ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਸਕੂਲ ਈ-ਪ੍ਰਬੰਧ ਦੀ ਨਿਵੇਕਲੀ ਪਹਿਲਕਦਮੀ

 ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਸਕੂਲ ਈ-ਪ੍ਰਬੰਧ ਦੀ ਨਿਵੇਕਲੀ ਪਹਿਲਕਦਮੀ

ਸਿੱਖਿਆ ਸਕੱਤਰ ਵੱਲੋਂ ਹਾਈ ਸਕੂਲ ਅਬਦਾਲ ਦਾ ਵਿਦਿਆਰਥੀ ਮੈਨੇਜਮੈਂਟ ਪੋਰਟਲ ਵਰਚੂਅਲੀ ਲਾਂਚ

ਸਰਕਾਰੀ ਸਕੂਲਾਂ ਵਿੱਚ ਸਕੂਲ ਪ੍ਰਬੰਧ ਪ੍ਰਣਾਲੀ ਹਾਈ-ਟੈੱਕ ਹੋਣ ਵੱਲ ਵਧਣਾ ਚੰਗੇ ਸੰਕੇਤ

ਐੱਸ.ਏ.ਐੱਸ. ਨਗਰ 5 ਅਪ੍ਰੈਲ ( ਪ੍ਰਮੋਦ ਭਾਰਤੀ )

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਸਮਾਰਟ ਢੰਗ ਨਾਲ ਗੁਣਾਤਮਿਕ ਸਿੱਖਿਆ ਦੇਣ ਹਿੱਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਮਾਰਟ ਹਾਈ ਸਕੂਲ ਅਬਦਾਲ ਦੀ ਵੈੱਬਸਾਈਟ ਨੂੰ ਵਰਚੁਅਲੀ ਸ਼ੁਰੂ ਕੀਤਾ। ਵਿਦਿਆਰਥੀਆਂ ਅਤੇ ਮਾਪਿਆਂ ਨਾਲ ਸਮਾਰਟ ਤਕਨਾਲੋਜੀ ਦੀ ਵਰਤੋਂ ਕਰਦਿਆਂ ਬੱਚਿਆਂ ਦੇ ਦਾਖਲੇ ਤੋਂ ਲੈ ਕੇ ਵਿਦਿਆਰਥੀ ਦੀ ਅਕਾਦਮਿਕ ਅਤੇ ਸਹਿ-ਅਕਾਦਮਿਕ ਪ੍ਰਗਤੀ ਦਾ ਰਿਕਾਰਡ ਰੱਖਣ ਲਈ ਸਰਕਾਰੀ ਹਾਈ ਸਕੂਲ ਅਬਦਾਲ ਦੇ ਵਿਦਿਆਰਥੀ ਪ੍ਰਬੰਧਨ ਪੋਰਟਲ ਦਾ ਵਰਚੁਅਲ ਉਦਘਾਟਨਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਸਕੂਲਾਂ ਵਿੱਚ ਮਿਆਰੀ ਸਹੂਲਤਾਂ ਬਾਰੇ ਜਾਣੂੰ ਕਰਵਾਇਆ ਹੈ। ਇਸਦੇ ਨਾਲ ਹੀ ਮੁਸ਼ਕਿਲ ਹਾਲਤਾਂ ਵਿੱਚ ਤਕਨਾਲੋਜੀ ਦੀ ਵਰਤੋਂ ਕਰਕੇ ਜਿੱਥੇ ਬੱਚਿਆਂ ਨਾਲ ਅਧਿਆਪਕ ਜੁੜੇ ਰਹੇ ਉੱਥੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਸਿੱਖਿਆ ਸਕੱਤਰ ਨੇ ਕਿਹਾ ਸਰਕਾਰੀ ਸਮਾਰਟ ਹਾਈ ਸਕੂਲ ਅਬਦਾਲ ਵਿਖੇ ਸਕੂਲ ਮੁਖੀ ਵੱਲੋਂ ਤਿਆਰ ਕੀਤੇ ਗਏ ਪੋਰਟਲ ਅਤੇ ਵੈਬਸਾਈਟ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਬਹੁਤ ਜਿਆਦਾ ਫਾਇਦਾ ਹੋਣ ਵਾਲਾ ਹੈ। ਇਸ ਨਾਲ ਮਾਪਿਆਂ ਨੂੰ ਬੱਚਿਆਂ ਦੇ ਦੀ ਪੜ੍ਹਾਈ, ਸਹਿਅਕਾਦਮਿਕ ਕਿਰਿਆਵਾਂ ਅਤੇ ਸਰਵਪੱਖੀ ਵਿਕਾਸ ਦੀ ਅਪਡੇਟ ਜਾਣਕਾਰੀ ਮਿਲਦੀ ਰਹੇਗੀ। ਸਿੱਖਿਆ ਸਕੱਤਰ ਨੇ ਪੰਜਾਬ ਦੇ ਬਾਕੀ ਸਕੂਲ ਮੁਖੀਆਂ ਨੂੰ ਵੀ ਉਤਸ਼ਾਹਿਤ ਕੀਤਾ ਕਿ ਅਜਿਹੀਆਂ ਨਿਵੇਕਲੀਆਂ ਪਹਿਲਕਦਮੀਆਂ ਕਰਦੇ ਰਹਿਣ। 

ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਇਸ ਪੋਰਟਲ ਦੁਆਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇੱਕ ਯੂਨੀਕ ਆਈ.ਡੀ. ਅਤੇ ਪਾਸਵਰਡ ਮਿਲੇਗਾ ਜਿਸ ਦੀ ਵਰਤੋਂ ਕਰਦੇ ਹੋਏ ਵਿਦਿਆਰਥੀ ਅਤੇ ਮਾਪੇ ਆਪਣੇ ਸਕੂਲ ਦੇ ਵਿੱਚ ਦਰਜ ਵੇਰਵਿਆਂ ਨੂੰ ਦੇਖ ਸਕਣਗੇ।  ਵਿਦਿਆਰਥੀਆਂ ਨੂੰ ਰੋਜ਼ਾਨਾਂ ਦਿੱਤਾ ਜਾਣ ਵਾਲਾ ਘਰ ਦਾ ਕੰਮ, ਖੇਡਾਂ ਸਬੰਧੀ ਕਿਰਿਆਵਾਂ ਦੀ ਜਾਣਕਾਰੀ, ਇਮਤਿਹਾਨਾਂ ਦੀ ਪ੍ਰਗਤੀ ਰਿਪੋਰਟ, ਮਾਪਿਆਂ ਵੱਲੋਂ ਵਿਦਿਆਰਥੀਆਂ ਦੀ ਪ੍ਰਗਤੀ ਸਬੰਧੀ ਦਿੱਤੀ ਗਈ ਫੀਡ ਬੈਕ, ਮਾਪਿਆਂ ਦੇ ਸਵਾਲ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਕੀਤੀ ਕਾਰਵਾਈ ਦਾ ਰਿਕਾਰਡ ਦਰਜ ਹੋਵੇਗਾ। ਉਹਨਾਂ ਕਿਹਾ ਕਿ ਇਸ ਵਿੱਚ ਅਧਿਆਪਕ ਵਿਦਿਆਰਥੀਆਂ ਦੇ ਨਤੀਜੇ ਵੀ ਅਪਲੋਡ ਕਰ ਸਕਣਗੇ ਅਤੇ ਮਾਪਿਆਂ ਵੱਲੋਂ ਦਿੱਤੀ ਫੀਡਬੈਕ ਵੀ ਜਾਣ ਸਕਣਗੇ। ਇਸਤੋਂ ਇਲਾਵਾ ਇਸ ਪੋਰਟਲ ਦਾ ਐਡਮਿਨ ਵੀ ਹੋਵੇਗਾ ਜੋ ਕਿ ਸਾਰੀ ਪ੍ਰਕਿਰਿਆ ਦੀ ਨਜ਼ਰਸਾਨੀ ਕਰੇਗਾ। ਇਸਤੋਂ ਇਲਾਵਾ ਗੈਲਰੀ ਵਿੱਚ ਸਕੂਲ ਦੀਆਂ ਪ੍ਰਗਤੀ ਦੀਆਂ ਫੋਟੋ ਵੀ ਅਪਲੋਡ ਕੀਤੀਆਂ ਜਾ ਸਕਣਗੀਆਂ। ਉਹਨਾਂ ਕਿਹਾ ਕਿ ਇਹ ਸਮਾਰਟ ਤਕਨਾਲੋਜੀ ਯੁੱਗ ਦੀ ਇੱਕ ਹੋਰ ਨਿਵੇਕਲੀ ਪ੍ਰਾਪਤੀ ਨਾਲ ਸਿੱਖਿਆ ਵਿਭਾਗ ਦਾ ਮਾਣ ਵਧਿਆ ਹੈ।

ਸਰਕਾਰੀ ਸਮਾਰਟ ਹਾਈ ਸਕੂਲ ਅਬਦਾਲ ਦੀ ਮੁੱਖ ਅਧਿਆਪਕਾ ਦੀਪਿਕਾ ਡੀਨ ਨੇ ਦੱਸਿਆ ਕਿ ਇਸ ਪੋਰਟਲਰਾਹੀਂ 300 ਤੋਂ ਜਿਆਦਾ ਵਿਦਿਆਰਥੀ ਲਾਹਾ ਲੈਣਗੇ। ਵਿਦਿਆਰਥੀ ਪ੍ਰਬੰਧਨ ਪ੍ਰਣਾਲੀ ਰਾਹੀਂ ਮਾਪਿਆਂ ਅਤੇ ਬੱਚਿਆਂ ਨੂੰ ਅਪਡੇਟ ਤਕਨਾਲੋਜੀ ਦਾ ਫਾਇਦਾ ਮਿਲੇਗਾ। ਉਹਨਾਂ ਕਿਹਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਮਿਲ ਰਹੀ ਹੱਲਾਸ਼ੇਰੀ ਦੇ ਕਾਰਨ ਸਰਕਾਰੀ ਸਕੂਲਾ ਵਿੱਚ ਸਕੂਲ ਮੁਖੀਆਂ ਨੂੰ ਆਪਣੀ ਯੋਗਤਾ ਦਾ ਸਰਵੋਤਮ ਪੇਸ਼ ਕਰਨ ਦਾ ਮੌਕਾ ਮਿਲ ਰਿਹਾ ਹੈ ਜਿਸਦਾ ਸਿੱਧਾ ਫਾਇਦਾ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ।

ਇਸ ਮੌਕੇ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਐੱਸ.ਸੀ.ਈ.ਆਰ.ਟੀ., ਪ੍ਰਮੋਦ ਭਾਰਤੀ ਸਟੇਟ ਮੀਡੀਆ ਕੋਆਰਡੀਨੇਟਰ, ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ, ਰਾਜੇਸ਼ ਸ਼ਰਮਾ ਅਤੇ ਹਰਭਗਵੰਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ, ਬਲਰਾਜ ਸਿੰਘ ਡੀ.ਐੱਸ.ਐੱਮ., ਅਮਰਦੀਪ ਸਿੰਘ ਬਾਠ, ਸਰਕਾਰੀ ਹਾਈ ਸਕੂਲ ਦਾ ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ।


Featured post

SOE - MERITORIOUS SCHOOL ADMISSION LINK 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਵਿੱਚ ਰਜਿਸਟ੍ਰੇਸ਼ਨ ਲਈ ਲਿੰਕ ਐਕਟਿਵ

SOE - MERITORIOUS  SCHOOL ADMISSION 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ  ਚੰਡੀਗੜ੍ਹ, 22 ਜਨਵਰੀ 20...

RECENT UPDATES

Trends