Latest updates

बुधवार, 10 फ़रवरी 2021

ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ
 ਖੰਨਾ 10 ਫਰਵਰੀ 2021(ਅੰਜੂ ਸੂਦ) : ਸਰਕਾਰੀ ਪ੍ਰਾਇਮਰੀ ਸਕੂਲ ਖੰਨਾ ਨੰਬਰ 1 ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ ਗਏ। ਸਕੂਲ ਇੰਚਾਰਜ ਸ਼੍ਰੀਮਤੀ ਪ੍ਰਿਯਾ ਸ਼ਰਮਾਂ ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਕਰਵਾਏ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਅਤੇ ਸਿੱਖ ਧਰਮ ਵਿਚ ਉਨਾਂ ਦੀ ਦੇਣ ਸਬੰਧੀ ਭਾਸ਼ਣ ਦਿੱਤੇ ਜਿਹਨਾਂ ’ਚ ਕ੍ਰਿਸ਼ਨ ਲਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵੱਖ ਵੱਖ ਵਿੱਦਿਅਕ ਮੁਕਾਬਲਿਆਂ ਦੌਰਾਨ ਸਕੂਲ ਵਿਦਿਆਰਥੀਆਂ ਨੇ ਸ਼ਬਦ ਗਾਇਨ, ਡਰਾਇੰਗ ਅਤੇ ਪੇਟਿੰਗ, ਦਸਤਾਰਬੰਦੀ, ਕਵਿਤਾ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਸ਼ਬਦ ਗਾਇਨ ਵਿੱਚ ਪਾਰਸ ਜਮਾਤ ਚੌਥੀ, ਪੇਟਿੰਗ ਵਿਚ ਅੰਕਿਤ ਜਮਾਤ ਚੌਥੀ, ਦਸਤਾਰਬੰਦੀ ਵਿੱਚ ਗੁਰਸਿਮਰਨ ਸਿੰਘ ਜਮਾਤ ਪੰਜਵੀਂ, ਕਵਿਤਾ ਗਾਇਨ ਵਿੱਚ ਨਵਜੋਤ ਸਿੰਘ ਜਮਾਤ ਤੀਸਰੀ ਅਤੇ ਸੁਖਮਣੀ ਕੌਰ ਜਮਾਤ ਚੌਥੀ ਨੇ ਪਹਿਲਾ ਸਥਾਨ ਹਾਸਲ ਕੀਤਾ । ਮੁਕਾਬਲਿਆਂ ਤੋਂ ਬਾਅਦ ਬੱਚਿਆਂ ਨੂੰ ਇਨਾਮ ਵੰਡੇ ਗਏ।

Ads