ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਹਿੰਦੀ ਦਿਵਸ ਮਨਾਇਆ
ਪ੍ਰਾਇਮਰੀ ਸਕੂਲ ਖੰਨਾ-8 ਦੇ ਅਧਿਆਪਕਾਂ ਨੇ ਮਾਪਿਆਂ ਨਾਲ ਕੀਤੀਆਂ ਮੀਟਿੰਗਾਂ
ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਦੇ ਅਧਿਆਪਕਾਂ ਤੇ ਬੱਚਿਆਂ ਵੱਲੋਂ ਅੱਜ ਆਨਲਾਈਨ ਹਿੰਦੀ ਦਿਵਸ ਮਨਾਇਆ
ਗਿਆ।ਅੱਜ ਇਸ ਸਮਾਗਮ ਵਿੱਚ ਬੱਚਿਆਂ ਨੇ ਆਨਲਾਈਨ ਡਰਾਇੰਗ,ਪੇਂਟਿੰਗ,ਭਾਸ਼ਣ ਮੁਕਾਬਲੇ ਵਿੱਚ ਹਿੱਸਾ ਲਿਆ। ਅਧਿਆਪਕਾਂ ਵੱਲੋਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਨਲਾਈਨ ਬੱਚਿਆਂ ਦੇ ਮਾਪਿਆਂ,ਐੱਸ.ਐੱਮ.ਸੀ ਕਮੇਟੀ,ਆਂਗਣਵਾੜੀ ਵਰਕਰਜ਼ ਤੇ ਹੋਰ ਸ਼ਖ਼ਸੀਅਤਾਂ ਨਾਲ ਮੀਟਿੰਗ ਕੀਤੀ ਗਈ।ਸਕੂਲ ਮੁੱਖੀ ਸਤਵੀਰ ਸਿੰਘ ਰੌਣੀ ਨੇ ਮੀਟਿੰਗ ਵਿੱਚ ਦੱਸਿਆ ਕਿ ਸਕੂਲ ਅਧਿਆਪਕਾਂ ਵੱਲੋਂ ਬੱਚਿਆਂ ਦੇ ਸਿਲੇਬਸ ਅਨੁਸਾਰ ਵੀਡੀਓ ਬਣਾ ਕੇ ਅਤੇ ਆਨਲਾਈਨ ਵਿਧੀਆਂ ਰਾਹੀਂ ਮੀਟਿੰਗਾਂ ਕਰਕੇ ਸਿੱਖਿਆ ਦਿੱਤੀ ਜਾ ਰਹੀ ਹੈ।ਵਿਭਾਗ ਵੱਲੋਂ ਟੀਵੀ ਦੇ ਚੈਨਲ ਰਾਹੀਂ ਬੱਚਿਆਂ ਨੂੰ ਸਿੱਖਿਆ ਨਾਲ ਜੋੜਿਆ ਜਾ ਰਿਹਾ ਹੈ।ਬੱਚਿਆਂ ਨੂੰ ਫਰੀ ਕਿਤਾਬਾਂ,ਵਰਦੀ,ਵਜ਼ੀਫੇ ਮਿੱਡ-ਡੇ-ਮੀਲ ਦਿੱਤਾ ਜਾ ਰਿਹਾ ਹੈ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਿਭਾਗ ਵੱਲੋਂ PAS ਦੀ ਪ੍ਰੀਖਿਆ ਕਰ ਕਰਵਾਈ ਜਾ ਰਹੀ ਹੈ। 21 ਸਤੰਬਰ ਨੂੰ ਪੈਸ਼ ਦੀ ਪਰੀਖਿਆ ਹੋ ਰਹੀ ਹੈ,ਜਿਸਦੀ ਅਧਿਆਪਕਾਂ ਵੱਲੋਂ ਲਗਾਤਾਰ ਤਿਆਰੀ ਕਰਵਾਈ ਜਾ ਰਹੀ ਹੈ।ਸਾਰੇ ਮਾਪਿਆਂ ਤੇ ਮੈਂਬਰ ਸਾਹਿਬਾਨ ਨੂੰ ਇਸ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਲਈ ਕਿਹਾ ਗਿਆ।ਹਿੰਦੀ ਦਿਵਸ ਤੇ ਬੱਚਿਆਂ ਦੀਆਂ ਪੇਟਿੰਗਾਂ,ਭਾਸ਼ਣ ਆਦਿ ਮੁਕਾਬਲਿਆਂ ਨੂੰ ਵਾਰੇ ਵੀ ਮੀਟਿੰਗ ਵਿੱਚ ਸਾਰੇ ਮੈਂਬਰ ਸਾਹਿਬਾਨ ਨੂੰ ਦਿਖਾਇਆ ਗਿਆ। ਸਾਬਕਾ ਐੱਮ.ਸੀ ਸ੍ਰੀ ਗੁਰਮੀਤ ਨਾਗਪਾਲ ਜੀ ਨੇ ਆਨਲਾਈਨ ਮੀਟਿੰਗ ਵਿੱਚ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚੇ ਅਤੇ ਜੇਤੂ ਬੱਚਿਆਂ ਨੂੰ ਮੁਬਾਰਕਵਾਦ ਤੇ ਸ਼ਾਬਾਸ਼ ਦਿੱਤੀ। ਇਨ੍ਹਾਂ ਬੱਚਿਆਂ ਨੂੰ ਤਿਆਰ ਕਰਨ ਵਾਲੇ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ
ਅੱਜ ਦੀ ਮੀਟਿੰਗ ਵਿੱਚ ਸਾਬਕਾ ਐੱਮ.ਸੀ ਗੁਰਮੀਤ ਨਾਗਪਾਲ,ਚੇਅਰਮੈਨ ਕਮਲਜੀਤ ਕੌਰ,ਮੈਡਮ ਪ੍ਰੋਮਿਲਾ,ਮੈਡਮ ਅਮਨਦੀਪ ਕੌਰ,ਬਲਬੀਰ ਕੌਰ,ਮੈਡਮ ਮੀਨੂੰ,ਮੈਡਮ ਕਿਰਨਜੀਤ ਕੌਰ,ਮੈਡਮ ਨੀਲੂ ਮਦਾਨ,ਮੈਡਮ ਮੋਨਾ ਸ਼ਰਮਾ,ਮੈਡਮ ਮਨੂੰ ਸ਼ਰਮਾ,ਨਰਿੰਦਰ ਕੌਰ,ਨੀਲਮ ਸਪਨਾ,ਕੁਲਵੀਰ ਕੌਰ,ਅੰਜਨਾ ਸ਼ਰਮਾ,ਪਰਮਜੀਤ ਕੌਰ,ਜਸਪਾਲ ਕੌਰ ਅਤੇ ਬੱਚਿਆਂ ਦੇ ਮਾਪੇ ਸ਼ਾਮਿਲ ਸਨ।