PSEB CLASS 6 SCIENCE CHAPTER 6 ( ਸਜੀਵ ਅਤੇ ਉਹਨਾਂ ਦਾ ਚੌਗਿਰਦਾ) SOLUTION IN PUNJABI

6ਵੀਂ, ਸਾਇੰਸ, ਪੰਜਾਬੀ ਮਾਧਿਅਮ ਦਾ ਸਿਲੇਬਸ ਅਤੇ ਹਲ
ਅਧਿਆਇ-6 ਸਜੀਵ ਅਤੇ ਉਹਨਾਂ ਦਾ ਚੌਗਿਰਦਾ
ਅਭਿਆਸ

ਪ੍ਰਸ਼ਨ 1- ਖਾਲੀ ਥਾਵਾਂ ਭਰੋ। ਸਹੀ ਉਤਰ ਲਈ ਪ੍ਰਸਨ ਤੇ ਕਲਿੱਕ ਕਰੋ

(i) ਮੱਛੀ ਦਾ ਸਾਹ ਅੰਗ ________ ਹੈ।
ਉੱਤਰ- ਗਲਫ਼ੜੇ
(ii) ਵਾਤਾਵਰਨ ਦੇ ________ ਅਤੇ ________ ਭਾਗ ਹਨ।
ਉੱਤਰ- ਜੈਵਿਕ ਅਤੇ ਅਜੈਵਿਕ
(iii) ਸੂਰਜ ਦੀ ਰੌਸ਼ਨੀ ਆਵਾਸ ਦਾ ________ ਭਾਗ ਹੈ।
ਉੱਤਰ- ਅਜੈਵਿਕ
(iv) ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ________ ਜੀਵ ਕਹਿੰਦੇ ਹਨ।
ਉੱਤਰ- ਸਥਲੀ
(v) ਸਾਰੇ ਸਜੀਵ ________ ਦਿਖਾਉਂਦੇ ਅਤੇ ________ ਕਰਦੇ ਹਨ।
ਉੱਤਰ- ਵਾਧਾ, ਪ੍ਰਜਣਨ

ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।

(i) ਕੈਕਟਸ ਆਪਣੇ ਤਣਿਆਂ ਦੀ ਵਰਤੋਂ ਕਰਕੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਕਰਦਾ ਹੈ।
ਉੱਤਰ- ਸਹੀ
(ii) ਊਠ ਦਾ ਕੁੱਬ ਭੋਜਨ ਅਤੇ ਪਾਣੀ ਇਕੱਠਾ ਕਰਦਾ ਹੈ।
ਉੱਤਰ- ਸਹੀ
(iii) ਸਾਰੇ ਹਰੇ ਪੌਦੇ ਉਤਪਾਦਕ ਹਨ।
ਉੱਤਰ- ਸਹੀ
(iv) ਜੈਵਿਕ ਭਾਗ ਪਾਣੀ, ਹਵਾ ਅਤੇ ਮਿੱਟੀ ਹਨ।
ਉੱਤਰ- ਗਲਤ

ਪ੍ਰਸ਼ਨ 3- ਕਾਲਮ 'ੳ’ ਦਾ ਕਾਲਮ 'ਅ’ ਨਾਲ ਮਿਲਾਨ ਕਰੋ-

(i) ਧਰਤੀ ਉੱਤੇ ਊਰਜਾ ਦਾ ਮੁੱਖ ਸਰੋਤ
ਉੱਤਰ- (ਸ) ਸੂਰਜ
(ii) ਬ੍ਰਿਛਵਾਸੀ
ਉੱਤਰ- (ੲ) ਬਾਂਦਰ
(iii) ਕੈਕਟਸ
ਉੱਤਰ- (ਅ) ਸੂਲਾਂ (ਕੰਢੇ)
(iv) ਜੈਵਿਕ ਅੰਸ਼
ਉੱਤਰ- (ੳ) ਪੌਦੇ ਜਾਂ ਜਾਨਵਰ

ਪ੍ਰਸ਼ਨ 4- ਸਹੀ ਉੱਤਰ ਦੀ ਚੁਣ ਕਰੋ-

(i) ਅਜੈਵਿਕ ਅੰਸ਼ ਵਿੱਚ ਸ਼ਾਮਲ ਹਨ-
ਉੱਤਰ- (ਅ) ਹਵਾ, ਪਾਣੀ, ਮਿੱਟੀ
(ii) ਕੈਕਟਸ ਇੱਕ-
ਉੱਤਰ- (ੳ) ਮਾਰੂਥਲੀ ਪੌਦਾ
(iii) ________ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ।
ਉੱਤਰ- (ੲ) ਮੱਛੀਆਂ
(iv) ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ________ ਜੀਵ ਕਹਿੰਦੇ ਹਨ।
ਉੱਤਰ- (ੳ) ਜਲੀ

ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

(i) ਆਵਾਸ ਦੀ ਪਰਿਭਾਸ਼ਾ ਦਿਉ।
ਉੱਤਰ- ਉਹ ਥਾਂ ਜਿੱਥੇ ਸਜੀਵ ਰਹਿੰਦਾ ਹੈ, ਨੂੰ ਆਵਾਸ ਕਿਹਾ ਜਾਂਦਾ ਹੈ।
(ii) ਸਥਲੀ ਅਤੇ ਜਲੀ ਜੀਵਾਂ ਦੀਆਂ ਦੋ ਉਦਾਹਰਨਾਂ ਦਿਉ।
ਉੱਤਰ- ਸਥਲੀ ਜੀਵ- ਮਨੁੱਖ, ਸ਼ੇਰ, ਗਾਂ ਆਦਿ। ਜਲੀ ਜੀਵ- ਮੱਛੀ, ਵੇਲ ਅਤੇ ਡਾਲਫਿਨ ਆਦਿ।
(iii) ਅਨੁਕੂਲਨਤਾ ਦੀ ਪਰਿਭਾਸ਼ਾ ਦਿਉ।
ਉੱਤਰ- ਜੀਵਤ ਵਸਤੂਆਂ ਦੁਆਰਾ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਅਨੁਸਾਰ ਢਾਲ ਲੈਣ ਦੀ ਯੋਗਤਾ ਨੂੰ ਅਨੁਕੂਲਤਾ ਕਹਿੰਦੇ ਹਨ।
(iv) ਉਤਪਾਦਕ ਕੀ ਹਨ?
ਉੱਤਰ- ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ, ਨੂੰ ਉਤਪਾਦਕ ਕਿਹਾ ਜਾਂਦਾ ਹੈ। ਜਿਵੇਂ- ਹਰੇ ਪੌਦੇ।
(v) ਜੈਵਿਕ ਅੰਸ਼ ਕੀ ਹਨ?
ਉੱਤਰ- ਕਿਸੇ ਆਵਾਸ ਵਿੱਚ ਸਜੀਵ ਵਸਤੂਆਂ ਜਿਵੇਂ ਪੌਦੇ, ਜੰਤੂ ਅਤੇ ਸੂਖਮਜੀਵ ਵਾਤਾਵਰਨ ਦੇ ਜੈਵਿਕ ਅੰਸ਼ ਹਨ।

ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-

(i) ਮ੍ਰਿਤਆਹਾਰੀ ਅਤੇ ਨਿਖੇੜਕ ਦੀ ਪਰਿਭਾਸ਼ਾ ਦਿਉ।
ਉੱਤਰ- ਮ੍ਰਿਤਆਹਾਰੀ- ਜਿਹੜੇ ਜੀਵ ਮਰੇ ਹੋਏ ਜਾਨਵਰਾਂ ਨੂੰ ਖਾਂਦੇ ਹਨ, ਉਹਨਾਂ ਨੂੰ ਮ੍ਰਿਤਆਹਾਰੀ ਕਹਿੰਦੇ ਹਨ। ਨਿਖੇੜਕ- ਜਿਹੜੇ ਜੀਵ ਮਰੇ ਹੋਏ ਪੌਦਿਆਂ ਅਤੇ ਜਾਨਵਰਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਉਹਨਾਂ ਨੂੰ ਨਿਖੇੜਕ ਕਹਿੰਦੇ ਹਨ। ਜਿਵੇਂ- ਜੀਵਾਣੁ।
(ii) ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ?
ਉੱਤਰ- (1) ਪਾਣੀ ਦੀ ਪ੍ਰਤੀਰੋਧਤਾ ਨੂੰ ਘਟਾਉਣ ਲਈ ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ। (2) ਪਾਣੀ ਵਿੱਚ ਸਾਹ ਲੈਣ ਲਈ ਮੱਛੀ ਵਿੱਚ ਗਲਫੜੇ ਹੁੰਦੇ ਹਨ।
(iii) ਮਾਰੂਥਲ ਦਾ ਜਹਾਜ਼ ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ? ਕੋਈ ਦੋ ਵਿਸ਼ੇਸ਼ਤਾਵਾਂ ਦੱਸੋ।
ਉੱਤਰ- ਊਠ ਨੂੰ ਮਾਰੂਥਲ ਦਾ ਜਹਾਜ਼ ਕਿਹਾ ਜਾਂਦਾ ਹੈ। ਊਠ ਵਿੱਚ ਪਾਣੀ ਦਾ ਨੁਕਸਾਨ ਘਟਾਉਣ ਲਈ ਪਸੀਨੇ ਦੀਆਂ ਗ੍ਰੰਥੀਆਂ ਨਹੀਂ ਹੁੰਦੀਆਂ। ਮਾਰੂਥਲ ਦੀ ਰੇਤ ‘ਤੇ ਤੁਰਨ ਲਈ ਊਠ ਦੇ ਪੈਰ ਚੌੜੇ ਅਤੇ ਗੱਦੇਦਾਰ ਹੁੰਦੇ ਹਨ।
(iv) ਡੁੱਬੇ ਹੋਏ ਅਤੇ ਤੈਰਨ ਵਾਲੇ ਪੌਦਿਆਂ ਵਿੱਚ ਅੰਤਰ ਦੱਸੋ।
ਉੱਤਰ- ਪੂਰੀ ਤਰ੍ਹਾਂ ਪਾਣੀ ਦੇ ਹੇਠਾਂ ਮਿਲਣ ਵਾਲੇ ਪੌਦਿਆਂ ਨੂੰ ਡੁੱਬੇ ਹੋਏ ਪੌਦੇ ਕਹਿੰਦੇ ਹਨ, ਜਿਵੇਂ-ਹਾਈਡਰਿੱਲਾ। ਪਾਣੀ ਦੀ ਸਤ੍ਹਾ ‘ਤੇ ਤੈਰਨ ਵਾਲੇ ਪੌਦਿਆਂ ਨੂੰ ਤੈਰਨ ਵਾਲੇ ਪੌਦੇ ਕਹਿੰਦੇ ਹਨ, ਜਿਵੇਂ- ਕਮਲ।

ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-

(i) ਟਿੱਪਣੀ ਲਿਖੋ- (ੳ) ਉਤਪਾਦਕ (ਅ) ਖਪਤਕਾਰ (ੲ) ਨਿਖੇੜਕ
ਉੱਤਰ- (ੳ) ਉਤਪਾਦਕ- ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ, ਨੂੰ ਉਤਪਾਦਕ ਕਿਹਾ ਜਾਂਦਾ ਹੈ। ਜਿਵੇਂ- ਹਰੇ ਪੌਦੇ।
(ਅ) ਖਪਤਕਾਰ- ਉਹ ਜੀਵ ਜਿਹੜੇ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ ਅਤੇ ਦੂਸਰੇ ਜੀਵਾਂ ਦੁਆਰਾ ਤਿਆਰ ਭੋਜਨ ਖਾਂਦੇ ਹਨ, ਨੂੰ ਖਪਤਕਾਰ ਕਹਿੰਦੇ ਹਨ। ਜਿਵੇਂ- ਮਨੁੱਖ, ਗਾਂ ਆਦਿ।
(ੲ) ਨਿਖੇੜਕ- ਜਿਹੜੇ ਜੀਵ ਮਰੇ ਹੋਏ ਪੌਦਿਆਂ ਅਤੇ ਜਾਨਵਰਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਉਹਨਾਂ ਨੂੰ ਨਿਖੇੜਕ ਕਹਿੰਦੇ ਹਨ। ਜਿਵੇਂ- ਜੀਵਾਣੁ।
(ii) ਵੱਖ-ਵੱਖ ਕਿਸਮਾਂ ਦੇ ਆਵਾਸਾਂ ਬਾਰੇ ਸੰਖੇਪ ਚਰਚਾ ਕਰੋ।
ਉੱਤਰ- ਆਵਾਸ ਮੁੱਖ ਤੌਰ 'ਤੇ ਤਿੰਨ ਕਿਸਮਾਂ ਦੇ ਹਨ-
(1) ਸਥਲੀ ਆਵਾਸ (ਥਲ)- ਧਰਤੀ 'ਤੇ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਸਥਲੀ ਆਵਾਸ ਕਹਿੰਦੇ ਹਨ। ਜਿਵੇਂ- ਮਾਰੂਥਲ ਅਤੇ ਘਾਹ ਦੇ ਮੈਦਾਨ ਆਦਿ।
(2) ਜਲੀ ਆਵਾਸ (ਪਾਣੀ) - ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਜਲੀ ਆਵਾਸ ਕਹਿੰਦੇ ਹਨ। ਜਿਵੇਂ- ਸਮੁੰਦਰ ਅਤੇ ਛੱਪੜ ਆਦਿ।
(3) ਹਵਾਈ ਜਾਂ ਬ੍ਰਿਛਵਾਸੀ ਆਵਾਸ (ਹਵਾ ਜਾਂ ਦਰੱਖਤ)- ਹਵਾ ਵਿੱਚ ਉੱਡਣ ਵਾਲੇ ਜਾਂ ਦਰੱਖਤਾਂ 'ਤੇ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਹਵਾਈ ਜਾਂ ਬ੍ਰਿਛਵਾਸੀ ਆਵਾਸ ਕਹਿੰਦੇ ਹਨ।
(iii) ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਦੇ ਆਪਸੀ ਤਾਲਮੇਲ ਉੱਤੇ ਇੱਕ ਨੋਟ ਲਿਖੋ।
ਉੱਤਰ- ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗ ਆਪਸ ਵਿੱਚ ਤਾਲਮੇਲ ਬਣਾ ਕੇ ਰੱਖਦੇ ਹਨ। ਜੈਵਿਕ ਭਾਗ ਜਿਵੇਂ ਸਜੀਵਾਂ ਨੂੰ ਜੀਵਤ ਰਹਿਣ ਲਈ ਅਜੈਵਿਕ ਭਾਗ ਜਿਵੇਂ ਹਵਾ, ਪਾਣੀ, ਮਿੱਟੀ, ਸੂਰਜੀ ਪ੍ਰਕਾਸ਼ ਆਦਿ ਦੀ ਜਰੂਰਤ ਹੁੰਦੀ ਹੈ। ਜੈਵਿਕ ਅੰਸ਼ ਵਾਤਾਵਰਨ ਵਿੱਚ ਅਜੈਵਿਕ ਅੰਸ਼ਾਂ ਦਾ ਸੰਤੁਲਨ ਵੀ ਬਣਾਈ ਰੱਖਦੇ ਹਨ।
(iv) ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ ਦੱਸੋ।
ਸਜੀਵ ਵਸਤੂਆਂਨਿਰਜੀਵ ਵਸਤੂਆਂ
1. ਸਜੀਵ ਵਸਤੂਆਂ ਗਤੀ ਕਰ ਸਕਦੀਆਂ ਹਨ1. ਨਿਰਜੀਵ ਵਸਤੂਆਂ ਗਤੀ ਨਹੀਂ ਕਰ ਸਕਦੀਆਂ
2. ਇਹਨਾਂ ਵਿੱਚ ਵਾਧਾ ਹੁੰਦਾ ਹੈ2. ਇਹਨਾਂ ਵਿੱਚ ਵਾਧਾ ਨਹੀਂ ਹੁੰਦਾ
3. ਇਹ ਸਾਹ ਲੈਂਦੀਆਂ ਹਨ3. ਇਹ ਸਾਹ ਨਹੀਂ ਲੈਂਦੀਆਂ
4. ਇਹਨਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ4. ਇਹਨਾਂ ਨੂੰ ਭੋਜਨ ਦੀ ਲੋੜ ਨਹੀਂ ਹੁੰਦੀ
5. ਇਹ ਮਹਿਸੂਸ ਕਰ ਸਕਦੀਆਂ ਹਨ5. ਇਹ ਮਹਿਸੂਸ ਨਹੀਂ ਕਰ ਸਕਦੀਆਂ
6. ਇਹ ਆਪਣੇ ਵਰਗੇ ਹੋਰ ਜੀਵ ਪੈਦਾ ਕਰ ਸਕਦੀਆਂ ਹਨ6. ਇਹ ਆਪਣੇ ਵਰਗੀਆਂ ਹੋਰ ਵਸਤੂਆਂ ਆਪ ਪੈਦਾ ਨਹੀਂ ਕਰ ਸਕਦੀਆਂ
7. ਉਦਾਹਰਨ ਵਜੋਂ ਮਨੁੱਖ, ਗਾਂ, ਜੀਵਾਣੂ ਅਤੇ ਪੌਦੇ ਆਦਿ7. ਉਦਾਹਰਨ ਵਜੋਂ ਕੁਰਸੀ, ਚਾਕ, ਮਿੱਟੀ ਅਤੇ ਪਿੰਨ ਆਦਿ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends