ਸਿੱਖਿਆ ਵਿਭਾਗ ਪੰਜਾਬ ਵੱਲੋਂ 8.9.2020 ਅਤੇ 20.4.2021 ਨੂੰ ਜਾਰੀ ਪੱਤਰ ਰਾਹੀਂ ਨਿਰਦੇਸ਼ ਦਿੱਤੇ
ਸਨ ਕਿ ਵਿਦਿਆਰਥੀਆਂ ਦੇ ਦਾਖਲੇ ਸਮੇਂ ਸਕੂਲ ਛੱਡਣ ਦੇ ਸਰਟੀਫਿਕੇਟ ਦੀ ਕੋਈ ਜ਼ਰੂਰਤ ਨਹੀਂ ਹੈ।ਉਪਰੋਕਤ ਦੋਵੇਂ ਪੱਤਰਾਂ ਦੇ ਨਿਰਦੇਸ਼ਾਂ ਉੱਪਰ ਮਾਨਯੋਗ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ।
Federation of Private schools and association ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ
( ਐਲੀਮੈਂਟਰੀ) ਨੂੰ ਲਿਖਿਆ ਗਿਆ ਹੈ ਕਿ ਕੋਰਟ ਦੇ ਹੁਕਮਾਂ ਦੀ ਲੋਅ ਵਿਚ ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਨਿਰਦੇਸ਼ ਦੇਵੋ
ਤਾਂ ਜੋ ਉਹ ਕਿਸੇ ਵੀ ਵਿਦਿਆਰਥੀ ਨੂੰ ਬਿਨਾਂ ਸਰਟੀਫਿਕੇਟ ਦੇ ਦਾਖਲ ਨਾ ਕਰਨ।
ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਸਕੂਲਾਂ ਵਿਚ ਦਾਖਲਾ ਲਿਆ ਹੈ ਅਤੇ ਉਹਨਾਂ ਨੇ
ਸਕੂਲ ਛੱਡਣ ਦਾ ਸਰਟੀਫਿਕੇਟ ਜਮਾਂ ਨਹੀਂ ਕਰਵਾਇਆ, ਉਹਨਾਂ ਨੂੰ ਸਰਟੀਫਿਕੇਟ ਪ੍ਰਾਪਤ ਕਰਨ ਲਈ
ਕਿਹਾ ਜਾਵੇ ਤਾਂ ਜੋ ਜਿਹੜੇ ਸਕੂਲਾਂ ਨੇ ਮਾਨਯੋਗ ਕੋਰਟ ਦੇ ਹੁਕਮਾਂ ਨੂੰ ਮੰਨਦੇ ਹੋਏ ਮਾਤਾ ਪਿਤਾ ਨੂੰ ਇੱਕ
ਸਾਲ ਫੀਸ ਭਰਨ ਦੇ ਸਮੇਂ ਦੀ ਛੋਟ ਦੇ ਕੇ ਰੱਖੀ ਸੀ, ਉਹ ਮਾਨਯੋਗ ਕੋਰਟ ਦੇ ਹੁਕਮਾਂ ਅਨੁਸਾਰ ਪ੍ਰਾਪਤ
ਕਰ ਲਈ ਜਾਵੇ।