PSEB CLASS 12 POLITICAL SCIENCE SOLVED QUESTION PAPER MARCH 2026

Political Science Question Paper
SS 2326 031/C

ਸਲਾਨਾ ਪ੍ਰੀਖਿਆ ਪ੍ਰਣਾਲੀ

POLITICAL SCIENCE

(Punjabi, Hindi and English Versions)

Time Allowed : 3 Hours Maximum Marks : 80

(Punjabi Version)

ਨੋਟ:
  1. ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ ਵਾਲੇ ਖਾਨੇ ਵਿਚ ਵਿਸ਼ਾ-ਕੋਡ/ਪੇਪਰ-ਕੋਡ 031 ਜ਼ਰੂਰ ਦਰਜ ਕਰੋ।
  2. ਉੱਤਰ-ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿਚ ਟਾਈਟਲ ਸਹਿਤ 28 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ।
  3. ਉੱਤਰ-ਪੱਤਰੀ ਵਿਚ ਖਾਲੀ ਪੰਨਾ/ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨ/ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ।
  4. ਸਾਰੇ ਪ੍ਰਸ਼ਨ ਲਾਜ਼ਮੀ ਹਨ।
  5. ਪ੍ਰਸ਼ਨ-ਪੱਤਰ ਪੰਜ ਭਾਗਾਂ ੳ, ਅ, ੲ, ਸ ਅਤੇ ਹ ਵਿੱਚ ਵੰਡਿਆ ਗਿਆ ਹੈ।
  6. ਭਾਗ-ੳ ਵਿੱਚ ਪ੍ਰਸ਼ਨ ਨੰ: 1 ਹੈ, ਜਿਸ ਵਿੱਚ ਬਹੁ-ਵਿਕਲਪੀ ਕਿਸਮ ਦੇ 10 (i ਤੋਂ x) ਪ੍ਰਸ਼ਨ ਹਨ। ਹਰੇਕ ਪ੍ਰਸ਼ਨ ਦਾ 1 ਅੰਕ ਹੈ।
  7. ਭਾਗ-ਅ ਵਿੱਚ ਪ੍ਰਸ਼ਨ ਨੰ: 2 ਹੈ, ਜਿਸ ਵਿੱਚ 10 ਆਬਜੈਕਟਿਵ ਕਿਸਮ ਦੇ ਪ੍ਰਸ਼ਨ ਹਨ। ਹਰੇਕ ਪ੍ਰਸ਼ਨ ਦੇ 1 ਅੰਕ ਹਨ। ਪ੍ਰਸ਼ਨ ਦਾ ਉੱਤਰ 01 ਤੋਂ 15 ਸ਼ਬਦਾਂ ਵਿੱਚ ਦਿੱਤਾ ਜਾਵੇ।
  8. ਭਾਗ-ੲ ਵਿੱਚ ਪ੍ਰਸ਼ਨ ਨੰ: 3 ਹੈ, ਜਿਸ ਵਿੱਚ 2 ਸਰੋਤ/ਕੇਸ ਅਧਾਰਤ (A) ਅਤੇ (B) ਪ੍ਰਸ਼ਨ ਹਨ, ਜਿਸਦੇ 6 ਉਪ-ਭਾਗ ਹਨ। ਹਰੇਕ ਪ੍ਰਸ਼ਨ 1 ਅੰਕਾਂ ਦਾ ਹੈ।
  9. ਭਾਗ-ਸ ਵਿੱਚ ਪ੍ਰਸ਼ਨ ਨੰ: 4 ਹੈ, ਜਿਸ ਵਿੱਚ 9 ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹਨ। ਇਹਨਾਂ ਵਿੱਚੋਂ 6 ਪ੍ਰਸ਼ਨ ਹੱਲ ਕਰਨੇ ਜ਼ਰੂਰੀ ਹਨ। ਹਰੇਕ ਪ੍ਰਸ਼ਨ ਦੇ 4 ਅੰਕ ਹਨ। ਪ੍ਰਸ਼ਨ ਦਾ ਉੱਤਰ 60 ਤੋਂ 75 ਸ਼ਬਦਾਂ ਵਿੱਚ ਦਿੱਤਾ ਜਾਵੇ।
  10. ਭਾਗ-ਹ ਵਿੱਚ ਪ੍ਰਸ਼ਨ ਨੰ: 5 ਹੈ, ਜਿਸ ਵਿੱਚ 3 ਲੰਬੇ ਉੱਤਰ ਵਾਲੇ ਅੰਦਰੂਨੀ ਚੋਣ ਵਾਲੇ ਪ੍ਰਸ਼ਨ ਹਨ। ਹਰੇਕ ਪ੍ਰਸ਼ਨ ਦੇ 8 ਅੰਕ ਹਨ। ਪ੍ਰਸ਼ਨ ਦਾ ਉੱਤਰ 125 ਤੋਂ 150 ਸ਼ਬਦਾਂ ਵਿੱਚ ਦਿੱਤਾ ਜਾਵੇ।
  11. ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਪ੍ਰਸ਼ਨ ਅੰਗਰੇਜ਼ੀ ਭਾਸ਼ਾ ਦੇ ਪ੍ਰਸ਼ਨਾਂ ਦੇ ਅਨੁਵਾਦ ਹਨ। ਇਸ ਲਈ ਕਿਸੇ ਭਰਮ ਦੀ ਸਥਿਤੀ ਵਿਚ ਅੰਗਰੇਜ਼ੀ ਭਾਸ਼ਾ ਦੇ ਪ੍ਰਸ਼ਨਾਂ ਨੂੰ ਹੀ ਸਹੀ ਮੰਨਿਆ ਜਾਵੇਗਾ।
ਭਾਗ - ੳ
1. ਸਾਰੇ ਪ੍ਰਸ਼ਨ ਜ਼ਰੂਰੀ ਹਨ । ਹਰੇਕ ਪ੍ਰਸ਼ਨ ਇੱਕ ਅੰਕ ਦਾ ਹੈ । 10x1=10
(i) ਤਾਸ਼ਕੰਦ ਸਮਝੌਤਾ ਭਾਰਤ-ਪਾਕਿਸਤਾਨ ਵਿਚਕਾਰ ਕਿਸ ਦੇਸ਼ ਨੇ ਕਰਵਾਇਆ ਸੀ ?
  • (ੳ) ਬ੍ਰਿਟੇਨ (UK)
  • (ਅ) ਅਮਰੀਕਾ (USA)
  • (ੲ) ਰੂਸ (USSR)
  • (ਸ) ਫਰਾਂਸ
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: (ੲ) ਰੂਸ (USSR)
(ii) ਤੁਲਨਾਤਮਕ ਰਾਜਨੀਤੀ ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ ?
  • (ੳ) ਪਲੈਟੋ
  • (ਅ) ਮੈਕਿਆਵਲੀ
  • (ੲ) ਰੂਸੋ
  • (ਸ) ਅਰਸਤੂ
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: (ਸ) ਅਰਸਤੂ
(iii) ਹੇਠ ਲਿਖੇ ਕਥਨਾਂ 'ਤੇ ਵਿਚਾਰ ਕਰੋ ਅਤੇ ਉੱਤਰ ਦਿਓ।
(X) ਕਾਰਜਪਾਲਿਕਾ ਰਾਜਨੀਤਿਕ ਪ੍ਰਣਾਲੀ ਦਾ ਰਸਮੀ ਢਾਂਚਾ ਹੈ।
(Y) ਡੇਵਿਡ ਈਸਟਨ ਰਾਜਨੀਤਿਕ ਪ੍ਰਣਾਲੀ ਦਾ ਜਨਮਦਾਤਾ ਹੈ।
  • (ੳ) (X) ਅਤੇ (Y) ਦੋਵੇਂ ਸਹੀ ਹਨ।
  • (ਅ) (X) ਅਤੇ (Y) ਦੋਵੇਂ ਗ਼ਲਤ ਹਨ।
  • (ੲ) (X) ਸਹੀ ਹੈ ਅਤੇ (Y) ਗ਼ਲਤ ਹੈ।
  • (ਸ) (X) ਗ਼ਲਤ ਹੈ ਅਤੇ (Y) ਸਹੀ ਹੈ।
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: (ੳ) (X) ਅਤੇ (Y) ਦੋਵੇਂ ਸਹੀ ਹਨ।
(iv) ਹੇਠ ਲਿਖਿਆਂ ਵਿੱਚੋਂ ਸਹੀ ਕਥਨ ਦੀ ਪਹਿਚਾਣ ਕਰੋ :
  • (ੳ) ਭਾਰਤ ਵਿੱਚ ਮਤ ਅਧਿਕਾਰ ਪ੍ਰਾਪਤ ਕਰਨ ਲਈ ਘੱਟੋ-ਘੱਟ ਉਮਰ 21 ਸਾਲ ਹੈ।
  • (ਅ) ਭਾਰਤ ਦੇ ਰਾਸ਼ਟਰਪਤੀ ਦੀ ਚੋਣ ਪ੍ਰਤੱਖ ਚੋਣ ਵਿਧੀ ਰਾਹੀਂ ਹੁੰਦੀ ਹੈ।
  • (ੲ) ਭਾਰਤੀ ਸੰਵਿਧਾਨ ਦੀ ਧਾਰਾ 326 ਅਨੁਸਾਰ ਬਾਲਗ ਮੱਤ ਅਧਿਕਾਰ ਦੀ ਵਿਵਸਥਾ ਕੀਤੀ ਗਈ ਹੈ।
  • (ਸ) ਭਾਰਤ ਦੇ ਉਪ-ਰਾਸ਼ਟਰਪਤੀ ਦੀ ਚੋਣ ਪ੍ਰਤੱਖ ਚੋਣ ਵਿਧੀ ਰਾਹੀਂ ਹੁੰਦੀ ਹੈ।
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: (ੲ) ਭਾਰਤੀ ਸੰਵਿਧਾਨ ਦੀ ਧਾਰਾ 326 ਅਨੁਸਾਰ ਬਾਲਗ ਮੱਤ ਅਧਿਕਾਰ ਦੀ ਵਿਵਸਥਾ ਕੀਤੀ ਗਈ ਹੈ।
(v) ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਗ਼ਲਤ ਹੈ ?
ਵਿਚਾਰਧਾਰਾਸਮਰਥਕ
(ੳ) ਪਰੰਪਰਾਵਾਦੀ ਉਦਾਰਵਾਦਟੀ. ਐੱਚ. ਗਰੀਨ
(ਅ) ਆਧੁਨਿਕ ਉਦਾਰਵਾਦਲਾਸਕੀ
(ੲ) ਨਵ-ਉਦਾਰਵਾਦਰੌਬਰਟ ਨੋਜ਼ਿਕ
(ਸ) ਪਰੰਪਰਾਵਾਦੀ ਉਦਾਰਵਾਦਜੌਹਨ ਲਾਕ
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: (ੳ) ਪਰੰਪਰਾਵਾਦੀ ਉਦਾਰਵਾਦ - ਟੀ. ਐੱਚ. ਗਰੀਨ
(vi) ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਕਦੋਂ ਹੋਇਆ ਸੀ ?
  • (ੳ) 14 ਅਪ੍ਰੈਲ 1891
  • (ਅ) 14 ਅਪ੍ਰੈਲ 1889
  • (ੲ) 14 ਅਪ੍ਰੈਲ 1899
  • (ਸ) 14 ਅਪ੍ਰੈਲ 1898
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: (ੳ) 14 ਅਪ੍ਰੈਲ 1891
(vii) ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਅਤੇ ਉੱਤਰ ਦਿਓ :
(1) ਭਾਰਤ ਵਿੱਚ ਸਥਾਨਕ ਸਵੈ ਸ਼ਾਸਨ ਦੇ ਪਿਤਾਮਾ(i) ਨਗੌਰ (ਰਾਜਸਥਾਨ)
(2) ਮੌਜੂਦਾ ਪੰਚਾਇਤੀ ਪ੍ਰਬੰਧ ਦੇ ਨਿਰਮਾਤਾ(ii) 1951-56
(3) ਭਾਰਤ ਵਿੱਚ ਪਹਿਲੀ ਪੰਚਾਇਤ(iii) ਲਾਰਡ ਰਿਪਨ
(4) ਭਾਰਤ ਵਿੱਚ ਪਹਿਲੀ ਪੰਜ-ਸਾਲਾ ਯੋਜਨਾ(iv) ਬਲਵੰਤ ਰਾਏ ਮਹਿਤਾ
(1) (2) (3) (4)
  • (ੳ) (iv) (iii) (i) (ii)
  • (ਅ) (ii) (i) (iv) (iii)
  • (ੲ) (iii) (iv) (i) (ii)
  • (ਸ) (i) (ii) (iii) (iv)
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: (ੲ) (iii) (iv) (i) (ii)
(viii) ਕਿਸੇ ਵਿਅਕਤੀ ਨੂੰ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ ਜੇਕਰ ਉਹ ਸੰਸਦ ਦਾ ਮੈਂਬਰ ਨਹੀਂ ਹੈ ?
  • (ੳ) ਤਿੰਨ ਮਹੀਨੇ
  • (ਅ) ਛੇ ਮਹੀਨੇ
  • (ੲ) ਇੱਕ ਸਾਲ
  • (ਸ) ਪੰਜ ਸਾਲ
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: (ਅ) ਛੇ ਮਹੀਨੇ
(ix) ਭਾਰਤ ਵਿੱਚ 1989 ਤੋਂ ਪਹਿਲਾਂ ਵੋਟ ਪਾਉਣ ਦੀ ਉਮਰ ਕਿੰਨੀ ਸੀ ?
  • (ੳ) 21 ਸਾਲ
  • (ਅ) 18 ਸਾਲ
  • (ੲ) 20 ਸਾਲ
  • (ਸ) 22 ਸਾਲ
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: (ੳ) 21 ਸਾਲ
(x) ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਗ਼ਲਤ ਹੈ :
(ੳ) ਭਾਰਤ ਦੇ ਚੋਣ ਕਮਿਸ਼ਨ ਦੀ ਸਥਾਪਨਾ25 ਜਨਵਰੀ 1950
(ਅ) ਭਾਰਤ ਦੇ ਪਹਿਲੇ ਮੁੱਖ ਚੋਣ ਕਮਿਸ਼ਨਰਸ੍ਰੀ ਸੁਕੁਮਾਰ ਸੇਨ
(ੲ) ਭਾਰਤ ਦਾ ਰਾਸ਼ਟਰੀ ਵੋਟਰ ਦਿਵਸਹਰ ਸਾਲ 26 ਜਨਵਰੀ
(ਸ) ਭਾਰਤੀ ਚੋਣ ਕਮਿਸ਼ਨ ਦੀ ਵਿਵਸਥਾ ਨਾਲ ਸੰਬੰਧਿਤ ਅਨੁਛੇਦ324
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: (ੲ) ਭਾਰਤ ਦਾ ਰਾਸ਼ਟਰੀ ਵੋਟਰ ਦਿਵਸ - ਹਰ ਸਾਲ 26 ਜਨਵਰੀ
ਭਾਗ - ਅ
ਸਾਰੇ ਪ੍ਰਸ਼ਨ ਜ਼ਰੂਰੀ ਹਨ । ਹਰੇਕ ਪ੍ਰਸ਼ਨ ਇੱਕ ਅੰਕ ਦਾ ਹੈ । 10x1=10
(i) 'ਆਂਧਰਾ ਪ੍ਰਦੇਸ਼ ਭਾਸ਼ਾ ਦੇ ਆਧਾਰ 'ਤੇ ਬਣਿਆ ਪਹਿਲਾ ਸੂਬਾ ਹੈ।' (ਠੀਕ ਜਾਂ ਗ਼ਲਤ)
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਠੀਕ
(ii) WHO ਦਾ ਪੂਰਾ ਨਾਮ ਲਿਖੋ।
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਵਿਸ਼ਵ ਸਿਹਤ ਸੰਗਠਨ (World Health Organization)
(iii) ਭਾਰਤ ਨੇ ਪਹਿਲਾ ਪਰਮਾਣੂ ਬੰਬ ਪ੍ਰੀਖਣ ________ ਵਿਖੇ ਕੀਤਾ ਸੀ।
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਪੋਖਰਣ (Pokhran)
(iv) 'ਸਿਵਕ ਕਲਚਰ' (Civic Culture) ਕਿਤਾਬ ਦਾ ਲੇਖਕ ਕੌਣ ਹੈ ?
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਗੈਬਰੀਅਲ ਆਲਮੰਡ ਅਤੇ ਸਿਡਨੀ ਵਰਬਾ (Gabriel Almond and Sidney Verba)
(v) ________ ਦੇਸ਼ ਨੇ ਸਭ ਤੋਂ ਪਹਿਲਾਂ ਵਿਗਿਆਨਿਕ ਢੰਗ ਅਤੇ ਮੈਰਿਟ ਦੇ ਆਧਾਰ 'ਤੇ ਭਰਤੀ ਸ਼ੁਰੂ ਕੀਤੀ ਸੀ।
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਚੀਨ (China)
(vi) ਧਰਮ ਭਾਰਤ ਵਿੱਚ ਵੋਟਿੰਗ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲਾ ਕਾਰਕ ਹੈ। (ਠੀਕ ਜਾਂ ਗ਼ਲਤ)
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਠੀਕ
(vii) ਭਾਰਤੀ ਰਾਸ਼ਟਰੀ ਕਾਂਗਰਸ ਦਾ ਚੋਣ ਨਿਸ਼ਾਨ ________ ਹੈ।
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਹੱਥ ਦਾ ਪੰਜਾ (Hand)
(viii) ਭਾਰਤ ਦੇ ਕਿਸੇ ਇੱਕ ਦਬਾਓ ਸਮੂਹ ਦਾ ਨਾਂ ਲਿਖੋ।
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਭਾਰਤੀ ਕਿਸਾਨ ਯੂਨੀਅਨ (ਜਾਂ ਹੋਰ ਢੁਕਵਾਂ ਉੱਤਰ)
(ix) 73ਵੀਂ ਸੰਵਿਧਾਨਕ ਸੋਧ ਦੁਆਰਾ ਭਾਰਤੀ ਸੰਵਿਧਾਨ ਵਿੱਚ ਕਿਹੜਾ ਨਵਾਂ ਭਾਗ ਜੋੜਿਆ ਗਿਆ ਸੀ ?
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਭਾਗ 9 (Part IX)
(x) ਪੈਪਸੂ ਨੂੰ ਰਾਜ ਦਾ ਦਰਜਾ ਕਦੋਂ ਦਿੱਤਾ ਗਿਆ ਸੀ ?
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: 15 ਜੁਲਾਈ 1948
ਭਾਗ - ੲ
3. ਸਾਰੇ ਪ੍ਰਸ਼ਨ ਜ਼ਰੂਰੀ ਹਨ ।
(A) ਹੇਠ ਲਿਖੇ ਪੈਰ੍ਹੇ ਨੂੰ ਧਿਆਨ ਨਾਲ ਪੜ੍ਹੋ ਅਤੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਪੈਰ੍ਹੇ ਦੇ ਆਧਾਰ 'ਤੇ ਦਿਓ। 6x1=6
ਸਿੱਖਾਂ ਦੀ ਮੰਗ 'ਤੇ ਪੈਪਸੂ (Patiala and East Punjab States Union) ਨੂੰ ਰਾਜ ਬਣਾ ਦਿੱਤਾ ਗਿਆ। ਇਸ ਵਿੱਚ ਅੱਠ ਰਿਆਸਤਾਂ ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਕਪੂਰਥਲਾ, ਫ਼ਰੀਦਕੋਟ, ਨਾਲਾਗੜ੍ਹ ਅਤੇ ਕਲਸੀਆਂ ਨੂੰ ਸ਼ਾਮਿਲ ਕੀਤਾ ਗਿਆ। ਪਟਿਆਲਾ ਨੂੰ ਪੈਪਸੂ ਦੀ ਰਾਜਧਾਨੀ ਬਣਾਇਆ ਗਿਆ। ਇਸਨੂੰ 15 ਜੁਲਾਈ 1948 ਈਸਵੀ ਨੂੰ ਬਣਾਇਆ ਗਿਆ ਸੀ। ਸ. ਗਿਆਨ ਸਿੰਘ ਰਾੜੇ ਵਾਲਾ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਅਤੇ ਸ੍ਰੀ ਬ੍ਰਿਸ਼ਭਾਨ ਪੈਪਸੂ ਦੇ ਪਹਿਲੇ ਉਪ ਮੁੱਖ ਮੰਤਰੀ ਅਤੇ ਅਖੀਰਲੇ ਮੁੱਖ ਮੰਤਰੀ ਸਨ। ਮੁਢਲੇ ਤੌਰ 'ਤੇ 1948 ਵਿੱਚ ਪੈਪਸੂ ਰਾਜ ਨੂੰ ਅੱਠ ਜ਼ਿਲ੍ਹਿਆਂ ਪਟਿਆਲਾ, ਕਪੂਰਥਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਬਰਨਾਲਾ, ਸੰਗਰੂਰ, ਕੋਹਿਸਤਾਨ, ਮਹਿੰਦਰਗੜ੍ਹ ਵਿੱਚ ਵੰਡਿਆ ਗਿਆ ਸੀ। ਪੈਪਸੂ ਇੱਕ ਸਿੱਖ ਬਹੁ-ਗਿਣਤੀ ਵਾਲਾ ਇਲਾਕਾ ਸੀ। ਪੈਪਸੂ ਵਿੱਚ ਵਾਰ-ਵਾਰ ਰਾਸ਼ਟਰਪਤੀ ਰਾਜ ਲਾਗੂ ਕਰਕੇ ਸਰਕਾਰ ਨੂੰ ਖ਼ਤਮ ਕਰ ਦਿੱਤਾ ਜਾਂਦਾ ਸੀ। ਅੰਤ ਵਿੱਚ 1 ਨਵੰਬਰ 1956 ਨੂੰ ਸਰਕਾਰ ਨੇ ਰਾਜ ਪੁਨਰਗਠਨ ਐਕਟ ਦੀਆਂ ਸਿਫ਼ਾਰਸ਼ਾਂ 'ਤੇ ਪੈਪਸੂ ਨੂੰ ਪੰਜਾਬ ਵਿੱਚ ਸ਼ਾਮਿਲ ਕਰ ਦਿੱਤਾ।
(i) 1 ਨਵੰਬਰ 1956 ਨੂੰ ਪੈਪਸੂ ਦੇ ਮੁੱਖ ਮੰਤਰੀ ਕੌਣ ਸਨ ?
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਸ੍ਰੀ ਬ੍ਰਿਸ਼ਭਾਨ (ਅਖੀਰਲੇ ਮੁੱਖ ਮੰਤਰੀ)
(ii) ਪੈਪਸੂ ਕਦੋਂ ਤੋਂ ਕਦੋਂ ਤੱਕ ਹੋਂਦ ਵਿੱਚ ਰਿਹਾ ?
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: 15 ਜੁਲਾਈ 1948 ਤੋਂ 1 ਨਵੰਬਰ 1956 ਤੱਕ
(iii) ਪੈਪਸੂ ਦਾ ਪੂਰਾ ਨਾਂ ਲਿਖੋ।
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: Patiala and East Punjab States Union
(iv) ਪੈਪਸੂ ਵਿੱਚ ਕਿਹੜੀਆਂ-ਕਿਹੜੀਆਂ ਰਿਆਸਤਾਂ ਨੂੰ ਸ਼ਾਮਿਲ ਕੀਤਾ ਗਿਆ ਸੀ ?
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਕਪੂਰਥਲਾ, ਫ਼ਰੀਦਕੋਟ, ਨਾਲਾਗੜ੍ਹ ਅਤੇ ਕਲਸੀਆਂ
(v) ਪੈਪਸੂ ਦੀ ਰਾਜਧਾਨੀ ਦਾ ਨਾਂ ਦੱਸੋ।
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਪਟਿਆਲਾ
(vi) 15 ਜੁਲਾਈ 1948 ਨੂੰ ਪੈਪਸੂ ਦੇ ਮੁੱਖ ਮੰਤਰੀ ਕੌਣ ਸਨ ?
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਸ. ਗਿਆਨ ਸਿੰਘ ਰਾੜੇਵਾਲਾ
(B) ਹੇਠ ਲਿਖੇ ਕੇਸ ਸਟੱਡੀ ਨੂੰ ਧਿਆਨ ਨਾਲ ਪੜ੍ਹੋ ਅਤੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਪੈਰ੍ਹੇ ਦੇ ਆਧਾਰ 'ਤੇ ਦਿਓ। 6x1=6
ਸ. ਜਗਸੀਰ ਸਿੰਘ ਜੀ ਆਪਣੀ ਬਾਰਵੀਂ ਜਮਾਤ ਦੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀਆਂ ਨੂੰ ਲੋਕਮਤ ਸੰਬੰਧੀ ਜਾਣਕਾਰੀ ਦਿੰਦੇ ਹਨ। ਉਹ ਵਿਦਿਆਰਥੀਆਂ ਨੂੰ ਦੱਸਦੇ ਹਨ ਕਿ ਲੋਕਤੰਤਰ ਵਿੱਚ ਲੋਕਮਤ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਗੁਰਜੀਤ ਸਿੰਘ ਨਾਂ ਦਾ ਵਿਦਿਆਰਥੀ ਕਲਾਸ ਵਿੱਚ ਕਿਤਾਬ ਪੜ੍ਹਦੇ ਹੋਏ ਦੱਸਦਾ ਹੈ ਕਿ ਲੋਕਮਤ ਦਾ ਭਾਵ ਸਮਾਜ ਦੇ ਗੰਭੀਰ ਮੁੱਦਿਆਂ, ਸਮੱਸਿਆਵਾਂ ਅਤੇ ਘਟਨਾਵਾਂ ਪ੍ਰਤੀ ਲੋਕਾਂ ਦੇ ਵਿਚਾਰਾਂ ਅਤੇ ਰਾਇ ਤੋਂ ਹੈ। ਇਹ ਮੁੱਦੇ ਜਾਂ ਸਮੱਸਿਆਵਾਂ ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ, ਵਾਤਾਵਰਨ ਆਦਿ ਕਿਸੇ ਵੀ ਪੱਖ ਨਾਲ ਸੰਬੰਧਿਤ ਹੋ ਸਕਦੇ ਹਨ। ਨੇਹਾ ਜਗਸੀਰ ਸਿੰਘ ਜੀ ਨੂੰ ਪੁੱਛਦੀ ਹੈ ਕਿ ਸ੍ਰੀਮਾਨ ਜੀ ਲੋਕਮਤ ਦਾ ਉਦੇਸ਼ ਕੀ ਹੁੰਦਾ ਹੈ ? ਉਹ ਦੱਸਦੇ ਹਨ ਕਿ ਲੋਕਮਤ ਦਾ ਉਦੇਸ਼ ਜਨਤਕ ਭਲਾਈ ਹੁੰਦਾ ਹੈ। ਲੋਕਮਤ ਦੁਆਰਾ ਜਨਤਕ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ ਅਤੇ ਲੋਕਾਂ ਦੇ ਅਧਿਕਾਰਾਂ ਅਤੇ ਹੱਕਾਂ ਦੀ ਰਾਖੀ ਕੀਤੀ ਜਾਂਦੀ ਹੈ। ਪੁਸ਼ਪਾ ਆਪਣੇ ਅਧਿਆਪਕ ਤੋਂ ਪੁੱਛਦੀ ਹੈ ਕਿ ਲੋਕਮਤ ਦਾ ਨਿਰਮਾਣ ਕਿਹੜੇ-ਕਿਹੜੇ ਸਾਧਨਾਂ ਰਾਹੀਂ ਹੁੰਦਾ ਹੈ ? ਅਧਿਆਪਕ ਦੁਆਰਾ ਦੱਸਿਆ ਜਾਂਦਾ ਹੈ ਕਿ ਲੋਕਮਤ ਦਾ ਨਿਰਮਾਣ ਕਰਨ ਦੇ ਲਈ ਰੇਡੀਓ, ਟੈਲੀਵਿਜ਼ਨ, ਦਬਾਓ ਸਮੂਹ, ਰਾਜਨੀਤਿਕ ਦਲ, ਸਿੱਖਿਆ ਸੰਸਥਾਵਾਂ ਅਤੇ ਪ੍ਰੈੱਸ ਮਹੱਤਵਪੂਰਨ ਸਾਧਨ ਵਜੋਂ ਕੰਮ ਕਰਦੇ ਹਨ। ਗਗਨ ਨਾਂ ਦੇ ਵਿਦਿਆਰਥੀ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਅੱਜ ਦੇ ਯੁੱਗ ਵਿੱਚ ਸੋਸ਼ਲ ਮੀਡੀਆ ਸਾਧਨ ਜਿਵੇਂ ਕਿ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਆਦਿ ਵੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਕਮਲ ਵੱਲੋਂ ਇਹ ਵਿਚਾਰ ਪੇਸ਼ ਕੀਤਾ ਜਾਂਦਾ ਹੈ ਕਿ ਲੋਕਮਤ ਦਾ ਬਹੁਗਿਣਤੀ ਅਤੇ ਕਿਸੇ ਖਾਸ ਸ਼ਖਸੀਅਤ ਦੇ ਵਿਚਾਰਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ ਸਗੋਂ ਇਹ ਤਰਕ ਆਧਾਰਤ, ਲੋਕ ਹਿੱਤਾਂ ਦੀ ਰਾਖੀ, ਆਮ ਸਹਿਮਤੀ ਨਾਲ ਬਣਦਾ ਹੈ। ਅੰਤ ਵਿੱਚ ਰਾਣੀ ਵੱਲੋਂ ਕਿਹਾ ਜਾਂਦਾ ਹੈ ਕਿ ਫਿਰ ਇਹ ਕਹਿ ਲਈਏ ਕਿ ਲੋਕਮਤ ਲੋਕਾਂ ਦੀ ਸੁਤੰਤਰ ਰਾਇ ਹੀ ਹੁੰਦੀ ਹੈ।
(i) ਕਮਲ ਅਨੁਸਾਰ ਲੋਕਮਤ ਦਾ ਆਧਾਰ ਕੀ ਹੁੰਦਾ ਹੈ ?
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਤਰਕ ਆਧਾਰਤ, ਲੋਕ ਹਿੱਤਾਂ ਦੀ ਰਾਖੀ, ਅਤੇ ਆਮ ਸਹਿਮਤੀ।
(ii) ਰਾਣੀ ਅਨੁਸਾਰ ਲੋਕਾਂ ਦੀ ਕਿਹੋ ਜਿਹੀ ਰਾਇ ਹੁੰਦੀ ਹੈ ?
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਸੁਤੰਤਰ ਰਾਇ।
(iii) ਗੁਰਜੀਤ ਅਨੁਸਾਰ ਲੋਕਮਤ ਤੋਂ ਕੀ ਭਾਵ ਹੈ ?
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਸਮਾਜ ਦੇ ਗੰਭੀਰ ਮੁੱਦਿਆਂ, ਸਮੱਸਿਆਵਾਂ ਅਤੇ ਘਟਨਾਵਾਂ ਪ੍ਰਤੀ ਲੋਕਾਂ ਦੇ ਵਿਚਾਰਾਂ ਅਤੇ ਰਾਇ।
(iv) ਜਗਸੀਰ ਸਿੰਘ ਅਨੁਸਾਰ ਲੋਕਮਤ ਦਾ ਮੁੱਖ ਉਦੇਸ਼ ਕੀ ਹੁੰਦਾ ਹੈ ?
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਜਨਤਕ ਭਲਾਈ।
(v) ਕੇਸ ਸਟੱਡੀ ਅਨੁਸਾਰ ਲੋਕਮਤ ਦੇ ਦੋ ਮੁੱਖ ਕੰਮ ਦੱਸੋ।
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਜਨਤਕ ਮੁੱਦਿਆਂ ਨੂੰ ਉਜਾਗਰ ਕਰਨਾ ਅਤੇ ਲੋਕਾਂ ਦੇ ਅਧਿਕਾਰਾਂ ਅਤੇ ਹੱਕਾਂ ਦੀ ਰਾਖੀ ਕਰਨਾ।
(vi) ਕੇਸ ਸਟੱਡੀ ਅਨੁਸਾਰ ਲੋਕਮਤ ਦੇ ਕੋਈ ਚਾਰ ਸਾਧਨ ਦੱਸੋ।
ਉੱਤਰ ਦੇਖਣ ਲਈ ਕਲਿੱਕ ਕਰੋ
ਸਹੀ ਉੱਤਰ: ਰੇਡੀਓ, ਟੈਲੀਵਿਜ਼ਨ, ਦਬਾਓ ਸਮੂਹ, ਰਾਜਨੀਤਿਕ ਦਲ (ਜਾਂ ਸੋਸ਼ਲ ਮੀਡੀਆ ਆਦਿ)।
ਭਾਗ - ਸ
4. ਕੋਈ 6 ਪ੍ਰਸ਼ਨ ਕਰੋ। ਹਰ ਇੱਕ ਦਾ ਉੱਤਰ 60 - 75 ਸ਼ਬਦਾਂ ਵਿੱਚ ਦਿਓ। 6x4=24
  1. ਫੀਡਬੈਕ ਲੂਪ ਵਿਵਸਥਾ ਦਾ ਚਿੱਤਰ ਬਣਾਓ।
  2. ਬਿਊਰੋਕ੍ਰੇਸੀ ਤੋਂ ਤੁਹਾਡਾ ਕੀ ਭਾਵ ਹੈ ?
  3. ਦਬਾਓ ਸਮੂਹ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ।
  4. ਰਾਜਨੀਤਿਕ ਹਿੰਸਾ ਤੋਂ ਤੁਹਾਡਾ ਕੀ ਭਾਵ ਹੈ ?
  5. ਭਾਰਤ ਦੇ ਕੋਈ ਮੁੱਖ ਚਾਰ ਚੋਣ ਸੁਧਾਰ ਦੱਸੋ।
  6. ਆਵਾਸ (Immigration) ਅਤੇ ਪ੍ਰਵਾਸ (migration) ਤੋਂ ਕੀ ਭਾਵ ਹੈ ?
  7. ਪਰੰਪਰਾਵਾਦੀ ਉਦਾਰਵਾਦ ਬਾਰੇ ਨੋਟ ਲਿਖੋ।
  8. ਡਾ. ਭੀਮ ਰਾਓ ਅੰਬੇਦਕਰ ਜੀ ਦੇ ਕੋਈ ਦੋ ਵਿਚਾਰ ਦੱਸੋ।
  9. ਨਗਰ ਪੰਚਾਇਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ ਦੇਖਣ ਲਈ ਕਲਿੱਕ ਕਰੋ
ਇਹਨਾਂ ਪ੍ਰਸ਼ਨਾਂ ਦੇ ਉੱਤਰ ਵਰਣਨਾਤਮਕ (Subjective) ਹਨ ਅਤੇ ਵਿਦਿਆਰਥੀਆਂ ਨੂੰ ਆਪਣੇ ਸ਼ਬਦਾਂ ਵਿੱਚ 60-75 ਸ਼ਬਦਾਂ ਵਿੱਚ ਦੇਣੇ ਹੁੰਦੇ ਹਨ।
ਭਾਗ - ਹ
5. ਨੋਟ : ਸਾਰੇ ਪ੍ਰਸ਼ਨ ਜ਼ਰੂਰੀ ਹਨ। ਹਰ ਇੱਕ ਦਾ ਉੱਤਰ 125 - 150 ਸ਼ਬਦਾਂ ਵਿੱਚ ਦਿਓ। 3x8=24
(i) ਮਾਰਕਸਵਾਦ ਕੀ ਹੈ ? ਮਾਰਕਸਵਾਦ ਦੇ ਪ੍ਰਮੁੱਖ ਸਿਧਾਂਤਾਂ ਦਾ ਵਰਣਨ ਕਰੋ। 3+5
ਜਾਂ
ਰਾਜਨੀਤਿਕ ਸਮਾਜੀਕਰਨ ਤੋਂ ਕੀ ਭਾਵ ਹੈ ? ਇਸਦੇ ਸਾਧਨਾਂ ਦੀ ਪਹਿਚਾਣ ਕਰੋ। 3+5
(ii) ਭਾਰਤੀ ਚੋਣ ਕਮਿਸ਼ਨ ਦੇ ਵੱਖ-ਵੱਖ ਕਾਰਜਾਂ ਦਾ ਵਿਸ਼ਲੇਸ਼ਣ ਕਰੋ। 8
ਜਾਂ
ਮਹਾਤਮਾ ਗਾਂਧੀ ਜੀ ਦੇ ਅਹਿੰਸਾ, ਸਵਦੇਸ਼ੀ, ਸੱਤਿਆਗ੍ਰਹਿ, ਹਿਜਰਤ ਸੰਬੰਧੀ ਵਿਚਾਰਾਂ ਦਾ ਵਿਸ਼ਲੇਸ਼ਣ ਕਰੋ। 2+2+2+2
(iii) ਭਾਰਤ-ਪਾਕਿਸਤਾਨ ਸੰਬੰਧਾਂ 'ਤੇ ਚਰਚਾ ਕਰੋ। 8
ਜਾਂ
ਸੰਯੁਕਤ ਰਾਸ਼ਟਰ ਕੀ ਹੈ ? ਇਸਦੇ ਅੰਗਾਂ ਦਾ ਮੁਲਾਂਕਣ ਕਰੋ। 3+5
ਉੱਤਰ ਦੇਖਣ ਲਈ ਕਲਿੱਕ ਕਰੋ
ਇਹਨਾਂ ਪ੍ਰਸ਼ਨਾਂ ਦੇ ਉੱਤਰ ਵਿਸਥਾਰਪੂਰਵਕ (Long essay type) ਹਨ ਅਤੇ 125-150 ਸ਼ਬਦਾਂ ਵਿੱਚ ਲਿਖਣੇ ਹੁੰਦੇ ਹਨ।
Share post to friends:

💐🌿Follow us for latest updates 👇👇👇

Featured post

PSTET 2026 Result (out soon) Download Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends