ਸਕੂਲ ਲੈਕਚਰਾਰ ਦੀਆਂ ਅਸਾਮੀਆਂ ਤੇ ਭਰਤੀ : ਨੋਟੀਫਿਕੇਸ਼ਨ ਜਾਰੀ

PUNJAB GOVT INVITES ONLINE APPLICATIONS FOR THE RECRUITMENT OF 541 POSTS OF LECTURER.

INTERESTED AND ELIGIBLE CANDIDATES CAN APPLY FOR THESE POSTS After reading all qualification details carefully. Notification link given below


“ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ਗਰੁੱਪ ਬੀ ਵਿੱਚ ਪੰਜਾਬ ਬਾਰਡਰ ਏਰੀਏ ਵਿੱਚ ਲੈਕਚਰਾਰ BIOLOGY | CHEMISTRY | COMMERCE | ECONOMICS | ENGLISH | GEOGRAPHY | HINDI | MATH | PHYSICS | PUNJABI | SOCIOLOGY ਦੇੇ  ਬੈਕਲਾਗ  ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ, ਵਿਭਾਗ ਦੀ ਵੈਬ ਸਾਈਟ WWW.educationrecruitmentboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ ਮਿਤੀ 05.04.2021 ਤੋਂ 26.04.2021 ਤੱਕ ਕੀਤੀ ਜਾਂਦੀ ਹੈ।



 

 2. ਵਿਦਿਅਕ ਯੋਗਤਾ:- Education Qualification will be per the Notification No. GSR60/CONST.Art.309/2018 Dated 08 Aug 2018 of Govt. of Punjab department of School Education (Edu-2 Branch). (copy available on website) " 
See notification below for more details

 3. ਚੋਣ ਦਾ ਢੰਗ:- ਇਨ੍ਹਾਂ ਅਸਾਮੀਆਂ ਦੀ ਭਰਤੀ ਕਰਨ ਸਬੰਧੀ ਸਟੇਟ ਪੱਧਰ ਤੇ 150 ਅੰਕਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ।ਜੋ ਇਨ੍ਹਾਂ ਅਸਾਮੀਆਂ ਲਈ ਦਰਸਾਈਆਂ ਗਈਆਂ ਵਿਦਿਅਕ/ਪ੍ਰੋਫੈਸ਼ਨਲ ਯੋਗਤਾਵਾਂ ਲਈ ਨਿਰਧਾਰਿਤ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਨ੍ਹਾਂ ਉਮੀਦਵਾਰਾਂ ਦੀ ਮੈਰਿਟ ਨਿਰੋਲ ਲਿਖਤੀ ਟੈਸਟ ਦੇ ਅਧਾਰ ਤੇ ਬਣਾਈ ਜਾਵੇਗੀ। (ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਲਿਖਤੀ ਟੈਸਟ ਵਿੱਚੋਂ ਬਰਾਬਰ ਅੰਕ ਆਉਂਦੇ ਹਨ ਤਾਂ ਜਿਸ ਉਮੀਦਵਾਰ ਦੀ ਉਮਰ ਵੱਧ ਹੋਵੇਗੀ, ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ ਅਤੇ ਜੇਕਰ ਇਕ ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਨੋਂ ਇੱਕੋ ਜਿਹੇ ਹੋਣ ਤਾਂ ਉਮੀਦਵਾਰ ਦੇ ਪੋਸਟ ਗੈਜੁਏਸ਼ਨ ਵਿੱਚ ਵੱਧ ਪ੍ਰਤੀਸ਼ਤ ਅੰਕ ਹੋਣਗੇ, ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ।



 4. ਅਦਾਇਗੀ ਯੋਗ ਰਕਮ- ਚੁਣੇ ਗਏ ਉਮੀਦਵਾਰਾਂ ਨੂੰ ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ, (ਸਿੱਖਿਆ-6 ਸ਼ਾਖਾ) ਵੱਲੋਂ ਜਾਰੀ ਨੋਟੀਫਿਕੇਸ਼ਨ ਨੰ. 13/01/20205 ਸਿ 7/277, ਮਿਤੀ 21.10.2020 ਅਨੁਸਾਰ ਜਾਰੀ ਕੀਤੇ ਪੇਅ ਮੈਟ੍ਰਿਕਸ ਰੁਪਏ 35400/-(ਬਿਨ੍ਹਾਂ ਕਿਸੇ ਭੱਤੇ ਤੇ) ਅਨੁਸਾਰ ਮਿਲਣਯੋਗ ਹੋਵੇਗਾ।  


5. ਉਮਰ ਸੀਮਾ:- i) ਮਿਤੀ 01.01.2021 ਨੂੰ ਉਮਰ 18 ਤੋਂ 37 ਸਾਲ ਦੇ ਦਰਮਿਆਨ ਹੋਵੇ। 
iii) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ ਸੀਮਾ ਦੀ ਹੱਦ ਵਿੱਚ 5 ਸਾਲ ਦੀ ਛੋਟ ਹੋਵੇਗੀ। ਪੰਜਾਬ, ਹੋਰ ਰਾਜਾਂ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉਪਰਲੀ ਸੀਮਾ ਦੀ ਹੱਦ 45 ਸਾਲ ਤੱਕ ਹੋਵੇਗੀ। 

ਪੰਜਾਬ ਰਾਜ ਦੀਆਂ ਵਿਧਵਾ ਅਤੇ ਤਲਾਕਸ਼ੁਧਾ ਔਰਤਾਂ ਦੀ ਉਪਰਲੀ ਉਮਰ ਸੀਮਾ ਦੀ ਹੱਦ ਵਿੱਚ 42 ਸਾਲ ਦੀ ਛੋਟ ਹੋਵੇਗੀ। ਪੰਜਾਬ ਦੇ ਵਸਨੀਕ ਵਿਕਲਾਂਗਾ ਦੀ ਉਮਰ ਹੱਦ ਸੀਮਾ ਦੀ ਹੱਦ ਵਿੱਚ 10 ਸਾਲ ਦੀ ਛੋਟ ਹੋਵੇਗੀ। 

ਪੰਜਾਬ ਦੇ ਸਾਬਕਾ ਫੌਜੀਆਂ ਵੱਲੋਂ ਉਨ੍ਹਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨ੍ਹਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲਾਂ ਅਨੁਸਾਰ ਅਸਾਮੀਦੀ ਉਪਰਲੀ ਸੀਮਾ ਤੋਂ ਤਿੰਨ ਸਾਲ ਵੱਧ ਹੋਵੇਗੀ ਤਾਂ ਉਨ੍ਹਾਂ ਨੂੰ ਉਮਰ ਸੀਮਾ ਦੀਆਂ ਸ਼ਰਤਾਂ ਤੇ ਸੰਤੁਸ਼ਟਤਾ ਦੇਣੀ ਪਵੇਗੀ।


ਬਿਨੈ-ਪੱਤਰ ਪ੍ਰੋਸੈਸਿੰਗ ਫੀਸ:- i ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰ ਲਈ :1000 ਰੁਪਏ ii) ਰਿਜ਼ਰਵ ਕੈਟਗਾਰੀ(ਐਸ.ਸੀ.ਐਸ.ਟੀ.) :500 ਰੁਪਏ ਸਾਬਕਾ ਸੈਨਿਕ (ਖੁੱਦ) ਕੋਈ ਨਹੀਂ ਨੋਟ:-ਸਾਬਕਾ ਸੈਨਿਕਾਂ (ਖੁਦ) ਨੂੰ ਫੀਸ ਦੀ ਅਦਾਇਗੀ ਤੋਂ ਛੋਟ ਕੇਵਲ ਇਸ ਸ਼ਰਤ ਤੇ ਮਦਿੱਤੀ ਜਾਵੇਗੀ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਨੌਕਰੀ ਜਾਂ ਨਿਸਚਿਤ ਆਮ ਅਰਸਾ ਮੁਕੰਮਲ ਹੋਣ ਤੋਂ ਪਹਿਲਾਂ ਜਾਂ ਖੁਦ ਦੀ ਪ੍ਰਤੀ ਬੇਨਤੀ ਤੇ ਨੌਕਰੀ ਤੋਂ ਫਾਰਗ/ਡਿਸਚਾਰਜ ਨਾਂ ਕੀਤਾ ਗਿਆ ਹੋਵੇ।ਸਾਬਕਾ ਸੈਨਿਕਾਂ ਤੇ ਆਸ਼ਰਿਤਾ ਨੂੰ ਲੋੜੀਂਦੀ ਨਿਰਧਾਰਿਤ ਫੀਸ ਦੀ ਅਦਾਇਗੀ ਕਰਨੀ ਹੋਵੇਗੀ ਅਤੇ ਇਸ ਅਸਾਮੀ ਲਈ Lineal Descendents Certificate(LDC) ਅਸਲ ਦਸਤਾਵੇਜਾਂ ਦੀ ਸਕਰੂਟਨੀ ਸਮੇਂ ਪੇਸ਼ ਕਰਨਾ ਹੋਵੇਗਾ।

 ਆਮ ਸ਼ਰਤਾਂ:- b ਜਿਹੜੇ ਉਮੀਦਵਾਰ ਅਨੁਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਦੇ ਰਾਖਵਾਂਕਰਨ ਦਾ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਦੇ ਜਾਤੀ ਸਰਟੀਫਿਕੇਟ ਜੋ ਕਿ ਸਬੰਧਤ ਸਮੱਰਥ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਹੋਣ,ਵਿੱਚ ਜਾਤੀ ਸਪੱਸ਼ਟ ਤੌਰ ਤੇ ਲਿਖੀ ਹੋਵੇ। ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੀ ਉਹ ਇਸਤਰੀ ਉਮੀਦਵਾਰ, ਜਿਨ੍ਹਾਂ ਦੇ ਸਰਟੀਫਿਕੇਟ ਵਿਆਹ ਉਪਰੰਤ ਪਤੀ ਦੇ ਨਾਮ ਤੇ ਬਣੇ ਹਨ, ਉਨ੍ਹਾਂ ਇਸਤਰੀ ਉਮੀਦਵਾਰਾਂ ਨੂੰ ਸਕਰੂਟਨੀ ਸਮੇਂ ਉਹ ਸਰਟੀਫਿਕੇਟ,ਜਿਸ ਵਿੱਚ ਪਿਤਾ ਦਾ ਨਾਮ ਦਰਜ ਹੈ ਜਾਂ ਪਿਤਾ ਦਾ ਅਨੁਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਦਾ ਸਰਟੀਫਿਕੇਟ ਸਬੂਤ ਵਜੋਂ ਪੇਸ਼ ਕਰਨਾ ਹੋਵੇਗਾ। ਜੇਕਰ ਉਹ ਇਹ ਸਰਟੀਫਿਕੇਟ ਪੇਸ਼ ਨਹੀਂ ਕਰਦੀ ਤਾਂ ਉਸਦੀ ਪਾਤਰਤਾ ਅਨੁਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਜਿਹੋ ਜਿਹਾ ਵੀ ਕੇਸ ਹੋਵੇ, ਵਿੱਚ ਨਹੀਂ ਵਿਚਾਰੀ ਜਾਵੇਗੀ।
ਅਨੁਸੂਚਿਤ ਜਾਤੀ ਦਾ ਰਾਖਵਾਂਕਰਨ ਪੰਜਾਬ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੌਕਰੀਆਂ ਵਿੱਚ ਰਾਖਵਾਂਕਰਨ) ਐਕਟ, 2006 ਅਨੁਸਾਰ ਹੋਵੇਗਾ, ਪਰੰਤੂ ਉਨ੍ਹਾਂ ਦੀ ਚੋਣ ਇਸ ਸਬੰਧ ਵਿਚ ਮਾਣਯੋਗ ਸੁਪਰੀਮ ਕੋਰਟ ਵਿਖੇ ਪੈਡਿੰਗ ਕੇਸ SLP(CIVIL) No.23507 of 2010 in CWP NO 18290 OF 2009, ਪੰਜਾਬ ਸਰਕਾਰ ਅਤੇ ਹੋਰ ਬਨਾਮ ਦਵਿੰਦਰ ਸਿੰਘ ਅਤੇ ਹੋਰ ਦੇ ਅੰਤਿਮ ਫੈਸਲੇ ਦੇ ਨਿਰਭਰ ਹੋਵੇਗੀ। 

iii) ਪੱਛੜੀ ਸ਼੍ਰੇਣੀ ਦਾ ਸਰਟੀਫਿਕੇਟ ਉਦੋਂ ਤੱਕ ਵੈਲਿਡ ਮੰਨਿਆ ਜਾਵੇਗਾ, ਜਦੋਂ ਤੱਕ ਪ੍ਰਾਰਥੀ ਕਰੀਮੀਲੇਅਰ ਦੇ ਦਾਇਰੇ ਵਿਚ ਨਹੀਂ ਆ ਜਾਂਦਾ।ਪੱਛੜੀ ਸ਼੍ਰੇਣੀ ਦਾ ਲਾਭ ਪ੍ਰਾਪਤ ਕਰਨ ਲਈ ਉਮੀਦਵਾਰ ਨੂੰ ਦਸਤਾਵੇਜਾਂ ਦੀ ਸਕਰੂਟਨੀ ਸਮੇਂ ਆਪਣੀ ਪ੍ਰਤੀ ਬੇਨਤੀ ਦੇ ਨਾਲ ਇਕ ਘੋਸ਼ਣਾ ਪੱਤਰ ਦੇਣਾ ਪਵੇਗਾ ਕਿ ਉਸ ਦੇ ਸਟੇਟਸ ਵਿੱਚ ਕੋਈ ਤਬਦੀਲੀ ਨਹੀਂ ਆਈ ਅਤੇ ਉਹ ਕਰੀਮੀਲੇਅਰ ਦੇ ਦਾਇਰੇ ਵਿੱਚ ਨਹੀਂ ਆਉਂਦਾ।


 iii) ਸਾਬਕਾ ਸੈਨਿਕ ਕੋਟੇ ਅਧੀਨ ਰਾਖਵਾਂਕਰਨ ਕੇਵਲ ਪੰਜਾਬ ਦੇ ਵਸਨੀਕਾ ਤੇ ਹੀ ਲਾਗੂ ਹੋਵੇਗਾ। ਜੇਕਰ ਸਾਬਕਾ ਸੈਨਿਕ ਖੁਦ ਉਮੀਦਵਾਰ ਨਾ ਹੋਵੇ, ਤਾਂ ਇਹ ਰਾਖਵਾਂਕਰਨ ਆਸ਼ਰਿਤਾਂ ਲਈ ਲਾਗੂ ਹੋਵੇਗਾ। ਅਜਿਹੇ ਸਾਬਕਾ ਸੈਨਿਕ/ਆਸ਼ਰਿਤ ਸੈਨਿਕ ਸਮੱਰਥ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਲੋੜੀਦਾ ਅਸਲ ਸਰਟੀਫਿਕੇਟ ਦਸਤਾਵੇਜਾਂ ਦੀ ਸਕਰੂਟਨੀ ਸਮੇਂ ਪੇਸ਼ ਕਰਨਗੇ। 



ਆਨਲਾਈਨ ਅਪਲਾਈ ਕਰਨ ਦੀ ਵਿੱਧੀ:- Online Process will start from 05.04.2021) ਵੈਬਾਸਈਟ www.educationrecruitmentboard.com ਉਮੀਦਵਾਰ ਵੱਲੋਂ ਕੇਵਲ ਇੱਕ ਹੀ ਰਜਿਸਟ੍ਰੇਸ਼ਨ ਕੀਤੀ ਜਾਵੇ, ਜੇਕਰ ਕੋਈ ਉਮੀਦਵਾਰ ਇੱਕ ਤੋਂ ਵੱਧ ਕੈਟਾਗਰੀ ਵਿੱਚ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਇੱਕ ਹੀ ਰਜਿਸਟ੍ਰੇਸ਼ਨ ਅਧੀਨ ਹੀ ਵੱਖ ਵੱਖ ਐਪਲੀਕੇਸ਼ਨਜ਼ ਅਪਲਾਈ ਕਰੇਗਾ।ਇੱਕ ਤੋਂ ਜਿਆਦਾ ਰਜਿਸਟ੍ਰੇਸ਼ਨ ਨੰਬਰ ਹੋਣ ਦੀ ਸੂਰਤ ਵਿੱਚ ਪਹਿਲੀ ਰਜਿਸਟ੍ਰੇਸ਼ਨ ਹੀ ਵੈਧ ਮੰਨੀ ਜਾਵੇਗੀ ਅਤੇ ਅਗਲੀਆਂ ਰਜਿਸਟ੍ਰੇਸ਼ਨ (ਜੇ ਕੋਈ ਹੋਣ) ਆਪਣੇ ਆਪ ਕੈਂਸਲ ਹੋਈਆਂ ਵਿਚਾਰੀਆਂ ਜਾਣਗੀਆਂ। ਪਹਿਲਾਂ ਉਪਰੋਕਤ ਦਰਸਾਈ ਵੈਬਸਾਈਟ ਉੱਤੇ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ।


ਰਜਿਸਟ੍ਰੇਸ਼ਨ ਕਰਵਾਉਣ ਲਈ ਇਸ ਵੈਬਸਾਈਟ ਉੱਤੇ ਦਿੱਤੇ ਲਿੰਕ New Registration ਤੇ Click ਕੀਤਾ ਜਾਵੇ ਅਤੇ ਮੰਗੀ ਗਈ ਜਾਣਕਾਰੀ ਭਰੀ ਜਾਵੇ।ਇੱਕ ਵਾਰ ਰਜਿਸਟ੍ਰੇਸ਼ਨ ਕਰਨ ਉਪਰੰਤ ਰਜਿਸਟ੍ਰੇਸ਼ਨ ਵਾਲੀ ਕੋਈ ਵੀ ਜਾਣਕਾਰੀ ਦੁਬਾਰਾ Update/Edit ਨਹੀਂ ਕੀਤੀ ਜਾਵੇਗੀ। ਰਜਿਸਟ੍ਰੇਸ਼ਨ ਉਪਰੰਤ ਉਮੀਦਵਾਰ ਵੱਲੋਂ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਮੱਦਦ ਨਾਲ ਆਪਣੇ ਅਕਾਂਊਟ Login ਵਿੱਚ ਕੀਤਾ ਜਾਵੇਗਾ।ਉਮੀਦਵਾਰ ਵੱਲੋਂ Application Fee ਨਾਮ ਦੇ ਲਿਖ ਉੱਤੇ Click ਕਰਕੇ ਫੀਸ ਅਨਲਾਈਨ ਭਰੀ ਜਾ ਸਕਦੀ ਹੈ। ਫੀਸ ਦੀ Confirmation ਹੋਣ ਉਪਰੰਤ ਆਪਣੇ Application Form ਦਾ Print Out ਜਰੂਰ ਲਿਆ ਜਾਵੇ ਅਤੇ ਇਸਨੂੰ ਸੰਭਾਲੇਕੇ ਰੱਕਿਆ ਜਾਵੇ।

ਘਰ ਘਰ ਰੋਜ਼ਗਾਰ ਕਿਥੇ ਹੋ ਰਹੀ ਸਰਕਾਰੀ ਭਰਤੀ ਦੇਖੋ ਇਥੇ




ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ Application Form ਜਾਂ ਕੋਈ ਹੋਰ ਦਸਤਾਵੇਜ਼ ਡਾਕ ਰਾਹੀਂ ਇਸ ਦਫ਼ਤਰ ਨੂੰ ਭੇਜਣ ਦੀ ਜਰੂਰਤ ਨਹੀਂ ਹੈ।ਕੋਈ ਵੀ ਦਸਤਾਵੇਜ਼, ਮੰਗੇ ਜਾਣ ਉਪਰੰਤ ਹੀ ਭੇਜਿਆ ਜਾਵੇ। ਉਮੀਦਵਾਰ ਇੱਕ ਸਵੈ ਤਸਦੀਕੀ ਫੋਟੋ ਅਤੇ ਸਕੈਨ ਕੀਤੇ ਹਸਤਾਖਰ/ਦਸਤਖਤ ਆਨਲਾਈਨ ਅਪਲਾਈ ਕਰਨ ਸਮੇਂ ਅਪਲੋਡ ਕਰੇਗਾ। 

For more details click here
BIOLOGY | CHEMISTRY | COMMERCE | ECONOMICS | ENGLISH | GEOGRAPHY | HINDI | MATH | PHYSICS | PUNJABI | SOCIOLOGY


ਇਹਨਾਂ ਅਸਾਮੀਆਂ ਤੋਂ ਇਲਾਵਾ 191 ਲੈਕਚਰਾਰ ਦੀ ਭਰਤੀ ਲਈ ਵੀ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। For more information click below on link 

BIOLOGY | CHEMISTRY | COMMERCE | ECONOMICS | ENGLISH | GEOGRAPHY | HINDI | MATH | PHYSICS | PUNJABI | SOCIOLOGY





Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends