ਕੋਵਿਡ-19 ਵਿੱਚ ਲੱਗੇ ਅਧਿਆਪਕ ਮੌਤ ਤੇ 50 ਲੱਖ ਦੀ ਗ੍ਰਾਂਟ ਦਿੱਤੀ ਜਾਵੇ : ਈਟੀਯੂ

ਕੋਵਿਡ-19 ਵਿੱਚ ਲੱਗੇ ਅਧਿਆਪਕ ਮੌਤ ਤੇ 50 ਲੱਖ ਦੀ ਗ੍ਰਾਂਟ ਦਿੱਤੀ ਜਾਵੇ : ਈਟੀਯੂ

ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ-ਈਟੀਯੂ

ਖੰਨਾ,
 ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਇਕਾਈ ਲੁਧਿਆਣਾ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਘਨੌਰ ਨੇੜਲੇ ਪਿੰਡ ਹਰਪਾਲਪੁਰਦੇ ਪੀ.ਟੀ.ਆਈ ਅਧਿਆਪਕ ਸ੍ਰੀ ਹਰਿਮੰਦਰ ਸਿੰਘ ਜਿਨ੍ਹਾਂ ਦੀ ਕੋਵਿਡ-19 ਦੌਰਾਨ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ੰਭੂ ਬਾਰਡਰ ਡਿਊਟੀ ਲਗਾਈ ਗਈ ਸੀ। ਡਿਊਟੀ ਨਿਭਾਉਂਦਿਆਂ  ਅਧਿਆਪਕ ਕਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਿਆ।ਜਿਸ ਦਾ ਇਲਾਜ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਹੋਇਆ ਸੀ।
9 ਸਤੰਬਰ ਨੂੰ  ਸ੍ਰੀ ਹਰਮੰਦਰ ਸਿੰਘ ਪੀ.ਟੀ.ਆਈ. ਅਧਿਆਪਕ ਆਪਣੀ ਜਿੰਦਗੀ  ਦੀ ਜੰਗ ਹਾਰ ਗਏ। ਕਰੋਨਾ ਦੇ ਜੇਰੇ ਇਲਾਜ ਮੌਤ ਹੋਣ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ  ਦੀ ਨਿਖੇਧੀ ਕਰਦਿਆਂ ਐਲੀਮੈਂਟਰੀ ਟੀਚਰਜ਼  ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਰੌਣੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਪਰਮਿੰਦਰ ਚੋਹਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ੍ਰੀ ਹਰਿਮੰਦਰ ਸਿੰਘ ਪੀ.ਟੀ.ਆਈ. ਅਧਿਆਪਕ ਸਰਕਾਰੀ ਹਾਈ ਸਕੂਲ ਹਰਪਾਲਪੁਰ ਜ਼ਿਲ੍ਹਾ ਪਟਿਆਲਾ ਨੂੰ ਕੋਵਿਡ-19  ਮਹਾਂਮਾਰੀ ਦਾ ਯੋਧਾ ਮੰਨਦਿਆਂ ਹੋਇਆਂ ਸ਼ਹੀਦ ਐਲਾਨੇ । ਇਸ ਮੌਕੇ ਈਟੀਯੂ ਆਗੂ ਜਤਿੰਦਰਪਾਲ ਸਿੰਘ ਤਲਵੰਡੀ,ਹਰਦੀਪ ਸਿੰਘ ਬਾਹੋਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਕੋਵਿਡ-19 ਦੀ ਡਿਊਟੀ ਨਿਭਾਉਂਦਿਆਂ ਹੋਏ ਸਰਕਾਰੀ ਮੁਲਾਜ਼ਮ ਦੀ ਮੌਤ ਹੋਣ ਉਪਰੰਤ ਉਸ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਗਰਾਂਟ ਅਤੇ ਉਸ ਦੇ  ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਨੀਤੀ ਅਨੁਸਾਰ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ।


ਜਥੇਬੰਦੀ ਦੇ ਆਗੂਆਂ ਲਖਵਿੰਦਰ ਸਿੰਘ, ਜਸਵੀਰ ਸਿੰਘ, ਜਸਵਿੰਦਰ ਸਿੰਘ ਰਹੋਂਣ, ਹਰਵਿੰਦਰ ਸਿੰਘ ਹੈਪੀ, ਗੁਰਦੀਪ ਸਿੰਘ ਸੈਣੀ   ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਡਿਊਟੀਆਂ ਕੋਵਿੱਡ-19 ਵਿੱਚ ਅੰਤਰਰਾਜੀ ਬਾਰਡਰਾਂ ਅਤੇ ਜ਼ਿਲ੍ਹਾ ਸਟੇਸ਼ਨਾਂ ਉੱਪਰ ਡਿਊਟੀਆਂ ਲਗਾਈਆਂ ਗਈਆਂ ਹਨ ਉਨ੍ਹਾਂ ਨੂੰ ਰੱਦ ਕੀਤਾ ਜਾਵੇ ।
ਕੋਵਿਡ-19 ਦੇ ਪੁਖਤੇ ਪ੍ਰਬੰਧ ਕੀਤੇ ਜਾਣ ਅਤੇ ਨਵੇਂ ਸਟਾਫ ਦੀ ਲੋੜੀਦੀਂ ਭਰਤੀ ਕੀਤੀ ਜਾਵੇ।ਇਸ ਸਮੇਂ ਜਗਰੂਪ ਢਿਲੋ ,ਸ਼ਿੰਗਾਰਾਂ ਸਿੰਘ ਰਸੂਲੜਾ ,ਸੁਖਮੰਦਰ ਭੱਟੀਆਂ ,ਮਨਜਿੰਦਰ ਪਾਲ ਸਿੰਘ , ਚਰਨਜੀਤ ਸੇਹ, ਪਰਮਜੀਤ ਜਲਨਪੁਰ ,ਚਰਨਜੀਤ ਸ਼ਰਮਾ , ਮਨਜੀਤ ਢੰਡਾਰੀ, ਸੁਖਪਾਲ ਗਰੇਵਾਲ਼ ,ਮਨਜੀਤ ਕੋਟਲਾ ਜਗਮੋਹਨ ਘੁਡਾਣੀ ,ਬਲਵੰਤ ਲਹਿਰਾ,ਜਗਤਾਰ ਸਿੰਘ ਹੋਲ,ਧਰਮਿੰਦਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends