ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡਾਇਰੈਕਟਰ ਸਕੂਲ ਸਿੱਖਿਆ ( ਸਕੈਂਡਰੀ) ਨਾਲ ਹੋਈ ਅਹਿਮ ਮੀਟਿੰਗ 1377 ਮਿਸਮੈਚ ਵਾਲੇ ਅਧਿਆਪਕਾਂ ਲਈ ਖੁਲਵਾਇਆ ਪੋਰਟਲ"

 ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡਾਇਰੈਕਟਰ ਸਕੂਲ ਸਿੱਖਿਆ ( ਸਕੈਂਡਰੀ) ਨਾਲ ਹੋਈ ਅਹਿਮ ਮੀਟਿੰਗ


1377  ਮਿਸਮੈਚ ਵਾਲੇ ਅਧਿਆਪਕਾਂ ਲਈ ਖੁਲਵਾਇਆ ਪੋਰਟਲ"



 ਦਲਜੀਤ ਸਿੰਘ ਸੱਭਰਵਾਲ ਜੁਆਇੰਟ ਜਨਰਲ ਸਕੱਤਰ ਪੰਜਾਬ, ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਕਟਵਾਲ, ਸਰਪ੍ਰਸਤ ਧਰਮਿੰਦਰ ਗੁਪਤਾ, ਜਿਲ੍ਹਾ ਕੈਸ਼ੀਅਰ ਪਵਨ ਕਾਵਾਂਵਾਲੀ ਨੇ ਸਾਂਝੇ ਰੂਪ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੇ ਦੱਸਿਆ ਕਿ ਮਿਤੀ (15/6/26) ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ (ਸਕੈਂਡਰੀ) ਸਕੱਤਰ ਸਿੰਘ ਬੱਲ ਨਾਲ ਉਹਨਾਂ ਦੇ ਦਫ਼ਤਰ ਵਿਖੇ ਅਧਿਆਪਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆ ਸਬੰਧੀ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਨੇ 1377 ਅਧਿਆਪਕਾ ਜਿਨਾਂ ਦਾ ਡਾਟਾ ਟਰਾਂਸਫਰ ਸਬੰਧੀ ਮਿਸਮੈਚ ਹੋ ਰਿਹਾ ਹੈ ਉਹਨਾਂ ਅਧਿਆਪਕਾਂ ਵਾਸਤੇ ਦੁਬਾਰਾ ਪੋਰਟਲ ਖੋਲਣ ਸਬੰਧੀ ਗੱਲਬਾਤ ਕੀਤੀ ਤਾਂ ਮੌਕੇ ਤੇ ਹੀ ਡੀਪੀਆਈ ਸਕੈਂਡਰੀ ਵੱਲੋਂ ਟਰਾਂਸਫਰ ਸਬੰਧੀ ਪੋਰਟਲ ਖੋਲ ਦਿੱਤਾ ਗਿਆ ਆਤੇ ਸਾਰੇ ਡੀਡੀਉਜ ਨੂੰ ਡਾਟਾ ਦਰੁਸਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਇਸ ਸਬੰਧੀ ਸੂਬੇ ਦੇ ਸਾਰੇ ਜ਼ਿਲਾ ਸਿੱਖਿਆ ਅਫਸਰਾਂ ਨੂੰ ਵੀਸੀ ਕਰਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਤਾਂ ਕਿ ਅਧਿਆਪਕ ਆਪਣੇ ਟਰਾਂਸਫਰ ਦੇ ਹੱਕ ਦਾ ਲਾਭ ਉਠਾ ਸਕਣ। ਆਗੂਆਂ ਵੱਲੋਂ ਜਿੰਨਾ ਅਧਿਆਪਕਾਂ ਦੀ ਏਸੀਆਰ ਰਹਿ ਗਈ ਹੈ ਬਾਰੇ ਗੱਲਬਾਤ ਕੀਤੀ ਤਾਂ ਡਾਇਰੈਕਟਰ ਸਕੂਲ ਸਿੱਖਿਆ ਸਕੈਂਡਰੀ ਵੱਲੋਂ ਜਥੇਬੰਦੀ ਨੂੰ ਕਿਹਾ ਗਿਆ ਹੈ ਕਿ  ਡੀਡੀਓ  ਆਪਣੇ ਲੈਵਲ ਤੇ ਹਾਰਡ ਕਾਪੀ ਸੈਲਫ ਅਪ੍ਰੇਜਲ ਕਰਕੇ   ਕਰ ਸਕਦੇ ਹਨ*

ਐਸਐਸਏ /ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਦੀ ਲੈਂਥ ਆਫ ਸਰਵਿਸ ਦੇ ਹਿਸਾਬ ਨਾਲ ਬਣਦੀਆਂ ਛੁੱਟੀਆਂ ਵਾਲਾ ਮਸਲਾ ਵੀ ਡੀਪੀਆਈ ਵੱਲੋਂ ਜਲਦੀ ਹੱਲ ਕਰਨ ਦਾ ਜਥੇਬੰਦੀ ਨੂੰ ਭਰੋਸਾ ਦਿੱਤਾ। ਬਾਰਡਰ ਕੇਡਰ ਸਬੰਧੀ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਡੀਪੀਆਈ ਨੇ ਵਿਸਥਾਰ ਪੂਰਵਕ ਦੱਸਿਆ ਕਿ ਬਾਰਡਰ ਕੇਡਰ ਲਈ ਸਪੈਸ਼ਲ ਇੰਕਰੀਮੈਂਟ ਵਾਸਤੇ ਵਿਭਾਗ ਵੱਲੋਂ ਤਕਨੀਕੀ ਉਲਝਣਾਂ ਨੂੰ ਦੂਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ  ਜਲਦ ਹੀ ਇਸ  ਮਸਲੇ ਨੂੰ ਹੱਲ ਜਾਵੇਗਾ। 

ਪ੍ਰਮੋਸ਼ਨ ਸਬੰਧੀ ਗੱਲਬਾਤ ਕਰਦੇ ਹੋਏ ਡੀਪੀਆਈ ਨੇ ਸਪਸ਼ਟ ਕੀਤਾ ਕਿ . ਈਟੀਟੀ ਤੋਂ ਮਾਸਟਰ ਕੇਡਰ ਦੀ ਪ੍ਰਮੋਸ਼ਨਾਂ ਵਾਸਤੇ ਲੀਗਲ ਪ੍ਰਕਰੀਆ ਚੱਲ ਰਹੀ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਹੱਲ ਕਰਕੇ ਪ੍ਰਮੋਸ਼ਨਾਂ ਕੀਤੀਆਂ ਜਾਣਗੀਆਂ, ਮਾਸਟਰ ਕੇਡਰ ਤੋਂ ਲੈਕਚਰਰਸ ਦੀਆਂ ਪ੍ਰਮੋਸ਼ਨਾਂ ਵੀ ਜਲਦੀ ਤੋਂ ਜਲਦੀ ਕੀਤੀਆਂ ਜਾਣਗੀਆਂ ਪਰ ਉਸ ਤੋਂ ਪਹਿਲਾਂ  1013 ਡਾਇਰੈਕਟ  ਲੈਕਚਰਾਰਾਂ ਦੀ ਭਰਤੀ ਲਈ  ਇੱਕ ਹਫਤੇ ਦੇ ਅੰਦਰ ਅੰਦਰ ਇਸ਼ਤਿਆਰ ਜਾਰੀ ਕੀਤਾ ਜਾਵੇਗਾ। ਲੰਮੇ ਸਮੇਂ ਤੋਂ ਖਾਲੀ ਪਏ ਮਿਡਲ ਸਕੂਲਾਂ ਵਿੱਚ  ਬਦਲੀਆਂ  ਦੌਰਾਨ ਪੋਸਟਾਂ ਭਰਨ ਸਬੰਧੀ  ਵੀ ਡੀਪੀਆਈ ਵੱਲੋਂ ਭਰੋਸਾ ਦਿੱਤਾ ਗਿਆ।

ਮਾਸਟਰ ਕੇਡਰ ਤੋਂ ਲੈਕਚਰਰ ਪ੍ਰਮੋਟ ਹੋਏ 2021,2024 ਵਾਲੇ ਲੈਫਟ ਆਊਟ ਕੇਸਾਂ ਦੀ ਨੋਸ਼ਨਲ  ਫਿਕਸੇਸ਼ਨ ਕਰਨ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆ।ਅਧਿਆਪਕਾਂ ਤੋਂ  ਗੈਰ ਵਿਦਿਅਕ ਕੰਮ ਨਾ ਲਏ ਜਾਣ ਬਾਰੇ ਵੀ ਜਥੇਬੰਦੀ ਵੱਲੋਂ ਅਪੀਲ ਕੀਤੀ ਗਈ। ਇਸ ਸਮੇਂ ਹੋਰਾਨਾ ਤੋਂ ਇਲਾਵਾ ਧਰਮਿੰਦਰ ਸਿੰਘ ਜਿਲ੍ਾ ਪ੍ਰਧਾਨ ਫਰੀਦਕੋਟ ਦਿਲਰਾਜ ਬੀਰ ਸਿੰਘ ਜਿਲ੍ਾ ਪ੍ਰਧਾਨ ਕਪੂਰਥਲਾ ਰਜਿੰਦਰ ਕੁਮਾਰ ਸਟੇਟ ਕਮੇਟੀ ਮੈਬਰ ਰਣਜੀਤ ਸਿੰਘ ਸਟੇਟ ਕਮੇਟੀ ਮੈਂਬਰ ਨਿਰਮਲ ਸਿੰਘ ਸੰਦੀਪ ਪੁਰੀ ਨਵਦੀਪ ਕੌਰ ਰਮਨਦੀਪ ਕੌਰ ਆਦੀ ਅਧਿਆਪਕ ਸਾਥੀ ਹਾਜ਼ਰ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends