ਮਿਊਕਰਮਾਈਕੋਸਿਸ ਦੇ ਮਾਮਲਿਆਂ ਵਿੱਚ ਸ਼ੂਗਰ ਰੋਗ ਜੋਖਮ ਦਾ ਵੱਡਾ ਕਾਰਕ: ਬਲਬੀਰ ਸਿੱਧੂ

 ਮਿਊਕਰਮਾਈਕੋਸਿਸ ਦੇ ਮਾਮਲਿਆਂ ਵਿੱਚ ਸ਼ੂਗਰ ਰੋਗ ਜੋਖਮ ਦਾ ਵੱਡਾ ਕਾਰਕ: ਬਲਬੀਰ ਸਿੱਧੂ


ਚੰਡੀਗੜ੍ਹ, 2 ਜੂਨ:


ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਿਊਕਰਮਾਈਕੋਸਿਸ (ਬਲੈਕ ਫੰਗਸ) ਤੋਂ ਪੀੜਤ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਉਸੇ ਭਾਵਨਾ ਨਾਲ ਵਚਨਬੱਧ ਹੈ ਜਿਸ ਤਰ੍ਹਾਂ ਸੂਬਾ ਸਰਕਾਰ ਵੱਲੋਂ ਕੋਵਿਡ ਦੀ ਰੋਕਥਾਮ ਲਈ ਲੜਾਈ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਮਾਹਿਰਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਮਿਊਕਰਮਾਈਕੋਸਿਸ ਦੇ ਕੇਸਾਂ ਵਿਚ ਸ਼ੂਗਰ ਰੋਗ ਜੋਖਮ ਦਾ ਇੱਕ ਵੱਡਾ ਕਾਰਕ ਹੈ।

ਸ. ਸਿੱਧੂ ਨੇ ਦੱਸਿਆ ਕਿ ਰਾਜ ਵਿੱਚ ਹੁਣ ਤੱਕ ਮਿਊਕਰਮਾਈਕੋਸਿਸ ਦੇ 300 ਕੇਸ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿੱਚੋਂ 259 ਕੇਸ ਪੰਜਾਬ ਅਤੇ 41 ਕੇਸ ਦੂਜੇ ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਅੱਗੇ ਦੱਸਿਆ ਕਿ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚ 23 ਮਰੀਜ਼ ਠੀਕ ਹੋ ਗਏ ਹਨ ਅਤੇ 234 ਮਰੀਜ਼ ਇਲਾਜ ਅਧੀਨ ਹਨ, ਹਾਲਾਂਕਿ ਬਿਮਾਰੀ ਦੇ ਦੌਰਾਨ ਮਿਊਕਰਮਾਈਕੋਸਿਸ ਦੇ 43 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਮਿਊਕਰਮਾਈਕੋਸਿਸ ਦੇ 25 ਫੀਸਦੀ ਕੇਸ 18-45 ਉਮਰ ਵਰਗ, 38 ਫੀਸਦੀ ਕੇਸ 45-60 ਉਮਰ ਵਰਗ ਅਤੇ 36 ਫੀਸਦੀ ਕੇਸ 60 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਵਿਅਕਤੀਆਂ ਵਿੱਚ ਰਿਪੋਰਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਿਊਕਰਮਾਈਕੋਸਿਸ ਦੇ ਤਕਰੀਬਨ 80 ਫੀਸਦੀ ਕੇਸ ਕੋਵਿਡ ਦੇ ਹਨ ਅਤੇ ਮਿਊਕਰਮਾਈਕੋਸਿਸ ਦੇ 87 ਫੀਸਦੀ ਕੇਸਾਂ ਵਿੱਚ ਸ਼ੂਗਰ ਦੀ ਬਿਮਾਰੀ ਜੋਖਮ ਦੇ ਵੱਡੇ ਕਾਰਕ ਵਜੋਂ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ 32 ਫੀਸਦੀ ਕੇਸਾਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲੇ 43 ਮਰੀਜ਼ਾਂ ਵਿਚੋਂ 88 ਫ਼ੀਸਦ ਕੋਵਿਡ ਤੋਂ ਪੀੜਤ ਸਨ, 86 ਫ਼ੀਸਦ ਮਰੀਜ਼ਾਂ ਨੇ ਪਹਿਰਾਂ ਸਟਿਰੌਆਇਡ ਦੀ ਵਰਤੋਂ ਕੀਤੀ ਸੀ, 80 ਫ਼ੀਸਦ ਮਰੀਜ਼ ਸ਼ੂਗਰ ਦੇ ਮਰੀਜ਼ ਸਨ।

ਸ. ਸਿੱਧੂ ਨੇ ਉਨ੍ਹਾਂ ਮਰੀਜ਼ਾਂ ਨੂੰ ਅਪੀਲ ਕੀਤੀ ਜਿਨ੍ਹਾਂ ਦਾ ਟੈਸਟ ਕੋਵਿਡ ਪਾਜ਼ੇਟਿਵ ਆਇਆ ਹੈ ਜਾਂ ਜਿਹੜੇ ਹਾਲ ਹੀ ਵਿੱਚ ਕੋਵਿਡ ਤੋਂ ਪੀੜਤ ਰਹੇ ਹਨ ਅਤੇ ਜਿਨ੍ਹਾਂ ਨੂੰ ਸ਼ੂਗਰ ਵੀ ਹੈ, ਉਨ੍ਹਾਂ ਨੂੰ ਸਟਿਰੌਆਇਡ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਡਾਕਟਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ ਜੇਕਰ ਉਨ੍ਹਾਂ ਨੂੰ ਨੱਕ ਬੰਦ, ਨੱਕ ਵਿੱਚੋਂ ਕਾਲੇ ਰੰਗ ਦਾ ਡਿਸਚਾਰਜ ਜਾਂ ਮੂੰਹ ਦੇ ਅੰਦਰ ਰੰਗ ਬਦਲਦਾ ਮਹਿਸੂਸ ਹੁੰਦਾ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ।

ਸਿਹਤ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਉਠਾਈ ਮੰਗ ਦੇ ਵਿਰੁੱਧ ਇੰਜੈਕਸ਼ਨ ਐਮਫੋਟੇਟਰਿਸਨ ਦੀ ਬਹੁਤ ਘੱਟ ਮਾਤਰਾ ਵਿੱਚ ਸਪਲਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਹਰ ਕਮੇਟੀ ਨੇ ਵਿਕਲਪਕ ਦਵਾਈਆਂ ਪੋਸਾਕੋਨਾਜ਼ੋਲ ਅਤੇ ਇਟਰਾਕੋਨਜ਼ੋਲ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ ਜੋ ਸੂਬਾ ਸਰਕਾਰ ਵੱਲੋਂ ਖਰੀਦ ਕੇ ਮਿਊਕੋਰਮਾਇਕੋਸਿਸ ਕੇਸਾਂ ਦੇ ਪ੍ਰਬੰਧਨ ਲਈ ਹਸਪਤਾਲਾਂ ਨੂੰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਮਹਾਂਮਾਰੀ ਰੋਗ ਐਕਟ ਤਹਿਤ ਮਿਊਕਰਮਾਈਕੋਸਿਸ ਨੂੰ ਨੋਟੀਫਾਈ ਕੀਤਾ ਜਾ ਚੁੱਕਾ ਹੈ।

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends