PSTET Punjabi Language - Set 4 (Reading & Grammar)
ਪੰਜਾਬੀ ਭਾਸ਼ਾ ਵਿੱਚ ਸਮਝ ਸ਼ਕਤੀ (Comprehension) ਅਤੇ ਵਿਆਕਰਨ (Grammar) ਦੀ ਪਛਾਣ ਕਰਨਾ ਪ੍ਰੀਖਿਆ ਵਿੱਚ ਸਫਲਤਾ ਦੀ ਕੁੰਜੀ ਹੈ। ਇਸ ਸੈੱਟ ਵਿੱਚ ਅਸੀਂ ਮਨੁੱਖੀ ਪ੍ਰਤਿਭਾ ਅਤੇ ਸਫਲਤਾ 'ਤੇ ਅਧਾਰਿਤ ਇੱਕ ਪੈਰਾ ਅਤੇ ਭਾਸ਼ਾ ਸਿਖਲਾਈ ਦੇ ਮਹੱਤਵਪੂਰਨ ਸਿਧਾਂਤ ਸ਼ਾਮਲ ਕੀਤੇ ਹਨ।
ਮੁੱਖ ਨੁਕਤੇ:
- ਅਣਡਿੱਠਾ ਪੈਰਾ: ਮਨੁੱਖੀ ਸਮਰੱਥਾ ਅਤੇ ਸਫਲਤਾ (ਪ੍ਰਸ਼ਨ 1-7)।
- ਭਾਸ਼ਾ ਸਿਖਲਾਈ ਦੇ ਕੌਸ਼ਲ ਅਤੇ ਮੁਲਾਂਕਣ ਵਿਧੀਆਂ।
- ਵਿਆਕਰਨ: ਵਿਰੋਧੀ ਸ਼ਬਦ, ਵਿਸਮਿਕ ਦੀਆਂ ਕਿਸਮਾਂ ਅਤੇ ਅਖਾਣ।
- ਮਨੋਵਿਗਿਆਨਕ ਵਿਚਾਰ: ਚੌਮਸਕੀ (LAD) ਅਤੇ ਵਾਇਗੋਤਸਕੀ।
ਹੇਠਾਂ ਦਿੱਤੇ ਕੁਇਜ਼ ਨੂੰ ਹੱਲ ਕਰੋ ਅਤੇ ਆਪਣੀ ਤਿਆਰੀ ਦੀ ਜਾਂਚ ਕਰੋ।
Punjabi Pedagogy & Grammar (Set 4)
ਪੰਜਾਬੀ ਭਾਸ਼ਾ ਅਤੇ ਸਿੱਖਿਆ ਸ਼ਾਸਤਰ
Question 1 / 30
ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ (1 ਤੋਂ 7) ਦੇ ਠੀਕ ਉੱਤਰ ਦਿਓ:
"ਮਨੁੱਖ ਸੰਸਾਰ ਦੀ ਸਭ ਤੋਂ ਸ੍ਰੇਸ਼ਟ ਕਿਰਤ ਹੈ। ਉਹ ਧਰਤੀ ਦਾ ਰਾਜਾ ਹੈ। ਇਹ ਉਦੋਂ ਸੰਭਵ ਹੋਇਆ ਜਦੋਂ ਕੁਝ ਲੋਕਾਂ ਨੇ ਆਪਣੇ ਅੰਦਰ ਛੁਪੀ ਮਹਾਨ ਪ੍ਰਤਿਭਾ ਨੂੰ ਪਛਾਣਿਆ ਅਤੇ ਉਸ ਦਾ ਵਿਸ਼ੇਸ਼ ਇਸਤੇਮਾਲ ਕਰ ਕੇ ਮਾਨਵ ਜਾਤੀ ਦੇ ਹੋਰਾਂ ਜੀਵਾਂ ਤੋਂ ਸਰਵ-ਸ੍ਰੇਸ਼ਟ ਬਣਾਇਆ। ਇਹ ਕੰਮ ਬਹੁਤ ਪ੍ਰੇਰਿਤ ਕਰਨ ਵਾਲਾ ਹੈ। ਅੱਜ ਵੀ ਬਹੁਤ ਸਾਰੇ ਲੋਕ, ਆਪਣੇ ਅੰਦਰ ਛੁਪੀ ਮਹਾਨ ਪ੍ਰਤਿਭਾ ਨੂੰ ਪਛਾਣ ਨਹੀਂ ਸਕਦੇ। ਉਹ ਆਪਣੇ ਆਪ ਨੂੰ ਨਾ-ਚੀਜ਼ ਸਮਝਦੇ ਹਨ ਤੇ ਹਮੇਸ਼ਾ ਇਸੇ ਸੋਚ ਵਿਚ ਡੁੱਬੇ ਰਹਿੰਦੇ ਹਨ ਕਿ ਇਕ ਦਿਨ ਉਸ ਨੂੰ ਵੀ 'ਅਲਾਦੀਨ ਦਾ ਚਿਰਾਗ' ਮਿਲ ਜਾਵੇ ਅਤੇ ਉਹ ਆਪਣੀ ਮੰਜ਼ਿਲ ਹਾਸਲ ਕਰ ਸਕੇ। ਪਰੰਤੂ ਜਾਦੂ ਦੇ ਚਿਰਾਗ ਤਾਂ ਕਹਾਣੀਆਂ 'ਚ ਹੀ ਮਿਲਦੇ ਹਨ। ਜਿਹੜਾ ਵਿਅਕਤੀ ਕਿਸਮਤ ਦੀ ਉਮੀਦ 'ਚ ਬੈਠਾ ਰਹਿੰਦਾ ਹੈ। ਉਸ ਮਨੁੱਖ ਨੂੰ ਉਮੀਦ ਵਿੱਚੋਂ ਨਿਰਾਸ਼ਾ ਤੋਂ ਬਿਨਾਂ ਅਪੰਗ ਬਣਾ ਦਿੰਦੀ ਹੈ। ਅੱਜ ਨੌਜਵਾਨਾਂ 'ਚ ਇਕ ਗੱਲ ਆਮਤੌਰ 'ਤੇ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਕੋਈ ਨੌਜਵਾਨ ਕਿਸੇ ਤੋਂ ਪਛੜ ਜਾਂਦਾ ਹੈ ਤਾਂ ਉਹ ਸੋਚਦਾ ਹੈ ਕਿ ਉਹ ਖੁਦ ਨਿਕੰਮਾ ਹੈ ਅਤੇ ਦੂਜੇ ਆਪਣੇ ਕੰਮਾਂ ਵਿਚ ਨਿਪੁੰਨ ਹਨ। ਪਰੰਤੂ ਇਹ ਨਹੀਂ ਸੋਚਦੇ ਕਿ ਦੂਜਾ ਵਿਅਕਤੀ ਉਸ ਨਾਲੋਂ ਅਗਾਂਹ ਕਿਵੇਂ ਵਧਿਆ। ਤਰਕ ਨਾਲ ਵੇਖਿਆ ਜਾਵੇ ਤਾਂ ਹਰ ਵਿਅਕਤੀ ਕੋਲ ਲਗਭਗ ਬਰਾਬਰ ਸਮਰੱਥਾ ਰੱਖਣ ਵਾਲਾ ਮਸਤਕ ਹੁੰਦਾ ਹੈ। ਫਰਕ ਸਿਰਫ ਇੰਨਾ ਹੁੰਦਾ ਹੈ ਕਿ ਕੁਝ ਲੋਕ ਇਸ ਵਿਚ ਛੁਪਤ ਸਮਰੱਥਾ ਨੂੰ ਪਛਾਣ ਲੈਂਦੇ ਹਨ ਅਤੇ ਵਿਸ਼ੇਸ਼ ਮੌਕੇ 'ਤੇ ਉਸ ਦਾ ਸਹੀ ਇਸਤੇਮਾਲ ਕਰਦੇ ਹੋਏ ਆਪਣੇ-ਆਪ ਨੂੰ ਸਫਲਤਾ ਦੀ ਟੀਸੀ 'ਤੇ ਲੈ ਜਾਂਦੇ ਹਨ।"