ਸਕੂਲ ਅਧਿਆਪਕਾਂ ਨੂੰ ਆਪਸੀ ਬਦਲੀਆਂ ਕਰਵਾਉਣ ਦੇ
ਸਬੰਧ ਵਿੱਚ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਦੇ
ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਉਨ੍ਹਾਂ ਨੂੰ
ਇੱਕ ਹੋਰ ਮੌਕਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਆਪਣਾ
ਬਿਨੇਪੱਤਰ ਈ-ਪੰਜਾਬ ਪੋਰਟਲ 'ਤੇ 28 ਅਪ੍ਰੈਲ ਤੱਕ ਅੱਪ
ਲੋਡ ਕਰਨ ਲਈ ਆਖਿਆ ਗਿਆ ਹੈ।
ਸਕੂਲਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਹਾਲ
ਹੀ ਵਿੱਚ ਭਰਤੀ ਹੋਏ 3582 ਅਧਿਆਪਕਾਂ ਨੂੰ ਆਪਸੀ
ਬਦਲੀ ਕਰਵਾਉਣ ਦੀ ਛੋਟ ਦਿੱਤੀ ਗਈ ਹੈ। ਬੁਲਾਰੇ
ਅਨੁਸਾਰ ਅੰਤਰ ਜ਼ਿਲ੍ਹਾ ਐਡਜਸਟਮੈਂਟ ਦੇ ਲਈ ਦੋਵੇਂ
ਉਮੀਦਵਾਰ ਇੱਕ ਹੀ ਕੈਟਾਗਰੀ ਦੇ ਹੋਣੇ ਚਾਹੀਦੇ ਹਨ
ਜਦਕਿ ਜ਼ਿਲ੍ਹੇ ਅੰਦਰ ਆਪਸੀ ਐਡਸਟਮੈਂਟ ਕਰਵਾਉਣ
ਵਾਲੇ ਦੋਵੇਂ ਉਮੀਦਵਾਰ ਵੱਖਰੀ ਵੱਖਰੀ ਕੈਟਾਗਰੀ ਦੇ ਹੋ
ਸਕਦੇ ਹਨ।
ਇਸ ਦੇ ਨਾਲ ਹੀ ਵਿਭਾਗ ਦੇ ਇਹ ਵੀ
ਧਿਆਨ ਵਿੱਚ ਆਇਆ ਹੈ ਕਿ ਕੁੱਝ ਅਧਿਆਪਕ, ਹੈਡ
ਟੀਚਰ ਅਤੇ ਸੈਂਟਰ ਹੈਡ ਟੀਚਰ ਬਦਲੀ ਦੀਆਂ ਸ਼ਰਤਾਂ.
ਪੂਰੀਆਂ ਨਾ ਹੋਣ ਕਾਰਨ ਆਪਸੀ ਬਦਲੀ ਹੀ ਅਪਲਾਈ
ਨਹੀਂ ਕਰ ਸਕੇ। ਇਸ ਕਰਕੇ ਬਦਲੀ ਕਰਵਾਉਣ ਦੇ
ਚਾਹਵਾਨ ਨਵੇਂ ਭਰਤੀ ਹੋਏ 3582 ਅਧਿਆਪਕਾਂ, ਸਿੱਧੀ
ਭਰਤੀ ਰਾਹੀਂ ਭਰਤੀ ਹੋਏ ਹੈਡ ਟੀਚਰਜ਼ ਅਤੇ ਸੈਂਟਰ ਹੈਡ
ਟੀਚਰਜ਼ ਨੂੰ 28 ਅਪ੍ਰੈਲ ਤੱਕ ਈ-ਪੰਜਾਬ ਪੋਰਟਲ 'ਤੇ
ਆਪਣੀ ਆਪਣੀ ਆਮ ਜਾਣਕਾਰੀ, ਸਰਵਿਸ ਰਿਕਾਰਡ,
ਨਤੀਜੇ ਆਦਿ ਅਪਲੋਡ ਕਰਨ ਵਾਸਤੇ ਸਮਾਂ ਦਿੱਤਾ ਹੈ।
ਬੁਲਾਰੇ ਅਨੁਸਾਰ ਇਨ੍ਹਾਂ ਉਪਰੋਕਤ ਅਧਿਆਪਕਾਂ ਤੋਂ
ਇਲਾਵਾ ਅਧਿਆਪਕ ਤਬਾਦਲਾ ਨੀਤੀ 2019 ਹੇਠ
ਬਦਲੀ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਚਾਹਵਾਨ
ਅਧਿਆਪਕ ਵੀ 28 ਅਪ੍ਰੈਲ ਤੱਕ ਆਨਲਾਈਨ ਅਪਲਾਈ
ਕਰ ਸਕਦੇ ਹਨ। ਇਹ ਸਾਰੀਆਂ ਬੇਨਤੀਆਂ ਕੇਵਲ ਆਪਸੀ
ਬਦਲੀ ਲਈ ਹੀ ਪ੍ਰਾਪਤ ਕੀਤੀਆਂ ਜਾਣਗੀਆਂ।
For Educational news add 9464496353 in your whatsapp group
Send news on whatsapp 9464496353