ਸ਼ੋਅ ਐਂਡ ਟੈੱਲ ਵਿਦਿਆਰਥੀਆਂ ਦੇ ਅੰਗ੍ਰੇਜ਼ੀ ਬੋਲਣ ਦੇ ਹੁਨਰ ਨੂੰ ਦਰਸਾਉਣ ਲਈ ਇਕ ਹੋਰ ਨਿਵੇਕਲਾ ਵਰਚੁਅਲ ਮੁਕਾਬਲਾ

 ਸ਼ੋਅ ਐਂਡ ਟੈੱਲ ਵਿਦਿਆਰਥੀਆਂ ਦੇ ਅੰਗ੍ਰੇਜ਼ੀ ਬੋਲਣ ਦੇ ਹੁਨਰ ਨੂੰ ਦਰਸਾਉਣ ਲਈ ਇਕ ਹੋਰ ਨਿਵੇਕਲਾ ਵਰਚੁਅਲ ਮੁਕਾਬਲਾ

ਫਾਜ਼ਿਲਕਾ, 24 ਮਈ

ਸਿੱਖਿਆ ਵਿਭਾਗ ਵਿਦਿਆਰਥੀਆਂ ਦੇ ਭਾਸ਼ਾ ਹੁਨਰ ਨੂੰ ਦਰਸਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਮੰਤਵ ਲਈ ਬਹੁਤ ਸਾਰੀਆਂ ਨਵੀਨਤਮ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕ੍ਰਮਵਾਰ `ਅੱਜ ਦਾ ਸ਼ਬਦ- ਪੰਜਾਬੀ ਵਿੱਚ` ਅਤੇ `ਵਰਡ ਆਫ ਦਿ ਡੇ - ਅੰਗਰੇਜ਼ੀ ਵਿੱਚ` ਵਿਦਿਆਰਥੀਆਂ ਦੀ ਸ਼ਬਦਾਵਲੀ ਨੂੰ ਵਧਾਉਣ ਅਤੇ ਭਾਸ਼ਾ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਸ਼ੁਰੂ ਕੀਤੇ ਗਏ ਹਨ। ਪਿਛਲੇ ਸਾਲ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਗੱਲਬਾਤ ਕਰਨ ਵਿੱਚ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਸੰਚਾਰ ਦੇ ਹੁਨਰਾਂ ਨੂੰ ਸੁਧਾਰਨ ਲਈ ਸਰਕਾਰੀ ਸਕੂਲਾਂ ਵਿਚ `ਇੰਗਲਿਸ਼ ਬੂਸਟਰ ਕਲੱਬਾਂ` ਦਾ ਗਠਨ ਕੀਤਾ ਗਿਆ ਸੀ।ਇਹ ਜਾਣਕਾਰੀ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ) ਡਾ. ਤ੍ਰਿਲੋਚਨ ਸਿੰਘ ਸਿੱਧੂ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ `ਇੰਗਲਿਸ਼ ਬੂਸਟਰ ਕਲੱਬਜ਼` ਦੀ ਅਗਵਾਈ ਹੇਠ ਪਿਛਲੇ ਇਕ ਸਾਲ ਤੋਂ ਵੱਖ ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ।ਹੁਣ ਇਕ ਹੋਰ ਨਿਵੇਕਲੀ ਗਤੀਵਿਧੀ, `ਸ਼ੋਅ ਐਂਡ ਟੈੱਲ`, ਦੇ ਨਾਮ ਹੇਠ ਸਰਕਾਰੀ ਸਕੂਲਾਂ ਵਿਚ 25 ਮਈ ਤੱਕ ਵਰਚੁਅਲ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਦੇ ਤਹਿਤ 6 ਵੀਂ ਤੋਂ 12 ਵੀਂ ਜਮਾਤ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਬੜੇ ਉਤਸ਼ਾਹ ਅਤੇ ਵਿਸ਼ਵਾਸ ਨਾਲ ਭਾਗ ਲੈ ਰਹੇ ਹਨ। ਉਹ ਆਪਣੀ ਪਸੰਦ ਦੀਆਂ ਆਈਟਮਾਂ ਦੀਆਂ ਵੱਖ ਵੱਖ ਵਿਸ਼ੇਸ਼ਤਾਵਾਂ ਬਾਰੇ ਅੰਗਰੇਜ਼ੀ ਵਿਚ ਦੱਸਦੇ ਹੋਏ ਆਪਣੀ ਵੀਡੀਓ ਬਣਾ ਰਹੇ ਹਨ।

ਸਟੇਟ ਮੀਡੀਆ ਬੁਲਾਰੇ ਸ੍ਰੀ ਪ੍ਰਮੋਦ ਭਾਰਤੀ ਨੇ ਕਿਹਾ, “ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇ ਦਿੱਤੇ ਗਏ ਹਨ - `ਮੇਰਾ ਮਨਪਸੰਦ ਪਹਿਰਾਵਾ, ਮੇਰਾ ਮਨਪਸੰਦ ਖਾਣਾ, ਮੇਰਾ ਪਸੰਦੀਦਾ ਸੀਜ਼ਨ, ਮੇਰਾ ਮਨਪਸੰਦ ਪੌਦਾ, ਮੇਰਾ ਮਨਪਸੰਦ ਇਲੈਕਟ੍ਰਾਨਿਕ ਗੈਜੇਟ, ਇੱਕ ਤੋਹਫ਼ਾ ਜੋ ਤੁਸੀਂ ਹਾਲ ਹੀ ਵਿੱਚ ਪ੍ਰਾਪਤ ਕੀਤਾ ਹੈ, ਇੱਕ ਪਤੰਗ, ਮੇਰਾ ਬੱਚਤ ਬੈਂਕ` ਅਤੇ 9 ਵੀਂ ਤੋਂ 12 ਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਸ਼ੇ ਹਨ - `ਕਿਸੇ ਵਿਅਕਤੀ ਵਿਸ਼ੇਸ਼ ਦੀ ਤਸਵੀਰ, ਇੱਕ ਵਸਤੂ ਜੋ ਮੁੜ ਵਰਤੋਂ ਕੀਤੀ ਜਾ ਸਕਦੀ ਹੈ, ਮੇਰੀ ਮਨਪਸੰਦ ਖੇਡ , ਇਕ ਚੀਜ਼ ਜਾਂ ਇਕ ਵਿਅਕਤੀ ਜਿਸ ਪ੍ਰਤੀ ਤੁਸੀਂ ਧੰਨਵਾਦੀ ਹੋ, ਮੇਰੀ ਮਨਪਸੰਦ ਕੰਫਰਟ ਆਈਟਮ, ਮੇਰੀ ਮਨਪਸੰਦ ਬੋਰਡ ਖੇਡ, ਮੇਰੇ ਦਾਦਾ-ਦਾਦੀ, ਮੇਰੀ ਮਨਪਸੰਦ ਕਿਤਾਬ`। ਤਸਵੀਰ ਤੋਂ ਵੇਖ ਕੇ ਦੱਸਣ ਲਈ 6 ਵੀਂ ਤੋਂ 8 ਵੀਂ ਦੇ ਵਿਦਿਆਰਥੀਆਂ ਲਈ ਇਕ ਮਿੰਟ, 9 ਵੀਂ ਅਤੇ 10 ਵੀਂ ਕਲਾਸ ਲਈ ਇਕ ਤੋਂ ਦੋ ਮਿੰਟ ਅਤੇ 11 ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ ਤੋਂ ਤਿੰਨ ਮਿੰਟ ਤੱਕ ਦਾ ਹੈ।

ਰਾਜ ਦੇ ਰਿਸੋਰਸ ਪਰਸਨ (ਅੰਗ੍ਰੇਜ਼ੀ / ਐੱਸ. ਐੱਸ.) ਚੰਦਰ ਸ਼ੇਖਰ ਨੇ ਕਿਹਾ, "ਮੁਕਾਬਲੇ `ਸ਼ੋਅ ਐਂਡ ਟੋਲ` ਦਾ ਉਦੇਸ਼ ਵਿਦਿਆਰਥੀਆਂ ਵਿਚ ਵਿਸ਼ਵਾਸ ਵਧਾਉਣਾ ਹੈ ਤਾਂ ਜੋ ਉਹ ਭਰੋਸੇ ਨਾਲ ਅੰਗਰੇਜ਼ੀ ਭਾਸ਼ਾ ਵਿਚ ਸਮਝ ਸਕਣ ਅਤੇ ਸੰਚਾਰ ਕਰ ਸਕਣ"। ਉਨ੍ਹਾਂ ਕਿਹਾ, “ਆਪਣੇ ਅਧਿਆਪਕਾਂ ਦੀ ਰਹਿਨੁਮਾਈ ਹੇਠ ਵਿਦਿਆਰਥੀ ਜੋਸ਼ ਨਾਲ ਸੰਚਾਰ ਹੁਨਰ ਨੂੰ ਬਿਹਤਰ ਬਣਾਉਣ ਲਈ ਸ਼ਾਨਦਾਰ ਵੀਡੀਓ ਤਿਆਰ ਕਰ ਰਹੇ ਹਨ।"

ਸਿੱਖਿਆ ਵਿਭਾਗ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਜਿਲ੍ਹਾ ਮੀਡੀਆ ਕੋਆਰਡੀਨੇਟਰ ਗੁਰਛਿੰਦਰ ਪਾਲ ਸਿੰਘ ਨੇ ਕਿਹਾ, “ਵਿਦਿਆਰਥੀਆਂ ਦੇ ਸੰਚਾਰ ਹੁਨਰਾਂ ਨੂੰ ਮਜ਼ਬੂਤ ਕਰਨਾ; ਮਹਾਂਮਾਰੀ ਦੇ ਯੁੱਗ ਵਿਚ ਸਮੇਂ ਦੀ ਲੋੜ ਹੈ, ਇਹ ਪ੍ਰੋਜੈਕਟ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੇ ਦ੍ਰਿਸ਼ਟੀਕੋਣ ਅਤੇ ਕੈਰੀਅਰ ਵਿੱਚ ਮੱਦਦਗਾਰ ਹੋਵੇਗਾ, ਉਹਨਾਂ ਦੇ ਆਤਮ ਵਿਸ਼ਵਾਸ ਨੂੰ ਵਧਾਏਗਾ।"




ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡੀ ਐਮ ਕੁਆਰਡੀਨੇਟਰ ਸ੍ਰੀ ਗੌਤਮ ਗੌੜ੍ਹ (ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ) ਨੇ ਦੱਸਿਆ ਕਿ ਵਿਦਿਆਰਥੀ ਅਤੇ ਅਧਿਆਪਕ ਇਸ ਗਤੀਵਿਧੀ ਵਿੱਚ ਵਧ ਚੜ੍ਹ ਕੇ ਪੂਰੇ ਸ਼ੌਕ ਨਾਲ ਹਿੱਸਾ ਲੈ ਰਹੇ ਹਨ। ਵਿਦਿਆਰਥੀਆਂ ਦਾ ਹੌਸਲਾ ਹੈਰਾਨ ਕਰ ਦੇਣ ਵਾਲਾ ਹੈ।ਸ੍ਰੀ ਗੌੜ੍ਹ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਸਮਾਜਿਕ ਵਿਗਿਆਨ ਪ੍ਰਤੀ ਰੁਚੀ ਨੂੰ ਹੋਰ ਵਧਾਉਣ ਲਈ ਵਿਭਾਗ ਵੱਲੋਂ 26 ਮਈ ਤੋਂ 29 ਮਈ ਤੱਕ ਆਨਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀ ਭਾਗ ਲੈ ਸਕਣਗੇ। ਇਸ ਸਬੰਧੀ ਜਮਾਤਵਾਰ ਵੱਖ-ਵੱਖ ਵਿਸ਼ੇ ਨਿਰਧਾਰਿਤ ਕੀਤੇ ਗਏ ਹਨ। ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਈ ਸਰਟੀਫਿਕੇਟ ਦੇ ਕੇ ਨਵਾਜਿਆ ਜਾਵੇਗਾ।

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends