PSEB CLASS 10 ENGLISH TO PUNJABI @ PUNJABI TO ENGLISH TRANSLATION

ENGLISH TO PUNJABI TRANSLATIONS

SET 1: The Rule of the Road

  1. You may not think so.
    Click for Translation

    ਤੁਸੀਂ ਸ਼ਾਇਦ ਅਜਿਹਾ ਨਾ ਸੋਚੋ।

  2. I’m going to walk where I like.
    Click for Translation

    ਮੈਂ ਉੱਥੇ ਤੁਰਨ ਜਾ ਰਿਹਾ ਹਾਂ ਜਿੱਥੇ ਮੈਨੂੰ ਪਸੰਦ ਹੈ।

  3. He was obviously a well-intentioned person.
    Click for Translation

    ਉਹ ਸਪੱਸ਼ਟ ਤੌਰ ਤੇ ਇੱਕ ਨੇਕ ਇਰਾਦੇ ਵਾਲਾ ਇਨਸਾਨ ਸੀ।

  4. We must be judicious mixture of both.
    Click for Translation

    ਸਾਨੂੰ ਦੋਵਾਂ ਦਾ ਨਿਆਂਯੁਕਤ ਮਿਸ਼ਰਣ ਹੋਣਾ ਚਾਹੀਦਾ ਹੈ।

  5. The great moments of heroism and sacrifice are rare.
    Click for Translation

    ਬਹਾਦਰੀ ਅਤੇ ਤਿਆਗ ਦੇ ਮਹਾਨ ਪਲ ਬਹੁਤ ਘੱਟ ਹਨ।

  6. I hope my friend in the railway carriage will reflect on this.
    Click for Translation

    ਮੈਨੂੰ ਆਸ ਹੈ ਕਿ ਰੇਲ ਦੇ ਡੱਬੇ ਵਿੱਚ ਮੇਰਾ ਦੋਸਤ ਇਸ ਤੇ ਵਿਚਾਰ ਕਰੇਗਾ।

  7. You have liberty to laugh at me.
    Click for Translation

    ਤੁਹਾਨੂੰ ਮੇਰੇ ਤੇ ਹੱਸਣ ਦੀ ਆਜ਼ਾਦੀ ਹੈ।

  8. Liberty is not a personal affair only but a social contract.
    Click for Translation

    ਆਜ਼ਾਦੀ ਕੇਵਲ ਇੱਕ ਨਿੱਜੀ ਮਾਮਲਾ ਨਹੀਂ ਹੈ ਬਲਕਿ ਇੱਕ ਸਮਾਜਿਕ ਸਮਝੌਤਾ ਹੈ।

  9. We have got liberty now.
    Click for Translation

    ਸਾਨੂੰ ਹੁਣ ਆਜ਼ਾਦੀ ਮਿਲ ਗਈ ਹੈ।

  10. I may be as free as I like.
    Click for Translation

    ਮੈਂ ਜਿੰਨਾ ਚਾਹਾਂ ਆਜ਼ਾਦ ਹੋ ਸਕਦਾ ਹਾਂ।

SET 2: The Making of the Earth

  1. The sun and the planets with their satellites form a happy family.
    Click for Translation

    ਸੂਰਜ ਅਤੇ ਗ੍ਰਹਿ ਆਪਣੇ ਉਪਗ੍ਰਹਿਆਂ ਦੇ ਨਾਲ ਇੱਕ ਖੁਸ਼ਹਾਲ ਪਰਿਵਾਰ ਬਣਾਉਂਦੇ ਹਨ।

  2. At night you see thousands of stars in the sky.
    Click for Translation

    ਰਾਤ ਨੂੰ ਤੁਸੀਂ ਅਸਮਾਨ ਵਿੱਚ ਹਜ਼ਾਰਾਂ ਹੀ ਤਾਰੇ ਦੇਖਦੇ ਹੋ।

  3. The real stars are like our sun.
    Click for Translation

    ਅਸਲੀ ਤਾਰੇ ਸਾਡੇ ਸੂਰਜ ਵਰਗੇ ਹਨ।

  4. So the earth started to cool.
    Click for Translation

    ਇਸ ਲਈ ਧਰਤੀ ਠੰਢੀ ਹੋਣ ਲੱਗੀ।

  5. Stars twinkle, planets do not.
    Click for Translation

    ਤਾਰੇ ਚਮਕਦੇ ਹਨ, ਗ੍ਰਹਿ ਨਹੀਂ।

  6. Can you distinguish between a planet and a star?
    Click for Translation

    ਕੀ ਤੁਸੀਂ ਇੱਕ ਗ੍ਰਹਿ ਅਤੇ ਤਾਰੇ ਵਿੱਚ ਫਰਕ ਕਰ ਸਕਦੇ ਹੋ?

  7. The moon is called a satellite of the earth.
    Click for Translation

    ਚੰਦਰਮਾ ਨੂੰ ਧਰਤੀ ਦਾ ਉਪਗ੍ਰਹਿ ਕਿਹਾ ਜਾਂਦਾ ਹੈ।

  8. Our earth belongs to the family of the sun.
    Click for Translation

    ਸਾਡੀ ਧਰਤੀ ਸੂਰਜ ਦੇ ਪਰਿਵਾਰ ਨਾਲ ਸੰਬੰਧਤ ਹੈ।

  9. In reality our sun itself is a star.
    Click for Translation

    ਅਸਲ ਵਿੱਚ ਸਾਡਾ ਸੂਰਜ ਖੁਦ ਇੱਕ ਤਾਰਾ ਹੈ।

  10. We think the earth is very big.
    Click for Translation

    ਅਸੀਂ ਸੋਚਦੇ ਹਾਂ ਕਿ ਧਰਤੀ ਬਹੁਤ ਵੱਡੀ ਹੈ।

SET 3: The Home-Coming

  1. The boys were puzzled for a moment.
    Click for Translation

    ਮੁੰਡੇ ਇਕ ਪਲ ਲਈ ਉਲਝਣ ਵਿੱਚ ਪੈ ਗਏ।

  2. Phatik refused to move.
    Click for Translation

    ਫਾਟਿਕ ਨੇ ਹਿੱਲਣ ਤੋਂ ਇਨਕਾਰ ਕਰ ਦਿੱਤਾ।

  3. Phatik Chakravarti was the ring-leader amongst the boys of the village.
    Click for Translation

    ਫਾਟਿਕ ਚੱਕਰਵਰਤੀ ਪਿੰਡ ਦੇ ਮੁੰਡਿਆਂ ਵਿੱਚੋਂ ਉਨ੍ਹਾਂ ਦਾ ਸਰਦਾਰ ਸੀ।

  4. He could not bear this injustice.
    Click for Translation

    ਉਹ ਇਹ ਬੇਇਨਸਾਫੀ ਝੱਲ ਨਹੀਂ ਸਕਦਾ ਸੀ।

  5. The stranger asked him again.
    Click for Translation

    ਅਜਨਬੀ ਨੇ ਉਸ ਨੂੰ ਦੁਬਾਰਾ ਪੁੱਛਿਆ।

  6. At last Bishamber asked the police to help him.
    Click for Translation

    ਅਖ਼ੀਰ ਵਿੱਚ ਬਿਸ਼ੰਭਰ ਨੇ ਪੁਲਿਸ ਨੂੰ ਉਸ ਦੀ ਮਦਦ ਕਰਨ ਲਈ ਆਖਿਆ।

  7. One day Phatik lost his lesson book.
    Click for Translation

    ਇਕ ਦਿਨ ਫਾਟਿਕ ਨੇ ਆਪਣੀ ਪਾਠ ਪੁਸਤਕ ਗਵਾ ਲਈ।

  8. The next morning Phatik was nowhere to be seen.
    Click for Translation

    ਅਗਲੀ ਸਵੇਰ ਫਾਟਿਕ ਕਿਤੇ ਵੀ ਨਜ਼ਰ ਨਹੀਂ ਆਇਆ।

  9. Bishamber brought in a doctor.
    Click for Translation

    ਬਿਸ਼ੰਭਰ ਡਾਕਟਰ ਨੂੰ ਅੰਦਰ ਲੈ ਕੇ ਆਇਆ।

  10. Mother, the holidays have come.
    Click for Translation

    ਮਾਂ, ਛੁੱਟੀਆਂ ਆ ਗਈਆਂ ਹਨ।

SET 4: Some Glimpses of Ancient Indian Thought and Practices

  1. The gods approached the sage Dadhichi.
    Click for Translation

    ਦੇਵਤੇ ਰਿਸ਼ੀ ਦਧੀਚੀ ਕੋਲ ਪਹੁੰਚੇ।

  2. Dadhichi took no time in laying down his life.
    Click for Translation

    ਦਧੀਚੀ ਨੇ ਆਪਣੀ ਜਾਨ ਦੀ ਕੁਰਬਾਨੀ ਦੇਣ ਵਿਚ ਜ਼ਰਾ ਵੀ ਦੇਰੀ ਨਾ ਕੀਤੀ।

  3. Eat only after you've shared your meal with others.
    Click for Translation

    ਭੋਜਨ ਤਦ ਹੀ ਛਕੋ ਜਦੋਂ ਤੁਸੀਂ ਆਪਣਾ ਭੋਜਨ ਦੂਜਿਆਂ ਨਾਲ ਵੰਡ ਲਿਆ ਹੋਵੇ।

  4. A well-known sage named Ashtavakara was also invited to this meeting.
    Click for Translation

    ਅਸ਼ਟਾਵਕਰ ਨਾਂ ਦੇ ਨਾਮੀ ਰਿਸ਼ੀ ਨੂੰ ਵੀ ਇਸ ਸਭਾ ਵਿਚ ਸੱਦਾ ਦਿੱਤਾ ਗਿਆ।

  5. The entire universe is one family.
    Click for Translation

    ਸਾਰਾ ਬ੍ਰਹਿਮੰਡ ਇੱਕ ਪਰਿਵਾਰ ਹੈ।

  6. This does not belong to me.
    Click for Translation

    ਇਹ ਮੇਰਾ ਨਹੀਂ ਹੈ। / ਇਹ ਮੇਰੇ ਨਾਲ ਸਬੰਧਤ ਨਹੀਂ ਹੈ।

  7. They chose to be bricked alive.
    Click for Translation

    ਉਨ੍ਹਾਂ ਨੇ ਜਿੰਦਾ ਇੱਟਾਂ ਵਿੱਚ ਚਿਣਵਾਇਆ ਜਾਣਾ ਚੁਣਿਆ।

  8. The history of this great land is full of examples.
    Click for Translation

    ਇਸ ਮਹਾਨ ਧਰਤੀ ਦਾ ਇਤਿਹਾਸ ਮਿਸਾਲਾਂ ਨਾਲ ਭਰਿਆ ਪਿਆ ਹੈ।

  9. The people of this country believe in the unity of life.
    Click for Translation

    ਇਸ ਮੁਲਕ ਦੇ ਲੋਕ ਜੀਵਨ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਹਨ।

  10. King Janak of Maithil called a meeting of the scholars.
    Click for Translation

    ਮੈਥਿਲ ਦੇ ਰਾਜਾ ਜਨਕ ਨੇ ਵਿਦਵਾਨਾਂ ਦੀ ਇਕ ਸਭਾ ਬੁਲਾਈ।

SET 5: The Happy Prince

  1. Why are you weeping then?
    Click for Translation

    ਫਿਰ ਤੁਸੀਂ ਕਿਉਂ ਰੋ ਰਹੇ ਹੋ?

  2. They pulled down the statue of the Happy Prince.
    Click for Translation

    ਉਨ੍ਹਾਂ ਨੇ ਹੈਪੀ ਪ੍ਰਿੰਸ ਦਾ ਬੁੱਤ ਢਾਹ ਦਿੱਤਾ।

  3. I am waited for in Egypt.
    Click for Translation

    ਮੇਰਾ ਮਿਸਰ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਹੈ।

  4. It is very cold here.
    Click for Translation

    ਇੱਥੇ ਬਹੁਤ ਠੰਢ ਹੈ।

  5. I have a golden bed-room.
    Click for Translation

    ਮੇਰੇ ਕੋਲ ਸੁਨਹਿਰੀ ਸੌਣ ਵਾਲਾ ਕਮਰਾ ਹੈ।

  6. There is not a single cloud in the sky.
    Click for Translation

    ਅਸਮਾਨ ਵਿੱਚ ਇੱਕ ਵੀ ਬੱਦਲ ਨਹੀਂ ਹੈ।

  7. Then another drop fell.
    Click for Translation

    ਫਿਰ ਇੱਕ ਹੋਰ ਬੂੰਦ ਡਿੱਗੀ।

  8. My courtiers called me the Happy Prince.
    Click for Translation

    ਮੇਰੇ ਦਰਬਾਰੀ ਮੈਨੂੰ ਹੈਪੀ ਪ੍ਰਿੰਸ (ਖੁਸ਼ਹਾਲ ਰਾਜਕੁਮਾਰ) ਕਹਿੰਦੇ ਸਨ।

  9. I have come to bid you good bye.
    Click for Translation

    ਮੈਂ ਤੁਹਾਨੂੰ ਅਲਵਿਦਾ ਕਹਿਣ ਆਇਆ ਹਾਂ।

  10. How hungry we are!
    Click for Translation

    ਅਸੀਂ ਕਿੰਨੇ ਭੁੱਖੇ ਹਾਂ!

SET 6: Where is Science Taking Us?

  1. Where is Science taking us?
    Click for Translation

    ਵਿਗਿਆਨ ਸਾਨੂੰ ਕਿੱਥੇ ਲੈ ਕੇ ਜਾ ਰਿਹਾ ਹੈ?

  2. This is the age of the machine.
    Click for Translation

    ਇਹ ਮਸ਼ੀਨੀ ਯੁੱਗ ਹੈ।

  3. War is the worst example.
    Click for Translation

    ਯੁੱਧ ਸਭ ਤੋਂ ਭੈੜੀ ਉਦਾਹਰਣ ਹੈ।

  4. I wish I had another hundred years.
    Click for Translation

    ਕਾਸ਼ ਮੇਰੇ ਕੋਲ ਸੌ ਸਾਲ ਹੋਰ ਹੁੰਦੇ।

  5. Here Science is actually doing less than nothing.
    Click for Translation

    ਇੱਥੇ ਵਿਗਿਆਨ ਅਸਲ ਵਿੱਚ ਕੁਝ ਵੀ ਨਹੀਂ ਕਰ ਰਿਹਾ ਹੈ।

  6. Who is to keep them?
    Click for Translation

    ਉਹਨਾਂ ਨੂੰ ਕੌਣ ਰੱਖੇਗਾ?

  7. Science goes on raising its problems.
    Click for Translation

    ਵਿਗਿਆਨ ਆਪਣੀਆਂ ਸਮੱਸਿਆਵਾਂ ਨੂੰ ਵਧਾ ਰਿਹਾ ਹੈ।

  8. What is really needed in the world today?
    Click for Translation

    ਅੱਜ ਦੁਨੀਆਂ ਵਿੱਚ ਅਸਲ ਵਿੱਚ ਕੀ ਚਾਹੀਦਾ ਹੈ?

  9. What is Science really after?
    Click for Translation

    ਵਿਗਿਆਨ ਅਸਲ ਵਿੱਚ ਕਿਸ ਦੇ ਪਿੱਛੇ ਹੈ?

  10. What is its goal?
    Click for Translation

    ਇਸ ਦਾ ਟੀਚਾ ਕੀ ਹੈ?

SET 7: Secret of Happiness

  1. He never lost his calm.
    Click for Translation

    ਉਸਨੇ ਕਦੇ ਆਪਣਾ ਸ਼ਾਂਤ ਸੁਭਾਅ ਨਹੀਂ ਗਵਾਇਆ।

  2. I didn’t want to die.
    Click for Translation

    ਮੈਂ ਮਰਨਾ ਨਹੀਂ ਚਾਹੁੰਦਾ ਸੀ।

  3. Fear is one of man’s most common enemies.
    Click for Translation

    ਡਰ ਮਨੁੱਖ ਦੇ ਸਭ ਤੋਂ ਆਮ ਦੁਸ਼ਮਣਾਂ ਵਿੱਚੋਂ ਇੱਕ ਹੈ।

  4. You are greater than you think.
    Click for Translation

    ਤੁਸੀਂ ਆਪਣੀ ਸੋਚ ਤੋਂ ਵੀ ਮਹਾਨ ਹੋ।

  5. I wanted to get out of there.
    Click for Translation

    ਮੈਂ ਉਥੋਂ ਬਾਹਰ ਨਿਕਲਣਾ ਚਾਹੁੰਦਾ ਸੀ।

  6. Then you will have total peace of mind.
    Click for Translation

    ਫਿਰ ਤੁਹਾਨੂੰ ਮਨ ਦੀ ਪੂਰੀ ਸ਼ਾਂਤੀ ਮਿਲੇਗੀ।

  7. Kagawa had discovered a priceless secret.
    Click for Translation

    ਕਾਗਾਵਾ ਨੇ ਇੱਕ ਅਨਮੋਲ ਰਹੱਸ ਲੱਭ ਲਿਆ ਸੀ।

  8. A fear is not unlike a ghost.
    Click for Translation

    ਡਰ ਕਿਸੇ ਭੂਤ ਤੋਂ ਘੱਟ ਨਹੀਂ ਹੁੰਦਾ।

  9. God watches over you and cares for you.
    Click for Translation

    ਪ੍ਰਮਾਤਮਾ ਤੁਹਾਡੀ ਰਾਖੀ ਕਰਦਾ ਹੈ ਅਤੇ ਤੁਹਾਡੀ ਦੇਖਭਾਲ ਕਰਦਾ ਹੈ।

  10. This is a problem common to us all.
    Click for Translation

    ਇਹ ਸਾਡੀ ਸਾਰਿਆਂ ਦੀ ਸਾਂਝੀ ਸਮੱਸਿਆ ਹੈ।

SET 8: A Gift for Christmas

  1. Her eyes were shining brilliantly.
    Click for Translation

    ਉਸਦੀਆਂ ਅੱਖਾਂ ਚਮਕ ਰਹੀਆਂ ਸਨ।

  2. Tears appeared in her eyes.
    Click for Translation

    ਉਸਦੀਆਂ ਅੱਖਾਂ ਵਿੱਚ ਹੰਝੂ ਆ ਗਏ।

  3. Della let fall her beautiful hair.
    Click for Translation

    ਡੇਲਾ ਨੇ ਆਪਣੇ ਸੁੰਦਰ ਵਾਲ ਖੋਲ੍ਹ ਦਿੱਤੇ।

  4. I sold the watch to get the money to buy your combs.
    Click for Translation

    ਮੈਂ ਤੁਹਾਡੀਆਂ ਕੰਘੀਆਂ ਖਰੀਦਣ ਲਈ ਪੈਸੇ ਲੈਣ ਵਾਸਤੇ ਘੜੀ ਵੇਚ ਦਿੱਤੀ।

  5. Will you buy my hair?
    Click for Translation

    ਕੀ ਤੁਸੀਂ ਮੇਰੇ ਵਾਲ ਖਰੀਦੋਗੇ?

  6. Della finished crying.
    Click for Translation

    ਡੇਲਾ ਨੇ ਰੋਣਾ ਬੰਦ ਕਰ ਦਿੱਤਾ।

  7. It was a platinum watch-chain.
    Click for Translation

    ਇਹ ਪਲੈਟੀਨਮ ਦੀ ਘੜੀ ਦੀ ਚੇਨ ਸੀ।

  8. Jim was never late.
    Click for Translation

    ਜਿਮ ਕਦੇ ਲੇਟ ਨਹੀਂ ਹੁੰਦਾ ਸੀ।

  9. She found it at last.
    Click for Translation

    ਆਖਰਕਾਰ ਉਸਨੂੰ ਇਹ ਮਿਲ ਹੀ ਗਿਆ।

  10. She stopped at a shop.
    Click for Translation

    ਉਹ ਇੱਕ ਦੁਕਾਨ ਤੇ ਰੁਕ ਗਈ।


PUNJABI TO ENGLISH TRANSLATIONS

SET 1: Sentences 1-20

  1. ਮੈਂ ਇਹ ਸਵਾਲ ਹੱਲ ਕਰ ਸਕਦਾ ਹਾਂ|
    Click for Translation

    I can solve this sum.

  2. ਤੁਹਾਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ|
    Click for Translation

    You should consult a good doctor.

  3. ਸਾਨੂੰ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ|
    Click for Translation

    We should obey our parents.

  4. ਹੋ ਸਕਦਾ ਹੈ, ਅੱਜ ਰਾਤ ਵਰਖਾ ਹੋਵੇ|
    Click for Translation

    It may rain tonight.

  5. ਉਹ ਇੱਥੇ ਰਿਹਾ ਕਰਦਾ ਸੀ|
    Click for Translation

    He used to live here.

  6. ਮਿਹਨਤ ਕਰੋ ਅਜਿਹਾ ਨਾ ਹੋਵੇ ਕਿ ਫ਼ੇਲ ਹੋ ਜਾਵੋ|
    Click for Translation

    Work hard lest you should fail.

  7. ਸਾਨੂੰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ|
    Click for Translation

    We should serve our country.

  8. ਸਭ ਨੇ ਇੱਕ ਨਾ ਇੱਕ ਦਿਨ ਮਰਨਾ ਹੀ ਹੈ|
    Click for Translation

    Everyone has to die one day.

  9. ਕਾਸ਼ ਮੈਂ ਅਮੀਰ ਹੁੰਦਾ|
    Click for Translation

    Would that I were rich! / I wish I were rich.

  10. ਮੇਰੀ ਕੀ ਮਜਾਲ ਕਿ ਮੈਂ ਤੁਹਾਡਾ ਅਪਮਾਨ ਕਰਾਂ|
    Click for Translation

    How dare I insult you!

  11. ਅਸੀਂ ਕ੍ਰਿਕਟ ਖੇਡਦੇ ਹਾਂ|
    Click for Translation

    We play cricket.

  12. ਮੇਰੀ ਘੜੀ ਠੀਕ ਸਮਾਂ ਨਹੀਂ ਦਿੰਦੀ ਹੈ|
    Click for Translation

    My watch does not keep correct time.

  13. ਧਰਤੀ ਸੂਰਜ ਦੁਆਲੇ ਘੁੰਮਦੀ ਹੈ|
    Click for Translation

    The earth revolves around the sun.

  14. ਉਹ ਕਦੋਂ ਸੌਂਦੇ ਹਨ?
    Click for Translation

    When do they sleep?

  15. ਮੈਂ ਪੱਤਰ ਲਿਖ ਰਿਹਾ ਹਾਂ|
    Click for Translation

    I am writing a letter.

  16. ਮੁੰਡੇ ਸ਼ੋਰ ਮਚਾ ਰਹੇ ਹਨ|
    Click for Translation

    The boys are making a noise.

  17. ਕੀ ਚਪੜਾਸੀ ਘੰਟੀ ਵਜਾ ਰਿਹਾ ਹੈ?
    Click for Translation

    Is the peon ringing the bell?

  18. ਤੁਸੀਂ ਆਪਣੀਆਂ ਕਿਤਾਬਾਂ ਕਿਉਂ ਖਰਾਬ ਕਰ ਰਹੇ ਹੋ|
    Click for Translation

    Why are you spoiling your books?

  19. ਮੈਂ ਆਪਣਾ ਕੰਮ ਖਤਮ ਕਰ ਲਿਆ ਹੈ|
    Click for Translation

    I have finished my work.

  20. ਉਸਨੇ ਇਸ ਪਾਠ ਦੀ ਦੁਹਰਾਈ ਨਹੀਂ ਕੀਤੀ ਹੈ|
    Click for Translation

    He has not revised this lesson.

SET 2: Sentences 21-40

  1. ਕੀ ਵਰਖਾ ਰੁੱਤ ਸ਼ੁਰੂ ਹੋ ਗਈ ਹੈ?
    Click for Translation

    Has the rainy season set in?

  2. ਉਹ ਕਦੇ ਆਗਰਾ ਨਹੀਂ ਗਿਆ ਹੈ|
    Click for Translation

    He has never been to Agra.

  3. ਸਵੇਰ ਤੋਂ ਬੂੰਦਾ ਬਾਂਦੀ ਹੋ ਰਹੀ ਹੈ|
    Click for Translation

    It has been drizzling since morning.

  4. ਮੈਂ ਦਸ ਸਾਲ ਤੋਂ ਇਸ ਸਕੂਲ ਵਿੱਚ ਪੜ੍ਹਾ ਰਹੀ ਹਾਂ|
    Click for Translation

    I have been teaching in this school for ten years.

  5. ਕੀ ਸਵੇਰ ਤੋਂ ਮੂਸਲਾਧਾਰ ਵਰਖਾ ਹੋ ਰਹੀ ਹੈ?
    Click for Translation

    Has it been raining heavily since morning?

  6. ਕੀ ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਨਹੀਂ ਦੇ ਰਿਹਾ ਹੈ?
    Click for Translation

    Has the gardener not been watering the plants since morning?

  7. ਮੈਂ ਕੱਲ ਆਪਣੇ ਦੋਸਤ ਦੇ ਘਰ ਗਿਆ|
    Click for Translation

    I went to my friend's house yesterday.

  8. ਉਹ ਕੱਲ ਬਾਜ਼ਾਰ ਨਹੀਂ ਗਏ|
    Click for Translation

    They did not go to the market yesterday.

  9. ਕੀ ਤੁਸੀਂ ਆਪਣਾ ਸਮਾਂ ਬਰਬਾਦ ਕੀਤਾ?
    Click for Translation

    Did you waste your time?

  10. ਅਸੀਂ ਚਾਹ ਪੀ ਰਹੇ ਸੀ|
    Click for Translation

    We were taking tea.

  11. ਉਹ ਕ੍ਰਿਕਟ ਨਹੀਂ ਖੇਡ ਰਹੇ ਸਨ|
    Click for Translation

    They were not playing cricket.

  12. ਕੀ ਉਹ ਸਕੂਲ ਜਾ ਰਹੇ ਸਨ?
    Click for Translation

    Were they going to school?

  13. ਮੇਰੇ ਸਕੂਲ ਪਹੁੰਚਣ ਤੋਂ ਪਹਿਲਾਂ ਘੰਟੀ ਵੱਜ ਚੁੱਕੀ ਸੀ|
    Click for Translation

    The bell had rung before I reached the school.

  14. ਕੀ ਡਾਕਟਰ ਦੇ ਆਉਣ ਤੋਂ ਪਹਿਲਾਂ ਮਰੀਜ਼ ਮਰ ਚੁੱਕਾ ਸੀ?
    Click for Translation

    Had the patient died before the doctor arrived?

  15. ਮੁੰਡੇ ਦੋ ਦਿਨ ਤੋਂ ਨੱਚਣ ਦੀ ਪ੍ਰੈਕਟਿਸ ਕਰ ਰਹੇ ਸਨ|
    Click for Translation

    The boys had been practicing dancing for two days.

  16. ਕੀ ਉਹ ਕਾਫੀ ਸਮੇਂ ਤੋਂ ਕਿਤਾਬ ਲਿਖ ਰਿਹਾ ਸੀ?
    Click for Translation

    Had he been writing a book for a long time?

  17. ਉਹ ਪਤੰਗਾਂ ਉਡਾਉਣਗੇ|
    Click for Translation

    They will fly kites.

  18. ਕੀ ਉਹ ਕੱਲ ਸਕੂਲ ਆਉਣਗੇ?
    Click for Translation

    Will they come to school tomorrow?

  19. ਉਹ ਆਪਣਾ ਪਾਠ ਯਾਦ ਕਰ ਰਹੇ ਹੋਣਗੇ|
    Click for Translation

    They will be learning their lesson.

  20. ਕੀ ਤੁਹਾਡੇ ਮਾਤਾ ਜੀ ਖਾਣਾ ਬਣਾ ਰਹੇ ਹੋਣਗੇ?
    Click for Translation

    Will your mother be cooking food?

SET 3: Sentences 41-60

  1. ਮੈਂ ਉਦੋਂ ਤੱਕ ਸੜਕ ਪਾਰ ਕਰ ਚੁੱਕਾ ਹੋਵਾਂਗਾ|
    Click for Translation

    I shall have crossed the road by then.

  2. ਕੀ ਉਹ ਮੇਰੇ ਤੋਂ ਪਹਿਲਾਂ ਸਕੂਲ ਪਹੁੰਚ ਚੁੱਕਾ ਹੋਵੇਗਾ?
    Click for Translation

    Will he have reached the school before me?

  3. ਮੈਂ ਦੋ ਘੰਟੇ ਤੋਂ ਪੜ੍ਹ ਰਿਹਾ ਹੋਵਾਂਗਾ|
    Click for Translation

    I shall have been studying for two hours.

  4. ਕੀ ਉਹ ਜਲੰਧਰ ਵਿੱਚ 1995 ਤੋਂ ਰਹਿ ਰਿਹਾ ਹੋਵੇਗਾ?
    Click for Translation

    Will he have been living in Jalandhar since 1995?

  5. ਧੋਬੀ ਸਵੇਰ ਤੋਂ ਕੱਪੜੇ ਨਹੀਂ ਧੋ ਰਿਹਾ ਹੋਵੇਗਾ|
    Click for Translation

    The washerman will not have been washing clothes since morning.

  6. ਕਦੇ ਝੂਠ ਨਾ ਬੋਲੋ|
    Click for Translation

    Never tell a lie.

  7. ਬੁਰੀ ਸੰਗਤ ਤੋਂ ਬਚੋ|
    Click for Translation

    Avoid bad company.

  8. ਸਦਾ ਸੱਚ ਬੋਲੋ|
    Click for Translation

    Always speak the truth.

  9. ਚੁੱਪ ਕਰੋ |
    Click for Translation

    Keep quiet.

  10. ਉਸ ਨੂੰ ਬੋਲਣ ਦਿਉ|
    Click for Translation

    Let him speak.

  11. ਮੈਨੂੰ ਜਾਣ ਦਿਉ|
    Click for Translation

    Let me go.

  12. ਸ਼ੋਰ ਨਾ ਮਚਾਓ|
    Click for Translation

    Do not make a noise.

  13. ਆਉ, ਸੈਰ ਨੂੰ ਚੱਲੀਏ|
    Click for Translation

    Let us go for a walk.

  14. ਆਓ ਧੁੱਪੇ ਬੈਠੀਏ|
    Click for Translation

    Let us sit in the sun.

  15. ਮੇਰੇ ਲਈ ਪਾਣੀ ਦਾ ਗਲਾਸ ਮੰਗਵਾਓ|
    Click for Translation

    Bring me a glass of water.

  16. ਆਪਣਾ ਸਮਾਂ ਬਰਬਾਦ ਨਾ ਕਰੋ|
    Click for Translation

    Do not waste your time.

  17. ਮੇਰੀ ਗੱਲ ਸੁਣੋ|
    Click for Translation

    Listen to me.

  18. ਬਕਵਾਸ ਨਾ ਕਰੋ|
    Click for Translation

    Don't talk nonsense.

  19. ਇਹ ਪੱਤਰ ਡਾਕ ਵਿੱਚ ਪਾ ਦਿਉ|
    Click for Translation

    Post this letter.

  20. ਆਪਣੀਆਂ ਕਿਤਾਬਾਂ ਖੋਲੋ|
    Click for Translation

    Open your books.

SET 4: Sentences 61-80

  1. ਅੱਜ ਮੌਸਮ ਬਹੁਤ ਸੁਹਾਵਣਾ ਹੈ|
    Click for Translation

    The weather is very pleasant today.

  2. ਅੱਜ ਬਹੁਤ ਗਰਮੀ ਹੈ|
    Click for Translation

    It is very hot today.

  3. ਅੱਜ ਬਹੁਤ ਠੰਡ ਹੈ|
    Click for Translation

    It is very cold today.

  4. ਮੈਂ ਇੱਕ ਵਿਦਿਆਰਥੀ ਹਾਂ|
    Click for Translation

    I am a student.

  5. ਅੱਜ ਹਵਾ ਬੰਦ ਹੈ|
    Click for Translation

    The wind is still today.

  6. ਇਹ ਖਬਰ ਸੱਚੀ ਹੈ|
    Click for Translation

    This news is true.

  7. ਦਿੱਲੀ ਭਾਰਤ ਦੀ ਰਾਜਧਾਨੀ ਹੈ|
    Click for Translation

    Delhi is the capital of India.

  8. ਸਾਡੀ ਜਮਾਤ ਵਿੱਚ ਦਸ ਕੁੜੀਆਂ ਹਨ|
    Click for Translation

    There are ten girls in our class.

  9. ਭਾਰਤ ਤਿਉਹਾਰਾਂ ਦੀ ਧਰਤੀ ਹੈ|
    Click for Translation

    India is a land of festivals.

  10. ਮੈਂ ਅੱਜ ਠੀਕ ਮਹਿਸੂਸ ਨਹੀਂ ਕਰ ਰਹੀ ਹਾਂ|
    Click for Translation

    I am not feeling well today.

  11. ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ|
    Click for Translation

    All that glitters is not gold.

  12. ਜੋ ਗਰਜਦੇ ਹਨ,ਉਹ ਬਰਸਦੇ ਨਹੀਂ|
    Click for Translation

    Barking dogs seldom bite.

  13. ਘਰ ਦਾ ਜੋਗੀ ਜੋਗੜਾ,ਬਾਹਰ ਦਾ ਜੋਗੀ ਸਿੱਧ|
    Click for Translation

    A prophet is not honoured in his own country.

  14. ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ|
    Click for Translation

    A rolling stone gathers no moss.

  15. ਜਿਹੋ ਜਿਹਾ ਬੀਜੋਗੇ ਉਹੋ ਜਿਹਾ ਹੀ ਕੱਟੋਗੇ|
    Click for Translation

    As you sow, so shall you reap.

  16. ਥੋਥਾ ਚਨਾ ਬਾਜੇ ਘਣਾ|
    Click for Translation

    Empty vessels make the most noise.

  17. ਜੈਸਾ ਦੇਸ਼ ਵੈਸਾ ਭੇਸ|
    Click for Translation

    While in Rome, do as the Romans do.

  18. ਦਾਨ ਘਰੋਂ ਸ਼ੁਰੂ ਹੁੰਦਾ ਹੈ|
    Click for Translation

    Charity begins at home.

  19. ਆਪਣਾ ਆਪਣਾ ਪਰਾਇਆ ਪਰਾਇਆ|
    Click for Translation

    Blood is thicker than water.

  20. ਚੋਰ ਚੋਰ ਮੌਸੇਰੇ ਭਰਾ|
    Click for Translation

    Birds of a feather flock together.

SET 5: Sentences 81-100

  1. ਮੇਰੇ ਪਿਤਾ ਜੀ ਮੇਰੇ ਘਰ ਦੇ ਕਰਤਾ ਧਰਤਾ ਹਨ|
    Click for Translation

    My father is the all in all of my house.

  2. ਮੇਰੀ ਬੇਟੀ ਮੇਰੀ ਅੱਖਾਂ ਦਾ ਤਾਰਾ ਹੈ|
    Click for Translation

    My daughter is the apple of my eye.

  3. ਇਹ ਘਰ ਦੋਹਾਂ ਭਰਾਵਾਂ ਵਿੱਚ ਝਗੜੇ ਦੀ ਜੜ੍ਹ ਹੈ|
    Click for Translation

    This house is an apple of discord between the two brothers.

  4. ਉਸਦਾ ਭਾਸ਼ਣ ਪਿੰਡ ਦੇ ਲੋਕਾਂ ਦੀ ਸਮਝ ਤੋਂ ਬਾਹਰ ਸੀ|
    Click for Translation

    His speech was all Greek to the villagers.

  5. ਆਪਣੇ ਕੰਮ ਨਾਲ ਮਤਲਬ ਰੱਖੋ|
    Click for Translation

    Mind your own business.

  6. ਜਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ|
    Click for Translation

    Life is not a bed of roses.

  7. ਇੱਧਰ ਉੱਧਰ ਦੀਆਂ ਗੱਲਾਂ ਨਾ ਕਰੋ, ਕੰਮ ਦੀ ਗੱਲ ਕਰੋ|
    Click for Translation

    Do not beat about the bush, come to the point.

  8. ਭਾਰਤ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ|
    Click for Translation

    India is making progress by leaps and bounds.

  9. ਉਸਨੇ ਆਪਣੀ ਸੌਤੇਲੀ ਮਾਂ ਦੀ ਮੌਤ ਤੇ ਝੂਠੇ ਹੰਝੂ ਵਹਾਏ|
    Click for Translation

    He shed crocodile tears over the death of his stepmother.

  10. ਉਸਨੂੰ ਘੱਟ ਸੁਣਦਾ ਹੈ|
    Click for Translation

    He is hard of hearing.

  11. ਤੁਸੀਂ ਕੀ ਚਾਹੁੰਦੇ ਹੋ?
    Click for Translation

    What do you want?

  12. ਪੌਦਿਆਂ ਨੂੰ ਪਾਣੀ ਕੌਣ ਦੇ ਰਿਹਾ ਹੈ?
    Click for Translation

    Who is watering the plants?

  13. ਉਹ ਸਵੇਰ ਤੋਂ ਕਿੱਥੇ ਹੈ?
    Click for Translation

    Where has he been since morning?

  14. ਵੋਟਾਂ ਕਿਵੇਂ ਪਾਈਆਂ ਜਾਂਦੀਆਂ ਹਨ?
    Click for Translation

    How are votes cast?

  15. ਤੁਸੀਂ ਐਨੀ ਲੇਟ ਕਿਉਂ ਹੋ?
    Click for Translation

    Why are you so late?

  16. ਕਿੰਨੇ ਸੋਹਣੇ ਦਿਨ ਹਨ!
    Click for Translation

    What beautiful days these are!

  17. ਬੱਚਾ ਕਿੰਨਾਂ ਹੁਸ਼ਿਆਰ ਹੈ!
    Click for Translation

    How intelligent the child is!

  18. ਅਫਸੋਸ, ਭਾਰਤ ਮੈਚ ਹਾਰ ਗਿਆ!
    Click for Translation

    Alas! India has lost the match.

  19. ਸ਼੍ਰੀਮਾਨ ਜੀ, ਸ਼ੁਭ ਸਵੇਰ|
    Click for Translation

    Good morning, sir.

  20. ਉਹ ਕਿੰਨਾਂ ਮਾਸੂਮ ਲੱਗਦਾ ਹੈ|
    Click for Translation

    How innocent he looks!

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends