PANCHAYAT ELECTION 2024 : ਡਿਪਟੀ ਕਮਿਸ਼ਨਰ ਵੱਲੋਂ ਨਾਮੀਨੇਸ਼ਨ ਸੈਂਟਰਾਂ ਤੇ 4 ਅਕਤੂਬਰ ਦੀ ਛੁੱਟੀ

PANCHAYAT ELECTION 2024ਡਿਪਟੀ ਕਮਿਸ਼ਨਰ ਵੱਲੋਂ ਨਾਮੀਨੇਸ਼ਨ ਸੈਂਟਰਾਂ ਤੇ 4 ਅਕਤੂਬਰ ਦੀ ਛੁੱਟੀ 

ਪੰਚਾਇਤੀ ਚੌਣਾਂ 2024 ਲਈ ਜਿਲਾ ਗੁਰਦਾਸਪੁਰ ਅੰਦਰ ਵੱਖ-ਵੱਖ ਸਰਕਾਰੀ ਸਕੂਲਾਂ/ਕਾਲਜਾਂ ਵਿਚ ਉਮੀਦਵਾਰਾਂ ਤੋਂ ਨੌਮੀਨੇਸ਼ਨ ਫਾਰਮ ਲੈਣ ਲਈ ਨੌਮੀਨੇਸ਼ਨ ਸੈਂਟਰ ਬਣਾਏ ਗਏ ਹਨ।

 ਚੋਣ ਕਮਿਸ਼ਨਰ ਪੰਜਾਬ ਵਲੋਂ ਉਮੀਦਵਾਰਾਂ ਤੋਂ ਨੌਮੀਨੇਸ਼ਨ ਲੈਣ ਦੀ ਆਖਰੀ ਮਿਤੀ 4.10.2024 ਨਿਰਧਾਰਤ ਕੀਤੀ ਗਈ ਹੈ। ਇਸ ਲਈ ਮਿਤੀ 4.10.2024 ਨੂੰ ਬਹੁਤ ਜਿਆਦਾ ਉਮੀਦਵਾਰਾਂ ਵਲੋਂ ਆਪਣੇ ਨੌਮੀਨੇਸ਼ਨ ਫਾਰਮ ਇਹਨਾਂ ਨੌਮੀਨੇਸ਼ਨ ਸੈਂਟਰਾਂ ਤੇ ਜਮਾਂ ਕਰਵਾਏ ਜਾ ਸਕਦੇ ਹਨ। ਇਸ ਲਈ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਉਹਨਾਂ ਸਰਕਾਰੀ ਸਕੂਲਾਂ/ਕਾਲਜਾਂ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ  (ਸਟਾਫ ਤੋਂ ਬਿਨਾਂ) ਮਿਤੀ 4.10.2024 ਨੂੰ ਲੋਕਲ ਛੁੱਟੀ ਘੋਸਿਤ ਕੀਤੀ ਗਈ ਹੈ।


ਜਿਲਾ ਸਿੱਖਿਆ ਅਫਸਰ (ਸ) ਗੁਰਦਾਸਪੁਰ ਨੂੰ ਲਿਖਿਆ ਗਿਆ ਹੈ ਕਿ ਇਹਨਾਂ ਸਕੂਲਾਂ/ਕਾਲਜਾਂ ਵਿਚ ਜੇਕਰ ਇਮਤਿਹਾਨ ਲਏ ਜਾ ਰਹੇ ਹਨ ਤਾਂ ਉਹਨਾਂ ਸਰਕਾਰੀ ਸਕੂਲਾਂ/ਕਾਲਜਾਂ ਦੇ ਬੱਚਿਆਂ ਨੂੰ (ਸਟਾਫ ਤੋਂ ਬਿਨਾਂ) ਮਿਤੀ 4.10.24 ਨੂੰ ਇਮਤਿਹਾਨ ਤੋਂ ਬਾਅਦ ਤੁਰੰਤ ਉਹਨਾਂ ਦੇ ਘਰਾਂ ਵਿਚ ਸੁਰੱਖੀਅਤ ਭੇਜਣਾ ਯਕੀਨੀ ਬਣਾਇਆ ਜਾਵੇ। 

Last date for submitting applications (fresh & renewal) on National Scholarship Portal for 2024-25 under NMMSS extended

 Last date for submitting applications (fresh & renewal) on National Scholarship Portal for 2024-25 under NMMSS extended

New Delhi 3 October 2024 ( Jobsoftofay) 

The last date for submission of applications by the selected meritorious students on the National Scholarship Portal (NSP) for the National Means cum Merit Scholarship Scheme (NMMSS) for the year 2024-25 has been extended up to 15.10.2024. The NSP portal is open for submission of applications by students with effect from 30th June 2024. In this project year 2024-25, the selected students are first to do a one-time registration (OTR) on the NSP, after which they have to apply for the scholarship scheme that they have selected. The FAQ details for registration on NSP can be accessed at https://scholarships.gov.in/studentFAQs.


Through the ‘National Means-cum-Merit Scholarship Scheme,’ implemented by the Department of School Education & Literacy, Ministry of Education, scholarships are awarded to meritorious students from economically weaker sections to arrest their drop-out after elementary level, i.e., Class VIII and encourage them to complete their school education up to higher secondary level, i.e., Class XII.


The scheme provides one lakh fresh scholarships every year for Class IX students who clear the qualifying exam for the scholarship conducted by the State/UT governments. The scholarship is continued through renewal mode from Classes X to XII based on the student's academic performance. The scheme is applicable only to students studying in State Government, Government-aided and local body schools and the scholarship amount is Rs. 12000 per annum per student.


The NMMSS is implemented through the National Scholarship Portal (NSP) - the one-stop platform for scholarship schemes disbursed to students by the Government of India. As of 01.10.2024, 81443 fresh and 152617 renewal applications have been finally submitted by the applicants. NMMSS scholarships are disbursed directly into the bank accounts of selected students by electronic transfer through the Public Financial Management System (PFMS) following DBT mode. The eligibility parameters for availing the scholarship include parental income not more than Rs. 3.50 lakh per annum, a minimum of 55% marks or equivalent grade in the Class VII examination for appearing in the selection test for award of scholarship (relaxable by 5% for SC/ST students).


On the NSP portal, there are two levels of verification of the scholarship application of selected students, Level-1 (L1) verification is at the Institute Nodal Officer (INO) and Level-2 (L2) is with the District Nodal Officer (DNO). The last date for INO level (L1) verification is 31.10.2024 and for DNO level (L2) verification is 15.11.2024.

Cabinet approves conferring status of Classical Language to Marathi, Pali, Prakrit, Assamese and Bengali languages

 Cabinet approves conferring status of Classical Language to Marathi, Pali, Prakrit, Assamese and Bengali languages

New Delhi, 3 October 

The Union Cabinet chaired by the Prime Minister Shri Narendra Modi has approved to confer the status of Classical Language to Marathi, Pali, Prakrit, Assamese and Bengali languages. The Classical Languages serve as a custodian of Bharat’s profound and ancient cultural heritage, embodying the essence of each community’s historical and cultural milestone.


Point Wise Detail & Background:


The Government of India decided to create a new category of languages as "Classical Languages" on 12th October 2004 declaring Tamil as Classical Language and setting following as criteria for the status of Classical Language:


A. High Antiquity of its early texts/ recorded history over a thousand years.


B. A body of ancient literature/ texts, which is considered a valuable heritage by generation of speakers.


C. The literary tradition must be original and not borrowed from another speech community.


A Linguistic Experts Committee (LEC) was constituted by the Ministry of Culture under Sahitya Akademi in Nov 2004 to examine the proposed languages for the status of Classical Language.


The criteria were revised in Nov 2005 as following, and Sanskrit was declared as Classical Language:


                   I. High antiquity of its early texts/recorded history over a period of 1500-2000 years.


                  II. A body of ancient literature/texts, which is considered a valuable heritage by generations of speakers.


                III. The literary tradition be original and not borrowed from another speech community.


               IV. The classical language and literature being distinct from modern, there may also be a discontinuity between the classical language and its later forms or its offshoots.

ਮਾਨ ਸਰਕਾਰ ਵੱਲੋਂ ਸੂਬੇ ਦੇ ਸਾਰੇ 1920 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬੀ.ਬੀ.ਪੀ. ਦੀ ਸ਼ੁਰੂਆਤ

 

ਬਿਜ਼ਨਸ ਬਲਾਸਟਰ ਪ੍ਰੋਗਰਾਮ ਲਈ ਸਰਕਾਰੀ ਸਕੂਲਾਂ ਦੇ 1.38 ਲੱਖ ਤੋਂ ਵੱਧ ਵਿਦਿਆਰਥੀ ਰਜਿਸਟਰਡ: ਹਰਜੋਤ ਸਿੰਘ ਬੈਂਸ

52 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਪਾਰਕ ਵਿਚਾਰ ਲਈ ਕੀਤਾ ਸ਼ਾਰਟਲਿਸਟ, ਸੀਡ ਮਨੀ ਵਜੋਂ ਦਿੱਤੇ ਜਾਣਗੇ 10.41 ਕਰੋੜ ਰੁਪਏ 

ਮਾਨ ਸਰਕਾਰ ਵੱਲੋਂ ਸੂਬੇ ਦੇ ਸਾਰੇ 1920 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬੀ.ਬੀ.ਪੀ. ਦੀ ਸ਼ੁਰੂਆਤ


ਵਿਦਿਆਰਥੀਆਂ ਲਈ 7,813 ਅਧਿਆਪਕ ਵੱਲੋਂ ਚਲਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ


ਚੰਡੀਗੜ੍ਹ, 3 ਅਕਤੂਬਰ ( ਜਾਬਸ ਆਫ ਟੁਡੇ)


ਪੰਜਾਬ ਸਰਕਾਰ ਦੇ ਬਿਜ਼ਨਸ ਬਲਾਸਟਰਜ਼ ਪ੍ਰੋਗਰਾਮ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਬਹੁਤ ਮਕਬੂਲ ਹੋਈ ਹੈ। 

ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀਰਵਾਰ ਨੂੰ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਵੰਬਰ 2022 ਵਿੱਚ ਯੰਗ ਐਂਟਰਪ੍ਰੀਨਿਓਰ ਪ੍ਰੋਗਰਾਮ ਸਕੀਮ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਰਾਹੀਂ ਬਿਜ਼ਨਸ ਬਲਾਸਟਰ ਪ੍ਰੋਗਰਾਮ ਸ਼ੁਰੂ ਕੀਤਾ ਸੀ।



ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਬਿਜ਼ਨਸ ਆਈਡੀਜ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਨ੍ਹਾਂ ਵਿਚੋਂ 52,050 ਵਿਦਿਆਰਥੀਆਂ (ਜ਼ੋ ਕਿ ਹੁਣ 12 ਵੀਂ ਜਮਾਤ ਵਿੱਚ ਹਨ), ਵੱਖ-ਵੱਖ ਵਪਾਰਕ ਵਿਚਾਰਾਂ 'ਤੇ ਕੰਮ ਕਰ ਰਹੇ ਹਨ, ਨੂੰ ਸੀਡ ਮਨੀ ਦੀ ਵੰਡ ਲਈ ਸ਼ਾਰਟਲਿਸਟ ਕੀਤਾ ਗਿਆ ਹੈ।


ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਿ ਹਰ ਇੱਕ ਯੋਗ ਵਿਦਿਆਰਥੀਆਂ ਆਪਣੇ ਵਪਾਰਕ ਵਿਚਾਰ 'ਤੇ ਕੰਮ ਕਰ ਸਕੇ ਅਤੇ ਉਨ੍ਹਾਂ ਦੇ ਉੱਦਮੀ ਸਫ਼ਰ ਦੀ ਸ਼ੁਰੂਆਤ ਕਰਨ ਲਈ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਮਿਲ ਸਕੇ ਲਈ ਲੋੜੀਂਦੀ ਸੀਡ ਮਨੀ ਦੀ ਰਾਸ਼ੀ 10, ਕਰੋੜ 41,ਲੱਖ ਰੁਪਏ ਦੀ ਜਾਰੀ ਕੀਤੀ ਗਈ ਹੈ। 1 ਅਕਤੂਬਰ 2024 ਤੱਕ, 9,38,20,000 ਦੀ ਸੀਡ ਮਨੀ 46,910 ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾ ਚੁੱਕੀ ਹੈ ਅਤੇ ਇਹ ਪ੍ਰਕਿਰਿਆ ਅਜੇ ਵੀ ਜਾਰੀ ਹੈ, ਬਾਕੀ ਦੀ ਰਕਮ ਅਗਲੇ ਕੁਝ ਬੈਂਕ ਕੰਮਕਾਜੀ ਦਿਨਾਂ ਵਿੱਚ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਰਾਜ ਦੇ 9 ਜ਼ਿਲ੍ਹਿਆਂ ਦੇ 32 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 11ਵੀਂ ਜਮਾਤ ਦੇ 11,041 ਵਿਦਿਆਰਥੀਆਂ ਦੇ ਨਾਲ ਕੀਤੀ ਗਈ ਸੀ।

ਸ. ਬੈਂਸ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਨੂੰ ਪੰਜਾਬ ਨੂੰ ਉੱਦਮੀਆਂ ਦਾ ਸੂਬਾ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰੁਜ਼ਗਾਰ ਸਿਰਜਣਹਾਰ ਅਤੇ ਸਮੱਸਿਆਵਾਂ ਦਾ ਹੱਲ ਕੱਢਣ ਵਾਲਿਆਂ ਵਜੋਂ ਤਿਆਰ ਕਰਨਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਨੇ ਅਕਾਦਮਿਕ ਸਾਲ 2023-2024 ਦੌਰਾਨ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਪਹੁੰਚਾਉਣ ਲਈ ਇਸ ਪ੍ਰੋਗਰਾਮ ਨੂੰ ਵਿਆਪਕ ਪੱਧਰ 'ਤੇ ਲਾਗੂ ਕਰਨ ਦਾ ਫੈਸਲਾ ਕੀਤਾ ਹੈ। 

ਇਹ ਪ੍ਰੋਗਰਾਮ ਰਾਜ ਦੇ ਸਾਰੇ 23 ਜ਼ਿਲ੍ਹਿਆਂ ਦੇ ਸਾਰੇ 1920 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ 7,813 ਅਧਿਆਪਕਾਂ ਵਲੋਂ 11ਵੀਂ ਜਮਾਤ ਦੇ 1,83,192 ਵਿਦਿਆਰਥੀਆਂ ਲਈ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਵਿਦਿਆਰਥੀਆਂ ਵਿਚ ਵਿਸ਼ੇਸ਼ ਦਿਲਚਸਪੀ ਹੈ ਜਿਸ ਸਦਕਾ ਇਸ ਸਾਲ 1,38,676 ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਲਈ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਸੀ।

PANCHAYAT ELECTION 2024: ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਛੁੱਟੀਆਂ ਰੱਦ ਕਰਨ ਦੇ ਹੁਕਮ

PANCHAYAT ELECTION 2024: ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਛੁੱਟੀਆਂ ਰੱਦ ਕਰਨ ਦੇ ਹੁਕਮ 

ਲੁਧਿਆਣਾ, 3 ਅਕਤੂਬਰ 2024 ( ਜਾਬਸ ਆਫ ਟੁਡੇ) ਜਿਲਾ ਸਿੱਖਿਆ ਅਫਸਰ ਲੁਧਿਆਣਾ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ  ਹਦਾਇਤ ਕੀਤੀ ਗਈ ਹੈ ਕਿ  ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)- ਕਮ ਵਧੀਕ ਜਿਲ੍ਹਾ ਚੋਣਕਾਰ ਅਫਸਰ,ਲੁਧਿਆਣਾ ਦੇ ਹੁਕਮਾਂ ਅਨੁਸਾਰ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਲੀਵ/ਸਟੇਸ਼ਨ ਲੀਵ ਦੇਣ ਤੋਂ ਗੁਰੇਜ਼ ਕੀਤਾ ਜਾਵੇ, ਜੇਕਰ ਕੋਈ ਅਧਿਕਾਰੀ/ਕਰਮਚਾਰੀ ਛੁੱਟੀ ਤੇ ਹੈ ਤਾਂ ਉਸ ਦੀ ਛੁੱਟੀ ਕੈਂਸਲ ਕੀਤੀ ਜਾਵੇ। 



ਜਿਲ ਸਿੱਖਿਆ ਅਫਸਰ ਵੱਲੋਂ ਸਮੂਹ ਅਧਿਆਪਕਾਂ ਨੂੰ ਜਾਰੀ ਕੀਤੇ ਗਏ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਅਧਿਕਾਰੀ / ਕਰਮਚਾਰੀ ਨੂੰ ਕਿਸੇ ਅਧਿਆਪਕ ਨੂੰ ਛੁੱਟੀ ਦਿੱਤੀ ਗਈ ਹੈ ਤਾਂ ਉਸਨੂੰ ਰੱਦ ਕੀਤਾ ਜਾਵੇ।  ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਹੁਕਮਾਂ ਨੂੰ ਅਤੀ ਜਰੂਰੀ ਸਮਝਿਆ ਜਾਵੇ ।

2024 ਪੰਚਾਇਤ ਵੋਟਰ ਲਿਸਟ ਡਾਊਨਲੋਡ


ਗੌਰਤਲਬ ਹੈ ਸੂਬੇ ਵਿੱਚ ਪੰਚਾਇਤ ਚੋਣਾਂ ਲਈ ਵੋਟਾਂ  15 ਅਕਤੂਬਰ ਨੂੰ ਪੈਣਗੀਆਂ।  ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਦੀਆਂ ਸਾਰੀਆਂ ਛੁੱਟੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ। 



PANCHAYAT ELECTION HIGH COURT DECISION: ਪੰਚਾਇਤੀ ਚੋਣਾਂ ਸਬੰਧੀ ਹਾਈਕੋਰਟ ਦਾ ਵੱਡਾ ਫ਼ੈਸਲਾ

ਪੰਜਾਬ ਵਿੱਚ ਪੰਚਾਇਤੀ ਚੋਣਾਂ ਸਬੰਧੀ ਹਾਈਕੋਰਟ ਦਾ ਵੱਡਾ ਫ਼ੈਸਲਾ

ਚੰਡੀਗੜ੍ਹ, 3 ਅਕਤੂਬਰ ( ਜਾਬਸ ਆਫ ਟੁਡੇ) ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਚਲ ਰਹੀਆਂ ਕਈ ਪਟੀਸ਼ਨਾਂ 'ਤੇ ਅੱਜ ਪੰਜਾਬ ਹਰਿਆਣਾ ਹਾਈਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ। ਹਾਈਕੋਰਟ ਨੇ ਚੋਣਾਂ ਵਿੱਚ ਰਾਖਵੇਂਕਰਨ ਅਤੇ ਹੋਰ ਮੁੱਦਿਆਂ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। 

2024 ਪੰਚਾਇਤ ਵੋਟਰ ਲਿਸਟ ਡਾਊਨਲੋਡ



ਇਸਦੇ ਨਾਲ ਹੀ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਜਿੱਥੇ ਵੀ ਇੱਕ ਪਰਿਵਾਰ ਦੇ ਮੈਂਬਰਾਂ ਦੀਆਂ ਵੋਟਾਂ ਵੱਖ ਵੱਖ ਵਰਡਾਂ ਵਿੱਚ ਹਨ, ਉਨ੍ਹਾਂ ਨੂੰ ਪੰਜ ਦਿਨਾਂ ਦੇ ਅੰਦਰ ਠੀਕ ਕੀਤਾ ਜਾਵੇ।


ਹਾਈਕੋਰਟ ਨੇ ਇਹ ਵੀ ਆਦੇਸ਼ ਜਾਰੀ ਕੀਤਾ ਹੈ ਕਿ ਚੁੱਲ੍ਹਾ ਟੈਕਸ ਤੇ ਬਕਾਏ ਦੇ ਸਬੰਧੀ ਮਾਮਲੇ ਨੂੰ ਅੱਜ ਹੀ ਨਿਪਟਾਇਆ ਜਾਵੇ। ਪਟੀਸ਼ਨਰਾਂ ਵੱਲੋਂ ਦੁਆਰਾ ਦਾਇਰ ਕੀਤੀ ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਰਾਖਵੇਂਕਰਨ ਸਬੰਧੀ ਗਜ਼ਟ ਨੋਟੀਫਿਕੇਸ਼ਨ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਹੋਣਾ ਚਾਹੀਦਾ ਸੀ, ਜੋ ਅਜੇ ਤੱਕ ਨਹੀਂ ਕੀਤਾ ਗਿਆ।  

JOIN WHATSAPP CHANNEL CLICK HERE


ਪਟੀਸ਼ਨ ਵਿੱਚ ਚੋਣ ਕਮਿਸ਼ਨ ਵੱਲੋਂ ਬਿਨਾਂ ਕਾਰਨ ਸਰਟੀਫਿਕੇਟ ਲਈ ਜਾਰੀ ਕੀਤੇ ਗਏ ਪੱਤਰ ਨੂੰ ਵੀ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨਰਾਂ ਨੇ ਕਿਹਾ ਕਿ ਜੇਕਰ ਇਹ ਚੋਣਾਂ ਨਿਰਧਾਰਿਤ ਵਿਵਸਥਾਵਾਂ ਦੇ ਉਲਟ ਕਰਵਾਈਆਂ ਗਈਆਂ, ਤਾਂ ਅਦਾਲਤ ਵਿੱਚ ਕਈ ਹੋਰ ਪਟੀਸ਼ਨਾਂ ਦੀ ਬਾਰਿਸ਼ ਹੋ ਸਕਦੀ ਹੈ।


PANCHAYAT ELECTION 2024 : 15 ਅਕਤੂਬਰ ਤੱਕ ਪੁਲਿਸ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

PANCHAYAT ELECTION 2024 : 15 ਅਕਤੂਬਰ ਤੱਕ ਪੁਲਿਸ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ 

ਚੰਡੀਗੜ੍ਹ, 2 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਵਿੱਚ ਪੰਚਾਇਤ ਚੋਣਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਕਰਵਾਉਣ ਲਈ ਪੁਲੀਸ ਵਿਭਾਗ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। 15 ਅਕਤੂਬਰ ਤੱਕ ਪੰਜਾਬ ਪੁਲੀਸ ਦੇ ਸਭ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਸਿਰਫ਼ ਵਿਸ਼ੇਸ਼ ਹਾਲਾਤਾਂ ਵਿੱਚ ਹੀ ਛੁੱਟੀ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ, ਅਤੇ ਜੋ ਕੋਈ ਵੀ ਇਸ ਦੇ ਨਿਯਮ ਤੋੜੇਗਾ ਉਸ 'ਤੇ ਕਾਰਵਾਈ ਹੋਵੇਗੀ। ਪੰਜਾਬ ਪੁਲੀਸ 'ਚ 80 ਹਜ਼ਾਰ ਤੋਂ ਵੱਧ ਮੁਲਾਜ਼ਮ ਹਨ ਜੋ ਚੋਣਾਂ ਦੇ ਮੌਕੇ 'ਤੇ ਤੈਨਾਤ ਕੀਤੇ ਜਾਣਗੇ।



ਰਾਜ ਵਿੱਚ ਇਸ ਸਮੇਂ 13,937 ਪਿੰਡਾਂ ਵਿੱਚ ਪੰਚਾਇਤ ਚੋਣਾਂ ਹੋਣੀਆਂ ਹਨ, ਜਿਨ੍ਹਾਂ ਵਿੱਚ 15 ਅਕਤੂਬਰ ਨੂੰ ਮਤਦਾਤਾ ਵੋਟ  ਪਾਉਣਗੇ। ਇਸ ਚੋਣ ਵਿੱਚ 1 ਕਰੋੜ 33 ਲੱਖ ਮਤਦਾਤਾ ਵੋਟ ਪਾਉਣਗੇ। ਇਸ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਕਰਵਾਉਣ ਲਈ 96 ਹਜ਼ਾਰ ਪੁਲੀਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਚੋਣਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਸਰਕਾਰ ਦੇ ਸਾਹਮਣੇ ਵੱਡੀ ਚੁਣੌਤੀ ਹੈ।


ਜ਼ਿਲ੍ਹਾ ਮੈਜਿਸਟਰੇਟ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਰਧਾਰਿਤ

 ਜ਼ਿਲ੍ਹਾ ਮੈਜਿਸਟਰੇਟ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਰਧਾਰਿਤ

ਹੁਸ਼ਿਆਰਪੁਰ, 1 ਅਕਤੂਬਰ :

  ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਉਣ ਵਾਲੇ ਦਿਨਾਂ ਵਿਚ ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੀ ਹੱਦ ਅੰਦਰ ਪਟਾਖੇ ਚਲਾਉਣ ਸਬੰਧੀ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿੱਚ ਉਨ੍ਹਾਂ ਨੇ ਜ਼ਿਲ੍ਹੇ ਵਿਚ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ਲਈ ਦਿਨ ਅਤੇ ਸਮਾਂ ਨਿਰਧਾਰਿਤ ਕੀਤਾ ਹੈ ਅਤੇ ਹਦਾਇਤ ਕੀਤੀ ਹੈ ਕਿ ਇਸ ਨਿਰਧਾਰਿਤ ਸਮੇਂ ਤੋਂ ਬਾਅਦ ਜਾਂ ਇਸ ਤੋਂ ਪਹਿਲਾਂ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ



  ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ 31 ਅਕਤੂਬਰ 2024 ਨੂੰ ਦੀਵਾਲੀ ਵਾਲੇ ਦਿਨ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ, 15 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਅਤੇ 25 ਦਸੰਬਰ ਨੂੰ ਕ੍ਰਿਸਮਸ ਤੇ 31 ਦਸੰਬਰ (ਅੱਧੀ ਰਾਤ) ਨਵੇਂ ਸਾਲ ਦੇ ਮੌਕੇ ’ਤੇ   ਰਾਤ 11:55 ਤੋਂ 12:30 ਵਜੇ ਤੱਕ ਪਟਾਖੇ ਚਲਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਈਲੈਂਸ ਜ਼ੋਨਾਂ ਜਿਵੇਂ ਕਿ ਹਸਪਤਾਲ, ਵਿੱਦਿਅਕ ਸੰਸਥਾਵਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਆਦਿ ਦੇ 100 ਮੀਟਰ ਦੇ ਘੇਰੇ ਅੰਦਰ ਪਟਾਖੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਸਮੂਹ ਉਪ ਮੰਡਲ ਮੈਜਿਸਟਰੇਟਾਂ, ਇਲਾਕਾ ਮੈਜਿਸਟਰੇਟਾਂ, ਜ਼ਿਲ੍ਹਾ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਜਾਰੀ ਇਨ੍ਹਾਂ ਹੁਕਮਾਂ ਅਤੇ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ।


ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਪ੍ਰੀਖਿਆ ਸਬੰਧੀ ਸ਼ਡਿਊਲ ਦੀ ਪਾਲਣਾ ਕਰਨ ਦੀਆਂ ਹਦਾਇਤਾਂ

 ## ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਚੇਤਾਵਨੀ


**ਚੰਡੀਗੜ੍ਹ 1 ਅਕਤੂਬਰ 2024 ( ਜਾਬਸ ਆਫ ਟੁਡੇ)ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਬੋਰਡ ਵੱਲੋਂ ਜਾਰੀ ਕੀਤੇ ਜਾਂਦੇ ਸ਼ਡਿਊਲ ਦੀ ਪਾਲਣਾ ਨਹੀਂ ਕਰਦੇ ਹਨ, ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।


ਬੋਰਡ ਦਫਤਰ ਵੱਲੋਂ ਵੱਖ-ਵੱਖ ਕਾਰਜਾਂ ਲਈ ਸ਼ਡਿਊਲ ਜਾਰੀ ਕੀਤੇ ਜਾਂਦੇ ਹਨ, ਜਿਵੇਂ ਕਿ ਪ੍ਰੀਖਿਆ ਫਾਰਮ, ਪ੍ਰੀਖਿਆ ਫੀਸ ਭਰਨ, CCE/INA ਅੰਕ ਅਪਲੋਡ ਕਰਨ, ਚੌਣਵੇਂ ਵਿਸ਼ੇ ਦੇ ਲਿਖਤੀ ਪ੍ਰਯੋਗੀ ਅੰਕ ਅਪਲੋਡ ਕਰਨ, ਪ੍ਰੀਖਿਆਰਥੀਆਂ ਦੇ ਵੇਰਵੇ ਫੋਟੋ, ਵਿਸ਼ਿਆਂ/ਸਟਰੀਮ ਆਦਿ ਦੀਆਂ ਸੋਧਾਂ ਸਬੰਧੀ।


ਹਾਲਾਂਕਿ, ਬੋਰਡ ਦਫਤਰ ਵੱਲੋਂ ਸ਼ਡਿਊਲ ਜਾਰੀ ਕਰਨ ਤੋਂ ਬਾਅਦ ਸਕੂਲਾਂ ਨੂੰ ਕਾਰਜ ਮੁਕੰਮਲ ਕਰਨ ਲਈ ਉਚਿਤ ਸਮਾਂ ਦਿੱਤਾ ਜਾਂਦਾ ਹੈ, ਪਰ ਕੁਝ ਸਕੂਲ ਇਹਨਾਂ ਸ਼ਡਿਊਲ ਦੀ ਪਾਲਣਾ ਨਹੀਂ ਕਰਦੇ ਹਨ। ਇਸ ਕਾਰਨ ਬੋਰਡ ਦਫਤਰ ਵੱਲੋਂ ਸਮਾਂ ਬੱਧ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਖੜੋਤ/ਵਿਘਨ ਪੈਂਦਾ ਹੈ ਅਤੇ ਨਤੀਜਾ ਘੋਸ਼ਿਤ ਕਰਨ ਵਿੱਚ ਬੇਲੋੜੀ ਦੇਰੀ ਹੁੰਦੀ ਹੈ।


ਬੋਰਡ ਨੇ ਸ਼ਡਿਊਲ ਜਾਰੀ ਕਰਨ ਤੋਂ ਬਾਅਦ ਸਕੂਲਾਂ ਨੂੰ ਇਸ ਦੀ ਸੂਚਨਾਂ ਲਾਗ-ਇੰਨ ਆਈ.ਡੀ ਅਤੇ ਬੋਰਡ ਦਫਤਰ ਦੀ ਵੈਬ-ਸਾਈਟ 'ਤੇ ਉਪਲੱਬਧ ਕਰਵਾ ਦਿੱਤੀ ਹੈ। ਜੇਕਰ ਕਿਸੇ ਸੰਸਥਾ/ਸਕੂਲ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਜਾਂਦੀ, ਤਾਂ ਇਸ ਦੀ ਸਾਰੀ ਅਣਗਹਿਲੀ ਲਈ ਸਕੂਲ ਜਿੰਮੇਵਾਰ ਹੋਵੇਗਾ।


ਅਜਿਹੀ ਸੂਰਤ ਵਿੱਚ ਬੋਰਡ ਨਾਲ ਸਬੰਧਤ ਐਸੋਸੀਏਟਡ/ਐਫੀਲਿਏਟਡ ਸੰਸਥਾਵਾਂ ਵਿਰੁੱਧ ਐਫੀਲਿਏਸ਼ਨ ਵਿਨਿਯਮਾਂ ਅਧੀਨ ਵਿਧੀ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਸਕੂਲਾਂ ਦੇ ਕੇਸਾਂ ਵਿੱਚ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ/ਮੁੱਖ ਅਧਿਆਪਕ ਵਿਰੁੱਧ ਵਿਨਿਯਮਾਂ ਅਧੀਨ ਵਿਧੀ ਅਨੁਸਾਰ ਕਾਰਵਾਈ ਕਰਨ ਲਈ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ/ ਐਲੀਮੈਂਟਰੀ ) ਨੂੰ ਲਿਖ ਕੇ ਭੇਜਿਆ ਜਾਵੇਗਾ।

ਸਮੁੱਚੇ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਤੁਰੰਤ ਨਿਯੁਕਤ ਕਰਨ ਦੀ ਮੰਗ: ਡੀ.ਟੀ.ਐੱਫ.

 ਸਮੁੱਚੇ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਤੁਰੰਤ ਨਿਯੁਕਤ ਕਰਨ ਦੀ ਮੰਗ: ਡੀ.ਟੀ.ਐੱਫ.




30 ਸਤੰਬਰ, ਪਟਿਆਲਾ 

 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਭਰਤੀ ਨੂੰ ਬਹਾਲ ਕਰਵਾਉਣ ਅਤੇ ਨਿਯੁਕਤੀ ਪੱਤਰ ਲੈਣ ਲਈ ਸਿਲੈਕਟਡ ਉਮੀਦਵਾਰਾਂ ਵੱਲੋਂ ਲਗਾਤਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਦਰਮਿਆਨ ਬੀਤੀ 23 ਸਤੰਬਰ ਨੂੰ ਇਸ ਭਰਤੀ ਨੂੰ ਮੁਕੰਮਲ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਏ ਅਦਾਲਤੀ ਫੈਸਲੇ ਤੋਂ ਬਾਅਦ





 ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨੇ ਰਹਿੰਦੇ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨਾਂ ਨੂੰ ਫੌਰੀ ਨਿਯੁਕਤੀ  ਪੱਤਰ ਜਾਰੀ ਕਰਕੇ ਇਸ ਉਡੀਕ ਨੂੰ ਬਿਨਾਂ ਦੇਰੀ ਪੂਰਾ ਕਰਨ ਅਤੇ ਗੈਸਟ ਫੈਕਲਟੀ ਅਧਿਆਪਕਾਂ ਦਾ ਭਵਿੱਖ ਵੀ ਸੁਰੱਖਿਅਤ ਕਰਨ ਦੀ ਮੰਗ ਕੀਤੀ ਹੈ।



ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵੱਖ-ਵੱਖ ਸਰਕਾਰਾਂ ਵੱਲੋਂ ਉਚੇਰੀ ਸਿੱਖਿਆ ਪ੍ਰਤੀ ਦਿਖਾਈ ਬੇਰੁਖੀ ਦੇ ਨਤੀਜ਼ੇ ਵਜੋਂ ਪਿਛਲੇ 25 ਸਾਲਾਂ ਤੋਂ ਸਰਕਾਰੀ ਕਾਲਜਾਂ ਵਿਚ ਕੋਈ ਨਿਯਮਿਤ ਭਰਤੀ ਨਹੀਂ ਹੋਈ ਹੈ। ਇਸ ਕਰਕੇ ਉੱਚ ਅਕਾਦਮਿਕ ਯੋਗਤਾਵਾਂ ਵਾਲੇ ਬਹੁਤ ਸਾਰੇ ਉਮੀਦਵਾਰ ਇਸ ਭਰਤੀ ਨੂੰ ਉਡੀਕਦਿਆਂ ਹੀ ਆਪਣੀ ਉਮਰ ਲੰਘਾ ਚੁੱਕੇ ਹਨ ਅਤੇ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਕਈ ਮਹੀਨੇ ਸੜਕ ਕਿਨਾਰੇ ਧਰਨਾ ਲਗਾਈ ਬੈਠੇ ਅਧਿਆਪਕਾਂ ਪ੍ਰਤੀ ਮੌਜੂਦਾ ਸਰਕਾਰ ਵੱਲੋਂ ਦਿਖਾਏ ਗੈਰ-ਸੰਵੇਦਨਸ਼ੀਲ ਰਵੱਈਏ ਕਾਰਨ ਕਈ ਮਰਹੂਮ ਪ੍ਰੋ: ਬਲਵਿੰਦਰ ਕੌਰ ਵਾਂਗ ਸਿਖਰਲੀਆਂ ਵਿੱਦਿਅਕ ਯੋਗਤਾਵਾਂ ਹਾਸਿਲ ਕਰਕੇ ਵੀ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋਏ ਹਨ। ਡੀ.ਟੀ.ਐੱਫ. ਆਗੂਆਂ ਨੇ ਅਦਾਲਤੀ ਫੈਸਲੇ ਤੋਂ ਬਾਅਦ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੀ ਭਰਤੀ ਵਿੱਚੋਂ 483 ਉਮੀਦਵਾਰਾਂ ਨੂੰ ਕਾਲਜਾਂ ਵਿਚ ਜੁਆਇੰਨ ਕਰਵਾਏ ਜਾਣ 'ਤੇ ਤਸੱਲੀ ਪ੍ਰਗਟ ਕੀਤੀ ਅਤੇ ਇਸ ਨੂੰ ਇਹਨਾਂ ਅਧਿਆਪਕਾਂ ਦੇ ਲੰਬੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਾਈਕੋਰਟ ਦੇ ਫ਼ੈਸਲੇ ਉੱਪਰ ਪੂਰੀ ਤਰ੍ਹਾਂ ਅਮਲ ਕਰਦੇ ਹੋਏ ਬਾਕੀ ਰਹਿੰਦੇ ਪੰਜਾਬੀ, ਅੰਗਰੇਜ਼ੀ, ਹਿੰਦੀ, ਲਾਇਬ੍ਰੇਰੀ ਸਾਇੰਸ ਅਤੇ ਐਜੂਕੇਸ਼ਨ ਵਿਸ਼ਿਆਂ ਦੇ ਬਾਕੀ 396 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਵੀ ਤੁਰੰਤ ਕਾਲਜਾਂ ਵਿੱਚ ਭੇਜਿਆ ਜਾਵੇ। ਇਸ ਦੇ ਨਾਲ ਹੀ ਅਧਿਆਪਕ ਆਗੂਆਂ ਨੇ ਕਈ ਸਾਲਾਂ ਤੋਂ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਤਨਦੇਹੀ ਨਾਲ ਪੜ੍ਹਾ ਰਹੇ ਗੈਸਟ ਫੈਕਲਟੀ ਅਧਿਆਪਕਾਂ ਦਾ ਭਵਿੱਖ ਵੀ ਸੁਰੱਖਿਅਤ ਕਰਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਲਈ ਠੋਸ ਨੀਤੀ ਤਿਆਰ ਕਰਨ ਦੀ ਮੰਗ ਕੀਤੀ ।

ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਆਫ਼ ਐਮੀਨੈਂਸ ਡੇਰਾ ਬੱਸੀ ਅਤੇ ਆਈਟੀਆਈ ਲਾਲੜੂ ਦਾ ਦੌਰਾ



ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਆਫ਼ ਐਮੀਨੈਂਸ ਡੇਰਾ ਬੱਸੀ ਅਤੇ ਆਈਟੀਆਈ ਲਾਲੜੂ ਦਾ ਦੌਰਾ



ਚੰਡੀਗੜ੍ਹ,1 ਅਕਤੂਬਰ:


ਪੰਜਾਬ ਦੇ ਸਕੂਲ ਸਿੱਖਿਆ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਕੂਲ ਆਫ਼ ਐਮੀਨੈਂਸ ਡੇਰਾ ਬੱਸੀ ਅਤੇ ਆਈ.ਟੀ.ਆਈ. ਲਾਲੜੂ ਦਾ ਦੌਰਾ ਕੀਤਾ । 


ਇਸ ਦੌਰੇ ਦੌਰਾਨ ਉਨ੍ਹਾਂ ਸਕੂਲ ਆਫ਼ ਐਮੀਨੈਂਸ ਡੇਰਾ ਬੱਸੀ ਵਿਖੇ ਵਿਦਿਆਰਥੀਆਂ, ਅਧਿਆਪਕਾਂ, ਮਿੱਡ ਡੇਅ ਮੀਲ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਸਕੂਲ ਸਬੰਧੀ ਜਾਣਕਾਰੀ ਹਾਸਲ ਕੀਤੀ। 





ਇਸ ਮੌਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਦੇ ਭਵਿੱਖੀ ਟੀਚਿਆਂ ਨੂੰ ਸਰ ਕਰਨ ਲਈ ਸਮਾਂ-ਸਾਰਣੀ ਬਣਾ ਕੇ ਮਿਹਨਤ ਕਰਨ ਦੀ ਸਲਾਹ ਦਿੱਤੀ। 


ਕੈਬਨਿਟ ਮੰਤਰੀ ਨੇ ਸਕੂਲ ਦੇ ਅਧਿਆਪਕਾਂ ਨੂੰ ਹੁਕਮ ਦਿੱਤੇ ਕਿ ਉਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਪ੍ਰਤੀ ਵੀ ਜਾਗਰੂਕ ਕਰਨ ਤਾਂ ਜੋ ਸਾਡੇ ਵਿਦਿਆਰਥੀ ਵਧੀਆ ਨਾਗਰਿਕ ਬਣਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ। ਇਸ ਮੌਕੇ ਉਨ੍ਹਾਂ ਸਕੂਲ ਵਿੱਚ ਉਸਾਰੀ ਅਧੀਨ ਨਵੇਂ ਕਮਰਿਆਂ,ਖੇਡ ਮੈਦਾਨ, ਪਖ਼ਾਨੇ, ਲਾਇਬਰੇਰੀ ਅਤੇ ਲੈਬੋਰਿਟਰੀ ਦਾ ਵੀ ਜਾਇਜ਼ਾ ਲਿਆ।


ਇਸ ਉਪਰੰਤ ਕੈਬਨਿਟ ਮੰਤਰੀ ਵੱਲੋਂ ਆਈਟੀਆਈ ਲਾਲੜੂ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਆਈਟੀਆਈ ਦੀਆਂ ਵੱਖ-ਵੱਖ ਵਰਕਸ਼ਾਪਾਂ ਦਾ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਗਈ। ਇਸ ਮੌਕੇ ਆਈਟੀਆਈ ਦੇ ਇੰਸਟ੍ਰਕਟਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਈਟੀਆਈ ਵਿਦਿਆਰਥੀਆਂ ਦੀ ਪਲੇਸਮੈਂਟ ਵੱਲ ਵਿਸ਼ੇਸ਼ ਧਿਆਨ ਦੇਣ ਦਾ ਹੁਕਮ ਦਿੱਤਾ।

MID DAY MEAL MENU OCTOBER 2024 : ਮਿਡ ਡੇ ਮੀਲ ਲਈ ਮੀਨੂੰ ਜਾਰੀ

 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends