ਅਧਿਆਪਕ ਦਿਵਸ ਮੌਕੇ ਸਮਰਪਿਤ ਅਧਿਆਪਕ ਅਤੇ ਸਮਾਜ ਸੇਵੀ ਸ਼੍ਰੀ ਅਸ਼ਵਨੀ ਅਵਸਥੀ ਅਤੇ ਸ਼੍ਰੀ ਹਰਦੇਸ਼ ਦਵੇਸਰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ

 ਅਧਿਆਪਕ ਦਿਵਸ ਮੌਕੇ ਸਮਰਪਿਤ ਅਧਿਆਪਕ ਅਤੇ ਸਮਾਜ ਸੇਵੀ ਸ਼੍ਰੀ ਅਸ਼ਵਨੀ ਅਵਸਥੀ ਅਤੇ ਸ਼੍ਰੀ ਹਰਦੇਸ਼ ਦਵੇਸਰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ


ਅੰਮ੍ਰਿਤਸਰ, 05.09.2026: ਅਧਿਆਪਕ ਦਿਵਸ ਮੌਕੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.), ਅੰਮ੍ਰਿਤਸਰ ਵੱਲੋਂ ਦਵੇਸਰ ਕਾਲਜ, ਰਣਜੀਤ ਐਵੀਨਿਊ ਵਿਖੇ ਸੰਸਥਾ ਦੇ ਪ੍ਰਧਾਨ ਸ਼੍ਰੀ ਗੁਰਿੰਦਰ ਮੱਟੂ ਦੀ ਅਗਵਾਈ ਹੇਠ ਸੂਝਵਾਨ, ਸਮਰਪਿਤ ਅਧਿਆਪਕ, ਹਰਮਨਪਿਆਰੇ ਅਧਿਆਪਕ ਆਗੂ, ਸਮਾਜ ਸੇਵਕ ਅਤੇ ਰੋਟਰੀ ਕਲੱਬ ਆਸਥਾ ਅੰਮ੍ਰਿਤਸਰ ਦੇ ਉੱਤਮ ਰੋਟੇਰੀਅਨ ਸ਼੍ਰੀ ਅਸ਼ਵਨੀ ਅਵਸਥੀ ਅਤੇ ਸ਼੍ਰੀ ਹਰਦੇਸ਼ ਦਵੇਸਰ ਨੂੰ ਵਿਦਿਆਰਥੀਆਂ, ਸਕੂਲਾਂ, ਅਧਿਆਪਕ ਵਰਗ ਅਤੇ ਸਮਾਜ ਦੀ ਭਲਾਈ ਲਈ ਨਿਭਾਈਆਂ ਸ਼ਾਨਦਾਰ ਅਤੇ ਸਮਰਪਿਤ ਸੇਵਾਵਾਂ ਲਈ 25ਵੇਂ ਅਧਿਆਪਕ ਦਿਵਸ ਮੌਕੇ “ਲਾਈਫਟਾਈਮ ਅਚੀਵਮੈਂਟ ਅਵਾਰਡ” ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਕਲੱਬ ਦੇ ਪ੍ਰਧਾਨ ਸ਼੍ਰੀ ਗੁਰਿੰਦਰ ਮੱਟੂ, ਰੋਟਰੀ ਕਲੱਬ ਆਸਥਾ ਅੰਮ੍ਰਿਤਸਰ ਦੇ ਪ੍ਰਧਾਨ ਇੰਜੀ. ਅਸ਼ੋਕ ਸ਼ਰਮਾ, ਜਤਿੰਦਰ ਸਿੰਘ ਪੱਪੂ, ਸਰਬਜੀਤ ਸਿੰਘ, ਮਨਮੋਹਨ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ ਹੀਰਾ ਆਦਿ ਨੇ ਕਿਹਾ ਕਿ ਸ਼੍ਰੀ ਅਸ਼ਵਨੀ ਅਵਸਥੀ ਜੀ ਨੇ ਆਪਣੇ ਲੰਮੇ ਅਧਿਆਪਨ ਜੀਵਨ ਦੌਰਾਨ ਸਿੱਖਿਆ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਵਿਦਿਆਰਥੀਆਂ ਵਿੱਚ ਚੰਗੇ ਸੰਸਕਾਰ, ਅਨੁਸ਼ਾਸਨ, ਮਾਨਵਤਾ, ਜ਼ਿੰਮੇਵਾਰੀ ਅਤੇ ਸਮਾਜ ਪ੍ਰਤੀ ਆਪਣੀ ਭੂਮਿਕਾ ਨਿਭਾਉਣ ਦੀ ਭਾਵਨਾ ਪੈਦਾ ਕਰਨ ਲਈ ਨਿਰੰਤਰ ਯਤਨ ਕੀਤੇ। ਸ਼੍ਰੀ ਹਰਦੇਸ਼ ਦਵੇਸਰ ਜੀ ਵਲੋਂ ਵਿਦਿਆਰੀਆਂ ਨੂੰ ਸਿੱਖਿਆ ਪ੍ਰਦਾਨ ਕਰਦਿਆਂ ਰੋਜ਼ਗਾਰ ਦੇ ਯੋਗ ਬਣਾਇਆ ਅਤੇ ਵੱਖ ਵੱਖ ਸਮਾਜਿਕ ਭਲਾਈ ਕਾਰਜਾਂ ਅਤੇ ਦੇਸ਼ ਪ੍ਰਤੀ ਜਿੰਮੇਵਾਰ ਨਾਗਰਿਕ ਬਣਾਉਣ ਵਿੱਚ ਸ਼ਲਾਘਾਯੋਗ ਸਫ਼ਲ ਕਾਰਜ ਕੀਤੇ।

ਉਨ੍ਹਾਂ ਦੱਸਿਆ ਕਿ ਸ਼੍ਰੀ ਅਸ਼ਵਨੀ ਅਵਸਥੀ ਜੀ ਨੇ ਲਗਭਗ 22 ਸਾਲ ਬਤੌਰ ਐਨ.ਸੀ.ਸੀ. ਅਫ਼ਸਰ ਸੇਵਾਵਾਂ ਨਿਭਾਉਂਦਿਆਂ ਆਪਣੇ ਸੈਂਕੜੇ ਕੈਡਿਟਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਅਤੇ ਤਿਆਰ ਕੀਤਾ ਅਤੇ ਦੇਸ਼ ਸੇਵਾ ਲਈ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀਆਂ ਸੇਵਾਵਾਂ ਦਾ ਦਾਇਰਾ ਸਿਰਫ਼ ਸਕੂਲ ਅਤੇ ਕਲਾਸਰੂਮ ਤੱਕ ਹੀ ਸੀਮਿਤ ਨਹੀਂ ਰਿਹਾ, ਸਗੋਂ ਉਨ੍ਹਾਂ ਨੇ ਵਿਦਿਆਰਥੀ ਭਲਾਈ, ਅਧਿਆਪਕ ਹਿੱਤ, ਸਕੂਲ ਵਿਕਾਸ, ਖੇਡਾਂ, ਸਮਾਜ ਸੇਵਾ ਅਤੇ ਲੋਕ-ਭਲਾਈ ਦੇ ਕਾਰਜਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ ਹੈ।

ਬੁਲਾਰਿਆਂ ਨੇ ਕਿਹਾ ਕਿ ਸ਼੍ਰੀ ਅਸ਼ਵਨੀ ਅਵਸਥੀ ਜੀ ਦੀ ਨਿਮਰਤਾ, ਮਿਲਾਪੜੇ ਸੁਭਾਅ, ਸਹਿਯੋਗੀ ਰਵੱਈਏ ਅਤੇ ਲੋਕ-ਪੱਖੀ ਸੋਚ ਨੇ ਉਨ੍ਹਾਂ ਨੂੰ ਵਿਦਿਆਰਥੀਆਂ, ਅਧਿਆਪਕਾਂ, ਸਹਿਕਰਮੀਆਂ ਅਤੇ ਆਮ ਲੋਕਾਂ ਵਿੱਚ ਵਿਸ਼ੇਸ਼ ਸਨਮਾਨ ਦਿਵਾਇਆ ਹੈ। ਉਨ੍ਹਾਂ ਦੀਆਂ ਰੋਟਰੀ ਕਲੱਬ ਆਸਥਾ ਅੰਮ੍ਰਿਤਸਰ ਨਾਲ ਜੁੜੀਆਂ ਸਮਾਜ ਸੇਵੀ ਗਤੀਵਿਧੀਆਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਰੋਟਰੀ ਦੀ ਭਾਵਨਾ “ਸੇਵਾ ਹੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ” ਨੂੰ ਅਮਲੀ ਰੂਪ ਦਿੰਦਿਆਂ ਉਨ੍ਹਾਂ ਵੱਲੋਂ ਸਮਾਜ ਦੇ ਲੋੜਵੰਦ ਵਰਗਾਂ ਅਤੇ ਲੋਕ-ਭਲਾਈ ਨਾਲ ਸਬੰਧਤ ਵੱਖ-ਵੱਖ ਕਾਰਜਾਂ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।

ਸੰਸਥਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਇੱਕ ਸੱਚਾ ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੀ ਨਹੀਂ, ਬਲਕਿ ਉਨ੍ਹਾਂ ਦੇ ਜੀਵਨ ਨੂੰ ਸਹੀ ਦਿਸ਼ਾ ਦੇ ਕੇ ਇੱਕ ਬਿਹਤਰ ਸਮਾਜ ਦੀ ਨੀਂਹ ਰੱਖਦਾ ਹੈ। ਇਸੇ ਭਾਵਨਾ ਦੀ ਸੱਚੀ ਮਿਸਾਲ ਸ਼੍ਰੀ ਅਸ਼ਵਨੀ ਅਵਸਥੀ ਜੀ ਹਨ।

ਇਸ ਮੌਕੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.), ਅੰਮ੍ਰਿਤਸਰ ਵੱਲੋਂ ਸ਼੍ਰੀ ਅਸ਼ਵਨੀ ਅਵਸਥੀ ਜੀ ਨੂੰ ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ ਦੁਸ਼ਾਲਾ ਭੇਟ ਕਰਕੇ ਉਨ੍ਹਾਂ ਦੀਆਂ ਲੰਮੀ ਅਤੇ ਨਿਰਸਵਾਰਥ ਸੇਵਾਵਾਂ ਪ੍ਰਤੀ ਧੰਨਵਾਦ ਅਤੇ ਸਤਿਕਾਰ ਪ੍ਰਗਟ ਕੀਤਾ ਗਿਆ। ਸੰਸਥਾ ਵੱਲੋਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਸਿੱਖਿਆ, ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਇਸੇ ਤਰ੍ਹਾਂ ਯੋਗਦਾਨ ਪਾਉਂਦੇ ਰਹਿਣ ਦੀ ਕਾਮਨਾ ਕੀਤੀ ਗਈ।

ਇਸ ਮੌਕੇ ਬੁਲਾਰਿਆਂ ਨੇ ਕਿਹਾ, “ਉੱਤਮ ਅਧਿਆਪਕ ਉਹ ਹੁੰਦਾ ਹੈ ਜੋ ਗਿਆਨ ਦੇ ਨਾਲ-ਨਾਲ ਚੰਗਾ ਇਨਸਾਨ ਬਣਨ ਦੀ ਪ੍ਰੇਰਣਾ ਦੇਵੇ।”

ਸਨਮਾਨ ਪ੍ਰਾਪਤ ਕਰਨ ਉਪਰੰਤ ਸ਼੍ਰੀ ਅਸ਼ਵਨੀ ਅਵਸਥੀ ਜੀ ਨੇ ਸੰਸਥਾ ਅਤੇ ਸਮੂਹ ਅਹੁਦੇਦਾਰਾਂ ਦਾ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ ਆਪਣੀ ਇਸ ਵਿਲੱਖਣ ਪ੍ਰਾਪਤੀ ਨੂੰ ਆਪਣੇ ਸਵਰਗਵਾਸੀ ਸਤਿਕਾਰਯੋਗ ਪਿਤਾ ਸ਼੍ਰੀ  ਕਿਸ਼ੋਰੀ  ਲਾਲ  ਜੀ ਅਤੇ ਆਪਣੀ ਸਵਰਗੀ ਧਰਮਪਤਨੀ ਸ਼੍ਰੀਮਤੀ ਮੋਨਿਕਾ ਅਵਸਥੀ ਜੀ ਨੂੰ ਸਮਰਪਿਤ ਕੀਤਾ।

ਸ਼੍ਰੀ ਅਸ਼ਵਨੀ ਅਵਸਥੀ ਜੀ ਦੀ 33 ਸਾਲਾਂ ਦੀ ਸੇਵਾ ਅਧਿਆਪਕੀ ਦੇ ਉਸ ਮਹਾਨ ਆਦਰਸ਼ ਨੂੰ ਸਮਰਪਿਤ ਹੈ, ਜਿਸ ਵਿੱਚ ਗਿਆਨ ਵੰਡਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ, ਦੇਸ਼ ਸੇਵਾ ਅਤੇ ਸਮਾਜ ਭਲਾਈ ਨੂੰ ਵੀ ਸਰਵਉੱਚ ਸਥਾਨ ਦਿੱਤਾ ਜਾਂਦਾ ਹੈ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends