MASTER CADRE PROMOTION 2026: ਮਾਸਟਰ ਕੇਡਰ ਤਰੱਕੀਆਂ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਖ਼ਤ ਹਦਾਇਤਾਂ; 13 ਅਗਸਤ ਤੱਕ ਮੰਗੀ ਗਈ ਲੰਬਿਤ ਰਿਪੋਰਟ

ਮਾਸਟਰ ਕੇਡਰ ਤਰੱਕੀਆਂ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਖ਼ਤ ਹਦਾਇਤਾਂ ਜਾਰੀ

ਮਾਸਟਰ ਕੇਡਰ ਤਰੱਕੀਆਂ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਖ਼ਤ ਹਦਾਇਤਾਂ; 13 ਅਗਸਤ ਤੱਕ ਮੰਗੀ ਗਈ ਲੰਬਿਤ ਰਿਪੋਰਟ

ਦਫ਼ਤਰ: ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਮਿਤੀ: 10 ਅਗਸਤ 2026

ਐੱਸ.ਏ.ਐੱਸ. ਨਗਰ: ਸਕੂਲ ਸਿੱਖਿਆ ਵਿਭਾਗ (ਸੈਕੰਡਰੀ), ਪੰਜਾਬ ਵੱਲੋਂ ਮਾਸਟਰ ਕੇਡਰ ਦੀਆਂ ਪਦ-ਉੱਨਤੀਆਂ (ਪ੍ਰਮੋਸ਼ਨਾਂ) ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿ/ਐ.ਸਿ) ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਪ੍ਰਮੋਸ਼ਨ ਸੈੱਲ) ਦੁਆਰਾ ਜਾਰੀ ਕੀਤੇ ਪੱਤਰ ਅਨੁਸਾਰ ਕਈ ਜ਼ਿਲ੍ਹਿਆਂ ਵੱਲੋਂ ਅਜੇ ਤੱਕ ਲੋੜੀਂਦੀ ਜਾਣਕਾਰੀ ਵਿਭਾਗ ਨੂੰ ਨਹੀਂ ਭੇਜੀ ਗਈ, ਜਿਸ ਕਾਰਨ ਪ੍ਰਮੋਸ਼ਨ ਪ੍ਰਕਿਰਿਆ ਵਿੱਚ ਦੇਰੀ ਹੋ ਰਹੀ ਹੈ।

1. ਖਾਲੀ ਅਸਾਮੀਆਂ ਦੀ ਸੂਚਨਾ ਨਾ ਭੇਜਣ ਵਾਲੇ ਜ਼ਿਲ੍ਹੇ:

ਈ.ਸੀ.ਟੀ., ਸੀ.ਐੱਚ.ਟੀ., ਐੱਚ.ਟੀ., ਈ.ਟੀ.ਟੀ. ਅਤੇ ਨਾਨ-ਟੀਚਿੰਗ ਕਾਡਰ ਤੋਂ ਮਾਸਟਰ ਕੇਡਰ ਵਿੱਚ ਪ੍ਰਮੋਟ ਹੋਣ ਵਾਲੇ ਕਰਮਚਾਰੀਆਂ ਅਤੇ ਖਾਲੀ ਅਸਾਮੀਆਂ ਦੀ ਸੂਚਨਾ ਹੇਠ ਲਿਖੇ ਜ਼ਿਲ੍ਹਿਆਂ ਵੱਲੋਂ ਪ੍ਰਾਪਤ ਨਹੀਂ ਹੋਈ:

  • ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਮਲੇਰਕੋਟਲਾ, ਮੋਗਾ, ਐੱਸ.ਏ.ਐੱਸ. ਨਗਰ ਅਤੇ ਸ਼੍ਰੀ ਮੁਕਤਸਰ ਸਾਹਿਬ।

2. ਸੀ.ਐੱਚ.ਟੀ. ਅਤੇ ਐੱਚ.ਟੀ. ਕਾਡਰ ਦੀ ਸੀਨੀਆਰਤਾ/ਇਤਰਾਜ਼ਾਂ ਦੀ ਸੂਚਨਾ:

ਸੀ.ਐੱਚ.ਟੀ. ਅਤੇ ਐੱਚ.ਟੀ. ਕਾਡਰ ਦੀ ਇੰਟਰਸੇ ਸੀਨੀਆਰਤਾ ਤੇ ਇਤਰਾਜ਼ਾਂ ਸਬੰਧੀ ਹਾਰਡ ਅਤੇ ਸੌਫਟ ਕਾਪੀ ਹੇਠ ਲਿਖੇ ਜ਼ਿਲ੍ਹਿਆਂ ਵੱਲੋਂ ਪ੍ਰਾਪਤ ਨਹੀਂ ਹੋਈ:

  • ਅੰਮ੍ਰਿਤਸਰ, ਬਰਨਾਲਾ, ਫਰੀਦਕੋਟ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਮਲੇਰਕੋਟਲਾ, ਮੋਗਾ, ਪਠਾਨਕੋਟ, ਪਟਿਆਲਾ, ਐੱਸ.ਏ.ਐੱਸ. ਨਗਰ, ਐੱਸ.ਬੀ.ਐੱਸ. ਨਗਰ, ਸੰਗਰੂਰ ਅਤੇ ਤਰਨ-ਤਾਰਨ।
ਅੰਤਿਮ ਮਿਤੀ: ਵਿਭਾਗ ਵੱਲੋਂ ਸਮੂਹ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਜਾਣਕਾਰੀ (ਤਸਦੀਕਸ਼ੁਦਾ ਹਾਰਡ ਕਾਪੀ ਅਤੇ ਸੌਫਟ ਕਾਪੀ) 13 ਅਗਸਤ 2026 ਤੱਕ ਵਿਸ਼ੇਸ਼ ਦੂਤ ਰਾਹੀਂ ਮੁੱਖ ਦਫ਼ਤਰ ਵਿਖੇ ਭੇਜਣੀ ਯਕੀਨੀ ਬਣਾਈ ਜਾਵੇ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends