PSEB CLASS 10 SCIENCE 2 MARKS QUESTIONS WITH ANSWERS SET 2

Class 10 Science Important Short Questions - Bilingual

Class 10 Science: Important 2-Marks Questions (Part 2)

Q19. What is a balanced chemical equation? Why should chemical equations be balanced?
ਸੰਤੁਲਿਤ ਰਸਾਇਣਕ ਸਮੀਕਰਣ ਕੀ ਹੁੰਦੀ ਹੈ? ਰਸਾਇਣਕ ਸਮੀਕਰਣ ਨੂੰ ਸੰਤੁਲਿਤ ਕਿਉਂ ਕੀਤਾ ਜਾਣਾ ਚਾਹੀਦਾ ਹੈ?
Answer: The chemical equation in which the number of atoms of each element on the reactant side is equal to that on the product side is called a balanced chemical equation. It should be balanced to satisfy the "Law of Conservation of Mass", which states that mass can neither be created nor destroyed in a chemical reaction.
ਉੱਤਰ: ਜਿਸ ਰਸਾਇਣਕ ਸਮੀਕਰਣ ਵਿੱਚ ਅਭਿਕਾਰਕਾਂ ਅਤੇ ਉਤਪਾਦਾਂ ਦੇ ਪਰਮਾਣੂਆਂ ਦੀ ਗਿਣਤੀ ਬਰਾਬਰ ਹੋਵੇ, ਉਸ ਨੂੰ ਸੰਤੁਲਿਤ ਰਸਾਇਣਕ ਸਮੀਕਰਣ ਕਹਿੰਦੇ ਹਨ। 'ਪੁੰਜ ਸੁਰੱਖਿਅਣ ਦੇ ਨਿਯਮ' ਅਨੁਸਾਰ ਕਿਸੇ ਵੀ ਰਸਾਇਣਕ ਕਿਰਿਆ ਵਿੱਚ ਪੁੰਜ ਨਾ ਤਾਂ ਬਣਦਾ ਹੈ ਅਤੇ ਨਾ ਹੀ ਨਸ਼ਟ ਹੁੰਦਾ ਹੈ, ਇਸ ਲਈ ਸਮੀਕਰਣ ਨੂੰ ਸੰਤੁਲਿਤ ਕੀਤਾ ਜਾਣਾ ਜਰੂਰੀ ਹੈ।
Q20. Why does the sun appear reddish early in the morning?
ਸੂਰਜ ਚੜ੍ਹਨ ਸਮੇਂ ਲਾਲ ਕਿਉਂ ਪ੍ਰਤੀਤ ਹੁੰਦਾ ਹੈ?
Answer: Early in the morning, sunlight has to travel a larger distance through the Earth's atmosphere. The shorter wavelengths (like blue) scatter away, while the longer wavelength (red) reaches our eyes. Hence, the sun appears reddish.
ਉੱਤਰ: ਸੂਰਜ ਚੜ੍ਹਨ ਸਮੇਂ ਪ੍ਰਕਾਸ਼ ਨੂੰ ਧਰਤੀ ਦੇ ਵਾਯੂਮੰਡਲ ਵਿੱਚੋਂ ਲੰਮੀ ਦੂਰੀ ਤੈਅ ਕਰਨੀ ਪੈਂਦੀ ਹੈ। ਘੱਟ ਤਰੰਗ ਲੰਬਾਈ ਵਾਲਾ ਪ੍ਰਕਾਸ਼ (ਜਿਵੇਂ ਨੀਲਾ) ਖਿੰਡਰ ਜਾਂਦਾ ਹੈ, ਅਤੇ ਵੱਧ ਤਰੰਗ ਲੰਬਾਈ (ਲਾਲ ਰੰਗ) ਸਾਡੀਆਂ ਅੱਖਾਂ ਤੱਕ ਪਹੁੰਚਦਾ ਹੈ। ਇਸ ਲਈ ਸੂਰਜ ਲਾਲ ਦਿਖਾਈ ਦਿੰਦਾ ਹੈ।
Q21. Why is the sky dark instead of blue to an astronaut?
ਕਿਸੇ ਪੁਲਾੜ ਯਾਤਰੀ ਨੂੰ ਆਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਪ੍ਰਤੀਤ ਹੁੰਦਾ ਹੈ?
Answer: There is no atmosphere in space. Due to the absence of an atmosphere, the scattering of sunlight does not take place. Hence, the sky appears dark to an astronaut.
ਉੱਤਰ: ਪੁਲਾੜ ਵਿੱਚ ਕੋਈ ਵਾਯੂਮੰਡਲ ਨਹੀਂ ਹੁੰਦਾ ਇਸ ਲਈ ਪੁਲਾੜ ਵਿੱਚ ਪ੍ਰਕਾਸ਼ ਨਹੀਂ ਖਿੰਡਰਦਾ। ਪ੍ਰਕਾਸ਼ ਦੇ ਨਾ ਖਿੰਡਰਨ ਕਰਕੇ ਆਕਾਸ਼ ਨੀਲੇ ਦੀ ਥਾਂ ਕਾਲਾ ਦਿਖਾਈ ਦਿੰਦਾ ਹੈ।
Q22. What is meant by power of a lens? Write its SI unit.
ਲੈੱਨਜ਼ ਦੀ ਸ਼ਕਤੀ ਤੋਂ ਕੀ ਭਾਵ ਹੈ? ਇਸਦੀ SI ਇਕਾਈ ਲਿਖੋ।
Answer: The ability of a lens to converge or diverge light rays is known as the power of the lens. It is defined as the reciprocal of its focal length in meters. Its S.I. unit is Dioptre (D).
ਉੱਤਰ: ਲੈੱਨਜ਼ ਦੀ ਪ੍ਰਕਾਸ਼ ਕਿਰਨਾਂ ਨੂੰ ਝੁਕਾਉਣ (ਇਕੱਠਾ ਕਰਨ ਜਾਂ ਖਿੰਡਾਉਣ) ਦੀ ਯੋਗਤਾ ਨੂੰ ਲੈੱਨਜ਼ ਦੀ ਸ਼ਕਤੀ ਕਿਹਾ ਜਾਂਦਾ ਹੈ। ਇਸਦੀ SI ਇਕਾਈ ਡਾਇਓਪਟਰ (Dioptre) ਹੈ।
Q23. Write the Mirror formula and Lens formula.
ਦਰਪਣ ਸੂਤਰ ਅਤੇ ਲੈੱਨਜ਼ ਸੂਤਰ ਲਿਖੋ।
Answer: Mirror Formula: 1/v + 1/u = 1/f
Lens Formula: 1/v - 1/u = 1/f
ਉੱਤਰ: ਦਰਪਣ ਸੂਤਰ: 1/v + 1/u = 1/f
ਲੈੱਨਜ਼ ਸੂਤਰ: 1/v - 1/u = 1/f
Q24. What is the role of the split ring in an electric motor?
ਬਿਜਲਈ ਮੋਟਰ ਵਿੱਚ ਸਪਲਿਟ ਰਿੰਗ ਦੀ ਕੀ ਭੂਮਿਕਾ ਹੈ?
Answer: The split ring acts as a commutator in an electric motor. It reverses the direction of the current flowing through the coil after every half rotation, ensuring the coil continuously rotates in the same direction.
ਉੱਤਰ: ਬਿਜਲਈ ਮੋਟਰ ਵਿੱਚ ਸਪਲਿਟ ਰਿੰਗ (ਦਿਸ਼ਾ-ਪਰਿਵਰਤਕ) ਵਜੋਂ ਕੰਮ ਕਰਦੀ ਹੈ। ਇਹ ਹਰੇਕ ਅੱਧੇ ਚੱਕਰ ਬਾਅਦ ਆਰਮੇਚਰ (ਕੁੰਡਲੀ) ਵਿੱਚ ਕਰੰਟ ਦੀ ਦਿਸ਼ਾ ਬਦਲ ਕੇ ਉਸਨੂੰ ਇੱਕੋ ਦਿਸ਼ਾ ਵਿੱਚ ਘੁੰਮਣ ਵਿੱਚ ਮਦਦ ਕਰਦੀ ਹੈ।
Q25. State Fleming’s left-hand rule.
ਫਲੇਮਿੰਗ ਦਾ ਖੱਬਾ ਹੱਥ ਨਿਯਮ ਲਿਖੋ।
Answer: According to Fleming's left-hand rule, stretch the thumb, forefinger, and middle finger of your left hand such that they are mutually perpendicular. If the forefinger points to the magnetic field and the middle finger to the current, the thumb will point in the direction of the force or motion.
ਉੱਤਰ: ਫਲੇਮਿੰਗ ਦੇ ਖੱਬੇ ਹੱਥ ਨਿਯਮ ਅਨੁਸਾਰ, ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲ, ਅੰਗੂਠੇ ਅਤੇ ਵਿਚਕਾਰਲੀ ਉਂਗਲੀ ਨੂੰ ਇਸ ਪ੍ਰਕਾਰ ਫੈਲਾਓ ਕਿ ਇਹ ਤਿੰਨੋਂ ਇੱਕ ਦੂਜੇ ਦੇ ਲੰਬ ਰੂਪ ਵਿੱਚ ਹੋਣ। ਜੇਕਰ ਪਹਿਲੀ ਉਂਗਲ ਚੁੰਬਕੀ ਖੇਤਰ ਦੀ ਦਿਸ਼ਾ ਅਤੇ ਵਿਚਕਾਰਲੀ ਉਂਗਲ ਕਰੰਟ ਦੀ ਦਿਸ਼ਾ ਦਰਸਾਉਂਦੀ ਹੈ, ਤਾਂ ਅੰਗੂਠਾ ਚਾਲਕ ਉੱਤੇ ਲੱਗਣ ਵਾਲੇ ਬਲ ਦੀ ਦਿਸ਼ਾ ਦਰਸਾਏਗਾ।
Q26. Explain different ways to induce current in a coil.
ਕਿਸੇ ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਰਿਤ ਕਰਨ ਦੇ ਢੰਗ ਸਪਸ਼ਟ ਕਰੋ।
Answer: Current can be induced in a coil by:
1. Moving a magnet rapidly towards or away from the coil.
2. Moving the coil rapidly between the poles of a strong magnet.
3. Changing the current continuously in a nearby secondary coil.
ਉੱਤਰ: 1. ਜਦੋਂ ਕਿਸੇ ਚੁੰਬਕ ਅਤੇ ਕੁੰਡਲੀ ਵਿਚਕਾਰ ਸਾਪੇਖਿਕ ਗਤੀ ਕਰਵਾਈ ਜਾਂਦੀ ਹੈ (ਚੁੰਬਕ ਨੂੰ ਕੁੰਡਲੀ ਵੱਲ ਜਾਂ ਦੂਰ ਲਿਜਾਇਆ ਜਾਂਦਾ ਹੈ)।
2. ਜਦੋਂ ਕੁੰਡਲੀ ਨੂੰ ਚੁੰਬਕ ਦੇ ਧਰੁਵਾਂ ਵਿਚਕਾਰ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ।
Q27. What is the difference between a reflex action and walking?
ਪ੍ਰਤੀਵਰਤੀ ਕਿਰਿਆ ਅਤੇ ਤੁਰਨ ਵਿੱਚ ਕੀ ਅੰਤਰ ਹੈ?
Answer: A reflex action is an involuntary, rapid, and automatic response to a stimulus, controlled mainly by the spinal cord without conscious thought. Walking is a voluntary action that is controlled consciously by the brain.
ਉੱਤਰ: ਪ੍ਰਤੀਵਰਤੀ ਕਿਰਿਆ ਇੱਕ ਅਣਇੱਛਤ, ਤੇਜ਼ ਅਤੇ ਅਚਾਨਕ ਹੋਣ ਵਾਲੀ ਕਿਰਿਆ ਹੈ ਜਿਸਨੂੰ ਮੁੱਖ ਤੌਰ ਤੇ ਸੁਖਮਨਾ ਨਾੜੀ ਕੰਟਰੋਲ ਕਰਦੀ ਹੈ। ਜਦਕਿ ਤੁਰਨਾ ਇੱਕ ਇੱਛਤ ਕਿਰਿਆ ਹੈ ਜਿਸਨੂੰ ਦਿਮਾਗ ਦੁਆਰਾ ਸੋਚ ਸਮਝ ਕੇ ਕੰਟਰੋਲ ਕੀਤਾ ਜਾਂਦਾ ਹੈ।
Q28. What are plant hormones? Give one example.
ਪੌਦਾ ਹਾਰਮੋਨ ਕੀ ਹੁੰਦੇ ਹਨ? ਇੱਕ ਉਦਾਹਰਣ ਦਿਓ।
Answer: Plant hormones (phytohormones) are chemical substances secreted naturally by plants that regulate their growth, development, and responses to the environment. Example: Auxins (promotes growth).
ਉੱਤਰ: ਪੌਦਿਆਂ ਵਿੱਚ ਪੈਦਾ ਹੋਣ ਵਾਲੇ ਉਹ ਰਸਾਇਣਕ ਪਦਾਰਥ ਜੋ ਪੌਦੇ ਦੇ ਵਾਧੇ, ਵਿਕਾਸ ਅਤੇ ਵਾਤਾਵਰਣ ਪ੍ਰਤੀ ਪ੍ਰਤੀਕਿਰਿਆ ਨੂੰ ਕੰਟਰੋਲ ਕਰਦੇ ਹਨ, ਪੌਦਾ ਹਾਰਮੋਨ ਅਖਵਾਉਂਦੇ ਹਨ। ਉਦਾਹਰਣ: ਆਕਸਿਨ (ਵਾਧੇ ਵਿੱਚ ਸਹਾਇਕ)।
Q29. How is the sex of the child determined in human beings?
ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਣ ਕਿਵੇਂ ਹੁੰਦਾ ਹੈ?
Answer: Humans have 23 pairs of chromosomes. The 23rd pair is the sex chromosome (XX in females, XY in males). A child inherits an 'X' from the mother. If the father contributes an 'X', the child will be a girl (XX). If the father contributes a 'Y', the child will be a boy (XY).
ਉੱਤਰ: ਮਨੁੱਖ ਵਿੱਚ ਕੁੱਲ 23 ਜੋੜੇ ਗੁਣ ਸੂਤਰ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਜੋੜਾ ਲਿੰਗੀ ਗੁਣ ਸੂਤਰਾਂ ਦਾ ਹੁੰਦਾ ਹੈ (ਮਾਦਾ ਵਿੱਚ XX ਅਤੇ ਨਰ ਵਿੱਚ XY)। ਜੇਕਰ ਨਰ ਦਾ X ਗੁਣ ਸੂਤਰ ਮਾਦਾ ਦੇ X ਨਾਲ ਮਿਲਦਾ ਹੈ ਤਾਂ ਲੜਕੀ (XX) ਪੈਦਾ ਹੋਵੇਗੀ। ਜੇਕਰ ਨਰ ਦਾ Y ਗੁਣ ਸੂਤਰ ਮਾਦਾ ਦੇ X ਨਾਲ ਮਿਲਦਾ ਹੈ ਤਾਂ ਲੜਕਾ (XY) ਪੈਦਾ ਹੋਵੇਗਾ।
Q30. How do Mendel’s experiments show that traits may be dominant or recessive?
ਮੈਂਡਲ ਦੇ ਪ੍ਰਯੋਗ ਦੁਆਰਾ ਕਿਵੇਂ ਪਤਾ ਲੱਗਿਆ ਕਿ ਲੱਛਣ ਪ੍ਰਭਾਵੀ ਅਤੇ ਅਪ੍ਰਭਾਵੀ ਹੁੰਦੇ ਹਨ?
Answer: Mendel crossed pure tall (TT) and pure dwarf (tt) pea plants. In the first (F1) generation, all plants were tall, showing that 'tallness' is a dominant trait while 'dwarfness' is a recessive trait that remains hidden.
ਉੱਤਰ: ਮੈਂਡਲ ਨੇ ਮਟਰ ਦੇ ਸ਼ੁੱਧ ਲੰਬੇ ਅਤੇ ਬੌਣੇ ਪੌਦਿਆਂ ਦਾ ਸੰਕਰਣ ਕਰਵਾਇਆ। ਪਹਿਲੀ ਪੀੜ੍ਹੀ (F1) ਵਿੱਚ ਸਾਰੇ ਪੌਦੇ ਲੰਬੇ ਪ੍ਰਾਪਤ ਹੋਏ। ਜਿਸ ਲੱਛਣ (ਲੰਬਾਪਣ) ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਉਹ ਪ੍ਰਭਾਵੀ ਸੀ, ਅਤੇ ਜੋ ਲੱਛਣ (ਬੌਣਾਪਣ) ਛਿਪਿਆ ਰਿਹਾ, ਉਹ ਅਪ੍ਰਭਾਵੀ ਸੀ।
Q31. Differentiate between self-pollination and cross-pollination.
ਸਵੈ-ਪਰਾਗਣ ਅਤੇ ਪਰ-ਪਰਾਗਣ ਵਿੱਚ ਅੰਤਰ ਲਿਖੋ।
Answer:
Self-pollination: Transfer of pollen grains from the anther to the stigma of the same flower.
Cross-pollination: Transfer of pollen grains from the anther of one flower to the stigma of another flower. It requires agents like wind, water, or insects.
ਉੱਤਰ:
ਸਵੈ-ਪਰਾਗਣ: ਪਰਾਗਕਣਾਂ ਦਾ ਉਸੇ ਫੁੱਲ ਦੇ ਪਰਾਗਕੋਸ਼ ਤੋਂ ਉਸੇ ਫੁੱਲ ਦੇ ਸਟਿਗਮਾ ਤੱਕ ਪਹੁੰਚਣਾ।
ਪਰ-ਪਰਾਗਣ: ਪਰਾਗਕਣਾਂ ਦਾ ਇੱਕ ਫੁੱਲ ਦੇ ਪਰਾਗਕੋਸ਼ ਤੋਂ ਦੂਜੇ ਫੁੱਲ ਦੇ ਸਟਿਗਮਾ ਤੱਕ ਪਹੁੰਚਣਾ। ਇਸ ਲਈ ਹਵਾ, ਪਾਣੀ ਜਾਂ ਕੀਟਾਂ ਆਦਿ ਦੀ ਲੋੜ ਪੈਂਦੀ ਹੈ।
Q32. What is the role of seminal vesicles and the prostate gland?
ਵੀਰਜ ਥੈਲੀਆਂ ਅਤੇ ਪ੍ਰੋਸਟੇਟ ਗ੍ਰੰਥੀ ਦੀ ਕੀ ਭੂਮਿਕਾ ਹੈ?
Answer: The secretions of the seminal vesicles and prostate gland add fluid to the sperms, making their transport easier. This fluid also provides essential nutrition to the sperms.
ਉੱਤਰ: ਪ੍ਰੋਸਟੇਟ ਗ੍ਰੰਥੀ ਅਤੇ ਵੀਰਜ ਥੈਲੀ ਆਪਣੇ ਰਿਸਾਅ ਨੂੰ ਸ਼ੁਕਰਾਣੂ ਵਹਿਣੀ ਵਿੱਚ ਪਾਉਂਦੇ ਹਨ। ਇਸ ਤਰਲ ਕਾਰਨ ਸ਼ੁਕਰਾਣੂਆਂ ਦਾ ਪਰਿਵਹਿਨ ਆਸਾਨ ਹੋ ਜਾਂਦਾ ਹੈ ਅਤੇ ਇਹ ਰਿਸਾਅ ਸ਼ੁਕਰਾਣੂਆਂ ਨੂੰ ਪੋਸ਼ਣ ਵੀ ਪ੍ਰਦਾਨ ਕਰਦਾ ਹੈ।
Q33. Can you suggest some changes in your school which would make it environment-friendly?
ਆਪਣੇ ਸਕੂਲ ਵਿੱਚ ਕੁਝ ਪਰਿਵਰਤਨ ਸੁਝਾਓ, ਜਿਨ੍ਹਾਂ ਨਾਲ ਇਸ ਨੂੰ ਵਾਤਾਵਰਣ ਪੱਖੀ ਬਣਾਇਆ ਜਾ ਸਕੇ।
Answer:
1. Turning off lights and fans when not in use to save electricity.
2. Planting more trees in the school campus.
3. Preventing water wastage from leaking taps.
4. Keeping separate dustbins for biodegradable and non-biodegradable waste.
ਉੱਤਰ:
1. ਜਦੋਂ ਕਲਾਸ ਵਿੱਚ ਕੋਈ ਨਾ ਹੋਵੇ ਤਾਂ ਬਿਜਲੀ ਦੇ ਪੱਖੇ ਅਤੇ ਬਲਬ ਬੰਦ ਕਰ ਦੇਣੇ ਚਾਹੀਦੇ ਹਨ।
2. ਸਕੂਲ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
3. ਪਾਣੀ ਦੀ ਟੂਟੀਆਂ ਨੂੰ ਵਿਅਰਥ ਨਹੀਂ ਚੱਲਣ ਦੇਣਾ ਚਾਹੀਦਾ।
4. ਕੂੜਾ ਸੁੱਟਣ ਲਈ ਕੂੜੇਦਾਨ ਦੀ ਵਰਤੋਂ ਕਰਨੀ ਚਾਹੀਦੀ ਹੈ।
Q34. Why are the small numbers of surviving tigers a cause of worry from the point of view of genetics?
ਬਚੇ ਹੋਏ ਬਾਘਾਂ ਦੀ ਸੰਖਿਆ ਵਿੱਚ ਕਮੀ ਅਨੁਵੰਸ਼ਿਕਤਾ ਦੇ ਦ੍ਰਿਸ਼ਟੀਕੋਣ ਤੋਂ ਚਿੰਤਾ ਦਾ ਵਿਸ਼ਾ ਕਿਉਂ ਹੈ?
Answer: A small population of tigers means less genetic variation. With reduced genetic diversity, their ability to adapt to environmental changes or survive diseases decreases, leading to a higher risk of their extinction.
ਉੱਤਰ: ਬਾਘਾਂ ਦੀ ਛੋਟੀ ਆਬਾਦੀ ਦਾ ਮਤਲਬ ਹੈ ਕਿ ਉਨ੍ਹਾਂ ਵਿੱਚ ਅਨੁਵੰਸ਼ਿਕ ਭਿੰਨਤਾਵਾਂ ਘੱਟ ਹਨ। ਘੱਟ ਭਿੰਨਤਾਵਾਂ ਕਾਰਨ ਬਦਲਦੇ ਵਾਤਾਵਰਣ ਅਨੁਸਾਰ ਉਨ੍ਹਾਂ ਦੇ ਅਨੁਕੂਲਨ ਦੀ ਸਮਰੱਥਾ ਘਟ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦੀ ਪ੍ਰਜਾਤੀ ਦੇ ਖਤਮ ਹੋਣ ਦਾ ਖਤਰਾ ਵੱਧ ਜਾਂਦਾ ਹੈ।

SET 3

Class 10 Science Important Short Questions - Bilingual

Class 10 Science: Important 2-Marks Questions (Part 3)

Q35. What do (g), (l), (aq), and (s) represent in a balanced chemical equation?
ਕਿਸੇ ਸੰਤੁਲਿਤ ਰਸਾਇਣਿਕ ਸਮੀਕਰਨ ਵਿੱਚ (g), (l), (aq), ਅਤੇ (s) ਕੀ ਦਰਸਾਉਂਦੇ ਹਨ?
Answer: These symbols represent the physical states of the reactants and products. (g) stands for gas, (l) for liquid, (aq) for aqueous solution (dissolved in water), and (s) for solid state.
ਉੱਤਰ: ਇਹ ਚਿੰਨ੍ਹ ਅਭਿਕਾਰਕਾਂ ਅਤੇ ਉਤਪਾਦਾਂ ਦੀ ਭੌਤਿਕ ਅਵਸਥਾ ਨੂੰ ਦਰਸਾਉਂਦੇ ਹਨ। (g) ਗੈਸ, (l) ਤਰਲ, (aq) ਜਲੀ ਘੋਲ (ਪਾਣੀ ਵਿੱਚ ਘੁਲਿਆ ਹੋਇਆ) ਅਤੇ (s) ਠੋਸ ਅਵਸਥਾ ਨੂੰ ਦਰਸਾਉਂਦੇ ਹਨ।
Q36. Which gas is usually liberated when an acid reacts with a metal? Illustrate with an example.
ਧਾਤ ਨਾਲ ਤੇਜ਼ਾਬ ਦੀ ਪ੍ਰਤੀਕਿਰਿਆ ਹੋਣ ਦੇ ਨਤੀਜੇ ਵਜੋਂ ਕਿਹੜੀ ਗੈਸ ਉਤਪੰਨ ਹੁੰਦੀ ਹੈ? ਉਦਾਹਰਣ ਦੇ ਕੇ ਸਮਝਾਉ।
Answer: Hydrogen gas is usually liberated when an acid reacts with a metal. For example, when zinc (Zn) reacts with dilute hydrochloric acid (HCl), it forms zinc chloride and releases hydrogen gas: Zn + 2HCl → ZnCl₂ + H₂.
ਉੱਤਰ: ਆਮ ਤੌਰ 'ਤੇ ਹਾਈਡਰੋਜਨ ਗੈਸ ਉਤਪੰਨ ਹੁੰਦੀ ਹੈ। ਉਦਾਹਰਣ ਵਜੋਂ: ਜਦੋਂ ਜ਼ਿੰਕ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨਾਲ ਕਿਰਿਆ ਕਰਦਾ ਹੈ ਤਾਂ ਜ਼ਿੰਕ ਕਲੋਰਾਈਡ ਅਤੇ ਹਾਈਡਰੋਜਨ ਗੈਸ ਬਣਦੇ ਹਨ: Zn + 2HCl → ZnCl₂ + H₂.
Q37. What criteria do we use to decide whether something is alive?
ਕੋਈ ਵਸਤੂ ਜੀਵਤ ਹੈ, ਇਸਦਾ ਨਿਰਣਾ ਕਰਨ ਲਈ ਅਸੀਂ ਕਿਹੜੇ ਮਾਪਦੰਡ ਦਾ ਉਪਯੋਗ ਕਰਦੇ ਹਾਂ?
Answer: We use basic life processes as criteria to decide whether something is alive. These include respiration (breathing), growth, reproduction, excretion, and movement.
ਉੱਤਰ: ਜੀਵਤ ਵਸਤੂਆਂ (ਜੀਵ) ਦੀ ਪਛਾਣ ਕਰਨ ਲਈ ਅਸੀਂ ਸਾਹ ਕਿਰਿਆ, ਪ੍ਰਜਨਨ, ਮਲ ਨਿਕਾਸ, ਪੋਸ਼ਣ ਅਤੇ ਵਾਧਾ ਆਦਿ ਗੁਣਾਂ (ਮਾਪਦੰਡਾਂ) ਦੀ ਵਰਤੋਂ ਕਰਦੇ ਹਾਂ।
Q38. Why is the use of iodised salt advisable?
ਆਇਓਡੀਨ ਯੁਕਤ ਲੂਣ ਦੇ ਉਪਯੋਗ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ?
Answer: Iodine is necessary for the thyroid gland to make thyroxin hormone, which regulates carbohydrate, protein, and fat metabolism. Deficiency of iodine in the diet causes a disease called goitre (swollen neck).
ਉੱਤਰ: ਆਇਓਡੀਨ ਥਾਇਰਾਇਡ ਗ੍ਰੰਥੀ ਨੂੰ ਥਾਇਰਾਕਸਿਨ ਹਾਰਮੋਨ ਬਣਾਉਣ ਲਈ ਜ਼ਰੂਰੀ ਹੈ, ਜੋ ਸਰੀਰ ਵਿੱਚ ਕਾਰਬੋਹਾਈਡ੍ਰੇਟ, ਪ੍ਰੋਟੀਨ ਅਤੇ ਚਰਬੀ ਦੇ ਪਾਚਨ ਨੂੰ ਕੰਟਰੋਲ ਕਰਦਾ ਹੈ। ਆਇਓਡੀਨ ਦੀ ਘਾਟ ਨਾਲ ਗਿੱਲ੍ਹੜ (Goitre) ਰੋਗ ਹੋ ਜਾਂਦਾ ਹੈ।
Q39. What is dispersion of light? Which colour bends the most and which the least?
ਪ੍ਰਕਾਸ਼ ਦਾ ਵਿਖੇਪਣ ਕਿਸਨੂੰ ਆਖਦੇ ਹਨ? ਕਿਹੜਾ ਰੰਗ ਸਭ ਤੋਂ ਵੱਧ ਅਤੇ ਕਿਹੜਾ ਸਭ ਤੋਂ ਘੱਟ ਮੁੜਦਾ ਹੈ?
Answer: The splitting of white light into its seven constituent colours when it passes through a glass prism is called dispersion of light. The violet colour bends the most, and the red colour bends the least.
ਉੱਤਰ: ਚਿੱਟੇ ਪ੍ਰਕਾਸ਼ ਦਾ ਪ੍ਰਿਜ਼ਮ ਵਿੱਚੋਂ ਲੰਘਣ ਸਮੇਂ ਆਪਣੇ ਸੱਤ ਰੰਗਾਂ ਵਿੱਚ ਵੰਡਿਆ ਜਾਣਾ ਪ੍ਰਕਾਸ਼ ਦਾ ਵਿਖੇਪਣ ਕਹਾਉਂਦਾ ਹੈ। ਬੈਂਗਣੀ (Violet) ਰੰਗ ਸਭ ਤੋਂ ਵੱਧ ਮੁੜਦਾ ਹੈ ਅਤੇ ਲਾਲ (Red) ਰੰਗ ਸਭ ਤੋਂ ਘੱਟ ਮੁੜਦਾ ਹੈ।
Q40. Why does the cord of an electric heater not glow while the heating element does?
ਬਿਜਲੀ ਲੰਘਾਉਣ ਨਾਲ ਕਿਸੇ ਬਿਜਲਈ ਹੀਟਰ ਦੀ ਡੋਰੀ ਕਿਉਂ ਨਹੀਂ ਚਮਕਦੀ ਜਦ ਕਿ ਉਸਦੀ ਕੁੰਡਲੀ ਚਮਕਦੀ ਹੈ?
Answer: The heating element of a heater is made of an alloy that has very high resistance, producing a large amount of heat and causing it to glow. The cord is made of copper or aluminum wire, which has very low resistance, producing negligible heat.
ਉੱਤਰ: ਹੀਟਰ ਦੀ ਕੁੰਡਲੀ ਮਿਸ਼ਰਤ ਧਾਤ ਦੀ ਬਣੀ ਹੁੰਦੀ ਹੈ ਜਿਸਦਾ ਪ੍ਰਤੀਰੋਧ ਬਹੁਤ ਵੱਧ ਹੁੰਦਾ ਹੈ, ਜਿਸ ਕਾਰਨ ਇਹ ਵੱਧ ਤਾਪ ਪੈਦਾ ਕਰਕੇ ਚਮਕਣ ਲੱਗਦੀ ਹੈ। ਪਰ ਡੋਰੀ ਤਾਂਬੇ (ਜਾਂ ਐਲੂਮੀਨੀਅਮ) ਦੀ ਬਣੀ ਹੁੰਦੀ ਹੈ ਜਿਸਦਾ ਪ੍ਰਤੀਰੋਧ ਬਹੁਤ ਘੱਟ ਹੋਣ ਕਾਰਨ ਇਹ ਗਰਮ ਹੋ ਕੇ ਨਹੀਂ ਚਮਕਦੀ।
Q41. What will happen if we kill all the organisms in one trophic level?
ਕੀ ਹੋਵੇਗਾ ਜੇ ਅਸੀਂ ਇੱਕ ਅਹਾਰੀ ਪੱਧਰ (trophic level) ਦੇ ਸਾਰੇ ਜੀਵਾਂ ਨੂੰ ਮਾਰ ਦੇਈਏ?
Answer: If we kill all the organisms in one trophic level, the food supply for the next trophic level will end, causing those organisms to die of starvation. Simultaneously, the population of organisms in the previous trophic level will increase massively, destroying the overall ecological balance.
ਉੱਤਰ: ਅਗਲੇ ਪੋਸ਼ੀ ਪੱਧਰ ਦੇ ਜੀਵ ਭੋਜਨ ਨਾ ਮਿਲਣ ਕਾਰਨ ਭੁੱਖਮਰੀ ਨਾਲ ਮਰ ਜਾਣਗੇ। ਇਸ ਦੇ ਨਾਲ ਹੀ, ਪਿਛਲੇ ਪੋਸ਼ੀ ਪੱਧਰ ਦੇ ਜੀਵਾਂ ਦੀ ਆਬਾਦੀ ਬਹੁਤ ਵੱਧ ਜਾਵੇਗੀ, ਜਿਸ ਨਾਲ ਵਾਤਾਵਰਣ ਦਾ ਸਾਰਾ ਸੰਤੁਲਨ ਵਿਗੜ ਜਾਵੇਗਾ।
Q42. What are the problems caused by the non-biodegradable wastes that we generate?
ਸਾਡੇ ਦੁਆਰਾ ਪੈਦਾ ਜੈਵ ਅਵਿਘਟਨਸ਼ੀਲ ਕਚਰੇ ਤੋਂ ਕਿਹੜੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਹਨ?
Answer: Non-biodegradable wastes cause severe water, air, and soil pollution. They block drains, harm animals that mistakenly swallow them (like cows swallowing plastic bags), and cause biological magnification of toxic chemicals in the food chain.
ਉੱਤਰ: ਜੈਵ ਅਵਿਘਟਨਸ਼ੀਲ ਕਚਰਾ (ਜਿਵੇਂ ਪਲਾਸਟਿਕ) ਜਲ, ਹਵਾ ਅਤੇ ਮਿੱਟੀ ਦਾ ਪ੍ਰਦੂਸ਼ਣ ਕਰਦਾ ਹੈ। ਇਹ ਨਾਲੇ-ਨਾਲੀਆਂ ਵਿੱਚ ਰੁਕਾਵਟ ਪਾਉਂਦਾ ਹੈ ਅਤੇ ਭੋਜਨ ਲੜੀ ਵਿੱਚ ਜੈਵਿਕ ਵਾਧੇ ਦਾ ਕਾਰਨ ਬਣਦਾ ਹੈ, ਜਿਸ ਨਾਲ ਜੀਵਾਂ ਦੀ ਮੌਤ ਵੀ ਹੋ ਸਕਦੀ ਹੈ।
Q43. What are exothermic and endothermic reactions? Give examples.
ਤਾਪ ਸੋਖੀ ਅਤੇ ਤਾਪ ਨਿਕਾਸੀ ਕਿਰਿਆਵਾਂ ਤੋਂ ਕੀ ਭਾਵ ਹੈ? ਉਦਾਹਰਣ ਦਿਉ।
Answer:
Exothermic Reactions: Reactions in which heat is released along with the formation of products (e.g., Burning of carbon: C + O₂ → CO₂ + Heat).
Endothermic Reactions: Reactions in which energy/heat is absorbed to form products (e.g., Decomposition of limestone: CaCO₃ + Heat → CaO + CO₂).
ਉੱਤਰ:
ਤਾਪ ਨਿਕਾਸੀ: ਜਿਹਨਾਂ ਕਿਰਿਆਵਾਂ ਵਿੱਚ ਉਤਪਾਦਾਂ ਦੇ ਨਾਲ-ਨਾਲ ਤਾਪ ਦਾ ਨਿਕਾਸ ਹੁੰਦਾ ਹੈ (ਜਿਵੇਂ: C + O₂ → CO₂ + ਤਾਪ)।
ਤਾਪ ਸੋਖੀ: ਜਿਹਨਾਂ ਕਿਰਿਆਵਾਂ ਵਿੱਚ ਤਾਪ ਦਾ ਸੋਖਣ ਹੁੰਦਾ ਹੈ (ਜਿਵੇਂ: CaCO₃ + ਤਾਪ → CaO + CO₂)।
Q44. List the properties of magnetic lines of force.
ਚੁੰਬਕੀ ਖੇਤਰ ਰੇਖਾਵਾਂ ਦੇ ਗੁਣਾਂ ਦੀ ਸੂਚੀ ਬਣਾਉ।
Answer:
  1. They emerge from the North pole and enter the South pole outside the magnet.
  2. No two magnetic field lines ever intersect (cross) each other.
  3. The field lines are crowded together where the magnetic field is strongest (near the poles).
ਉੱਤਰ:
  1. ਇਹ ਚੁੰਬਕ ਦੇ ਬਾਹਰ ਉੱਤਰੀ ਧਰੁਵ ਤੋਂ ਨਿਕਲਦੀਆਂ ਹਨ ਅਤੇ ਦੱਖਣੀ ਧਰੁਵ ਵਿੱਚ ਦਾਖਲ ਹੁੰਦੀਆਂ ਹਨ।
  2. ਕੋਈ ਵੀ ਦੋ ਚੁੰਬਕੀ ਖੇਤਰ ਰੇਖਾਵਾਂ ਇੱਕ-ਦੂਜੇ ਨੂੰ ਨਹੀਂ ਕੱਟਦੀਆਂ।
  3. ਜਿੱਥੇ ਚੁੰਬਕੀ ਖੇਤਰ ਵੱਧ ਹੁੰਦਾ ਹੈ (ਧਰੁਵਾਂ ਨੇੜੇ), ਉੱਥੇ ਇਹਨਾਂ ਦੀ ਸੰਘਣਤਾ ਵੱਧ ਹੁੰਦੀ ਹੈ।
Q45. Why are coils of electric toasters and electric irons made of an alloy rather than a pure metal?
ਬਿਜਲਈ ਟੋਸਟਰ ਅਤੇ ਬਿਜਲਈ ਪ੍ਰੈਸ ਦੀ ਕੁੰਡਲੀ ਸ਼ੁੱਧ ਧਾਤ ਦੀ ਬਜਾਏ ਮਿਸ਼ਰਤ ਧਾਤ ਦੀ ਕਿਉਂ ਬਣਾਈ ਜਾਂਦੀ ਹੈ?
Answer: Alloys are used because their electrical resistivity is generally higher than that of pure metals, allowing them to produce more heat. Furthermore, alloys do not oxidize (burn) easily even at high temperatures.
ਉੱਤਰ: ਕਿਉਂਕਿ ਮਿਸ਼ਰਤ ਧਾਤਾਂ ਦਾ ਪ੍ਰਤੀਰੋਧ ਸ਼ੁੱਧ ਧਾਤਾਂ ਨਾਲੋਂ ਵੱਧ ਹੁੰਦਾ ਹੈ ਅਤੇ ਉੱਚ ਤਾਪਮਾਨ 'ਤੇ ਇਹਨਾਂ ਦਾ ਆਕਸੀਕਰਨ (ਜਲਣਾ) ਆਸਾਨੀ ਨਾਲ ਨਹੀਂ ਹੁੰਦਾ, ਜਿਸ ਕਾਰਨ ਇਹ ਵੱਧ ਤਾਪ ਦੇ ਸਕਦੀਆਂ ਹਨ।
Q46. What is the minimum and maximum distance for clear vision of a healthy human eye?
ਮਨੁੱਖੀ ਅੱਖ ਦੀ ਸਾਧਾਰਨ ਦ੍ਰਿਸ਼ਟੀ ਲਈ ਦੂਰ ਬਿੰਦੂ ਅਤੇ ਨਿਕਟ ਬਿੰਦੂ ਅੱਖ ਤੋਂ ਕਿੰਨੀ ਦੂਰ ਹੁੰਦੇ ਹਨ?
Answer: For a healthy human eye, the near point (minimum distance for clear vision) is 25 cm, and the far point (maximum distance) is infinity.
ਉੱਤਰ: ਮਨੁੱਖੀ ਅੱਖ ਦੀ ਸਾਧਾਰਨ ਦ੍ਰਿਸ਼ਟੀ ਲਈ ਨੇੜਲਾ ਬਿੰਦੂ (ਨਿਕਟ ਬਿੰਦੂ) 25 ਸੈਂਟੀਮੀਟਰ ਹੁੰਦਾ ਹੈ ਅਤੇ ਦੂਰ ਬਿੰਦੂ ਅਨੰਤ (Infinity) ਹੁੰਦਾ ਹੈ।
Q47. Write down the uses of Bleaching Powder (CaOCl₂).
ਰੰਗ ਕਾਟ ਪਾਊਡਰ ਜਾਂ ਬਲੀਚਿੰਗ ਪਾਊਡਰ (CaOCl₂) ਦੇ ਉਪਯੋਗ ਲਿਖੋ।
Answer:
  • Used in the textile industry for bleaching cotton and linen.
  • Used to make drinking water free from disease-causing germs.
  • Used in the paper industry for bleaching wood pulp.
ਉੱਤਰ:
  • ਸੂਤੀ ਅਤੇ ਲਿਨਨ ਕੱਪੜੇ ਦਾ ਰੰਗ ਉਡਾਉਣ ਲਈ ਕੱਪੜਾ ਉਦਯੋਗ ਵਿੱਚ।
  • ਪੀਣ ਵਾਲੇ ਪਾਣੀ ਨੂੰ ਜੀਵਾਣੂ-ਰਹਿਤ ਕਰਨ ਲਈ।
  • ਕਾਗਜ਼ ਉਦਯੋਗ ਵਿੱਚ ਲੱਕੜੀ ਦੀ ਲੇਟੀ ਦਾ ਰੰਗ ਉਡਾਉਣ ਲਈ।
Q48. Why is nitrogen gas filled in food packets containing oil and fats?
ਤੇਲ ਅਤੇ ਫੈਟ ਰੱਖਣ ਵਾਲੀਆਂ ਭੋਜਨ ਵਸਤਾਂ ਨੂੰ ਨਾਈਟ੍ਰੋਜਨ ਨਾਲ ਕਿਉਂ ਪ੍ਰਭਾਵਿਤ ਕੀਤਾ ਜਾਂਦਾ ਹੈ?
Answer: Nitrogen is an inert, anti-oxidant gas. It is flushed into food packets (like potato chips) to prevent the oils and fats present in them from getting oxidized, which otherwise makes them rancid (changes their smell and taste).
ਉੱਤਰ: ਤੇਲ ਅਤੇ ਫੈਟ ਵਾਲੀਆਂ ਭੋਜਨ ਵਸਤਾਂ (ਜਿਵੇਂ ਚਿਪਸ) ਨੂੰ ਲੰਬੇ ਸਮੇਂ ਤੱਕ ਰੱਖਣ ਨਾਲ ਹਵਾ ਵਿੱਚ ਮੌਜੂਦ ਆਕਸੀਜਨ ਕਾਰਨ ਉਹਨਾਂ ਦਾ ਆਕਸੀਕਰਨ ਹੋ ਜਾਂਦਾ ਹੈ ਅਤੇ ਸਵਾਦ/ਗੰਧ ਬਦਲ ਜਾਂਦੀ ਹੈ। ਆਕਸੀਕਰਨ ਤੋਂ ਬਚਾਉਣ ਲਈ ਇਹਨਾਂ ਪੈਕਟਾਂ ਨੂੰ ਐਂਟੀਆਕਸੀਡੈਂਟ ਨਾਈਟ੍ਰੋਜਨ ਗੈਸ ਨਾਲ ਭਰਿਆ ਜਾਂਦਾ ਹੈ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends