Latest updates

सोमवार, 26 अप्रैल 2021

ਪੰਜਾਬ ਵਿਚ ਕਰਫਿਊ ਦਾ ਸਮਾਂ ਬਦਲਿਆ
ਪੰਜਾਬ ਵਿਚ ਕਰਫਿਊ ਦਾ ਸਮਾਂ ਬਦਲਿਆ

 ਚੰਡੀਗੜ੍ਹ, 26 ਅਪ੍ਰੈਲ, 2021:ਪੰਜਾਬ ਵਿਚ ਕਰਫਿਊ ਦਾ ਸਮਾਂ ਇਕ ਵਾਰ ਫਿਰ ਤੋਂ ਬਦਲ ਦਿੱਤਾ ਗਿਆ ਹੈ। ਪੰਜਾਬ ਕੈਬਿਨਟ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਸੁਨੀਲ ਜਾਖੜ (ਪੰਜਾਬ ਕਾਂਗਰਸ ਪ੍ਰਧਾਨ) ਨੇ ਦੱਸਿਆ ਕਿ ਸੂਬੇ ਅੰਦਰ ਕਰੋਨਾ ਨੂੰ ਲੈ ਹੋਰ ਸਖ਼ਤੀ ਕੀਤੀ ਜਾਵੇਗੀ ਪੰਜਾਬ ਵਿੱਚ 6 ਵਜੇ ਤੋਂ ਸਵੇਰ 5 ਵਜੇ ਤੱਕ ਨਾਇਕ ਕਰਫਿੳ ਰਹੇਗਾ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਦੁਕਾਨਾਂ 5 ਵਜੇ ਬੰਦ ਹੋਣਗੀਆਂ। ਸੂਬੇ ਵਿੱਚ 250 ਤੋਂ 300 ਟਨ ਆਕਸੀਜਨ ਦੀ ਲੋੜ ਹੈ ਪਰ ਕੇਂਦਰ ਵੱਲੋ 1.3 ਟਨ ਆਕਸੀਜਨ ਮਿਲਦੀ ਸੀ ਜਿਸ ਨੂੰ ਵੱਧਾ ਕਿ 1.4 ਟਨ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਫ਼ਿਲਹਾਲ ਵੀ ਆਕਸੀਜਨ ਦੀ ਕਮੀ ਹੈ ਜੋ ਕੇਂਦਰ ਵੱਲੋ ਆਕਸੀਜਨ ਮਿਲਦੀ ਹੈ ਉਹਨਾਂ ਵੀ ਹਰਿਆਣੇ ਵਿੱਚ ਖੜੀ ਹੈ । ਹਾਲੇ ਤੱਕ ਵੀ ਪੰਜਾਬ ਨਹੀਂ ਪਹੁੰਚ ਸਕੀ । ਹਾਲੇ ਵੀ ਪੰਜਾਬ ਅੰਦਰ 584 ਮਰੀਜ਼ ਆਕਸੀਜਨ ਤੇ ਹਨ । ਪੰਜਾਬ ਨਾਲ ਕੇਂਦਰ ਵੱਲੋ ਵਿਤਕਰਾ ਕੀਤਾ ਜਾ ਰਿਹਾ ਹੈ

Ads