PSEB CLASS 11 POLITICAL SCIENCE SAMPLE PAPER ( SEPTEMBER EXAM) 2026

 

ਪੰਜਾਬ ਸਕੂਲ ਸਿੱਖਿਆ ਬੋਰਡ (PSEB)

ਸਤੰਬਰ ਪ੍ਰੀਖਿਆ (September Examination 2026)

ਜਮਾਤ: 11ਵੀਂ | ਵਿਸ਼ਾ: ਰਾਜਨੀਤੀ ਸ਼ਾਸਤਰ (Class 11th Political Science)

ਸਮਾਂ: 3 ਘੰਟੇ ਲਿਖਤੀ ਪ੍ਰੀਖਿਆ: 80 ਅੰਕ ਕੁੱਲ ਅੰਕ: 100

ਜ਼ਰੂਰੀ ਹਦਾਇਤਾਂ:

  1. ਸਾਰੇ ਭਾਗ (ੳ, ਅ, ੲ, ਸ, ਅਤੇ ਹ) ਲਾਜ਼ਮੀ ਹਨ।
  2. ਭਾਗ-ੳ (ਪ੍ਰਸ਼ਨ ਨੰ: 1) ਵਿੱਚ 10 ਬਹੁ-ਵਿਕਲਪੀ ਉਪ-ਪ੍ਰਸ਼ਨ ਹਨ, ਹਰੇਕ ਪ੍ਰਸ਼ਨ 1 ਅੰਕ ਦਾ ਹੈ (10 × 1 = 10 ਅੰਕ)।
  3. ਭਾਗ-ਅ (ਪ੍ਰਸ਼ਨ ਨੰ: 2) ਵਿੱਚ 10 ਵਸਤੂਨਿਸ਼ਠ ਉਪ-ਪ੍ਰਸ਼ਨ ਹਨ, ਹਰੇਕ ਪ੍ਰਸ਼ਨ 1 ਅੰਕ ਦਾ ਹੈ (10 × 1 = 10 ਅੰਕ)।
  4. ਭਾਗ-ੲ (ਪ੍ਰਸ਼ਨ ਨੰ: 3) ਵਿੱਚ ਦੋ ਉਪ-ਭਾਗ (i) ਸਰੋਤ-ਅਧਾਰਿਤ ਅਤੇ (ii) ਕੇਸ ਸਟੱਡੀ-ਅਧਾਰਿਤ ਹਨ (12 × 1 = 12 ਅੰਕ)।
  5. ਭਾਗ-ਸ (ਪ੍ਰਸ਼ਨ ਨੰ: 4 ਤੋਂ 12) ਵਿੱਚ ਕੁੱਲ 9 ਪ੍ਰਸ਼ਨਾਂ ਵਿੱਚੋਂ ਕੋਈ 6 ਪ੍ਰਸ਼ਨ ਹੱਲ ਕਰੋ। ਉੱਤਰ ਸੀਮਾ 60–75 ਸ਼ਬਦ ਹੈ (6 × 4 = 24 ਅੰਕ)।
  6. ਭਾਗ-ਹ (ਪ੍ਰਸ਼ਨ ਨੰ: 13 ਤੋਂ 15) ਵਿੱਚ ਕੁੱਲ 3 ਪ੍ਰਸ਼ਨ 100% ਅੰਦਰੂਨੀ ਛੋਟ ਵਾਲੇ ਹਨ। ਉੱਤਰ ਸੀਮਾ 125–150 ਸ਼ਬਦ ਹੈ (3 × 8 = 24 ਅੰਕ)।
ਭਾਗ-ੳ (SECTION-A) : ਬਹੁ-ਵਿਕਲਪੀ ਪ੍ਰਸ਼ਨ 10 × 1 = 10 ਅੰਕ

1.1 ਪ੍ਰਾਚੀਨ ਕਾਲ ਵਿੱਚ 'ਨਗਰ-ਰਾਜ' (City-State) ਦਾ ਸਿਧਾਂਤ ਕਿਹੜੇ ਦੇਸ਼ ਦੀ ਉਪਜ ਹੈ?

(ੳ) ਰੋਮ
(ਅ) ਯੂਨਾਨ
(ੲ) ਭਾਰਤ
(ਸ) ਚੀਨ

1.2 ਪ੍ਰਸਿੱਧ ਪੁਸਤਕ 'ਰਿਪਬਲਿਕ' (The Republic) ਕਿਸ ਯੂਨਾਨੀ ਦਾਰਸ਼ਨਿਕ ਦੀ ਰਚਨਾ ਹੈ?

(ੳ) ਅਰਸਤੂ
(ਅ) ਸੁਕਰਾਤ
(ੲ) ਪਲੈਟੋ
(ਸ) ਮੈਕਿਆਵਲੀ

1.3 ਸਮਾਜਿਕ ਸਮਾਨਤਾ ਦੇ ਆਧਾਰ 'ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਤੱਥ ਗ਼ਲਤ (ਵਿਰੋਧੀ) ਹੈ?

(ੳ) ਸਮਾਨ ਮੌਕੇ
(ਅ) ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ
(ੲ) ਉਸਾਰੂ ਭੇਦਭਾਵ
(ਸ) ਜਾਤੀ ਆਧਾਰਤ ਕੰਮ ਦੀ ਵੰਡ

1.4 ਸੁਤੰਤਰਤਾ ਦੇ ਰੱਖਿਅਕ ਦੇ ਤੌਰ 'ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਤੱਥ ਗ਼ਲਤ ਹੈ?

(ੳ) ਕਾਨੂੰਨ ਦਾ ਸ਼ਾਸਨ
(ਅ) ਲੋਕਤੰਤਰੀ ਪ੍ਰਣਾਲੀ
(ੲ) ਮੌਲਿਕ ਅਧਿਕਾਰ
(ਸ) ਲਿੰਗ ਆਧਾਰਤ ਵਿਸ਼ੇਸ਼ ਅਧਿਕਾਰ



1.5 ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦਾਂ ਵਿੱਚ ਨਾਗਰਿਕਤਾ (Citizenship) ਸਬੰਧੀ ਕਾਨੂੰਨ ਦਰਜ ਹਨ?

(ੳ) ਅਨੁਛੇਦ 1 ਤੋਂ 4
(ਅ) ਅਨੁਛੇਦ 5 ਤੋਂ 11
(ੲ) ਅਨੁਛੇਦ 12 ਤੋਂ 35
(ਸ) ਅਨੁਛੇਦ 36 ਤੋਂ 51

1.6 ਪਲੈਟੋ ਦੇ ਅਨੁਸਾਰ ਇੱਕ ਆਦਰਸ਼ ਰਾਜ ਦੀ ਜਨਸੰਖਿਆ ਕਿੰਨੀ ਹੋਣੀ ਚਾਹੀਦੀ ਹੈ?

(ੳ) 5,040
(ਅ) 5,090
(ੲ) 7,000
(ਸ) 10,000

1.7 ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਦਾ ਲਾਜ਼ਮੀ (ਜ਼ਰੂਰੀ) ਤੱਤ ਨਹੀਂ ਹੈ?

(ੳ) ਜਨਸੰਖਿਆ
(ਅ) ਨਿਸ਼ਚਿਤ ਇਲਾਕਾ
(ੲ) ਰਾਸ਼ਟਰ
(ਸ) ਪ੍ਰਭੂਸੱਤਾ

1.8 "ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣੀ ਸਰਕਾਰ ਹੈ।" ਇਹ ਕਥਨ ਕਿਸ ਵਿਦਵਾਨ ਦਾ ਹੈ?

(ੳ) ਪ੍ਰੋ. ਡਾਈਸੀ
(ਅ) ਅਬਰਾਹਮ ਲਿੰਕਨ
(ੲ) ਲਾਰਡ ਬ੍ਰਾਈਸ
(ਸ) ਪ੍ਰੋ. ਲਾਸਕੀ

1.9 ਜਾਪਾਨ ਦੀ ਸੰਸਦ (Parliament) ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ?

(ੳ) ਕਾਂਗਰਸ
(ਅ) ਡੂਮਾ
(ੲ) ਡਾਇਟ
(ਸ) ਨੈੱਸੈੱਟ

1.10 ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਵਿੱਚ 'ਜੱਦੀ (ਪਿਤਾ-ਪੁਰਖੀ) ਕਾਰਜਪਾਲਿਕਾ' ਸਥਾਪਤ ਹੈ?

(ੳ) ਅਮਰੀਕਾ
(ਅ) ਬਰਤਾਨੀਆ (ਇੰਗਲੈਂਡ)
(ੲ) ਭਾਰਤ
(ਸ) ਪਾਕਿਸਤਾਨ
ਭਾਗ-ਅ (SECTION-B) : ਵਸਤੂਨਿਸ਼ਠ ਪ੍ਰਸ਼ਨ 10 × 1 = 10 ਅੰਕ

2.1 'ਸਰਕਾਰ ਦੀ ਪ੍ਰਕਿਰਿਆ' (The Process of Government) ਪੁਸਤਕ ਦੇ ਰਚਨਾਹਾਰ ਕੌਣ ਹਨ?

2.2 ਅੰਗਰੇਜ਼ੀ ਸ਼ਬਦ 'Justice' ਵਿੱਚ ਮੂਲ ਸ਼ਬਦ 'Jus' ਕਿਸ ਭਾਸ਼ਾ ਤੋਂ ਲਿਆ ਗਿਆ ਹੈ?

2.3 'ਸੁਤੰਤਰਤਾ' (Liberty) ਸ਼ਬਦ ਲਾਤੀਨੀ ਭਾਸ਼ਾ ਦੇ ਕਿਸ ਸ਼ਬਦ ਤੋਂ ਨਿਕਲਿਆ ਹੈ ਜਿਸਦਾ ਅਰਥ 'ਬੰਧਨਾਂ ਤੋਂ ਮੁਕਤੀ' ਹੈ?

2.4 ਸਹੀ ਜਾਂ ਗ਼ਲਤ ਦੱਸੋ: "ਅਜ਼ਾਦੀ ਅਤੇ ਸੁਤੰਤਰਤਾ (Liberty) ਦੋਹਾਂ ਦਾ ਅਰਥ ਬਿਲਕੁਲ ਇੱਕੋ ਹੀ ਹੈ।"

2.5 ਜਮਾਂਦਰੂ ਨਾਗਰਿਕਤਾ ਕਿਹੜੇ ਦੋ ਮੁੱਖ ਸਿਧਾਂਤਾਂ ਦੇ ਆਧਾਰ 'ਤੇ ਮਿਲਦੀ ਹੈ?

2.6 'ਰਾਜ' (State) ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ ਕਿਸ ਆਧੁਨਿਕ ਵਿਚਾਰਵਾਨ ਨੇ ਕੀਤਾ ਸੀ?

2.7 ਖ਼ਾਲੀ ਥਾਂ ਭਰੋ: ________ ਰਾਜ ਦਾ ਉਹ ਜ਼ਰੂਰੀ ਤੱਤ ਹੈ ਜੋ ਰਾਜ ਨੂੰ ਬਾਕੀ ਸਾਰੇ ਮਨੁੱਖੀ ਸੰਗਠਨਾਂ ਨਾਲੋਂ ਉੱਤਮ ਅਤੇ ਸਰਵ-ਉੱਚ ਬਣਾਉਂਦਾ ਹੈ।

2.8 ਸਹੀ ਜਾਂ ਗ਼ਲਤ ਦੱਸੋ: "ਸੰਸਦੀ ਸਰਕਾਰ ਵਿੱਚ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਵਿਚਕਾਰ ਗੂੜ੍ਹੇ ਸਬੰਧ ਹੁੰਦੇ ਹਨ।"

2.9 ਰੂਸ (Russia) ਦੀ ਸੰਸਦ ਦਾ ਕੀ ਨਾਮ ਹੈ?

2.10 ਸਵਿਟਜ਼ਰਲੈਂਡ ਵਿੱਚ ਕਿਸ ਪ੍ਰਕਾਰ ਦੀ ਕਾਰਜਪਾਲਿਕਾ (ਸੰਘਾਤਮਕ ਕੌਂਸਲ) ਦੀ ਵਿਵਸਥਾ ਹੈ?

ਭਾਗ-ੲ (SECTION-C) : ਸਰੋਤ-ਅਧਾਰਿਤ ਅਤੇ ਕੇਸ ਸਟੱਡੀ ਪ੍ਰਸ਼ਨ 12 × 1 = 12 ਅੰਕ

3 (i) ਹੇਠਾਂ ਦਿੱਤੇ ਸਰੋਤ-ਅਧਾਰਿਤ ਪਹਿਰੇ ਨੂੰ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ:

"ਕਨੂੰਨੀ ਨਿਆਂ ਤੋਂ ਭਾਵ ਹੈ ਕਾਨੂੰਨ, ਕਨੂੰਨੀ ਪ੍ਰਕਿਰਿਆ ਅਤੇ ਕਾਨੂੰਨੀ ਸੰਸਥਾਵਾਂ ਦੁਆਰਾ ਹਰ ਵਿਅਕਤੀ ਨਾਲ ਸਮਾਨ ਵਿਵਹਾਰ। ਕਨੂੰਨੀ ਨਿਆਂ ਦੇ ਦੋ ਮੁੱਖ ਪੱਖ ਹਨ: ਕਾਨੂੰਨ ਬਣਾਉਣੇ ਅਤੇ ਉਹਨਾਂ ਨੂੰ ਨਿਰਪੱਖ ਢੰਗ ਨਾਲ ਲਾਗੂ ਕਰਨਾ। ਸਾਰੇ ਨਾਗਰਿਕ ਕਾਨੂੰਨ ਸਾਹਮਣੇ ਸਮਾਨ ਹਨ ਅਤੇ ਕਾਨੂੰਨ ਸਾਰਿਆਂ ਨਾਲ ਬਿਨਾਂ ਕਿਸੇ ਭੇਦਭਾਵ ਦੇ ਸਮਾਨ ਵਿਵਹਾਰ ਕਰਦਾ ਹੈ। ਸਮਾਜਿਕ ਅਤੇ ਆਰਥਿਕ ਨਿਆਂ ਦੇ ਬਿਨਾਂ ਰਾਜਨੀਤਿਕ ਤੇ ਕਨੂੰਨੀ ਨਿਆਂ ਸੰਭਵ ਨਹੀਂ ਹੈ, ਕਿਉਂਕਿ ਗ਼ਰੀਬੀ ਅਤੇ ਸਮਾਜਿਕ ਵਿਤਕਰਾ ਕਨੂੰਨੀ ਨਿਆਂ ਨੂੰ ਅਯੋਗ ਬਣਾ ਦਿੰਦੇ ਹਨ। ਇੱਕ ਦੱਬੇ-ਕੁਚਲੇ ਅਤੇ ਗ਼ਰੀਬ ਵਿਅਕਤੀ ਲਈ ਅਦਾਲਤਾਂ ਵਿੱਚ ਕੇਸ ਲੜਨੇ ਬਹੁਤ ਮੁਸ਼ਕਿਲ ਹੁੰਦੇ ਹਨ। ਇਸ ਲਈ ਸਭ ਨੂੰ ਸੱਚਾ ਨਿਆਂ ਦੇਣ ਲਈ ਦੇਸ਼ ਦੀ ਨਿਆਂ ਪ੍ਰਣਾਲੀ ਦਾ ਸਸਤੀ ਜਾਂ ਮੁਫ਼ਤ ਹੋਣਾ ਅਤੇ ਅਮੀਰ ਤੇ ਗ਼ਰੀਬ ਸਭ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਲਾਜ਼ਮੀ ਹੈ।"

i) ਕਨੂੰਨੀ ਨਿਆਂ ਦੇ ਦੋ ਮੁੱਖ ਪੱਖ ਕਿਹੜੇ ਹਨ?

ii) 'ਕਾਨੂੰਨ ਸਾਹਮਣੇ ਸਮਾਨਤਾ' ਤੋਂ ਕੀ ਭਾਵ ਹੈ?

iii) ਗ਼ਰੀਬੀ ਅਤੇ ਸਮਾਜਿਕ ਵਿਤਕਰਾ ਕਨੂੰਨੀ ਨਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ?

iv) ਰਾਜਨੀਤਿਕ ਅਤੇ ਕਨੂੰਨੀ ਨਿਆਂ ਦੀ ਸਫ਼ਲਤਾ ਲਈ ਕਿਹੜੇ ਦੋ ਨਿਆਂ ਜ਼ਰੂਰੀ ਆਧਾਰ ਹਨ?

v) ਗ਼ਰੀਬ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਦਿਵਾਉਣ ਲਈ ਦੇਸ਼ ਦੀ ਨਿਆਂ ਪ੍ਰਣਾਲੀ ਵਿੱਚ ਕੀ ਵਿਸ਼ੇਸ਼ ਪ੍ਰਬੰਧ ਹੋਣਾ ਚਾਹੀਦਾ ਹੈ?

vi) ਇਹ ਪਹਿਰਾ ਨਿਆਂ ਅਤੇ ਸਮਾਨਤਾ ਦੇ ਆਪਸੀ ਸਬੰਧਾਂ ਬਾਰੇ ਕੀ ਸਿੱਖਿਆ ਦਿੰਦਾ ਹੈ?

3 (ii) ਹੇਠਾਂ ਦਿੱਤੀ ਕੇਸ ਸਟੱਡੀ ਨੂੰ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ:

"ਕਿਸੇ ਦੇਸ਼ ਵਿੱਚ ਜੰਮੇ-ਪਲੇ ਵਿਅਕਤੀ ਉੱਥੋਂ ਦੇ ਪੱਕੇ ਨਾਗਰਿਕ ਹੁੰਦੇ ਹਨ, ਜਿਨ੍ਹਾਂ ਨੂੰ ਰਾਜ ਵੱਲੋਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਅਧਿਕਾਰ ਪ੍ਰਾਪਤ ਹੁੰਦੇ ਹਨ। ਇਸਦੇ ਉਲਟ, ਬਾਹਰੋਂ ਘੁੰਮਣ-ਫਿਰਨ ਜਾਂ ਵਪਾਰ ਲਈ ਆਏ ਵਿਅਕਤੀਆਂ ਨੂੰ ਵਿਦੇਸ਼ੀ (Foreigner) ਕਿਹਾ ਜਾਂਦਾ ਹੈ, ਜੋ ਆਰਜ਼ੀ ਤੌਰ 'ਤੇ ਨਿਵਾਸ ਕਰਦੇ ਹਨ ਅਤੇ ਉਹਨਾਂ ਨੂੰ ਰਾਜਨੀਤਿਕ ਕੰਮਾਂ (ਜਿਵੇਂ ਵੋਟ ਪਾਉਣ ਜਾਂ ਚੋਣ ਲੜਨ) ਵਿੱਚ ਹਿੱਸਾ ਲੈਣ ਦਾ ਅਧਿਕਾਰ ਨਹੀਂ ਹੁੰਦਾ। ਜਮਾਂਦਰੂ ਨਾਗਰਿਕਤਾ ਖ਼ੂਨ ਦੇ ਸਿਧਾਂਤ ਅਤੇ ਭੂਮੀ ਦੇ ਸਿਧਾਂਤ ਰਾਹੀਂ ਮਿਲਦੀ ਹੈ। ਜੇਕਰ ਕੋਈ ਵਿਦੇਸ਼ੀ ਜੋੜਾ ਭਾਰਤ ਘੁੰਮਣ ਆਉਂਦਾ ਹੈ ਅਤੇ ਇੱਥੇ ਉਹਨਾਂ ਦੇ ਬੱਚੇ ਦਾ ਜਨਮ ਹੁੰਦਾ ਹੈ, ਤਾਂ ਖ਼ੂਨ ਦੇ ਸਿਧਾਂਤ ਅਨੁਸਾਰ ਬੱਚਾ ਉਸੇ ਦੇਸ਼ ਦਾ ਨਾਗਰਿਕ ਬਣੇਗਾ ਜਿੱਥੋਂ ਦੇ ਉਸਦੇ ਮਾਤਾ-ਪਿਤਾ ਹਨ। ਰਾਜ ਇੱਕ ਸਥਾਈ ਸੰਸਥਾ ਹੈ ਜੋ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਕਰਦੀ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 5 ਤੋਂ 11 ਅਧੀਨ ਨਾਗਰਿਕਤਾ ਦੀਆਂ ਵੱਖ-ਵੱਖ ਵਿਵਸਥਾਵਾਂ ਕੀਤੀਆਂ ਗਈਆਂ ਹਨ।"

i) ਦੇਸ਼ ਦੇ ਪੱਕੇ ਨਿਵਾਸੀਆਂ (ਨਾਗਰਿਕਾਂ) ਅਤੇ ਬਾਹਰੋਂ ਆਏ ਵਿਦੇਸ਼ੀਆਂ ਵਿਚਕਾਰ ਮੁੱਖ ਅੰਤਰ ਕੀ ਹੈ?

ii) ਵਿਦੇਸ਼ੀਆਂ ਨੂੰ ਆਪਣੇ ਨਿਵਾਸ ਵਾਲੇ ਦੇਸ਼ ਵਿੱਚ ਕਿਹੜੇ ਅਧਿਕਾਰ (ਕੰਮ) ਪ੍ਰਾਪਤ ਨਹੀਂ ਹੁੰਦੇ?

iii) ਜਮਾਂਦਰੂ ਨਾਗਰਿਕਤਾ ਪ੍ਰਾਪਤ ਕਰਨ ਦੇ ਦੋ ਮੁੱਖ ਆਧਾਰ ਕਿਹੜੇ ਹਨ?

iv) ਖ਼ੂਨ ਦੇ ਸਿਧਾਂਤ (Blood Principle) ਅਨੁਸਾਰ ਕਿਸੇ ਬੱਚੇ ਦੀ ਨਾਗਰਿਕਤਾ ਕਿਵੇਂ ਤੈਅ ਹੁੰਦੀ ਹੈ?

v) ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਨਾਗਰਿਕਤਾ ਨਾਲ ਸਬੰਧਤ ਹਨ?

vi) ਨਾਗਰਿਕਾਂ ਦੀਆਂ ਸਾਰੀਆਂ ਸਹੂਲਤਾਂ ਅਤੇ ਅਧਿਕਾਰਾਂ ਦੀ ਰੱਖਿਆ ਲਈ ਕਿਹੜੀ ਸੰਸਥਾ ਜ਼ਿੰਮੇਵਾਰ ਹੈ?

ਭਾਗ-ਸ (SECTION-D) : ਛੋਟੇ ਉੱਤਰਾਂ ਵਾਲੇ ਪ੍ਰਸ਼ਨ (ਕੋਈ 6 ਹੱਲ ਕਰੋ) 6 × 4 = 24 ਅੰਕ

ਪ੍ਰਸ਼ਨ 4. ਰਾਜਨੀਤੀ ਵਿਗਿਆਨ ਵਿੱਚ 'ਗ਼ੈਰ-ਰਾਜਨੀਤਿਕ ਤੱਤਾਂ' (ਜਿਵੇਂ ਜਾਤ, ਧਰਮ, ਗ਼ਰੀਬੀ ਆਦਿ) ਦੇ ਅਧਿਐਨ ਦੀ ਕੀ ਮਹੱਤਤਾ ਹੈ?

ਪ੍ਰਸ਼ਨ 5. ਜਾਤੀਵਾਦ ਅਤੇ ਸਮਾਜਿਕ ਨਿਆਂ ਦੇ ਆਪਸੀ ਸਬੰਧਾਂ ਬਾਰੇ ਸੰਖੇਪ ਨੋਟ ਲਿਖੋ।

ਪ੍ਰਸ਼ਨ 6. ਰਾਸ਼ਟਰੀ ਸੁਤੰਤਰਤਾ ਅਤੇ ਵਿਅਕਤੀਗਤ ਸੁਤੰਤਰਤਾ ਵਿੱਚ ਮੁੱਖ ਅੰਤਰ ਸਪੱਸ਼ਟ ਕਰੋ।

ਪ੍ਰਸ਼ਨ 7. ਨਾਗਰਿਕ ਅਤੇ ਵਿਦੇਸ਼ੀ ਵਿਚਕਾਰ ਕੋਈ ਚਾਰ ਮੁੱਖ ਅੰਤਰ ਲਿਖੋ।

ਪ੍ਰਸ਼ਨ 8. ਰਾਜ ਅਤੇ ਸਰਕਾਰ ਵਿਚਕਾਰ ਕੋਈ ਚਾਰ ਮੁੱਖ ਅੰਤਰ ਸਪੱਸ਼ਟ ਕਰੋ।

ਪ੍ਰਸ਼ਨ 9. ਪ੍ਰਤੱਖ ਲੋਕਤੰਤਰ ਅਤੇ ਅਪ੍ਰਤੱਖ ਲੋਕਤੰਤਰ ਵਿਚਕਾਰ ਕੀ ਅੰਤਰ ਹੈ? ਸਮਝਾਓ।

ਪ੍ਰਸ਼ਨ 10. ਇਕਾਤਮਕ ਸਰਕਾਰ ਅਤੇ ਸੰਘਾਤਮਕ ਸਰਕਾਰ ਵਿਚਕਾਰ ਕੋਈ ਚਾਰ ਮੁੱਖ ਅੰਤਰ ਲਿਖੋ।

ਪ੍ਰਸ਼ਨ 11. ਅਧਿਆਦੇਸ਼ (Ordinance) ਤੋਂ ਕੀ ਭਾਵ ਹੈ? ਇਸਨੂੰ ਕਦੋਂ ਅਤੇ ਕਿਸ ਦੁਆਰਾ ਜਾਰੀ ਕੀਤਾ ਜਾਂਦਾ ਹੈ?

ਪ੍ਰਸ਼ਨ 12. ਸੰਸਦੀ ਕਾਰਜਪਾਲਿਕਾ ਅਤੇ ਪ੍ਰਧਾਨਗੀ ਕਾਰਜਪਾਲਿਕਾ ਵਿੱਚ ਮੁੱਖ ਅੰਤਰ ਸਪੱਸ਼ਟ ਕਰੋ।

ਭਾਗ-ਹ (SECTION-E) : ਵੱਡੇ ਉੱਤਰਾਂ ਵਾਲੇ ਪ੍ਰਸ਼ਨ (100% ਅੰਦਰੂਨੀ ਛੋਟ) 3 × 8 = 24 ਅੰਕ

ਪ੍ਰਸ਼ਨ 13. ਰਾਜਨੀਤੀ ਵਿਗਿਆਨ ਦੀ ਪ੍ਰੰਪਰਾਗਤ ਅਤੇ ਆਧੁਨਿਕ ਧਾਰਨਾ ਅਨੁਸਾਰ ਪਰਿਭਾਸ਼ਾ ਦਿਓ ਅਤੇ ਇਸਦੇ ਅਧਿਐਨ ਦੇ ਖੇਤਰ ਤੇ ਵਿਦਿਆਰਥੀ ਜੀਵਨ ਵਿੱਚ ਮਹੱਤਤਾ ਦਾ ਵਿਸਥਾਰਪੂਰਵਕ ਵਰਣਨ ਕਰੋ।

ਜਾਂ (OR)

ਸੁਤੰਤਰਤਾ ਅਤੇ ਸਮਾਨਤਾ ਦੇ ਆਪਸੀ ਸਬੰਧਾਂ ਦੀ ਵਿਆਖਿਆ ਕਰੋ ਅਤੇ ਸਮਾਜ ਵਿੱਚ 'ਉਸਾਰੂ ਵਿਤਕਰੇ' (ਸਕਾਰਾਤਮਕ ਭੇਦਭਾਵ) ਦੀ ਲੋੜ 'ਤੇ ਵਿਸਥਾਰ ਨਾਲ ਚਰਚਾ ਕਰੋ।

ਪ੍ਰਸ਼ਨ 14. ਰਾਜ (State) ਦੀ ਪਰਿਭਾਸ਼ਾ ਦਿਓ ਅਤੇ ਰਾਜ ਦੇ ਚਾਰ ਜ਼ਰੂਰੀ ਤੱਤਾਂ (ਜਨਸੰਖਿਆ, ਨਿਸ਼ਚਿਤ ਇਲਾਕਾ, ਸਰਕਾਰ ਅਤੇ ਪ੍ਰਭੂਸੱਤਾ) ਦਾ ਵਿਸਥਾਰਪੂਰਵਕ ਵਰਣਨ ਕਰੋ।

ਜਾਂ (OR)

ਨਾਗਰਿਕਤਾ ਪ੍ਰਾਪਤ ਕਰਨ ਅਤੇ ਗੁਆਉਣ ਦੇ ਵੱਖ-ਵੱਖ ਤਰੀਕਿਆਂ (ਖ਼ੂਨ ਦਾ ਸਿਧਾਂਤ, ਭੂਮੀ ਦਾ ਸਿਧਾਂਤ ਅਤੇ ਕਾਨੂੰਨੀ ਪ੍ਰਕਿਰਿਆਵਾਂ) ਦਾ ਵਿਸਥਾਰ ਨਾਲ ਵਰਣਨ ਕਰੋ।

ਪ੍ਰਸ਼ਨ 15. ਵਿਧਾਨਪਾਲਿਕਾ (Legislature) ਦੇ ਮੁੱਖ ਕਾਰਜਾਂ ਦਾ ਵਰਣਨ ਕਰੋ ਅਤੇ ਆਧੁਨਿਕ ਯੁੱਗ ਵਿੱਚ ਵਿਧਾਨਪਾਲਿਕਾ ਦੀ ਸ਼ਕਤੀ ਵਿੱਚ ਆ ਰਹੇ ਨਿਘਾਰ ਦੇ ਮੁੱਖ ਕਾਰਨਾਂ ਦੀ ਚਰਚਾ ਕਰੋ।

ਜਾਂ (OR)

ਪ੍ਰਧਾਨਗੀ ਸ਼ਾਸਨ ਪ੍ਰਣਾਲੀ ਅਤੇ ਸੰਸਦੀ ਸ਼ਾਸਨ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ, ਗੁਣਾਂ ਅਤੇ ਔਗੁਣਾਂ ਦਾ ਵਿਸਥਾਰਪੂਰਵਕ ਤੁਲਨਾਤਮਕ ਵਰਣਨ ਕਰੋ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends