ਬਹੁ ਚੋਣਵੇਂ ਪ੍ਰਸ਼ਨ (Multiple Choice Questions)
1. ਹੇਠ ਲਿਖਿਆਂ ਵਿੱਚੋਂ ਕਿਹੜੀ ਖਣਿਜ ਪਦਾਰਥਾਂ ਦੀ ਵਿਸ਼ੇਸ਼ਤਾ ਨਹੀਂ ਹੈ?
Click to view answer
ਉੱਤਰ:- (ੳ) ਇਕਹਿਰੇ ਗੁਣ
2. ਰੂਹਰ ਘਾਟੀ ਕਿਸ ਦੇਸ਼ ਵਿੱਚ ਪੈਂਦੀ ਹੈ?
Click to view answer
ਉੱਤਰ:- (ਅ) ਜਰਮਨੀ
3. ਕਿਹੜੇ ਸਾਧਨ ਰਵਾਇਤੀ ਊਰਜਾ ਦੇ ਸਰੋਤ ਹਨ?
Click to view answer
ਉੱਤਰ:- (ਸ) ਕੋਲਾ ਤੇ ਪੈਟ੍ਰੋਲੀਅਮ
4. ਮੁੰਬਈ ਹਾਈ ਕੀ ਹੈ?
Click to view answer
ਉੱਤਰ:- (ਅ) ਤੇਲ ਉਤਪਾਦਕ ਸਥਾਨ
5. ਸਹੀ ਮਿਲਾਨ ਕਰੋ:-
Click to view answer
ਉੱਤਰ:-
(i) ਇਸਪਾਤ ਕਾਲ — (b) 1780-1980
(ii) ਕਾਂਸੀ ਕਾਲ — (c) ਤਾਂਬਾ+ਟਿਨ(ਕਲੱਈ)
(iii) ਲੋਹ-ਕਾਲ — (a) 3000 ਸਾਲ ਪੂਰਵ
(iv) ਸਿਲੀਕੋਨ ਕਾਲ — (d) 1980 ਤੋਂ ਪਹਿਲਾਂ
(i) ਇਸਪਾਤ ਕਾਲ — (b) 1780-1980
(ii) ਕਾਂਸੀ ਕਾਲ — (c) ਤਾਂਬਾ+ਟਿਨ(ਕਲੱਈ)
(iii) ਲੋਹ-ਕਾਲ — (a) 3000 ਸਾਲ ਪੂਰਵ
(iv) ਸਿਲੀਕੋਨ ਕਾਲ — (d) 1980 ਤੋਂ ਪਹਿਲਾਂ
ਛੋਟੇ ਉੱਤਰਾਂ ਵਾਲੇ ਪ੍ਰਸ਼ਨ (2 ਅੰਕ - 30 ਕੁ ਸ਼ਬਦਾਂ ਤੱਕ)
1. ਧਾਤਵੇਂ ਖਣਿਜ ਕੀ ਹੁੰਦੇ ਹਨ?
ਉੱਤਰ: ਇਨ੍ਹਾਂ ਖਣਿਜਾਂ ਵਿੱਚ ਧਾਤਾਂ ਜਿਵੇਂ ਕਿ ਤਾਂਬਾ, ਸੋਨਾ, ਮੈਂਗਨੀਜ਼, ਬਾਕਸਾਈਟ ਆਦਿ ਤੱਤ ਸ਼ਾਮਿਲ ਹੁੰਦੇ ਹਨ। ਧਾਤਵੇਂ ਖਣਿਜ ਦੋ ਤਰ੍ਹਾਂ ਦੇ ਹੁੰਦੇ ਹਨ:-
1. ਲੋਹ ਧਾਤਵੇਂ ਖਣਿਜ:- ਇਹ ਉਹ ਖਣਿਜ ਹਨ, ਜਿਨ੍ਹਾਂ ਵਿੱਚ ਲੋਹ ਧਾਤਾਂ ਜਿਵੇਂ ਕਿ ਲੋਹਾ, ਮੈਂਗਨੀਜ਼, ਨਿੱਕਲ ਆਦਿ ਤੱਤਾਂ ਵਜੋਂ ਸ਼ਾਮਿਲ ਹੁੰਦੀਆਂ ਹਨ।
2. ਲੋਹ-ਰਹਿਤ ਧਾਤਵੇਂ ਖਣਿਜ:- ਇਹ ਉਹ ਖਣਿਜ ਹਨ, ਜਿਨ੍ਹਾਂ ਦੇ ਤੱਤਾਂ ਵਿੱਚ ਲੋਹ ਧਾਤਾਂ ਤੋਂ ਇਲਾਵਾ ਧਾਤਾਂ ਜਿਵੇਂ ਕਿ ਸੋਨਾ, ਚਾਂਦੀ ਅਤੇ ਤਾਂਬਾ ਆਦਿ ਸ਼ਾਮਿਲ ਹੁੰਦੀਆਂ ਹਨ।

2. ਭਾਰਤ ਦੇ ਕੋਈ ਪੰਜ ਕੋਲਾ ਉਤਪਾਦਕ ਰਾਜਾਂ ਦੇ ਨਾਮ ਲਿਖੋ?
ਉੱਤਰ: ਜੰਮੂ ਤੇ ਕਸ਼ਮੀਰ, ਝਾਰਖੰਡ, ਓੜੀਸ਼ਾ, ਪੱਛਮੀ ਬੰਗਾਲ, ਛੱਤੀਸਗੜ੍ਹ, ਮੱਧ ਪਰਦੇਸ।
3. ਕੱਚੇ ਲੋਹੇ ਦੀਆਂ ਕਿਸਮਾਂ ਤੇ ਉਨ੍ਹਾਂ ਵਿੱਚ ਲੋਹ-ਧਾਤ ਅੰਸ਼ ਲਿਖੋ।
ਉੱਤਰ:
| ਕਿਸਮ | ਲੋਹ-ਧਾਤ ਅੰਸ਼ |
|---|---|
| ਮੈਗਨੇਟਾਈਟ | 70% ਲੋਹ ਤੱਤ ਜਾਂ ਵੱਧ |
| ਹੇਮੇਟਾਈਟ | 60% ਤੋਂ 70% ਲੋਹ ਤੱਤ |
| ਲਿਮੋਨਾਇਟ | 50% ਤੋਂ 60% ਲੋਹ ਤੱਤ |
| ਸੀਡਰਾਈਟ | 50% ਤੋਂ ਘੱਟ ਲੋਹ ਤੱਤ |
4. ‘ਭਾਰਤ ਦੀ ਰੂਹਰ’ ਕਿਹੜਾ ਇਲਾਕਾ ਹੈ ‘ਤੇ ਕਿਉਂ?
ਉੱਤਰ: ਦਮੋਦਰ ਘਾਟੀ ਜੋ ਕਿ ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਫੈਲੀ ਹੋਈ ਹੈ ਜੋ ਕੋਲੇ ਅਤੇ ਅਬਰਕ ਦੇ ਉਤਪਾਦਨ ਲਈ ਮੰਨਿਆ-ਪਰਮੰਨਿਆ ਇਲਾਕਾ ਹੈ ਅਤੇ ਵੱਡੇ ਸਨਅਤੀ ਵਿਕਾਸ ਲਈ ਵੀ ਜਾਣਿਆ ਜਾਂਦਾ ਹੈ। ਇੱਥੇ ਅਣਗਿਣਤ ਵੱਡੇ ਅਤੇ ਛੋਟੇ ਪੱਧਰ ਦੇ ਉਦਯੋਗ ਸਥਾਪਿਤ ਹਨ, ਜਿਨ੍ਹਾਂ ਵਿੱਚ ਵੱਡੀ ਸਮਰੱਥਾ ਵਾਲੇ ਤਾਪ ਬਿਜਲੀ ਘਰ ਅਤੇ ਭਾਰਤ ਦੇ ਤਿੰਨ ਵੱਡੇ ਇਸਪਾਤ ਉਤਪਾਦਕ ਪਲਾਂਟ ਸ਼ਾਮਿਲ ਹਨ। ਦਮੋਦਰ ਘਾਟੀ ਦੇ ਇਸ ਸਨਅਤੀ ਵਿਕਾਸ ਕਥਾ ਨੇ ਹੀ ਇਸ ਨੂੰ ‘ਭਾਰਤ ਦੀ ਰੂਹਰ’ ਦੀ ਉਪਮਾ ਦਿਵਾਈ ਹੈ।
5. ਬ੍ਰਹਮਪੁੱਤਰ ਘਾਟੀ ਦੇ ਉਪਰੀ ਤੇਲ ਭੰਡਾਰਾਂ ‘ਤੇ ਨੋਟ ਲਿਖੋ।
ਉੱਤਰ: ਭਾਰਤ ਵਿੱਚ ਸਭ ਤੋਂ ਪਹਿਲਾਂ ਕੱਚਾ ਤੇਲ ਬ੍ਰਹਮਪੁੱਤਰ ਦੀ ਘਾਟੀ ਵਿੱਚ ਮਿਲਿਆ ਸੀ। ਤੇਲ ਦੀ ਇਹ ਚੱਟਾਨ ਦਿਹਾੰਗ ਬੇਸਿਨ ਤੋਂ ਸੂਰਮਾ ਘਾਟੀ ਤੱਕ ਪਸਰੀ ਹੋਈ ਹੈ। ਤੇਲ ਦੇ ਮੁੱਖ ਖੂਹ, ਉਪਰੀ ਅਸਾਮ ਦੇ ਜ਼ਿਲ੍ਹਿਆਂ ਡਿਬਰੂਗੜ੍ਹ ਤੇ ਸਿਬਸਾਗਰ ਵਿੱਚ ਸਥਿੱਤ ਹਨ। ਇਲਾਕੇ ਵਿੱਚ ਹੋਰ ਵੀ ਕਈ ਮਹੱਤਵਪੂਰਨ ਤੇਲ ਉਤਪਾਦਕ ਕੇਂਦਰ ਹਨ।
6. ਗੈਰ-ਰਵਾਇਤੀ ਊਰਜਾ ਸਰੋਤਾਂ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ: ਊਰਜਾ ਦੀ ਮੰਗ ਵੱਧਣ ਅਤੇ ਰਵਾਇਤੀ ਸਾਧਨਾਂ ਦੇ ਭੰਡਾਰ ਘੱਟਣ ਕਾਰਨ, ਊਰਜਾ ਦੇ ਕਈ ਨਵੇਂ ਗੈਰ-ਰਵਾਇਤੀ ਸਰੋਤਾਂ ਦੇ ਮਹੱਤਵ ਨੇ ਜ਼ੋਰ ਫੜ ਲਿਆ ਹੈ। ਇਨ੍ਹਾਂ ਗੈਰ-ਰਵਾਇਤੀ ਸਰੋਤਾਂ ਵਿੱਚ ਸ਼ਾਮਲ ਹਨ: ਸੂਰਜੀ ਊਰਜਾ, ਪੌਣ ਊਰਜਾ, ਭੌਂ-ਤਾਪੀ ਊਰਜਾ, ਜਵਾਰੀ ਊਰਜਾ, ਸਾਗਰੀ ਛਲ ਊਰਜਾ, ਪਣ ਬਿਜਲਈ ਊਰਜਾ ਤੇ ਜੈਵ-ਪੁੰਜ ਊਰਜਾ ਆਦਿ।
7. ਪਥਰਾਟ ਬਾਲਣ ਕੀ ਹੁੰਦੇ ਹਨ?
ਉੱਤਰ: ਪਥਰਾਟ ਬਾਲਣ ਅਸਲ ਵਿੱਚ ਹਾਈਡਰੋਕਾਰਬਨ ਹੁੰਦੇ ਹਨ ਜਿਵੇਂ ਕਿ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ। ਇਹ ਨਾਮ ਦਫ਼ਨ ਹੋਏ ਜੈਵਿਕ ਪਦਾਰਥਾਂ ਨੂੰ ਦਿੱਤਾ ਜਾਂਦਾ ਹੈ ਜੋ ਪੌਦਿਆਂ ਤੇ ਜਾਨਵਰਾਂ ਦੇ ਗਲਣ-ਸੜਨ ਤੋਂ ਕੱਚੇ ਤੇਲ, ਕੋਲੇ, ਕੁਦਰਤੀ ਗੈਸਾਂ ਜਾਂ ਭਾਰੀ ਤੇਲ ਵਿਚ ਤਬਦੀਲ ਹੋ ਜਾਂਦੇ ਹਨ। ਇਹ ਤਬਦੀਲੀ ਕਰੋੜਾਂ ਸਾਲ ਧਰਤੀ ਦੀ ਪੇਪੜੀ ਹੇਠ ਦੱਬੇ ਰਹਿ ਕੇ ਦਬਾਅ ਤੇ ਤਾਪ ਕਾਰਨ ਆਈ ਹੋਣ ਕਾਰਨ ਇਨ੍ਹਾਂ ਨੂੰ ਖਣਿਜ ਬਾਲਣ ਵੀ ਕਿਹਾ ਜਾਂਦਾ ਹੈ।
8. ਪੰਜਾਬ ਦੇ ਖਣਿਜ ਸਰਮਾਏ ‘ਤੇ ਨੋਟ ਲਿਖੋ?
ਉੱਤਰ: ਪੰਜਾਬ ਦੀ ਭੂਗੋਲਿਕ ਤੇ ਭੂ-ਗਰਭੀ ਦੀ ਸਥਾਪਨਾ ਦਰਿਆਵਾਂ ਵੱਲੋਂ ਢੋਏ ਗਏ ਜਲੌਢੀ ਪਦਾਰਥਾਂ ਤੋਂ ਹੋਈ ਹੈ ਤੇ ਇਸ ਲਈ ਇੱਥੇ ਤਲਛੱਟੀ ਚਟਾਨਾਂ ਜਿਵੇਂ ਕਿ ਰੇਤ, ਚੀਕਣੀ ਮਿੱਟੀ, ਪੱਥਰ-ਕੰਕਰ ਤੇ ਗਾਧ ਆਦਿ ਮਿਲਦੀਆਂ ਹਨ। ਸੂਬੇ ਦੇ ਕਈ ਭਾਗਾਂ ਵਿੱਚ ਉਸਾਰੀ ਵਿੱਚ ਕੰਮ ਆਉਣ ਵਾਲੇ ਪਦਾਰਥ ਰੇਤਾ, ਬਜਰੀ, ਰੇਤਲੇ ਪੱਥਰ ਜ਼ਰੂਰ ਮਿਲਦੇ ਹਨ, ਜਿਨ੍ਹਾਂ ‘ਚ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਫ਼ਿਰੋਜ਼ਪੁਰ, ਜਲੰਧਰ ਵਿੱਚ ਪੈਂਦੇ ਸ਼ਿਵਾਲਿਕ ਪਹਾੜ ਪੈਰ ਦੇ ਇਲਾਕੇ ਜਾਂ ਦਰਿਆਈ ਕੰਢੇ ਪ੍ਰਸਿੱਧ ਹਨ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (3-4 ਅੰਕ - 120 ਕੁ ਸ਼ਬਦਾਂ ਤੱਕ)
1. ਭਾਰਤ ਵਿੱਚ ਗੈਰ-ਰਵਾਇਤੀ ਊਰਜਾ ਸਾਧਨਾਂ ਦੀ ਵਿਆਖਿਆ ਕਰੋ?
ਉੱਤਰ: ਊਰਜਾ ਦੀ ਮੰਗ ਵੱਧਣ ਅਤੇ ਰਵਾਇਤੀ ਸਾਧਨਾਂ ਦੇ ਭੰਡਾਰ ਘੱਟਣ ਕਾਰਨ, ਊਰਜਾ ਦੇ ਕਈ ਨਵੇਂ ਗੈਰ-ਰਵਾਇਤੀ ਸਰੋਤਾਂ ਦੇ ਮਹੱਤਵ ਨੇ ਜ਼ੋਰ ਫੜ ਲਿਆ ਹੈ।
1. ਸੂਰਜੀ ਊਰਜਾ:- ਧਰਤੀ ਦੀ ਸਤਹ ਉੱਤੇ ਊਰਜਾ ਦਾ ਮੁੱਖ ਸੋਮਾ ਸੂਰਜ ਹੈ। ਭਾਰਤ ਊਸ਼ਣ-ਖੰਡੀ ਦੇਸ਼ ਹੋਣ ਕਾਰਨ ਇਸ ਨੂੰ ਸੂਰਜੀ ਊਰਜਾ ਦਾ ਅਥਾਹ ਭੰਡਾਰ ਮਿਲਿਆ ਹੈ। ਨਵੀਨਤਮ ਤਕਨੀਕ ਦੀ ਵਰਤੋਂ ਨਾਲ ਸੂਰਜੀ ਊਰਜਾ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾ ਰਿਹਾ ਹੈ।
2. ਪੌਣ ਊਰਜਾ:- ਭਾਰਤ ਕੋਲ ਪੌਣ ਊਰਜਾ ਲਈ ਬਹੁਤ ਵਧੀਆ ਸੰਭਾਵਨਾਵਾਂ ਹਨ। ਭਾਰਤ ਦੇ ਤੱਟੀ ਰਾਜਾਂ ਤਾਮਿਲਨਾਡੂ, ਕਰਨਾਟਕ, ਕੇਰਲ, ਆਂਧਰਾ ਪਰਦੇਸ, ਮਹਾਰਾਸਟਰ, ਨਿਕੋਬਾਰ ਅਤੇ ਰਾਜਸਥਾਨ ਵਿੱਚ ਪੌਣ ਊਰਜਾ ਨਾਲ ਬਿਜਲੀ ਉਤਪਾਦਨ ਆਰੰਭਿਆ ਜਾ ਚੁੱਕਾ ਹੈ।
3. ਜਵਾਰੀ ਊਰਜਾ:- ਭਾਰਤੀ ਸਾਗਰਾਂ ਵਿੱਚ ਜਵਾਰਾਂ ਦਾ ਉਛਾਲ ਨਿਯਮਿਤ ਤਰੀਕੇ ਨਾਲ ਹੁੰਦਾ ਹੈ। ਜਵਾਰ ਆਉਣ ਸਮੇਂ, ਸਾਗਰੀ ਛੱਲਾਂ ਦੇ ਜ਼ੋਰ ਨੂੰ ਟਰਬਾਈਨਾਂ ਚਲਾਉਣ ਲਈ ਵਰਤਿਆ ਜਾਂਦਾ ਹੈ।
4. ਭੌਂ-ਤਾਪੀ ਊਰਜਾ:- ਇਸ ਕਿਸਮ ਦੇ ਊਰਜਾ ਉਤਪਾਦਨ ਵਿੱਚ ਧਰਤੀ ਦੀ ਤਾਪ-ਊਰਜਾ ਨੂੰ ਵਰਤਿਆ ਜਾਂਦਾ ਹੈ।
5. ਜੈਵਿਕ ਗੈਸ (ਬਾਇਓ ਗੈਸ):- ਜੈਵਿਕ ਗੈਸ ਤੋਂ ਭਾਵ, ਆਕਸੀਜਨ ਦੀ ਅਣਹੋਂਦ ਵਿੱਚ ਜੈਵਿਕ ਰਹਿੰਦ-ਖੂੰਹਦ ਦੇ ਅਣੂਆਂ ਦੀ ਟੁੱਟ-ਭੱਜ ਕਾਰਨ ਪੈਦਾ ਹੁੰਦੀਆਂ ਗੈਸਾਂ ਦਾ ਮਿਸ਼ਰਣ। ਇਸ ਲਈ ਡੰਗਰਾਂ ਦੇ ਗੋਹੇ, ਖੇਤਾਂ ਦੀ ਰਹਿੰਦ-ਖੂੰਹਦ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।

2. ਖਣਿਜ ਪਦਾਰਥਾਂ ਦੀ ਬੱਚਤ ਤੋਂ ਕੀ ਭਾਵ ਹੈ। ਇਸ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ?
ਉੱਤਰ: ਖਣਿਜ ਪਦਾਰਥ, ਕੁਦਰਤ ਦਾ ਮੁਫ਼ਤ ਤੋਹਫ਼ਾ ਹੁੰਦੇ ਹਨ। ਖਣਿਜਾਂ ਨੂੰ ਆਪਣਾ ਰੂਪ ਧਾਰਨ ਕਰਨ ਵਿੱਚ ਲੱਖਾਂ ਸਾਲ ਲੱਗ ਜਾਂਦੇ ਹਨ। ਇਨ੍ਹਾਂ ਦੇ ਭੰਡਾਰ ਸੀਮਿਤ ਹਨ ਤੇ ਨਵਿਆਉਣਯੋਗ ਵੀ ਨਹੀਂ। ਮਨੁੱਖ ਅਗਲੀਆਂ ਪੀੜ੍ਹੀਆਂ ਦੀਆਂ ਲੋੜਾਂ ਬਾਰੇ ਸੋਚੇ ਬਗੈਰ ਹੀ ਇਨ੍ਹਾਂ ਦੀ ਵਰਤੋਂ ਕਰ ਰਿਹਾ ਹੈ। ਇਸੇ ਲਈ ਖਣਿਜਾਂ ਦੀ ਸੰਜਮ ਅਤੇ ਸੂਝ ਨਾਲ ਵਰਤੋਂ ਵੱਡੀ ਲੋੜ ਬਣ ਗਈ ਹੈ।
ਖਣਿਜਾਂ ਦੀ ਸਾਂਭ-ਸੰਭਾਲ ਜਾਂ ਬੱਚਤ ਲਈ ਕੁੱਝ ਕਦਮ:
1. ਖਣਿਜਾਂ ਦੀ ਵਰਤੋਂ ਯੋਜਨਾਬੱਧ ਤਰੀਕੇ ਅਨੁਸਾਰ ਕਰਨੀ ਚਾਹੀਦੀ ਹੈ।
2. ਧਾਤਾਂ ਦੀ ਮੁੜ ਵਰਤੋਂ ਦੇ ਢੰਗ ਅਪਣਾਉਣੇ ਚਾਹੀਦੇ ਹਨ।
3. ਨਵਿਆਉਣਯੋਗ ਬਦਲ ਲੱਭਣੇ ‘ਤੇ ਉਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
4. ਨਿਮਨ ਦਰਜੇ ਦੇ ਖਣਿਜਾਂ ਨੂੰ ਲਾਹੇਵੰਦ ਤਰੀਕੇ ਨਾਲ ਵਰਤਣ ਦੀ ਤਕਨੀਕ ਅਪਣਾਉਣੀ ਚਾਹੀਦੀ ਹੈ।
5. ਖਣਿਜ ਸਾਧਨਾਂ ਦੀ ਅਜਾਈਂ ਵਰਤੋਂ ਪੂਰੀ ਤਰ੍ਹਾਂ ਰੋਕ ਕੇ, ਸੰਜਮ ਨਾਲ ਵਰਤਣਾ ਹੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

3. ਰਵਾਇਤੀ ਤੇ ਗੈਰ-ਰਵਾਇਤੀ ਊਰਜਾ ਸਾਧਨਾਂ ਦੀ ਤੁਲਨਾ ਕਰੋ?
ਉੱਤਰ:
| ਰਵਾਇਤੀ ਸਾਧਨ | ਗੈਰ-ਰਵਾਇਤੀ ਸਾਧਨ |
|---|---|
| 1. ਇਹ ਨਾ-ਨਵਿਆਉਣਯੋਗ ਹਨ। | 1. ਇਹ ਨਵਿਆਉਣਯੋਗ ਹਨ। |
| 2. ਇਸ ਤਰ੍ਹਾਂ ਦੇ ਊਰਜਾ ਸਾਧਨ ਲੰਬੇ ਸਮੇਂ ਤੋਂ ਵਰਤੋਂ ਵਿੱਚ ਹਨ। | 2. ਊਰਜਾ ਦੀ ਮੰਗ ਵੱਧਣ ਅਤੇ ਰਵਾਇਤੀ ਸਾਧਨਾਂ ਦੇ ਭੰਡਾਰ ਘੱਟਣ ਕਾਰਨ, ਇਨ੍ਹਾਂ ਦਾ ਮਹੱਤਵ ਵਧਿਆ ਹੈ। |
| 3. ਇਨ੍ਹਾਂ ਵਿੱਚ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਅਤੇ ਤਾਪ ਬਿਜਲੀ ਸ਼ਾਮਿਲ ਹਨ। | 3. ਇਨ੍ਹਾਂ ਵਿੱਚ ਸੂਰਜੀ ਊਰਜਾ, ਪੌਣ ਊਰਜਾ, ਭੌਂ-ਤਾਪੀ ਊਰਜਾ, ਜਵਾਰੀ ਊਰਜਾ, ਪਣ ਬਿਜਲਈ ਤੇ ਜੈਵ ਪੁੰਜ ਊਰਜਾ ਆਦਿ ਸ਼ਾਮਿਲ ਹਨ। |
4. ਹੇਠ ਲਿਖਿਆਂ ਤੇ ਨੋਟ ਲਿਖੋ:- (ੳ) ਮਕਰਾਣਾ ਪੱਥਰ ਦਾ ਖਣਨ (ਅ) ਹੁੱਟੀ ਤੇ ਕੋਲਾਰ ਸੋਨਾ ਖਾਣਾਂ (ੲ) ਹਿਮਾਚਲ ਪਰਦੇਸ ਦਾ ਖਾਣਾ ਲੂਣ ਖਣਨ (ਸ) ਭੌਂ-ਤਾਪੀ ਊਰਜਾ ਸਾਧਨ
ਉੱਤਰ:
(ੳ) ਮਕਰਾਣਾ (ਰਾਜਸਥਾਨ) ਪੱਥਰ ਦਾ ਖਣਨ: ਕੌਮਾਂਤਰੀ ਭੂ-ਗਰਭ ਵਿਗਿਆਨ ਸੰਸਥਾ ਨੇ ਮਕਰਾਣਾ ਦੇ ਸੰਗਮਰਮਰ ਨੂੰ ਕੌਮਾਂਤਰੀ ਪੱਧਰ ਦਾ ਵਿਰਾਸਤੀ ਪੱਥਰ ਐਲਾਨਿਆ ਹੈ। ਤਾਜ ਮਹੱਲ ਦੀ ਉਸਾਰੀ ਲਈ ਵਰਤਿਆ ਗਿਆ ਸੰਗਮਰਮਰ ਮਕਰਾਣਾ ਤੋਂ ਲਿਆ ਗਿਆ ਸੀ। ਇੱਥੇ ਡੂੰਗਰੀ, ਗੁਲਾਬੀ, ਕੁਮਾਰੀ ਆਦਿ ਕਈ ਖਾਣਾਂ ਪ੍ਰਮੁੱਖ ਹਨ।
(ਅ) ਹੁੱਟੀ ਤੇ ਕੋਲਾਰ ਸੋਨਾ ਖਾਣਾਂ: ਕਰਨਾਟਕ ਵਿੱਚ ਪ੍ਰੀਕੈਂਬਰੀਅਨ ਕਾਲ ਦੀਆਂ ਵਿਸ਼ੇਸ਼ਤਾਵਾਂ ਵਾਲੀ ਧਰਤੀ ਦੀ ਪੱਟੀ ਵਿੱਚ ਸਥਿਤ ਹੁੱਟੀ ਮਸਕੀ ਖਣਿਜ ਪੱਟੀ ਪ੍ਰਸਿੱਧ ਹੈ। ਇਸ ਖੇਤਰ ਵਿੱਚ ਹੁੱਟੀ, ਰਾਮਗਿਰੀ, ਕੋਲਾਰ ਆਦਿ ਸਥਾਨ ਸੋਨੇ ਦੀਆਂ ਖਾਣਾਂ ਲਈ ਜਾਣੇ ਜਾਂਦੇ ਹਨ।
(ੲ) ਹਿਮਾਚਲ ਪਰਦੇਸ ਦਾ ਖਾਣਾ ਲੂਣ ਖਣਨ: ਹਿਮਾਚਲ ਪਰਦੇਸ ਦੇ ਜ਼ਿਲ੍ਹਾ ਮੰਡੀ (ਡਰੈਗ) ਵਿੱਚ ਚੱਟਾਨੀ ਲੂਣ ਦੀਆਂ ਆਪਣੀਆਂ ਦੇਸੀ ਖਾਣਾਂ ਹਨ। ਇੱਥੇ 11 ਕਰੋੜ 60 ਲੱਖ ਮੀਟ੍ਰਿਕ ਟਨ ਖਣਿਜ ਲੂਣ ਦੇ ਭੰਡਾਰ ਮੌਜੂਦ ਹਨ। ਇੱਥੇ ਹਰ ਮਹੀਨੇ 400 ਤੋਂ 500 ਟਨ ਉਤਪਾਦਨ ਸੁੱਕੇ ਖਣਨ ਰਾਹੀਂ ਕੀਤਾ ਜਾਂਦਾ ਹੈ।
(ਸ) ਭੌਂ-ਤਾਪੀ ਊਰਜਾ ਸਾਧਨ: ਇਸ ਵਿੱਚ ਧਰਤੀ ਦੀ ਅੰਦਰੂਨੀ ਤਾਪ-ਊਰਜਾ ਨੂੰ ਸਿੱਧੇ ਤਾਪ ਅਤੇ ਬਿਜਲੀ ਉਤਪਾਦਨ ਲਈ ਵਰਤਿਆ ਜਾਂਦਾ ਹੈ। ਗੀਜ਼ਰ, ਗਰਮ ਪਾਣੀ ਦੇ ਚਸ਼ਮੇ ਅਤੇ ਲਾਵੇ ਦੇ ਪਹਾੜ ਇਸ ਦੀਆਂ ਉਦਾਹਰਣਾਂ ਹਨ। ਭਾਰਤ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਅਤੇ ਛੱਤੀਸਗੜ੍ਹ ਵਿੱਚ ਇਸ ਦੇ ਸਫਲ ਯਤਨ ਕੀਤੇ ਗਏ ਹਨ।