ਸੁਪਰੀਮ ਕੋਰਟ ਦੇ ਆਦੇਸ਼ਾਂ ਅਤੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਗਾਈਡਲਾਈਨਜ਼ ਮੁਤਾਬਕ 12ਵੀਂ ਜਮਾਤ ਦਾ ਨਤੀਜਾ ਬਣਨਾ ਸ਼ੁਰੂ ਹੋ ਚੁੱਕਾ ਹੈ। 31 ਜੁਲਾਈ ਨੂੰ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨ ਹੋਣਾ ਹੈ ਜਿਨ੍ਹਾਂ 'ਚ ਸ਼ਹਿਰ ਦੇ 11 ਹਜ਼ਾਰ ਵਿਦਿਆਰਥੀਆਂ ਦਾ ਭਵਿੱਖ ਅਟਕਿਆ ਹੋਇਆ ਹੈ। ਨਤੀਜਾ 10ਵੀਂ ਤੇ 11ਵੀਂ ਜਮਾਤ ਦੇ ਸਾਲਾਨਾ ਨਤੀਜੇ 'ਚ ਬਿਹਤਰੀਨ ਤਿੰਨ ਵਿਸ਼ਿਆਂ ਨੂੰ ਆਧਾਰ ਬਣਾ ਕੇ ਜਾਰੀ ਕੀਤਾ ਜਾਵੇਗਾ।
Also Read: ਪੰਜਾਬ ਪੁਲਿਸ ਭਰਤੀ ਅਪਡੇਟ 4000 ਤੋਂ ਵਧ ਅਸਾਮੀਆਂ ਤੇ ਭਰਤੀ
ਆਂਗਣਵਾੜੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਜਲਦੀ ਕਰੋ ਅਪਲਾਈ
ਸੀਬੀਐੱਸਈ ਨੇ
ਵਿਦਿਆਰਥੀਆਂ ਦੀ ਜਾਣਕਾਰੀ ਮੁਹੱਈਆ
ਕਰਵਾਉਣ ਲਈ ਸਮਾਂ ਤੈਅ ਕਰ ਦਿੱਤਾ ਹੈ।
ਜਿਸ ਮੁਤਾਬਕ ਸਕੂਲ ਵੱਖ-ਵੱਖ ਜਾਣਕਾਰੀ
ਇਕੱਠੀ ਕਰਨ ਅਤੇ ਸੀਬੀਐੱਸਈ ਨੂੰ
ਮੁਹੱਈਆ ਕਰਵਾਉਣ ਦਾ ਕੰਮ ਕਰਨ 'ਚ
ਲੱਗ ਗਏ ਹਨ।
ਨਤੀਜੇ ਲਈ ਅਧਿਆਪਕਾਂ
ਨੂੰ ਵਿਦਿਆਰਥੀਆਂ ਦੀ ਪਹਿਲੀ ਜਾਣਕਾਰੀ
28 ਜੂਨ ਤਕ ਸੀਬੀਐੱਸਈ ਨੂੰ ਆਨਲਾਈਨ
ਉਪਲੱਬਧ ਕਰਵਾਉਣੀ ਹੈ।
12ਵੀਂ ਦਾ ਨਤੀਜਾ
ਬਣਾਉਣ ਲਈ ਸਕੂਲਾਂ 'ਚ ਪੰਜ ਮੈਂਬਰੀ
ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ
ਵਿਚ ਸਕੂਲ ਪ੍ਰਿੰਸੀਪਲ ਅਤੇ ਦੋ ਸੀਨੀਅਰ
ਲੈਕਚਰਾਰ ਸ਼ਾਮਲ ਹੋ ਰਹੇ ਹਨ।
WE ARE ON TELGRAM,JOIN TELEGRAM GROUP FOR LATEST UPDATES FROM JOBSOFTODAY