ਜਮਾਤ 10ਵੀਂ ਵਿਗਿਆਨ: ਮਹੱਤਵਪੂਰਨ 3-ਅੰਕਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸਾਬਣ ਦੁਆਰਾ ਸਫਾਈਕਰਨ ਦੀ ਕਿਰਿਆ ਵਿਧੀ ਦੀ ਵਿਆਖਿਆ ਕਰੋ।
ਉੱਤਰ: ਸਾਬਣ ਦੇ ਅਣੂ ਦੇ ਦੋ ਸਿਰੇ ਹੁੰਦੇ ਹਨ- ਇੱਕ ਆਇਨੀ ਸਿਰਾ ਪਾਣੀ ਵਿੱਚ ਘੁਲਣ ਵਾਲਾ 'ਜਲ-ਸਨੇਹੀ' ਅਤੇ ਦੂਜਾ ਹਾਈਡਰੋਕਾਰਬਨ ਲੜੀ ਵਾਲਾ ਸਿਰਾ ਪਾਣੀ ਵਿੱਚ ਨਹੀਂ ਘੁਲਦਾ ਜਿਸ ਨੂੰ 'ਜਲ-ਵਿਰੋਧੀ' ਕਹਿੰਦੇ ਹਨ। ਕਈ ਅਣੂ ਆਪਣੇ ਆਪ ਨੂੰ ਇਸ ਤਰ੍ਹਾਂ ਸਥਾਪਿਤ ਕਰ ਲੈਂਦੇ ਹਨ ਕਿ ਮੈਲ ਵਾਲੇ ਪਾਸੇ ਜਲ-ਵਿਰੋਧੀ ਸਿਰੇ ਅਤੇ ਜਲ-ਸਨੇਹੀ ਸਿਰੇ ਬਾਹਰ ਵੱਲ ਪਾਣੀ ਵਿੱਚ ਘੁਲ ਜਾਂਦੇ ਹਨ। ਇਸ ਤਰ੍ਹਾਂ ਬਣੇ ਸਾਬਣ ਦੇ ਅਣੂਆਂ ਦੇ ਗੁੱਛੇ ਨੂੰ ਮਿਸੈੱਲ (Micelle) ਕਹਿੰਦੇ ਹਨ। ਇਸ ਮਿਸੈੱਲ ਨੂੰ ਪਾਣੀ ਵਿੱਚੋਂ ਮੈਲ ਸਮੇਤ ਬਾਹਰ ਕੱਢਣ ਲਈ ਅਸੀਂ ਕੱਪੜਿਆਂ ਤੇ ਕਿਸੇ ਵੀ ਤਰ੍ਹਾਂ ਦਾ ਬਲ (ਰਗੜਨਾ ਜਾਂ ਕੁੱਟਣਾ) ਲਗਾਉਂਦੇ ਹਾਂ, ਜਿਸ ਨਾਲ ਸਾਬਣ ਵਿੱਚੋਂ ਮੈਲ ਬਾਹਰ ਨਿਕਲ ਜਾਂਦੀ ਹੈ।
ਪ੍ਰਸ਼ਨ 2. ਮਨੁੱਖ ਅੰਦਰ ਲਹੂ ਗੇੜ ਪ੍ਰਣਾਲੀ ਵਿੱਚ ਦੂਹਰੇ ਚੱਕਰ ਦੀ ਵਿਆਖਿਆ ਕਰੋ। ਇਹ ਕਿਉਂ ਜਰੂਰੀ ਹੈ?
ਉੱਤਰ: ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਦਿਲ ਵਿੱਚੋਂ ਦੋ ਵਾਰੀ ਚੱਕਰ ਕੱਢਦਾ ਹੈ, ਇਸ ਨੂੰ ਦੂਹਰੀ ਲਹੂ ਗੇੜ ਪ੍ਰਣਾਲੀ ਕਹਿੰਦੇ ਹਨ।
ਵਿਆਖਿਆ: ਆਕਸੀਜਨ ਯੁਕਤ ਲਹੂ ਫੇਫੜਿਆਂ ਤੋਂ ਪਤਲੀਆਂ ਕੰਧਾਂ ਵਾਲੇ ਖੱਬੇ ਆਰੀਕਲ ਵਿੱਚ ਜਾਂਦਾ ਹੈ, ਫਿਰ ਖੱਬਾ ਆਰੀਕਲ ਸੁੰਗੜਦਾ ਹੈ ਤਾਂ ਖੱਬਾ ਵੈਂਟਰੀਕਲ ਫੈਲਦਾ ਹੈ ਅਤੇ ਲਹੂ ਉਸ ਵਿੱਚ ਦਾਖਲ ਹੋ ਜਾਂਦਾ ਹੈ। ਜਦੋਂ ਖੱਬਾ ਵੈਂਟਰੀਕਲ ਸੁੰਗੜਦਾ ਹੈ ਤਾਂ ਲਹੂ ਸਰੀਰ ਦੇ ਵੱਖ-ਵੱਖ ਭਾਗਾਂ ਵੱਲ ਪੰਪ ਹੋ ਜਾਂਦਾ ਹੈ। ਹੁਣ ਸੱਜਾ ਆਰੀਕਲ ਫੈਲਦਾ ਹੈ ਤਾਂ ਸਰੀਰ ਤੋਂ ਆਕਸੀਜਨ ਰਹਿਤ ਲਹੂ ਸੱਜੇ ਆਰੀਕਲ ਵਿੱਚ ਆ ਜਾਂਦਾ ਹੈ। ਜਿਵੇਂ ਹੀ ਸੱਜਾ ਆਰੀਕਲ ਸੁੰਗੜਦਾ ਹੈ ਤਾਂ ਸੱਜਾ ਵੈਂਟਰੀਕਲ ਫੈਲ ਜਾਂਦਾ ਹੈ ਅਤੇ ਲਹੂ ਇਸ ਵਿੱਚ ਚਲਾ ਜਾਂਦਾ ਹੈ। ਸੱਜਾ ਵੈਂਟਰੀਕਲ ਲਹੂ ਨੂੰ ਆਕਸੀਜਨ ਲੈਣ ਲਈ ਫੇਫੜਿਆਂ ਵੱਲ ਪੰਪ ਕਰ ਦਿੰਦਾ ਹੈ।
ਜਰੂਰਤ: ਮਨੁੱਖ ਵਿੱਚ ਦੂਹਰੀ ਲਹੂ ਗੇੜ ਪ੍ਰਣਾਲੀ ਇਸ ਲਈ ਜਰੂਰੀ ਹੈ ਤਾਂ ਜੋ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਆਪਸ ਵਿੱਚ ਰਲ ਨਾ ਸਕੇ। ਇਸ ਨਾਲ ਸਰੀਰ ਨੂੰ ਵੱਧ ਊਰਜਾ ਦੀ ਲੋੜ ਪੂਰੀ ਕਰਨ ਲਈ ਵੱਧ ਆਕਸੀਜਨ ਲਗਾਤਾਰ ਮਿਲਦੀ ਰਹਿੰਦੀ ਹੈ।
ਵਿਆਖਿਆ: ਆਕਸੀਜਨ ਯੁਕਤ ਲਹੂ ਫੇਫੜਿਆਂ ਤੋਂ ਪਤਲੀਆਂ ਕੰਧਾਂ ਵਾਲੇ ਖੱਬੇ ਆਰੀਕਲ ਵਿੱਚ ਜਾਂਦਾ ਹੈ, ਫਿਰ ਖੱਬਾ ਆਰੀਕਲ ਸੁੰਗੜਦਾ ਹੈ ਤਾਂ ਖੱਬਾ ਵੈਂਟਰੀਕਲ ਫੈਲਦਾ ਹੈ ਅਤੇ ਲਹੂ ਉਸ ਵਿੱਚ ਦਾਖਲ ਹੋ ਜਾਂਦਾ ਹੈ। ਜਦੋਂ ਖੱਬਾ ਵੈਂਟਰੀਕਲ ਸੁੰਗੜਦਾ ਹੈ ਤਾਂ ਲਹੂ ਸਰੀਰ ਦੇ ਵੱਖ-ਵੱਖ ਭਾਗਾਂ ਵੱਲ ਪੰਪ ਹੋ ਜਾਂਦਾ ਹੈ। ਹੁਣ ਸੱਜਾ ਆਰੀਕਲ ਫੈਲਦਾ ਹੈ ਤਾਂ ਸਰੀਰ ਤੋਂ ਆਕਸੀਜਨ ਰਹਿਤ ਲਹੂ ਸੱਜੇ ਆਰੀਕਲ ਵਿੱਚ ਆ ਜਾਂਦਾ ਹੈ। ਜਿਵੇਂ ਹੀ ਸੱਜਾ ਆਰੀਕਲ ਸੁੰਗੜਦਾ ਹੈ ਤਾਂ ਸੱਜਾ ਵੈਂਟਰੀਕਲ ਫੈਲ ਜਾਂਦਾ ਹੈ ਅਤੇ ਲਹੂ ਇਸ ਵਿੱਚ ਚਲਾ ਜਾਂਦਾ ਹੈ। ਸੱਜਾ ਵੈਂਟਰੀਕਲ ਲਹੂ ਨੂੰ ਆਕਸੀਜਨ ਲੈਣ ਲਈ ਫੇਫੜਿਆਂ ਵੱਲ ਪੰਪ ਕਰ ਦਿੰਦਾ ਹੈ।
ਜਰੂਰਤ: ਮਨੁੱਖ ਵਿੱਚ ਦੂਹਰੀ ਲਹੂ ਗੇੜ ਪ੍ਰਣਾਲੀ ਇਸ ਲਈ ਜਰੂਰੀ ਹੈ ਤਾਂ ਜੋ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਆਪਸ ਵਿੱਚ ਰਲ ਨਾ ਸਕੇ। ਇਸ ਨਾਲ ਸਰੀਰ ਨੂੰ ਵੱਧ ਊਰਜਾ ਦੀ ਲੋੜ ਪੂਰੀ ਕਰਨ ਲਈ ਵੱਧ ਆਕਸੀਜਨ ਲਗਾਤਾਰ ਮਿਲਦੀ ਰਹਿੰਦੀ ਹੈ।
ਪ੍ਰਸ਼ਨ 3. ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਣ ਕਿਵੇਂ ਹੁੰਦਾ ਹੈ?
ਉੱਤਰ: ਮਨੁੱਖ ਵਿੱਚ ਕੁੱਲ 23 ਜੋੜੇ ਗੁਣ ਸੂਤਰ ਹੁੰਦੇ ਹਨ, ਇਹਨਾਂ ਵਿੱਚੋਂ ਇੱਕ ਜੋੜਾ ਲਿੰਗੀ ਗੁਣਸੂਤਰਾਂ ਦਾ ਹੁੰਦਾ ਹੈ। ਨਰ (ਪਿਤਾ) ਵਿੱਚ ਇਹ ਜੋੜਾ XY ਅਤੇ ਮਾਦਾ (ਮਾਤਾ) ਵਿੱਚ XX ਹੁੰਦਾ ਹੈ।
- ਜਦੋਂ ਨਰ ਦਾ Y ਲਿੰਗੀ ਗੁਣਸੂਤਰ ਇਸਤਰੀ ਦੇ X ਲਿੰਗੀ ਗੁਣਸੂਤਰ ਨਾਲ ਮਿਲ ਕੇ 'XY' ਬਣਦਾ ਹੈ, ਤਾਂ ਲੜਕਾ ਪੈਦਾ ਹੋਵੇਗਾ।
- ਜੇਕਰ ਨਰ ਦਾ X ਲਿੰਗੀ ਗੁਣਸੂਤਰ ਇਸਤਰੀ ਦੇ X ਲਿੰਗੀ ਗੁਣਸੂਤਰ ਨਾਲ ਮਿਲ ਕੇ 'XX' ਬਣਦਾ ਹੈ, ਤਾਂ ਲੜਕੀ ਦਾ ਜਨਮ ਹੋਵੇਗਾ।
ਪ੍ਰਸ਼ਨ 4. ਘਰੇਲੂ ਬਿਜਲਈ ਸਰਕਟ ਵਿੱਚ ਓਵਰ ਲੋਡਿੰਗ ਤੋਂ ਬਚਾਓ ਲਈ ਤੁਸੀਂ ਕੀ ਸਾਵਧਾਨੀਆਂ ਵਰਤੋਗੇ?
ਉੱਤਰ: ਓਵਰ ਲੋਡਿੰਗ ਤੋਂ ਬਚਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:
- ਇੱਕ ਹੀ ਸਾਕਟ ਵਿੱਚ ਬਹੁਤ ਸਾਰੇ ਭਾਰੇ ਉਪਕਰਨ (ਜਿਵੇਂ ਏ.ਸੀ., ਹੀਟਰ, ਗੀਜ਼ਰ) ਇਕੱਠੇ ਨਹੀਂ ਜੋੜਨੇ ਚਾਹੀਦੇ।
- ਸਰਕਟ ਵਿੱਚ ਹਮੇਸ਼ਾ ਸਹੀ ਰੇਟਿੰਗ ਵਾਲੇ ਬਿਜਲਈ ਫਿਊਜ਼ ਜਾਂ MCB ਦੀ ਵਰਤੋਂ ਕਰਨੀ ਚਾਹੀਦੀ ਹੈ।
- ਖਰਾਬ ਉਪਕਰਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਸਾਰੀਆਂ ਤਾਰਾਂ ਦੀ ਇਨਸੂਲੇਸ਼ਨ ਸਹੀ ਹੋਣੀ ਚਾਹੀਦੀ ਹੈ।
ਪ੍ਰਸ਼ਨ 5. ਜਦੋਂ ਕਠੋਰ ਪਾਣੀ ਨੂੰ ਸਾਬਣ ਨਾਲ ਮਿਲਾਇਆ ਜਾਂਦਾ ਹੈ ਤਾਂ ਅਵਖੇਪ (Scum) ਬਣਨ ਦੀ ਵਿਆਖਿਆ ਕਰੋ।
ਉੱਤਰ: ਕਠੋਰ ਪਾਣੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣ ਘੁਲੇ ਹੁੰਦੇ ਹਨ। ਜਦੋਂ ਸਾਬਣ ਨੂੰ ਕਠੋਰ ਪਾਣੀ ਵਿੱਚ ਪਾਇਆ ਜਾਂਦਾ ਹੈ, ਤਾਂ ਪਾਣੀ ਵਿੱਚ ਮੌਜੂਦ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਆਇਨ ਸਾਬਣ ਨਾਲ ਕਿਰਿਆ ਕਰਦੇ ਹਨ। ਇਸ ਕਿਰਿਆ ਦੇ ਨਤੀਜੇ ਵਜੋਂ ਇੱਕ ਅਘੁਲਣਸ਼ੀਲ ਪਦਾਰਥ ਬਣਦਾ ਹੈ ਜਿਸਨੂੰ ਅਵਖੇਪ (Scum) ਕਹਿੰਦੇ ਹਨ। ਅਵਖੇਪ ਬਣਨ ਕਰਕੇ ਸਾਬਣ ਕਠੋਰ ਪਾਣੀ ਵਿੱਚ ਝੱਗ ਨਹੀਂ ਬਣਾਉਂਦਾ ਅਤੇ ਕੱਪੜਿਆਂ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਕਰ ਸਕਦਾ।
ਪ੍ਰਸ਼ਨ 6. ਸਮਜਾਤੀ ਲੜੀ ਕੀ ਹੁੰਦੀ ਹੈ? ਉਦਾਹਰਣ ਦੇ ਕੇ ਵਿਆਖਿਆ ਕਰੋ।
ਉੱਤਰ: ਵੱਖ-ਵੱਖ ਲੰਬਾਈ ਵਾਲੀ ਕਾਰਬਨ ਲੜੀ ਜਿਸ ਵਿੱਚ ਇੱਕੋ ਕਿਰਿਆਤਮਕ ਸਮੂਹ (Functional group) ਮੌਜੂਦ ਹੋਵੇ, ਉਸ ਨੂੰ ਸਮਜਾਤੀ ਲੜੀ ਕਹਿੰਦੇ ਹਨ।
- ਸਮਜਾਤੀ ਲੜੀ ਦੇ ਸਾਰੇ ਮੈਂਬਰਾਂ ਦੇ ਰਸਾਇਣਕ ਗੁਣ ਇੱਕੋ ਜਿਹੇ ਹੁੰਦੇ ਹਨ।
- ਸਮਜਾਤੀ ਲੜੀ ਦੇ ਲਗਾਤਾਰ ਦੋ ਮੈਂਬਰਾਂ ਦੇ ਫਾਰਮੂਲੇ ਵਿੱਚ –CH₂ ਦਾ ਅੰਤਰ ਹੁੰਦਾ ਹੈ।
ਪ੍ਰਸ਼ਨ 7. ਅਲਿੰਗੀ ਅਤੇ ਲਿੰਗੀ ਪ੍ਰਜਨਨ ਵਿੱਚ ਕੀ ਅੰਤਰ ਹੈ?
ਉੱਤਰ:
ਅਲਿੰਗੀ ਪ੍ਰਜਨਨ:
- ਇਸ ਵਿੱਚ ਸਿਰਫ਼ ਇੱਕ ਹੀ ਜਨਕ (ਨਰ ਜਾਂ ਮਾਦਾ) ਦੀ ਲੋੜ ਹੁੰਦੀ ਹੈ।
- ਨਵੇਂ ਜੀਵ ਵਿੱਚ ਵਿਭਿੰਨਤਾਵਾਂ ਪੈਦਾ ਨਹੀਂ ਹੁੰਦੀਆਂ (ਬੱਚੇ ਬਿਲਕੁਲ ਮਾਪਿਆਂ ਵਰਗੇ ਹੁੰਦੇ ਹਨ)।
- ਨਰ ਅਤੇ ਮਾਦਾ ਯੁਗਮਕ (Gametes) ਨਹੀਂ ਬਣਦੇ।
- ਨਿਸ਼ੇਚਨ ਕਿਰਿਆ ਨਹੀਂ ਹੁੰਦੀ।
- ਇਸ ਵਿੱਚ ਨਰ ਅਤੇ ਮਾਦਾ ਦੋਵਾਂ ਜਨਕਾਂ ਦੀ ਲੋੜ ਹੁੰਦੀ ਹੈ।
- ਨਵੇਂ ਜੀਵ ਵਿੱਚ ਵਿਭਿੰਨਤਾਵਾਂ ਪੈਦਾ ਹੁੰਦੀਆਂ ਹਨ।
- ਨਰ ਅਤੇ ਮਾਦਾ ਯੁਗਮਕ ਬਣਦੇ ਹਨ।
- ਨਿਸ਼ੇਚਨ (Fertilization) ਕਿਰਿਆ ਹੁੰਦੀ ਹੈ।
ਪ੍ਰਸ਼ਨ 8. ਓਹਮ ਦਾ ਨਿਯਮ ਕੀ ਹੈ? ਪ੍ਰਯੋਗਸ਼ਾਲਾ ਵਿੱਚ ਇਸ ਦੀ ਪੁਸ਼ਟੀ ਕਿਵੇਂ ਕੀਤੀ ਜਾਂਦੀ ਹੈ?
ਉੱਤਰ: ਓਹਮ ਦਾ ਨਿਯਮ: ਇਸ ਨਿਯਮ ਅਨੁਸਾਰ ਕਿਸੇ ਬਿਜਲਈ ਸਰਕਟ ਵਿੱਚ ਧਾਤ ਦੀ ਤਾਰ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ (V) ਉਸ ਵਿੱਚੋਂ ਲੰਘਣ ਵਾਲੀ ਬਿਜਲਈ ਧਾਰਾ (I) ਦੇ ਸਿੱਧਾ ਅਨੁਪਾਤੀ ਹੁੰਦਾ ਹੈ, ਬਸ਼ਰਤੇ ਤਾਪਮਾਨ ਸਮਾਨ ਰਹੇ। ਫਾਰਮੂਲਾ: V = I × R
ਪ੍ਰਯੋਗਸ਼ਾਲਾ ਵਿੱਚ ਪੁਸ਼ਟੀ: ਅਸੀਂ ਪ੍ਰਤਿਰੋਧ (R) ਨੂੰ ਜੋੜਕ ਤਾਰਾਂ ਦੀ ਸਹਾਇਤਾ ਨਾਲ ਬੈਟਰੀ, ਵੋਲਟਮੀਟਰ (V) ਅਤੇ ਐੱਮਮੀਟਰ (A) ਨਾਲ ਜੋੜਦੇ ਹਾਂ। ਵੱਖ-ਵੱਖ ਪੁਟੈਂਸ਼ਲ ਅੰਤਰ (ਸੈੱਲ ਵਧਾ ਕੇ) ਲਈ ਅਸੀਂ ਵੋਲਟਮੀਟਰ ਅਤੇ ਐੱਮਮੀਟਰ ਦੀਆਂ ਪੜ੍ਹਤਾਂ ਨੋਟ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿ ਹਰੇਕ ਵਾਰ ਇਹਨਾਂ ਦਾ ਅਨੁਪਾਤ (V/I) ਸਥਿਰ ਰਹਿੰਦਾ ਹੈ। ਇਸ ਤੋਂ ਓਹਮ ਦੇ ਨਿਯਮ ਦੀ ਪੁਸ਼ਟੀ ਹੋ ਜਾਂਦੀ ਹੈ।
ਪ੍ਰਯੋਗਸ਼ਾਲਾ ਵਿੱਚ ਪੁਸ਼ਟੀ: ਅਸੀਂ ਪ੍ਰਤਿਰੋਧ (R) ਨੂੰ ਜੋੜਕ ਤਾਰਾਂ ਦੀ ਸਹਾਇਤਾ ਨਾਲ ਬੈਟਰੀ, ਵੋਲਟਮੀਟਰ (V) ਅਤੇ ਐੱਮਮੀਟਰ (A) ਨਾਲ ਜੋੜਦੇ ਹਾਂ। ਵੱਖ-ਵੱਖ ਪੁਟੈਂਸ਼ਲ ਅੰਤਰ (ਸੈੱਲ ਵਧਾ ਕੇ) ਲਈ ਅਸੀਂ ਵੋਲਟਮੀਟਰ ਅਤੇ ਐੱਮਮੀਟਰ ਦੀਆਂ ਪੜ੍ਹਤਾਂ ਨੋਟ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿ ਹਰੇਕ ਵਾਰ ਇਹਨਾਂ ਦਾ ਅਨੁਪਾਤ (V/I) ਸਥਿਰ ਰਹਿੰਦਾ ਹੈ। ਇਸ ਤੋਂ ਓਹਮ ਦੇ ਨਿਯਮ ਦੀ ਪੁਸ਼ਟੀ ਹੋ ਜਾਂਦੀ ਹੈ।
ਪ੍ਰਸ਼ਨ 9. ਆਕਸੀ ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿਚਕਾਰ ਕੀ ਅੰਤਰ ਹੈ?
ਉੱਤਰ:
ਆਕਸੀ ਸਾਹ ਕਿਰਿਆ (Aerobic Respiration):
- ਇਹ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ।
- ਇਸ ਵਿੱਚ ਭੋਜਨ (ਗੁਲੂਕੋਜ਼) ਦਾ ਪੂਰਾ ਅਪਘਟਨ ਹੁੰਦਾ ਹੈ।
- ਇਸ ਕਿਰਿਆ ਦੇ ਅੰਤ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਬਣਦੇ ਹਨ।
- ਇਸ ਵਿੱਚ ਕਾਫੀ ਵੱਧ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ।
- ਇਹ ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਹੁੰਦੀ ਹੈ।
- ਇਸ ਵਿੱਚ ਭੋਜਨ ਦਾ ਪੂਰਾ ਅਪਘਟਨ ਨਹੀਂ ਹੁੰਦਾ।
- ਇਸ ਕਿਰਿਆ ਦੇ ਅੰਤ ਵਿੱਚ ਕਾਰਬਨ ਡਾਈਆਕਸਾਈਡ ਅਤੇ ਈਥੇਨੋਲ (ਖਮੀਰ ਵਿੱਚ) ਜਾਂ ਲੈਕਟਿਕ ਐਸਿਡ (ਪੇਸ਼ੀ ਸੈੱਲਾਂ ਵਿੱਚ) ਬਣਦੇ ਹਨ।
- ਇਸ ਵਿੱਚ ਬਹੁਤ ਘੱਟ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ।
ਪ੍ਰਸ਼ਨ 10. ਰਸਾਇਣਿਕ ਗੁਣਾਂ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਦੱਸੋ।
ਉੱਤਰ:
ਧਾਤਾਂ (Metals):
- ਧਾਤਾਂ ਆਕਸੀਜਨ ਨਾਲ ਮਿਲ ਕੇ ਖਾਰੀ ਆਕਸਾਈਡ ਬਣਾਉਂਦੀਆਂ ਹਨ।
- ਇਹ ਪਤਲੇ ਤੇਜ਼ਾਬਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ (ਵਿਸਥਾਪਿਤ) ਕਰਦੀਆਂ ਹਨ।
- ਇਹ ਇਲੈਕਟ੍ਰਾਨ ਗੁਆ ਕੇ ਧਨ-ਆਇਨ (Positive ions) ਬਣਾਉਂਦੀਆਂ ਹਨ।
- ਅਧਾਤਾਂ ਆਕਸੀਜਨ ਨਾਲ ਮਿਲ ਕੇ ਤੇਜ਼ਾਬੀ ਜਾਂ ਉਦਾਸੀਨ ਆਕਸਾਈਡ ਬਣਾਉਂਦੀਆਂ ਹਨ।
- ਇਹ ਪਤਲੇ ਤੇਜ਼ਾਬਾਂ ਨਾਲ ਕਿਰਿਆ ਨਹੀਂ ਕਰਦੀਆਂ ਅਤੇ ਹਾਈਡਰੋਜਨ ਗੈਸ ਵਿਸਥਾਪਿਤ ਨਹੀਂ ਕਰਦੀਆਂ।
- ਇਹ ਇਲੈਕਟ੍ਰਾਨ ਪ੍ਰਾਪਤ ਕਰਕੇ ਰਿਣ-ਆਇਨ (Negative ions) ਬਣਾਉਂਦੀਆਂ ਹਨ।
ਪ੍ਰਸ਼ਨ 11. ਨੇਫਰਾਨ ਦੀ ਰਚਨਾ ਅਤੇ ਕਾਰਜ ਵਿਧੀ ਦੀ ਵਿਆਖਿਆ ਕਰੋ।
ਉੱਤਰ: ਨੇਫਰਾਨ ਗੁਰਦਿਆਂ ਦੀਆਂ ਫਿਲਟਰੀਕਰਨ ਇਕਾਈਆਂ ਹਨ। ਹਰ ਗੁਰਦੇ ਵਿੱਚ ਲਗਭਗ 10 ਲੱਖ ਨੇਫਰਾਨ ਹੁੰਦੇ ਹਨ। ਨੇਫਰਾਨ ਦੇ ਮੁੱਖ ਭਾਗ ਬੋਮੈਨ ਕੈਪਸੂਲ ਅਤੇ ਮੂਤਰ ਇਕੱਠਾ ਕਰਨ ਵਾਲੀਆਂ ਨਲੀਆਂ ਹਨ। ਬੋਮੈਨ ਕੈਪਸੂਲ ਵਿੱਚ ਲਹੂ ਕੋਸ਼ਿਕਾਵਾਂ ਦਾ ਇੱਕ ਗੁੱਛਾ ਹੁੰਦਾ ਹੈ ਜਿਸ ਨੂੰ ਗਲੋਮੈਰੂਲਸ (Glomerulus) ਕਹਿੰਦੇ ਹਨ।
ਕਾਰਜ ਵਿਧੀ:
ਕਾਰਜ ਵਿਧੀ:
- ਫਿਲਟਰੀਕਰਨ: ਗਲੋਮੈਰੂਲਸ ਵਿੱਚੋਂ ਲਹੂ ਵਿੱਚ ਮੌਜੂਦ ਵਾਧੂ ਪਦਾਰਥ (ਜਿਵੇਂ ਯੂਰੀਆ, ਯੂਰਿਕ ਐਸਿਡ) ਫਿਲਟਰ ਹੋ ਕੇ ਬੋਮੈਨ ਕੈਪਸੂਲ ਵਿੱਚ ਚਲੇ ਜਾਂਦੇ ਹਨ।
- ਮੁੜ ਸੋਖਣ: ਜਦੋਂ ਇਹ ਫਿਲਟਰੇਟ ਨਲੀਆਂ ਵਿੱਚੋਂ ਲੰਘਦਾ ਹੈ ਤਾਂ ਲਾਭਦਾਇਕ ਪਦਾਰਥ ਜਿਵੇਂ ਗੁਲੂਕੋਜ਼, ਅਮੀਨੋ ਤੇਜ਼ਾਬ ਅਤੇ ਲੋੜ ਅਨੁਸਾਰ ਪਾਣੀ ਮੁੜ ਲਹੂ ਵਿੱਚ ਸੋਖ ਲਏ ਜਾਂਦੇ ਹਨ।
- ਮੂਤਰ ਇਕੱਠਾ ਹੋਣਾ: ਬਚਿਆ ਹੋਇਆ ਤਰਲ (ਮੂਤਰ) ਨਲੀ ਰਾਹੀਂ ਮੂਤਰ ਮਸਾਨੇ ਵਿੱਚ ਚਲਾ ਜਾਂਦਾ ਹੈ।
ਪ੍ਰਸ਼ਨ 12. ਜਾਈਲਮ ਅਤੇ ਫਲੋਇਮ ਵਿੱਚ ਪਦਾਰਥਾਂ ਦੇ ਪਰਿਵਹਿਨ ਵਿੱਚ ਕੀ ਅੰਤਰ ਹੈ?
ਉੱਤਰ:
ਜਾਈਲਮ (Xylem):
- ਇਹ ਪੌਦਿਆਂ ਦੀਆਂ ਜੜ੍ਹਾਂ ਤੋਂ ਪਾਣੀ ਅਤੇ ਖਣਿਜਾਂ ਨੂੰ ਪੱਤਿਆਂ ਤੱਕ ਪਹੁੰਚਾਉਂਦੇ ਹਨ।
- ਇਸ ਟਿਸ਼ੂ ਵਿੱਚ ਜ਼ਿਆਦਾਤਰ ਮਰੇ ਹੋਏ ਸੈੱਲ ਹੁੰਦੇ ਹਨ।
- ਇਸ ਵਿੱਚ ਪਾਣੀ ਅਤੇ ਖਣਿਜਾਂ ਦੀ ਗਤੀ ਸਿਰਫ਼ ਉੱਪਰ ਵੱਲ ਹੁੰਦੀ ਹੈ।
- ਇਹ ਪੌਦਿਆਂ ਦੇ ਪੱਤਿਆਂ ਵਿੱਚ ਤਿਆਰ ਹੋਇਆ ਭੋਜਨ ਪੌਦੇ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਂਦੇ ਹਨ।
- ਇਸ ਟਿਸ਼ੂ ਵਿੱਚ ਜੀਵਤ ਸੈੱਲ ਹੁੰਦੇ ਹਨ।
- ਇਸ ਵਿੱਚ ਭੋਜਨ ਦੀ ਗਤੀ ਉੱਪਰ ਅਤੇ ਹੇਠਾਂ (ਦੋਵੇਂ ਪਾਸੇ) ਵੱਲ ਹੁੰਦੀ ਹੈ।
SET 2
ਜਮਾਤ 10ਵੀਂ ਵਿਗਿਆਨ: ਮਹੱਤਵਪੂਰਨ 3-ਅੰਕਾਂ ਵਾਲੇ ਪ੍ਰਸ਼ਨ (ਭਾਗ 2)
ਪ੍ਰਸ਼ਨ 13. ਭੌਤਿਕ ਗੁਣਾਂ ਦੇ ਆਧਾਰ 'ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਦੱਸੋ।
ਉੱਤਰ:
ਧਾਤਾਂ (Metals):
- ਧਾਤਾਂ ਕੁਟੀਣਯੋਗ (Malleable) ਅਤੇ ਖਿਚੀਣਯੋਗ (Ductile) ਹੁੰਦੀਆਂ ਹਨ।
- ਇਹ ਆਮ ਤੌਰ 'ਤੇ ਬਿਜਲੀ ਅਤੇ ਤਾਪ ਦੀਆਂ ਵਧੀਆ ਸੁਚਾਲਕ ਹੁੰਦੀਆਂ ਹਨ।
- ਧਾਤਾਂ ਦੇ ਪਿਘਲਾਉ ਅੰਕ (Melting point) ਅਤੇ ਉਬਾਲ ਅੰਕ (Boiling point) ਕਾਫ਼ੀ ਉੱਚੇ ਹੁੰਦੇ ਹਨ।
- ਅਧਾਤਾਂ ਭੁਰਭੁਰੀਆਂ (Brittle) ਹੁੰਦੀਆਂ ਹਨ (ਇਹਨਾਂ ਦੀਆਂ ਤਾਰਾਂ ਜਾਂ ਚਾਦਰਾਂ ਨਹੀਂ ਬਣਾਈਆਂ ਜਾ ਸਕਦੀਆਂ)।
- ਇਹ ਆਮ ਤੌਰ 'ਤੇ ਬਿਜਲੀ ਅਤੇ ਤਾਪ ਦੀਆਂ ਕੁਚਾਲਕ ਹੁੰਦੀਆਂ ਹਨ।
- ਅਧਾਤਾਂ ਦੇ ਪਿਘਲਾਉ ਅੰਕ ਅਤੇ ਉਬਾਲ ਅੰਕ ਘੱਟ ਹੁੰਦੇ ਹਨ।
ਪ੍ਰਸ਼ਨ 14. ਓਜ਼ੋਨ ਕੀ ਹੈ ਅਤੇ ਇਹ ਪਾਰਿਸਥਿਤਿਕ ਪ੍ਰਬੰਧ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?
ਉੱਤਰ: ਓਜ਼ੋਨ (O₃) ਵਾਯੂਮੰਡਲ ਵਿੱਚ ਆਕਸੀਜਨ (O₂) ਉੱਪਰ ਸੂਰਜ ਦੀਆਂ ਤੇਜ਼ ਪੈਰਾਬੈਂਗਣੀ (UV) ਵਿਕਿਰਣਾਂ ਦੇ ਪ੍ਰਭਾਵ ਕਾਰਨ ਬਣਦੀ ਹੈ। ਸਮਤਾਪ ਮੰਡਲ (Stratosphere) ਵਿੱਚ ਮੌਜੂਦ ਓਜ਼ੋਨ ਦੀ ਪਰਤ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪੈਰਾਬੈਂਗਣੀ ਵਿਕਿਰਣਾਂ ਤੋਂ ਬਚਾਉਂਦੀ ਹੈ।
ਕਲੋਰੋ-ਫਲੋਰੋ-ਕਾਰਬਨ (CFCs) ਵਰਗੇ ਰਸਾਇਣਕ ਪਦਾਰਥ ਓਜ਼ੋਨ ਪਰਤ ਨੂੰ ਖਤਮ ਕਰ ਰਹੇ ਹਨ। ਜੇਕਰ ਇਹ ਪਰਤ ਪਤਲੀ ਹੁੰਦੀ ਹੈ, ਤਾਂ ਹਾਨੀਕਾਰਕ ਵਿਕਿਰਣਾਂ ਸਿੱਧੀਆਂ ਧਰਤੀ 'ਤੇ ਆ ਕੇ ਬਨਸਪਤੀ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ ਅਤੇ ਜੀਵਾਂ ਵਿੱਚ ਚਮੜੀ ਦਾ ਕੈਂਸਰ, ਮੋਤੀਆਬਿੰਦ ਆਦਿ ਭਿਆਨਕ ਰੋਗਾਂ ਦਾ ਕਾਰਨ ਬਣਦੀਆਂ ਹਨ।
ਕਲੋਰੋ-ਫਲੋਰੋ-ਕਾਰਬਨ (CFCs) ਵਰਗੇ ਰਸਾਇਣਕ ਪਦਾਰਥ ਓਜ਼ੋਨ ਪਰਤ ਨੂੰ ਖਤਮ ਕਰ ਰਹੇ ਹਨ। ਜੇਕਰ ਇਹ ਪਰਤ ਪਤਲੀ ਹੁੰਦੀ ਹੈ, ਤਾਂ ਹਾਨੀਕਾਰਕ ਵਿਕਿਰਣਾਂ ਸਿੱਧੀਆਂ ਧਰਤੀ 'ਤੇ ਆ ਕੇ ਬਨਸਪਤੀ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ ਅਤੇ ਜੀਵਾਂ ਵਿੱਚ ਚਮੜੀ ਦਾ ਕੈਂਸਰ, ਮੋਤੀਆਬਿੰਦ ਆਦਿ ਭਿਆਨਕ ਰੋਗਾਂ ਦਾ ਕਾਰਨ ਬਣਦੀਆਂ ਹਨ।
ਪ੍ਰਸ਼ਨ 15. ਤਾਰੇ ਕਿਉਂ ਟਿਮਟਿਮਾਉਂਦੇ ਹਨ?
ਉੱਤਰ: ਤਾਰੇ ਪ੍ਰਿਥਵੀ ਤੋਂ ਬਹੁਤ ਦੂਰ ਹਨ ਅਤੇ ਪ੍ਰਕਾਸ਼ ਦੇ ਬਿੰਦੂ-ਸਰੋਤ ਵਾਂਗ ਵਿਹਾਰ ਕਰਦੇ ਹਨ। ਜਦੋਂ ਤਾਰਿਆਂ ਦਾ ਪ੍ਰਕਾਸ਼ ਪ੍ਰਿਥਵੀ ਦੇ ਵਾਯੂਮੰਡਲ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਧਰਤੀ ਦੀ ਸਤਹ ਤੱਕ ਪਹੁੰਚਣ ਤੱਕ ਵੱਖ-ਵੱਖ ਘਣਤਾ ਵਾਲੀਆਂ ਹਵਾ ਦੀਆਂ ਪਰਤਾਂ ਕਾਰਨ ਇਸਦਾ ਲਗਾਤਾਰ ਅਪਵਰਤਨ ਹੁੰਦਾ ਰਹਿੰਦਾ ਹੈ। ਕਿਉਂਕਿ ਵਾਯੂਮੰਡਲ ਦੀਆਂ ਇਹ ਪਰਤਾਂ ਸਥਾਈ ਨਹੀਂ ਹੁੰਦੀਆਂ, ਇਸ ਲਈ ਤਾਰਿਆਂ ਦੀ ਅਭਾਸੀ ਸਥਿਤੀ ਅਤੇ ਉਹਨਾਂ ਦੀ ਚਮਕ ਲਗਾਤਾਰ ਬਦਲਦੀ ਰਹਿੰਦੀ ਹੈ। ਅੱਖਾਂ ਤੱਕ ਪਹੁੰਚਣ ਵਾਲੇ ਪ੍ਰਕਾਸ਼ ਦੀ ਮਾਤਰਾ ਘੱਟ-ਵੱਧ ਹੋਣ ਕਾਰਨ ਹੀ ਤਾਰੇ ਸਾਨੂੰ ਟਿਮਟਿਮਾਉਂਦੇ ਪ੍ਰਤੀਤ ਹੁੰਦੇ ਹਨ।
ਪ੍ਰਸ਼ਨ 16. ਸਾਫ਼ ਆਕਾਸ਼ ਦਾ ਰੰਗ ਨੀਲਾ ਕਿਉਂ ਦਿਖਾਈ ਦਿੰਦਾ ਹੈ?
ਉੱਤਰ: ਵਾਯੂਮੰਡਲ ਵਿੱਚ ਹਵਾ ਦੀਆਂ ਗੈਸਾਂ ਦੇ ਅਣੂ ਅਤੇ ਹੋਰ ਬਾਰੀਕ ਸੂਖਮ ਕਣ ਮੌਜੂਦ ਹੁੰਦੇ ਹਨ। ਇਹਨਾਂ ਕਣਾਂ ਦਾ ਆਕਾਰ ਪ੍ਰਕਾਸ਼ ਦੀ ਤਰੰਗ-ਲੰਬਾਈ ਤੋਂ ਛੋਟਾ ਹੁੰਦਾ ਹੈ। ਜਦੋਂ ਸੂਰਜ ਦਾ ਚਿੱਟਾ ਪ੍ਰਕਾਸ਼ ਵਾਯੂਮੰਡਲ ਵਿੱਚੋਂ ਲੰਘਦਾ ਹੈ, ਤਾਂ ਇਹ ਬਰੀਕ ਕਣ ਵੱਧ ਤਰੰਗ-ਲੰਬਾਈ ਵਾਲੇ ਰੰਗਾਂ (ਜਿਵੇਂ ਲਾਲ) ਦੇ ਮੁਕਾਬਲੇ ਘੱਟ ਤਰੰਗ-ਲੰਬਾਈ ਵਾਲੇ ਰੰਗ (ਨੀਲੇ ਰੰਗ) ਦੇ ਪ੍ਰਕਾਸ਼ ਨੂੰ ਸਭ ਤੋਂ ਜ਼ਿਆਦਾ ਖਿੰਡਾਉਂਦੇ ਹਨ। ਇਹੀ ਖਿੰਡਰਿਆ ਹੋਇਆ ਨੀਲਾ ਪ੍ਰਕਾਸ਼ ਸਾਡੀਆਂ ਅੱਖਾਂ ਤੱਕ ਪਹੁੰਚਦਾ ਹੈ, ਜਿਸ ਕਾਰਨ ਸਾਨੂੰ ਸਾਫ਼ ਆਕਾਸ਼ ਨੀਲਾ ਦਿਖਾਈ ਦਿੰਦਾ ਹੈ।
ਪ੍ਰਸ਼ਨ 17. ਮੈਂਡਲ ਦੇ ਪ੍ਰਯੋਗ ਦੁਆਰਾ ਕਿਵੇਂ ਪਤਾ ਲੱਗਿਆ ਕਿ ਲੱਛਣ ਪ੍ਰਭਾਵੀ ਅਤੇ ਅਪ੍ਰਭਾਵੀ ਹੁੰਦੇ ਹਨ?
ਉੱਤਰ: ਮੈਂਡਲ ਨੇ ਮਟਰ ਦੇ ਸ਼ੁੱਧ ਲੰਬੇ (TT) ਅਤੇ ਸ਼ੁੱਧ ਬੌਣੇ (tt) ਪੌਦਿਆਂ ਦਾ ਸੰਕਰਣ (Cross) ਕਰਵਾਇਆ। ਪਹਿਲੀ ਪੀੜ੍ਹੀ (F1) ਵਿੱਚ ਉਸਨੂੰ ਸਾਰੇ ਪੌਦੇ ਲੰਬੇ ਪ੍ਰਾਪਤ ਹੋਏ। ਇਸ ਦਾ ਮਤਲਬ ਸੀ ਕਿ ਦੋਵਾਂ ਵਿੱਚੋਂ ਸਿਰਫ਼ ਇੱਕ ਹੀ ਲੱਛਣ ਪ੍ਰਗਟ ਹੋਇਆ।
ਫਿਰ ਉਸ ਨੇ F1 ਪੀੜ੍ਹੀ ਦੇ ਪੌਦਿਆਂ ਦਾ ਸਵੈ-ਪਰਾਗਣ ਕਰਵਾਇਆ ਤਾਂ ਦੂਸਰੀ ਪੀੜ੍ਹੀ (F2) ਵਿੱਚ ਸਾਰੇ ਪੌਦੇ ਲੰਬੇ ਨਹੀਂ ਸਨ, ਬਲਕਿ ਇੱਕ ਚੌਥਾਈ (25%) ਪੌਦੇ ਬੌਣੇ ਸਨ। ਇਸ ਤੋਂ ਪਤਾ ਲੱਗਿਆ ਕਿ ਜੋ ਲੱਛਣ F1 ਪੀੜ੍ਹੀ ਵਿੱਚ ਆਪਣੇ ਆਪ ਨੂੰ ਪ੍ਰਗਟ ਕਰ ਗਿਆ (ਲੰਬਾਪਣ), ਉਹ 'ਪ੍ਰਭਾਵੀ' ਲੱਛਣ ਸੀ ਅਤੇ ਜੋ ਲੱਛਣ F1 ਵਿੱਚ ਮੌਜੂਦ ਹੋਣ ਦੇ ਬਾਵਜੂਦ ਛਿਪਿਆ ਰਿਹਾ (ਬੌਣਾਪਣ), ਉਹ 'ਅਪ੍ਰਭਾਵੀ' ਲੱਛਣ ਸੀ।
ਫਿਰ ਉਸ ਨੇ F1 ਪੀੜ੍ਹੀ ਦੇ ਪੌਦਿਆਂ ਦਾ ਸਵੈ-ਪਰਾਗਣ ਕਰਵਾਇਆ ਤਾਂ ਦੂਸਰੀ ਪੀੜ੍ਹੀ (F2) ਵਿੱਚ ਸਾਰੇ ਪੌਦੇ ਲੰਬੇ ਨਹੀਂ ਸਨ, ਬਲਕਿ ਇੱਕ ਚੌਥਾਈ (25%) ਪੌਦੇ ਬੌਣੇ ਸਨ। ਇਸ ਤੋਂ ਪਤਾ ਲੱਗਿਆ ਕਿ ਜੋ ਲੱਛਣ F1 ਪੀੜ੍ਹੀ ਵਿੱਚ ਆਪਣੇ ਆਪ ਨੂੰ ਪ੍ਰਗਟ ਕਰ ਗਿਆ (ਲੰਬਾਪਣ), ਉਹ 'ਪ੍ਰਭਾਵੀ' ਲੱਛਣ ਸੀ ਅਤੇ ਜੋ ਲੱਛਣ F1 ਵਿੱਚ ਮੌਜੂਦ ਹੋਣ ਦੇ ਬਾਵਜੂਦ ਛਿਪਿਆ ਰਿਹਾ (ਬੌਣਾਪਣ), ਉਹ 'ਅਪ੍ਰਭਾਵੀ' ਲੱਛਣ ਸੀ।
ਪ੍ਰਸ਼ਨ 18. ਚੁੰਬਕੀ ਖੇਤਰ ਰੇਖਾਵਾਂ ਦੇ ਗੁਣਾਂ ਦੀ ਸੂਚੀ ਬਣਾਉ।
ਉੱਤਰ: ਚੁੰਬਕੀ ਖੇਤਰ ਰੇਖਾਵਾਂ ਦੇ ਮੁੱਖ ਗੁਣ ਹੇਠ ਲਿਖੇ ਹਨ:
- ਇਹ ਰੇਖਾਵਾਂ ਚੁੰਬਕ ਦੇ ਬਾਹਰ ਉੱਤਰੀ ਧਰੁਵ (North pole) ਤੋਂ ਨਿਕਲਦੀਆਂ ਹਨ ਅਤੇ ਦੱਖਣੀ ਧਰੁਵ (South pole) ਵਿੱਚ ਦਾਖਲ ਹੁੰਦੀਆਂ ਹਨ, ਜਦਕਿ ਚੁੰਬਕ ਦੇ ਅੰਦਰ ਇਹਨਾਂ ਦੀ ਦਿਸ਼ਾ ਦੱਖਣ ਤੋਂ ਉੱਤਰ ਵੱਲ ਹੁੰਦੀ ਹੈ।
- ਕੋਈ ਵੀ ਦੋ ਚੁੰਬਕੀ ਖੇਤਰ ਰੇਖਾਵਾਂ ਕਦੇ ਵੀ ਇੱਕ-ਦੂਜੇ ਨੂੰ ਨਹੀਂ ਕੱਟਦੀਆਂ।
- ਚੁੰਬਕੀ ਖੇਤਰ ਰੇਖਾਵਾਂ ਬੰਦ ਵਕਰ (Closed loops) ਬਣਾਉਂਦੀਆਂ ਹਨ।
- ਜਿੱਥੇ ਚੁੰਬਕੀ ਖੇਤਰ ਸ਼ਕਤੀਸ਼ਾਲੀ ਹੁੰਦਾ ਹੈ (ਜਿਵੇਂ ਧਰੁਵਾਂ ਦੇ ਨੇੜੇ), ਉੱਥੇ ਇਹਨਾਂ ਰੇਖਾਵਾਂ ਦੀ ਸੰਘਣਤਾ ਬਹੁਤ ਵੱਧ ਹੁੰਦੀ ਹੈ (ਇਹ ਇੱਕ-ਦੂਜੇ ਦੇ ਨੇੜੇ ਹੁੰਦੀਆਂ ਹਨ)।
ਪ੍ਰਸ਼ਨ 19. ਬਿਜਲਈ ਮੋਟਰ ਵਿੱਚ ਸਪਲਿਟ ਰਿੰਗ (Split Ring) ਦੀ ਕੀ ਮਹੱਤਤਾ ਹੈ?
ਉੱਤਰ: ਬਿਜਲਈ ਮੋਟਰ ਵਿੱਚ ਸਪਲਿਟ ਰਿੰਗ ਇੱਕ ਦਿਸ਼ਾ-ਪਰਿਵਰਤਕ (Commutator) ਵਜੋਂ ਕੰਮ ਕਰਦੀ ਹੈ। ਜਦੋਂ ਮੋਟਰ ਦੀ ਕੁੰਡਲੀ (Armature) ਅੱਧਾ ਚੱਕਰ ਘੁੰਮ ਲੈਂਦੀ ਹੈ, ਤਾਂ ਸਪਲਿਟ ਰਿੰਗ ਕੁੰਡਲੀ ਵਿੱਚੋਂ ਲੰਘਣ ਵਾਲੇ ਕਰੰਟ (ਬਿਜਲਈ ਧਾਰਾ) ਦੀ ਦਿਸ਼ਾ ਨੂੰ ਉਲਟਾ ਦਿੰਦੀ ਹੈ। ਕਰੰਟ ਦੀ ਦਿਸ਼ਾ ਉਲਟਣ ਕਾਰਨ ਕੁੰਡਲੀ ਦੀਆਂ ਭੁਜਾਵਾਂ ਉੱਪਰ ਲੱਗਣ ਵਾਲੇ ਬਲ ਦੀ ਦਿਸ਼ਾ ਬਦਲ ਜਾਂਦੀ ਹੈ, ਜਿਸ ਕਾਰਨ ਕੁੰਡਲੀ (ਅਤੇ ਮੋਟਰ ਦਾ ਐਕਸਲ) ਲਗਾਤਾਰ ਇੱਕੋ ਹੀ ਦਿਸ਼ਾ ਵਿੱਚ ਘੁੰਮਦੇ ਰਹਿੰਦੇ ਹਨ।
ਪ੍ਰਸ਼ਨ 20. ਫਲੇਮਿੰਗ ਦਾ ਖੱਬਾ ਹੱਥ ਨਿਯਮ ਲਿਖੋ।
ਉੱਤਰ: ਫਲੇਮਿੰਗ ਦੇ ਖੱਬੇ ਹੱਥ ਨਿਯਮ ਅਨੁਸਾਰ: ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲ, ਅੰਗੂਠੇ ਅਤੇ ਵਿਚਕਾਰਲੀ ਉਂਗਲੀ ਨੂੰ ਇਸ ਪ੍ਰਕਾਰ ਫੈਲਾਓ ਕਿ ਇਹ ਤਿੰਨੋਂ ਇੱਕ-ਦੂਜੇ ਦੇ ਲੰਬ-ਰੂਪ (90 ਡਿਗਰੀ ਦੇ ਕੋਣ ਤੇ) ਹੋਣ।
ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ ਵੱਲ ਇਸ਼ਾਰਾ ਕਰਦੀ ਹੈ, ਅਤੇ ਵਿਚਕਾਰਲੀ ਉਂਗਲੀ ਚਾਲਕ ਵਿੱਚ ਲੰਘ ਰਹੀ ਬਿਜਲਈ ਧਾਰਾ (ਕਰੰਟ) ਦੀ ਦਿਸ਼ਾ ਵੱਲ ਸੰਕੇਤ ਕਰਦੀ ਹੈ, ਤਾਂ ਅੰਗੂਠਾ ਚਾਲਕ ਉੱਤੇ ਲੱਗਣ ਵਾਲੇ ਬਲ ਜਾਂ ਗਤੀ ਦੀ ਦਿਸ਼ਾ ਦਰਸਾਏਗਾ। ਇਹ ਨਿਯਮ ਬਿਜਲਈ ਮੋਟਰ ਵਿੱਚ ਵਰਤਿਆ ਜਾਂਦਾ ਹੈ।
ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ ਵੱਲ ਇਸ਼ਾਰਾ ਕਰਦੀ ਹੈ, ਅਤੇ ਵਿਚਕਾਰਲੀ ਉਂਗਲੀ ਚਾਲਕ ਵਿੱਚ ਲੰਘ ਰਹੀ ਬਿਜਲਈ ਧਾਰਾ (ਕਰੰਟ) ਦੀ ਦਿਸ਼ਾ ਵੱਲ ਸੰਕੇਤ ਕਰਦੀ ਹੈ, ਤਾਂ ਅੰਗੂਠਾ ਚਾਲਕ ਉੱਤੇ ਲੱਗਣ ਵਾਲੇ ਬਲ ਜਾਂ ਗਤੀ ਦੀ ਦਿਸ਼ਾ ਦਰਸਾਏਗਾ। ਇਹ ਨਿਯਮ ਬਿਜਲਈ ਮੋਟਰ ਵਿੱਚ ਵਰਤਿਆ ਜਾਂਦਾ ਹੈ।
ਪ੍ਰਸ਼ਨ 21. ਸਾਡੇ ਦੁਆਰਾ ਪੈਦਾ ਜੈਵ-ਅਵਿਘਟਨਸ਼ੀਲ (Non-biodegradable) ਕਚਰੇ ਤੋਂ ਕਿਹੜੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਹਨ?
ਉੱਤਰ: ਜੈਵ-ਅਵਿਘਟਨਸ਼ੀਲ ਕਚਰਾ (ਜਿਵੇਂ ਪਲਾਸਟਿਕ, ਪੌਲੀਥੀਨ, ਕੱਚ ਆਦਿ) ਆਸਾਨੀ ਨਾਲ ਗਲਦਾ-ਸੜਦਾ ਨਹੀਂ ਹੈ। ਇਸ ਕਾਰਨ ਹੇਠ ਲਿਖੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਹਨ:
- ਇਹ ਜਲ, ਹਵਾ ਅਤੇ ਮਿੱਟੀ ਦਾ ਭਾਰੀ ਪ੍ਰਦੂਸ਼ਣ ਫੈਲਾਉਂਦੇ ਹਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਘਟਾਉਂਦੇ ਹਨ।
- ਇਹ ਕਚਰਾ ਨਾਲੇ-ਨਾਲੀਆਂ ਵਿੱਚ ਰੁਕਾਵਟ ਪੈਦਾ ਕਰਦਾ ਹੈ, ਜਿਸ ਨਾਲ ਗੰਦਾ ਪਾਣੀ ਖੜ੍ਹ ਜਾਂਦਾ ਹੈ ਅਤੇ ਬਿਮਾਰੀਆਂ ਫੈਲਦੀਆਂ ਹਨ।
- ਇਹ ਭੋਜਨ ਲੜੀ ਵਿੱਚ ਦਾਖਲ ਹੋ ਕੇ ਜੈਵਿਕ ਵਾਧੇ (Biological Magnification) ਦਾ ਕਾਰਨ ਬਣਦੇ ਹਨ ਜਿਸ ਨਾਲ ਮਨੁੱਖੀ ਸਿਹਤ ਨੂੰ ਨੁਕਸਾਨ ਹੁੰਦਾ ਹੈ।
- ਪੌਲੀਥੀਨ ਆਦਿ ਨਿਗਲਣ ਨਾਲ ਬੇਜ਼ੁਬਾਨ ਜਾਨਵਰਾਂ (ਜਿਵੇਂ ਗਾਵਾਂ) ਦੀ ਮੌਤ ਵੀ ਹੋ ਜਾਂਦੀ ਹੈ।
ਪ੍ਰਸ਼ਨ 22. ਤਾਪ ਨਿਕਾਸੀ (Exothermic) ਅਤੇ ਤਾਪ ਸੋਖੀ (Endothermic) ਕਿਰਿਆਵਾਂ ਵਿੱਚ ਕੀ ਅੰਤਰ ਹੈ? ਉਦਾਹਰਣਾਂ ਦਿਓ।
ਉੱਤਰ:
ਤਾਪ ਨਿਕਾਸੀ ਕਿਰਿਆ: ਉਹ ਰਸਾਇਣਕ ਕਿਰਿਆ ਜਿਸ ਵਿੱਚ ਨਵੇਂ ਉਤਪਾਦਾਂ ਦੇ ਬਣਨ ਦੇ ਨਾਲ-ਨਾਲ ਤਾਪ (ਊਰਜਾ) ਦਾ ਨਿਕਾਸ ਹੁੰਦਾ ਹੈ, ਉਸਨੂੰ ਤਾਪ ਨਿਕਾਸੀ ਕਿਰਿਆ ਆਖਦੇ ਹਨ। ਸਾਹ-ਕਿਰਿਆ ਅਤੇ ਕੁਦਰਤੀ ਗੈਸ ਦਾ ਜਲਣਾ ਇਸਦੀਆਂ ਉਦਾਹਰਣਾਂ ਹਨ।
ਉਦਾਹਰਣ: C + O₂ → CO₂ + ਤਾਪ (Heat)
ਤਾਪ ਸੋਖੀ ਕਿਰਿਆ: ਉਹ ਰਸਾਇਣਕ ਕਿਰਿਆ ਜਿਸ ਵਿੱਚ ਅਭਿਕਾਰਕਾਂ ਨੂੰ ਤੋੜਨ ਲਈ ਤਾਪ, ਪ੍ਰਕਾਸ਼ ਜਾਂ ਬਿਜਲੀ ਊਰਜਾ ਦਾ ਸੋਖਣ ਹੁੰਦਾ ਹੈ, ਉਸਨੂੰ ਤਾਪ ਸੋਖੀ ਕਿਰਿਆ ਆਖਦੇ ਹਨ।
ਉਦਾਹਰਣ: CaCO₃ + ਤਾਪ → CaO + CO₂
ਉਦਾਹਰਣ: C + O₂ → CO₂ + ਤਾਪ (Heat)
ਤਾਪ ਸੋਖੀ ਕਿਰਿਆ: ਉਹ ਰਸਾਇਣਕ ਕਿਰਿਆ ਜਿਸ ਵਿੱਚ ਅਭਿਕਾਰਕਾਂ ਨੂੰ ਤੋੜਨ ਲਈ ਤਾਪ, ਪ੍ਰਕਾਸ਼ ਜਾਂ ਬਿਜਲੀ ਊਰਜਾ ਦਾ ਸੋਖਣ ਹੁੰਦਾ ਹੈ, ਉਸਨੂੰ ਤਾਪ ਸੋਖੀ ਕਿਰਿਆ ਆਖਦੇ ਹਨ।
ਉਦਾਹਰਣ: CaCO₃ + ਤਾਪ → CaO + CO₂
ਪ੍ਰਸ਼ਨ 23. ਕੂੜੇ-ਕਰਕਟ ਦੇ ਨਿਪਟਾਰੇ ਦੀ ਸਮੱਸਿਆ ਘੱਟ ਕਰਨ ਵਿੱਚ ਤੁਸੀਂ ਕੀ ਯੋਗਦਾਨ ਪਾ ਸਕਦੇ ਹੋ? ਕੋਈ ਦੋ ਤਰੀਕਿਆਂ ਦਾ ਵਰਣਨ ਕਰੋ।
ਉੱਤਰ: ਅਸੀਂ ਕੂੜੇ-ਕਰਕਟ ਦੀ ਸਮੱਸਿਆ ਨੂੰ ਹੇਠ ਲਿਖੇ ਤਰੀਕਿਆਂ ਨਾਲ ਘੱਟ ਕਰ ਸਕਦੇ ਹਾਂ:
- ਮੁੜ-ਚੱਕਰਣ (Recycling): ਕਚਰੇ ਵਿੱਚੋਂ ਪਲਾਸਟਿਕ, ਕਾਗਜ਼, ਕੱਚ ਅਤੇ ਧਾਤਾਂ ਆਦਿ ਨੂੰ ਵੱਖਰਾ ਕਰਕੇ ਫੈਕਟਰੀਆਂ ਵਿੱਚ ਭੇਜ ਦੇਣਾ ਚਾਹੀਦਾ ਹੈ ਤਾਂ ਜੋ ਇਹਨਾਂ ਦਾ ਮੁੜ-ਚੱਕਰਣ ਕਰਕੇ ਨਵੀਆਂ ਵਸਤਾਂ ਬਣਾਈਆਂ ਜਾ ਸਕਣ।
- ਮਿੱਟੀ ਵਿੱਚ ਦਬਾਉਣਾ (Composting): ਜੈਵ-ਵਿਘਟਨਸ਼ੀਲ ਕਚਰੇ (ਜਿਵੇਂ ਸਬਜ਼ੀਆਂ, ਫਲਾਂ ਦੇ ਛਿਲਕੇ, ਬਚਿਆ ਹੋਇਆ ਭੋਜਨ ਆਦਿ) ਨੂੰ ਮਿੱਟੀ ਦੇ ਟੋਏ ਵਿੱਚ ਦਬਾ ਦੇਣਾ ਚਾਹੀਦਾ ਹੈ। ਕੁਝ ਸਮੇਂ ਬਾਅਦ ਇਹ ਗਲ-ਸੜ ਕੇ ਵਧੀਆ ਦੇਸੀ ਖਾਦ (Compost) ਵਿੱਚ ਬਦਲ ਜਾਵੇਗਾ ਜਿਸਨੂੰ ਖੇਤਾਂ ਅਤੇ ਗਮਲਿਆਂ ਵਿੱਚ ਵਰਤਿਆ ਜਾ ਸਕਦਾ ਹੈ।
ਪ੍ਰਸ਼ਨ 24. ਭਿੰਨਰੂਪਤਾ (Allotropy) ਤੋਂ ਕੀ ਭਾਵ ਹੈ? ਕਾਰਬਨ ਦੇ ਭਿੰਨ ਰੂਪ ਲਿਖੋ।
ਉੱਤਰ: ਜਦੋਂ ਕੁਦਰਤ ਵਿੱਚ ਕੋਈ ਤੱਤ ਇੱਕ ਤੋਂ ਵੱਧ ਭੌਤਿਕ ਰੂਪਾਂ ਵਿੱਚ ਮਿਲਦਾ ਹੈ, ਜਿਨ੍ਹਾਂ ਦੇ ਭੌਤਿਕ ਗੁਣ ਤਾਂ ਵੱਖ-ਵੱਖ ਹੁੰਦੇ ਹਨ ਪ੍ਰੰਤੂ ਰਸਾਇਣਕ ਗੁਣ ਬਿਲਕੁਲ ਸਮਾਨ ਹੁੰਦੇ ਹਨ, ਤਾਂ ਇਸ ਗੁਣ ਨੂੰ ਭਿੰਨਰੂਪਤਾ (Allotropy) ਆਖਦੇ ਹਨ।
ਕਾਰਬਨ ਦੇ ਪ੍ਰਮੁੱਖ ਭਿੰਨ ਰੂਪ (Allotropes) ਹੇਠ ਲਿਖੇ ਹਨ:
ਕਾਰਬਨ ਦੇ ਪ੍ਰਮੁੱਖ ਭਿੰਨ ਰੂਪ (Allotropes) ਹੇਠ ਲਿਖੇ ਹਨ:
- ਹੀਰਾ (Diamond) - ਇਹ ਸਭ ਤੋਂ ਕਠੋਰ ਪਦਾਰਥ ਹੈ।
- ਗ੍ਰੇਫਾਈਟ (Graphite) - ਇਹ ਨਰਮ ਅਤੇ ਬਿਜਲੀ ਦਾ ਸੁਚਾਲਕ ਹੈ।
- ਫੁਲਰੀਨ (Fullerene)
SET 3
ਜਮਾਤ 10ਵੀਂ ਵਿਗਿਆਨ: ਮਹੱਤਵਪੂਰਨ 3-ਅੰਕਾਂ ਵਾਲੇ ਪ੍ਰਸ਼ਨ (ਭਾਗ 3)
ਪ੍ਰਸ਼ਨ 25. ਸੂਰਜ ਚੜ੍ਹਨ ਅਤੇ ਡੁੱਬਣ ਸਮੇਂ ਲਾਲ ਕਿਉਂ ਪ੍ਰਤੀਤ ਹੁੰਦਾ ਹੈ?
ਉੱਤਰ: ਸੂਰਜ ਚੜ੍ਹਨ ਅਤੇ ਡੁੱਬਣ ਸਮੇਂ ਸੂਰਜ ਛਿਤਿਜ (Horizon) ਦੇ ਨੇੜੇ ਹੁੰਦਾ ਹੈ। ਇਸ ਸਮੇਂ ਸੂਰਜ ਦੇ ਪ੍ਰਕਾਸ਼ ਨੂੰ ਸਾਡੀਆਂ ਅੱਖਾਂ ਤੱਕ ਪਹੁੰਚਣ ਲਈ ਵਾਯੂਮੰਡਲ ਵਿੱਚੋਂ ਵਧੇਰੇ ਦੂਰੀ ਤੈਅ ਕਰਨੀ ਪੈਂਦੀ ਹੈ। ਇਸ ਦੂਰੀ ਦੌਰਾਨ ਘੱਟ ਤਰੰਗ-ਲੰਬਾਈ ਵਾਲੇ ਰੰਗਾਂ (ਜਿਵੇਂ ਨੀਲਾ) ਦਾ ਬਹੁਤਾ ਭਾਗ ਵਾਯੂਮੰਡਲ ਦੇ ਕਣਾਂ ਦੁਆਰਾ ਖਿੰਡ ਜਾਂਦਾ ਹੈ। ਸਾਡੀਆਂ ਅੱਖਾਂ ਤੱਕ ਪਹੁੰਚਣ ਵਾਲਾ ਪ੍ਰਕਾਸ਼ ਮੁੱਖ ਤੌਰ 'ਤੇ ਅਧਿਕ ਤਰੰਗ-ਲੰਬਾਈ (ਲਾਲ ਰੰਗ) ਦਾ ਹੁੰਦਾ ਹੈ। ਇਸ ਲਈ ਸੂਰਜ ਲਾਲ ਦਿਖਾਈ ਦਿੰਦਾ ਹੈ।
ਪ੍ਰਸ਼ਨ 26. ਅਪਘਟਨ ਕਿਰਿਆਵਾਂ ਨੂੰ ਸੰਯੋਜਨ ਕਿਰਿਆਵਾਂ ਦਾ ਉਲਟ ਕਿਉਂ ਆਖਿਆ ਜਾਂਦਾ ਹੈ? ਸਮੀਕਰਣਾਂ ਵੀ ਲਿਖੋ।
ਉੱਤਰ:
ਸੰਯੋਜਨ ਕਿਰਿਆ: ਇਸ ਕਿਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਪਦਾਰਥ ਆਪਸ ਵਿੱਚ ਸੰਯੋਗ ਕਰਕੇ (ਜੁੜ ਕੇ) ਇੱਕ ਨਵਾਂ ਉਤਪਾਦ ਬਣਾਉਂਦੇ ਹਨ।
ਉਦਾਹਰਣ: CaO + H₂O → Ca(OH)₂ + ਤਾਪ
ਅਪਘਟਨ ਕਿਰਿਆ: ਇਸ ਦੇ ਉਲਟ, ਅਪਘਟਨ ਕਿਰਿਆ ਵਿੱਚ ਇੱਕ ਪਦਾਰਥ ਟੁੱਟ ਕੇ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਵਿੱਚ ਵੰਡਿਆ ਜਾਂਦਾ ਹੈ। ਇਸੇ ਲਈ ਇਹਨਾਂ ਨੂੰ ਇੱਕ-ਦੂਜੇ ਦਾ ਉਲਟ ਆਖਿਆ ਜਾਂਦਾ ਹੈ।
ਉਦਾਹਰਣ: CaCO₃ (ਤਾਪ) → CaO + CO₂
ਉਦਾਹਰਣ: CaO + H₂O → Ca(OH)₂ + ਤਾਪ
ਅਪਘਟਨ ਕਿਰਿਆ: ਇਸ ਦੇ ਉਲਟ, ਅਪਘਟਨ ਕਿਰਿਆ ਵਿੱਚ ਇੱਕ ਪਦਾਰਥ ਟੁੱਟ ਕੇ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਵਿੱਚ ਵੰਡਿਆ ਜਾਂਦਾ ਹੈ। ਇਸੇ ਲਈ ਇਹਨਾਂ ਨੂੰ ਇੱਕ-ਦੂਜੇ ਦਾ ਉਲਟ ਆਖਿਆ ਜਾਂਦਾ ਹੈ।
ਉਦਾਹਰਣ: CaCO₃ (ਤਾਪ) → CaO + CO₂
ਪ੍ਰਸ਼ਨ 27. ਵਿਸਥਾਪਨ ਕਿਰਿਆ ਅਤੇ ਦੂਹਰਾ ਵਿਸਥਾਪਨ ਕਿਰਿਆ ਵਿੱਚ ਕੀ ਅੰਤਰ ਹੈ?
ਉੱਤਰ:
ਵਿਸਥਾਪਨ ਕਿਰਿਆ: ਇਸ ਕਿਰਿਆ ਵਿੱਚ ਇੱਕ ਵੱਧ ਕਿਰਿਆਸ਼ੀਲ ਤੱਤ, ਇੱਕ ਹੋਰ ਘੱਟ ਕਿਰਿਆਸ਼ੀਲ ਤੱਤ ਨੂੰ ਉਸਦੇ ਲੂਣ ਦੇ ਘੋਲ ਵਿੱਚੋਂ ਵਿਸਥਾਪਿਤ (ਬਾਹਰ) ਕਰ ਦਿੰਦਾ ਹੈ।
ਜਿਵੇਂ: Fe + CuSO₄ → FeSO₄ + Cu
ਦੂਹਰਾ ਵਿਸਥਾਪਨ ਕਿਰਿਆ: ਇਸ ਕਿਰਿਆ ਵਿੱਚ ਦੋ ਵੱਖ-ਵੱਖ ਪਰਮਾਣੂ ਜਾਂ ਆਇਨਾਂ ਦੇ ਸਮੂਹ ਆਪੋ-ਆਪਣੇ ਆਇਨਾਂ ਦੀ ਅਦਲਾ-ਬਦਲੀ ਕਰਕੇ ਨਵੇਂ ਪਦਾਰਥ ਬਣਾਉਂਦੇ ਹਨ।
ਜਿਵੇਂ: Na₂SO₄ + BaCl₂ → BaSO₄ + 2NaCl
ਜਿਵੇਂ: Fe + CuSO₄ → FeSO₄ + Cu
ਦੂਹਰਾ ਵਿਸਥਾਪਨ ਕਿਰਿਆ: ਇਸ ਕਿਰਿਆ ਵਿੱਚ ਦੋ ਵੱਖ-ਵੱਖ ਪਰਮਾਣੂ ਜਾਂ ਆਇਨਾਂ ਦੇ ਸਮੂਹ ਆਪੋ-ਆਪਣੇ ਆਇਨਾਂ ਦੀ ਅਦਲਾ-ਬਦਲੀ ਕਰਕੇ ਨਵੇਂ ਪਦਾਰਥ ਬਣਾਉਂਦੇ ਹਨ।
ਜਿਵੇਂ: Na₂SO₄ + BaCl₂ → BaSO₄ + 2NaCl
ਪ੍ਰਸ਼ਨ 28. ਬੇਕਿੰਗ ਸੋਡੇ (NaHCO₃) ਦੇ ਮੁੱਖ ਉਪਯੋਗ ਲਿਖੋ।
ਉੱਤਰ: ਬੇਕਿੰਗ ਸੋਡੇ (ਮਿੱਠੇ ਸੋਡੇ) ਦੇ ਉਪਯੋਗ ਹੇਠ ਲਿਖੇ ਹਨ:
- ਇਸ ਦਾ ਉਪਯੋਗ ਰਸੋਈ ਵਿੱਚ ਪਕੌੜੇ ਆਦਿ ਬਣਾਉਣ ਜਾਂ ਭੋਜਨ ਜਲਦੀ ਪਕਾਉਣ ਲਈ ਕੀਤਾ ਜਾਂਦਾ ਹੈ।
- ਇਹ ਇੱਕ ਐਂਟ-ਐਸਿਡ (Antacid) ਹੈ, ਜੋ ਪੇਟ ਵਿੱਚ ਤੇਜ਼ਾਬ ਦੀ ਵੱਧ ਮਾਤਰਾ ਨੂੰ ਉਦਾਸੀਨ ਕਰਕੇ ਰਾਹਤ ਪਹੁੰਚਾਉਣ ਲਈ ਵਰਤਿਆ ਜਾਂਦਾ ਹੈ।
- ਇਸ ਦਾ ਉਪਯੋਗ ਸੋਡਾ-ਤੇਜ਼ਾਬ ਅੱਗ ਬੁਝਾਊ ਯੰਤਰਾਂ (Fire extinguishers) ਵਿੱਚ ਕੀਤਾ ਜਾਂਦਾ ਹੈ।
ਪ੍ਰਸ਼ਨ 29. ਰੰਗ ਕਾਟ ਪਾਊਡਰ / ਬਲੀਚਿੰਗ ਪਾਊਡਰ (CaOCl₂) ਦੇ ਉਪਯੋਗ ਲਿਖੋ।
ਉੱਤਰ: ਬਲੀਚਿੰਗ ਪਾਊਡਰ ਦੇ ਉਪਯੋਗ:
- ਸੂਤੀ ਅਤੇ ਲਿਨਨ ਕੱਪੜੇ ਦਾ ਰੰਗ ਉਡਾਉਣ ਲਈ ਕੱਪੜਾ ਉਦਯੋਗ ਵਿੱਚ।
- ਪੀਣ ਵਾਲੇ ਪਾਣੀ ਨੂੰ ਹਾਨੀਕਾਰਕ ਜੀਵਾਣੂਆਂ ਤੋਂ ਰਹਿਤ ਕਰਨ (ਸਾਫ਼ ਕਰਨ) ਲਈ।
- ਕਾਗਜ਼ ਉਦਯੋਗ ਵਿੱਚ ਲੱਕੜੀ ਦੀ ਲੇਟੀ ਦੇ ਗੁੱਦੇ ਦਾ ਰੰਗ ਉਡਾਉਣ ਲਈ।
ਪ੍ਰਸ਼ਨ 30. ਜੈਵਿਕ ਵਾਧਾ (Biological Magnification) ਕੀ ਹੈ? ਭੋਜਨ ਲੜੀ ਵਿੱਚ ਇਸਦਾ ਕੀ ਪ੍ਰਭਾਵ ਪੈਂਦਾ ਹੈ?
ਉੱਤਰ: ਕੁਝ ਹਾਨੀਕਾਰਕ ਰਸਾਇਣਕ ਪਦਾਰਥ (ਜਿਵੇਂ ਕੀਟਨਾਸ਼ਕ ਅਤੇ ਖਾਦਾਂ) ਪਾਣੀ ਅਤੇ ਮਿੱਟੀ ਰਾਹੀਂ ਪੌਦਿਆਂ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਫਿਰ ਭੋਜਨ ਲੜੀ ਰਾਹੀਂ ਮਨੁੱਖੀ ਸਰੀਰ ਅਤੇ ਹੋਰ ਜੀਵਾਂ ਵਿੱਚ ਦਾਖਲ ਹੋ ਜਾਂਦੇ ਹਨ। ਹਰੇਕ ਅਗਲੇ ਪੋਸ਼ੀ ਪੱਧਰ 'ਤੇ ਇਹਨਾਂ ਰਸਾਇਣਾਂ ਦੀ ਮਾਤਰਾ ਵੱਧਦੀ ਜਾਂਦੀ ਹੈ, ਇਸ ਨੂੰ ਜੈਵਿਕ ਵਾਧਾ ਆਖਦੇ ਹਨ।
ਮਨੁੱਖ ਭੋਜਨ ਲੜੀ ਦੇ ਸਿਖਰ 'ਤੇ ਹੋਣ ਕਾਰਨ, ਮਨੁੱਖੀ ਸਰੀਰ ਵਿੱਚ ਇਹ ਹਾਨੀਕਾਰਕ ਰਸਾਇਣ ਸਭ ਤੋਂ ਵੱਧ ਮਾਤਰਾ ਵਿੱਚ ਜਮ੍ਹਾਂ ਹੋ ਜਾਂਦੇ ਹਨ, ਜਿਸ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਮਨੁੱਖ ਭੋਜਨ ਲੜੀ ਦੇ ਸਿਖਰ 'ਤੇ ਹੋਣ ਕਾਰਨ, ਮਨੁੱਖੀ ਸਰੀਰ ਵਿੱਚ ਇਹ ਹਾਨੀਕਾਰਕ ਰਸਾਇਣ ਸਭ ਤੋਂ ਵੱਧ ਮਾਤਰਾ ਵਿੱਚ ਜਮ੍ਹਾਂ ਹੋ ਜਾਂਦੇ ਹਨ, ਜਿਸ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਪ੍ਰਸ਼ਨ 31. ਉਦਾਸੀਨੀਕਰਨ ਕਿਰਿਆ (Neutralization) ਤੋਂ ਕੀ ਭਾਵ ਹੈ? ਦੋ ਉਦਾਹਰਣਾਂ ਦਿਓ।
ਉੱਤਰ: ਜਦੋਂ ਕਿਸੇ ਤੇਜ਼ਾਬ ਅਤੇ ਖਾਰ ਦੀ ਆਪਸੀ ਕਿਰਿਆ ਕਰਵਾਈ ਜਾਂਦੀ ਹੈ ਤਾਂ ਉਹ ਇੱਕ-ਦੂਜੇ ਦੇ ਪ੍ਰਭਾਵ ਨੂੰ ਖਤਮ ਕਰ ਦਿੰਦੇ ਹਨ ਅਤੇ ਲੂਣ ਅਤੇ ਪਾਣੀ ਬਣਦੇ ਹਨ। ਇਸ ਕਿਰਿਆ ਨੂੰ ਉਦਾਸੀਨੀਕਰਨ ਕਿਰਿਆ ਆਖਦੇ ਹਨ।
ਉਦਾਹਰਣਾਂ:
1) NaOH (ਖਾਰ) + HCl (ਤੇਜ਼ਾਬ) → NaCl (ਲੂਣ) + H₂O (ਪਾਣੀ)
2) KOH (ਖਾਰ) + HCl (ਤੇਜ਼ਾਬ) → KCl (ਲੂਣ) + H₂O (ਪਾਣੀ)
ਉਦਾਹਰਣਾਂ:
1) NaOH (ਖਾਰ) + HCl (ਤੇਜ਼ਾਬ) → NaCl (ਲੂਣ) + H₂O (ਪਾਣੀ)
2) KOH (ਖਾਰ) + HCl (ਤੇਜ਼ਾਬ) → KCl (ਲੂਣ) + H₂O (ਪਾਣੀ)
ਪ੍ਰਸ਼ਨ 32. ਪਿਊਬਰਟੀ (ਕਿਸ਼ੋਰ ਅਵਸਥਾ) ਸਮੇਂ ਲੜਕਿਆਂ ਅਤੇ ਲੜਕੀਆਂ ਵਿੱਚ ਕਿਹੜੇ-ਕਿਹੜੇ ਮੁੱਖ ਪਰਿਵਰਤਨ ਦਿਖਾਈ ਦਿੰਦੇ ਹਨ?
ਉੱਤਰ:
ਲੜਕਿਆਂ ਵਿੱਚ ਪਰਿਵਰਤਨ: ਚਿਹਰੇ 'ਤੇ ਦਾੜ੍ਹੀ ਅਤੇ ਮੁੱਛਾਂ ਉੱਗ ਆਉਂਦੀਆਂ ਹਨ, ਆਵਾਜ਼ ਭਾਰੀ ਹੋ ਜਾਂਦੀ ਹੈ, ਮੋਢੇ ਚੌੜੇ ਹੋ ਜਾਂਦੇ ਹਨ ਅਤੇ ਨਰ ਜਣਨ ਸੈੱਲ (ਸ਼ੁਕਰਾਣੂ) ਬਣਨੇ ਸ਼ੁਰੂ ਹੋ ਜਾਂਦੇ ਹਨ।
ਲੜਕੀਆਂ ਵਿੱਚ ਪਰਿਵਰਤਨ: ਛਾਤੀਆਂ ਦਾ ਆਕਾਰ ਵੱਧ ਜਾਂਦਾ ਹੈ, ਮਾਹਵਾਰੀ (Menstruation) ਸ਼ੁਰੂ ਹੋ ਜਾਂਦੀ ਹੈ ਅਤੇ ਮਾਦਾ ਜਣਨ ਸੈੱਲ (ਅੰਡਾ) ਬਣਨੇ ਸ਼ੁਰੂ ਹੋ ਜਾਂਦੇ ਹਨ।
ਸਾਂਝੇ ਪਰਿਵਰਤਨ: ਸਰੀਰ ਦੇ ਗੁਪਤ ਅੰਗਾਂ (ਕੱਛਾਂ ਆਦਿ) 'ਤੇ ਵਾਲ ਉੱਗ ਆਉਂਦੇ ਹਨ, ਚਿਹਰੇ 'ਤੇ ਕਿੱਲ-ਮੁਹਾਂਸੇ ਨਿਕਲਦੇ ਹਨ ਅਤੇ ਉਲਟ ਲਿੰਗ ਵੱਲ ਖਿੱਚ ਵੱਧ ਜਾਂਦੀ ਹੈ।
ਲੜਕੀਆਂ ਵਿੱਚ ਪਰਿਵਰਤਨ: ਛਾਤੀਆਂ ਦਾ ਆਕਾਰ ਵੱਧ ਜਾਂਦਾ ਹੈ, ਮਾਹਵਾਰੀ (Menstruation) ਸ਼ੁਰੂ ਹੋ ਜਾਂਦੀ ਹੈ ਅਤੇ ਮਾਦਾ ਜਣਨ ਸੈੱਲ (ਅੰਡਾ) ਬਣਨੇ ਸ਼ੁਰੂ ਹੋ ਜਾਂਦੇ ਹਨ।
ਸਾਂਝੇ ਪਰਿਵਰਤਨ: ਸਰੀਰ ਦੇ ਗੁਪਤ ਅੰਗਾਂ (ਕੱਛਾਂ ਆਦਿ) 'ਤੇ ਵਾਲ ਉੱਗ ਆਉਂਦੇ ਹਨ, ਚਿਹਰੇ 'ਤੇ ਕਿੱਲ-ਮੁਹਾਂਸੇ ਨਿਕਲਦੇ ਹਨ ਅਤੇ ਉਲਟ ਲਿੰਗ ਵੱਲ ਖਿੱਚ ਵੱਧ ਜਾਂਦੀ ਹੈ।
ਪ੍ਰਸ਼ਨ 33. ਮਾਂ ਦੇ ਸਰੀਰ ਵਿੱਚ ਭਰੂਣ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ?
ਉੱਤਰ: ਮਾਂ ਦਾ ਸਰੀਰ ਗਰਭ ਧਾਰਨ ਕਰਨ ਅਤੇ ਬੱਚੇ ਦੇ ਵਿਕਾਸ ਲਈ ਹਰ ਮਹੀਨੇ ਤਿਆਰੀ ਕਰਦਾ ਹੈ। ਭਰੂਣ ਨੂੰ ਮਾਂ ਦੇ ਲਹੂ ਤੋਂ ਹੀ ਪੋਸ਼ਣ ਮਿਲਦਾ ਹੈ। ਇਸਦੇ ਲਈ ਬੱਚੇਦਾਨੀ ਵਿੱਚ ਇੱਕ ਵਿਸ਼ੇਸ਼ ਰਚਨਾ ਹੁੰਦੀ ਹੈ ਜਿਸ ਨੂੰ ਔਲ (Placenta) ਕਹਿੰਦੇ ਹਨ।
ਇਹ ਇੱਕ ਤਸ਼ਤਰੀ ਜਿਹੀ ਰਚਨਾ ਹੁੰਦੀ ਹੈ ਜੋ ਬੱਚੇਦਾਨੀ ਦੀ ਕੰਧ ਵਿੱਚ ਧਸੀ ਹੁੰਦੀ ਹੈ। ਇਸ ਵਿੱਚ ਉਂਗਲੀਆਂ ਵਰਗੇ ਉਭਾਰ (Villi) ਹੁੰਦੇ ਹਨ ਜੋ ਮਾਂ ਦੇ ਲਹੂ ਤੋਂ ਭਰੂਣ ਤੱਕ ਗੁਲੂਕੋਜ਼, ਆਕਸੀਜਨ ਅਤੇ ਹੋਰ ਜ਼ਰੂਰੀ ਪੋਸ਼ਟਿਕ ਪਦਾਰਥਾਂ ਦੇ ਪਰਿਵਹਿਨ ਲਈ ਇੱਕ ਵੱਡਾ ਖੇਤਰ ਪ੍ਰਦਾਨ ਕਰਦੇ ਹਨ।
ਇਹ ਇੱਕ ਤਸ਼ਤਰੀ ਜਿਹੀ ਰਚਨਾ ਹੁੰਦੀ ਹੈ ਜੋ ਬੱਚੇਦਾਨੀ ਦੀ ਕੰਧ ਵਿੱਚ ਧਸੀ ਹੁੰਦੀ ਹੈ। ਇਸ ਵਿੱਚ ਉਂਗਲੀਆਂ ਵਰਗੇ ਉਭਾਰ (Villi) ਹੁੰਦੇ ਹਨ ਜੋ ਮਾਂ ਦੇ ਲਹੂ ਤੋਂ ਭਰੂਣ ਤੱਕ ਗੁਲੂਕੋਜ਼, ਆਕਸੀਜਨ ਅਤੇ ਹੋਰ ਜ਼ਰੂਰੀ ਪੋਸ਼ਟਿਕ ਪਦਾਰਥਾਂ ਦੇ ਪਰਿਵਹਿਨ ਲਈ ਇੱਕ ਵੱਡਾ ਖੇਤਰ ਪ੍ਰਦਾਨ ਕਰਦੇ ਹਨ।
ਪ੍ਰਸ਼ਨ 34. ਪਰਾਗਣ ਕਿਰਿਆ, ਨਿਸ਼ੇਚਨ ਕਿਰਿਆ ਤੋਂ ਕਿਵੇਂ ਭਿੰਨ ਹੈ?
ਉੱਤਰ:
ਪਰਾਗਣ ਕਿਰਿਆ (Pollination):
- ਇਸ ਕਿਰਿਆ ਵਿੱਚ ਪਰਾਗ-ਕਣ ਪਰਾਗਕੋਸ਼ ਤੋਂ ਇਸਤਰੀ ਕੇਸਰ ਦੇ ਸਟਿਗਮਾ ਤੱਕ ਪੁੱਜਦੇ ਹਨ।
- ਪਰਾਗਕਣਾਂ ਦੇ ਸਥਾਨਾਂਤਰਨ ਲਈ ਵਾਹਕਾਂ (ਹਵਾ, ਪਾਣੀ, ਕੀਟ ਆਦਿ) ਦੀ ਲੋੜ ਹੁੰਦੀ ਹੈ।
- ਇਹ ਪ੍ਰਜਨਨ ਕਿਰਿਆ ਦਾ ਪਹਿਲਾ ਚਰਨ ਹੈ।
- ਇਸ ਕਿਰਿਆ ਵਿੱਚ ਨਰ ਜੁਗਮਕ ਅਤੇ ਮਾਦਾ ਜੁਗਮਕ ਮਿਲ ਕੇ ਜੁਗਮਜ (Zygote) ਬਣਾਉਂਦੇ ਹਨ।
- ਇਸ ਕਿਰਿਆ ਵਿੱਚ ਬਾਹਰੀ ਵਾਹਕਾਂ ਦੀ ਲੋੜ ਨਹੀਂ ਹੁੰਦੀ।
- ਇਹ ਪ੍ਰਜਨਨ ਕਿਰਿਆ ਦਾ ਦੂਜਾ ਚਰਨ ਹੈ।
ਪ੍ਰਸ਼ਨ 35. ਆਧੁਨਿਕ ਆਵਰਤੀ ਸਾਰਨੀ ਵਿੱਚ ਕਿਸੇ ਗਰੁੱਪ ਅਤੇ ਪੀਰੀਅਡ ਵਿੱਚ ਤੱਤਾਂ ਦੇ ਗੁਣ ਕਿਵੇਂ ਬਦਲਦੇ ਹਨ?
ਉੱਤਰ:
ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਣ 'ਤੇ:
- ਧਾਤਵੀ ਗੁਣ ਵੱਧਦੇ ਹਨ।
- ਤੱਤਾਂ ਦਾ ਪਰਮਾਣੂ ਆਕਾਰ ਵੱਧਦਾ ਹੈ (ਕਿਉਂਕਿ ਨਵੇਂ ਸ਼ੈੱਲ ਜੁੜਦੇ ਹਨ)।
- ਸੰਯੋਜਕਤਾ (Valency) ਸਮਾਨ ਰਹਿੰਦੀ ਹੈ।
- ਧਾਤਵੀ ਗੁਣ ਘੱਟਦੇ ਹਨ (ਅਧਾਤਵੀ ਗੁਣ ਵੱਧਦੇ ਹਨ)।
- ਪਰਮਾਣੂ ਆਕਾਰ ਘੱਟਦਾ ਹੈ (ਕਿਉਂਕਿ ਨਿਊਕਲੀਅਸ ਦੀ ਖਿੱਚ ਵੱਧ ਜਾਂਦੀ ਹੈ)।
- ਸੰਯੋਜਕਤਾ ਪਹਿਲਾਂ ਵੱਧ ਕੇ 4 ਹੋ ਜਾਂਦੀ ਹੈ ਫਿਰ ਘੱਟ ਕੇ 0 ਹੋ ਜਾਂਦੀ ਹੈ।
ਪ੍ਰਸ਼ਨ 36. ਫੁੱਲ ਦੇ ਵੱਖ-ਵੱਖ ਭਾਗਾਂ ਦਾ ਵਰਣਨ ਕਰੋ।
ਉੱਤਰ: ਫੁੱਲ ਪੌਦੇ ਦਾ ਪ੍ਰਜਨਨ ਅੰਗ ਹੁੰਦਾ ਹੈ। ਇਸ ਦੇ ਮੁੱਖ ਭਾਗ ਹੇਠ ਲਿਖੇ ਹਨ:
- ਹਰੀਆਂ ਪੱਤੀਆਂ (Sepals): ਇਹ ਫੁੱਲ ਦਾ ਸਭ ਤੋਂ ਬਾਹਰੀ ਭਾਗ ਹੈ। ਜਦੋਂ ਫੁੱਲ ਕਲੀ ਅਵਸਥਾ ਵਿੱਚ ਹੁੰਦਾ ਹੈ ਤਾਂ ਇਹ ਭਾਗ ਇਸ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।
- ਰੰਗਦਾਰ ਪੱਤੀਆਂ (Petals): ਇਹਨਾਂ ਦਾ ਰੰਗ ਕੀਟਾਂ (ਜਿਵੇਂ ਤਿਤਲੀਆਂ, ਭੌਰੇ) ਨੂੰ ਆਕਰਸ਼ਿਤ ਕਰਦਾ ਹੈ ਜੋ ਪਰਾਗਣ ਕਿਰਿਆ ਵਿੱਚ ਮਦਦ ਕਰਦੇ ਹਨ। ਇਹ ਫੁੱਲ ਨੂੰ ਸੁੰਦਰਤਾ ਵੀ ਪ੍ਰਦਾਨ ਕਰਦੀਆਂ ਹਨ।
- ਪੁੰਕੇਸਰ (Stamen): ਇਹ ਫੁੱਲ ਦਾ ਨਰ ਭਾਗ ਹੈ। ਇਸਦੇ ਪਰਾਗਕੋਸ਼ ਵਿੱਚ ਪਰਾਗ-ਕਣ ਹੁੰਦੇ ਹਨ ਜੋ ਨਰ ਜਣਨ ਸੈੱਲ ਪੈਦਾ ਕਰਦੇ ਹਨ।
- ਇਸਤਰੀ ਕੇਸਰ (Carpel): ਇਹ ਫੁੱਲ ਦਾ ਮਾਦਾ ਭਾਗ ਹੈ ਜੋ ਬਿਲਕੁਲ ਵਿਚਕਾਰ ਹੁੰਦਾ ਹੈ। ਇਸਦੇ ਹੇਠਲੇ ਹਿੱਸੇ (ਅੰਡਕੋਸ਼) ਵਿੱਚ ਬੀਜ-ਅੰਡ ਹੁੰਦੇ ਹਨ ਜਿੱਥੇ ਨਿਸ਼ੇਚਨ ਕਿਰਿਆ ਹੁੰਦੀ ਹੈ।
SET 4