PSEB CLASS 10 SOCIAL SCIENCE (GEOGRAPHY) CHAPTER Indian Manufacturing Industries Questions and answers

PSEB CLASS 10 SOCIAL SCIENCE (GEOGRAPHY) CHAPTER Indian Manufacturing Industries Questions and answers Indian Manufacturing Industries - Quiz & Q&A

ਬਹੁ ਚੋਣਵੇਂ ਪ੍ਰਸ਼ਨ (Multiple Choice Questions)

1. ਹੇਠ ਲਿਖਿਆਂ ਵਿੱਚੋਂ ਕਿਹੜੀ ਸਨਅਤ ਚੂਨਾ ਪੱਥਰ ਨੂੰ ਕੱਚੇ ਮਾਲ ਵਜੋਂ ਵਰਤਦੀ ਹੈ?

  • (i) ਐਲੂਮੀਨੀਅਮ
  • (ii) ਸੀਮਿੰਟ
  • (iii) ਪਲਾਸਟਿਕ
  • (iv) ਆਟੋਮੋਬਾਇਲ
ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: (ii) ਸੀਮਿੰਟ

2. ਹੇਠ ਲਿਖਿਆਂ ਵਿੱਚੋਂ ਕਿਹੜੀ ਏਜੰਸੀ ਸਰਕਾਰੀ ਖੇਤਰ ਦੇ ਕਾਰਖਾਨਿਆਂ ਨੂੰ ਇਸਪਾਤ ਪ੍ਰਦਾਨ ਕਰਦੀ ਹੈ?

  • (i) HAIL
  • (ii) SAIL
  • (iii) TATA Steel
  • (iv) MNCC
ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: (ii) SAIL

3. ਹੇਠ ਲਿਖਿਆਂ ਵਿੱਚੋਂ ਕਿਹੜੀ ਸਨਅਤ ਬਾਕਸਾਈਟ ਨੂੰ ਕੱਚੇ ਮਾਲ ਵਜੋਂ ਵਰਤਦੀ ਹੈ?

  • (i) ਐਲੂਮੀਨੀਅਮ ਸੁੱਧੀਕਰਨ
  • (ii) ਸੀਮਿੰਟ ਨਿਰਮਾਣ
  • (iii) ਕਾਗਜ਼ ਨਿਰਮਾਣ
  • (iv) ਇਸਪਾਤ
ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: (i) ਐਲੂਮੀਨੀਅਮ ਸੁੱਧੀਕਰਨ

4. ਹੇਠ ਲਿਖਿਆਂ ਵਿੱਚੋਂ ਕਿਹੜੀ ਸਨਅਤ ਟੈਲੀਫੋਨ, ਕੰਪਿਊਟਰ ਆਦਿ ਬਣਾਉਂਦੀ ਹੈ?

  • (i) ਇਸਪਾਤ
  • (ii) ਐਲੂਮੀਨੀਅਮ ਸੁੱਧੀਕਰਨ
  • (iii) ਇਲੈਕਟ੍ਰਾਨਿਕ
  • (iv) ਸੂਚਨਾ ਤਕਨੀਕ
ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: (iii) ਇਲੈਕਟ੍ਰਾਨਿਕ

5. ਨਿਰਮਾਣ ਖੇਤਰ ਨੂੰ ਵਿਕਾਸ ਦੀ --------------- ਕਿਹਾ ਜਾਂਦਾ ਹੈ।

  • (i) ਮਾਨਸਿਕਤਾ
  • (ii) ਰੀੜ੍ਹ ਦੀ ਹੱਡੀ
  • (iii) ਤਾਕਤ
  • (iv) ਚਮੜੀ
ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: (ii) ਰੀੜ੍ਹ ਦੀ ਹੱਡੀ

6. ਭਾਰਤ ਸਰਕਾਰ ਵੱਲੋਂ ਕਿੰਨੇ ਮੈਗਾ ਫੂਡ ਪਾਰਕ ਬਣਾਏ ਗਏ ਹਨ?

  • (i) 40
  • (ii) 42
  • (iii) 45
  • (iv) 48
ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: (ii) 42

7. ਬੀ.ਐੱਚ.ਈ.ਐੱਲ (BHEL) ਦਾ ਪੂਰਾ ਨਾਮ ਕੀ ਹੈ?

  • (i) ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ
  • (ii) ਭਾਰਤ ਹੀਟ ਐਂਡ ਐਨਰਜੀ ਲਿਮਟਿਡ
  • (iii) ਭੋਪਾਲ-ਹੈਦਰਾਬਾਦ ਐਨਰਜੀ ਲਿਮਟਿਡ
  • (iv) ਕੋਈ ਵੀ ਨਹੀਂ
ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: (i) ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ

8. ਖੰਡ (ਚੀਨੀ) ਸਨਅਤ, -------------- ਸਨਅਤ ਹੈ।

  • (i) ਕੱਚਾ ਮਾਲ ਆਧਾਰਿਤ
  • (ii) ਖੇਤੀ ਆਧਾਰਿਤ
  • (iii) ਭਾਰੀ ਤੇ ਵੱਡੀ ਸਨਅਤ
  • (iv) ਕੋਈ ਵੀ ਨਹੀਂ
ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: (ii) ਖੇਤੀ ਆਧਾਰਿਤ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (30 ਸ਼ਬਦ - 2 Marks)

(i) ਨਿਰਮਾਣ ਤੋਂ ਕੀ ਭਾਵ ਹੈ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: ਜੋ ਸਨਅਤਾਂ ਕਿਸੇ ਵੀ ਤਰ੍ਹਾਂ ਦੇ ਕੱਚੇ ਮਾਲ ਨੂੰ ਵਧੇਰੇ ਕੀਮਤੀ ਤੇ ਨਿਵੇਕਲੇ ਪੱਖ ਤੋਂ ਵਰਤੋਂਯੋਗ ਵਸਤੂ ਵਿੱਚ ਤਬਦੀਲ ਕਰਦੀਆਂ ਹਨ, ਨਿਰਮਾਣ ਸਨਅਤਾਂ ਕਹਾਉਂਦੀਆਂ ਹਨ।

(ii) ਕਿਸੇ ਸਨਅਤ ਦੇ ਸਥਾਈਕਰਨ ਲਈ ਕੰਮ ਕਰਦੇ ਕੋਈ ਤਿੰਨ ਭੌਤਿਕ ਤੱਤਾਂ ਦੇ ਨਾਂ ਲਿਖੋ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: ਕਿਸੇ ਸਨਅਤ ਦੇ ਸਥਾਈਕਰਨ ਲਈ ਕਈ ਤੱਤ ਆਧਾਰ ਮੰਨੇ ਜਾਂਦੇ ਹਨ। ਜਿਵੇਂ ਕਿ:-
1. ਕੱਚਾ ਮਾਲ
2. ਭੂਮੀ
3. ਊਰਜਾ ਦੇ ਸਾਧਨ

(iii) ਕਿਸੇ ਸਨਅਤ ਦੀ ਸਥਾਪਨਾ ਲਈ ਕੋਈ ਤਿੰਨ ਮਨੁੱਖੀ ਤੱਤਾਂ ਦੇ ਨਾਂ ਲਿਖੋ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: ਕਿਸੇ ਸਨਅਤ ਦੀ ਸਥਾਪਨਾ ਲਈ ਮਨੁੱਖੀ ਤੱਤ ਹੇਠ ਲਿਖੇ ਅਨੁਸਾਰ ਹਨ:-
1. ਨਿਪੁੰਨ ਅਤੇ ਸਿੱਖਿਅਤ ਕਾਮੇ
2. ਪੂੰਜੀਕਾਰੀ
3. ਮੰਡੀ

(iv) ਮੁੱਢਲੀਆਂ ਸਨਅਤਾਂ ਕੀ ਹੁੰਦੀਆਂ ਹਨ? ਉਦਾਹਰਣਾਂ ਦਿਓ।

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: ਜੋ ਸਨਅਤਾਂ ਅਜਿਹੇ ਪਦਾਰਥ ਜਾਂ ਵਸਤੂਆਂ ਤਿਆਰ ਕਰਦੀਆਂ ਹਨ ਜੋ ਹੋਰ ਨਿਰਮਾਣ ਸਨਅਤਾਂ ਵਿੱਚ ਕੱਚੇ ਮਾਲ ਵਜੋਂ ਵਰਤੀਆਂ ਜਾਂਦੀਆਂ ਹਨ, ਉਹਨਾਂ ਨੂੰ ਮੁੱਢਲੀਆਂ ਸਨਅਤਾਂ ਕਿਹਾ ਜਾਂਦਾ ਹੈ। ਜਿਵੇਂ ਲੋਹੇ ਦੀ ਢਲਾਈ ਸਨਅਤ, ਲੋਹਾ ਤੇ ਇਸਪਾਤ ਸਨਅਤ, ਤਾਂਬਾ ਸੁੱਧੀਕਰਨ ਸਨਅਤ, ਐਲੂਮੀਨੀਅਮ ਸਨਅਤ ਆਦਿ।

(v) ਸੀਮਿੰਟ ਬਣਾਉਣ ਲਈ ਵਰਤੇ ਜਾਂਦੇ ਜ਼ਰੂਰੀ ਕੱਚੇ ਮਾਲ ਤੋਂ ਜਾਣੂ ਕਰਵਾਓ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: ਸੀਮਿੰਟ ਬਣਾਉਣ ਲਈ ਚੂਨੇ ਦੇ ਪੱਥਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਚੂਨੇ ਦਾ ਪੱਥਰ ਭਾਰਤ ਵਿੱਚ ਲਗਭਗ ਸਾਰੇ ਹੀ ਰਾਜਾਂ ਵਿੱਚੋਂ ਮਿਲਦਾ ਹੈ। ਮੁੱਖ ਉਤਪਾਦਕ ਖੇਤਰਾਂ ਵਿੱਚ ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਛੱਤੀਸਗੜ੍ਹ ਆਦਿ ਆਉਂਦੇ ਹਨ।

(vi) ਸਨਅਤਾਂ ਦੇ ਵਰਗੀਕਰਨ ਦੇ ਮੁੱਢਲੇ ਆਧਾਰ ਕੀ ਹਨ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: ਸਨਅਤਾਂ ਦੇ ਵਰਗੀਕਰਨ ਦੇ ਮੁੱਢਲੇ ਆਧਾਰ ਹੇਠ ਲਿਖੇ ਅਨੁਸਾਰ ਹਨ:-
1. ਕਿਰਤ ਅਤੇ ਪੂੰਜੀ ਦੇ ਅਧਾਰ ‘ਤੇ
2. ਕੱਚੇ ਮਾਲ ਦੇ ਅਧਾਰ ‘ਤੇ
3. ਮਲਕੀਅਤ ਦੇ ਆਧਾਰ ‘ਤੇ
4. ਕੱਚਾ ਮਾਲ ਸਰੋਤ ਦੇ ਅਧਾਰ ‘ਤੇ
5. ਫੁਟਕਲ

(vii) ਕੱਚੇ ਮਾਲ ਦੇ ਅਧਾਰ ‘ਤੇ ਸਨਅਤਾਂ ਦਾ ਵਰਗੀਕਰਨ ਕਰੋ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: ਕੱਚੇ ਮਾਲ ਦੇ ਅਧਾਰ ‘ਤੇ ਸਨਅਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ- ਭਾਰੀ ਸਨਅਤਾਂ ਅਤੇ ਹਲਕੀਆਂ ਸਨਅਤਾਂ।
1. ਭਾਰੀ ਸਨਅਤਾਂ: ਇਹ ਸਨਅਤਾਂ ਭਾਰੀ ਕੱਚਾ ਮਾਲ ਵਰਤ ਕੇ ਭਾਰੀ ਉਤਪਾਦਨ ਬਣਾਉਣ ਵਾਲੀਆਂ ਹੁੰਦੀਆਂ ਹਨ। ਇਸ ਵਿੱਚ ਲੋਹਾ ਇਸਪਾਤ ਸਨਅਤ ਨੂੰ ਸ਼ਾਮਿਲ ਕੀਤਾ ਜਾਂਦਾ ਹੈ।
2. ਹਲਕੀਆਂ ਸਨਅਤਾਂ: ਇਹ ਸਨਅਤਾਂ ਹੌਲਾ ਕੱਚਾ ਮਾਲ ਵਰਤ ਕੇ ਹਲਕੀਆਂ ਵਸਤਾਂ ਬਣਾਉਂਦੀਆਂ ਹਨ। ਜਿਵੇਂ ਕਿ ਬਿਜਲੀ ਦਾ ਸਮਾਨ ਅਤੇ ਬਲਬ ਆਦਿ।

(viii) ਭਾਰਤ ਦੇ ਪ੍ਰਮੁੱਖ ਸਨਅਤੀ ਖੇਤਰਾਂ ਦੇ ਨਾਮ ਦੱਸੋ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ:
1. ਮੁੰਬਈ-ਪੁਣੇ ਸਨਅਤੀ ਇਲਾਕਾ
2. ਹੁਗਲੀ ਸਨਅਤੀ ਇਲਾਕਾ
3. ਬੰਗਲੌਰ-ਤਾਮਿਲਨਾਡੂ ਸਨਅਤੀ ਇਲਾਕਾ
4. ਗੁਜਰਾਤ ਸਨਅਤੀ ਇਲਾਕਾ
5. ਛੋਟਾ ਨਾਗਪੁਰ ਸਨਅਤੀ ਇਲਾਕਾ
6. ਵਿਸਾਖਾਪਟਨਮ-ਗੁੰਟੂਰ ਸਨਅਤੀ ਇਲਾਕਾ
7. ਗੁੜਗਾਓਂ-ਦਿੱਲੀ-ਮੇਰਠ ਸਨਅਤੀ ਇਲਾਕਾ
8. ਕੋਲੱਮ-ਤਿਰੂਵੰਤਪੁਰਮ ਸਨਅਤੀ ਇਲਾਕਾ

(ix) ਫੂਡ ਪ੍ਰੋਸੈਸਿੰਗ ਦੀ ਲੋੜ ਕਿਉਂ ਹੈ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: ਫੂਡ ਪ੍ਰੋਸੈਸਿੰਗ ਦੀ ਲੋੜ ਦੇ ਹੇਠ ਲਿਖੇ ਕਾਰਨ ਹਨ:-
1. ਭੋਜਨ ਨੂੰ ਦੇਰੀ ਨਾਲ ਵਰਤੋਂ ਹਿੱਤ ਸੰਭਾਲ ਕੇ ਰੱਖਣਾ।
2. ਮਨੁੱਖੀ ਵਰਤੋਂ ਲਈ ਅਯੋਗ ਪਦਾਰਥਾਂ ਨੂੰ ਸਾਫ਼ ਕਰਨ ਲਈ।
3. ਨੁਕਸਾਨਦਾਇਕ ਹਿੱਸਿਆਂ ਨੂੰ ਖਤਮ ਕਰਨ ਲਈ।
4. ਉਪਭੋਗੀ ਦੀ ਇੱਛਾ ਅਨੁਸਾਰ ਰੂਪਾਂਤਰ ਕਰਨ ਲਈ।
5. ਭੋਜਨ ਦੇ ਵੱਖ-ਵੱਖ ਰੂਪਾਂ ਵਿੱਚ ਵੰਡ ਕਰਨ ਲਈ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (120 ਸ਼ਬਦ - 3-4 Marks)

(i) ਸੰਯੁਕਤ ਇਸਪਾਤ ਕਾਰਖਾਨੇ ਤੇ ਮਿੰਨੀ ਇਸਪਾਤ ਕਾਰਖਾਨੇ ਵਿੱਚ ਕੀ-ਕੀ ਅੰਤਰ ਹੁੰਦੇ ਹਨ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ:
ਸੰਯੁਕਤ ਇਸਪਾਤ ਕਾਰਖਾਨੇ:
1. ਸੰਯੁਕਤ ਇਸਪਾਤ ਕਾਰਖਾਨੇ ਵੱਡੇ ਕਾਰਖਾਨੇ ਹੁੰਦੇ ਹਨ, ਜਿਨ੍ਹਾਂ ਵਿੱਚ ਲੋਹਾ ਅਤੇ ਇਸਪਾਤ ਉਦਯੋਗ ਨੂੰ ਸ਼ਾਮਿਲ ਕੀਤਾ ਜਾਂਦਾ ਹੈ।
2. ਇਨ੍ਹਾਂ ਕਾਰਖਾਨਿਆਂ ਵਿੱਚ ਵੱਧ ਪੂੰਜੀ ਦਾ ਨਿਵੇਸ਼ ਕੀਤਾ ਜਾਂਦਾ ਹੈ।
3. ਇਹ ਕਾਰਖਾਨੇ ਭਾਰੀ ਸਨਅਤਾਂ ਨਾਲ ਜੁੜੇ ਹੋਏ ਹੁੰਦੇ ਹਨ।
4. ਇਹਨਾਂ ਕਾਰਖਾਨਿਆਂ ਵਿੱਚ ਵੱਡੀ ਗਿਣਤੀ ਵਿੱਚ ਕਾਮਿਆਂ ਨੂੰ ਰੁਜ਼ਗਾਰ ਮਿਲਦਾ ਹੈ।

ਮਿੰਨੀ ਇਸਪਾਤ ਕਾਰਖਾਨੇ:
1. ਮਿੰਨੀ ਇਸਪਾਤ ਕਾਰਖਾਨੇ ਛੋਟੇ ਪੱਧਰ ਦੇ ਕਾਰਖਾਨੇ ਹੁੰਦੇ ਹਨ, ਜਿਨ੍ਹਾਂ ਵਿੱਚ ਬਿਜਲੀ ਅਤੇ ਬਲਬ ਬਣਾਉਣ ਵਾਲੇ ਉਦਯੋਗ ਨੂੰ ਸ਼ਾਮਿਲ ਕੀਤਾ ਜਾਂਦਾ ਹੈ।
2. ਇਹਨਾਂ ਕਾਰਖਾਨਿਆਂ ਵਿੱਚ ਘੱਟ ਪੂੰਜੀ ਦਾ ਨਿਵੇਸ਼ ਹੁੰਦਾ ਹੈ।
3. ਇਹ ਕਾਰਖਾਨੇ ਹਲਕੀ ਸਨਅਤਾਂ ਦਾ ਹਿੱਸਾ ਹੁੰਦੇ ਹਨ।
4. ਇਹਨਾਂ ਕਾਰਖਾਨਿਆਂ ਵਿੱਚ ਕਾਮਿਆਂ ਦੀ ਗਿਣਤੀ ਘੱਟ ਹੁੰਦੀ ਹੈ।

(ii) ਸਨਅਤਾਂ ਨੂੰ ਕੀ-ਕੀ ਔਕੜਾਂ ਦਰਪੇਸ ਹਨ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: ਸਨਅਤਾਂ ਨੂੰ ਦਰਪੇਸ ਆਉਣ ਵਾਲੀਆਂ ਔਕੜਾਂ ਦਾ ਵਰਣਨ ਇਸ ਪ੍ਰਕਾਰ ਹੈ:-
1. ਵੱਡੇ ਪੱਧਰ ‘ਤੇ ਪੂੰਜੀਕਾਰੀ ਦੀ ਕਮੀ।
2. ਨਵੀਨਤਮ ਤਕਨੀਕ ਦੀ ਕਮੀ।
3. ਮਹਿੰਗੇ ਖਰਚੇ ਦੇ ਬਾਵਜੂਦ ਨਿਮਨ ਉਤਪਾਦਕਤਾ।
4. ਸਰਕਾਰੀ ਅਦਾਰਿਆਂ ਦੀ ਘੱਟ ਨਿਪੁੰਨਤਾ।
5. ਇਸਪਾਤ ਯੂਨਿਟਾਂ ਦੀ ਸੰਪੂਰਨ ਵਰਤੋਂ ਨਾ ਕਰ ਸਕਣਾ।
6. ਸ਼ੁੱਧ ਕੋਲੇ ਦੀ ਭਾਰੀ ਮੰਗ।
7. ਉਤਪਾਦਨਾਂ ਦਾ ਨੀਵਾਂ ਪੱਧਰ।
8. ਭਾਰੀ ਮੰਗ।
9. ਇਸਪਾਤ ਕਾਰਖਾਨਿਆਂ ਦਾ ਭਾਰੀ ਕਰਜ਼ੇ ਹੇਠ ਹੋਣਾ।
10. ਚੀਨ, ਕੋਰੀਆ ਤੇ ਹੋਰ ਦੇਸਾਂ ਵੱਲੋਂ ਸਸਤਾ ਵਪਾਰ।

(iii) ਦੇਸ ਵਿਚ ਨਿਰਮਾਣ ਸਮਰੱਥਾ ਵਿੱਚ ਆਏ ਉਛਾਲ ਪਿੱਛੇ ਕਿਹੜੀਆਂ-ਕਿਹੜੀਆਂ ਨਵੀਂਆਂ ਗਤੀਵਿਧੀਆਂ ਦਾ ਹੱਥ ਹੈ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ:
1. ਵਿਸ਼ਵੀਕਰਨ ਦੇ ਪ੍ਰਭਾਵ ਨੇ ਵੀ ਸਾਡੀਆਂ ਸਨਅਤਾਂ ਨੂੰ ਵਧੇਰੇ ਨਿਪੁੰਨ ਅਤੇ ਮੁਕਾਬਲੇਬਾਜ਼ੀ ਦੀ ਭਾਵਨਾ ਦਿੱਤੀ ਹੈ, ਜਿਸ ਨਾਲ ਦੇਸ ਵਿੱਚ ਨਿਰਮਾਣ ਸਨਅਤਾਂ ਨੂੰ ਉਤਸਾਹ ਮਿਲਿਆ ਹੈ।
2. ਸਰਕਾਰਾਂ ਦੁਆਰਾ ਨਿਰਮਾਣ ਸਨਅਤਾਂ ਨੂੰ ਵਧੇਰੇ ਪ੍ਰਫੁੱਲਤ ਕਰਨ ਲਈ ਸਸਤੇ ਦਰਾਂ ਤੇ ਵਿਸ਼ੇਸ਼ ਬੈਂਕਿੰਗ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।
3. ਵਿਦੇਸ਼ੀ ਪੂੰਜੀਕਾਰਾਂ ਵੱਲੋਂ ਸਿੱਧੇ ਨਿਵੇਸ਼ ਕਰਨ ਅਤੇ ਸਰਕਾਰਾਂ ਵੱਲੋਂ ਉਦਾਰੀਕਰਨ ਦੀ ਨੀਤੀ ਅਪਨਾਉਣ ਨਾਲ ਭਾਰਤੀ ਸਨਅਤ ਨਿਰਮਾਣ ਨੂੰ ਹੋਰ ਜ਼ਿਆਦਾ ਉਤਸਾਹ ਮਿਲਿਆ।
4. ਉਤਪਾਦਨ ਨੂੰ ਵਧਾਉਣ ਲਈ ਸਰਕਾਰਾਂ ਦੁਆਰਾ ਵੱਖ-ਵੱਖ ਥਾਵਾਂ ‘ਤੇ ਖੋਜ ਕੇਂਦਰ ਖੋਲ੍ਹੇ ਗਏ ਹਨ।
5. ਹਰੀ ਕ੍ਰਾਂਤੀ ਤੋਂ ਬਾਅਦ, ਖੇਤੀਬਾੜੀ ਵਿੱਚ ਖੇਤੀ ਆਧਾਰਿਤ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
6. ਪੱਛੜੇ ਇਲਾਕਿਆਂ ਅਤੇ ਕਬਾਇਲੀ ਇਲਾਕਿਆਂ ਵਿੱਚ ਵੀ ਸਰਕਾਰਾਂ ਦੁਆਰਾ ਸਨਅਤੀ ਵਿਕਾਸ ਕੀਤਾ ਗਿਆ ਹੈ।

(iv) ਸਨਅਤਾਂ ਵਾਤਾਵਰਣ ਨੂੰ ਕਿਵੇਂ ਪਲੀਤ ਕਰਦੀਆਂ ਹਨ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: ਸਨਅਤਾਂ ਨੇ ਬੇਸ਼ੱਕ, ਭਾਰਤੀ ਅਰਥਚਾਰੇ ਦੇ ਵਿਕਾਸ ਤੇ ਵਾਧੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਪਰ ਇਸਦੇ ਨਾਲ-ਨਾਲ ਹੀ ਧਰਤੀ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਆਵਾਜ਼ ਪ੍ਰਦੂਸ਼ਣ ਅਤੇ ਵਾਤਾਵਰਣ ਦੇ ਮਿਆਰ ਵਿੱਚ ਵੀ ਗਿਰਾਵਟ ਲਿਆਂਦੀ ਹੈ। ਸਨਅਤਾਂ ਚਾਰ ਪ੍ਰਕਾਰ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ:-
1. ਹਵਾ ਜਾਂ ਵਾਯੂ ਪ੍ਰਦੂਸ਼ਣ: ਹਵਾ ਪ੍ਰਦੂਸ਼ਣ ਸਲਫ਼ਰ ਡਾਇਆਕਸਾਈਡ ਜਾਂ ਕਾਰਬਨ ਮੋਨੋਆਕਸਾਈਡ ਜਿਹੀਆਂ ਬੇਲੋੜੀਆਂ ਗੈਸਾਂ ਦੀ ਮਿਕਦਾਰ ਹਵਾ ਵਿੱਚ ਵੱਧ ਜਾਣ ਕਾਰਨ ਫੈਲਦਾ ਹੈ।
2. ਪਾਣੀ ਜਾਂ ਜਲ ਪ੍ਰਦੂਸ਼ਣ: ਪਾਣੀ ਜਾਂ ਜਲ ਪ੍ਰਦੂਸ਼ਣ, ਸਨਅਤਾਂ ਵੱਲੋਂ ਦਰਿਆਵਾਂ ਵਿੱਚ ਛੱਡੀ ਗਈ ਆਪਣੀ ਜੈਵਿਕ ਅਤੇ ਅਜੈਵਿਕ ਰਹਿੰਦ-ਖੂੰਹਦ ਕਾਰਨ ਵਾਪਰਦਾ ਹੈ।
3. ਭੂਮੀ ਜਾਂ ਮਿੱਟੀ ਪ੍ਰਦੂਸ਼ਣ: ਸ਼ੀਸ਼ਾ, ਨੁਕਸਾਨਦਾਇਕ ਰਸਾਇਣ, ਸਨਅਤੀ ਰਹਿੰਦ-ਖੂੰਹਦ, ਪੈਕੇਜਿੰਗ ਦਾ ਸਾਮਾਨ, ਲੂਣ ਅਤੇ ਕੂੜਾ-ਕਰਕਟ ਆਦਿ ਮਿੱਟੀ ਵਿੱਚ ਮਿਲ ਕੇ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ।
4. ਆਵਾਜ਼ ਜਾਂ ਸ਼ੋਰ ਪ੍ਰਦੂਸ਼ਣ: ਆਵਾਜ਼ ਜਾਂ ਸ਼ੋਰ ਪ੍ਰਦੂਸ਼ਣ ਨਾ ਸਿਰਫ਼ ਮਨੁੱਖੀ ਮਨਾਂ ਵਿੱਚ ਕਾਹਲ ਪੈਦਾ ਕਰਦਾ ਹੈ ਸਗੋਂ ਗੁੱਸਾ ‘ਤੇ ਉਦਾਸੀ ਵਧਾਉਣ ਤੋਂ ਇਲਾਵਾ ਦਿਲ ਦੀ ਧੜਕਨ ਵਧਾਉਣ, ਖੂਨ ਦਾ ਦੌਰਾ ਤੇਜ਼ ਕਰਨ ਤੋਂ ਇਲਾਵਾ ਮਨੋਰੋਗਾਂ ਦਾ ਅਧਾਰ ਵੀ ਬਣਦਾ ਹੈ।

(v) ਸਨਅਤਾਂ ਕਾਰਨ ਵਾਤਾਵਰਨ ਪਲੀਤ ਹੋਣ ਦੇ ਅਸਰ ਘਟਾਉਣ ਲਈ ਕੀ-ਕੀ ਕਦਮ ਚੁੱਕੇ ਜਾ ਸਕਦੇ ਹਨ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ:
1. ਪਾਣੀ ਦੀ ਰੀਸਾਈਕਲਿੰਗ ਅਤੇ ਮੁੜ-ਵਰਤੋਂ ਰਾਹੀਂ ਉਸੇ ਪਾਣੀ ਨੂੰ ਮੁੜ-ਮੁੜ ਵਰਤਿਆ ਜਾਵੇ।
2. ਤਾਜ਼ੇ ਪਾਣੀ ਨੂੰ ਅਜਾਈਂ ਨਾ ਗਵਾਇਆ ਜਾਵੇ।
3. ਪਾਣੀ ਦੀ ਲੋੜ ਪੂਰੀ ਕਰਨ ਲਈ ਮੀਂਹ ਦੇ ਪਾਣੀ ਦੀ ਸੰਭਾਲ ਕਰ ਕੇ, ਉਸ ਨੂੰ ਵਰਤਿਆ ਜਾਵੇ।
4. ਭਾਰੇ ਤੇ ਗਰਮ ਪਾਣੀ ਨੂੰ ਦਰਿਆਵਾਂ ਜਾਂ ਟੋਭਿਆਂ ਵਿੱਚ ਛੱਡਣ ਤੋਂ ਪਹਿਲਾਂ ਉਸਨੂੰ ਸਾਫ਼ ਕੀਤਾ ਜਾਵੇ।
5. ਫੈਕਟਰੀਆਂ ਵਿੱਚ ਕੋਲੇ ਦੀ ਥਾਂ, ਤੇਲ ਅਤੇ ਗੈਸ ਦੀ ਵਰਤੋਂ ਕਰਨ ਨਾਲ ਵੀ, ਧੂੰਆਂ ਘਟਾਇਆ ਜਾ ਸਕਦਾ ਹੈ।
6. ਹਵਾ ਵਿੱਚ ਛੱਡੀਆਂ ਜਾਂਦੀਆਂ ਅਸ਼ੁੱਧੀਆਂ ਨੂੰ ਇਲੈਕਟ੍ਰੋਸਟੈਟਿਕ ਪ੍ਰੀਸੈਪਟਰਜ਼, ਫੈਬ੍ਰਿਕ ਫਿਲਟਰ ਆਦਿ ਤਕਨੀਕਾਂ ਦੀ ਵਰਤੋਂ ਕਰਕੇ ਹਵਾ ਨੂੰ ਸਾਫ਼ ਕੀਤਾ ਜਾ ਸਕਦਾ ਹੈ।
7. ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਘੱਟ ਆਵਾਜ਼ ਵਾਲੀ ਮਸ਼ੀਨਰੀ ਨੂੰ ਮੁੜ ਡਿਜ਼ਾਇਨ ਕੀਤਾ ਜਾ ਸਕਦਾ ਹੈ।

(vi) ਭਾਰਤ ਦੀ ਸੂਤੀ ਕੱਪੜਾ ਸਨਅਤ ਉੱਤੇ ਵਿਸਤ੍ਰਿਤ ਨੋਟ ਲਿਖੋ?

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: ਭਾਰਤ ਦੀ ਆਰਥਿਕਤਾ ਵਿੱਚ ਕੱਪੜਾ ਸਨਅਤ ਦਾ ਵਿਲੱਖਣ ਸਥਾਨ ਹੈ ਕਿਉਂਕਿ ਇਹ ਸਨਅਤ ਉਤਪਾਦਨ, ਰੁਜ਼ਗਾਰ ਮੌਕਿਆਂ ਤੇ ਵਿਦੇਸ਼ੀ ਧਨ ਕਮਾਉਣ ਦੇ ਪੱਖਾਂ ਤੋਂ ਵੱਡਾ ਯੋਗਦਾਨ ਪਾਉਂਦੀ ਹੈ। ਪ੍ਰਾਚੀਨ ਭਾਰਤ ਦੇ ਸਮੇਂ ਤੋਂ ਹੀ ਸੂਤੀ ਕੱਪੜਾ ਹੱਥਾਂ ਨਾਲ ਸੂਤ ਕੱਤ ਕੇ ਅਤੇ ਹੱਥ-ਖੱਡੀ ‘ਤੇ ਬੁਣਨ ਦੀ ਤਕਨੀਕ ਨਾਲ ਤਿਆਰ ਕੀਤਾ ਜਾਂਦਾ ਰਿਹਾ ਹੈ। ਮੁੱਢਲੇ ਸਾਲਾਂ ਵਿੱਚ ਸੂਤੀ ਕੱਪੜਾ ਸਨਅਤ ਮਹਾਂਰਾਸ਼ਟਰ ਅਤੇ ਗੁਜਰਾਤ ਦੇ ਕਪਾਹ ਉਤਪਾਦਨ ਇਲਾਕੇ ਨੇੜੇ ਹੀ ਸਥਾਪਤ ਸੀ। ਇਸ ਦਾ ਮੁੱਖ ਕਾਰਨ ਇੱਥੇ ਪ੍ਰਾਪਤ ਸਹੂਲਤਾਂ ਸਨ ਜਿਵੇਂ ਕਿ ਕਪਾਹ ਦੀ ਹੋਂਦ, ਮੰਡੀ ਦੀ ਸਹੂਲਤ, ਆਵਾਜਾਈ ਦੇ ਸਾਧਨ ਅਤੇ ਕਿਰਤੀਆਂ ਦੀ ਹੋਂਦ ਆਦਿ।

ਭਾਰਤ, ਜਪਾਨ ਨੂੰ ਸੂਤ ਦਰਾਮਦ ਕਰਦਾ ਹੈ। ਭਾਰਤ ਤੋਂ ਸੂਤ ਦਰਾਮਦ ਕਰਨ ਵਾਲੇ ਹੋਰ ਦੇਸ- ਸੰਯੁਕਤ ਰਾਜ ਅਮਰੀਕਾ, ਬਰਤਾਨੀਆ, ਰੂਸ, ਫ਼ਰਾਂਸ, ਨੇਪਾਲ, ਸਿੰਗਾਪੁਰ, ਸ੍ਰੀਲੰਕਾ, ਪੂਰਬੀ ਯੂਰਪੀ ਦੇਸ ਅਤੇ ਅਫ਼ਰੀਕੀ ਦੇਸ ਵੀ ਸ਼ਾਮਿਲ ਹਨ। ਸੂਤ ਦੇ ਕੌਮਾਂਤਰੀ ਵਪਾਰ ਵਿੱਚ ਭਾਰਤ ਦਾ ਵੱਡਾ ਹਿੱਸਾ ਹੈ। ਭਾਰਤੀ ਕਤਾਈ ਮਿੱਲਾਂ ਕੌਮਾਂਤਰੀ ਪੱਧਰ ਦੇ ਮੁਕਾਬਲੇ ਦੀਆਂ ਹਨ ਅਤੇ ਦੇਸ ਵਿੱਚ ਉਪਜੇ ਹਰ ਕਿਸਮ ਦੇ ਸਾਰੇ ਧਾਗੇ ਨੂੰ ਵਰਤਣ ਦੇ ਯੋਗ ਹਨ। ਭਾਰਤ ਦੇ ਉੱਚ ਮਿਆਰੀ ਤੇ ਲੰਬੇ ਰੇਸ਼ੇ ਵਾਲੀ ਕਪਾਹ ਕਾਰਨ ਸੂਤ ਉਤਪਾਦਨ ਵਿੱਚ ਪਹਿਲਾਂ ਦੇ ਮੁਕਾਬਲੇ ਕਾਫੀ ਵਾਧਾ ਹੋਇਆ ਹੈ ਪਰ ਹਾਲੇ ਵੀ ਦਰਾਮਦਾਂ ਦੀ ਲੋੜ ਬਣੀ ਹੋਈ ਹੈ।

(vii) ਭਾਰਤੀ ਸਨਅਤਾਂ ਦੇ ਵਰਗੀਕਰਨ ਦਾ ਫਲੋ ਚਾਰਟ ਬਣਾਓ (ਟੈਕਸਟ ਰੂਪ ਵਿੱਚ):

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ: (ਸਨਅਤਾਂ ਜਾਂ ਉਦਯੋਗ ਦਾ ਵਰਗੀਕਰਨ ਹੇਠ ਲਿਖੇ ਆਧਾਰਾਂ ਤੇ ਕੀਤਾ ਜਾਂਦਾ ਹੈ):
  • ਕਿਰਤ ਤੇ ਪੂੰਜੀ ਦੇ ਅਧਾਰ 'ਤੇ: ਵੱਡੀਆਂ ਸਨਅਤਾਂ, ਦਰਮਿਆਨੀਆਂ ਸਨਅਤਾਂ, ਛੋਟੀਆਂ ਸਨਅਤਾਂ
  • ਕੱਚੇ ਮਾਲ ਦੇ ਅਧਾਰ 'ਤੇ: ਭਾਰੀ ਸਨਅਤਾਂ, ਹਲਕੀਆਂ ਸਨਅਤਾਂ
  • ਮਲਕੀਅਤ ਦੇ ਅਧਾਰ 'ਤੇ: ਪ੍ਰਾਈਵੇਟ ਖੇਤਰ, ਸਰਕਾਰੀ ਖੇਤਰ, ਸਾਂਝਾ ਖੇਤਰ, ਕੋਆਪ੍ਰੇਟਿਵ ਖੇਤਰ, ਬਹੁ-ਕੌਮੀ ਖੇਤਰ
  • ਕੱਚਾ ਮਾਲ ਸਰੋਤ ਦੇ ਅਧਾਰ 'ਤੇ: ਖੇਤੀ ਉਪਜਾਂ ਅਧਾਰਤ, ਖਣਿਜ ਅਧਾਰਤ, ਚਰਾਗਾਹਾਂ ਅਧਾਰਤ, ਜੰਗਲਾਂ ਅਧਾਰਤ
  • ਫੁਟਕਲ: ਪੇਂਡੂ ਸਨਅਤਾਂ, ਕੁਟੀਰ (ਗ੍ਰਹਿ) ਸਨਅਤਾਂ, ਉਪਭੋਗੀ ਅਧਾਰਤ ਸਨਅਤਾਂ, ਸਹਾਇਕ ਸਨਅਤਾਂ, ਮੁੱਢਲੀਆਂ ਸਨਅਤਾਂ, ਪੂੰਜੀਕਾਰੀ ਸਨਅਤਾਂ, ਕਿਰਤਕਾਰੀ ਸਨਅਤਾਂ

(viii) ਇਹਨਾਂ ਉੱਤੇ ਨੋਟ ਲਿਖੋ:- (ੳ) ਖਾਦ ਸਨਅਤ (ਅ) ਸਾਗਰੀ ਜਹਾਜ਼ ਨਿਰਮਾਣ ਸਨਅਤ (ੲ) ਮੈਗਾ ਫੂਡ ਪਾਰਕ (ਸ) ਸਨਅਤਾਂ ਨੂੰ ਦਰਪੇਸ ਆਉਣ ਵਾਲੀਆਂ ਔਕੜਾਂ।

ਉੱਤਰ ਦੇਖਣ ਲਈ ਕਲਿੱਕ ਕਰੋ (Click to view answer)
ਉੱਤਰ:
(ੳ) ਖਾਦ ਸਨਅਤ:- ਦੇਸ ਦੀ ਖਾਦ ਉਤਪਾਦਨ ਸਨਅਤ ਜ਼ਿਆਦਾਤਰ ਨਾਈਟ੍ਰੋਜਨ ਅਧਾਰਿਤ ਖਾਦਾਂ ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ- ਯੂਰੀਆ ਫਾਸਫੇਟਿਕ ਖਾਦਾਂ, ਅਮੋਨੀਅਮ ਸਲਫੇਟ ਅਤੇ ਮਿਸ਼ਰਤ ਖਾਦ ਜੋ ਕਿ ਨਾਈਟ੍ਰੋਜਨ, ਫਾਸਫੇਟ ਅਤੇ ਪੋਟਾਸ਼ ਦਾ ਮਿਸ਼ਰਨ ਹੁੰਦੀ ਹੈ। ਇਸ ਵਿੱਚ ਪੋਟਾਸ਼, ਭਾਰਤ ਨੂੰ ਪੂਰਾ ਹੀ ਦਰਾਮਦ ਕਰਨਾ ਪੈਂਦਾ ਹੈ ਕਿਉਂਕਿ ਦੇਸ ਵਿੱਚ ਪੋਟਾਸ਼ੀਅਮ ਦੇ ਕਿਸੇ ਰੂਪ ਦੇ ਭੰਡਾਰ ਮੌਜੂਦ ਨਹੀਂ ਹੈ। ਦੇਸ਼ ਵਿੱਚ ‘ਹਰੀ ਕ੍ਰਾਂਤੀ’ ਮਗਰੋਂ ਇਹ ਸਨਅਤ ਕਾਫ਼ੀ ਪ੍ਰਫੁੱਲਤ ਹੋਈ ਹੈ। ਗੁਜਰਾਤ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੰਜਾਬ ਅਤੇ ਕੇਰਲ ਇਸ ਦੇਸ ਦੀ ਅੱਧੀ ਦੇ ਲਗਭਗ ਖਾਦ ਤਿਆਰ ਕਰਦੇ ਹਨ। ਹੋਰ ਮਹੱਤਵਪੂਰਨ ਉਤਪਾਦਕ ਰਾਜ ਹਨ: ਆਂਧਰਾ ਪ੍ਰਦੇਸ਼, ਉੜੀਸਾ, ਰਾਜਸਥਾਨ, ਬਿਹਾਰ, ਮਹਾਂਰਾਸ਼ਟਰ, ਆਸਾਮ, ਪੱਛਮੀ ਬੰਗਾਲ, ਗੋਆ, ਦਿੱਲੀ, ਮੱਧ ਪ੍ਰਦੇਸ਼ ਅਤੇ ਕਰਨਾਟਕ।

(ਅ) ਸਾਗਰੀ ਜਹਾਜ਼ ਨਿਰਮਾਣ ਸਨਅਤ:- ਸਾਗਰੀ ਜਹਾਜ਼ ਜਾਂ ਸਮੁੰਦਰੀ ਜਹਾਜ਼ ਪਾਣੀ ਵਿੱਚ ਆਵਾਜਾਈ ਲਈ ਉਹ ਸਾਧਨ ਹੁੰਦਾ ਹੈ ਜੋ ਦੁਨੀਆਂ ਭਰ ਦੇ ਸਾਗਰਾਂ, ਮਹਾਂਸਾਗਰਾਂ ਤੇ ਡੂੰਘੇ ਜਲ ਮਾਰਗਾਂ ਉੱਤੇ, ਯਾਤਰੀ ਤੇ ਮਾਲ ਲੈ ਕੇ ਜਾਂ ਫਿਰ ਕਿਸੇ ਉਚੇਚੇ ਮਨੋਰਥ ਨਾਲ ਕਿਸੇ ਕਾਰਜ ਲਈ ਜਿਵੇਂ ਸੁਰੱਖਿਆ, ਖੋਜ, ਮੱਛੀਆਂ ਫੜਨਾ ਆਦਿ ਲਈ ਤੈਰਦਾ ਹੈ। ਦੇਸ ਦਾ ਲਗਭਗ 90% ਵਿਦੇਸ਼ੀ ਜਾਂ ਕੌਮਾਂਤਰੀ ਵਪਾਰ ਸਮੁੰਦਰੀ ਜਹਾਜ਼ਾਂ ਦੇ ਜ਼ਰੀਏ ਹੀ ਹੁੰਦਾ ਹੈ। ਜਿਸ ਨਾਲ ਇਹ ਸਾਗਰੀ ਆਵਾਜਾਈ ਦੇਸ ਦੀ ਆਰਥਿਕਤਾ ਵਿੱਚ ਵੱਡਾ ਰੋਲ ਅਦਾ ਕਰਦੀ ਹੈ। ਭਾਰਤੀ ਸਮੁੰਦਰੀ ਜਹਾਜ਼ਾਂ ਦਾ ਨਿਰਮਾਣ ਮੱਧ-ਕਾਲ ਤੋਂ ਹੀ ਜਾਰੀ ਹੈ ਜਦੋਂ ਪਹਿਲੀ ਵਾਰ ਸਮੁੰਦਰੀ ਜਹਾਜ਼ ਸਿਰਫ਼ ਜਲ ਸੈਨਾ ਦੇ ਜਹਾਜ਼ਾਂ ਵਜੋਂ ਜੰਗ ਦੇ ਮਨੋਰਥ ਨਾਲ ਹੀ ਬਣਾਏ ਗਏ ਸਨ। ਸਮੁੰਦਰੀ ਜਹਾਜ ਨਿਰਮਾਣ ਸਮਰੱਥਾ ਵਿੱਚ ਭਾਰਤ ਏਸ਼ੀਆ ਵਿੱਚ ਦੂਜਾ ਸਥਾਨ ਰੱਖਦਾ ਹੈ। ਕੋਚੀਨ ਸ਼ਿੱਪਯਾਰਡ ਲਿਮਟਿਡ, ਕੇਰਲ ਦੇਸ ਦੀ ਸਭ ਤੋਂ ਵੱਡੀ ਸਮੁੰਦਰੀ ਜਹਾਜ਼ ਨਿਰਮਾਣ ਤੇ ਸੰਭਾਲ ਕੰਪਨੀ ਹੈ।

(ੲ) ਮੈਗਾ ਫੂਡ ਪਾਰਕ:- ਮੈਗਾ ਫੂਡ ਪਾਰਕ ਯੋਜਨਾ, ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲੇ ਦਾ ਪ੍ਰਭਾਵਸ਼ਾਲੀ ਪ੍ਰੋਗਰਾਮ ਹੈ। ਇਸ ਯੋਜਨਾ ਅਧੀਨ ਮੰਗ ਦੇ ਆਧਾਰ ‘ਤੇ ਪ੍ਰੋਸੈਸ ਕੀਤੇ ਭੋਜਨ ਦੀ ਨਿਰੰਤਰ ਸਪਲਾਈ ਦਾ ਮਾਡਲ ਤਿਆਰ ਕੀਤਾ ਜਾਂਦਾ ਹੈ। ਸਰਕਾਰ ਨੇ ਦੇਸ ਭਰ ਵਿੱਚ 42 ਮੈਗਾ ਫੂਡ ਪਾਰਕ ਸਥਾਪਤ ਕਰਨ ਦੀ ਇਜਾਜ਼ਤ ਦਿੱਤੀ ਹੈ। ਸਰਕਾਰ ਦਾ ਇਹ ਕਦਮ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਵਿਸਤ੍ਰਿਤ ਬੁਨਿਆਦੀ ਢਾਂਚਾ ਪੈਦਾ ਕਰ ਦੇਵੇਗਾ ਅਤੇ ਇਸ ਨਾਲ ਇਹ ਖੇਤਰ ਹੋਰ ਵਿਕਸਿਤ ਹੋ ਜਾਵੇਗਾ। ਪੰਜਾਬ ਵਿੱਚ ਅਜਿਹਾ ਇੱਕ ਮੈਗਾ ਫੂਡ ਪਾਰਕ ਲੁਧਿਆਣਾ ਵਿਖੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਨਾਮ ਹੇਠ ਸਥਾਪਤ ਕੀਤਾ ਗਿਆ ਹੈ, ਜਿਸ ਦਾ ਉਦੇਸ ਖੇਤੀ ਅਧਾਰਿਤ ਸਨਅਤਾਂ ਨੂੰ ਉਤਸਾਹਿਤ ਕਰਨਾ ਅਤੇ ਹੁਲਾਰਾ ਦੇਣਾ ਹੈ। ਅਜਿਹੇ ਦੋ ਹੋਰ ਪਾਰਕ ਫਾਜ਼ਿਲਕਾ ਅਤੇ ਫਗਵਾੜਾ ਵਿਖੇ ਵੀ ਸਥਾਪਿਤ ਕੀਤੇ ਗਏ ਹਨ।

(ਸ) ਸਨਅਤਾਂ ਨੂੰ ਦਰਪੇਸ ਆਉਣ ਵਾਲੀਆਂ ਔਕੜਾਂ:-
1. ਵੱਡੇ ਪੱਧਰ ‘ਤੇ ਪੂੰਜੀਕਾਰੀ ਦੀ ਕਮੀ।
2. ਨਵੀਨਤਮ ਤਕਨੀਕ ਦੀ ਕਮੀ।
3. ਮਹਿੰਗੇ ਖਰਚੇ ਦੇ ਬਾਵਜੂਦ ਨਿਮਨ ਉਤਪਾਦਕਤਾ।
4. ਸਰਕਾਰੀ ਅਦਾਰਿਆਂ ਦੀ ਘੱਟ ਨਿਪੁੰਨਤਾ।
5. ਇਸਪਾਤ ਯੂਨਿਟਾਂ ਦੀ ਸੰਪੂਰਨ ਵਰਤੋਂ ਨਾ ਕਰ ਸਕਣਾ।
6. ਸ਼ੁੱਧ ਕੋਲੇ ਦੀ ਭਾਰੀ ਮੰਗ।
7. ਉਤਪਾਦਨਾਂ ਦਾ ਨੀਵਾਂ ਪੱਧਰ।
8. ਭਾਰੀ ਮੰਗ।
9. ਇਸਪਾਤ ਕਾਰਖਾਨਿਆਂ ਦਾ ਭਾਰੀ ਕਰਜ਼ੇ ਹੇਠ ਹੋਣਾ।
10. ਚੀਨ, ਕੋਰੀਆ ਤੇ ਹੋਰ ਦੇਸਾਂ ਵੱਲੋਂ ਸਸਤਾ ਵਪਾਰ।

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends