MASTER TO HEADMASTER PROMOTION 2026: ਮਾਸਟਰ ਕੇਡਰ ਤੋਂ ਹੈਡਮਾਸਟਰਾਂ ਦੀਆਂ ਪਦ ਉਨਤੀਆਂ ਲਈ ਕੇਸਾਂ ਦੀ ਮੰਗ


ਪੰਜਾਬ ਸਿੱਖਿਆ ਵਿਭਾਗ ਵੱਲੋਂ ਮਾਸਟਰ/ਮਿਸਟ੍ਰੈਸ ਅਤੇ ਬੀ.ਪੀ.ਈ.ਓ. ਕਾਡਰ ਤੋਂ ਹੈੱਡਮਾਸਟਰ ਪਦ-ਉੱਨਤੀ ਲਈ ਨਵਾਂ ਸ਼ਡਿਊਲ ਜਾਰੀ

ਮੋਹਾਲੀ / ਚੰਡੀਗੜ੍ਹ | ਮਿਤੀ: 11 ਅਗਸਤ 2026 | ਸਿੱਖਿਆ ਵਿਭਾਗ ਨੋਟੀਫਿਕੇਸ਼ਨ
ਦਫ਼ਤਰ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਵੱਲੋਂ ਮਾਸਟਰ/ਮਿਸਟ੍ਰੈਸ ਕਾਡਰ ਅਤੇ ਬੀ.ਪੀ.ਈ.ਓ. (B.P.E.O.) ਤੋਂ ਹੈੱਡਮਾਸਟਰ ਕਾਡਰ ਵਿੱਚ ਪਦ-ਉੱਨਤੀ (ਪ੍ਰਮੋਸ਼ਨ) ਕਰਨ ਸਬੰਧੀ ਨਵੀਆਂ ਹਦਾਇਤਾਂ ਅਤੇ ਸ਼ਡਿਊਲ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪਹਿਲਾਂ ਮਿਤੀ 27.08.2025 ਅਤੇ 15.09.2025 ਨੂੰ ਮੰਗੇ ਗਏ ਕੇਸਾਂ ਦੇ ਨੋਟਿਸ ਤਕਨੀਕੀ ਕਾਰਨਾਂ ਕਰਕੇ ਖਾਰਜ ਕਰ ਦਿੱਤੇ ਗਏ ਹਨ।

1. ਬੀ.ਪੀ.ਈ.ਓ. (B.P.E.O.) ਕਾਡਰ ਲਈ ਪ੍ਰਮੋਸ਼ਨ ਹਦਾਇਤਾਂ

ਜੋ ਅਧਿਕਾਰੀ 30.06.2026 ਤੱਕ ਆਪਣੀ ਪਾਤਰਤਾ ਪੂਰੀ ਕਰਦੇ ਹਨ, ਉਹ ਆਪਣਾ ਪਦ-ਉੱਨਤੀ ਦਾ ਕੇਸ 17.08.2026 ਤੱਕ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਨੂੰ ਭੇਜਣਾ ਯਕੀਨੀ ਬਣਾਉਣਗੇ। ਜ਼ਿਲ੍ਹਾ ਸਿੱਖਿਆ ਅਫਸਰ ਇਹਨਾਂ ਮੁਕੰਮਲ ਕੇਸਾਂ ਨੂੰ ਸੂਚੀਆਂ ਸਮੇਤ 19.08.2026 ਤੱਕ ਮੁੱਖ ਦਫ਼ਤਰ ਨੂੰ ਭੇਜਣਗੇ।

ਲੜੀ ਨੰ. ਕੈਟਾਗਿਰੀ ਸੀਨੀਅਰਤਾ ਨੰਬਰ ਸੀਮਾ ਵਿਸ਼ੇਸ਼ ਕਥਨ
1 ਜਨਰਲ (General) 1 ਤੋਂ 114 ਕੇਵਲ ਕੰਮ ਕਰਦੇ ਕਰਮਚਾਰੀ ਹੀ ਕੇਸ ਜਮ੍ਹਾਂ ਕਰਵਾਉਣਗੇ
2 ਅ.ਜ. (SC) 1 ਤੋਂ 114 ਕੇਵਲ ਕੰਮ ਕਰਦੇ ਕਰਮਚਾਰੀ ਹੀ ਕੇਸ ਜਮ੍ਹਾਂ ਕਰਵਾਉਣਗੇ
3 ਹੈਂਡੀਕੈਪਡ (Handicapped) 1 ਤੋਂ 114 ਕੇਵਲ ਕੰਮ ਕਰਦੇ ਕਰਮਚਾਰੀ ਹੀ ਕੇਸ ਜਮ੍ਹਾਂ ਕਰਵਾਉਣਗੇ

2. ਮਾਸਟਰ/ਮਿਸਟ੍ਰੈਸ ਕਾਡਰ ਲਈ ਪ੍ਰਮੋਸ਼ਨ ਹਦਾਇਤਾਂ

ਮਾਣਯੋਗ ਹਾਈਕੋਰਟ ਵਿੱਚ ਦਾਇਰ ਸਿਵਲ ਰਿੱਟ ਪਟੀਸ਼ਨ ਨੰ: 28434 ਆਫ 2019 ਦੇ ਸਨਮੁੱਖ 29-05-2024 ਨੂੰ ਪ੍ਰੋਵੀਜ਼ਨਲ ਸਾਂਝੀ ਸੀਨੀਅਰਤਾ ਸੂਚੀ ਅਤੇ 05-08-2024 ਨੂੰ ਫਾਈਨਲ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਮਾਸਟਰ ਕਾਡਰ ਦੇ ਜੋ ਕਰਮਚਾਰੀ 30.06.2026 ਤੱਕ ਪਾਤਰਤਾ ਪੂਰੀ ਕਰਦੇ ਹਨ, ਉਹ 17.08.2026 ਤੱਕ ਆਪਣੇ ਕੇਸ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਭੇਜਣਗੇ ਅਤੇ ਇਹ ਕੇਸ 19.08.2026 ਤੱਕ ਮੁੱਖ ਦਫ਼ਤਰ ਭੇਜੇ ਜਾਣਗੇ।

ਲੜੀ ਨੰ. ਕੈਟਾਗਿਰੀ ਸੀਨੀਅਰਤਾ ਨੰਬਰ ਸੀਮਾ ਵਿਸ਼ੇਸ਼ ਕਥਨ
1 ਜਨਰਲ (General) 45000 ਤੱਕ ਕੇਵਲ ਕੰਮ ਕਰਦੇ ਕਰਮਚਾਰੀ ਹੀ ਕੇਸ ਜਮ੍ਹਾਂ ਕਰਵਾਉਣਗੇ
2 ਅ.ਜ. (SC) 50000 ਤੱਕ ਕੇਵਲ ਕੰਮ ਕਰਦੇ ਕਰਮਚਾਰੀ ਹੀ ਕੇਸ ਜਮ੍ਹਾਂ ਕਰਵਾਉਣਗੇ
3 ਹੈਂਡੀਕੈਪਡ (Handicapped) 70000 ਤੱਕ ਕੇਵਲ ਕੰਮ ਕਰਦੇ ਕਰਮਚਾਰੀ ਹੀ ਕੇਸ ਜਮ੍ਹਾਂ ਕਰਵਾਉਣਗੇ

3. ਜ਼ਰੂਰੀ ਦਸਤਾਵੇਜ਼ ਅਤੇ ਪ੍ਰੋਫਾਰਮੇ

ਕਰਮਚਾਰੀਆਂ ਨੂੰ ਨਿਰਧਾਰਤ ਪ੍ਰੋਫਾਰਮੇ (ਅਨੁਲੱਗ ੳ ਅਤੇ ਅ) ਨਾਲ ਹੇਠ ਲਿਖੇ ਦਸਤਾਵੇਜ਼ਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨੱਥੀ ਕਰਨੀਆਂ ਲਾਜ਼ਮੀ ਹੋਣਗੀਆਂ:

  • ਨਿਯੁਕਤੀ ਅਤੇ ਪ੍ਰਮੋਸ਼ਨ ਹੁਕਮਾਂ ਦੀ ਕਾਪੀ / ਹਾਜ਼ਰੀ ਰਿਪੋਰਟ
  • ਗ੍ਰੈਜੂਏਸ਼ਨ ਅਤੇ ਮਾਸਟਰ ਡਿਗਰੀ ਦੀਆਂ ਡੀ.ਐਮ.ਸੀ. (DMC) ਅਤੇ ਡਿਗਰੀ ਕਾਪੀਆਂ (ਮੰਜ਼ੂਰੀ ਪੱਤਰ ਸਮੇਤ)
  • ਬੀ.ਐਡ. (B.Ed.) ਡਿਗਰੀ ਅਤੇ ਡੀ.ਐਮ.ਸੀ. ਦੀ ਕਾਪੀ
  • ਐਸ.ਸੀ. / ਅਪੰਗਤਾ (Disability) ਸਰਟੀਫਿਕੇਟ (ਜੇਕਰ ਲਾਗੂ ਹੋਵੇ)
  • ਸਾਲ 2020-21 ਤੋਂ ਪਿਛਲੇ 5 ਸਾਲਾਂ ਦੀਆਂ ਏ.ਸੀ.ਆਰਜ਼ (ACRs) ਦੀ ਕਾਪੀ
  • ਪਰਖ ਕਾਲ ਸਮਾਂ ਮੁਕੰਮਲ ਕਰਨ ਸਬੰਧੀ ਪੱਤਰ

ਮਹੱਤਵਪੂਰਨ ਸ਼ਰਤਾਂ ਅਤੇ ਅਦਾਲਤੀ ਹੁਕਮ:

ਸੁਪਰੀਮ ਕੋਰਟ ਦੇ ਸਿਵਲ ਅਪੀਲ ਨੰ: 1385 ਆਫ 2025 ਦੇ ਫੈਸਲੇ ਮਿਤੀ 01.09.2025 ਮੁਤਾਬਕ ਕਰਮਚਾਰੀ ਅਧਿਆਪਕ ਯੋਗਤਾ ਟੈਸਟ (TET) ਪਾਸ ਹੈ ਜਾਂ ਨਹੀਂ, ਇਸ ਸਬੰਧੀ ਸਥਿਤੀ ਪ੍ਰੋਫਾਰਮੇ ਵਿੱਚ ਦਰਜ ਕਰਨੀ ਲਾਜ਼ਮੀ ਹੈ। ਇਸ ਤੋਂ ਇਲਾਵਾ ਕਿਸੇ ਵੀ ਕਰਮਚਾਰੀ ਵੱਲੋਂ ਸਿੱਧੇ ਤੌਰ 'ਤੇ ਜਾਂ ਈਮੇਲ ਰਾਹੀਂ ਭੇਜੇ ਗਏ ਕੇਸ ਵਿਚਾਰੇ ਨਹੀਂ ਜਾਣਗੇ। ਨਿਰਧਾਰਤ ਮਿਤੀ ਤੋਂ ਬਾਅਦ ਕੋਈ ਵੀ ਕੇਸ ਨਹੀਂ ਲਿਆ ਜਾਵੇਗਾ।

4. ਜ਼ਿਲ੍ਹਾ ਪੱਧਰੀ ਕਮੇਟੀ ਦੀ ਜ਼ਿੰਮੇਵਾਰੀ

ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ, ਸੁਪਰਡੰਟ, ਪ੍ਰਿੰਸੀਪਲ, ਲੀਗਲ ਸਹਾਇਕ, ਅਤੇ ਡੀਲਿੰਗ ਸਹਾਇਕ ਮੈਂਬਰ ਹੋਣਗੇ। ਇਹ ਕਮੇਟੀ ਪ੍ਰਮੋਸ਼ਨ ਲਈ ਹਰ ਪੱਖੋਂ ਯੋਗਤਾ ਦੀ ਜਾਂਚ ਅਤੇ ਪੁਸ਼ਟੀ ਕਰੇਗੀ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends