Class 10 Science: Important 2-Marks Questions (Part 1)
Q1. Why should curd and sour substances not be kept in brass and copper vessels?
ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਅਤੇ ਖੱਟੀਆਂ ਚੀਜ਼ਾਂ ਕਿਉਂ ਨਹੀਂ ਰੱਖੀਆਂ ਜਾਂਦੀਆਂ?
Answer: Curd and other sour substances contain acids. When they are kept in brass and copper vessels, the metal reacts with the acid to liberate hydrogen gas and harmful toxic products, thereby spoiling the food.
ਉੱਤਰ: ਦਹੀਂ ਅਤੇ ਖੱਟੀਆਂ ਵਸਤਾਂ ਵਿੱਚ ਤੇਜ਼ਾਬ ਮੌਜੂਦ ਹੁੰਦੇ ਹਨ ਜੋ ਪਿੱਤਲ ਅਤੇ ਤਾਂਬੇ ਦੇ ਬਣੇ ਬਰਤਨਾਂ ਨਾਲ ਕਿਰਿਆ ਕਰਕੇ ਜ਼ਹਿਰੀਲੇ ਪਦਾਰਥ ਬਣਾਉਂਦੇ ਹਨ ਜਿਸ ਨਾਲ ਭੋਜਨ ਖਰਾਬ ਹੋ ਜਾਂਦਾ ਹੈ।
Q2. Why is sodium kept immersed in kerosene oil?
ਸੋਡੀਅਮ ਨੂੰ ਕੈਰੋਸੀਨ ਵਿੱਚ ਡੁਬੋ ਕੇ ਕਿਉਂ ਰੱਖਿਆ ਜਾਂਦਾ ਹੈ?
Answer: Sodium is a very reactive metal. If kept in open air, it reacts vigorously with oxygen and moisture to produce hydrogen gas and catches fire. To prevent this accidental reaction, it is kept immersed in kerosene.
ਉੱਤਰ: ਸੋਡੀਅਮ ਬਹੁਤ ਕਿਰਿਆਸ਼ੀਲ ਧਾਤ ਹੈ। ਇਹ ਆਕਸੀਜਨ ਅਤੇ ਪਾਣੀ ਨਾਲ ਬਹੁਤ ਹੀ ਤੇਜ਼ੀ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਉਤਪੰਨ ਕਰਦੀ ਹੈ, ਜੋ ਪੈਦਾ ਹੋਏ ਤਾਪ ਕਾਰਨ ਅੱਗ ਫੜ ਲੈਂਦੀ ਹੈ। ਇਸਨੂੰ ਰੋਕਣ ਲਈ ਇਸ ਨੂੰ ਕੈਰੋਸੀਨ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ।
Q3. What are amphoteric oxides? Give two examples.
ਐਮਫੋਟੈਰਿਕ ਆਕਸਾਈਡ ਕੀ ਹੁੰਦੇ ਹਨ? ਦੋ ਉਦਾਹਰਣਾਂ ਲਿਖੋ।
Answer: Oxides that react with both acids and bases to form salt and water are known as amphoteric oxides. They show properties of both acids and bases. Examples: Aluminum Oxide (Al₂O₃) and Lead Oxide (PbO).
ਉੱਤਰ: ਉਹ ਆਕਸਾਈਡ ਜੋ ਤੇਜ਼ਾਬਾਂ ਅਤੇ ਖਾਰਾਂ ਦੋਵਾਂ ਨਾਲ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ, ਐਮਫੋਟੈਰਿਕ ਆਕਸਾਈਡ ਅਖਵਾਉਂਦੇ ਹਨ। ਉਦਾਹਰਣ: ਐਲੂਮੀਨੀਅਮ ਆਕਸਾਈਡ (Al₂O₃), ਲੈੱਡ ਆਕਸਾਈਡ (PbO)।
Q4. Why does dry HCl gas not change the colour of the dry litmus paper?
ਖੁਸ਼ਕ HCl ਗੈਸ ਖੁਸ਼ਕ ਲਿਟਮਸ ਪੇਪਰ ਦੇ ਰੰਗ ਨੂੰ ਕਿਉਂ ਨਹੀਂ ਬਦਲਦੀ?
Answer: Because dry HCl gas does not dissociate to give hydrogen ions (H⁺) without water. Hence, it does not act as an acid and cannot change the color of dry litmus paper.
ਉੱਤਰ: ਖੁਸ਼ਕ HCl ਗੈਸ ਖੁਸ਼ਕ ਲਿਟਮਸ ਪੇਪਰ ਦੇ ਰੰਗ ਨੂੰ ਇਸ ਲਈ ਨਹੀਂ ਬਦਲਦੀ ਕਿਉਂਕਿ ਪਾਣੀ ਦੀ ਗੈਰ-ਮੌਜੂਦਗੀ ਕਾਰਨ ਇਸ ਵਿੱਚ H⁺ ਆਇਨ ਮੌਜੂਦ ਨਹੀਂ ਹੁੰਦੇ।
Q5. Explain the meanings of malleable and ductile.
ਕੁਟੀਣਯੋਗਤਾ ਅਤੇ ਖਿਚੀਣਯੋਗਤਾ ਦਾ ਭਾਵ ਸਮਝਾਓ।
Answer: Malleable: The property by which metals can be beaten into thin sheets.
Ductile: The property by which metals can be drawn into thin wires.
Ductile: The property by which metals can be drawn into thin wires.
ਉੱਤਰ: ਕੁਟੀਣਯੋਗਤਾ: ਧਾਤਾਂ ਨੂੰ ਕੁੱਟ ਕੇ ਪਤਲੀਆਂ ਚਾਦਰਾਂ ਬਣਾਉਣ ਦੀ ਸਮਰੱਥਾ ਨੂੰ ਕੁਟੀਣਯੋਗਤਾ ਕਹਿੰਦੇ ਹਨ।
ਖਿਚੀਣਯੋਗਤਾ: ਧਾਤਾਂ ਨੂੰ ਖਿੱਚ ਕੇ ਬਾਰੀਕ ਤਾਰਾਂ ਬਣਾਉਣ ਦੀ ਸਮਰੱਥਾ ਨੂੰ ਖਿਚੀਣਯੋਗਤਾ ਕਹਿੰਦੇ ਹਨ।
ਖਿਚੀਣਯੋਗਤਾ: ਧਾਤਾਂ ਨੂੰ ਖਿੱਚ ਕੇ ਬਾਰੀਕ ਤਾਰਾਂ ਬਣਾਉਣ ਦੀ ਸਮਰੱਥਾ ਨੂੰ ਖਿਚੀਣਯੋਗਤਾ ਕਹਿੰਦੇ ਹਨ।
Q6. Why are decomposition reactions called the opposite of combination reactions?
ਅਪਘਟਨ ਕਿਰਿਆਵਾਂ ਨੂੰ ਸੰਯੋਜਨ ਕਿਰਿਆਵਾਂ ਦਾ ਉਲਟ ਕਿਉਂ ਆਖਿਆ ਜਾਂਦਾ ਹੈ?
Answer: In a combination reaction, two or more reactants combine to form a single product. But in a decomposition reaction, a single reactant breaks down to form two or more simpler products. Hence, they are opposites.
ਉੱਤਰ: ਸੰਯੋਜਨ ਕਿਰਿਆਵਾਂ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਮਿਲ ਕੇ ਇੱਕ ਨਵਾਂ ਉਤਪਾਦ ਬਣਾਉਂਦੇ ਹਨ। ਪਰ ਇਸ ਦੇ ਉਲਟ ਅਪਘਟਨ ਕਿਰਿਆਵਾਂ ਵਿੱਚ ਇੱਕੋ ਅਭਿਕਾਰਕ ਟੁੱਟ ਕੇ ਦੋ ਜਾਂ ਦੋ ਤੋਂ ਵੱਧ ਉਤਪਾਦ ਬਣਾਉਂਦਾ ਹੈ।
Q7. Why do stars twinkle?
ਤਾਰੇ ਕਿਉਂ ਟਿਮਟਿਮਾਉਂਦੇ ਹਨ?
Answer: Stars twinkle due to the atmospheric refraction of starlight. The Earth's continuously changing atmosphere refracts the light from the star by different amounts, causing its apparent position and brightness to change continuously.
ਉੱਤਰ: ਪ੍ਰਿਥਵੀ ਦੇ ਵਾਯੂਮੰਡਲ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਪ੍ਰਿਥਵੀ ਦੀ ਸਤਹ ਉੱਤੇ ਪਹੁੰਚਣ ਤੱਕ ਤਾਰੇ ਦਾ ਪ੍ਰਕਾਸ਼ ਨਿਰੰਤਰ ਅਪਵਰਤਿਤ ਹੁੰਦਾ ਜਾਂਦਾ ਹੈ। ਵਾਯੂਮੰਡਲ ਦੀਆਂ ਪਰਤਾਂ ਸਥਾਈ ਨਹੀਂ ਹਨ ਜਿਸ ਕਾਰਨ ਤਾਰਿਆਂ ਦੀ ਅਭਾਸੀ ਸਥਿਤੀ ਅਤੇ ਚਮਕ ਬਦਲਦੀ ਰਹਿੰਦੀ ਹੈ, ਇਸ ਲਈ ਤਾਰੇ ਟਿਮਟਿਮਾਉਂਦੇ ਹਨ।
Q8. What is biological magnification?
ਜੈਵਿਕ ਵਾਧਾ ਕੀ ਹੈ?
Answer: Biological Magnification is the progressive increase in the concentration of harmful non-biodegradable chemicals (like pesticides) in the bodies of living organisms at each successive trophic level of a food chain.
ਉੱਤਰ: ਕੁਝ ਹਾਨੀਕਾਰਕ ਰਸਾਇਣਕ ਪਦਾਰਥ ਭੋਜਨ ਲੜੀ ਰਾਹੀਂ ਮਨੁੱਖੀ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ, ਅਤੇ ਹਰੇਕ ਅਗਲੇ ਪੋਸ਼ੀ ਪੱਧਰ ਤੇ ਇਹਨਾਂ ਦੀ ਮਾਤਰਾ ਵਧਦੀ ਜਾਂਦੀ ਹੈ। ਇਸ ਨੂੰ ਜੈਵਿਕ ਵਾਧਾ ਆਖਦੇ ਹਨ।
Q9. Name two metals which will displace hydrogen from dilute acids, and two metals which will not.
ਦੋ ਧਾਤਾਂ ਦੇ ਨਾਂ ਦੱਸੋ ਜੋ ਪਤਲੇ ਤੇਜ਼ਾਬਾਂ ਵਿੱਚੋਂ ਹਾਈਡਰੋਜਨ ਨੂੰ ਵਿਸਥਾਪਿਤ ਕਰ ਦੇਣਗੀਆਂ ਅਤੇ ਦੋ ਧਾਤਾਂ ਜੋ ਅਜਿਹਾ ਨਹੀਂ ਕਰਨਗੀਆਂ।
Answer: Zinc (Zn) and Magnesium (Mg) are reactive metals that will displace hydrogen from dilute acids. Gold (Au) and Silver (Ag) are less reactive metals and will not displace hydrogen.
ਉੱਤਰ: ਜ਼ਿੰਕ ਅਤੇ ਮੈਗਨੀਸ਼ੀਅਮ, ਹਾਈਡਰੋਜਨ ਨਾਲੋਂ ਵੱਧ ਕਿਰਿਆਸ਼ੀਲ ਹੋਣ ਕਰਕੇ ਪਤਲੇ ਤੇਜ਼ਾਬਾਂ ਵਿੱਚੋਂ ਹਾਈਡਰੋਜਨ ਵਿਸਥਾਪਿਤ ਕਰ ਦਿੰਦੀਆਂ ਹਨ। ਸੋਨਾ ਅਤੇ ਚਾਂਦੀ, ਹਾਈਡਰੋਜਨ ਨਾਲੋਂ ਘੱਟ ਕਿਰਿਆਸ਼ੀਲ ਹੋਣ ਕਰਕੇ ਹਾਈਡਰੋਜਨ ਵਿਸਥਾਪਿਤ ਨਹੀਂ ਕਰਦੀਆਂ।
Q10. What happens when dilute hydrochloric acid is added to iron filings?
ਕੀ ਹੁੰਦਾ ਹੈ ਜਦੋਂ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨੂੰ ਲੋਹੇ ਦੀ ਛਿੱਲਣ ਵਿੱਚ ਪਾਇਆ ਜਾਂਦਾ ਹੈ?
Answer: A displacement reaction takes place. Hydrogen gas and Iron chloride (FeCl₂) are produced.
ਉੱਤਰ: ਇੱਕ ਵਿਸਥਾਪਨ ਕਿਰਿਆ ਹੁੰਦੀ ਹੈ ਜਿਸ ਵਿੱਚ ਹਾਈਡਰੋਜਨ ਗੈਸ ਅਤੇ ਆਇਰਨ ਕਲੋਰਾਈਡ ਪੈਦਾ ਹੁੰਦੇ ਹਨ।
Q11. Why are platinum, gold and silver used to make jewellery?
ਪਲਾਟੀਨਮ, ਸੋਨਾ ਅਤੇ ਚਾਂਦੀ ਗਹਿਣੇ ਬਣਾਉਣ ਲਈ ਕਿਉਂ ਵਰਤੇ ਜਾਂਦੇ ਹਨ?
Answer: Platinum, gold, and silver are used for making jewellery because they are highly unreactive metals and do not corrode or lose their shine easily. Moreover, they are highly malleable and ductile.
ਉੱਤਰ: ਕਿਉਂਕਿ ਪਲਾਟੀਨਮ, ਸੋਨਾ ਅਤੇ ਚਾਂਦੀ ਬਹੁਤ ਹੀ ਘੱਟ ਕਿਰਿਆਸ਼ੀਲ ਧਾਤਾਂ ਹਨ, ਇਹਨਾਂ ਦਾ ਖੋਰਨ ਨਹੀਂ ਹੁੰਦਾ ਅਤੇ ਚਮਕ ਬਰਕਰਾਰ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਧਾਤਾਂ ਕਾਫੀ ਕੁਟੀਣਯੋਗ ਅਤੇ ਖਿਚੀਣਯੋਗ ਵੀ ਹਨ।
Q12. Why do ionic compounds have high melting points?
ਆਇਨੀ ਯੋਗਿਕਾਂ ਦੇ ਪਿਘਲਣ ਅੰਕ ਕਿਉਂ ਵੱਧ ਹੁੰਦੇ ਹਨ?
Answer: Ionic compounds have strong electrostatic forces of attraction between their positive and negative ions. Therefore, a large amount of heat energy is required to break these bonds, resulting in high melting points.
ਉੱਤਰ: ਆਇਨੀ ਯੋਗਿਕਾਂ ਦੇ ਧਨ ਅਤੇ ਰਿਣ ਆਇਨਾਂ ਵਿਚਕਾਰ ਸ਼ਕਤੀਸ਼ਾਲੀ ਸਥਿਰ ਬਿਜਲਈ ਬਲ ਹੁੰਦਾ ਹੈ। ਜਿਸ ਕਰਕੇ ਇਨ੍ਹਾਂ ਆਇਨਾਂ ਨੂੰ ਦੂਰ ਕਰਨ ਲਈ ਵੱਧ ਊਰਜਾ ਦੀ ਲੋੜ ਹੁੰਦੀ ਹੈ। ਇਸ ਲਈ ਇਨ੍ਹਾਂ ਦੇ ਪਿਘਲਣ ਅੰਕ ਵੱਧ ਹੁੰਦੇ ਹਨ।
Q13. Why does a compass needle get deflected when brought near a bar magnet?
ਚੁੰਬਕ ਦੇ ਨੇੜੇ ਲਿਆਉਣ ਤੇ ਦਿਸ਼ਾ ਸੂਚਕ ਦੀ ਸੂਈ ਵਿਖੇਪਿਤ ਕਿਉਂ ਹੋ ਜਾਂਦੀ ਹੈ?
Answer: A compass needle itself is a small bar magnet. When brought near another bar magnet, their magnetic fields interact. The magnetic force causes the needle to deflect.
ਉੱਤਰ: ਦਿਸ਼ਾ ਸੂਚਕ ਜਾਂ ਕੰਪਾਸ ਦੀ ਸੂਈ ਖੁਦ ਇੱਕ ਛੋਟੀ ਚੁੰਬਕ ਹੁੰਦੀ ਹੈ। ਇਸ ਲਈ ਚੁੰਬਕ ਦੇ ਨੇੜੇ ਲਿਆਉਣ ਤੇ ਇਸਦੀ ਸੂਈ ਉੱਤੇ ਚੁੰਬਕੀ ਬਲ ਲੱਗਦਾ ਹੈ, ਜਿਸ ਕਰਕੇ ਇਹ ਵਿਖੇਪਿਤ ਹੋ ਜਾਂਦੀ ਹੈ।
Q14. How does the embryo get nourishment inside the mother's body?
ਮਾਂ ਦੇ ਸਰੀਰ ਵਿੱਚ ਭਰੂਣ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ?
Answer: The embryo gets nutrition from the mother's blood with the help of a special disc-like tissue called the placenta. It provides a large surface area for glucose and oxygen to pass from the mother to the growing embryo.
ਉੱਤਰ: ਭਰੂਣ ਨੂੰ ਮਾਂ ਦੇ ਲਹੂ ਤੋਂ ਹੀ ਪੋਸ਼ਣ ਮਿਲਦਾ ਹੈ। ਇਸ ਦੇ ਲਈ ਇੱਕ ਵਿਸ਼ੇਸ਼ ਰਚਨਾ ਹੁੰਦੀ ਹੈ ਜਿਸ ਨੂੰ ਔਲ (ਪਲੇਸੈਂਟਾ) ਕਹਿੰਦੇ ਹਨ। ਇਹ ਮਾਂ ਦੇ ਲਹੂ ਤੋਂ ਭਰੂਣ ਤੱਕ ਗੁਲੂਕੋਜ਼, ਆਕਸੀਜਨ ਅਤੇ ਹੋਰ ਪਦਾਰਥਾਂ ਦੇ ਪਰਿਵਹਿਨ ਲਈ ਇੱਕ ਵੱਡਾ ਖੇਤਰ ਪ੍ਰਦਾਨ ਕਰਦੀ ਹੈ।
Q15. What happens at the synapse between two neurons?
ਦੋ ਨਾੜੀ ਸੈੱਲਾਂ (ਨਿਊਰਾਨਾਂ) ਦੀ ਸਾਈਨੈਪਸ (ਵਿਚਕਾਰਲੀ ਖਾਲੀ ਥਾਂ) ਵਿੱਚ ਕੀ ਹੁੰਦਾ ਹੈ?
Answer: At the synapse, electrical signals are converted into chemical signals (neurotransmitters). These chemicals cross the gap and start a similar electrical impulse in the dendrite of the next neuron.
ਉੱਤਰ: ਸਾਈਨੈਪਸ ਵਿੱਚ ਬਿਜਲਈ ਸੰਕੇਤ ਰਸਾਇਣਕ ਸੰਕੇਤਾਂ ਵਿੱਚ ਬਦਲ ਜਾਂਦੇ ਹਨ, ਜੋ ਇਸ ਖਾਲੀ ਥਾਂ ਨੂੰ ਪਾਰ ਕਰਕੇ ਅਗਲੇ ਨਾੜੀ ਸੈੱਲ (ਨਿਊਰਾਨ) ਤੱਕ ਸੂਚਨਾ ਪਹੁੰਚਾਉਂਦੇ ਹਨ।
Q16. Plaster of Paris should be stored in a moisture-proof container. Explain why.
ਪਲਾਸਟਰ ਆਫ਼ ਪੈਰਿਸ ਨੂੰ ਨਮੀ-ਰੋਧਕ ਬਰਤਨ ਵਿੱਚ ਕਿਉਂ ਰੱਖਿਆ ਜਾਣਾ ਚਾਹੀਦਾ ਹੈ?
Answer: Plaster of Paris should be stored in a moisture-proof container because it readily absorbs moisture (water) from the air to form a hard, solid mass known as gypsum, rendering it useless.
ਉੱਤਰ: ਪਲਾਸਟਰ ਆਫ਼ ਪੈਰਿਸ ਨੂੰ ਨਮੀ-ਰੋਧਕ ਬਰਤਨ ਵਿੱਚ ਇਸ ਲਈ ਰੱਖਿਆ ਜਾਂਦਾ ਹੈ ਕਿਉਂਕਿ ਇਹ ਨਮੀ (ਪਾਣੀ) ਸੋਖ ਕੇ ਜਿਪਸਮ ਨਾਂ ਦੇ ਕਠੋਰ ਪਦਾਰਥ ਵਿੱਚ ਬਦਲ ਜਾਂਦਾ ਹੈ ਅਤੇ ਖਰਾਬ ਹੋ ਜਾਂਦਾ ਹੈ।
Q17. What changes can you make in your habits to become more environment friendly?
ਵਾਤਾਵਰਣ ਪੱਖੀ ਬਣਨ ਲਈ ਤੁਸੀਂ ਆਪਣੀਆਂ ਆਦਤਾਂ ਵਿੱਚ ਕਿਹੜੇ ਪਰਿਵਰਤਨ ਲਿਆ ਸਕਦੇ ਹੋ?
Answer:
- Switching off unnecessary lights and fans.
- Using cloth bags instead of plastic polythene bags.
- Stopping the wastage of water.
- Walking or using a bicycle for short distances.
ਉੱਤਰ:
- ਜਦੋਂ ਲੋੜ ਨਾ ਹੋਵੇ ਤਾਂ ਬਲਬ ਅਤੇ ਪੱਖੇ ਆਦਿ ਬੰਦ ਕਰ ਦੇਣੇ ਚਾਹੀਦੇ ਹਨ।
- ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਕੱਪੜੇ ਦੇ ਥੈਲੇ ਵਰਤਣੇ ਚਾਹੀਦੇ ਹਨ।
- ਪਾਣੀ ਦੀ ਫਜ਼ੂਲ ਵਰਤੋਂ ਨਹੀਂ ਕਰਨੀ ਚਾਹੀਦੀ।
- ਨੇੜੇ ਜਾਣ ਲਈ ਪੈਦਲ ਜਾਂ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ।
Q18. What are the differences between aerobic and anaerobic respiration?
ਆਕਸੀ ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਕੀ ਅੰਤਰ ਹਨ?
Answer:
Aerobic Respiration: Takes place in the presence of oxygen, completely breaks down glucose, and produces a large amount of energy along with CO₂ and water.
Anaerobic Respiration: Takes place in the absence of oxygen, incompletely breaks down glucose, and produces a small amount of energy along with ethanol/lactic acid and CO₂.
Aerobic Respiration: Takes place in the presence of oxygen, completely breaks down glucose, and produces a large amount of energy along with CO₂ and water.
Anaerobic Respiration: Takes place in the absence of oxygen, incompletely breaks down glucose, and produces a small amount of energy along with ethanol/lactic acid and CO₂.
ਉੱਤਰ:
ਆਕਸੀ ਸਾਹ ਕਿਰਿਆ: ਇਹ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ। ਇਸ ਵਿੱਚ ਭੋਜਨ ਦਾ ਪੂਰਾ ਅਪਘਟਨ ਹੁੰਦਾ ਹੈ ਅਤੇ ਵੱਧ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ।
ਅਣ-ਆਕਸੀ ਸਾਹ ਕਿਰਿਆ: ਇਹ ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਹੁੰਦੀ ਹੈ। ਇਸ ਵਿੱਚ ਭੋਜਨ ਦਾ ਪੂਰਾ ਅਪਘਟਨ ਨਹੀਂ ਹੁੰਦਾ ਅਤੇ ਘੱਟ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ।
ਆਕਸੀ ਸਾਹ ਕਿਰਿਆ: ਇਹ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ। ਇਸ ਵਿੱਚ ਭੋਜਨ ਦਾ ਪੂਰਾ ਅਪਘਟਨ ਹੁੰਦਾ ਹੈ ਅਤੇ ਵੱਧ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ।
ਅਣ-ਆਕਸੀ ਸਾਹ ਕਿਰਿਆ: ਇਹ ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਹੁੰਦੀ ਹੈ। ਇਸ ਵਿੱਚ ਭੋਜਨ ਦਾ ਪੂਰਾ ਅਪਘਟਨ ਨਹੀਂ ਹੁੰਦਾ ਅਤੇ ਘੱਟ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ।