ਪੰਜਾਬ ਸਰਕਾਰ ਵੱਲੋਂ ਹੈੱਡ ਮਾਸਟਰ ਕਾਡਰ ਵਿੱਚ ਪਦ-ਉਨਤੀ ਲਈ ਪ੍ਰਕਿਰਿਆ ਸ਼ੁਰੂ
ਸੰਗਰੂਰ, 22 ਨਵੰਬਰ 2024
ਪੰਜਾਬ ਸਰਕਾਰ ਵੱਲੋਂ ਮਾਸਟਰ/ਮਿਸਟ੍ਰੈਸ ਕਾਡਰ ਤੋਂ ਹੈੱਡ ਮਾਸਟਰ ਕਾਡਰ ਵਿੱਚ ਪਦ-ਉਨਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕਦਮ ਹਾਈ ਕੋਰਟ ਵਿੱਚ ਦਾਇਰ ਰਿੱਟ ਪਟੀਸ਼ਨ ਨੰਬਰ 28434/2019 (ਹਰਭਜਨ ਸਿੰਘ ਬਨਾਮ ਪੰਜਾਬ ਸਰਕਾਰ) ਦੇ ਹੁਕਮਾਂ ਅਨੁਸਾਰ ਉਠਾਇਆ ਗਿਆ ਹੈ।
ਵਿਭਾਗ ਵੱਲੋਂ ਮਿਤੀ 15-02-2023 ਦੇ ਹੁਕਮਾਂ ਦੇ ਸਨਮੁੱਖ ਮਿਤੀ 29-05-2024 ਨੂੰ ਮਾਸਟਰ/ਮਿਸਟ੍ਰੈਸ ਦੀ ਪ੍ਰੋਵੀਜਨਲ ਸਾਂਝੀ ਸੀਨੀਆਰਤਾ ਸੂਚੀ ਜਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਮਿਤੀ 06-07-2024 ਅਤੇ 05-08-2024 ਦੇ ਨੋਟਿਸ ਰਾਹੀਂ ਫਾਈਨਲ ਸੋਧਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਹੁਣ, ਜਿਹੜੇ ਕਰਮਚਾਰੀ ਮਿਤੀ 31-10-2024 ਤੱਕ ਆਪਣੀ ਪਾਤਰਤਾ ਪੂਰੀ ਕਰ ਲੈਂਦੇ ਹਨ, ਉਹਨਾਂ ਦੀ ਸੀਨੀਅਰਤਾ ਅਨੁਸਾਰ ਪਦ-ਉਨਤੀ ਲਈ ਪਾਤਰਤਾ ਚੈੱਕ ਕੀਤੀ ਜਾਵੇਗੀ।
ਇਸ ਪ੍ਰਕਿਰਿਆ ਲਈ, ਕਰਮਚਾਰੀਆਂ ਨੂੰ ਵਿਭਾਗ ਵੱਲੋਂ ਜਾਰੀ ਕੀਤੇ ਗਏ ਪ੍ਰੋਫਾਰਮੇ ਅਨੁਸਾਰ ਆਪਣੇ ਕੇਸ ਭਰਨੇ ਹਨ। ਇਸ ਤੋਂ ਬਾਅਦ, ਉਹਨਾਂ ਨੂੰ ਆਪਣੇ ਡੀ.ਡੀ.ਓ. ਦੇ ਹਸਤਾਖਰ ਕਰਵਾ ਕੇ, ਨਿੱਜੀ ਤੌਰ 'ਤੇ ਹਾਜ਼ਰ ਹੋ ਕੇ, ਦਿੱਤੇ ਗਏ ਸ਼ਡਿਊਲ ਅਨੁਸਾਰ ਆਪਣੇ ਕੇਸ ਜਮ੍ਹਾਂ ਕਰਵਾਉਣੇ ਹਨ।
ਪਾਤਰਤਾ ਚੈਕ ਕਰਨ ਲਈ ਸਮਾਂ ਸਾਰਣੀ:
ਸ਼੍ਰੇਣੀ | ਸੀਨੀਅਰਤਾ | ਮਿਤੀ | ਸਥਾਨ
ਜਨਰਲ | 31090 ਤੋਂ 40000| 26-11-2024 | ਡੀ.ਐਸ.ਈ.ਆਰ.ਟੀ., ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਫੇਜ਼-8, ਸ.ਅ.ਸ. ਨਗਰ
ਅ. ਜ.| 31090 ਤੋਂ 42000| 26-11-2024 | ਡੀ.ਐਸ.ਈ.ਆਰ.ਟੀ., ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਫੇਜ਼-8, ਸ.ਅ.ਸ. ਨਗਰ