*ਜੈ ਕਿਸ਼ਨ ਰੋੜੀ ਦੇ ਘਰ ਦੇ ਘਿਰਾਓ ਵਿੱਚ ਪੈਨਸ਼ਨਰ ਭਰਵੀਂ ਸ਼ਮੂਲੀਅਤ ਕਰਨਗੇ*
*ਪੈਨਸ਼ਨਰਾਂ ਨੇ ਮੁੱਖ ਮੰਤਰੀ ਅਤੇ ਮੰਤਰੀਆਂ ਵਲੋਂ ਝੂਠੇ ਤੇ ਗੁਮਰਾਹਕੁਨ ਅੰਕੜੇ ਪੇਸ਼ ਕਰਨ ਦੀ ਕੀਤੀ ਨਿਖੇਧੀ*
*ਕਾਲਾ ਝੰਡਾ ਦਿਖਾ ਕੇ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਮੋਹਣ ਜੀਤ 'ਤੇ ਕੀਤੇ ਪੁਲਿਸ ਤਸ਼ੱਦਦ ਦੀ ਨਿਖੇਧੀ*
ਨਵਾਂ ਸ਼ਹਿਰ 07 ਸਤੰਬਰ 2026 ( ) ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਤਾਲਮੇਲ ਕਮੇਟੀ ਵਲੋਂ 12-13 ਸਤੰਬਰ ਨੂੰ ਪੰਜਾਬ ਦੇ 7 ਮੰਤਰੀਆਂ ਦੇ ਘਰਾਂ ਦੇ ਘਿਰਾਓ ਦੇ ਸੱਦੇ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਿਲ੍ਹਾ ਹੁਸ਼ਿਆਰਪੁਰ ਵਲੋਂ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ ਰੋੜੀ ਦੇ ਗੜ੍ਹਸ਼ੰਕਰ ਵਿਖੇ ਘਰ ਦਾ ਘਿਰਾਓ ਕਰਨ ਦੀ ਤਿਆਰੀ ਲਈ ਅੱਜ ਡੀ ਸੀ ਦਫਤਰ ਦੇ ਮੀਟਿੰਗ ਹਾਲ ਵਿੱਚ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸੋਮ ਲਾਲ ਥੋਪੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਰਲੜੋਂ, ਰਾਮ ਪਾਲ, ਜੋਗਾ ਸਿੰਘ, ਜਸਵੀਰ ਸਿੰਘ ਮੋਰੋਂ, ਡਾ ਹਰੀ ਬਿਲਾਸ, ਪ੍ਰਿੰ ਧਰਮ ਪਾਲ, ਪ੍ਰਿੰ ਬਿਕਰਮਜੀਤ ਸਿੰਘ, ਐਚ ਐਸ ਭਾਵੜਾ, ਰਾਮ ਲਾਲ, ਆਦਿ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਦੀ ਬਜਾਏ ਆਪਣੀਆਂ ਨਕਾਮੀਆਂ ਛੁਪਾਉਣ ਲਈ ਪੰਜਾਬ ਦੇ ਲੋਕਾਂ ਨੂੰ ਝੂਠੇ ਅਤੇ ਗੁਮਰਾਹਕੁਨ ਅੰਕੜੇ ਪੇਸ਼ ਕਰਨ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਸਾਢੇ ਚਾਰ ਸਾਲ ਵਿੱਚ ਕੋਈ ਵੀ ਕੀਤਾ ਵਾਅਦਾ ਪੂਰਾ ਨਹੀਂ ਕੀਤਾ। ਸਗੋਂ ਸਰਕਾਰ ਮੁਲਾਜ਼ਮਾਂ ਪੈਨਸ਼ਨਰਾਂ ਦੇ ਸੰਵਿਧਾਨਕ ਹੱਕਾਂ ਤੋਂ ਮੁਨਕਰ ਹੋ ਰਹੀ ਹੈ।
12 ਸਤੰਬਰ ਨੂੰ ਜੈ ਕਿਸ਼ਨ ਰੋੜੀ ਦੇ ਘਰ ਦੇ ਘਿਰਾਓ ਵਿੱਚ ਪੈਨਸ਼ਨਰਾਂ ਵਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ 8 ਸਤੰਬਰ ਨੂੰ ਕੰਮ ਠੱਪ ਰੱਖ ਕੇ ਜਿਲਾ ਕੇਂਦਰ ਤੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਵੀ ਸ਼ਮੂਲੀਅਤ ਕਰਕੇ ਸਮਰਥਨ ਕੀਤਾ ਜਾਵੇਗਾ।
ਮੀਟਿੰਗ ਵਿੱਚ ਪੇਸ਼ ਕੀਤੇ ਵੱਖਰੇ ਮਤੇ ਰਾਹੀਂ ਮੁੱਖ ਮੰਤਰੀ ਦੀ ਲੋਕਾਂ ਨਾਲ ਮਿਲਣੀ ਦੇ ਸਮਾਗਮ ਦੌਰਾਨ ਆਪਣੇ ਘਰ ਦੀ ਛੱਤ ਤੋਂ ਕਾਲਾ ਝੰਡਾ ਦਿਖਾ ਕੇ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਮੋਹਣ ਜੀਤ 'ਤੇ ਕੀਤੇ ਪੁਲਿਸ ਤਸ਼ੱਦਦ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਮੀਟਿੰਗ ਵਿੱਚ ਅਵਤਾਰ ਸਿੰਘ, ਤੇਜਾ ਸਿੰਘ, ਮਹਿੰਦਰ ਸਿੰਘ, ਸਰੂਪ ਲਾਲ, ਅਮਰਜੀਤ ਲਾਲ, ਹੁਸਨ ਲਾਲ, ਹਰਭਜਨ ਸਿੰਘ, ਦੇਸ ਰਾਜ ਬੱਜੋਂ, ਹਰਦਿਆਲ ਸਿੰਘ, ਅਵਤਾਰ ਸਿੰਘ, ਧੰਨਾ ਰਾਮ, ਸੰਤ ਰਾਮ, ਧਰਮ ਪਾਲ, ਹੁਸਨ ਲਾਲ, ਹਰਭਜਨ ਸਿੰਘ, ਮਹਿੰਗਾ ਸਿੰਘ, ਚਰਨਜੀਤ, ਸੁਰਿੰਦਰ ਜੀਤ, ਹਰਮੇਸ਼ ਲਾਲ ਰਾਹੋਂ, ਬਖਤਾਵਰ ਸਿੰਘ, ਅਮਰਜੀਤ ਸਿੰਘ, ਮਨਜੀਤ ਰਾਮ, ਭਾਗ ਸਿੰਘ, ਹਰਮੇਸ਼ ਕਿਸ਼ਨ, ਰਜਿੰਦਰ ਸਿੰਘ, ਤਰਸੇਮ ਸਿੰਘ, ਪ੍ਰੇਮ ਰਤਨ, ਹਰਬੰਸ ਲਾਲ, ਸਰੂਪ ਰਾਮ ਆਦਿ ਹਾਜ਼ਰ ਸਨ।
