Class 10 Science: Important 2-Marks Questions (Part 4)
Q49. Why does the colour of copper sulphate solution change when an iron nail is dipped in it?
ਜਦੋਂ ਲੋਹੇ ਦੀ ਮੇਖ ਨੂੰ ਕਾਪਰ ਸਲਫੇਟ ਦੇ ਘੋਲ਼ ਵਿੱਚ ਰੱਖਿਆ ਜਾਂਦਾ ਹੈ, ਤਾਂ ਘੋਲ਼ ਦਾ ਰੰਗ ਕਿਉਂ ਬਦਲ ਜਾਂਦਾ ਹੈ?
Answer: Iron is more reactive than copper, so it displaces copper from the blue copper sulphate solution, forming iron sulphate, which is light green in colour.
ਉੱਤਰ: ਲੋਹਾ, ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੋਣ ਕਰਕੇ ਕਾਪਰ ਸਲਫੇਟ ਦੇ ਨੀਲੇ ਘੋਲ਼ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰਕੇ ਹਲਕੇ ਹਰੇ ਰੰਗ ਦਾ ਘੋਲ਼ ਆਇਰਨ ਸਲਫੇਟ ਬਣਾਉਂਦਾ ਹੈ।
Q50. What are the two properties of carbon which lead to the huge number of carbon compounds we see around us?
ਕਾਰਬਨ ਦੇ ਉਹ ਦੋ ਗੁਣ ਕਿਹੜੇ ਹਨ ਜਿਨ੍ਹਾਂ ਕਾਰਨ ਸਾਡੇ ਆਲੇ-ਦੁਆਲੇ ਕਾਰਬਨ ਯੋਗਿਕਾਂ ਦੀ ਵੱਡੀ ਸੰਖਿਆ ਦਿਖਾਈ ਦਿੰਦੀ ਹੈ?
Answer: (1) Catenation: The unique ability of carbon to form long chains by bonding with other carbon atoms.
(2) Tetravalency: Carbon has a valency of four, making it capable of bonding with four other atoms.
(2) Tetravalency: Carbon has a valency of four, making it capable of bonding with four other atoms.
ਉੱਤਰ: (1) ਲੜੀਬੰਧਨ (ਕੈਟੀਨੇਸ਼ਨ): ਕਾਰਬਨ ਵਿੱਚ ਕਾਰਬਨ ਦੇ ਹੀ ਹੋਰ ਪਰਮਾਣੂਆਂ ਨਾਲ ਬੰਧਨ ਬਣਾਉਣ ਦੀ ਸਮਰੱਥਾ।
(2) ਚਾਰ ਸੰਯੋਜਕਤਾ (ਟੈਟਰਾਵੈਲੈਂਸੀ): ਕਾਰਬਨ ਦੀ ਸੰਯੋਜਕਤਾ ਚਾਰ ਹੈ, ਇਸ ਲਈ ਇਹ ਚਾਰ ਹੋਰ ਪਰਮਾਣੂਆਂ ਨਾਲ ਬੰਧਨ ਬਣਾ ਸਕਦਾ ਹੈ।
(2) ਚਾਰ ਸੰਯੋਜਕਤਾ (ਟੈਟਰਾਵੈਲੈਂਸੀ): ਕਾਰਬਨ ਦੀ ਸੰਯੋਜਕਤਾ ਚਾਰ ਹੈ, ਇਸ ਲਈ ਇਹ ਚਾਰ ਹੋਰ ਪਰਮਾਣੂਆਂ ਨਾਲ ਬੰਧਨ ਬਣਾ ਸਕਦਾ ਹੈ।
Q51. What is a homologous series? Explain with an example.
ਸਮਜਾਤੀ ਲੜੀ ਕੀ ਹੁੰਦੀ ਹੈ? ਉਦਾਹਰਣ ਦੇ ਕੇ ਵਿਆਖਿਆ ਕਰੋ।
Answer: A homologous series is a group of organic compounds having similar chemical properties and the same functional group, where successive members differ by a –CH₂ unit. Example: Alcohol series (Methanol - CH₃OH, Ethanol - C₂H₅OH).
ਉੱਤਰ: ਵੱਖ-ਵੱਖ ਲੰਬਾਈ ਵਾਲੀ ਕਾਰਬਨ ਲੜੀ ਜਿਸ ਵਿੱਚ ਇੱਕੋ ਕਿਰਿਆਤਮਕ ਸਮੂਹ ਮੌਜੂਦ ਹੋਵੇ ਅਤੇ ਜਿਸਦੇ ਲਗਾਤਾਰ ਦੋ ਮੈਂਬਰਾਂ ਵਿੱਚ –CH₂ ਦਾ ਅੰਤਰ ਹੋਵੇ, ਉਸ ਨੂੰ ਸਮਜਾਤੀ ਲੜੀ ਕਹਿੰਦੇ ਹਨ। ਉਦਾਹਰਣ ਵਜੋਂ ਐਲਕੋਹਲ ਦੀ ਸਮਜਾਤੀ ਲੜੀ: CH₃OH, C₂H₅OH ਆਦਿ।
Q52. What is the role of saliva in the digestion of food?
ਭੋਜਨ ਦੇ ਪਾਚਨ ਵਿੱਚ ਲਾਰ ਦੀ ਕੀ ਮਹੱਤਤਾ ਹੈ?
Answer: Saliva moistens the food to make swallowing easier. It also contains an enzyme called salivary amylase that breaks down complex starch molecules into simple sugar.
ਉੱਤਰ: ਲਾਰ ਭੋਜਨ ਨੂੰ ਗਿੱਲਾ ਕਰਦੀ ਹੈ ਤਾਂ ਜੋ ਇਸਨੂੰ ਆਸਾਨੀ ਨਾਲ ਨਿਗਲਿਆ ਜਾ ਸਕੇ। ਲਾਰ ਵਿੱਚ ਅਮਾਈਲੇਜ਼ ਨਾਮਕ ਐਨਜ਼ਾਈਮ ਹੁੰਦਾ ਹੈ ਜੋ ਸਟਾਰਚ ਦੇ ਜਟਿਲ ਅਣੂਆਂ ਨੂੰ ਅਪਘਟਿਤ ਕਰਕੇ ਸਰਲ ਸ਼ੂਗਰ ਵਿੱਚ ਬਦਲ ਦਿੰਦਾ ਹੈ।
Q53. What is the role of acid in our stomach?
ਸਾਡੇ ਮਿਹਦੇ ਵਿੱਚ ਤੇਜ਼ਾਬ ਦੀ ਕੀ ਮਹੱਤਤਾ ਹੈ?
Answer: The hydrochloric acid in our stomach kills harmful bacteria present in food and creates an acidic medium required for the action of the pepsin enzyme to digest proteins.
ਉੱਤਰ: ਸਾਡੇ ਮਿਹਦੇ ਵਿੱਚ ਤੇਜ਼ਾਬ ਭੋਜਨ ਵਿਚਲੇ ਹਾਨੀਕਾਰਕ ਬੈਕਟੀਰੀਆ ਨੂੰ ਮਾਰਦਾ ਹੈ ਅਤੇ ਪੈਪਸਿਨ ਐਨਜ਼ਾਈਮ ਦੀ ਕਿਰਿਆ ਲਈ ਲੋੜੀਂਦਾ ਤੇਜ਼ਾਬੀ ਮਾਧਿਅਮ ਤਿਆਰ ਕਰਦਾ ਹੈ।
Q54. What are the methods used by plants to get rid of excretory products?
ਮਲ ਉਤਪਾਦਾਂ ਤੋਂ ਛੁਟਕਾਰਾ ਪਾਉਣ ਲਈ ਪੌਦੇ ਕਿਹੜੀਆਂ ਵਿਧੀਆਂ ਵਰਤਦੇ ਹਨ?
Answer:
- Plants get rid of excess water by transpiration.
- Waste gases (like O₂ and CO₂) are released through stomata.
- Other waste products are stored as resins and gums in old xylem.
ਉੱਤਰ:
- ਪੌਦੇ ਫਾਲਤੂ ਪਾਣੀ ਨੂੰ ਵਾਸ਼ਪ ਉਤਸਰਜਨ ਰਾਹੀਂ ਬਾਹਰ ਕੱਢਦੇ ਹਨ।
- ਫਾਲਤੂ ਗੈਸਾਂ ਨੂੰ ਪੱਤਿਆਂ ਦੇ ਸਟੋਮੈਟਾ ਰਾਹੀਂ ਬਾਹਰ ਕੱਢਦੇ ਹਨ।
- ਗੂੰਦ ਅਤੇ ਰੇਜ਼ਿਨ ਆਦਿ ਦੇ ਰੂਪ ਵਿੱਚ ਮਲ ਪਦਾਰਥ ਸਟੋਰ ਕਰਦੇ ਹਨ।
Q55. How is the amount of urine produced regulated?
ਮੂਤਰ ਬਣਨ ਦੀ ਮਾਤਰਾ ਕਿਵੇਂ ਨਿਯਮਿਤ ਹੁੰਦੀ ਹੈ?
Answer: The amount of urine produced is regulated by the kidneys. It depends on the amount of excess water in the body and the quantity of dissolved nitrogenous waste that needs to be excreted.
ਉੱਤਰ: ਮੂਤਰ ਬਣਨ ਦੀ ਮਾਤਰਾ ਗੁਰਦਿਆਂ ਰਾਹੀਂ ਨਿਯਮਿਤ ਹੁੰਦੀ ਹੈ। ਇਹ ਸਰੀਰ ਵਿੱਚ ਮੌਜੂਦ ਵਾਧੂ ਪਾਣੀ ਅਤੇ ਪਾਣੀ ਵਿੱਚ ਘੁਲੇ ਹੋਏ ਵਿਅਰਥ ਪਦਾਰਥਾਂ ਦੀ ਮਾਤਰਾ ਤੇ ਨਿਰਭਰ ਕਰਦੀ ਹੈ।
Q56. Why does menstruation occur?
ਮਾਹਵਾਰੀ ਕਿਉਂ ਹੁੰਦੀ ਹੈ?
Answer: Every month, the uterus prepares itself to receive a fertilized egg by developing a thick and spongy inner lining. If the egg is not fertilized, this lining breaks and comes out through the vagina as blood and mucus, known as menstruation.
ਉੱਤਰ: ਜੇਕਰ ਅੰਡੇ ਦਾ ਨਿਸ਼ੇਚਨ ਨਹੀਂ ਹੁੰਦਾ ਤਾਂ ਬੱਚੇਦਾਨੀ ਦੀਆਂ ਅੰਦਰਲੀਆਂ ਕੰਧਾਂ ਤੇ ਵਿਕਸਿਤ ਹੋਈਆਂ ਮਾਸਪੇਸ਼ੀਆਂ ਦੀ ਲੋੜ ਨਹੀਂ ਰਹਿੰਦੀ। ਇਸ ਲਈ ਇਹ ਪਰਤ ਹੌਲੀ-ਹੌਲੀ ਟੁੱਟ ਕੇ ਖੂਨ ਅਤੇ ਮਿਊਕਸ ਦੇ ਰੂਪ ਵਿੱਚ ਬਾਹਰ ਆ ਜਾਂਦੀ ਹੈ। ਇਸ ਨੂੰ ਮਾਹਵਾਰੀ ਕਹਿੰਦੇ ਹਨ।
Q57. What are the advantages of sexual reproduction over asexual reproduction?
ਅਲਿੰਗੀ ਜਣਨ ਦੇ ਟਾਕਰੇ ਵਿੱਚ ਲਿੰਗੀ ਜਣਨ ਦੇ ਕੀ ਲਾਭ ਹਨ?
Answer: Sexual reproduction involves two parents, combining DNA from both. This introduces genetic variations in the offspring, which helps the species to adapt to changing environments and ensures long-term survival.
ਉੱਤਰ: ਲਿੰਗੀ ਜਣਨ ਵਿੱਚ ਮਾਤਾ-ਪਿਤਾ ਦੋਵਾਂ ਦਾ ਡੀ.ਐਨ.ਏ. ਮਿਲਦਾ ਹੈ। ਇਸ ਨਾਲ ਨਵੀਂ ਪੀੜ੍ਹੀ ਵਿੱਚ ਭਿੰਨਤਾਵਾਂ ਪੈਦਾ ਹੁੰਦੀਆਂ ਹਨ ਜਿਸ ਨਾਲ ਪ੍ਰਜਾਤੀ ਦੇ ਬਦਲਦੇ ਵਾਤਾਵਰਣ ਵਿੱਚ ਲੰਬੇ ਸਮੇਂ ਤੱਕ ਜਿਉਂਦੇ ਰਹਿਣ ਦੀ ਸੰਭਾਵਨਾ ਵਧਦੀ ਹੈ।
Q58. State Ohm’s law.
ਓਹਮ ਦਾ ਨਿਯਮ ਕੀ ਹੈ?
Answer: Ohm's law states that the potential difference (V) across the ends of a given metallic wire in an electric circuit is directly proportional to the electric current (I) flowing through it, provided its temperature remains constant. Formula: V = I × R.
ਉੱਤਰ: ਓਹਮ ਦੇ ਨਿਯਮ ਅਨੁਸਾਰ ਕਿਸੇ ਬਿਜਲਈ ਸਰਕਟ ਵਿੱਚ ਧਾਤ ਦੀ ਤਾਰ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ (V) ਉਸ ਵਿੱਚੋਂ ਲੰਘਣ ਵਾਲੀ ਬਿਜਲਈ ਧਾਰਾ (I) ਦੇ ਸਿੱਧਾ ਅਨੁਪਾਤੀ ਹੁੰਦਾ ਹੈ, ਬਸ਼ਰਤੇ ਤਾਪਮਾਨ ਸਮਾਨ ਰਹੇ। ਸੂਤਰ: V = I × R
Q59. On what factors does the resistance of a conductor depend?
ਕਿਸੇ ਚਾਲਕ ਦਾ ਪ੍ਰਤੀਰੋਧ ਕਿਹੜੇ ਕਾਰਕਾਂ ਤੇ ਨਿਰਭਰ ਕਰਦਾ ਹੈ?
Answer: The resistance of a conductor depends on three main factors:
(1) Length of the conductor.
(2) Area of cross-section (thickness) of the conductor.
(3) Nature of the material of the conductor.
(1) Length of the conductor.
(2) Area of cross-section (thickness) of the conductor.
(3) Nature of the material of the conductor.
ਉੱਤਰ: ਚਾਲਕ ਦਾ ਪ੍ਰਤੀਰੋਧ ਹੇਠ ਲਿਖੇ ਕਾਰਕਾਂ ਤੇ ਨਿਰਭਰ ਕਰਦਾ ਹੈ:
(1) ਚਾਲਕ ਦੀ ਲੰਬਾਈ।
(2) ਚਾਲਕ ਦੇ ਪਰਿਖੇਤਰ ਕਾਟ ਦਾ ਖੇਤਰਫਲ (ਮੋਟਾਈ)।
(3) ਚਾਲਕ ਪਦਾਰਥ ਦੀ ਪ੍ਰਕਿਰਤੀ।
(1) ਚਾਲਕ ਦੀ ਲੰਬਾਈ।
(2) ਚਾਲਕ ਦੇ ਪਰਿਖੇਤਰ ਕਾਟ ਦਾ ਖੇਤਰਫਲ (ਮੋਟਾਈ)।
(3) ਚਾਲਕ ਪਦਾਰਥ ਦੀ ਪ੍ਰਕਿਰਤੀ।
Q60. Why is the series arrangement not used for domestic circuits?
ਘਰੇਲੂ ਬਿਜਲੀ ਸਰਕਟਾਂ ਵਿੱਚ ਲੜੀਬੱਧ ਜੋੜ ਕਿਉਂ ਨਹੀਂ ਵਰਤਿਆ ਜਾਂਦਾ (ਸਮਾਨਾਂਤਰ ਜੋੜ ਕਿਉਂ ਵਰਤਿਆ ਜਾਂਦਾ ਹੈ)?
Answer: In a series circuit, if one electrical appliance fails, the circuit is broken and all other appliances stop working. Also, appliances connected in series do not get the same full voltage (220V) as they would in a parallel circuit.
ਉੱਤਰ: ਲੜੀਬੱਧ ਸਰਕਟ ਵਿੱਚ ਜੇਕਰ ਇੱਕ ਉਪਕਰਨ ਖਰਾਬ ਹੋ ਜਾਵੇ ਤਾਂ ਸਾਰਾ ਸਰਕਟ ਟੁੱਟ ਜਾਂਦਾ ਹੈ ਅਤੇ ਬਾਕੀ ਉਪਕਰਨ ਵੀ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਤੋਂ ਇਲਾਵਾ ਲੜੀਬੱਧ ਸਰਕਟ ਵਿੱਚ ਸਾਰੇ ਉਪਕਰਨਾਂ ਨੂੰ ਸਮਾਨ ਵੋਲਟੇਜ (220V) ਨਹੀਂ ਮਿਲਦੀ।
Q61. Write the electron dot structure for sodium, oxygen, and magnesium.
ਸੋਡੀਅਮ, ਆਕਸੀਜਨ ਅਤੇ ਮੈਗਨੀਸ਼ੀਅਮ ਦੀ ਇਲੈਕਟ੍ਰਾਨੀ ਬਿੰਦੂ ਰਚਨਾ ਬਣਾਓ।
Answer:
- Sodium (Na, Atomic No. 11, Config 2,8,1) has 1 valence electron: Na·
- Oxygen (O, Atomic No. 8, Config 2,6) has 6 valence electrons: :Ö:
- Magnesium (Mg, Atomic No. 12, Config 2,8,2) has 2 valence electrons: Mg:
ਉੱਤਰ:
- ਸੋਡੀਅਮ (Na) ਦੇ ਬਾਹਰੀ ਸ਼ੈੱਲ ਵਿੱਚ 1 ਇਲੈਕਟ੍ਰਾਨ ਹੈ: Na·
- ਆਕਸੀਜਨ (O) ਦੇ ਬਾਹਰੀ ਸ਼ੈੱਲ ਵਿੱਚ 6 ਇਲੈਕਟ੍ਰਾਨ ਹਨ: :Ö:
- ਮੈਗਨੀਸ਼ੀਅਮ (Mg) ਦੇ ਬਾਹਰੀ ਸ਼ੈੱਲ ਵਿੱਚ 2 ਇਲੈਕਟ੍ਰਾਨ ਹਨ: Mg:
Q62. Define the unit of current (Ampere).
ਬਿਜਲਈ ਧਾਰਾ ਦੀ S.I. ਇਕਾਈ (ਐਂਪੀਅਰ) ਦੀ ਪਰਿਭਾਸ਼ਾ ਲਿਖੋ।
Answer: The S.I. unit of electric current is Ampere (A). When one coulomb of charge flows through any cross-section of a conductor in one second, the electric current flowing through it is said to be one ampere. (1A = 1C / 1s).
ਉੱਤਰ: ਬਿਜਲਈ ਧਾਰਾ ਦੀ ਇਕਾਈ ਐਂਪੀਅਰ ਹੈ। ਜਦੋਂ ਕਿਸੇ ਚਾਲਕ ਵਿੱਚੋਂ ਪ੍ਰਤੀ ਸੈਕਿੰਡ ਇੱਕ ਕੂਲਮ ਚਾਰਜ ਪ੍ਰਵਾਹਿਤ ਹੋਵੇ, ਤਾਂ ਬਿਜਲਈ ਧਾਰਾ ਦੀ ਮਾਤਰਾ ਇੱਕ ਐਂਪੀਅਰ ਹੁੰਦੀ ਹੈ।
SET 5
Class 10 Science: Important 2-Marks Questions (Part 5)
Q63. Why is damage to the ozone layer a cause for concern? What steps are being taken to limit this damage?
ਓਜ਼ੋਨ ਪਰਤ ਦੀ ਹਾਨੀ ਸਾਡੇ ਲਈ ਚਿੰਤਾ ਦਾ ਵਿਸ਼ਾ ਕਿਉਂ ਹੈ? ਇਸ ਹਾਨੀ ਨੂੰ ਘੱਟ ਕਰਨ ਲਈ ਕੀ ਕਦਮ ਉਠਾਏ ਗਏ ਹਨ?
Answer: The ozone layer protects us by absorbing the sun's harmful ultraviolet (UV) radiations. Damage to it can cause skin cancer, cataracts, and harm to plants. To limit this damage, the use of ozone-depleting chemicals like Chlorofluorocarbons (CFCs) has been strictly restricted globally.
ਉੱਤਰ: ਓਜ਼ੋਨ ਪਰਤ ਹਾਨੀਕਾਰਕ ਪੈਰਾਬੈਂਗਣੀ ਕਿਰਨਾਂ ਨੂੰ ਧਰਤੀ ਤੇ ਆਉਣ ਤੋਂ ਰੋਕਦੀ ਹੈ। ਇਸ ਦੀ ਹਾਨੀ ਕਾਰਨ ਇਹ ਕਿਰਨਾਂ ਸਿੱਧੀਆਂ ਧਰਤੀ ਤੇ ਆ ਕੇ ਕੈਂਸਰ, ਚਮੜੀ ਰੋਗ ਅਤੇ ਮੋਤੀਆਬਿੰਦ ਆਦਿ ਰੋਗਾਂ ਦਾ ਕਾਰਨ ਬਣਦੀਆਂ ਹਨ।
ਕਦਮ: ਕਲੋਰੋਫਲੋਰੋਕਾਰਬਨ (CFCs) ਦੇ ਉਪਯੋਗ ਨੂੰ ਸੀਮਿਤ ਕੀਤਾ ਗਿਆ ਹੈ।
ਕਦਮ: ਕਲੋਰੋਫਲੋਰੋਕਾਰਬਨ (CFCs) ਦੇ ਉਪਯੋਗ ਨੂੰ ਸੀਮਿਤ ਕੀਤਾ ਗਿਆ ਹੈ।
Q64. What are the differences between autotrophic nutrition and heterotrophic nutrition?
ਸਵੈਪੋਸ਼ੀ ਪੋਸ਼ਣ ਅਤੇ ਪਰਪੋਸ਼ੀ ਪੋਸ਼ਣ ਵਿੱਚ ਕੀ ਅੰਤਰ ਹੈ?
Answer: Autotrophic Nutrition: Organisms synthesize their own food from simple inorganic substances like CO₂ and water in the presence of sunlight (e.g., green plants).
Heterotrophic Nutrition: Organisms cannot make their own food and depend directly or indirectly on autotrophs for food (e.g., humans, animals).
Heterotrophic Nutrition: Organisms cannot make their own food and depend directly or indirectly on autotrophs for food (e.g., humans, animals).
ਉੱਤਰ: ਸਵੈਪੋਸ਼ੀ ਪੋਸ਼ਣ: ਇਸ ਵਿੱਚ ਜੀਵ ਆਪਣਾ ਭੋਜਨ ਆਪ ਅਜੈਵਿਕ ਪਦਾਰਥਾਂ ਜਿਵੇਂ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਸੂਰਜ ਦੀ ਰੌਸ਼ਣੀ ਦੀ ਮੌਜੂਦਗੀ ਵਿੱਚ ਬਣਾਉਂਦੇ ਹਨ (ਜਿਵੇਂ ਹਰੇ ਪੌਦੇ)।
ਪਰਪੋਸ਼ੀ ਪੋਸ਼ਣ: ਇਸ ਵਿੱਚ ਜੀਵ ਭੋਜਨ ਲਈ ਦੂਜੇ ਜੀਵਾਂ ਜਾਂ ਪੌਦਿਆਂ ਤੇ ਨਿਰਭਰ ਕਰਦੇ ਹਨ (ਜਿਵੇਂ ਮਨੁੱਖ ਅਤੇ ਜੰਤੂ)।
ਪਰਪੋਸ਼ੀ ਪੋਸ਼ਣ: ਇਸ ਵਿੱਚ ਜੀਵ ਭੋਜਨ ਲਈ ਦੂਜੇ ਜੀਵਾਂ ਜਾਂ ਪੌਦਿਆਂ ਤੇ ਨਿਰਭਰ ਕਰਦੇ ਹਨ (ਜਿਵੇਂ ਮਨੁੱਖ ਅਤੇ ਜੰਤੂ)।
Q65. Describe double circulation in human beings. Why is it necessary?
ਮਨੁੱਖ ਅੰਦਰ ਲਹੂ ਗੇੜ ਪ੍ਰਣਾਲੀ ਵਿੱਚ ਦੂਹਰੇ ਚੱਕਰ ਦੀ ਵਿਆਖਿਆ ਕਰੋ। ਇਹ ਕਿਉਂ ਜ਼ਰੂਰੀ ਹੈ?
Answer: In humans, blood flows through the heart twice to complete one full cycle through the body. This is called double circulation. It is necessary to keep oxygenated and deoxygenated blood completely separate, ensuring a highly efficient supply of oxygen to the body to meet high energy needs.
ਉੱਤਰ: ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਦਿਲ ਵਿੱਚੋਂ ਦੋ ਵਾਰੀ ਚੱਕਰ ਕੱਢਦਾ ਹੈ, ਇਸ ਨੂੰ ਦੂਹਰੀ ਲਹੂ ਗੇੜ ਪ੍ਰਣਾਲੀ ਕਹਿੰਦੇ ਹਨ। ਇਹ ਇਸ ਲਈ ਜ਼ਰੂਰੀ ਹੈ ਤਾਂ ਜੋ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਆਪਸ ਵਿੱਚ ਰਲ ਨਾ ਸਕੇ ਅਤੇ ਸਰੀਰ ਨੂੰ ਵੱਧ ਊਰਜਾ ਲਈ ਲੋੜੀਂਦੀ ਆਕਸੀਜਨ ਲਗਾਤਾਰ ਮਿਲਦੀ ਰਹੇ।
Q66. What are oxidising agents? Give examples.
ਆਕਸੀਕਾਰਕ ਕੀ ਹੁੰਦੇ ਹਨ? ਉਦਾਹਰਣ ਦਿਓ।
Answer: Substances that are capable of adding oxygen to other substances or removing hydrogen from them are called oxidising agents. Example: Alkaline Potassium permanganate (KMnO₄) and Acidified Potassium dichromate (K₂Cr₂O₇).
ਉੱਤਰ: ਉਹ ਪਦਾਰਥ ਜਿਹੜੇ ਕਿਸੇ ਦੂਜੇ ਪਦਾਰਥ ਨੂੰ ਆਕਸੀਜਨ ਦਿੰਦੇ ਹਨ ਜਾਂ ਉਸ ਵਿੱਚੋਂ ਹਾਈਡਰੋਜਨ ਕੱਢਦੇ ਹਨ, ਉਹਨਾਂ ਨੂੰ ਆਕਸੀਕਾਰਕ ਕਹਿੰਦੇ ਹਨ। ਉਦਾਹਰਣ ਵਜੋਂ- ਖਾਰੀ ਪੋਟਾਸ਼ੀਅਮ ਪਰਮੈਂਗਨੇਟ (KMnO₄)।
Q67. What precautions should be taken to avoid the overloading of domestic electric circuits?
ਘਰੇਲੂ ਬਿਜਲਈ ਸਰਕਟਾਂ ਵਿੱਚ ਓਵਰਲੋਡਿੰਗ ਤੋਂ ਬਚਾਅ ਲਈ ਤੁਸੀਂ ਕੀ ਸਾਵਧਾਨੀਆਂ ਵਰਤੋਗੇ?
Answer:
- Do not connect too many heavy appliances to a single socket.
- Always use an electric fuse or MCB in the circuit.
- Do not use faulty appliances and ensure wires are properly insulated.
ਉੱਤਰ:
- ਇੱਕ ਹੀ ਸਾਕਟ ਵਿੱਚ ਬਹੁਤ ਸਾਰੇ ਉਪਕਰਨ ਨਹੀਂ ਜੋੜਨੇ ਚਾਹੀਦੇ।
- ਸਰਕਟ ਵਿੱਚ ਹਮੇਸ਼ਾ ਬਿਜਲਈ ਫਿਊਜ਼ (ਜਾਂ MCB) ਦੀ ਵਰਤੋਂ ਕਰਨੀ ਚਾਹੀਦੀ ਹੈ।
- ਖਰਾਬ ਉਪਕਰਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਤਾਰਾਂ ਦੀ ਇਨਸੂਲੇਸ਼ਨ ਸਹੀ ਹੋਣੀ ਚਾਹੀਦੀ ਹੈ।
Q68. Why are we looking at alternative sources of energy?
ਅਸੀਂ ਊਰਜਾ ਦੇ ਬਦਲਵੇਂ ਸੋਮਿਆਂ ਵੱਲ ਕਿਉਂ ਧਿਆਨ ਦੇ ਰਹੇ ਹਾਂ?
Answer: We are looking for alternative sources of energy because conventional fossil fuels (like coal and petroleum) are non-renewable, limited in nature, and will get exhausted soon. Furthermore, burning them causes severe environmental pollution.
ਉੱਤਰ: ਕਿਉਂਕਿ ਊਰਜਾ ਦੇ ਪਰੰਪਰਿਕ ਸੋਮੇ ਜਿਵੇਂ ਪਥਰਾਟ ਬਾਲਣ ਪ੍ਰਦੂਸ਼ਣ ਫੈਲਾਉਣ ਵਾਲੇ ਸੋਮੇ ਹਨ ਅਤੇ ਇਹਨਾਂ ਦੇ ਭੰਡਾਰ ਸੀਮਤ ਹੋਣ ਕਰਕੇ ਇਹ ਭਵਿੱਖ ਵਿੱਚ ਜਲਦੀ ਹੀ ਖਤਮ ਹੋ ਜਾਣਗੇ। ਇਸ ਲਈ ਸਾਨੂੰ ਬਦਲਵੇਂ ਸੋਮਿਆਂ ਦੀ ਲੋੜ ਹੈ।
Q69. What is geothermal energy?
ਭੂ-ਤਾਪ ਊਰਜਾ ਕੀ ਹੁੰਦੀ ਹੈ?
Answer: The heat energy obtained from the hot spots (hot rocks) formed deep inside the earth's crust is called geothermal energy. When underground water comes in contact with these hot spots, steam is generated which can be used to produce electricity.
ਉੱਤਰ: ਭੂਮੀ ਦੇ ਅੰਦਰ ਪਰਿਵਰਤਨਾਂ ਕਾਰਨ ਪ੍ਰਿਥਵੀ ਦੀ ਪੇਪੜੀ ਵਿੱਚ ਡੂੰਘਾਈ ਤੇ ਕੁਝ ਗਰਮ ਖੇਤਰ ਮਿਲਦੇ ਹਨ। ਇਸ ਵਿੱਚ ਮੌਜੂਦ ਊਰਜਾ ਨੂੰ ਭੂ-ਤਾਪ ਊਰਜਾ ਕਹਿੰਦੇ ਹਨ। ਇਸ ਗਰਮੀ ਦੀ ਵਰਤੋਂ ਭਾਫ਼ ਬਣਾ ਕੇ ਬਿਜਲੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ।
Q70. What is allotropy? Name two allotropes of carbon.
ਭਿੰਨਰੂਪਤਾ (Allotropy) ਤੋਂ ਕੀ ਭਾਵ ਹੈ? ਕਾਰਬਨ ਦੇ ਦੋ ਭਿੰਨ ਰੂਪ ਲਿਖੋ।
Answer: The existence of an element in two or more different physical forms having the same chemical properties but different physical properties is called allotropy. Two allotropes of carbon are Diamond and Graphite.
ਉੱਤਰ: ਜਦੋਂ ਕਿਸੇ ਤੱਤ ਦੇ ਇੱਕ ਤੋਂ ਵੱਧ ਰੂਪ ਹੋਣ ਜਿਨ੍ਹਾਂ ਦੇ ਭੌਤਿਕ ਗੁਣ ਭਿੰਨ-ਭਿੰਨ ਪਰ ਰਸਾਇਣਕ ਗੁਣ ਸਮਾਨ ਹੁੰਦੇ ਹਨ, ਉਸਨੂੰ ਭਿੰਨਰੂਪਤਾ ਅਖਵਾਉਂਦੀ ਹੈ। ਕਾਰਬਨ ਦੇ ਦੋ ਭਿੰਨ ਰੂਪ ਹੀਰਾ (Diamond) ਅਤੇ ਗ੍ਰੇਫਾਈਟ (Graphite) ਹਨ।
Q71. Why does the clear sky appear blue?
ਸਾਫ਼ ਆਕਾਸ਼ ਦਾ ਰੰਗ ਨੀਲਾ ਕਿਉਂ ਹੁੰਦਾ ਹੈ?
Answer: The molecules of air and fine particles in the atmosphere have sizes smaller than the wavelength of visible light. They are highly effective in scattering light of shorter wavelengths at the blue end of the spectrum. This scattered blue light enters our eyes, making the sky appear blue.
ਉੱਤਰ: ਵਾਯੂਮੰਡਲ ਵਿੱਚ ਹਵਾ (ਗੈਸਾਂ) ਅਤੇ ਹੋਰ ਸੂਖਮ ਕਣ ਮੌਜੂਦ ਹੁੰਦੇ ਹਨ ਜੋ ਸੂਰਜ ਦੇ ਪ੍ਰਕਾਸ਼ ਵਿੱਚੋਂ ਵੱਧ ਤਰੰਗ-ਲੰਬਾਈ ਵਾਲੇ ਰੰਗਾਂ ਦੇ ਮੁਕਾਬਲੇ ਘੱਟ ਤਰੰਗ-ਲੰਬਾਈ ਵਾਲੇ ਨੀਲੇ ਰੰਗ ਦੇ ਪ੍ਰਕਾਸ਼ ਨੂੰ ਜ਼ਿਆਦਾ ਖਿੰਡਾਉਂਦੇ ਹਨ, ਜਿਸ ਕਾਰਨ ਸਾਫ਼ ਆਕਾਸ਼ ਦਾ ਰੰਗ ਨੀਲਾ ਪ੍ਰਤੀਤ ਹੁੰਦਾ ਹੈ।
Q72. What could be the reasons for adopting contraceptive methods?
ਗਰਭ ਨਿਰੋਧਕ ਢੰਗ ਅਪਣਾਉਣ ਦੇ ਕੀ ਕਾਰਨ ਹੋ ਸਕਦੇ ਹਨ?
Answer:
- To control population growth by decreasing the birth rate.
- To prevent unwanted pregnancies and maintain maternal health.
- To maintain an adequate time gap between two children.
- To prevent sexually transmitted diseases (STDs).
ਉੱਤਰ:
- ਜਨਮ ਦਰ ਘਟਾ ਕੇ ਜਨਸੰਖਿਆ ਕੰਟਰੋਲ ਕਰਨ ਲਈ।
- ਵਾਰ-ਵਾਰ ਗਰਭ ਧਾਰਨ ਰੋਕ ਕੇ ਮਾਦਾ ਦੀ ਸਿਹਤ ਸਹੀ ਰੱਖਣ ਲਈ।
- ਬੱਚਿਆਂ ਦੀ ਵਧੀਆ ਸਿਹਤ ਲਈ ਉਚਿਤ ਅੰਤਰ (ਗੈਪ) ਰੱਖਣ ਲਈ।
- ਲਿੰਗੀ ਸੰਪਰਕ ਨਾਲ ਹੋਣ ਵਾਲੀਆਂ ਬਿਮਾਰੀਆਂ ਰੋਕਣ ਲਈ।
Q73. How did Henry Moseley arrange the periodic table of elements?
ਹੈਨਰੀ ਮੋਸਲੇ ਨੇ ਆਧੁਨਿਕ ਆਵਰਤੀ ਸਾਰਨੀ ਤਿਆਰ ਕਰਨ ਲਈ ਕਿਹੜਾ ਮਾਪਦੰਡ ਅਪਣਾਇਆ?
Answer: Henry Moseley arranged the elements in the Modern Periodic Table on the basis of their Atomic Number. He stated the Modern Periodic Law: "The chemical properties of elements are a periodic function of their atomic number."
ਉੱਤਰ: ਹੈਨਰੀ ਮੋਸਲੇ ਨੇ ਤੱਤਾਂ ਨੂੰ ਉਹਨਾਂ ਦੇ ਪਰਮਾਣੂ ਅੰਕ (Atomic Number) ਦੇ ਵਧਦੇ ਕ੍ਰਮ ਅਨੁਸਾਰ ਤਰਤੀਬ ਦਿੱਤੀ। ਆਧੁਨਿਕ ਆਵਰਤੀ ਨਿਯਮ ਅਨੁਸਾਰ: "ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਅੰਕਾਂ ਦੇ ਆਵਰਤੀ ਫਲਨ ਹੁੰਦੇ ਹਨ।"
Q74. What happens when zinc is added to iron sulphate solution? Write the chemical reaction.
ਕੀ ਹੁੰਦਾ ਹੈ ਜਦੋਂ ਜ਼ਿੰਕ ਨੂੰ ਆਇਰਨ ਸਲਫੇਟ ਦੇ ਘੋਲ ਵਿੱਚ ਪਾਇਆ ਜਾਂਦਾ ਹੈ? ਰਸਾਇਣਕ ਸਮੀਕਰਣ ਲਿਖੋ।
Answer: Zinc is more reactive than iron, so it displaces iron from the iron sulphate solution. As a result, the light green colour of the iron sulphate solution fades away and becomes colourless (Zinc sulphate).
Reaction: Zn + FeSO₄ → ZnSO₄ + Fe
Reaction: Zn + FeSO₄ → ZnSO₄ + Fe
ਉੱਤਰ: ਜ਼ਿੰਕ, ਲੋਹੇ (ਆਇਰਨ) ਨਾਲੋਂ ਵੱਧ ਕਿਰਿਆਸ਼ੀਲ ਹੋਣ ਕਰਕੇ ਆਇਰਨ ਸਲਫੇਟ ਦੇ ਘੋਲ ਵਿੱਚੋਂ ਲੋਹੇ ਨੂੰ ਵਿਸਥਾਪਿਤ ਕਰ ਦਿੰਦਾ ਹੈ ਅਤੇ ਘੋਲ ਦਾ ਹਲਕਾ ਹਰਾ ਰੰਗ ਖਤਮ ਹੋ ਕੇ ਰੰਗਹੀਣ ਹੋ ਜਾਂਦਾ ਹੈ।
ਸਮੀਕਰਣ: Zn + FeSO₄ → ZnSO₄ + Fe
ਸਮੀਕਰਣ: Zn + FeSO₄ → ZnSO₄ + Fe
Q75. Differentiate between Metals and Non-metals based on their chemical properties.
ਰਸਾਇਣਿਕ ਗੁਣਾਂ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਦੱਸੋ।
Answer:
- Metals: They form basic oxides. They react with dilute acids to release hydrogen gas. They form positive ions by losing electrons.
- Non-Metals: They form acidic or neutral oxides. They generally do not react with dilute acids. They form negative ions by gaining electrons.
ਉੱਤਰ:
- ਧਾਤਾਂ: ਇਹ ਖਾਰੀ ਆਕਸਾਈਡ ਬਣਾਉਂਦੀਆਂ ਹਨ। ਇਹ ਪਤਲੇ ਤੇਜ਼ਾਬਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ। ਇਹ ਇਲੈਕਟ੍ਰਾਨ ਗੁਆ ਕੇ ਧਨ (+) ਆਇਨ ਬਣਾਉਂਦੀਆਂ ਹਨ।
- ਅਧਾਤਾਂ: ਇਹ ਤੇਜ਼ਾਬੀ ਜਾਂ ਉਦਾਸੀਨ ਆਕਸਾਈਡ ਬਣਾਉਂਦੀਆਂ ਹਨ। ਇਹ ਪਤਲੇ ਤੇਜ਼ਾਬਾਂ ਨਾਲ ਕਿਰਿਆ ਨਹੀਂ ਕਰਦੀਆਂ। ਇਹ ਇਲੈਕਟ੍ਰਾਨ ਪ੍ਰਾਪਤ ਕਰਕੇ ਰਿਣ (-) ਆਇਨ ਬਣਾਉਂਦੀਆਂ ਹਨ।