ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ) ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਆਗੂ ਫਤਹਿਗਡ਼੍ਹ ਸਾਹਿਬ ਤੋਂ ਦਿੱਲੀ ਲਈ ਹੋਏ ਰਵਾਨਾ

 ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ) ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਆਗੂ ਫਤਹਿਗਡ਼੍ਹ ਸਾਹਿਬ ਤੋਂ ਦਿੱਲੀ ਲਈ ਹੋਏ ਰਵਾਨਾ


ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਆਗੂ ਫਤਹਿਗਡ਼੍ਹ ਸਾਹਿਬ ਤੋਂ ਇਕੱਠੇ ਹੋ ਕੇ ਕਿਸਾਨ ਸੰਘਰਸ਼ ਲਈ ਦਿੱਲੀ ਲਈ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਦਿੱਲੀ ਲਈ ਰਵਾਨਾ ਹੋਏ।

ਪੰਨੂ ਨੇ ਸੰਬੋਧਨ ਕਰਦੇ ਕਿਹਾ ਕਿ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲਵੇਗੀ ਉਨ੍ਹਾਂ ਸਮਾਂ ਐਲੀਮੈਂਟਰੀ ਅਧਿਆਪਕ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਲਗਾਤਾਰ ਜਥਿਆਂ ਦੇ ਰੂਪ ਵਿੱਚ ਦਿੱਲੀ ਰਵਾਨਾ ਹੁੰਦੇ ਰਹਿਣਗੇ।  ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਜ਼ਿਲ੍ਹਾ ਪੱਧਰੀ ਸੰਘਰਸ਼ ਵਿਚ ਐਲੀਮੈਂਟਰੀ ਅਧਿਆਪਕ ਵੱਡੀ ਪੱਧਰ ਤੇ ਹਿੱਸਾ ਲੈਣਗੇ। ਯੂਨੀਅਨ ਨੇ ਪੰਜਾਬ ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਯੂਨੀਅਨ ਤਨੋਂ,ਮਨੋਂ,ਧਨੋ ਕਿਸਾਨੀ ਸੰਘਰਸ਼ ਦੇ ਨਾਲ ਖਡ਼੍ਹੀ ਰਹੇਗੀ।ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾਂ ਹੀ ਸੰਘਰਸ਼ਾਂ ਵਿੱਚ ਇਤਿਹਾਸ ਸਿਰਜੇ ਹਨ,ਹਮੇਸ਼ਾ ਇਤਿਹਾਸਕ ਜਿੱਤਾਂ ਸਿਰਜੀਆਂ ਹਨ।ਇਸ ਵਾਰ ਵੀ ਦਿੱਲੀ ਵਿੱਚ ਨਵਾਂ ਇਤਿਹਾਸ ਸਿਰਜ ਕੇ ਕਾਨੂੰਨ ਵਾਪਸ ਕਰਵਾ ਕੇ ਹੀ ਪੰਜਾਬ ਵਾਪਸ ਆਉਣਗੇ।ਅੱਜ ਐਲੀਮੈਂਟਰੀ ਟੀਚਰਜ਼ ਯੂਨੀਅਨ ਫਤਿਹਗਡ਼੍ਹ ਸਾਹਿਬ ਦੇ ਆਗੂ ਕੁਲਵੀਰ ਸਿੰਘ ਗਿੱਲ,ਗੁਰਦੀਪ ਸਿੰਘ ਮਾਂਗਟ,ਸਤਵੀਰ ਸਿੰਘ ਰੌਣੀ ਆਦਿ ਆਗੂਆਂ ਨੇ ਵੱਖ ਵੱਖ ਜ਼ਿਲਾ ਦੇ ਆਗੂਆਂ ਨੂੰ ਸਨਮਾਨਿਤ ਕੀਤਾ। 






ਦਿੱਲੀ ਜਾਣ ਵਾਲੇ ਕਾਫ਼ਲੇ ਵਿਚ ਸੈਂਕੜੇ ਵੱਖ-ਵੱਖ ਜ਼ਿਲ੍ਹਿਆਂ ਦੇ ਸੈਂਕੜੇ ਅਧਿਆਪਕ ਸ਼ਾਮਲ ਸਨ।  ਜਿਨ੍ਹਾਂ ਦੀ ਅਗਵਾਈ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ,ਹਰਜਿੰਦਰ ਹਾਂਡਾ,ਸਤਵੀਰ ਸਿੰਘ ਰੌਣੀ,ਗੁਰਿੰਦਰ ਸਿੰਘ ਘੁੱਕੇਵਾਲੀ,ਸਤਬੀਰ ਸਿੰਘ ਬੋਪਾਰਾਏ,ਸੋਹਣ ਸਿੰਘ ਮੋਗਾ,ਬੀ.ਕੇ.ਮਹਿਮੀ,ਅਸ਼ੋਕ ਸਰਾਰੀ,ਚਰਨਜੀਤ ਫਿਰੋਜ਼ਪੁਰ,ਗੁਰਵਿੰਦਰ ਬੱਬੂ ਤਰਨਤਾਰਨ,ਪਵਨ ਜਲੰਧਰ,ਤਰਸੇਮ ਜਲੰਧਰ,ਅਵਤਾਰ ਸਿੰਘ ਮਾਨ ਲਾਲ ਸਿੰਘ ਡਕਾਲਾ,ਦੀਦਾਰ ਸਿੰਘ ਪਟਿਆਲਾ,ਪ੍ਰੀਤਭਗਵਾਨ ਫਰੀਦਕੋਟ,ਰਵੀ  ਵਾਹੀ,ਦਵਿੰਦਰਪਾਲ ਜੱਸ,ਹਰਚਰਨ ਸ਼ਾਹ,ਪਰਮਿੰਦਰ ਚੌਹਾਨ,ਜਗਰੂਪ ਸਿੰਘ ਢਿੱਲੋਂ,ਹਰਦੀਪ ਬਾਹੋਮਾਜਰਾ, ਹਰਵਿੰਦਰ ਹੈਪੀ,ਰਾਜਵੀਰ  ਲਿਬੜਾ,ਜਸਵੀਰ ਬੂਥਗੜ੍ਹ ਸੁਖਵਿੰਦਰ ਸਿੰਘ,ਰਮਨ ਦਰੋਗਾ,ਅਸੋਕ ਸਿੰਘ,ਗੁਰਜੀਤ ਸਿੰਘ ਬਾਹੋਮਾਜਰਾ,ਪਰਮਜੀਤ ਸਿੰਘ ,ਰਿਸ਼ੀ ਕੁਮਾਰ, ਅਮਨਦੀਪ ਸਿੰਘ ਭੰਗੂ, ਰਵਿੰਦਰ ਕੁਮਾਰ, ਰਵੀ ਕੁਮਾਰ, ਰਾਮਪਾਲ, ਨਰੇਸ਼ ਕੁਮਾਰ ਪਾਲ, ਕੁਲਦੀਪ ਕੁਮਾਰ ਅਧਿਆਪਕ ਆਗੂ ਹਾਜ਼ਰ ਸਨ ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends