ਡਾ. ਦਵਿੰਦਰ ਸਿੰਘ ਬੋਹਾ ਨੇ ਐੱਲ.ਕੇ.ਜੀ./ਯੂ.ਕੇ.ਜੀ.ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਚੱਲ ਰਹੀ ਟ੍ਰੇਨਿੰਗ ਵਿੱਚ ਕੀਤੀ ਸ਼ਿਰਕਤ
ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਬੁਢਲਾਡਾ ਦੀ ਦਿੱਖ ਅਤੇ ਬੱਚਿਆਂ ਦੀ ਵਧੀ ਗਿਣਤੀ ਦੇਖ ਕੇ ਹੋਏ ਬਾਗੋਬਾਗ
ਮਾਨਸਾ,03 ਅਪਰੈਲ (ਗੁਰਵਿੰਦਰ ਸਿੰਘ ਚਹਿਲ) -ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਵਿਖੇ ਡਾ ਦਵਿੰਦਰ ਸਿੰਘ ਬੋਹਾ ਸਹਾਇਕ ਡਾਇਰੈਕਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਟ੍ਰੇਨਿੰਗ ਦਾ ਆਗਮਨ ਕਰਵਾਇਆ। ਉਨ੍ਹਾਂ ਨੇ ਇੱਥੇ ਚੱਲ ਰਹੇ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਈਜੀਐਸ/ਏਆਈਈ/ਐੱਸ.ਟੀ.ਆਰ. ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦਾ ਲੱਗ ਰਿਹਾ ਹੈ।ਇਸ ਪ੍ਰੋਗਰਾਮ ਤਹਿਤ ਇਨ੍ਹਾਂ ਨੂੰ ਦੋ ਦਿਨਾਂ ਦੀ ਐਲ.ਕੇ.ਜੀ. ਅਤੇ ਯੂ.ਕੇ.ਜੀ. ਜਮਾਤ ਨੇ ਵਧੀਆ ਢੰਗ ਨਾਲ ਪੜ੍ਹਾਉਣ ਦੀ ਸਿਖਲਾਈ ਦਿੱਤੀ ਜਾਵੇਗੀ।ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਦੀ ਬਦਲੀ ਨੁਹਾਰ 'ਤੇ ਖ਼ੁਸ਼ੀ ਪ੍ਰਗਟਾਈ।ਸ੍ਰ: ਬੋਹਾ ਨੇ ਦੱਸਿਆ ਕਿ ਤਕਰੀਬਨ ਦੋ ਕੁ ਸਾਲ ਪਹਿਲਾਂ ਇਸੇ ਸਕੂਲ ਵਿੱਚ ਉਹ ਆਏ ਸਨ ਅਤੇ ਵਿਦਿਆਰਥੀਆਂ ਦੀ ਸੰਖਿਆ ਕੇਵਲ 80 ਸੀ ਅਤੇ ਹੁਣ ਇਸੇ ਸਕੂਲ ਵਿੱਚ ਵਿਦਿਆਰਥੀਆਂ ਦੀ ਸੰਖਿਆ 200 ਤੋਂ ਪਾਰ ਕਰ ਗਈ ਹੈ।ਸਕੂਲ ਵਿੱਚ ਸਾਫ਼ ਸਫ਼ਾਈ ਅਤੇ ਅਧਿਆਪਕਾਂ ਦੁਆਰਾ ਟੀ ਐੱਲ ਐੱਮ ਬਣਾਇਆ ਜਾ ਰਿਹਾ ਸੀ।ਡਾ, ਦਵਿੰਦਰ ਸਿੰਘ ਬੋਹਾ,ਅਮਨਦੀਪ ਔਲਖ ਬੀਪੀਈਓ ਬੁਢਲਾਡਾ ਨੇ ਸਕੂਲ ਮੁਖੀ ਕੁੰਜ ਬਿਹਾਰੀ ਦੁਆਰਾ ਕੀਤੇ ਗਏ ਵਿਕਾਸ ਕੰਮਾਂ ਉਪਰ ਤਸੱਲੀ ਪ੍ਰਗਟਾਈ।ਇਸ ਮੌਕੇ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਸਿੰਘ ਮਘਾਣੀਆਂ, ਸੀਐੱਮਟੀ ਜਸਵਿੰਦਰ ਸਿੰਘ ਮੰਡੇਰ ਅਤੇ ਸਕੂਲ ਦਾ ਸਮੁੱਚਾ ਸਟਾਫ ਮੌਜੂਦ ਸੀ।