ਰੂਪਨਗਰ: ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਖਾਲੀ ਬੈੱਡਾਂ ਦੀ ਜਾਣਕਾਰੀ

  

ਜ਼ਿਲ੍ਹਾ ਪ੍ਰਸ਼ਾਸਨ ਨੇ 19 ਮਈ ਤੱਕ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਖਾਲੀ ਬੈੱਡਾਂ ਦੀ ਜਾਣਕਾਰੀ ਨਸ਼ਰ ਕੀਤੀ  

ਰੂਪਨਗਰ 19 ਮਈ :

ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਕੋਰੋਨਾ ਦੇ ਮਰੀਜ਼ਾਂ ਨੂੰ ਦਾਖਲ ਕਰਵਾਉਣ ਲਈ ਜ਼ਿਲ੍ਹੇ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਹਸਪਤਾਲਾਂ ਵਿਚ ਬੈੱਡਾਂ ਦੀ ਉਪਲਬਧਤਾ ਨਸ਼ਰ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ l 

ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਅੱਜ 19 ਮਈ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਕੋਰੋਨਾ ਮਰੀਜ਼ਾਂ ਨੂੰ ਦਾਖ਼ਲ ਕੀਤੇ ਜਾਣ ਲਈ ਕੁੱਲ ਨਾਮਜ਼ਦ 65 ਬੈੱਡਾਂ ਵਿੱਚੋਂ ਸਾਰੇ 50 ਬੈੱਡ ਭਰੇ ਹੋਏ ਹਨ ਤੇ 15 ਬੈੱਡ ਖਾਲੀ ਹਨl ਇਸੇ ਤਰ੍ਹਾਂ ਸਬ ਡਿਵੀਜ਼ਨਲ ਹਸਪਤਾਲ ਨੰਗਲ ਵਿਖੇ 35 ਬੈੱਡਾਂ ਵਿੱਚੋਂ 18 ਬੈੱਡ ਭਰੇ ਹੋਏ ਹਨ ਜਦਕਿ 17 ਬੈੱਡ ਖਾਲੀ ਹਨl ਇਸੇ ਤਰ੍ਹਾਂ ਬੀਬੀਐਮਬੀ ਹਸਪਤਾਲ ਨੰਗਲ ਵਿੱਚ ਕੁੱਲ 65 ਬੈੱਡਾਂ ਵਿਚੋਂ 20 ਭਰੇ ਹੋਏ ਹਨ ਜਦਕਿ 45 ਬੈੱਡ ਖਾਲੀ ਹਨ ,ਜਦਕਿ ਸਾਂਘਾ ਹਸਪਤਾਲ ਰੋਪਡ਼ ਵਿਖੇ 22 ਬੈੱਡਾਂ ਵਿੱਚੋਂ ਸਾਰੇ 22 ਬੈੱਡ ਭਰੇ ਹੋਏ ਹਨ l ਪਰਮਾਰ ਹਸਪਤਾਲ ਰੋਪਡ਼ ਵਿਖੇ17 ਬੈੱਡਾਂ ਵਿੱਚੋਂ ਸਾਰੇ 17 ਬੈੱਡ ਭਰੇ ਹੋਏ ਹਨ l ਇਸੇ ਤਰ੍ਹਾਂ ਬਲਜਿੰਦਰਾ ਹਸਪਤਾਲ ਰੋਪੜ ਦੇ 18 ਬੈੱਡਾਂ ਵਿੱਚੋਂ 11 ਬੈੱਡ ਭਰੇ ਹੋਏ ਹਨ ਤੇ 7 ਬੈੱਡ ਖਾਲੀ ਹਨ l

ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਗੁਰਦੇਵ ਹਸਪਤਾਲ ਨੂਰਪੁਰ ਬੇਦੀ ਵਿਖੇ 19 ਬੈੱਡਾਂ ਵਿੱਚੋਂ 19 ਬੈੱਡ ਭਰੇ ਹੋਏ ਹਨ l ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ, ਸ੍ਰੀ ਆਨੰਦਪੁਰ ਸਾਹਿਬ ਵਿੱਚ 8 ਬੈੱਡਾਂ ਵਿੱਚੋਂ 5 ਬੈੱਡ ਭਰੇ ਹੋਏ ਹਨ ਤੇ 3 ਬੈੱਡ ਖਾਲੀ ਹਨl

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਵਿੱਚ ਜ਼ਿਲ੍ਹਾ ਰੂਪਨਗਰ ਹਸਪਤਾਲ ਵਿਖੇ ਬਣੇ ਕੋਵਿਡ ਵਾਰਡ ਦੇ ਇੰਚਾਰਜ ਡਾਕਟਰ ਨਾਲ 01881227241 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ l

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends