ਅਧਿਆਪਕਾਂ ਦੀਆਂ ਗੈਰ ਵਿਦਿਅਕ ਕੰਮਾਂ ਦੀਆਂ ਡਿਊਟੀਆਂ ਦੇ ਦਿਨਾਂ ਨੂੰ ਉਹਨਾਂ ਦੀ ਸਰਵਿਸ ਬੁੱਕ ਤੇ ਅੰਕਿਤ ਕੀਤਾ ਜਾਵੇ - ਪੰਨੂ , ਲਹੌਰੀਆ
Follow this channel for latest news
ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਸਿੱਖਿਆਂ ਵਿਭਾਗ ਪੰਜਾਬ ਕੋਲੋਂ ਇਹ ਜ਼ੋਰਦਾਰ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਕੰਮਾਂ ਵਿੱਚ ਲੱਗੀਆਂ ਡਿਊਟੀਆਂ ਦੇ ਦਿਨਾਂ ਨੂੰ ਉਹਨਾਂ ਦੀਆਂ ਸਰਵਿਸ ਬੁੱਕਾਂ ਤੇ ਅੰਕਿਤ ਕੀਤਾ ਜਾਵੇ l ਉਹਨਾਂ ਨੇ ਦੱਸਿਆ ਕਿ ਇਸ ਤੋਂ ਪਤਾ ਲੱਗ ਸਕੇਗਾ ਕਿ ਅਧਿਆਪਕ ਨੇ ਸਾਲ ਵਿੱਚ ਕਿੰਨੇ ਦਿਨ ਗੈਰ ਵਿੱਦਿਅਕ ਕੰਮ ਕੀਤੇ ਹਨ ਤੇ ਕਿੰਨੇ ਦਿਨ ਉਹ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਸਕਿਆ ਹੈ l ਉਹਨਾਂ ਨੇ ਦੱਸਿਆ ਕਿ ਇਸ ਤੋਂ ਸਿੱਖਿਆ ਵਿਭਾਗ ਤੇ ਸਮੂਹ ਅਧਿਆਪਕ ਵਰਗ ਨੂੰ ਪਤਾ ਲੱਗ ਸਕੇਗਾ ਕਿ ਅਧਿਆਪਕਾਂ ਨੇ ਕਿੰਨੇ ਦਿਨ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਇਆ ਹੈ ਤੇ ਕਿੰਨੇ ਦਿਨ ਸਰਕਾਰ ਵੱਲੋਂ ਲਗਾਈਆਂ ਗਈਆਂ ਗੈਰ ਵਿੱਦਿਕ ਕੰਮਾਂ ਦੀਆਂ ਡਿਊਟੀਆਂ ਵਿੱਚ ਕੰਮ ਕੀਤਾ ਹੈ l ਉਹਨਾਂ ਨੇ ਦੱਸਿਆ ਕਿ ਇਸ ਤੋਂ ਸਰਕਾਰ ਦੀ ਅਧਿਆਪਕਾਂ ਨੂੰ ਸਕੂਲਾਂ ਵਿੱਚ ਨਾ ਪੜਾਉਣ ਦੇਣ ਦੀ ਮਨਸ਼ਾ ਦਾ ਵੀ ਪਤਾ ਲੱਗ ਸਕੇਗਾ ਕਿ ਸਰਕਾਰ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ
ਉਲਝਾ ਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰ ਰਹੀ ਹੈ l ਪੰਨੂ ਤੇ ਲਾਹੌਰੀਆ ਨੇ ਕਿਹਾ ਕਿ ਇਹ ਬਹੁਤ ਜਰੂਰੀ ਹੈ ਕਿ ਅਧਿਆਪਕਾਂ ਦੇ ਗੈਰ ਵਿੱਦਿਅਕ ਕੰਮਾਂ ਵਿੱਚ ਲੱਗੀਆਂ ਡਿਊਟੀਆਂ ਤੇ ਦਿਨਾਂ ਨੂੰ ਉਹਨਾਂ ਦੀ ਸਰਵਿਸ ਬੁੱਕ ਵਿੱਚ ਅੰਕਿਤ ਕੀਤਾ ਜਾਵੇ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ,ਬੀ ਕੇ ਮਹਿਮੀ, ਲਖਵਿੰਦਰ ਸਿੰਘ ਸੇਖੋਂ,ਦਲਜੀਤ ਸਿੰਘ ਲਾਹੌਰੀਆ ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ,ਹਰਕ੍ਰਿਸ਼ਨ ਸਿੰਘ ਮੋਹਾਲੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁੱਕੇਵਾਲੀ,ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ, ਅਮ੍ਰਿਤਪਾਲ ਸਿੰਘ ਸੇਖੋਂ, ਨਿਰਭੈ ਸਿੰਘ ਮਾਲੋਵਾਲ, ਅਸ਼ੋਕ ਕੁਮਾਰ ਸਰਾਰੀ, ਤਰਸੇਮ ਲਾਲ ਜਲੰਧਰ,ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ, ਸਤਬੀਰ ਸਿਂਘ ਬੋਪਾਰਾਏ, ਰਵੀ ਵਾਹੀ, ਮਲਕੀਤ ਸਿੰਘ ਕਾਹਨੂੰਵਾਨ, ਦਿਲਬਾਗ ਸਿੰਘ ਬੌਡੇ, ਪਰਮਜੀਤ ਸਿੰਘ ਬੁੱਢੀਵਿੰਡ,ਪ੍ਰਭਜੋਤ ਸਿੰਘ ਦੁਲਾਨੰਗਲ,ਜਗਨੰਦਨ ਸਿੰਘ ਫਾਜਿਲਕਾ, ਮਨੋਜ ਘਈ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਅਤੇ ਸਮੂਹ ਸੂਬਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) l
