ਸਰਕਾਰੀ ਸਕੂਲਾਂ ਵਿਚ ਹੁਣ ਆਨਲਾਈਨ ਪੜ੍ਹਾਈ ਦੀ ਵਿਵਸਥਾ ਬਣੀ ਰਹੇਗੀ । ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਹਿਮਾਚਲ ਸਰਕਾਰ ਨੇ ਫੈਸਲਾ ਲਿਆ ਹੈ ਕਿ 50 ਪ੍ਰਤੀਸ਼ਤ ਪੜ੍ਹਾਈ ਆਨਲਾਈਨ ਜਾਰੀ ਰਹੇਗੀ ।
ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਕੋਰੋਨਾ ਦੇ ਮਾਮਲੇ ਘਟ ਹੋਣ ਦੇ ਵਾਵਜੂਦ ਵੀ ਵਿਦਿਆਰਥੀਆਂ ਨੂੰ 50 ਪ੍ਰਤੀਸ਼ਤ ਆਫਲਾਈਨ ਅਤੇ 50 ਪ੍ਰਤੀਸ਼ਤ ਜਮਾਤਾਂ ਆਨਲਾਈਨ ਪਹਿਲਾਂ ਦੀ ਤਰ੍ਹਾਂ ਚਲਦਿਆਂ ਰਹਿਣਗੀਆਂ ।
ਹਿਮਾਚਲ ਸਰਕਾਰ ਨਵੀਂ ਸਿੱਖਿਆ ਨੀਤੀ ਦੇ ਨਾਲ ਨਾਲ ਆਨਲਾਈਨ ਸਟੱਡੀ ਦੇ ਫਾਰਮੂਲੇ ਨੂੰ ਵੀ ਹਿਮਾਚਲ ਵਿਚ ਲਾਗੂ ਕਰਨਾ ਚਾਉਂਦੀ ਹੈ। ਨਵੀਂ ਸਿੱਖਿਆ ਨੀਤੀ ਦੇ ਤਹਿਤ ਸਰਕਾਰੀ ਸਕੂਲਾਂ ਨੂੰ ਮਜਬੂਤ ਬਣਾਉਣ ਲਈ ਸਰਕਾਰ ਨੇ ਆਨਲਾਈਨ ਸਿਸਟਮ ਨੂੰ ਅਪਨਾਉਣ ਦਾ ਫੈਸਲਾ ਕੀਤਾ ਹੈ ।ਸਿਖਿਆ ਵਿਭਾਗ ਸਕੂਲ ਖੁਲਣ ਤੌ ਬਾਅਦ ਇਹ ਪਲਾਨ ਤਿਆਰ ਕਰੇਗਾ ਕਿ ਕਿਹੜੇ ਵਿਸ਼ਿਆਂ ਨੂੰ ਅਧਿਆਪਕ , ਵਿਦਿਆਰਥੀਆਂ ਨੂੰ ਆਨਲਾਈਨ ਸਿਸਟਮ ਰਾਹੀਂ ਪੜ੍ਹਾਉਣਗੇ ।
ਇੱਸ ਸਿਸਟਮ ਨਾਲ ਜਿਥੇ ਸਕੂਲਾਂ ਦੇ ਵਿਚ ਅਧਿਆਪਕ ਨਹੀਂ ਵੀ ਹਨ ਉਥੇ ਸਰਕਾਰ ਹੁਣ ਕਿਸੇ ਵੀ ਸਕੂਲ ਦੇ ਅਧਿਆਪਕ ਤੌ ਆਨਲਾਈਨ ਜਾਂ U - TUBE ਜਾਂ ਰਿਕਾਰਡ ਕੀਤੇ ਲੈਕਚਰ ਵਿਦਿਆਰਥੀ ਨੂੰ ਮੋਬਾਈਲ ਵਹਟਸੱਪ ਦੇ ਜਰੀਏ ਭੇਜ ਕੇ ਆਨਲਾਈਨ ਸਿਸਟਮ ਰਾਹੀਂ ਪੜ੍ਹਾਈ ਕਰਵਾਏਗੀ ।
Also read;
More Education news in Punjab
CORONA UPDATES IN PUNJAB
JOBS NOTIFICATION IN PUNJAB
ਪੰਜਾਬ ਸਰਕਾਰ ਨੇ ਭਾਵੇਂ ਹਾਲੇ ਇੱਸ ਤਰਾਂ ਦਾ ਕੋਈ ਫੈਸਲਾ ਨਹੀਂ ਕੀਤਾ ਹੈ , ਪਰ ਪੰਜਾਬ ਸਰਕਾਰ ਦੇ ਬਹੁਤੇ ਸਕੂਲਾਂ ਵਿਚ ਹੁਣ ਪ੍ਰੋਜੈਕਟਰ , ਸਮਾਰਟ ਕਲਾਸ ਰੂਮ , ਡਿਜਿਟਲ ਕੰਪਿਊਟਰ ਲੈਬਜ਼, ਅਤੇ ਐਜੂਸੈਟ ਲਗ ਚੁਕੇ ਹਨ, 12 ਵੀਂ ਜਮਾਤ ਵਿਚ ਪੜ੍ਹਨ ਵਾਲੇ ਸਰਕਾਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਮੋਬਾਈਲ ਵੀ ਦਿਤੇ ਜਾ ਰਹੇ ਹਨ ।ਜੇਕਰ ਹਿਮਾਚਲ ਸਰਕਾਰ ਕੋਰੋਨਾ ਤੌ ਬਾਅਦ 50 ਪ੍ਰਤੀਸ਼ਤ ਪੜ੍ਹਾਈ ਆਨਲਾਈਨ ਜਾਰੀ ਰੱਖਦੀ ਹੈ ਤਾ ਹੋ ਸਕਦਾ ਹੀ ਹੋਰ ਸਰਕਾਰਾਂ ਵੀ ਇਹੋ ਸਿਸਟਮ ਲਾਗੂ ਕਰੇ।
ਭਾਵੇਂ ਆਨਲਾਈਨ ਕਲਾਸਾਂ, ਬਚਿਆਂ ਲਈ ਲਾਹੇਵੰਦ ਨਾਂ ਹੋਣ ਪਰ ਸਰਕਾਰਾਂ ਦਾ ਰੁਝਾਨ ਆਨ-ਲਾਈਨ ਪੜ੍ਹਾਈ ਵੱਲ ਜ਼ਰੂਰ ਖਿੱਚ ਪਾ ਰਿਹਾ ਹੈ। ਜੇਕਰ ਇਹ ਸਿਸਟਮ ਲਾਗੂ ਹੁੰਦਾ ਹੈ ਤਾਂ ਹਜ਼ਾਰਾਂ ਬੇਰੋਜ਼ਗਾਰ ਜਿਹੜੇ ਬੀਏਡ , ਟੀਈਟੀ ਹੋਰ ਯੋਗਤਾਵਾਂ ਰਖਦੇ ਹਨ ਉਨ੍ਹਾ ਦੇ ਅਧਿਆਪਕ ਬਣਨ ਦੇ ਸੁਪਨੇ , ਸੁਪਨੇ ਹੀ ਰਹਿ ਸਕਦੇ ਹਨ।