਕਾਲ (ਚੱਲ ਰਿਹਾ ਸਮਾਂ) ਅਤੇ ਭਵਿੱਖਤ ਕਾਲ (ਆਉਣ ਵਾਲਾ ਸਮਾਂ)।

ਮਾਡਲ ਟੈਸਟ ਪੇਪਰ ਵਾਲਾ ਪ੍ਰਸ਼ਨ

ਉਹ ਖੇਡਦਾ ਹੈ ।

ਭੂਤ-ਕਾਲ (Past Tense): ਉਹ ਖੇਡਦਾ ਸੀ।

ਭਵਿੱਖਤ-ਕਾਲ (Future Tense): ਉਹ ਖੇਡੇਗਾ।

ਵਧੇਰੇ ਅਭਿਆਸ ਲਈ ਵਾਕ (ਬਲਾਗ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ)

ਨੋਟ: ਅਧਿਐਨ ਸਮੱਗਰੀ ਵਿੱਚ ਕਾਲ ਬਦਲਣ ਦਾ ਅਭਿਆਸ ਨਹੀਂ ਦਿੱਤਾ ਗਿਆ ਸੀ, ਇਸ ਲਈ ਵਿਦਿਆਰਥੀਆਂ ਦੀ ਸਹੂਲਤ ਲਈ ਇਹ ਵਾਧੂ ਵਾਕ ਤਿਆਰ ਕੀਤੇ ਗਏ ਹਨ।

1. ਮੈਂ ਪੁਸਤਕ ਪੜ੍ਹਦਾ ਹਾਂ।

ਭੂਤ-ਕਾਲ: ਮੈਂ ਪੁਸਤਕ ਪੜ੍ਹਦਾ ਸੀ। (ਜਾਂ ਮੈਂ ਪੁਸਤਕ ਪੜ੍ਹੀ।)

ਭਵਿੱਖਤ-ਕਾਲ: ਮੈਂ ਪੁਸਤਕ ਪੜ੍ਹਾਂਗਾ।

2. ਬੱਚੇ ਰੌਲਾ ਪਾਉਂਦੇ ਹਨ।

ਭੂਤ-ਕਾਲ: ਬੱਚੇ ਰੌਲਾ ਪਾਉਂਦੇ ਸਨ।

ਭਵਿੱਖਤ-ਕਾਲ: ਬੱਚੇ ਰੌਲਾ ਪਾਉਣਗੇ।

3. ਮਾਤਾ ਜੀ ਖਾਣਾ ਬਣਾਉਂਦੇ ਹਨ।

ਭੂਤ-ਕਾਲ: ਮਾਤਾ ਜੀ ਖਾਣਾ ਬਣਾਉਂਦੇ ਸਨ।

ਭਵਿੱਖਤ-ਕਾਲ: ਮਾਤਾ ਜੀ ਖਾਣਾ ਬਣਾਉਣਗੇ।

4. ਅਸੀਂ ਸਕੂਲ ਜਾਂਦੇ ਹਾਂ।

ਭੂਤ-ਕਾਲ: ਅਸੀਂ ਸਕੂਲ ਜਾਂਦੇ ਸਾਂ। (ਜਾਂ ਅਸੀਂ ਸਕੂਲ ਗਏ।)

ਭਵਿੱਖਤ-ਕਾਲ: ਅਸੀਂ ਸਕੂਲ ਜਾਵਾਂਗੇ।

5. ਕਿਸਾਨ ਖੇਤਾਂ ਵਿੱਚ ਹਲ ਚਲਾਉਂਦਾ ਹੈ।

ਭੂਤ-ਕਾਲ: ਕਿਸਾਨ ਖੇਤਾਂ ਵਿੱਚ ਹਲ ਚਲਾਉਂਦਾ ਸੀ।

ਭਵਿੱਖਤ-ਕਾਲ: ਕਿਸਾਨ ਖੇਤਾਂ ਵਿੱਚ ਹਲ ਚਲਾਏਗਾ।

PSEB CLASS 10 PUNJABI B : ਵਚਨ ਅਤੇ ਲਿੰਗ ਬਦਲੋ

ਪ੍ਰਸ਼ਨ 10: ਵਚਨ ਅਤੇ ਲਿੰਗ ਬਦਲੋ (ਮਾਡਲ ਪ੍ਰਸ਼ਨ ਪੇਪਰ ਅਨੁਸਾਰ)

ਹੇਠ ਲਿਖੇ ਵਾਕਾਂ ਨੂੰ ਵਚਨ ਤੇ ਲਿੰਗ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ:

ਸਹੀ ਉੱਤਰ (ਵਚਨ ਅਤੇ ਲਿੰਗ) ਦੇਖਣ ਲਈ ਹੇਠਾਂ ਦਿੱਤੇ ਗਏ ਵਾਕਾਂ 'ਤੇ ਕਲਿੱਕ ਕਰੋ।

ਲਿੰਗ: ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਵੇਂ ਭੇਦ ਦਾ ਪਤਾ ਲੱਗਦਾ ਹੈ ਵਿਆਕਰਨ ਵਿੱਚ ਉਸ ਨੂੰ ਲਿੰਗ ਕਿਹਾ ਜਾਂਦਾ ਹੈ। (ਪੁਲਿੰਗ ਅਤੇ ਇਸਤਰੀ ਲਿੰਗ)

ਵਚਨ: ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ-ਸਥਾਨ ਆਦਿ ਦਾ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਦੇ ਫ਼ਰਕ ਦਾ ਪਤਾ ਲੱਗੇ ਉਸ ਨੂੰ ਵਚਨ ਆਖਦੇ ਹਨ। (ਇੱਕਵਚਨ ਅਤੇ ਬਹੁਵਚਨ)

ਮਾਡਲ ਟੈਸਟ ਪੇਪਰ ਵਾਲਾ ਪ੍ਰਸ਼ਨ

ਛੋਟੀਆਂ ਲੜਕੀਆਂ ਖੇਡਦੀਆਂ ਹਨ ।

ਵਚਨ ਬਦਲੋ: ਛੋਟੀ ਲੜਕੀ ਖੇਡਦੀ ਹੈ।

ਲਿੰਗ ਬਦਲੋ: ਛੋਟੇ ਲੜਕੇ ਖੇਡਦੇ ਹਨ।

ਅਧਿਐਨ ਸਮੱਗਰੀ ਵਿਚਲੇ ਅਭਿਆਸ ਲਈ ਵਾਕ

1. ਚਿੱਟਾ ਘੋੜਾ ਦੌੜਦਾ ਹੈ।

ਵਚਨ ਬਦਲੋ: ਚਿੱਟੇ ਘੋੜੇ ਤੇਜ ਦੌੜਦੇ ਹਨ।

ਲਿੰਗ ਬਦਲੋ: ਚਿੱਟੀ ਘੋੜੀ ਤੇਜ ਦੌੜਦੀ ਹੈ।

2. ਚਿੜੀਆਂ ਚੀਂ-ਚੀਂ ਕਰਦੀਆਂ ਹਨ।

ਵਚਨ ਬਦਲੋ: ਚਿੜੀ ਚੀਂ-ਚੀਂ ਕਰਦੀ ਹੈ।

ਲਿੰਗ ਬਦਲੋ: ਚਿੜੇ ਚੀਂ-ਚੀਂ ਕਰਦੇ ਹਨ。

3. ਮੇਲੇ ਵਿੱਚ ਮਦਾਰੀ ਤਮਾਸ਼ਾ ਦਿਖਾ ਰਿਹਾ ਸੀ ਤੇ ਕੁੜੀਆਂ ਪੀਂਘਾਂ ਝੂਟ ਰਹੀਆਂ ਸਨ।

ਵਚਨ ਬਦਲੋ: ਮੇਲਿਆਂ ਵਿੱਚ ਮਦਾਰੀ ਤਮਾਸ਼ੇ ਦਿਖਾ ਰਹੇ ਸਨ ਤੇ ਕੁੜੀ ਪੀਂਘ ਝੂਟ ਰਹੀ ਸੀ।

ਲਿੰਗ ਬਦਲੋ: ਮੇਲੇ ਵਿੱਚ ਮਦਾਰਨ ਤਮਾਸ਼ਾ ਦਿਖਾ ਰਹੀ ਸੀ ਤੇ ਮੁੰਡੇ ਪੀਂਘਾਂ ਝੂਟ ਰਹੇ ਸਨ।

4. ਰਾਜ ਕੁਮਾਰ ਆਪਣੇ ਮਿੱਤਰਾਂ, ਦਰਜ਼ੀ, ਨਾਈ ਤੇ ਤਰਖਾਣ ਨੂੰ ਨਾਲ਼ ਲੈ ਕੇ ਯਾਤਰਾ ਤੇ ਚੱਲ ਪਿਆ।

ਵਚਨ ਬਦਲੋ: ਰਾਜਕੁਮਾਰ ਆਪਣੇ ਮਿੱਤਰਾਂ, ਦਰਜੀਆਂ, ਨਾਈਆਂ ਤੇ ਤਰਖਾਣਾਂ ਨੂੰ ਨਾਲ ਲੈ ਕੇ ਯਾਤਰਾ ਤੇ ਚੱਲ ਪਿਆ।

ਲਿੰਗ ਬਦਲੋ: ਰਾਜਕੁਮਾਰੀ ਆਪਣੀਆਂ ਸਹੇਲੀਆਂ, ਦਰਜ਼ਨ, ਨਾਇਣ ਤੇ ਤਰਖਾਣੀ ਨੂੰ ਨਾਲ ਲੈ ਕੇ ਯਾਤਰਾ ਤੇ ਚੱਲ ਪਈ।

5. ਛੋਟੀਆਂ ਕੁੜੀਆਂ ਖੇਡਦੀਆਂ ਹਨ।

ਵਚਨ ਬਦਲੋ: ਛੋਟੀ ਕੁੜੀ ਖੇਡਦੀ ਹੈ।

ਲਿੰਗ ਬਦਲੋ: ਛੋਟੇ ਮੁੰਡੇ ਖੇਡਦੇ ਹਨ।

6. ਮਾਲਣ ਬੂਟੇ ਨੂੰ ਪਾਣੀ ਦੇ ਰਹੀ ਹੈ।

ਵਚਨ ਬਦਲੋ: ਮਾਲਣਾਂ ਬੂਟਿਆਂ ਨੂੰ ਪਾਣੀ ਦੇ ਰਹੀਆਂ ਹਨ।

ਲਿੰਗ ਬਦਲੋ: ਮਾਲੀ ਬੂਟੀ ਨੂੰ ਪਾਣੀ ਦੇ ਰਿਹਾ ਹੈ।

7. ਏਕਮ ਵਰਗੇ ਬੱਚੇ ਲਗਨ ਨਾਲ਼ ਪੜਦੇ ਹਨ।

ਵਚਨ ਬਦਲੋ: ਏਕਮ ਵਰਗਾ ਬੱਚਾ ਲਗਨ ਨਾਲ ਪੜਦਾ ਹੈ।

ਲਿੰਗ ਬਦਲੋ: ਏਕਮ ਵਰਗੀਆਂ ਬੱਚੀਆਂ ਲਗਨ ਨਾਲ ਪੜਦੀਆਂ ਹਨ।

8. ਮੇਰਾ ਹਰਮਨ-ਪਿਆਰਾ ਲੇਖਕ ਬਾਲ-ਲੇਖਕ ਹੈ।

ਵਚਨ ਬਦਲੋ: ਸਾਡੇ ਹਰਮਨ-ਪਿਆਰੇ ਲੇਖਕ ਬਾਲ-ਲੇਖਕ ਹਨ।

ਲਿੰਗ ਬਦਲੋ: ਮੇਰੀ ਹਰਮਨ-ਪਿਆਰੀ ਲੇਖਕਾ ਬਾਲ-ਲੇਖਕਾ ਹੈ।

9. ਬਾਗ਼ ਵਿਚ ਮੋਰ ਪੈਲ ਪਾ ਰਿਹਾ ਸੀ ਤੇ ਸੱਪ ਫਨ ਖਿਲਾਰੀ ਬੈਠਾ ਸੀ।

ਵਚਨ ਬਦਲੋ: ਬਾਗਾਂ ਵਿੱਚ ਮੋਰ ਪੈਲਾਂ ਪਾ ਰਹੇ ਸਨ ਤੇ ਸੱਪ ਫਨ ਖਿਲਾਰੀ ਬੈਠੇ ਸਨ।

ਲਿੰਗ ਬਦਲੋ: ਬਾਗ਼ ਵਿੱਚ ਮੋਰਨੀ ਪੈਲ ਪਾ ਰਹੀ ਸੀ (ਮੋਰਨੀ ਪੈਲ ਨਹੀਂ ਪਾਉਂਦੀ) ਸੱਪਣੀ ਫਨ ਖਿਲਾਰੀ ਬੈਠੀ ਸੀ।

10. ਵਕੀਲ, ਡਾਕਟਰ ਤੇ ਮਾਸਟਰ ਸਲਾਹਾਂ ਕਰ ਰਹੇ ਹਨ।

ਵਚਨ ਬਦਲੋ: ਵਕੀਲ, ਡਾਕਟਰ ਤੇ ਮਾਸਟਰ ਸਲਾਹ ਕਰ ਰਹੇ ਹਨ।

ਲਿੰਗ ਬਦਲੋ: ਵਕੀਲਣੀਆਂ, ਡਾਕਟਰਾਣੀਆਂ ਤੇ ਮਾਸਟਰਾਣੀਆਂ ਸਲਾਹਾਂ ਕਰ ਰਹੀਆਂ ਹਨ।

11. ਭੰਗੜੇ ਵਿੱਚ ਨੱਚਦੇ ਗੱਭਰੂ ਨੂੰ ਦੇਖ ਬੁੱਢੇ ਤੇ ਮੁੰਡੇ ਵੀ ਨੱਚਣ ਲੱਗ ਪਏ।

ਵਚਨ ਬਦਲੋ: ਭੰਗੜੇ ਵਿੱਚ ਨੱਚਦੇ ਗੱਭਰੂਆਂ ਨੂੰ ਦੇਖ ਕੇ ਬੁੱਢਾ ਤੇ ਮੁੰਡਾ ਵੀ ਨੱਚਣ ਲੱਗ ਪਿਆ।

ਲਿੰਗ ਬਦਲੋ: ਭੰਗੜੇ ਵਿਚ ਨੱਚਦੀ ਮੁਟਿਆਰ ਨੂੰ ਦੇਖ ਕੇ ਬੁੱਢੀਆਂ ਤੇ ਕੁੜੀਆਂ ਵੀ ਨੱਚਣ ਲੱਗ ਪਈਆਂ।

12. ਚੰਗੀਆਂ ਵਿਦਿਆਰਥਣਾਂ ਲਗਨ ਨਾਲ਼ ਪੜਦੀਆਂ ਹਨ।

ਵਚਨ ਬਦਲੋ: ਚੰਗੀ ਵਿਦਿਆਰਥਣ ਲਗਨ ਨਾਲ਼ ਪੜਦੀ ਹੈ।

ਲਿੰਗ ਬਦਲੋ: ਚੰਗੇ ਵਿਦਿਆਰਥੀ ਲਗਨ ਨਾਲ ਪੜਦੇ ਹਨ।

13. ਰਾਜੇ ਕੋਲ ਦੋ ਨੌਕਰ, ਚਾਰ ਹਾਥੀ, ਤਿੰਨ ਘੋੜੇ ਤੇ ਇੱਕ ਕੁੱਤਾ ਸੀ।

ਵਚਨ ਬਦਲੋ: ਰਾਜਿਆਂ ਕੋਲ ਇੱਕ ਨੌਕਰ, ਇੱਕ ਹਾਥੀ, ਇੱਕ ਘੋੜਾ ਤੇ ਦੋ ਕੁੱਤੇ ਸਨ।

ਲਿੰਗ ਬਦਲੋ: ਰਾਣੀ ਕੋਲ ਦੋ ਨੌਕਰਾਣੀਆਂ, ਚਾਰ ਹਥਣੀਆਂ, ਤਿੰਨ ਘੋੜੀਆਂ ਤੇ ਇੱਕ ਕੁੱਤੀ ਸੀ।

14. ਮੇਰੇ ਮਾਸੜ ਦੀ ਧੀ ਦਾ ਮੁੰਡਾ ਆਪਣੇ ਮਿੱਤਰਾਂ ਨਾਲ ਸਿਨੇਮਾ ਹਾਲ ਵਿੱਚ ਮਿਲ ਪਿਆ।

ਵਚਨ ਬਦਲੋ: ਸਾਡੇ ਮਾਸੜਾਂ ਦੀਆਂ ਧੀਆਂ ਦੇ ਮੁੰਡੇ ਆਪਣੇ ਮਿੱਤਰਾਂ ਨਾਲ ਸਿਨੇਮਾ ਹਾਲ ਵਿੱਚ ਮਿਲ ਪਏ।

ਲਿੰਗ ਬਦਲੋ: ਮੇਰੀ ਮਾਸੀ ਦੇ ਪੁੱਤਰ ਦੀ ਕੁੜੀ ਆਪਣੀਆਂ ਸਹੇਲੀਆਂ ਨਾਲ ਸਿਨੇਮਾ ਹਾਲ ਵਿੱਚ ਮਿਲ ਪਈ।

15. ਤਹਿਸੀਲਦਾਰ ਨੇ ਚਪੜਾਸੀ ਦੇ ਸਾਹਮਣੇ ਇੱਕ ਪ੍ਰਾਪਰਟੀ ਡੀਲਰ ਕੋਲੋਂ ਗਿਫਟ ਲੈ ਲਿਆ।

ਵਚਨ ਬਦਲੋ: ਤਹਿਸੀਲਦਾਰਾਂ ਨੇ ਚਪੜਾਸੀਆਂ ਦੇ ਸਾਹਮਣੇ ਕਈ ਪ੍ਰਾਪਰਟੀ ਡੀਲਰਾਂ ਕੋਲੋਂ ਗਿਫਟ ਲੈ ਲਏ।

ਲਿੰਗ ਬਦਲੋ: ਤਹਿਸੀਲਦਾਰਨੀ ਨੇ ਚਪੜਾਸਣ ਦੇ ਸਾਹਮਣੇ ਇੱਕ ਪ੍ਰਾਪਰਟੀ ਡੀਲਰ ਕੋਲੋਂ ਗਿਫਟ ਲੈ ਲਿਆ।

16. ਰਾਣੀ ਪ੍ਰੋਹਤ ਨੂੰ ਭੋਜਨ ਛਕਾ ਰਹੀ ਸੀ ਤੇ ਸੇਵਕ ਪੱਖਾ ਝੱਲ ਰਿਹਾ ਸੀ।

ਵਚਨ ਬਦਲੋ: ਰਾਣੀਆਂ ਪ੍ਰੋਹਤਾਂ ਨੂੰ ਭੋਜਨ ਛਕਾ ਰਹੀਆਂ ਸਨ ਤੇ ਸੇਵਕ ਪੱਖੇ ਝੱਲ ਰਹੇ ਸਨ।

ਲਿੰਗ ਬਦਲੋ: ਰਾਜਾ ਪ੍ਰੋਹਤਾਣੀ ਨੂੰ ਭੋਜਨ ਛਕਾ ਰਿਹਾ ਸੀ ਤੇ ਸੇਵਕਾ ਪੱਖਾ ਝੱਲ ਰਹੀ ਸੀ।

17. ਖੇਤ ਵਿੱਚ ਗੁਆਲਾ ਗਊਆਂ ਚਰਾ ਰਿਹਾ ਹੈ।

ਵਚਨ ਬਦਲੋ: ਖੇਤਾਂ ਵਿੱਚ ਗੁਆਲੇ ਗਊ ਚਰਾ ਰਹੇ ਹਨ।

ਲਿੰਗ ਬਦਲੋ: ਖੇਤ ਵਿੱਚ ਗੁਆਲਣ ਬਲ਼ਦ ਚਰਾ ਰਹੀ ਹੈ।

18. ਮੇਲੇ ਵਿੱਚ ਮੁਟਿਆਰਾਂ ਗਿੱਧਾ ਪਾ ਰਹੀਆਂ ਹਨ ਤੇ ਮਦਾਰੀ ਤਮਾਸ਼ਾ ਦਿਖਾ ਰਿਹਾ ਹੈ।

ਵਚਨ ਬਦਲੋ: ਮੇਲਿਆਂ ਵਿੱਚ ਮੁਟਿਆਰ ਗਿੱਧਾ ਪਾ ਰਹੀ ਹੈ ਤੇ ਮਦਾਰੀ ਤਮਾਸ਼ੇ ਦਿਖਾ ਰਹੇ ਹਨ।

ਲਿੰਗ ਬਦਲੋ: ਮੇਲੇ ਵਿੱਚ ਗੱਭਰੂ ਭੰਗੜਾ ਪਾ ਰਹੇ ਹਨ ਤੇ ਮਦਾਰਨ ਤਮਾਸ਼ਾ ਦਿਖਾ ਰਹੀ ਹੈ।

19. ਨੂੰਹ ਨੇ ਸੱਸ ਕੁੱਟੀ, ਧੀ ਨੇ ਪਤੀਸ ਲੁੱਟੀ।

ਵਚਨ ਬਦਲੋ: ਨੂੰਹਾਂ ਨੇ ਸੱਸਾਂ ਕੁੱਟੀਆਂ, ਧੀਆਂ ਨੇ ਪਤੀਸਾਂ ਲੁੱਟੀਆਂ।

ਲਿੰਗ ਬਦਲੋ: ਪੁੱਤਰ ਨੇ ਸਹੁਰਾ ਕੁੱਟਿਆ, ਜਵਾਈ ਨੇ ਪਤਿਅਹੁਰਾ ਲੁੱਟਿਆ।

20. ਬੱਦਲ ਵਰ੍ਹ ਕੇ ਚਲਾ ਗਿਆ।

ਵਚਨ ਬਦਲੋ: ਬੱਦਲ ਵਰ੍ਹ ਕੇ ਚਲੇ ਗਏ।

ਲਿੰਗ ਬਦਲੋ: ਬੱਦਲੀ ਵਰ੍ਹ ਕੇ ਚਲੀ ਗਈ।

PSEB CLASS 10 PUNJABI B : ਵਿਆਕਰਣ ਪ੍ਰਸ਼ਨ ਉੱਤਰ

```html

ਪ੍ਰਸ਼ਨ 9: ਵਿਆਕਰਨ (ਸ਼ਬਦ-ਬੋਧ) ਸੰਬੰਧੀ ਪ੍ਰਸ਼ਨ (ਮਾਡਲ ਟੈਸਟ ਪੇਪਰ ਅਨੁਸਾਰ)

ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ:

ਸਹੀ ਉੱਤਰ ਦੇਖਣ ਲਈ ਹੇਠਾਂ ਦਿੱਤੇ ਗਏ ਪ੍ਰਸ਼ਨਾਂ 'ਤੇ ਕਲਿੱਕ ਕਰੋ।

ਮਾਡਲ ਟੈਸਟ ਪੇਪਰ ਵਾਲੇ ਪ੍ਰਸ਼ਨ

(ੳ) ਯੋਜਕ ਜਾਂ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ? ਉਦਾਹਰਨਾਂ ਸਹਿਤ ਦੱਸੋ ।

ਉੱਤਰ: (ਵਿਦਿਆਰਥੀ ਦੋਵਾਂ ਵਿੱਚੋਂ ਕਿਸੇ ਇੱਕ ਦਾ ਉੱਤਰ ਦੇ ਸਕਦੇ ਹਨ)

ਯੋਜਕ: ਜਿਹੜੇ ਸ਼ਬਦ ਦੋ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ, ਉਹਨਾਂ ਨੂੰ ਯੋਜਕ ਆਖਦੇ ਹਨ।
ਉਦਾਹਰਨ: ਰਾਮ ਅਤੇ ਸ਼ਾਮ ਪੜ੍ਹ ਰਹੇ ਹਨ। ਉਹ ਸਕੂਲ ਨਹੀਂ ਗਿਆ ਕਿਉਂਕਿ ਉਹ ਬਿਮਾਰ ਸੀ।

ਵਿਸ਼ੇਸ਼ਣ: ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਨਾਲ਼ ਆ ਕੇ ਉਸਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ।
ਉਦਾਹਰਨ: ਲਾਲ ਪੱਗ, ਚਾਰ ਕਾਪੀਆਂ, ਲੰਮਾ ਗੱਭਰੂ, ਥੋੜ੍ਹੇ ਲੋਕ ਆਦਿ।

(ਅ) ਸੰਜੁਗਤ ਕਿਰਿਆ, ਇਕਹਿਰੀ ਕਿਰਿਆ ਨਾਲ਼ ਕਿਵੇਂ ਵੱਖਰੀ ਹੈ ? ਉਦਾਹਰਨਾਂ ਸਹਿਤ ਦੱਸੋ ।

ਉੱਤਰ:

ਇਕਹਿਰੀ ਕਿਰਿਆ: ਜਦੋਂ ਵਾਕ ਵਿੱਚ ਕਿਰਿਆ ਕੇਵਲ ਇੱਕ ਸ਼ਬਦ ਦੀ ਹੀ ਹੋਵੇ, ਤਾਂ ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ।
ਉਦਾਹਰਨ: ਤੂੰ ਕਿਤਾਬ ਪੜ੍ਹ। ਉਹ ਰੋਟੀ ਖਾ। (ਇੱਥੇ 'ਪੜ੍ਹ' ਅਤੇ 'ਖਾ' ਇਕਹਿਰੀ ਕਿਰਿਆ ਹਨ।)

ਸੰਜੁਗਤ ਕਿਰਿਆ: ਜਦੋਂ ਵਾਕ ਵਿੱਚ ਕਿਰਿਆ ਇੱਕ ਤੋਂ ਵੱਧ ਸ਼ਬਦਾਂ ਦੇ ਮੇਲ ਤੋਂ ਬਣੀ ਹੋਵੇ, ਤਾਂ ਉਸ ਨੂੰ ਸੰਜੁਗਤ ਕਿਰਿਆ ਕਹਿੰਦੇ ਹਨ। ਇਹ ਇਕਹਿਰੀ ਕਿਰਿਆ ਨਾਲੋਂ ਵੱਖਰੀ ਹੁੰਦੀ ਹੈ ਕਿਉਂਕਿ ਇਸ ਵਿੱਚ ਮੂਲ ਕਿਰਿਆ ਦੇ ਨਾਲ ਸਹਾਇਕ ਕਿਰਿਆ ਵੀ ਜੁੜੀ ਹੁੰਦੀ ਹੈ।
ਉਦਾਹਰਨ: ਉਹ ਕਿਤਾਬ ਪੜ੍ਹ ਰਿਹਾ ਹੈ। ਉਸ ਨੇ ਰੋਟੀ ਖਾ ਲਈ ਹੈ। (ਇੱਥੇ 'ਪੜ੍ਹ ਰਿਹਾ ਹੈ' ਅਤੇ 'ਖਾ ਲਈ ਹੈ' ਸੰਜੁਗਤ ਕਿਰਿਆਵਾਂ ਹਨ।)

ਅਧਿਐਨ ਸਮੱਗਰੀ ਵਿਚਲੇ ਹੋਰ ਮਹੱਤਵਪੂਰਨ ਪ੍ਰਸ਼ਨ (ਸ਼ਬਦ-ਬੋਧ ਨਾਲ ਸੰਬੰਧਿਤ)

1. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ: ਪੰਜ।
2. ਭਾਵਵਾਚਕ ਨਾਂਵ ਕਿਸ ਨੂੰ ਕਹਿੰਦੇ ਹਨ? ਉਦਾਹਰਨਾਂ ਸਹਿਤ ਦੱਸੋ।
ਉੱਤਰ: ਜਿਹੜੇ ਸ਼ਬਦ ਤੋਂ ਕਿਸੇ ਗੁਣ, ਹਾਲਾਤ, ਭਾਵ ਆਦਿ ਦਾ ਗਿਆਨ ਹੋਵੇ, ਉਸ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ। ਉਦਾਹਰਨ ਵਜੋਂ: ਸੁੰਦਰਤਾ, ਸਿਹਤ, ਗ਼ਰੀਬੀ, ਖੁਸ਼ੀ ਆਦਿ।
3. ਪੜਨਾਂਵ ਕਿਸ ਨੂੰ ਕਹਿੰਦੇ ਹਨ?
ਉੱਤਰ: ਉਹ ਸ਼ਬਦ ਜੋ ਨਾਂਵ ਸ਼ਬਦਾਂ ਦੀ ਥਾਂ ਵਰਤੇ ਜਾਣ, ਉਹ ਪੜਨਾਂਵ ਕਹਾਉਂਦੇ ਹਨ। ਜਿਵੇਂ: ਮੈਂ, ਉਹ, ਸਾਰੇ, ਜਿਹੜਾ, ਕੌਣ ਆਦਿ।
4. ਪੁਰਖਵਾਚਕ ਪੜਨਾਂਵ ਕੀ ਹੁੰਦਾ ਹੈ?
ਉੱਤਰ: ਆਪਸ ਵਿੱਚ ਗੱਲਬਾਤ ਕਰਦੇ ਹੋਏ ਅਸੀਂ ਆਪਣਾ ਜਾਂ ਕਿਸੇ ਦੂਜੇ ਪੁਰਖ ਦਾ ਨਾਂ ਲੈਣ ਦੀ ਥਾਂ ਜਿਹੜੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਉਹਨਾਂ ਨੂੰ ਪੁਰਖਵਾਚਕ ਪੜਨਾਂਵ ਕਹਿੰਦੇ ਹਨ, ਜਿਵੇਂ: ਮੈਂ, ਤੂੰ, ਉਹ ਆਦਿ।
5. ਪੁਰਖਵਾਚਕ ਪੜਨਾਂਵ ਦੀਆਂ ਕਿਸਮਾਂ ਦੱਸੋ?
ਉੱਤਰ: ਪਹਿਲਾ ਪੁਰਖ, ਦੂਜਾ ਪੁਰਖ, ਤੀਜਾ ਪੁਰਖ।
6. ਵਿਸ਼ੇਸ਼ਣ ਦੀਆਂ ਕਿਹੜੀਆਂ ਕਿਸਮਾਂ ਹਨ?
ਉੱਤਰ: ਗੁਣਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ, ਨਿਸ਼ਚੇਵਾਚਕ ਵਿਸ਼ੇਸ਼ਣ, ਪੜਨਾਂਵੀ ਵਿਸ਼ੇਸ਼ਣ।
7. ਕਿਰਿਆ ਕਿਸ ਨੂੰ ਆਖਦੇ ਹਨ?
ਉੱਤਰ: ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ, ਕਿਰਿਆ ਅਖਵਾਉਂਦਾ ਹੈ, ਜਿਵੇਂ ਖਾ, ਪੀ, ਲਿਖ, ਖੇਡਦੀ, ਪੜ੍ਹਦੀ ਆਦਿ।
8. ਅਕਰਮਕ ਅਤੇ ਸਕਰਮਕ ਕਿਰਿਆ ਕਿਸ ਨੂੰ ਕਹਿੰਦੇ ਹਨ?
ਉੱਤਰ:
ਅਕਰਮਕ ਕਿਰਿਆ: ਵਾਕ ਵਿਚ ਜਿਸ ਕਿਰਿਆ ਦਾ ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਕਹਿੰਦੇ ਹਨ।
ਸਕਰਮਕ ਕਿਰਿਆ: ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਕਹਿੰਦੇ ਹਨ।
9. ਕਾਲ ਕਿਸ ਨੂੰ ਕਹਿੰਦੇ ਹਨ?
ਉੱਤਰ: ਵਿਆਕਰਨ ਵਿਚ ਸਮੇਂ ਨੂੰ ਕਾਲ ਕਿਹਾ ਜਾਂਦਾ ਹੈ। ਕਾਲ ਕਿਰਿਆ ਦੀ ਵਿਆਕਰਨਕ ਸ਼੍ਰੇਣੀ ਹੈ।
10. ਮੁੱਖ ਕਾਲ ਕਿਹੜੇ-ਕਿਹੜੇ ਹਨ?
ਉੱਤਰ: ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖਤ ਕਾਲ।
11. ਕਿਰਿਆ-ਵਿਸ਼ੇਸ਼ਣ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ: ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲ਼ੇ ਸ਼ਬਦ ਨੂੰ ਕਿਰਿਆ-ਵਿਸ਼ੇਸ਼ਣ ਆਖਦੇ ਹਨ।
12. ਕਿਰਿਆ ਵਿਸ਼ੇਸ਼ਣ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ: ਅੱਠ।
13. ਸਥਾਨਵਾਚਕ ਕਿਰਿਆ ਵਿਸ਼ੇਸ਼ਣ ਤੋਂ ਕੀ ਭਾਵ ਹੈ?
ਉੱਤਰ: ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਥਾਨ ਦਾ ਪਤਾ ਲੱਗਦਾ ਹੈ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ ਅੰਦਰ, ਬਾਹਰ, ਨੇੜੇ, ਸੱਜੇ, ਖੱਬੇ, ਇੱਧਰ, ਉੱਧਰ ਆਦਿ।

PSEB CLASS 10 PUNJABI B: ਪ੍ਰਸ਼ਨਾਂ ਦੇ ਸੰਖੇਪ ਉੱਤਰ

ਪ੍ਰਸ਼ਨ 8: ਪ੍ਰਸ਼ਨਾਂ ਦੇ ਸੰਖੇਪ ਉੱਤਰ (ਮਾਡਲ ਟੈਸਟ ਪੇਪਰ ਅਨੁਸਾਰ)

ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ (ਲਗਾਂ ਅਤੇ ਲਗਾਖਰਾਂ ਸੰਬੰਧੀ ਵਿਸ਼ੇਸ਼):

ਸਹੀ ਉੱਤਰ ਦੇਖਣ ਲਈ ਹੇਠਾਂ ਦਿੱਤੇ ਗਏ ਪ੍ਰਸ਼ਨਾਂ 'ਤੇ ਕਲਿੱਕ ਕਰੋ।

ਮਾਡਲ ਟੈਸਟ ਪੇਪਰ ਵਾਲੇ ਪ੍ਰਸ਼ਨ

(ੳ) ‘ੳ’ (ਊੜਾ) ਅੱਖਰ ਨਾਲ਼ ਕਿਹੜੇ ਨਾਸਿਕੀ ਚਿੰਨ੍ਹ ਦੀ ਵਰਤੋਂ ਹੁੰਦੀ ਹੈ ?

ਉੱਤਰ: ‘ੳ’ (ਊੜਾ) ਅੱਖਰ ਨਾਲ਼ ਨਾਸਿਕੀ ਧੁਨੀ ਪ੍ਰਗਟ ਕਰਨ ਲਈ 'ਬਿੰਦੀ' ਦੀ ਵਰਤੋਂ ਹੁੰਦੀ ਹੈ (ਜਿਵੇਂ: ਉਂਗਲ, ਊਂਘ, ਓਂਕਾਰ)।

(ਅ) ਅੱਧਕ ਕਿਹੜੀ-ਕਿਹੜੀ ਲਗ ਨਾਲ਼ ਲਗਦਾ ਹੈ ?

ਉੱਤਰ: ਅੱਧਕ ਦੀ ਵਰਤੋਂ ਮੁੱਖ ਤੌਰ 'ਤੇ ਤਿੰਨ ਲਗਾਂ ਨਾਲ਼ ਹੁੰਦੀ ਹੈ: ਮੁਕਤਾ, ਸਿਹਾਰੀ, ਅਤੇ ਔਂਕੜ

ਅਧਿਐਨ ਸਮੱਗਰੀ ਵਿਚਲੇ ਹੋਰ ਮਹੱਤਵਪੂਰਨ ਪ੍ਰਸ਼ਨ (ਲਗਾਂ ਅਤੇ ਲਗਾਖਰਾਂ ਬਾਰੇ)

1. ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਉੱਤਰ: ਦਸ।
2. ਗੁਰਮੁਖੀ ਲਿਪੀ ਵਿੱਚ ਕਿੰਨੇ ਲਗਾਖਰ ਹਨ?
ਉੱਤਰ: ਤਿੰਨ (ਬਿੰਦੀ, ਟਿੱਪੀ, ਅੱਧਕ)।
3. ‘ੳ’ ਨਾਲ਼ ਕਿਹੜੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਉੱਤਰ: ਔਂਕੜ, ਦੁਲੈਂਕੜ, ਹੋੜਾ।
4. ‘ੲ’ ਨਾਲ਼ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਉੱਤਰ: ਤਿੰਨ (ਸਿਹਾਰੀ, ਬਿਹਾਰੀ, ਲਾਂ)।
5. ਉਹ ਕਿਹੜਾ ਅੱਖਰ ਹੈ ਜਿਸ ਨਾਲ਼ ਹੋੜਾ ਲਾਉਣ ਨਾਲ਼ ਉਸ ਦਾ ਮੂੰਹ ਖੁੱਲ੍ਹਾ ਕਰ ਦਿੱਤਾ ਜਾਂਦਾ ਹੈ?
ਉੱਤਰ: ੳ।
6. ਹੇਠ ਲਿਖੀਆਂ ਲਗਾਂ ਵਿੱਚੋਂ ਕਿਹੜੀ ਅੱਖਰ ਤੋਂ ਪਹਿਲਾਂ ਪਾਈ ਜਾਂਦੀ ਹੈ?
ਉੱਤਰ: ਸਿਹਾਰੀ।
7. ਜਿਸ ਲਗਾਖਰ ਦੀ ਵਰਤੋਂ ਕਿਸੇ ਅੱਖਰ ਦੀ ਅਵਾਜ਼ ਦੁੱਗਣੀ ਕਰਨ ਲਈ ਕੀਤੀ ਜਾਂਦੀ ਹੈ, ਉਸ ਨੂੰ ਕੀ ਆਖਦੇ ਹਨ?
ਉੱਤਰ: ਅੱਧਕ।
8. ਅੱਖਰਾਂ ਤੋਂ ਸ਼ਬਦ ਬਣਾਉਣ ਲਈ ਮਾਤਰਾਵਾਂ ਦੇ ਨਾਲ਼ ਵਰਤੇ ਜਾਂਦੇ ਸਹਾਇਕ ਚਿੰਨ੍ਹਾਂ ਨੂੰ ਕੀ ਆਖਦੇ ਹਨ?
ਉੱਤਰ: ਲਗਾਖਰ।
9. ਮੁਕਤਾ ਲਗ ਤੋਂ ਕੀ ਭਾਵ ਹੈ?
ਉੱਤਰ: ਪੰਜਾਬੀ ਲਿਖਣ ਵੇਲ਼ੇ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੀ, ਉਹਨਾਂ ਅੱਖਰਾਂ ਨੂੰ ਮੁਕਤਾ ਲਗ ਵਾਲ਼ੇ ਅੱਖਰ ਮੰਨਿਆ ਜਾਂਦਾ ਹੈ।
10. ਸੁਰ ਅੱਖਰ ਕਿਹੜੇ ਹਨ?
ਉੱਤਰ: ੳ, ਅ, ੲ।

PSEB CLASS 10 PUNJABI B : GRAMMAR QUESTION-ANSWER

ਪ੍ਰਸ਼ਨ 7: ਪ੍ਰਸ਼ਨਾਂ ਦੇ ਸੰਖੇਪ ਉੱਤਰ (ਮਾਡਲ ਟੈਸਟ ਪੇਪਰ ਅਨੁਸਾਰ)

ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ:

ਸਹੀ ਉੱਤਰ ਦੇਖਣ ਲਈ ਹੇਠਾਂ ਦਿੱਤੇ ਗਏ ਪ੍ਰਸ਼ਨਾਂ 'ਤੇ ਕਲਿੱਕ ਕਰੋ।

ਮਾਡਲ ਟੈਸਟ ਪੇਪਰ ਪ੍ਰਸ਼ਨ

(ੳ) ਗੁਰਮੁਖੀ ਲਿਪੀ ਅਤੇ ਵਰਨ-ਮਾਲਾ ਵਿੱਚ ਕੀ ਅੰਤਰ ਹੈ ?

ਉੱਤਰ: ਗੁਰਮੁਖੀ ਦੇ ਸਾਰੇ ਅੱਖਰਾਂ ਤੇ ਲਗਾਂ ਆਦਿ ਨੂੰ ਮਿਲਾ ਕੇ 'ਗੁਰਮੁਖੀ ਲਿਪੀ' ਬਣਦੀ ਹੈ। ਪਰ ਜਦੋਂ ਗੁਰਮੁਖੀ ਅੱਖਰਾਂ ਨੂੰ ਇੱਕ ਨਿਸ਼ਚਿਤ ਪਰੰਪਰਾਗਤ ਤਰਤੀਬ (ੳ, ਅ, ੲ...) ਵਿੱਚ ਰੱਖਿਆ ਜਾਂਦਾ ਹੈ, ਤਾਂ ਉਸ ਨੂੰ 'ਗੁਰਮੁਖੀ ਵਰਨਮਾਲਾ' ਕਿਹਾ ਜਾਂਦਾ ਹੈ।

(ਅ) ‘ਲ’ ਅਤੇ ‘ਲ਼’ ਵਿੱਚ ਕੀ ਅੰਤਰ ਹੈ ?

ਉੱਤਰ: 'ਲ' ਇੱਕ ਦੰਤੀ ਧੁਨੀ ਹੈ ਜਿਸਨੂੰ ਉਚਾਰਨ ਵੇਲੇ ਜੀਭ ਦੰਦਾਂ ਦੇ ਪਿਛਲੇ ਹਿੱਸੇ ਨਾਲ ਲੱਗਦੀ ਹੈ (ਜਿਵੇਂ- ਜਲ, ਤਾਲ)। ਜਦਕਿ 'ਲ਼' (ਪੈਰ ਬਿੰਦੀ ਵਾਲਾ) ਇੱਕ ਉਲਟ-ਜੀਭੀ/ਤਾਲਵੀ ਧੁਨੀ ਹੈ ਜਿਸਨੂੰ ਬੋਲਣ ਲੱਗਿਆਂ ਜੀਭ ਉਲਟੀ ਹੋ ਕੇ ਤਾਲੂ ਨਾਲ ਲੱਗਦੀ ਹੈ (ਜਿਵੇਂ- ਜਲ਼, ਤਾਲ਼)। ਇਹਨਾਂ ਦੀ ਵਰਤੋਂ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ।

(ੲ) ਪੰਜਾਬੀ ਵਿੱਚ ਵਿਅੰਜਨ-ਧੁਨੀਆਂ ਕਿੰਨੀਆਂ ਹਨ ?

ਉੱਤਰ: ਪੰਜਾਬੀ (ਗੁਰਮੁਖੀ) ਵਰਨਮਾਲਾ ਵਿੱਚ ਕੁੱਲ 38 ਵਿਅੰਜਨ-ਧੁਨੀਆਂ ਹਨ। ਪਹਿਲੇ ਤਿੰਨ ਅੱਖਰ (ੳ, ਅ, ੲ) ਸਵਰ-ਵਾਹਕ ਹਨ ਅਤੇ ਬਾਕੀ 'ਸ' ਤੋਂ 'ੜ' ਤੱਕ 32 ਅਤੇ ਫ਼ਾਰਸੀ ਪ੍ਰਭਾਵ ਵਾਲੇ ਪੈਰ-ਬਿੰਦੀ ਵਾਲੇ 6 ਅੱਖਰਾਂ (ਸ਼, ਖ਼, ਗ਼, ਜ਼, ਫ਼, ਲ਼) ਨੂੰ ਮਿਲਾ ਕੇ ਕੁੱਲ 38 ਵਿਅੰਜਨ ਹਨ।

ਅਧਿਐਨ ਸਮੱਗਰੀ ਵਿਚਲੇ ਹੋਰ ਮਹੱਤਵਪੂਰਨ ਪ੍ਰਸ਼ਨ (ਭਾਗ-1)

1. ਪੰਜਾਬੀ ਭਾਸ਼ਾ ਲਈ ਕਿਹੜੀ ਲਿਪੀ ਢੁੱਕਵੀਂ ਹੈ?
ਉੱਤਰ: ਗੁਰਮੁਖੀ ਲਿਪੀ।
2. ਵਿਆਕਰਨ ਦੇ ਜਿਸ ਭਾਗ ਵਿੱਚ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ?
ਉੱਤਰ: ਧੁਨੀ-ਬੋਧ।
3. ਜਿਸ ਸ਼ਬਦ ਦੇ ਇੱਕ ਤੋਂ ਵੱਧ ਅਤੇ ਵੱਖ-ਵੱਖ ਅਰਥ ਹੋਣ, ਉਸ ਨੂੰ ਕੀ ਆਖਦੇ ਹਨ?
ਉੱਤਰ: ਬਹੁਅਰਥਕ ਸ਼ਬਦ।
4. ਸਾਡੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਹਨ?
ਉੱਤਰ: 22
5. ਸੁਰ ਅੱਖਰ ਕਿਹੜੇ ਹਨ?
ਉੱਤਰ: ੳ, ਅ, ੲ।
6. ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਉੱਤਰ: ਦਸ।
7. ਗੁਰਮੁਖੀ ਲਿਪੀ ਵਿੱਚ ਕਿੰਨੇ ਲਗਾਖਰ ਹਨ?
ਉੱਤਰ: ਤਿੰਨ।
8. ‘ੳ’ ਨਾਲ਼ ਕਿਹੜੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਉੱਤਰ: ਔਂਕੜ, ਦੁਲੈਂਕੜ, ਹੋੜਾ।
9. ਪੰਜਾਬੀ ਵਿੱਚ ਫ਼ਾਰਸੀ ਸ਼ਬਦਾਂ ਨੂੰ ਲਿਖਣ ਲਈ ਕਿੰਨੀਆਂ ਨਵੀਆਂ ਧੁਨੀਆਂ ਸ਼ਾਮਲ ਕੀਤੀਆਂ ਗਈਆਂ ਹਨ?
ਉੱਤਰ: ਪੰਜ।
10. ਬੀਤ ਚੁੱਕੇ ਸਮੇਂ ਨੂੰ ਕੀ ਕਹਿੰਦੇ ਹਨ?
ਉੱਤਰ: ਭੂਤ ਕਾਲ।
11. ਵਿਸਰਾਮ-ਚਿੰਨ੍ਹ (!) ਦਾ ਕੀ ਨਾਂ ਹੈ?
ਉੱਤਰ: ਵਿਸਮਿਕ ਚਿੰਨ੍ਹ।
12. ਪੰਜਾਬੀ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹਨ?
ਉੱਤਰ: ਦੋ।
13. ‘ੲ’ ਨਾਲ਼ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਉੱਤਰ: ਤਿੰਨ।
14. ਫਤਿਹਗੜ੍ਹ ਸਾਹਿਬ, ਮੁਕਤਸਰ, ਮਾਨਸਾ ’ਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਕਿਹੜੀ ਉਪ-ਭਾਸ਼ਾ ਵਰਤੀ ਜਾਂਦੀ ਹੈ?
ਉੱਤਰ: ਮਲਵਈ।
15. ਉਹ ਕਿਹੜਾ ਅੱਖਰ ਹੈ ਜਿਸ ਨਾਲ਼ ਹੋੜਾ ਲਾਉਣ ਨਾਲ਼ ਉਸ ਦਾ ਮੂੰਹ ਖੁੱਲ੍ਹਾ ਕਰ ਦਿੱਤਾ ਜਾਂਦਾ ਹੈ?
ਉੱਤਰ: ੳ।
16. ਹੇਠ ਲਿਖੀਆਂ ਲਗਾਂ ਵਿੱਚੋਂ ਕਿਹੜੀ ਅੱਖਰ ਤੋਂ ਪਹਿਲਾਂ ਪਾਈ ਜਾਂਦੀ ਹੈ?
ਉੱਤਰ: ਸਿਹਾਰੀ।
17. ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ: ਦੁੱਤ ਅੱਖਰ।
18. ਅੱਧਕ ਦੀ ਵਰਤੋਂ ਕਿਹੜੀ-ਕਿਹੜੀ ਲਗ ਨਾਲ਼ ਹੁੰਦੀ ਹੈ?
ਉੱਤਰ: ਮੁਕਤਾ, ਸਿਹਾਰੀ, ਔਂਕੜ।
19. ਜਿਹੜੇ ਨਾਂਵ ਗਿਣਨਯੋਗ ਚੀਜ਼ਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਣ, ਉਹਨਾਂ ਨੂੰ ਕਹਿੰਦੇ ਹਨ?
ਉੱਤਰ: ਇਕੱਠ ਵਾਚਕ ਨਾਂਵ।
20. ਕਿਸੇ ਭਾਸ਼ਾ ਵਿਚ ਕੰਮ ਕਰਦੇ ਨਿਯਮਾਂ ਨੂੰ ਸਮਝਣ ਵਾਲ਼ੀ ਵਿੱਦਿਆ ਨੂੰ ਕੀ ਕਹਿੰਦੇ ਹਨ?
ਉੱਤਰ: ਵਿਆਕਰਨ।
21. ਵਿਆਕਰਨ ਦੇ ਮੁੱਖ ਅੰਗ ਕਿਹੜੇ ਹਨ?
ਉੱਤਰ: ਧੁਨੀ-ਬੋਧ, ਸ਼ਬਦ-ਬੋਧ, ਵਾਕ-ਬੋਧ (ਉਪਰੋਕਤ ਸਾਰੇ)।
22. ਵਿਆਕਰਨ ਦੇ ਜਿਸ ਅੰਗ ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ?
ਉੱਤਰ: ਧੁਨੀ-ਬੋਧ।
23. ਵਿਆਕਰਨ ਦੇ ਜਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ: ਸ਼ਬਦ-ਵਿਗਿਆਨ/ਸ਼ਬਦ-ਬੋਧ।
24. ਭਾਸ਼ਾ ਦਾ ਸ਼ੁੱਧ ਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜੀ ਮਹੱਤਤਾ ਹੈ?
ਉੱਤਰ: ਵਿਆਕਰਨ ਦੀ।
25. ਕਿਹੜੀ ਭਾਸ਼ਾ ਦੇ ਨਿਯਮ ਬਹੁਤੇ ਪੀਡੇ ਨਹੀਂ ਹੁੰਦੇ ਹਨ?
ਉੱਤਰ: ਬੋਲ-ਚਾਲ ਦੀ ਭਾਸ਼ਾ ਦੇ।
26. ਜਿਸ ਸ਼ਬਦ ਦੇ ਅਰਥ ਹੋਣ, ਉਸ ਨੂੰ ਕੀ ਆਖਦੇ ਹਨ?
ਉੱਤਰ: ਸਾਰਥਕ ਸ਼ਬਦ।
27. ਮਨੁੱਖਾਂ ਦੇ ਬੋਲਾਂ ਰਾਹੀਂ ਆਪਸੀ ਵਿਚਾਰ-ਵਟਾਂਦਰੇ ਤੇ ਸੰਚਾਰ ਦੇ ਸਾਧਨ ਨੂੰ ਕੀ ਕਹਿੰਦੇ ਹਨ?
ਉੱਤਰ: ਭਾਸ਼ਾ ਜਾਂ ਬੋਲੀ।
28. ਬੋਲੀ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
ਉੱਤਰ: ਦੋ।
29. ਮੂੰਹ ਰਾਹੀਂ ਬੋਲਿਆ ਜਾਣ ਵਾਲ਼ਾ ਭਾਸ਼ਾ ਦਾ ਰੂਪ ਕੀ ਅਖਵਾਉਂਦਾ ਹੈ?
ਉੱਤਰ: ਮੌਖਿਕ ਰੂਪ।
30. ਪੰਜਾਬੀ ਨੂੰ ਪੰਜਾਬ ਵਿੱਚ ਕੀ ਦਰਜਾ ਪ੍ਰਾਪਤ ਹੈ?
ਉੱਤਰ: ਰਾਜ ਭਾਸ਼ਾ ਦਾ।
31. ਪੰਜਾਬ ਦੀ ਟਕਸਾਲੀ ਭਾਸ਼ਾ ਦਾ ਆਧਾਰ ਕਿਹੜੀ ਉਪਭਾਸ਼ਾ ਹੈ?
ਉੱਤਰ: ਮਾਝੀ।
32. ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ?
ਉੱਤਰ: ਧੁਨੀ।
33. ਧੁਨੀ ਦਾ ਕੀ ਅਰਥ ਹੈ?
ਉੱਤਰ: ਅਵਾਜ਼।
34. ਜਿਸ ਧੁਨੀ ਦੇ ਉਚਾਰਨ ਸਮੇਂ ਸਾਹ ਮੂੰਹ ਵਿੱਚ ਬੇਰੋਕ ਬਾਹਰ ਨਿਕਲ਼ਦਾ ਹੈ, ਉਸ ਨੂੰ ਕੀ ਕਹਿੰਦੇ ਹਨ?
ਉੱਤਰ: ਸਵਰ।
35. ਕਿਸ ਨੂੰ ਪੰਜਾਬੀ ਭਾਸ਼ਾ ਦਾ ਪਹਿਰਾਵਾ ਕਿਹਾ ਜਾਂਦਾ ਹੈ?
ਉੱਤਰ: ਲਿਪੀ ਨੂੰ।
36. ਜਿਹਨਾਂ ਧੁਨੀਆਂ ਨੂੰ ਬੋਲਣ ਸਮੇਂ ਉਚਾਰਨ ਅੰਗ ਕੋਈ ਰੁਕਾਵਟ ਨਹੀਂ ਪਾਉਂਦੇ, ਉਹ ਕੀ ਹੁੰਦੀਆਂ ਹਨ?
ਉੱਤਰ: ਸਵਰ ਧੁਨੀਆਂ।
37. ਜਿਹਨਾਂ ਧੁਨੀਆਂ ਨੂੰ ਬੋਲਣ ਸਮੇਂ ਉਚਾਰਨ ਅੰਗ ਥੋੜੀ-ਬਹੁਤ ਰੁਕਾਵਟ ਪਾਉਂਦੇ, ਉਹ ਕੀ ਹੁੰਦੀਆਂ ਹਨ?
ਉੱਤਰ: ਵਿਅੰਜਨ ਧੁਨੀਆਂ।
38. ਦੂਜੇ ਅੱਖਰ ਦੇ ਪੈਰਾਂ ਵਿੱਚ ਲਿਖੇ ਜਾਣ ਵਾਲ਼ੇ ਅੱਖਰਾਂ ਨੂੰ ਕੀ ਆਖਦੇ ਹਨ?
ਉੱਤਰ: ਦੁੱਤ ਅੱਖਰ।
39. ਗੁਰਮੁਖੀ ਲਿਪੀ ਵਿੱਚ ਲਗਾਂ ਜਾਂ ਮਾਤਰਾਵਾਂ ਕਿੰਨੀਆਂ ਹੁੰਦੀਆਂ ਹਨ?
ਉੱਤਰ: ਦਸ।
40. ਜਿਸ ਲਗਾਖਰ ਦੀ ਵਰਤੋਂ ਕਿਸੇ ਅੱਖਰ ਦੀ ਅਵਾਜ਼ ਦੁੱਗਣੀ ਕਰਨ ਲਈ ਕੀਤੀ ਜਾਂਦੀ ਹੈ, ਉਸ ਨੂੰ ਕੀ ਆਖਦੇ ਹਨ?
ਉੱਤਰ: ਅੱਧਕ।
41. ਅੱਖਰਾਂ ਤੋਂ ਸ਼ਬਦ ਬਣਾਉਣ ਲਈ ਮਾਤਰਾਵਾਂ ਦੇ ਨਾਲ਼ ਵਰਤੇ ਜਾਂਦੇ ਸਹਾਇਕ ਚਿੰਨ੍ਹਾਂ ਨੂੰ ਕੀ ਆਖਦੇ ਹਨ?
ਉੱਤਰ: ਲਗਾਖਰ।
42. ਭਾਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਹੁੰਦੀ ਕੀ ਹੈ?
ਉੱਤਰ: ਵਾਕ।
43. ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ?
ਉੱਤਰ: ਧੁਨੀ।
44. ਪੰਜਾਬੀ ਵਿੱਚ ਕਿੰਨੀਆਂ ਸਵਰ-ਧੁਨੀਆਂ ਹਨ?
ਉੱਤਰ: ਦਸ।
45. ਜਦੋਂ ਸਾਨੂੰ ਹੈਰਾਨੀ, ਖੁਸ਼ੀ, ਗਮੀ ਹੁੰਦੀ ਹੈ ਤਾਂ ਉਸ ਨੂੰ ਵਿਆਕਰਨ ਦੀ ਭਾਸ਼ਾ ਵਿੱਚ ਪ੍ਰਗਟ ਕਰਨ ਲਈ ਕਿਹੜੇ ਚਿੰਨ੍ਹ ਵਰਤੇ ਜਾਂਦੇ ਹਨ?
ਉੱਤਰ: ਵਿਸਮਿਕ ਚਿੰਨ੍ਹ।
46. ਜਿਹੜੀ ਬੱਚਾ ਆਪਣੇ ਜਨਮ ਤੋਂ ਹੀ ਆਪਣੀ ਮਾਂ ਕੋਲ਼ੋਂ ਸਿੱਖਦਾ ਹੈ, ਉਹ ਕਿਹੜੀ ਭਾਸ਼ਾ ਹੁੰਦੀ ਹੈ?
ਉੱਤਰ: ਮਾਤ-ਭਾਸ਼ਾ।
47. ਮਾਤ-ਭਾਸ਼ਾ ਬੱਚਾ ਕਦੋਂ ਤੋਂ ਸਿੱਖਦਾ ਹੈ?
ਉੱਤਰ: ਜਨਮ ਤੋਂ।
48. ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ?
ਉੱਤਰ: ਭਾਸ਼ਾ ਦੇ ਸ਼ੁੱਧ ਤੇ ਮਿਆਰੀ ਸਰੂਪ ਨੂੰ ਸਮਝਣ ਲਈ।
49. ਗੁਰਮੁਖੀ ਵਰਨਮਾਲ਼ਾ ਦੇ ਕਿੰਨੇ ਅੱਖਰ ਹਨ?
ਉੱਤਰ: ਇਕਤਾਲੀ (41)।
50. ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ?
ਉੱਤਰ: ਮਾਝੀ।
51. ਵਿਆਕਰਨ ਵਿੱਚ ਧੁਨੀਆਂ ਦੀ ਵਿਆਖਿਆ ਕਰਨ ਵਾਲ਼ੇ ਭਾਗ ਦਾ ਕੀ ਨਾਂ ਹੈ?
ਉੱਤਰ: ਧੁਨੀ-ਬੋਧ।
52. ਵਿਆਕਰਨ ਦਾ ਸਭ ਤੋਂ ਪਹਿਲਾ ਅੰਗ ਕਿਹੜਾ ਹੈ?
ਉੱਤਰ: ਧੁਨੀ-ਬੋਧ।
53. ਵਿਆਕਰਨ ਦੇ ਸ਼ਬਦ-ਬੋਧ ਭਾਗ ਅਧੀਨ ਕਿਸ ਦਾ ਅਧਿਐਨ ਕੀਤਾ ਜਾਂਦਾ ਹੈ?
ਉੱਤਰ: ਸ਼ਬਦਾਂ ਦਾ।
54. ਵਿਆਕਰਨ ਦੇ ਵਾਕ-ਬੋਧ ਭਾਗ ਅਧੀਨ ਕਿਸ ਦਾ ਅਧਿਐਨ ਕੀਤਾ ਜਾਂਦਾ ਹੈ?
ਉੱਤਰ: ਵਾਕਾਂ ਦਾ।

ਅਧਿਐਨ ਸਮੱਗਰੀ ਵਿਚਲੇ ਹੋਰ ਮਹੱਤਵਪੂਰਨ ਪ੍ਰਸ਼ਨ (ਭਾਗ-2)

55. ਵਿਆਕਰਨ ਦੇ ਨਿਯਮਾਂ ਵਿਚ ਤਬਦੀਲੀ ਕਿਉਂ ਕਰਨੀ ਪੈਂਦੀ ਹੈ?
ਉੱਤਰ: ਸਮੇਂ ਦੀ ਚਾਲ ਨਾਲ਼ ਭਾਸ਼ਾ ਬਦਲਦੀ ਹੈ, ਇਸ ਕਰਕੇ ਭਾਸ਼ਾ ਦੇ ਨਿਯਮ ਵੀ ਬਦਲਦੇ ਹਨ।
56. ਪੰਜਾਬੀ ਦੀਆਂ ਉਪਭਾਸ਼ਾਵਾਂ ਕਿਹੜੀਆਂ-ਕਿਹੜੀਆਂ ਹਨ?
ਉੱਤਰ: ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ, ਡੋਗਰੀ ਆਦਿ।
57. ਪੰਜਾਬੀ ਦੀਆਂ ਪੁਆਧੀ ਅਤੇ ਦੁਆਬੀ ਉਪਭਾਸ਼ਾਵਾਂ ਕਿਹੜੇ-ਕਿਹੜੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ?
ਉੱਤਰ: ਪੁਆਧੀ: ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲੇ ਦਾ ਪੂਰਬੀ ਹਿੱਸਾ, ਸੰਗਰੂਰ ਦਾ ਪਟਿਆਲੇ ਵੱਲ ਦਾ ਖੇਤਰ।
ਦੁਆਬੀ: ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ।
58. ਮਾਝੀ ਉਪਭਾਸ਼ਾ ਕਿਹੜੇ-ਕਿਹੜੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ?
ਉੱਤਰ: ਅੰਮ੍ਰਿਤਸਰ, ਤਰਨ-ਤਾਰਨ, ਗੁਰਦਾਸਪੁਰ, ਪਠਾਨਕੋਟ ਆਦਿ।
59. ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਕਿਸ ਨੂੰ ਕਹਿੰਦੇ ਹਨ?
ਉੱਤਰ: ਪੰਜਾਬੀ ਦੀਆਂ ਥੋੜ੍ਹੇ-ਬਹੁਤੇ ਫ਼ਰਕ ਵਾਲ਼ੀਆਂ ਉਪਭਾਸ਼ਾਵਾਂ ਨੂੰ ਛੱਡ ਕੇ ਸਾਰੇ ਪੰਜਾਬ ਵਿੱਚ ਜਿਹੜੀ ਸਰਬ-ਸਾਂਝੀ ਭਾਸ਼ਾ ਵਰਤੀ ਜਾਂਦੀ ਹੈ, ਉਸ ਨੂੰ ਟਕਸਾਲੀ ਜਾਂ ਮਿਆਰੀ ਭਾਸ਼ਾ ਕਿਹਾ ਜਾਂਦਾ ਹੈ।
60. ਉਪਭਾਸ਼ਾ ਕੀ ਹੁੰਦੀ ਹੈ?
ਉੱਤਰ: ਇੱਕ ਹੀ ਭਾਸ਼ਾ ਵਿੱਚ ਕੁਝ ਫ਼ਰਕਾਂ ਕਾਰਨ ਪ੍ਰਤੀਤ ਹੁੰਦੇ ਭਿੰਨ-ਭਿੰਨ ਰੂਪਾਂ ਨੂੰ ਉਸ ਭਾਸ਼ਾ ਦੀਆਂ ਉਪਭਾਸ਼ਾਵਾਂ ਕਿਹਾ ਜਾਂਦਾ ਹੈ।
61. ਪਿਜਿਨ ਅਤੇ ਕ੍ਰੀਓਲ ਭਾਸ਼ਾ-ਵੰਨਗੀਆਂ ਵਿੱਚ ਕੀ ਅੰਤਰ ਹੈ?
ਉੱਤਰ: ਪਿਜਿਨ ਦਾ ਭਾਵ ਹੈ, ਕੰਮ ਚਲਾਊ ਭਾਸ਼ਾ ਪਰ ਸਮਾਂ ਪਾ ਕੇ ਜੇ ਇਹੀ ਕੰਮ-ਚਲਾਊ ਭਾਸ਼ਾ ਸਥਾਨਿਕ ਭਾਸ਼ਾ ਬਣ ਜਾਵੇ ਤਾਂ ਉਸ ਨੂੰ ਕ੍ਰੀਓਲ ਦਾ ਨਾਂ ਦਿੱਤਾ ਜਾਂਦਾ ਹੈ।
62. ਵਿਆਕਰਨ ਅਨੁਸਾਰ ਧੁਨੀ ਕਿਸ ਨੂੰ ਕਹਿੰਦੇ ਹਨ?
ਉੱਤਰ: ਬੋਲਣ ਵੇਲ਼ੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਅਵਾਜ਼ਾਂ ਨਿਕਲ਼ਦੀਆਂ ਹਨ, ਉਹਨਾਂ ਨੂੰ ਧੁਨੀਆਂ ਕਿਹਾ ਜਾਂਦਾ ਹੈ।
63. ਪੰਜਾਬੀ ਦੇ ਨਾਸਕੀ ਵਿਅੰਜਨ ਕਿਹੜੇ ਹਨ?
ਉੱਤਰ: ਙ, ਞ, ਣ, ਨ, ਮ।
64. ਪੰਜਾਬੀ ਵਿੱਚ ਸਵਰ ਧੁਨੀਆਂ ਕਿਹੜੀਆਂ-ਕਿਹੜੀਆਂ ਹਨ?
ਉੱਤਰ: ਅ, ਆ, ਇ, ਈ, ਉ, ਊ, ਏ, ਐ, ਓ, ਔ।
65. ਮੁਕਤਾ ਲਗ ਤੋਂ ਕੀ ਭਾਵ ਹੈ?
ਉੱਤਰ: ਪੰਜਾਬੀ ਲਿਖਣ ਵੇਲ਼ੇ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੀ, ਉਹਨਾਂ ਅੱਖਰਾਂ ਨੂੰ ਮੁਕਤਾ ਲਗ ਵਾਲ਼ੇ ਅੱਖਰ ਮੰਨਿਆ ਜਾਂਦਾ ਹੈ।
66. ਲਿਪੀ ਕੀ ਹੁੰਦੀ ਹੈ?
ਉੱਤਰ: ਕਿਸੇ ਭਾਸ਼ਾ ਵਿਚਲੇ ਬੋਲਾਂ ਨੂੰ ਲਿਖਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ।
67. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ: ਪੰਜ।
68. ਭਾਵਵਾਚਕ ਨਾਂਵ ਕਿਸ ਨੂੰ ਕਹਿੰਦੇ ਹਨ? ਉਦਾਹਰਨਾਂ ਸਹਿਤ ਦੱਸੋ।
ਉੱਤਰ: ਜਿਹੜੇ ਸ਼ਬਦ ਤੋਂ ਕਿਸੇ ਗੁਣ, ਹਾਲਾਤ, ਭਾਵ ਆਦਿ ਦਾ ਗਿਆਨ ਹੋਵੇ, ਉਸ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਸੁੰਦਰਤਾ, ਸਿਹਤ, ਗ਼ਰੀਬੀ, ਖੁਸ਼ੀ ਆਦਿ।
69. ਪੜਨਾਂਵ ਕਿਸ ਨੂੰ ਕਹਿੰਦੇ ਹਨ?
ਉੱਤਰ: ਉਹ ਸ਼ਬਦ ਜੋ ਨਾਂਵ ਸ਼ਬਦਾਂ ਦੀ ਥਾਂ ਵਰਤੇ ਜਾਣ, ਉਹ ਪੜਨਾਂਵ ਕਹਾਉਂਦੇ ਹਨ। ਜਿਵੇਂ ਮੈਂ, ਉਹ, ਸਾਰੇ, ਜਿਹੜਾ, ਕੌਣ ਆਦਿ।
70. ਪੁਰਖਵਾਚਕ ਪੜਨਾਂਵ ਕੀ ਹੁੰਦਾ ਹੈ?
ਉੱਤਰ: ਆਪਸ ਵਿੱਚ ਗੱਲਬਾਤ ਕਰਦੇ ਹੋਏ ਅਸੀਂ ਆਪਣਾ ਜਾਂ ਕਿਸੇ ਦੂਜੇ ਪੁਰਖ ਦਾ ਨਾਂ ਲੈਣ ਦੀ ਥਾਂ ਜਿਹੜੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਉਹਨਾਂ ਨੂੰ ਪੁਰਖਵਾਚਕ ਪੜਨਾਂਵ ਕਹਿੰਦੇ ਹਨ, ਜਿਵੇਂ ਮੈਂ, ਤੂੰ, ਉਹ ਆਦਿ।
71. ਪੁਰਖਵਾਚਕ ਪੜਨਾਂਵ ਦੀਆਂ ਕਿਸਮਾਂ ਦੱਸੋ?
ਉੱਤਰ: ਪਹਿਲਾ ਪੁਰਖ, ਦੂਜਾ ਪੁਰਖ, ਤੀਜਾ ਪੁਰਖ।
72. ਵਿਸ਼ੇਸ਼ਣ ਕਿਸ ਨੂੰ ਆਖਦੇ ਹਨ? ਉਦਾਹਰਨਾਂ ਸਹਿਤ ਦੱਸੋ।
ਉੱਤਰ: ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਨਾਲ਼ ਆ ਕੇ ਉਸਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ ਲਾਲ ਪੱਗ, ਚਾਰ ਕਾਪੀਆਂ, ਲੰਮਾ ਗੱਭਰੂ, ਥੋੜ੍ਹੇ ਲੋਕ ਆਦਿ।
73. ਵਿਸ਼ੇਸ਼ਣ ਦੀਆਂ ਕਿਹੜੀਆਂ ਕਿਸਮਾਂ ਹਨ?
ਉੱਤਰ: ਗੁਣਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ, ਨਿਸ਼ਚੇਵਾਚਕ ਵਿਸ਼ੇਸ਼ਣ, ਪੜਨਾਂਵੀ ਵਿਸ਼ੇਸ਼ਣ।
74. ਕਿਰਿਆ ਕਿਸ ਨੂੰ ਆਖਦੇ ਹਨ?
ਉੱਤਰ: ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ, ਕਿਰਿਆ ਅਖਵਾਉਂਦਾ ਹੈ, ਜਿਵੇਂ ਖਾ, ਪੀ, ਲਿਖ, ਖੇਡਦੀ, ਪੜ੍ਹਦੀ ਆਦਿ।
75. ਅਕਰਮਕ ਅਤੇ ਸਕਰਮਕ ਕਿਰਿਆ ਕਿਸ ਨੂੰ ਕਹਿੰਦੇ ਹਨ?
ਉੱਤਰ: ਅਕਰਮਕ ਕਿਰਿਆ: ਵਾਕ ਵਿਚ ਜਿਸ ਕਿਰਿਆ ਦਾ ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਕਹਿੰਦੇ ਹਨ।
ਸਕਰਮਕ ਕਿਰਿਆ: ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਕਹਿੰਦੇ ਹਨ।
76. ਕਾਲ ਕਿਸ ਨੂੰ ਕਹਿੰਦੇ ਹਨ?
ਉੱਤਰ: ਵਿਆਕਰਨ ਵਿਚ ਸਮੇਂ ਨੂੰ ਕਾਲ ਕਿਹਾ ਜਾਂਦਾ ਹੈ। ਕਾਲ ਕਿਰਿਆ ਦੀ ਵਿਆਕਰਨਕ ਸ਼੍ਰੇਣੀ ਹੈ।
77. ਮੁੱਖ ਕਾਲ ਕਿਹੜੇ-ਕਿਹੜੇ ਹਨ?
ਉੱਤਰ: ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖਤ ਕਾਲ।
78. ਕਿਰਿਆ-ਵਿਸ਼ੇਸ਼ਣ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ: ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲ਼ੇ ਸ਼ਬਦ ਨੂੰ ਕਿਰਿਆ-ਵਿਸ਼ੇਸ਼ਣ ਆਖਦੇ ਹਨ।
79. ਕਿਰਿਆ ਵਿਸ਼ੇਸ਼ਣ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ: ਅੱਠ।
80. ਸਥਾਨਵਾਚਕ ਕਿਰਿਆ ਵਿਸ਼ੇਸ਼ਣ ਤੋਂ ਕੀ ਭਾਵ ਹੈ?
ਉੱਤਰ: ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਥਾਨ ਦਾ ਪਤਾ ਲੱਗਦਾ ਹੈ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ ਅੰਦਰ, ਬਾਹਰ, ਨੇੜੇ, ਸੱਜੇ, ਖੱਬੇ, ਇੱਧਰ, ਉੱਧਰ ਆਦਿ।

PSEB CLASS 10 PUNJABI B ਵਿਸ਼ਰਾਮ ਚਿੰਨ੍ਹ

 

ਪ੍ਰਸ਼ਨ 6: ਵਿਸ਼ਰਾਮ-ਚਿੰਨ੍ਹ (ਮਾਡਲ ਪ੍ਰਸ਼ਨ ਪੇਪਰ ਅਨੁਸਾਰ)

ਹੇਠ ਲਿਖੇ ਵਾਕਾਂ ਨੂੰ ਲੁੜੀਂਦੇ ਵਿਸ਼ਰਾਮ-ਚਿੰਨ੍ਹ ਲਗਾ ਕੇ ਦੁਬਾਰਾ ਲਿਖੋ:

ਸਹੀ ਉੱਤਰ ਦੇਖਣ ਲਈ ਹੇਠਾਂ ਦਿੱਤੇ ਗਏ ਬਿਨਾਂ ਵਿਸ਼ਰਾਮ-ਚਿੰਨ੍ਹਾਂ ਵਾਲੇ ਵਾਕਾਂ 'ਤੇ ਕਲਿੱਕ ਕਰੋ।

ਮਹੱਤਵਪੂਰਨ ਵਿਸ਼ਰਾਮ-ਚਿੰਨ੍ਹ (ਜਾਣਕਾਰੀ ਲਈ):

ਡੰਡੀ :
ਪ੍ਰਸ਼ਨਿਕ ਚਿੰਨ੍ਹ : ?
ਵਿਸਮਿਕ ਚਿੰਨ੍ਹ : !
ਕਾਮਾ : ,
ਬਿੰਦੀ ਕਾਮਾ : ;
ਦੁਬਿੰਦੀ : :
ਡੈਸ਼ : -
ਦੁਬਿੰਦੀ ਡੈਸ਼ : :-
ਪੁੱਠੇ ਕਾਮੇ ਇਕਹਿਰੇ : ‘ ’
ਪੁੱਠੇ ਕਾਮੇ ਦੋਹਰੇ : “ ”
ਬਰੈਕਟ : ( )
ਜੋੜਨੀ : -
ਬਿੰਦੀ : .
ਛੁੱਟ ਮਰੋੜੀ :

ਮਾਡਲ ਟੈਸਟ ਪੇਪਰ ਵਿੱਚੋਂ ਪ੍ਰਸ਼ਨ

ਰੋਟੀ ਟੁੱਕ ਤਿਆਰ ਕਰਨ ਚ ਹੋਰ ਕਿੰਨਾ ਸਮਾਂ ਲੱਗੇਗਾ

ਸਹੀ ਉੱਤਰ: ਰੋਟੀ-ਟੁੱਕ ਤਿਆਰ ਕਰਨ 'ਚ ਹੋਰ ਕਿੰਨਾ ਸਮਾਂ ਲੱਗੇਗਾ?

ਅਧਿਐਨ ਸਮੱਗਰੀ ਵਿੱਚੋਂ ਅਭਿਆਸ ਲਈ ਵਾਕ

1. ਬੇਬੇ ਕਿਹੋ ਜਿਹੀਆਂ ਗੱਲਾਂ ਕਰਦੀ ਏਂ ਸੁੱਖਵਰਸਾ ਕੌਰ ਨੇ ਉਹਦਾ ਗੋਡਾ ਹਿਲਾਉਂਦਿਆਂ ਕਿਹਾ ਭਲਾਂ ਤੇਰਾ ਕੀ ਦੋਸ਼ ਇਹਦੇ ਵਿੱਚ ਬੰਦਿਆਂ ਦੀਆਂ ਗੱਲਾਂ ਬੰਦੇ ਜਾਨਣ

ਸਹੀ ਉੱਤਰ: "ਬੇਬੇ, ਕਿਹੋ ਜਿਹੀਆਂ ਗੱਲਾਂ ਕਰਦੀ ਏਂ!" ਸੁੱਖਵਰਸਾ ਕੌਰ ਨੇ ਉਹਦਾ ਗੋਡਾ ਹਿਲਾਉਂਦਿਆਂ ਕਿਹਾ, "ਭਲਾਂ, ਤੇਰਾ ਕੀ ਦੋਸ਼ ਇਹਦੇ ਵਿੱਚ, ਬੰਦਿਆਂ ਦੀਆਂ ਗੱਲਾਂ ਬੰਦੇ ਜਾਨਣ।"

2. ਖੂਹ ਤੇ ਪਾਣੀ ਭਰਦੀਆਂ ਕੁਝ ਮੁਟਿਆਰਾਂ ਨੇ ਆਖਿਆ ਦੇਖੋ ਨੀ ਮੁੰਡਾ ਤਾਂ ਖੋਤੇ ਤੇ ਚੜਿਆ ਹੋਇਆ ਤੇ ਬੁੱਢਾ ਪਿਓ ਵਿਚਾਰਾ ਮਗਰ ਮਗਰ ਪੈਰ ਘਸੀਟਦਾ ਆਉਂਦਾ ਜੇ ਅੱਜ ਕੱਲ ਦੇ ਮੁੰਡਿਆਂ ਦਾ ਹਾਲ ਦੇਖੋ

ਸਹੀ ਉੱਤਰ: ਖੂਹ ਤੇ ਪਾਣੀ ਭਰਦੀਆਂ ਕੁਝ ਮੁਟਿਆਰਾਂ ਨੇ ਆਖਿਆ, "ਦੇਖੋ ਨੀ! ਮੁੰਡਾ ਤਾਂ ਖੋਤੇ 'ਤੇ ਚੜਿਆ ਹੋਇਆ ਤੇ ਬੁੱਢਾ ਪਿਓ ਵਿਚਾਰਾ ਮਗਰ-ਮਗਰ ਪੈਰ ਘਸੀਟਦਾ ਆਉਂਦਾ ਜੇ। ਅੱਜ-ਕੱਲ ਦੇ ਮੁੰਡਿਆਂ ਦਾ ਹਾਲ ਦੇਖੋ!"

3. ਹਾਇ ਮੇਰੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ

ਸਹੀ ਉੱਤਰ: "ਹਾਇ! ਮੇਰੀਆਂ ਸਾਰੀਆਂ ਆਸਾਂ 'ਤੇ ਪਾਣੀ ਫਿਰ ਗਿਆ।"

4. ਅੱਛਾ ਤਾਂ ਤੇਰੇ ਮਾਤਾ ਜੀ ਵੀ ਐਮ ਏ ਪਾਸ ਹਨ

ਸਹੀ ਉੱਤਰ: "ਅੱਛਾ! ਤਾਂ ਤੇਰੇ ਮਾਤਾ ਜੀ ਵੀ ਐੱਮ.ਏ. ਪਾਸ ਹਨ।"

5. ਤੁਸੀਂ ਫਿਕਰ ਨਾ ਕਰੋ ਬਾਪੂ ਜੀ ਮੈਂ ਪੜ੍ਹਾਈ ਦੇ ਨਾਲ ਖੇਤੀ ਦਾ ਕੰਮ ਵੀ ਕਰਾਂਗਾ

ਸਹੀ ਉੱਤਰ: "ਤੁਸੀਂ ਫਿਕਰ ਨਾ ਕਰੋ ਬਾਪੂ ਜੀ, ਮੈਂ ਪੜ੍ਹਾਈ ਦੇ ਨਾਲ ਖੇਤੀ ਦਾ ਕੰਮ ਵੀ ਕਰਾਂਗਾ।"

6. ਹਾਂ ਜੀ ਇਹ ਗਲਤੀ ਮੈਥੋਂ ਹੋਈ ਹੈ ਮੈਂ ਸਜ਼ਾ ਦਾ ਹੱਕਦਾਰ ਹਾਂ

ਸਹੀ ਉੱਤਰ: "ਹਾਂ ਜੀ, ਇਹ ਗਲਤੀ ਮੈਥੋਂ ਹੋਈ ਹੈ, ਮੈਂ ਸਜ਼ਾ ਦਾ ਹੱਕਦਾਰ ਹਾਂ।"

7. ਪੰਜਵੇਂ ਗੁਰੂ ਜੀ ਦਾ ਸੁਭਾ ਜਿਵੇਂ ਤੁਸੀਂ ਜਾਣਦੇ ਹੀ ਹੋ ਸ਼ਾਂਤੀ ਤੇ ਨਿਮਰਤਾ ਵਾਲਾ ਸੀ

ਸਹੀ ਉੱਤਰ: "ਪੰਜਵੇਂ ਗੁਰੂ ਜੀ ਦਾ ਸੁਭਾ, ਜਿਵੇਂ ਤੁਸੀਂ ਜਾਣਦੇ ਹੀ ਹੋ, ਸ਼ਾਂਤੀ ਤੇ ਨਿਮਰਤਾ ਵਾਲਾ ਸੀ।"

8. ਇਹ ਕਿਤਾਬ ਜਿਹੜੀ ਤੁਹਾਡੇ ਹੱਥ ਵਿੱਚ ਹੈ ਮੈਨੂੰ ਇਨਾਮ ਵਿੱਚ ਮਿਲੀ ਹੈ

ਸਹੀ ਉੱਤਰ: "ਇਹ ਕਿਤਾਬ, ਜਿਹੜੀ ਤੁਹਾਡੇ ਹੱਥ ਵਿੱਚ ਹੈ, ਮੈਨੂੰ ਇਨਾਮ ਵਿੱਚ ਮਿਲੀ ਹੈ।"

9. ਵਿਦਿਆਰਥਓ ਨਕਲ ਦੀ ਥਾਂ ਸਦਾ ਅਕਲ ਦੀ ਵਰਤੋਂ ਕਰੋ ਅਧਿਆਪਕਾਂ ਨੇ ਕਿਹਾ

ਸਹੀ ਉੱਤਰ: "ਵਿਦਿਆਰਥਓ, ਨਕਲ ਦੀ ਥਾਂ ਸਦਾ ਅਕਲ ਦੀ ਵਰਤੋਂ ਕਰੋ।" ਅਧਿਆਪਕਾਂ ਨੇ ਕਿਹਾ।

10. ਬੱਸ ਜੀ ਪੁੱਛੋ ਨਾ ਐਨੀ ਥੋੜ੍ਹੀ ਤਨਖਾਹ ਚ ਤਾਂ ਦਾਲ ਫੁਲਕਾ ਵੀ ਨਹੀਂ ਚੱਲ ਸਕਦਾ ਪਿਤਾ ਜੀ ਨੇ ਕਿਹਾ

ਸਹੀ ਉੱਤਰ: "ਬੱਸ ਜੀ ਪੁੱਛੋ ਨਾ, ਐਨੀ ਥੋੜ੍ਹੀ ਤਨਖਾਹ 'ਚ ਤਾਂ ਦਾਲ-ਫੁਲਕਾ ਵੀ ਨਹੀਂ ਚੱਲ ਸਕਦਾ। " ਪਿਤਾ ਜੀ ਨੇ ਕਿਹਾ।

11. ਤੂੰ ਸਕੂਲ ਵਿੱਚੋਂ ਪਹਿਲੇ ਨੰਬਰ ਤੇ ਹੈਂ ਪਰ ਡਵੀਜ਼ਨ ਦੂਜੀ ਹੀ ਹੈ

ਸਹੀ ਉੱਤਰ: "ਤੂੰ ਸਕੂਲ ਵਿੱਚੋਂ ਪਹਿਲੇ ਨੰਬਰ 'ਤੇ ਹੈਂ ਪਰ ਡਵੀਜ਼ਨ ਦੂਜੀ ਹੀ ਹੈ।"

12. ਮੇਰੇ ਮਾਤਾ ਜੀ ਨੇ ਕਿਹਾ ਰੋਟੀ ਪੱਕ ਗਈ ਹੈ ਸਬਜ਼ੀ ਤਿਆਰ ਹੈ ਬਸ ਮਹਿਮਾਨਾਂ ਦੇ ਬੈਠਣ ਦੀ ਦੇਰ ਹੈ

ਸਹੀ ਉੱਤਰ: ਮੇਰੇ ਮਾਤਾ ਜੀ ਨੇ ਕਿਹਾ, "ਰੋਟੀ ਪੱਕ ਗਈ ਹੈ, ਸਬਜ਼ੀ ਤਿਆਰ ਹੈ; ਬਸ ਮਹਿਮਾਨਾਂ ਦੇ ਬੈਠਣ ਦੀ ਦੇਰ ਹੈ।"

13. ਮੁੱਖ ਅਧਿਆਪਕ ਜੀ ਨੇ ਕਿਹਾ ਮੈਂ ਹਮੇਸ਼ਾ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ

ਸਹੀ ਉੱਤਰ: ਮੁੱਖ ਅਧਿਆਪਕ ਜੀ ਨੇ ਕਿਹਾ, "ਮੈਂ ਹਮੇਸ਼ਾ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ।"

14. ਕਿਉਂ ਬਈ ਕਾਕਾ ਕੀ ਨਾਂ ਹੈ ਤੇਰਾ ਮੈਂ ਪਿਆਰ ਜਤਾਉਂਦਿਆਂ ਉਸ ਮੁੰਡੇ ਨੂੰ ਪੁੱਛਿਆ ਜੀ ਬੰਟੀ ਮੈਨੂੰ ਬੰਟੀ ਕਹਿੰਦੇ ਨੇ

ਸਹੀ ਉੱਤਰ: "ਕਿਉਂ ਬਈ ਕਾਕਾ, ਕੀ ਨਾਂ ਹੈ ਤੇਰਾ?" ਮੈਂ ਪਿਆਰ ਜਤਾਉਂਦਿਆਂ ਉਸ ਮੁੰਡੇ ਨੂੰ ਪੁੱਛਿਆ। "ਜੀ ਬੰਟੀ, ਮੈਨੂੰ 'ਬੰਟੀ' ਕਹਿੰਦੇ ਨੇ।"

15. ਮੇਰੀ ਭਾਣਜੀ ਦੇ ਘਰ ਵੀ ਖੁਸ਼ੀ ਖੇਡੇਗੀ ਕਦੇ ਅਸੀਂ ਵੀ ਬਾਬਾ ਬੁੱਢਾ ਜੀ ਦੇ ਗੁਰਦੁਆਰੇ ਸੁੱਖਣਾ ਸੁੱਖ ਆਏ ਹਾਂ ਜਾਂਦੀ ਹੋਈ ਮਾਸੀ ਕਹਿ ਗਈ

ਸਹੀ ਉੱਤਰ: "ਮੇਰੀ ਭਾਣਜੀ ਦੇ ਘਰ ਵੀ ਖੁਸ਼ੀ ਖੇਡੇਗੀ ਕਦੇ! ਅਸੀਂ ਵੀ ਬਾਬਾ ਬੁੱਢਾ ਜੀ ਦੇ ਗੁਰਦੁਆਰੇ ਸੁੱਖਣਾ ਸੁੱਖ ਆਏ ਹਾਂ।" ਜਾਂਦੀ ਹੋਈ ਮਾਸੀ ਕਹਿ ਗਈ।

16. ਬਹੁਤ ਅੱਛੇ ਬੇਟਾ ਸਾਰਾ ਸਕੂਲ ਸ਼ੀਸ਼ੇ ਵਾਂਗ ਲਿਸ਼ਕਾ ਦਿਓ

ਸਹੀ ਉੱਤਰ: "ਬਹੁਤ ਅੱਛੇ! ਬੇਟਾ, ਸਾਰਾ ਸਕੂਲ ਸ਼ੀਸ਼ੇ ਵਾਂਗ ਲਿਸ਼ਕਾ ਦਿਓ।"

17. ਖ਼ਬਰਦਾਰ ਜੇ ਮੇਰੀ ਗੇਂਦ ਨੂੰ ਹੱਥ ਲਾਇਆ ਜੀਤੀ ਨੇ ਕੜਕ ਕੇ ਆਖਿਆ

ਸਹੀ ਉੱਤਰ: "ਖ਼ਬਰਦਾਰ ! ਜੇ ਮੇਰੀ ਗੇਂਦ ਨੂੰ ਹੱਥ ਲਾਇਆ। " ਜੀਤੀ ਨੇ ਕੜਕ ਕੇ ਆਖਿਆ।

18. ਤਾਂ ਤੁਸੀਂ ਐਮ ਐਲ ਏ ਦੇ ਪੁੱਤਰ ਹੋ

ਸਹੀ ਉੱਤਰ: "ਤਾਂ ਤੁਸੀਂ ਐੱਮ. ਐੱਲ. ਏ. ਦੇ ਪੁੱਤਰ ਹੋ।"

19. ਮਾਸਟਰ ਜੀ ਨੇ ਕਿਹਾ ਆਪਣੀ ਮਾਂ ਦੀ ਸੇਵਾ ਕਰੋ ਉਸ ਦੇ ਵਿਹੜੇ ਦੀ ਰੌਣਕ ਬਣੋ ਮਾਵਾਂ ਨੇ ਸਦਾ ਨਹੀਂ ਰਹਿਣਾ

ਸਹੀ ਉੱਤਰ: ਮਾਸਟਰ ਜੀ ਨੇ ਕਿਹਾ, "ਆਪਣੀ ਮਾਂ ਦੀ ਸੇਵਾ ਕਰੋ, ਉਸ ਦੇ ਵਿਹੜੇ ਦੀ ਰੌਣਕ ਬਣੋ, ਮਾਵਾਂ ਨੇ ਸਦਾ ਨਹੀਂ ਰਹਿਣਾ।"

20. ਹਾਏ ਕਿੰਨੇ ਸੋਹਣੇ ਫੁੱਲ ਲੱਗੇ ਹਨ ਇੱਕ ਮੁੰਡੇ ਨੇ ਦੂਜੇ ਨੂੰ ਆਖਿਆ

ਸਹੀ ਉੱਤਰ: "ਹਾਏ! ਕਿੰਨੇ ਸੋਹਣੇ ਫੁੱਲ ਲੱਗੇ ਹਨ!" ਇੱਕ ਮੁੰਡੇ ਨੇ ਦੂਜੇ ਨੂੰ ਆਖਿਆ।

ON BREAKING NEWS : ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਦੀ ਆਨ ਸਕ੍ਰੀਨ ਮਾਰਕਿੰਗ ਲਈ ਡੰਮੀ ਸੀਟਾਂ ਨਾਲ ਟ੍ਰੇਨਿੰਗ

 


ON SCREEN MARKING OF ANSWER SHEETS : ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਦੀ ਆਨ ਸਕ੍ਰੀਨ ਮਾਰਕਿੰਗ ਲਈ ਡੰਮੀ ਸੀਟਾਂ ਨਾਲ ਟ੍ਰੇਨਿੰਗ 

ਚੰਡੀਗੜ੍ਹ 10 ਮਾਰਚ 2026 ( ਜਾਬਸ ਆਫ ਟੁਡੇ) : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਮਾਰਚ 2026 ਦੀਆਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਮੁਲਾਂਕਣ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਹੈ। ਬੋਰਡ ਵੱਲੋਂ ਸੋਸ਼ਲ ਸਾਇੰਸ (ਸਮਾਜਿਕ ਸਿੱਖਿਆ) ਵਿਸ਼ੇ ਦੀਆਂ ਉੱਤਰ-ਪੱਤਰੀਆਂ ਦੀ ਚੈਕਿੰਗ ਲਈ 'ਆਨ-ਸਕਰੀਨ ਮਾਰਕਿੰਗ' (On-Screen Marking) ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ।



ਮੁੱਖ ਨੁਕਤੇ:

  • ਡਿਜੀਟਲ ਚੈਕਿੰਗ: ਅਧਿਆਪਕਾਂ ਨੂੰ ਉਹਨਾਂ ਦੇ ਰਜਿਸਟਰਡ ਮੋਬਾਈਲ ਨੰਬਰ ਅਤੇ ਈ-ਮੇਲ 'ਤੇ ਲਾਗਇਨ ਆਈ.ਡੀ. ਅਤੇ ਪਾਸਵਰਡ ਭੇਜੇ ਜਾ ਰਹੇ ਹਨ।

  • ਡੰਮੀ ਸ਼ੀਟਾਂ ਨਾਲ ਟ੍ਰੇਨਿੰਗ: 11 ਮਾਰਚ 2026 ਨੂੰ ਅਧਿਆਪਕਾਂ ਦੇ ਖਾਤੇ ਵਿੱਚ 5-5 ਡੰਮੀ ਉੱਤਰ-ਪੱਤਰੀਆਂ ਅਪਲੋਡ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਸ਼ਾਮ 4 ਵਜੇ ਤੱਕ ਮਾਰਕ ਕਰਨਾ ਲਾਜ਼ਮੀ ਹੋਵੇਗਾ।

  • ਗਾਈਡ ਵੀਡੀਓ: ਪ੍ਰਕਿਰਿਆ ਨੂੰ ਸਮਝਣ ਲਈ ਅਧਿਆਪਕਾਂ ਨੂੰ ਇੱਕ PPT ਅਤੇ ਗਾਈਡ ਵੀਡੀਓ ਦਾ ਲਿੰਕ ਵੀ ਭੇਜਿਆ ਗਿਆ ਹੈ।

  • ਸ਼ੰਕਾ ਨਿਵਾਰਨ ਸੈਸ਼ਨ: ਜਿਹੜੇ ਅਧਿਆਪਕ ਡੰਮੀ ਸ਼ੀਟਾਂ ਦੀ ਮਾਰਕਿੰਗ ਪੂਰੀ ਕਰ ਲੈਣਗੇ, ਉਹਨਾਂ ਲਈ 12 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਨਲਾਈਨ 'ਡਾਊਟ ਕਲੀਅਰ' ਸੈਸ਼ਨ ਰੱਖਿਆ ਗਿਆ ਹੈ, ਜਿੱਥੇ ਤਕਨੀਕੀ ਟੀਮ ਮਾਰਕਿੰਗ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਕਰੇਗੀ।


💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends