PSEB CLASS 8 SOCIAL SCIENCE GUESS PAPER MARCH 2026 SET 2

Professional Guess Paper - Social Science 8th

Model Guess Paper (2025-26)

ਜਮਾਤ - ਅੱਠਵੀਂ

ਵਿਸ਼ਾ - ਸਮਾਜਿਕ ਵਿਗਿਆਨ

ਸਮਾਂ: 3 ਘੰਟੇ ਕੁੱਲ ਅੰਕ: 80

ਪ੍ਰਸ਼ਨ ਪੱਤਰ ਦੀ ਰੂਪ-ਰੇਖਾ ਅਤੇ ਜ਼ਰੂਰੀ ਹਦਾਇਤਾਂ:

  1. ਸਾਰੇ ਪ੍ਰਸ਼ਨ ਲਾਜ਼ਮੀ ਹਨ।
  2. ਪ੍ਰਸ਼ਨ ਪੱਤਰ ਦੇ ਛੇ ਭਾਗ (ੳ, ਅ, ੲ, ਸ, ਹ ਅਤੇ ਕ) ਹੋਣਗੇ।
  3. ਭਾਗ-ੳ: ਪ੍ਰਸ਼ਨ ਨੰ 1 ਦੇ 10 ਉੱਪ ਭਾਗ ਹਨ। ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ।
  4. ਭਾਗ-ਅ: ਪ੍ਰਸ਼ਨ ਨੰ 2 ਦੇ 10 ਉੱਪ ਭਾਗ ਹਨ। ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ।
  5. ਭਾਗ-ੲ: ਪ੍ਰਸ਼ਨ ਨੰ 3 ਦੇ 6 ਉੱਪ ਭਾਗ ਹਨ। ਹਰੇਕ ਪ੍ਰਸ਼ਨ 3 ਅੰਕ ਦਾ ਹੋਵੇਗਾ। (ਉੱਤਰ 30 ਤੋਂ 50 ਸ਼ਬਦਾਂ ਵਿੱਚ)
  6. ਭਾਗ-ਸ: ਪ੍ਰਸ਼ਨ ਨੰ 4 ਦੇ 4 ਉੱਪ ਭਾਗ (100% ਅੰਦਰੂਨੀ ਛੋਟ) ਹਨ। ਹਰੇਕ ਪ੍ਰਸ਼ਨ 5 ਅੰਕ ਦਾ ਹੋਵੇਗਾ। (ਉੱਤਰ 80 ਤੋਂ 100 ਸ਼ਬਦਾਂ ਵਿੱਚ)
  7. ਭਾਗ-ਹ: ਪ੍ਰਸ਼ਨ ਨੰ 5 ਸਰੋਤ ਅਧਾਰਿਤ ਹੈ। ਇਸ ਵਿੱਚ 6-6 ਅੰਕ ਦੇ ਦੋ ਪ੍ਰਸ਼ਨ ਇਤਿਹਾਸ ਅਤੇ ਨਾਗਿਰਕ ਸ਼ਾਸਤਰ ਭਾਗ ਵਿੱਚੋਂ ਹੋਣਗੇ।
  8. ਭਾਗ-ਕ: ਪ੍ਰਸ਼ਨ ਨੰ 6 ਨਕਸ਼ੇ ਨਾਲ ਸੰਬੰਧਿਤ ਹੈ। 7 ਸਥਾਨ ਭੂਗੋਲ ਅਤੇ 3 ਸਥਾਨ ਇਤਿਹਾਸ ਭਾਗ ਵਿੱਚੋਂ (ਕੁੱਲ 10 ਸਥਾਨ, ਹਰੇਕ 1 ਅੰਕ)।
ਭਾਗ- ੳ (ਬਹੁਵਿਕਲਪੀ ਪ੍ਰਸ਼ਨ)

1. ਸਹੀ ਵਿਕਲਪ ਦੀ ਚੋਣ ਕਰੋ। (10 × 1 = 10 ਅੰਕ)

I. ਧਰਤੀ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਪਾਣੀ ਹੈ?
  • (ੳ) 80%
  • (ਅ) 71%
  • (ੲ) 65%
  • (ਸ) 55%
II. ਕਾਲੀ ਮਿੱਟੀ ਦੇਸ਼ ਦੀ ਕੁੱਲ ਭੂਮੀ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਵਿੱਚ ਮਿਲਦੀ ਹੈ?
  • (ੳ) 20%
  • (ਅ) 16.6%
  • (ੲ) 16.2%
  • (ਸ) 20.6%
III. ਸੰਸਾਰ ਦਾ ਸਭ ਤੋਂ ਜ਼ਿਆਦਾ ਚਾਹ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ?
  • (ੳ) ਭਾਰਤ
  • (ਅ) ਚੀਨ
  • (ੲ) ਜਾਪਾਨ
  • (ਸ) ਸ੍ਰੀ ਲੰਕਾ
IV. ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ?
  • (ੳ) 19ਵੀਂ ਸਦੀ
  • (ਅ) 18ਵੀਂ ਸਦੀ
  • (ੲ) 16ਵੀਂ ਸਦੀ
  • (ਸ) 20ਵੀਂ ਸਦੀ
V. ਪਲਾਸੀ ਦੀ ਲੜਾਈ ਕਦੋਂ ਹੋਈ/ਕਦੋਂ ਲੜੀ ਗਈ?
  • (ੳ) 1757 ਈ.
  • (ਅ) 1771 ਈ.
  • (ੲ) 1755 ਈ.
  • (ਸ) 1761 ਈ.
VI. 1857 ਈ. ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ?
  • (ੳ) ਬੈਰਕਪੁਰ
  • (ਅ) ਦਿੱਲੀ
  • (ੲ) ਕਾਨ੍ਹਪੁਰ
  • (ਸ) ਲਖਨਊ
VII. ‘ਦਿੱਲੀ ਚਲੋ’ ਦਾ ਨਾਅਰਾ ਕਿਸ ਨੇਤਾ ਵੱਲੋਂ ਦਿੱਤਾ ਗਿਆ?
  • (ੳ) ਸੁਭਾਸ ਚੰਦਰ ਬੋਸ
  • (ਅ) ਮਹਾਤਮਾ ਗਾਂਧੀ
  • (ੲ) ਸ਼ਹੀਦ ਭਗਤ ਸਿੰਘ
  • (ਸ) ਜਵਾਹਰ ਲਾਲ ਨਹਿਰੂ
VIII. ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਕੌਣ ਪ੍ਰਧਾਨ ਸਨ?
  • (ੳ) ਡਾ.ਰਾਜਿੰਦਰ ਪ੍ਰਸਾਦ
  • (ਅ) ਡਾ.ਬੀ.ਆਰ.ਅੰਬੇਦਕਰ
  • (ੲ) ਮਹਾਤਮਾ ਗਾਂਧੀ
  • (ਸ) ਪੰਡਿਤ ਜਵਾਹਰ ਲਾਲ ਨਹਿਰੂ
IX. ਭਾਰਤ ਵਿੱਚ ਸਿੱਖਿਆ ਦਾ ਅਧਿਕਾਰ ਐਕਟ ਕਦੋਂ ਤੋਂ ਲਾਗੂ ਹੈ?
  • (ੳ) ਅਗਸਤ 2009
  • (ਅ) ਦਸੰਬਰ 2002
  • (ੲ) ਅਪਰੈਲ 2010
  • (ਸ) ਅਪ੍ਰੈਲ 2009
X. ATM ਦਾ ਪੂਰਾ ਨਾਂ ਕੀ ਹੈ?
  • (ੳ) ਆਟੋਮੇਟਿਡ ਟੈਲਰ ਮਸ਼ੀਨ (Automated Teller Machine)
  • (ਅ) ਆਲ ਟਾਈਮ ਮਨੀ (All time money)
  • (ੲ) ਐਨੀ ਟਾਈਮ ਮਨੀ (Any Time Money)
  • (ਸ) ਐਡਵਾਂਸ ਟਾਈਮ ਮਨੀ (Advance Time Money)
ਭਾਗ- ਅ (ਵਸਤੂਨਿਸ਼ਠ ਪ੍ਰਸ਼ਨ)

2. ਖਾਲੀ ਥਾਵਾਂ ਭਰੋ, ਸਹੀ/ਗਲਤ ਅਤੇ ਇੱਕ ਸ਼ਬਦ/ਵਾਕ ਵਾਲੇ ਪ੍ਰਸ਼ਨ: (10 × 1 = 10 ਅੰਕ)

I. ਜਲੌਢੀ ਮਿੱਟੀ ਦੇਸ਼ ਦੇ ਲਗਭਗ ______ % ਹਿੱਸੇ ਤੇ ਪਾਈ ਜਾਂਦੀ ਹੈ। (ਖਾਲੀ ਥਾਂ ਭਰੋ)
II. 19ਵੀਂ ਸਦੀ ਵਿੱਚ ਬੰਗਾਲੀ ਭਾਸ਼ਾ ਵਿੱਚ ਬਹੁਤ ਸਾਰਾ ______ ਲਿਖਿਆ ਗਿਆ। (ਖਾਲੀ ਥਾਂ ਭਰੋ)
III. ਭਾਰਤ ਦੀ ਸਭ ਤੋਂ ਵੱਡੀ ਅਦਾਲਤ _________ ਹੈ। (ਖਾਲੀ ਥਾਂ ਭਰੋ)
IV. ਐਥਂਰੇਸਾਈਟ ਕੋਲੇ ਦੀ ਸਭ ਤੋਂ ਵਧੀਆ ਕਿਸਮ ਹੈ। (ਸਹੀ / ਗਲਤ)
V. 18ਵੀਂ ਸਦੀ ਵਿੱਚ ਭਾਰਤ ਦਾ ਕੱਚਾ ਮਾਲ ਇੰਗਲੈਂਡ ਜਾਣ ਲੱਗਾ। (ਸਹੀ / ਗਲਤ)
VI. ਸੰਵਿਧਾਨ ਦੇ ਸਾਹਮਣੇ ਅਸੀਂ ਸਾਰੇ ਬਰਾਬਰ ਹਾਂ। (ਸਹੀ / ਗਲਤ)
VII. ਭੂਚਾਲ ਤੋਂ ਤੁਹਾਡਾ ਕੀ ਭਾਵ ਹੈ? (ਇੱਕ ਵਾਕ ਵਿੱਚ ਉੱਤਰ ਦਿਓ)
VIII. 'ਬੰਦੇ ਮਾਤਰਮ' ਦਾ ਰਾਸ਼ਟਰੀ ਗੀਤ ਕਿਸ ਨੇ ਲਿਖਿਆ? (ਇੱਕ ਸ਼ਬਦ ਵਿੱਚ ਉੱਤਰ ਦਿਓ)
IX. ਖਾਸੀ ਕਬੀਲੇ ਦਾ ਮੋਢੀ ਕੌਣ ਸੀ? (ਇੱਕ ਸ਼ਬਦ ਵਿੱਚ ਉੱਤਰ ਦਿਓ)
X. ਧਰਮ-ਨਿਰਪੱਖਤਾ ਸ਼ਬਦ ਦਾ ਅਰਥ ਲਿਖੋ। (ਇੱਕ ਵਾਕ ਵਿੱਚ ਉੱਤਰ ਦਿਓ)
ਭਾਗ- ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ)

3. ਹਰੇਕ ਪ੍ਰਸ਼ਨ ਦਾ ਉੱਤਰ 30 ਤੋਂ 50 ਸ਼ਬਦਾਂ ਵਿੱਚ ਦਿਓ। (6 × 3 = 18 ਅੰਕ)

I. ਜੀਵ ਅਤੇ ਨਿਰਜੀਵ ਸਾਧਨਾਂ ਵਿੱਚ ਅੰਤਰ ਸਪੱਸ਼ਟ ਕਰੋ।
II. ਪੱਤਝੜ ਜੰਗਲਾਂ ‘ਤੇ ਇੱਕ ਨੋਟ ਲਿਖੋ।
III. ਭਾਰਤ ਦੇ ਲਘੂ (ਛੋਟੇ) ਉਦਯੋਗਾਂ ਦੇ ਪਤਨ ਦੇ ਦੋ ਕਾਰਣ ਲਿਖੋ।
IV. ਸਰਕਾਰੀ ਦਸਤਾਵੇਜ਼ਾਂ ਤੇ ਨੋਟ ਲਿਖੋ।
V. ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ?
VI. ਲਟਕਦੀ ਸੰਸਦ ਤੋਂ ਕੀ ਭਾਵ ਹੈ?
ਭਾਗ- ਸ (ਵੱਡੇ ਉੱਤਰਾਂ ਵਾਲੇ ਪ੍ਰਸ਼ਨ)

4. ਹਰੇਕ ਪ੍ਰਸ਼ਨ ਦਾ ਉੱਤਰ 80 ਤੋਂ 100 ਸ਼ਬਦਾਂ ਵਿੱਚ ਦਿਓ। (4 × 5 = 20 ਅੰਕ)

I. ਮਿੱਟੀ ਦੀਆਂ ਕਿਸਮਾਂ ਦੱਸ ਕੇ ਦੇਸ਼ ਵਿੱਚ ਜਲੌਢੀ ਮਿੱਟੀ ਦੀ ਮਹੱਤਤਾ ਬਾਰੇ ਲਿਖੋ।
ਜਾਂ
ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ?
II. 1858 ਈ. ਤੋਂ ਬਾਅਦ ਸੈਨਾ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ?
ਜਾਂ
ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ ਲਿਖੋ।
III. ਗਾਂਧੀ ਜੀ ਨੇ ਅੰਗਰੇਜ਼ਾਂ ਖ਼ਿਲਾਫ ਕਿਹੜੇ-ਕਿਹੜੇ ਅੰਦੋਲਨ ਚਲਾਏ?
ਜਾਂ
ਆਜ਼ਾਦ ਹਿੰਦ ਫੌਜ ‘ਤੇ ਨੋਟ ਲਿਖੋ।
IV. ਸੰਸਦੀ ਸਰਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਲਿਖੋ।
ਜਾਂ
'ਅਧਿਕਾਰ ਅਤੇ ਕਰਤੱਵ ਇਕ ਸਿੱਕੇ ਦੇ ਦੋ ਪਾਸੇ ਹਨ' ਕਿਵੇਂ?
ਭਾਗ- ਹ (ਸਰੋਤ ਅਧਾਰਤ ਪ੍ਰਸ਼ਨ)

5. ਹੇਠ ਲਿਖੇ ਪੈਰਿਆਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ: (2 × 6 = 12 ਅੰਕ)

(ੳ) ਇਤਿਹਾਸ ਸਰੋਤ (6 ਅੰਕ):
ਇਤਿਹਾਸ ਦੇ ਸਰੋਤਾਂ ਦੇ ਵਿਸ਼ਾਲ ਭੰਡਾਰ ਤੋਂ, ਅਸੀਂ ਬਹੁਤ ਕੁੱਝ ਜਾਣ ਸਕਦੇ ਹਾਂ ਪ੍ਰੰਤੂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਰਕਾਰੀ ਦਸਤਾਵੇਜ਼ ਹੁੰਦੇ ਹਨ। ਇਹ ਸਾਨੂੰ ਦੱਸਦੇ ਹਨ ਕਿ ਅਧਿਕਾਰੀ ਕੀ ਸੋਚਦੇ ਸਨ, ਉਨ੍ਹਾਂ ਦੀ ਕੀ ਦਿਲਚਸਪੀ ਸੀ ਅਤੇ ਉਹ ਭਵਿੱਖ ਲਈ ਕੀ ਸੁਰੱਖਿਅਤ ਰੱਖਣਾ ਚਾਹੁੰਦੇ ਸਨ? ਇਹ ਰਿਕਾਰਡ ਜਾਂ ਦਸਤਾਵੇਜ਼, ਇਹ ਸਮਝਣ ਵਿੱਚ ਸਾਡੀ ਮਦਦ ਨਹੀਂ ਕਰਦੇ ਕਿ ਦੇਸ਼ ਦੇ ਹੋਰ ਲੋਕ ਕੀ ਮਹਿਸੂਸ ਕਰਦੇ ਹਨ। ਇਸਦੇ ਲਈ ਸਾਨੂੰ ਕਿਤੇ ਹੋਰ ਦੇਖਣ ਦੀ ਲੋੜ ਹੈ। ਜਦੋਂ ਅਸੀਂ ਇਹਨਾਂ ਹੋਰ ਸਰੋਤਾਂ ਦੀ ਖੋਜ ਕਰਨਾ ਸ਼ੁਰੂ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਕਾਫ਼ੀ ਮਾਤਰਾ ਵਿੱਚ ਲੱਭਦੇ ਹਾਂ ਭਾਵੇਂ ਕਿ ਉਹਨਾਂ ਨੂੰ ਸਰਕਾਰੀ ਦਸਤਾਵੇਜ਼ਾਂ ਨਾਲੋਂ ਪ੍ਰਾਪਤ ਕਰਨਾ ਵਧੇਰੇ ਮੁਸ਼ਕਿਲ ਹੁੰਦਾ ਹੈ। ਸਾਡੇ ਕੋਲ ਲੋਕਾਂ ਦੀਆਂ ਡਾਇਰੀਆਂ, ਸ਼ਰਧਾਲੂਆਂ ਅਤੇ ਯਾਤਰੀਆਂ ਦੇ ਲੇਖ, ਮਹੱਤਵਪੂਰਨ ਸ਼ਖਸੀਅਤਾਂ ਦੀਆਂ ਸਵੈ-ਜੀਵਨੀਆਂ ਅਤੇ ਪ੍ਰਸਿੱਧ ਕਿਤਾਬਾਂ ਸਨ, ਜੋ ਸਥਾਨਕ ਬਜ਼ਾਰਾਂ ਵਿੱਚ ਵੇਚੇ ਜਾਂਦੇ ਸਨ। ਜਿਵੇਂ-ਜਿਵੇਂ ਪ੍ਰਿੰਟਿੰਗ ਪ੍ਰੈਸ ਫੈਲਦੀ ਗਈ, ਅਖ਼ਬਾਰਾਂ ਪ੍ਰਕਾਸ਼ਿਤ ਹੋਣ ਲੱਗੀਆਂ ਅਤੇ ਲੋਕਾਂ ਵਿੱਚ ਮੁੱਦਿਆਂ 'ਤੇ ਬਹਿਸ ਹੋਣ ਲੱਗੀ। ਨੇਤਾਵਾਂ ਅਤੇ ਸੁਧਾਰਕਾਂ ਨੇ ਆਪਣੇ ਵਿਚਾਰਾਂ ਨੂੰ ਫੈਲਾਉਣ ਲਈ ਲਿਖਿਆ, ਕਵੀਆਂ ਅਤੇ ਨਾਵਲਕਾਰਾਂ ਨੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਲਿਖਿਆ। ਇਹ ਸਾਰੇ ਸਰੋਤ ਹਾਲਾਂਕਿ, ਉਨ੍ਹਾਂ ਦੁਆਰਾ ਪੈਦਾ ਕੀਤੇ ਗਏ ਸਨ ਜੋ ਪੜ੍ਹੇ-ਲਿਖੇ ਸਨ। ਇਨ੍ਹਾਂ ਤੋਂ ਅਸੀਂ ਇਹ ਸਮਝਣ ਦੇ ਯੋਗ ਨਹੀਂ ਹੋਵਾਂਗੇ ਕਿ ਆਦਿਵਾਸੀਆਂ, ਕਿਸਾਨਾਂ, ਖਾਣਾਂ ਵਿੱਚ ਮਜ਼ਦੂਰਾਂ ਜਾਂ ਸੜਕਾਂ 'ਤੇ ਗਰੀਬਾਂ ਦਾ ਜੀਵਨ ਦਾ ਅਨੁਭਵ ਕਿਵੇਂ ਦਾ ਸੀ? ਉਨ੍ਹਾਂ ਦੇ ਜੀਵਨ ਬਾਰੇ ਜਾਣਨਾ ਹੋਰ ਵੀ ਔਖਾ ਕੰਮ ਹੈ।
  • I. ਅਸੀਂ ਸਰਕਾਰੀ ਦਸਤਾਵੇਜ਼ ਤੋਂ ਕਿਹੜਾ ਗਿਆਨ ਇਕੱਠਾ ਕਰਦੇ ਹਾਂ? (1 ਅੰਕ)
  • II. ਸਰਕਾਰੀ ਦਸਤਾਵੇਜ਼ ਤੋਂ ਇਲਾਵਾ ਹੋਰ ਕਿਹੜੇ ਸਰੋਤ ਸਾਨੂੰ ਲੋਕਾਂ ਦੇ ਜੀਵਨ ਬਾਰੇ ਦੱਸਦੇ ਹਨ? (2 ਅੰਕ)
  • III. ਸਰਕਾਰੀ ਦਸ਼ਤਾਵੇਜ਼ ਕਿਨ੍ਹਾਂ ਲੋਕਾਂ ਦੁਆਰਾ ਪੈਦਾ ਕੀਤੇ ਗਏ ਸਨ? (1 ਅੰਕ)
  • IV. ਸਰਕਾਰੀ ਦਸ਼ਤਾਵੇਜ਼ ਕਿਨ੍ਹਾਂ ਲੋਕਾਂ ਦੇ ਜੀਵਨ ਬਾਰੇ ਜਾਣਕਾਰੀ ਮੁਹੱਈਆ ਨਹੀਂ ਕਰਦੇ? (2 ਅੰਕ)
(ਅ) ਨਾਗਰਿਕ ਸ਼ਾਸਤਰ ਸਰੋਤ (6 ਅੰਕ):
ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਵਿੱਚੋਂ, ਦੁਪਹਿਰ ਦਾ ਭੋਜਨ ਯੋਜਨਾ ਵੀ ਸ਼ਾਮਿਲ ਹੈ। ਇਸ ਯੋਜਨਾ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਬੱਚਿਆਂ ਨੂੰ ਪਕਾਇਆ ਹੋਇਆ ਦੁਪਹਿਰ ਦਾ ਭੋਜਨ ਪ੍ਰਦਾਨ ਕੀਤਾ ਜਾਂਦਾ ਹੈ। ਤਾਮਿਲਨਾਡੂ ਇਸ ਸਕੀਮ ਨੂੰ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਸੀ ਅਤੇ 2001 ਵਿੱਚ ਸੁਪਰੀਮ ਕੋਰਟ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਛੇ ਮਹੀਨਿਆਂ ਦੇ ਅੰਦਰ-ਅੰਦਰ ਆਪਣੇ ਸਕੂਲਾਂ ਵਿੱਚ ਇਹ ਪ੍ਰੋਗਰਾਮ ਸ਼ੁਰੂ ਕਰਨ ਲਈ ਕਿਹਾ ਸੀ। ਇਸ ਪ੍ਰੋਗਰਾਮ ਦੇ ਬਹੁਤ ਸਾਰੇ ਸਕਾਰਾਤਮਕ ਪ੍ਰਭਾਵ ਪਏ ਹਨ। ਇਸ ਵਿੱਚ ਇਹ ਤੱਥ ਸਾਹਮਣੇ ਆਇਆ ਕਿ ਵਧੇਰੇ ਗਰੀਬ ਬੱਚਿਆਂ ਨੇ ਸਕੂਲਾਂ ਵਿੱਚ ਦਾਖਲਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਨਿਯਮਿਤ ਤੌਰ 'ਤੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਅਧਿਆਪਕਾਂ ਨੇ ਦੱਸਿਆ ਕਿ ਪਹਿਲਾਂ ਬੱਚੇ ਅਕਸਰ ਦੁਪਹਿਰ ਦਾ ਖਾਣਾ ਖਾਣ ਲਈ ਘਰ ਜਾਂਦੇ ਸਨ ਅਤੇ ਫਿਰ ਸਕੂਲ ਨਹੀਂ ਪਰਤਦੇ ਸਨ ਪਰ ਹੁਣ ਸਕੂਲ ਵਿੱਚ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਨਾਲ ਉਨ੍ਹਾਂ ਦੀ ਹਾਜ਼ਰੀ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਦੀਆਂ ਮਾਵਾਂ, ਜਿਨ੍ਹਾਂ ਨੂੰ ਪਹਿਲਾਂ ਦਿਨ ਵੇਲੇ ਆਪਣੇ ਬੱਚਿਆਂ ਨੂੰ ਘਰ ਵਿੱਚ ਭੋਜਨ ਦੇਣ ਲਈ ਆਪਣੇ ਕੰਮ ਵਿੱਚ ਵਿਘਨ ਪਾਉਣਾ ਪੈਂਦਾ ਸੀ, ਹੁਣ ਅਜਿਹਾ ਕਰਨ ਦੀ ਜ਼ਰੂਰਤ ਨਹੀਂ ਰਹੀ। ਇਸ ਪ੍ਰੋਗਰਾਮ ਨੇ ਜਾਤੀ ਭੇਦ-ਭਾਵ ਨੂੰ ਘਟਾਉਣ ਵਿੱਚ ਵੀ ਮਦਦ ਕੀਤੀ ਹੈ ਕਿਉਂਕਿ ਸਕੂਲ ਵਿੱਚ ਸਾਰੀਆਂ ਜਾਤਾਂ ਦੇ ਬੱਚੇ ਇਕੱਠੇ ਇਹ ਖਾਣਾ ਖਾਂਦੇ ਹਨ ਅਤੇ ਬਹੁਤ ਸਾਰੀਆਂ ਥਾਵਾਂ 'ਤੇ ਦਲਿਤ ਔਰਤਾਂ ਨੂੰ ਖਾਣਾ ਬਣਾਉਣ ਲਈ ਲਗਾਇਆ ਗਿਆ ਹੈ।
  • I. ਦੁਪਹਿਰ ਦਾ ਭੋਜਨ ਪ੍ਰੋਗਰਾਮ ਕੀ ਹੈ? (1 ਅੰਕ)
  • II. ਕਿਹੜਾ ਰਾਜ ਬੱਚਿਆਂ ਲਈ ਦੁਪਹਿਰ ਦਾ ਖਾਣਾ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਸੀ? (1 ਅੰਕ)
  • III. ਦੁਪਹਿਰ ਦਾ ਭੋਜਨ ਪ੍ਰੋਗਰਾਮ ਨਾਲ ਕਿਹੜੇ ਸਕਾਰਾਤਮਕ ਪ੍ਰਭਾਵ ਪਏ? (2 ਅੰਕ)
  • IV. ਸੁਪਰੀਮ ਕੋਰਟ ਨੇ ਕਿੰਨੇ ਮਹੀਨਿਆਂ ਦੇ ਵਿੱਚ-ਵਿੱਚ ਰਾਜ ਸਰਕਾਰਾਂ ਨੂੰ ਦੁਪਹਿਰ ਦਾ ਭੋਜਨ ਪ੍ਰੋਗਰਾਮ ਕਰਨ ਦਾ ਹੁਕਮ ਦਿੱਤਾ ਸੀ? (2 ਅੰਕ)
ਭਾਗ- ਕ (ਨਕਸ਼ਾ ਕਾਰਜ)

6. ਭਾਰਤ ਦੇ ਨਕਸ਼ੇ ਵਿੱਚ ਹੇਠ ਲਿਖੇ 10 ਸਥਾਨ ਭਰੋ: (10 × 1 = 10 ਅੰਕ)

(ੳ) ਭੂਗੋਲ ਭਾਗ ਵਿੱਚੋਂ (7 ਸਥਾਨ):
  1. ਜਲੌਢੀ ਮਿੱਟੀ ਵਾਲਾ ਇੱਕ ਖੇਤਰ
  2. ਕਾਲੀ ਮਿੱਟੀ ਵਾਲਾ ਇੱਕ ਰਾਜ
  3. ਭਾਰਤ ਦਾ ਇੱਕ ਉੱਤਰੀ ਮੈਦਾਨ
  4. ਚਾਹ ਪੈਦਾ ਕਰਨ ਵਾਲਾ ਇੱਕ ਰਾਜ
  5. ਕਣਕ ਪੈਦਾ ਕਰਨ ਵਾਲਾ ਇੱਕ ਰਾਜ
  6. ਸੋਨਾ ਪੈਦਾ ਕਰਨ ਵਾਲਾ ਇੱਕ ਰਾਜ
  7. ਅਬਰਕ ਵਾਲਾ ਇੱਕ ਰਾਜ
(ਅ) ਇਤਿਹਾਸ ਭਾਗ ਵਿੱਚੋਂ (3 ਸਥਾਨ):
  1. ਮੇਰਠ
  2. ਦਿੱਲੀ
  3. ਕਾਨ੍ਹਪੁਰ
```

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends