PANCHAYAT ELECTION 2024 : ਡਿਪਟੀ ਕਮਿਸ਼ਨਰ ਵੱਲੋਂ ਨਾਮੀਨੇਸ਼ਨ ਸੈਂਟਰਾਂ ਤੇ 4 ਅਕਤੂਬਰ ਦੀ ਛੁੱਟੀ

PANCHAYAT ELECTION 2024ਡਿਪਟੀ ਕਮਿਸ਼ਨਰ ਵੱਲੋਂ ਨਾਮੀਨੇਸ਼ਨ ਸੈਂਟਰਾਂ ਤੇ 4 ਅਕਤੂਬਰ ਦੀ ਛੁੱਟੀ 

ਪੰਚਾਇਤੀ ਚੌਣਾਂ 2024 ਲਈ ਜਿਲਾ ਗੁਰਦਾਸਪੁਰ ਅੰਦਰ ਵੱਖ-ਵੱਖ ਸਰਕਾਰੀ ਸਕੂਲਾਂ/ਕਾਲਜਾਂ ਵਿਚ ਉਮੀਦਵਾਰਾਂ ਤੋਂ ਨੌਮੀਨੇਸ਼ਨ ਫਾਰਮ ਲੈਣ ਲਈ ਨੌਮੀਨੇਸ਼ਨ ਸੈਂਟਰ ਬਣਾਏ ਗਏ ਹਨ।

 ਚੋਣ ਕਮਿਸ਼ਨਰ ਪੰਜਾਬ ਵਲੋਂ ਉਮੀਦਵਾਰਾਂ ਤੋਂ ਨੌਮੀਨੇਸ਼ਨ ਲੈਣ ਦੀ ਆਖਰੀ ਮਿਤੀ 4.10.2024 ਨਿਰਧਾਰਤ ਕੀਤੀ ਗਈ ਹੈ। ਇਸ ਲਈ ਮਿਤੀ 4.10.2024 ਨੂੰ ਬਹੁਤ ਜਿਆਦਾ ਉਮੀਦਵਾਰਾਂ ਵਲੋਂ ਆਪਣੇ ਨੌਮੀਨੇਸ਼ਨ ਫਾਰਮ ਇਹਨਾਂ ਨੌਮੀਨੇਸ਼ਨ ਸੈਂਟਰਾਂ ਤੇ ਜਮਾਂ ਕਰਵਾਏ ਜਾ ਸਕਦੇ ਹਨ। ਇਸ ਲਈ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਉਹਨਾਂ ਸਰਕਾਰੀ ਸਕੂਲਾਂ/ਕਾਲਜਾਂ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ  (ਸਟਾਫ ਤੋਂ ਬਿਨਾਂ) ਮਿਤੀ 4.10.2024 ਨੂੰ ਲੋਕਲ ਛੁੱਟੀ ਘੋਸਿਤ ਕੀਤੀ ਗਈ ਹੈ।


ਜਿਲਾ ਸਿੱਖਿਆ ਅਫਸਰ (ਸ) ਗੁਰਦਾਸਪੁਰ ਨੂੰ ਲਿਖਿਆ ਗਿਆ ਹੈ ਕਿ ਇਹਨਾਂ ਸਕੂਲਾਂ/ਕਾਲਜਾਂ ਵਿਚ ਜੇਕਰ ਇਮਤਿਹਾਨ ਲਏ ਜਾ ਰਹੇ ਹਨ ਤਾਂ ਉਹਨਾਂ ਸਰਕਾਰੀ ਸਕੂਲਾਂ/ਕਾਲਜਾਂ ਦੇ ਬੱਚਿਆਂ ਨੂੰ (ਸਟਾਫ ਤੋਂ ਬਿਨਾਂ) ਮਿਤੀ 4.10.24 ਨੂੰ ਇਮਤਿਹਾਨ ਤੋਂ ਬਾਅਦ ਤੁਰੰਤ ਉਹਨਾਂ ਦੇ ਘਰਾਂ ਵਿਚ ਸੁਰੱਖੀਅਤ ਭੇਜਣਾ ਯਕੀਨੀ ਬਣਾਇਆ ਜਾਵੇ। 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends