PSEB CLASS 8 SOCIAL SCIENCE SOLVED QUESTION PAPER 2026

```html ਸਲਾਨਾ ਪ੍ਰੀਖਿਆ ਪ੍ਰਣਾਲੀ - Social Science
Roll No. .........................
[Map of India]
Total No. of Questions : 6
VIII
2326
Total No. of Printed Pages : 15
ਸਲਾਨਾ ਪ੍ਰੀਖਿਆ ਪ੍ਰਣਾਲੀ
SOCIAL SCIENCE
(Punjabi, Hindi and English Versions)
(Morning Session)
Time allowed : 3 Hours
Maximum Marks :80
(Punjabi Versions)
ਨੋਟ: i) ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ ਕੋਡ/ਪੇਪਰ-ਕੋਡ ਵਾਲੇ ਖਾਨੇ ਵਿੱਚ ਵਿਸ਼ਾ ਕੋਡ/ਪੇਪਰ-ਕੋਡ 810 ਜ਼ਰੂਰ ਦਰਜ ਕਰੋ ਜੀ
ii) ਉੱਤਰ-ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿੱਚ ਟਾਈਟਲ ਸਹਿਤ 16 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ।
iii) ਉੱਤਰ-ਪੱਤਰੀ ਵਿੱਚ ਖਾਲੀ ਪੰਨਾ/ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨ/ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ।
iv) ਸਾਰੇ ਪ੍ਰਸ਼ਨ ਜ਼ਰੂਰੀ ਹਨ।
v) ਹਰ ਭਾਗ ਵਿੱਚ ਦਿੱਤੇ ਨੋਟ ਅਨੁਸਾਰ ਪ੍ਰਸ਼ਨਾਂ ਦੇ ਉੱਤਰ ਦਿੱਤੇ ਜਾਣ। ਵਿਦਿਆਰਥੀ ਉਨ੍ਹਾਂ ਦਾ ਪਾਲਣ ਜ਼ਰੂਰ ਕਰਨ।
vi) ਪ੍ਰਸ਼ਨ ਪੱਤਰ ਦੇ ਕੁੱਲ ਛੇ ਭਾਗ ਹਨ। ਭਾਗ-ੳ ਵਿੱਚ ਬਹੁਵਿਕਲਪੀ ਪ੍ਰਸ਼ਨ, ਭਾਗ-ਅ ਵਿੱਚ ਵਸਤੂਨਿਸ਼ਠ ਪ੍ਰਸ਼ਨ, ਭਾਗ-ੲ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਭਾਗ-ਸ ਵੱਡੇ ਉੱਤਰਾਂ ਵਾਲੇ ਪ੍ਰਸ਼ਨ (100% ਅੰਦਰੂਨੀ ਛੋਟ), ਭਾਗ-ਹ ਸਰੋਤ ਅਧਾਰਿਤ ਪ੍ਰਸ਼ਨ ਅਤੇ ਭਾਗ-ਕ ਨਕਸ਼ੇ ਨਾਲ ਸੰਬੰਧਿਤ ਪ੍ਰਸ਼ਨ ਹਨ।
vii) ਭਾਰਤ ਦਾ ਨਕਸ਼ਾ ਨਾਲ ਨੱਥੀ ਹੈ, ਉਸ ਦੀ ਵਰਤੋਂ ਜ਼ਰੂਰ ਕੀਤੀ ਜਾਵੇ।
viii) ਭਾਰਤ ਦਾ ਨਕਸ਼ਾ ਆਪਣੀ ਉੱਤਰ-ਪੱਤਰੀ ਨਾਲ ਨੱਥੀ ਕਰ ਦਿਓ।
ਭਾਗ-ੳ
1. ਸਹੀ ਵਿਕਲਪ ਦੀ ਚੋਣ ਕਰੋ। ਸਾਰੇ ਪ੍ਰਸ਼ਨ ਜ਼ਰੂਰੀ ਹਨ: (10x1=10)
i) ਜਿਸ ਮਿੱਟੀ ਵਿੱਚ ਚੂਨਾ, ਮੈਗਨੀਸ਼ੀਅਮ, ਫਾਸਫੇਟ, ਨਾਈਟਰੋਜਨ ਅਤੇ ਜੈਵਿਕ ਮਾਦਾ ਆਦਿ ਤੱਤਾਂ ਦੀ ਘਾਟ ਹੁੰਦੀ ਹੈ, ਉਸ ਮਿੱਟੀ ਨੂੰ ਕੀ ਕਿਹਾ ਜਾਂਦਾ ਹੈ?
(ੳ) ਲਾਲ ਮਿੱਟੀ
(ਅ) ਕਾਲੀ ਮਿੱਟੀ
(ੲ) ਮਾਰੂਥਲੀ ਮਿੱਟੀ
(ਸ) ਲੈਟਰਾਇਟ ਮਿੱਟੀ
ii) ਸ਼ਕਤੀ ਦੇ ਨਵੇਂ ਸਾਧਨਾਂ ਵਿੱਚੋਂ, ਹੇਠ ਲਿਖੇ ਗਏ ਕਿਹੜੇ ਸਾਧਨ ਨੂੰ ਸ਼ਾਮਿਲ ਨਹੀਂ ਕੀਤਾ ਜਾ ਸਕਦਾ?
(ੳ) ਸੂਰਜੀ ਸ਼ਕਤੀ
(ਅ) ਪੌਣ ਸ਼ਕਤੀ
(ੲ) ਸਮੁੰਦਰੀ ਲਹਿਰਾਂ
(ਸ) ਅਬਰਕ
iii) ਖੇਤੀ ਦੀ ਉਹ ਕਿਹੜੀ ਕਿਸਮ ਹੈ, ਜਿਸ ਵਿੱਚ ਕਿਸਾਨ ਵੱਡੇ ਪੱਧਰ 'ਤੇ ਮਸ਼ੀਨਾਂ ਅਤੇ ਹੋਰ ਸਾਧਨਾਂ ਦੀ ਵਰਤੋਂ ਕਰਕੇ ਆਪਣੀ ਜ਼ਮੀਨ ਤੇ ਫਸਲਾਂ ਉਗਾਉਂਦੇ ਹਨ?
(ੳ) ਖੁਸ਼ਕ ਖੇਤੀ
(ਅ) ਸਥਾਈ ਖੇਤੀ
(ੲ) ਵਪਾਰਕ ਖੇਤੀ
(ਸ) ਗਿੱਲੀ ਖੇਤੀ
iv) ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਰੈਗੂਲੇਟਿੰਗ ਐਕਟ ਕਦੋਂ ਪਾਸ ਹੋਇਆ?
(ੳ) 1700 ਈ.
(ਅ) 1900 ਈ.
(ੲ) 1773 ਈ.
(ਸ) 1857 ਈ.
v) ਪਟਸਨ ਉਦਯੋਗ ਦਾ ਪਹਿਲਾ ਕਾਰਖਾਨਾ ਕਦੋਂ ਅਤੇ ਕਿੱਥੇ ਲਗਾਇਆ ਗਿਆ?
(ੳ) 1853 ਈ. ਵਿੱਚ ਮੁੰਬਈ
(ਅ) 1950 ਈ. ਵਿੱਚ ਰਾਣੀਗੰਜ
(ੲ) 1834 ਈ. ਵਿੱਚ ਆਸਾਮ
(ਸ) 1854 ਈ. ਵਿੱਚ ਸੈਰਮਪੁਰ (ਬੰਗਾਲ)
vi) ਸਿੱਖਿਆ ਦਾ ਵਿਕਾਸ ਕਰਨ ਲਈ ਅੰਗਰੇਜ਼ੀ ਸਰਕਾਰ ਨੇ 1917 ਈ. ਵਿੱਚ ਕਿਹੜੀ ਕਮੇਟੀ ਨਿਯੁਕਤ ਕੀਤੀ?
(ੳ) ਸੈਡਲਰ ਕਮੇਟੀ
(ਅ) ਹਰਟੋਗ ਕਮੇਟੀ
(ੲ) ਸਾਰਜੈਂਟ ਕਮੇਟੀ
(ਸ) ਹੰਟਰ ਕਮਿਸ਼ਨ
vii) ਜੁਹੂ ਬੀਚ, ਚੌਪਾਟੀ, ਕੋਲਾਬਾ ਅਤੇ ਮਾਲਾਬਾਰ ਹਿਲ ਕਿਸ ਮਹਾਨਗਰ ਵਿੱਚ ਸਥਿਤ ਹਨ?
(ੳ) ਮਦਰਾਸ
(ਅ) ਬੰਬਈ (ਮੁੰਬਈ)
(ੲ) ਕਲਕੱਤਾ
(ਸ) ਦਿੱਲੀ
viii) ਸੰਵਿਧਾਨ ਦੇ ਕਿਹੜੇ ਅਨੁਛੇਦ 'ਚ ਭਾਰਤੀ ਨਾਗਰਿਕਾਂ ਨੂੰ ਛੇ ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ?
(ੳ) ਅਨੁਛੇਦ-18
(ਅ) ਅਨੁਛੇਦ-14
(ੲ) ਅਨੁਛੇਦ-19
(ਸ) ਅਨੁਛੇਦ-17
ix) ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਤੋਂ ਲਾਗੂ ਹੈ?
(ੳ) 4 ਅਗਸਤ 2009
(ਅ) 1 ਅਪ੍ਰੈਲ 2010
(ੲ) ਦਸੰਬਰ 2002
(ਸ) 1 ਅਪ੍ਰੈਲ 2009
x) ਉੱਚ ਅਦਾਲਤਾਂ ਦਾ ਗਠਨ ਕਿੱਥੇ ਕੀਤਾ ਜਾਂਦਾ ਹੈ?
(ੳ) ਰਾਜ ਪੱਧਰ
(ਅ) ਤਹਿਸੀਲ ਪੱਧਰ
(ੲ) ਜ਼ਿਲ੍ਹਾ ਪੱਧਰ
(ਸ) ਪਿੰਡ ਪੱਧਰ
ਭਾਗ-ਅ
2. ਵਸਤੂਨਿਸ਼ਠ ਪ੍ਰਸ਼ਨ : (ਹਰ ਇਕ ਪ੍ਰਸ਼ਨ ਦਾ ਇਕ ਅੰਕ ਹੈ ਅਤੇ ਸਾਰੇ ਪ੍ਰਸ਼ਨ ਲਾਜ਼ਮੀ ਹਨ) (10x1=10)

ਖਾਲੀ ਸਥਾਨ ਭਰੋ :
i) ਆਈ.ਐਫ.ਐਸ.ਸੀ. (IFSC) ਕੋਡ ........................ ਅੱਖਰਾਂ ਦਾ ਇੱਕ ਕੋਡ ਹੁੰਦਾ ਹੈ।
ii) ਜੋਤਿਬਾ ਫੂਲੇ ਨੂੰ ........................ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।
iii) ਯੂਰਪ ਵਿੱਚ ਆਧੁਨਿਕ ਕਾਲ ਦਾ ਆਰੰਭ ........................ ਸਦੀ ਵਿੱਚ ਹੋਇਆ ਮੰਨਿਆ ਜਾਂਦਾ ਹੈ।
iv) ਭਾਰਤ ਦਾ ਰਾਸ਼ਟਰਪਤੀ ਬਣਨ ਲਈ ਘੱਟੋ-ਘੱਟ ........................ ਸਾਲ ਉਮਰ ਹੋਣੀ ਚਾਹੀਦੀ ਹੈ।

ਸਹੀ ਜਾਂ ਗਲਤ ਦਾ ਨਿਸ਼ਾਨ ਲਗਾਉ :
v) ਭੂਚਾਲ ਦੀ ਤੀਬਰਤਾ ਨੂੰ ਰਿਕਟਰ ਪੈਮਾਨਾ 'ਤੇ ਮਾਪਿਆ ਜਾਂਦਾ ਹੈ। ਸਹੀ/ਗਲਤ
vi) ਬਿਰਸਾ ਮੁੰਡਾ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਜ਼ਿਮੀਂਦਾਰਾਂ ਨੂੰ ਟੈਕਸ ਦੇ ਦੇਣ। ਸਹੀ/ਗਲਤ
vii) ਭਾਰਤ ਵਿੱਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ। ਸਹੀ/ਗਲਤ

ਇੱਕ ਤੋਂ 15 ਸ਼ਬਦਾਂ ਵਿੱਚ ਉੱਤਰ ਦਿਉ :
viii) ਮਿੱਟੀ ਦੀ ਪਰਿਭਾਸ਼ਾ ਲਿਖੋ।
ix) ਕਿਸ ਸਾਲ ਵਿੱਚ ਵਿਧਵਾ-ਵਿਆਹ ਕਰਾਉਣ ਦੀ ਕਾਨੂੰਨੀ ਤੌਰ 'ਤੇ ਆਗਿਆ ਦਿੱਤੀ ਗਈ?
x) ਡੈਬਿਟ ਕਾਰਡ ਦਾ ਕੋਈ ਇੱਕ ਫਾਇਦਾ ਲਿਖੋ।
ਭਾਗ-ੲ
3. ਸਾਰੇ ਪ੍ਰਸ਼ਨ ਲਾਜ਼ਮੀ ਹਨ ਅਤੇ ਹਰ ਇਕ ਪ੍ਰਸ਼ਨ ਦੇ ਤਿੰਨ ਅੰਕ ਹਨ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30 ਤੋਂ 50 ਸ਼ਬਦਾਂ ਵਿੱਚ ਦਿਉ : (6x3=18)
i) ਬਾਕਸਾਈਟ ਦੀ ਮਹੱਤਤਾ 'ਤੇ ਨੋਟ ਲਿਖੋ।
ii) ਹੜ੍ਹਾਂ ਦੇ ਆਉਣ ਦੇ ਮੁੱਖ ਕਾਰਨ ਕਿਹੜੇ-ਕਿਹੜੇ ਹਨ।
iii) ਲੈਪਸ ਦੀ ਨੀਤੀ ਕੀ ਸੀ?
iv) ਵਿਦੇਸ਼ ਨੀਤੀ ਬਾਰੇ ਤੁਹਾਡਾ ਕੀ ਭਾਵ ਹੈ?
v) ਭਾਰਤ 'ਚ ਨਿਆਂਪਾਲਿਕਾ ਨੂੰ ਸੁਤੰਤਰ ਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ?
vi) ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਜ਼ਿੰਮੇਵਾਰ ਕਾਰਨ ਲਿਖੋ।
ਭਾਗ-ਸ
4. ਹਰੇਕ ਪ੍ਰਸ਼ਨ ਦਾ ਉੱਤਰ 80 ਤੋਂ 100 ਸ਼ਬਦਾਂ ਵਿੱਚ ਦਿਉ । ਹਰ ਪ੍ਰਸ਼ਨ ਦੇ ਪੰਜ ਅੰਕ ਹਨ। (4x5=20)

i) ਕਿਹੜੇ-ਕਿਹੜੇ ਉਪਾਅ ਸਾਨੂੰ ਮਹਾਂਮਾਰੀ ਵਰਗੀ ਆਫ਼ਤ ਤੋਂ ਬਚਾਅ ਸਕਦੇ ਹਨ?
ਜਾਂ
ਚਾਹ ਅਤੇ ਕੌਫੀ ਦੇ ਪੌਦਿਆਂ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾਂਦੀ ਹੈ?

ii) ਸਥਾਈ ਬੰਦੋਬਸਤ ਕੀ ਸੀ ਅਤੇ ਉਸ ਦੇ ਕੀ ਆਰਥਿਕ ਪ੍ਰਭਾਵ ਪਏ?
ਜਾਂ
19ਵੀਂ ਸਦੀ ਵਿੱਚ ਲਘੂ ਉਦਯੋਗਾਂ ਦੇ ਪਤਨ ਬਾਰੇ ਲਿਖੋ?

iii) ਸਵਾਮੀ ਵਿਵੇਕਾਨੰਦ ਜੀ ਨੇ ਆਧੁਨਿਕ ਸਿੱਖਿਆ ਪ੍ਰਣਾਲੀ ਦੇ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਲਿਖੋ।
ਜਾਂ
ਸਾਈਮਨ ਕਮਿਸ਼ਨ ਬਾਰੇ ਤੁਸੀਂ ਕੀ ਜਾਣਦੇ ਹੋ?

iv) ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ ਤੋਂ ਕੀ ਭਾਵ ਹੈ?
ਜਾਂ
ਸਰਵ ਸਿੱਖਿਆ ਅਭਿਆਨ 'ਤੇ ਇਕ ਨੋਟ ਲਿਖੋ।
ਭਾਗ-ਹ
5. ਸਰੋਤ ਅਧਾਰਿਤ ਪ੍ਰਸ਼ਨ : (2x6=12)

(ੳ) ਅੰਗਰੇਜ਼ 1600 ਈ. ਵਿੱਚ ਈਸਟ ਇੰਡੀਆ ਕੰਪਨੀ ਰਾਹੀਂ ਵਪਾਰੀਆਂ ਦੇ ਰੂਪ ਵਿੱਚ ਭਾਰਤ ਆਏ। ਉਹਨਾਂ ਦਾ ਮੁੱਖ ਉਦੇਸ਼ ਸੂਤੀ ਅਤੇ ਰੇਸ਼ਮੀ ਕੱਪੜਾ, ਭਾਰਤੀ ਗਰਮ ਮਸਾਲੇ, ਨੀਲ ਅਤੇ ਕਪਾਹ ਦੇ ਵਪਾਰ ਰਾਹੀਂ ਲਾਭ ਕਮਾਉਣਾ ਸੀ। ਪਰ ਹੌਲੀ-ਹੌਲੀ ਉਹ ਵਪਾਰੀਆਂ ਤੋਂ ਆਪਣੀ ਸੈਨਿਕ ਤਾਕਤ ਅਤੇ ਰਾਜਨੀਤਿਕ ਚਲਾਕੀ ਨਾਲ ਭਾਰਤ ਵਿੱਚ ਆਪਣੇ ਪੈਰ ਜਮਾਉਣ ਲੱਗ ਪਏ। 1757 ਈ. ਦੀ ਪਲਾਸੀ ਦੀ ਲੜਾਈ ਅਤੇ 1764 ਈ. ਦੀ ਬਕਸਰ ਦੀ ਲੜਾਈ ਨਾਲ ਅੰਗਰੇਜ਼ਾਂ ਨੇ ਭਾਰਤ ਵਿੱਚ ਰਾਜਨੀਤਿਕ ਹਕੂਮਤ ਦੀ ਨੀਂਹ ਨੂੰ ਮਜ਼ਬੂਤ ਕੀਤਾ। ਇਹਨਾਂ ਜਿੱਤਾਂ ਨੇ ਭਾਰਤ ਵਿੱਚ ਅੰਗਰੇਜ਼ਾਂ ਦੀ ਸਿਆਸੀ ਹਕੂਮਤ ਦਾ ਰਾਹ ਖੋਲ੍ਹ ਦਿੱਤਾ। ਅੰਗਰੇਜ਼ੀ ਸਾਮਰਾਜ ਦੌਰਾਨ ਭਾਰਤ ਵਿੱਚ ਬਹੁਤ ਸਾਰੀਆਂ ਆਰਥਿਕ ਤਬਦੀਲੀਆਂ ਹੋਈਆਂ। ਉਹਨਾਂ ਨੇ ਭਾਰਤੀਆਂ ਨੂੰ ਨਵੇਂ-ਨਵੇਂ ਉਦਯੋਗ, ਰੇਲਵੇ, ਟੈਲੀਗ੍ਰਾਮ ਅਤੇ ਡਾਕ-ਸੇਵਾਵਾਂ ਆਦਿ ਵਰਗੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਜਿਸ ਵਿੱਚ ਉਹਨਾਂ ਦਾ ਮੁੱਖ ਉਦੇਸ਼ ਭਾਰਤ ਵਿੱਚ ਆਪਣੇ ਪ੍ਰਸ਼ਾਸਨ, ਸੈਨਿਕ ਪ੍ਰਬੰਧ ਅਤੇ ਵਪਾਰ ਨੂੰ ਮਜ਼ਬੂਤ ਕਰਨਾ ਸੀ। ਅੰਗਰੇਜ਼ਾਂ ਦੀਆਂ ਖੇਤੀਬਾੜੀ ਨੀਤੀਆਂ ਕਾਰਨ ਭਾਰਤੀ ਦਸਤਕਲਾ ਅਤੇ ਕੱਪੜਾ ਉਦਯੋਗ ਤਬਾਹ ਹੋ ਗਏ ਕਿਉਂਕਿ ਅੰਗਰੇਜ਼ੀ ਮਸ਼ੀਨੀ ਵਸਤਾਂ ਦੀ ਸਫਾਈ ਵਧ ਹੋਣ ਕਾਰਨ ਅਤੇ ਸਸਤਾ ਹੋਣ ਕਾਰਨ ਇਸਨੇ ਭਾਰਤੀ ਬਾਜ਼ਾਰਾਂ 'ਤੇ ਕਬਜ਼ਾ ਕਰ ਲਿਆ।

ਉਪਰੋਕਤ ਪੈਰ੍ਹੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ:
i) ਅੰਗਰੇਜ਼ ਸਭ ਤੋਂ ਪਹਿਲਾਂ ਭਾਰਤ ਵਿੱਚ ਕਦੋਂ ਅਤੇ ਕਿਸ ਰੂਪ ਵਿੱਚ ਆਏ ਸਨ? 2
ii) ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਰਾਜਨੀਤਿਕ ਹਕੂਮਤ ਦੀ ਨੀਂਹ ਕਿਵੇਂ ਮਜ਼ਬੂਤ ਕੀਤੀ? 2
iii) ਅੰਗਰੇਜ਼ਾਂ ਦੀਆਂ ਖੇਤੀਬਾੜੀ ਨੀਤੀਆਂ ਕਾਰਨ ਭਾਰਤ ਦਾ ਕਿਹੜਾ ਉਦਯੋਗ ਤਬਾਹ ਹੋਇਆ ਅਤੇ ਕਿਉਂ? 2

(ਅ) ਭਾਰਤ ਦੇ ਸੰਵਿਧਾਨ ਅਨੁਸਾਰ ਨਿਆਂਪਾਲਿਕਾ ਦੇਸ਼ ਦੀ ਸਭ ਤੋਂ ਉੱਚੀ ਸੰਸਥਾ ਹੈ, ਜਿਸ ਦਾ ਮੁੱਖ ਕੰਮ ਕਾਨੂੰਨਾਂ ਦੀ ਵਿਆਖਿਆ ਕਰਨਾ, ਨਿਆਂ ਦਿਵਾਉਣਾ ਅਤੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਭਾਰਤ ਵਿੱਚ ਨਿਆਂਪਾਲਿਕਾ ਤਿੰਨ ਪੱਧਰਾਂ 'ਤੇ ਕੰਮ ਕਰਦੀ ਹੈ। ਇਹ ਸੁਪਰੀਮ ਕੋਰਟ, ਹਾਈ ਕੋਰਟਾਂ ਅਤੇ ਜ਼ਿਲ੍ਹਾ ਅਦਾਲਤਾਂ ਤੋਂ ਮਿਲਕੇ ਬਣਦੀ ਹੈ। ਨਿਆਂਪਾਲਿਕਾ ਕੋਲ ਨਿਆਂਇਕ-ਪੁਨਰ ਨਿਰੀਖਣ ਦੀ ਸ਼ਕਤੀ ਹੁੰਦੀ ਹੈ ਜਿਸ ਰਾਹੀਂ ਉਹ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਨੂੰ ਸੰਵਿਧਾਨ ਦੇ ਵਿਰੁੱਧ ਹੋਣ 'ਤੇ ਰੱਦ ਕਰ ਸਕਦੀ ਹੈ। ਇਹ ਪੂਰੀ ਤਰ੍ਹਾਂ ਸੁਤੰਤਰ ਅਤੇ ਨਿਰਪੱਖ ਹੈ। ਕਾਰਜਪਾਲਿਕਾ ਜਾਂ ਵਿਧਾਨਪਾਲਿਕਾ ਇਸਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਨਹੀਂ ਕਰ ਸਕਦੀ। ਨਿਆਂਪਾਲਿਕਾ ਦੀ ਸੁਤੰਤਰਤਾ ਲਈ ਜ਼ਰੂਰੀ ਹੈ ਕਿ ਜੱਜ ਆਪਣੇ ਫੈਸਲੇ ਲੈਂਦਿਆਂ ਕਿਸੇ ਵੀ ਸਰਕਾਰ ਜਾਂ ਰਾਜਨੀਤਿਕ ਦਬਾਅ ਹੇਠ ਨਾ ਆਉਣ। ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਉਹਨਾਂ ਨੂੰ ਸਰਕਾਰ ਆਪਣੀ ਮਰਜ਼ੀ ਨਾਲ ਬਰਖਾਸਤ ਨਹੀਂ ਕਰ ਸਕਦੀ। ਜੱਜਾਂ ਨੂੰ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਬਹੁਤ ਸਖਤ ਅਤੇ ਲੰਮੀ ਹੈ, ਜੋ ਸਿਰਫ ਸੰਸਦ ਦੀ ਵਿਸ਼ੇਸ਼ ਪ੍ਰਕਿਰਿਆ ਰਾਹੀਂ ਹੀ ਸੰਭਵ ਹੁੰਦੀ ਹੈ। ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਕਰਦੀ ਹੈ, ਲੋਕਾਂ ਨੂੰ ਨਿਆਂ ਦਿੰਦੀ ਹੈ ਅਤੇ ਦੇਸ਼ ਵਿੱਚ ਕਾਨੂੰਨ ਦੀ ਸਰਵਉੱਚਤਾ (Rule of Law) ਨੂੰ ਕਾਇਮ ਰੱਖਦੀ ਹੈ, ਇਸ ਲਈ ਨਿਆਂਪਾਲਿਕਾ ਨੂੰ ਲੋਕਤੰਤਰ ਦੀ 'ਰੀੜ੍ਹ ਦੀ ਹੱਡੀ' ਕਿਹਾ ਜਾਂਦਾ ਹੈ।

ਉਪਰੋਕਤ ਪੈਰ੍ਹੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
i) ਭਾਰਤ ਦੇ ਸੰਵਿਧਾਨ ਅਨੁਸਾਰ ਦੇਸ਼ ਦੀ ਸਭ ਤੋਂ ਉੱਚੀ ਸੰਸਥਾ ਕਿਹੜੀ ਹੈ ਅਤੇ ਇਸਦੇ ਕੀ ਮੁੱਖ ਕੰਮ ਹਨ? 2
ii) ਨਿਆਂਇਕ-ਪੁਨਰ ਨਿਰੀਖਣ ਦੀ ਸ਼ਕਤੀ ਕੀ ਹੈ? 2
iii) ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ਅਤੇ ਉਹਨਾਂ ਨੂੰ ਕੀ ਵਿਸ਼ੇਸ਼ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ? 2
ਭਾਗ-ਕ
6. ਨਕਸ਼ਾ ਭਰੋ : (10x1=10)

(ੳ) ਹੇਠ ਲਿਖਿਆਂ ਵਿੱਚੋਂ ਕੋਈ 7 ਸਥਾਨ ਭਾਰਤ ਦੇ ਨਕਸ਼ੇ ਵਿੱਚ ਭਰੋ :
i) ਕਾਲੀ ਮਿੱਟੀ ਦਾ ਇੱਕ ਖੇਤਰ ii) ਬ੍ਰਹਮਪੁੱਤਰ ਦਰਿਆ
iii) ਡੈਲਟਾ ਬਨਸਪਤੀ ਵਾਲਾ ਇਕ ਖੇਤਰ iv) ਕੱਚੇ ਲੋਹੇ ਦਾ ਕੋਈ ਇੱਕ ਖੇਤਰ
v) ਸੋਨੇ ਦਾ ਕੋਈ ਇੱਕ ਖੇਤਰ vi) ਤਾਂਬੇ ਦਾ ਕੋਈ ਇੱਕ ਖੇਤਰ
vii) ਅਬਰਕ ਦਾ ਕੋਈ ਇੱਕ ਖੇਤਰ viii) ਕਪਾਹ ਦਾ ਕੋਈ ਇੱਕ ਖੇਤਰ
ix) ਪਟਸਨ ਦਾ ਕੋਈ ਇੱਕ ਖੇਤਰ x) ਚਾਹ ਦਾ ਕੋਈ ਇੱਕ ਖੇਤਰ

(ਅ) ਹੇਠ ਲਿਖਿਆਂ ਵਿੱਚੋਂ ਕੋਈ 3 ਸਥਾਨ ਭਾਰਤ ਦੇ ਨਕਸ਼ੇ ਵਿੱਚ ਭਰੋ :
i) ਸਥਾਈ ਬੰਦੋਬਸਤ ਵਾਲਾ ਕੋਈ ਰਾਜ ii) ਮੇਰਠ
iii) ਦਿੱਲੀ iv) ਗੇਟਵੇ ਆਫ਼ ਇੰਡੀਆ
v) ਬਨਾਰਸ
ਉੱਤਰ ਕੁੰਜੀ (Answer Key)

ਭਾਗ-ੳ (ਬਹੁਵਿਕਲਪੀ ਪ੍ਰਸ਼ਨ)

  1. (ੳ) ਲਾਲ ਮਿੱਟੀ (Red Soil)
  2. (ਸ) ਅਬਰਕ (Mica) - ਨੋਟ: ਅਬਰਕ ਊਰਜਾ ਦਾ ਸਾਧਨ ਨਹੀਂ ਹੈ, ਸਗੋਂ ਇਕ ਖਣਿਜ ਹੈ।
  3. (ੲ) ਵਪਾਰਕ ਖੇਤੀ (Commercial Farming)
  4. (ੲ) 1773 ਈ. (1773 AD)
  5. (ਸ) 1854 ਈ. ਵਿੱਚ ਸੈਰਮਪੁਰ (ਬੰਗਾਲ) (1854 AD at Serampur, Bengal)
  6. (ੳ) ਸੈਡਲਰ ਕਮੇਟੀ (Saddler Committee)
  7. (ਅ) ਬੰਬਈ (ਮੁੰਬਈ) (Bombay/Mumbai)
  8. (ੲ) ਅਨੁਛੇਦ-19 (Article 19)
  9. (ਅ) 1 ਅਪ੍ਰੈਲ 2010 (1st April, 2010)
  10. (ੳ) ਰਾਜ ਪੱਧਰ (State Level)

ਭਾਗ-ਅ (ਵਸਤੂਨਿਸ਼ਠ ਪ੍ਰਸ਼ਨ)

  • ਖਾਲੀ ਸਥਾਨ ਭਰੋ:
    1. 11
    2. ਮਹਾਤਮਾ (Mahatma)
    3. 16ਵੀਂ (16th)
    4. 35
  • ਸਹੀ/ਗਲਤ:
    1. ਸਹੀ (True)
    2. ਗਲਤ (False)
    3. ਸਹੀ (True)
  • ਇੱਕ ਤੋਂ 15 ਸ਼ਬਦਾਂ ਵਿੱਚ ਉੱਤਰ:
    1. ਮਿੱਟੀ ਦੀ ਪਰਿਭਾਸ਼ਾ: ਧਰਤੀ ਦੀ ਸਭ ਤੋਂ ਉੱਪਰਲੀ ਪਰਤ ਜੋ ਪੌਦਿਆਂ/ਰੁੱਖਾਂ ਨੂੰ ਉਗਾਉਣ ਵਿੱਚ ਸਹਾਇਕ ਹੁੰਦੀ ਹੈ।
    2. ਵਿਧਵਾ-ਵਿਆਹ ਆਗਿਆ: 1856 ਈ. ਵਿੱਚ।
    3. ਡੈਬਿਟ ਕਾਰਡ ਦਾ ਫਾਇਦਾ: ਇਸ ਨਾਲ ਬਿਨਾਂ ਨਕਦ ਪੈਸੇ ਰੱਖੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਏ ਜਾ ਸਕਦੇ ਹਨ ਜਾਂ ਆਨਲਾਈਨ ਖਰੀਦਦਾਰੀ ਕੀਤੀ ਜਾ ਸਕਦੀ ਹੈ।

ਭਾਗ-ਹ (ਸਰੋਤ ਅਧਾਰਿਤ ਪ੍ਰਸ਼ਨ)

(ੳ) ਪੈਰ੍ਹਾ 1

  1. ਅੰਗਰੇਜ਼ ਸਭ ਤੋਂ ਪਹਿਲਾਂ 1600 ਈ. ਵਿੱਚ ਈਸਟ ਇੰਡੀਆ ਕੰਪਨੀ ਰਾਹੀਂ ਵਪਾਰੀਆਂ ਦੇ ਰੂਪ ਵਿੱਚ ਭਾਰਤ ਆਏ ਸਨ।
  2. ਅੰਗਰੇਜ਼ਾਂ ਨੇ 1757 ਈ. ਦੀ ਪਲਾਸੀ ਦੀ ਲੜਾਈ ਅਤੇ 1764 ਈ. ਦੀ ਬਕਸਰ ਦੀ ਲੜਾਈ ਜਿੱਤ ਕੇ ਭਾਰਤ ਵਿੱਚ ਆਪਣੀ ਰਾਜਨੀਤਿਕ ਹਕੂਮਤ ਦੀ ਨੀਂਹ ਮਜ਼ਬੂਤ ਕੀਤੀ।
  3. ਅੰਗਰੇਜ਼ਾਂ ਦੀਆਂ ਨੀਤੀਆਂ ਕਾਰਨ ਭਾਰਤੀ ਦਸਤਕਲਾ ਅਤੇ ਕੱਪੜਾ ਉਦਯੋਗ ਤਬਾਹ ਹੋ ਗਏ ਕਿਉਂਕਿ ਅੰਗਰੇਜ਼ੀ ਮਸ਼ੀਨੀ ਵਸਤਾਂ ਸਸਤੀਆਂ ਅਤੇ ਵਧੇਰੇ ਸਾਫ/ਵਧੀਆ ਗੁਣਵੱਤਾ ਵਾਲੀਆਂ ਸਨ ਜਿਸਨੇ ਬਾਜ਼ਾਰਾਂ 'ਤੇ ਕਬਜ਼ਾ ਕਰ ਲਿਆ।

(ਅ) ਪੈਰ੍ਹਾ 2

  1. ਭਾਰਤ ਦੇ ਸੰਵਿਧਾਨ ਅਨੁਸਾਰ ਨਿਆਂਪਾਲਿਕਾ ਦੇਸ਼ ਦੀ ਸਭ ਤੋਂ ਉੱਚੀ ਸੰਸਥਾ ਹੈ। ਇਸਦਾ ਮੁੱਖ ਕੰਮ ਕਾਨੂੰਨਾਂ ਦੀ ਵਿਆਖਿਆ ਕਰਨਾ, ਨਿਆਂ ਦਿਵਾਉਣਾ ਅਤੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨਾ ਹੈ।
  2. ਨਿਆਂਇਕ-ਪੁਨਰ ਨਿਰੀਖਣ ਉਹ ਸ਼ਕਤੀ ਹੈ ਜਿਸ ਰਾਹੀਂ ਨਿਆਂਪਾਲਿਕਾ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਨੂੰ ਸੰਵਿਧਾਨ ਦੇ ਵਿਰੁੱਧ ਹੋਣ 'ਤੇ ਰੱਦ ਕਰ ਸਕਦੀ ਹੈ।
  3. ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਉਹਨਾਂ ਨੂੰ ਇਹ ਵਿਸ਼ੇਸ਼ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਕਿ ਸਰਕਾਰ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਬਰਖਾਸਤ ਨਹੀਂ ਕਰ ਸਕਦੀ; ਉਹਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਬਹੁਤ ਸਖਤ ਹੈ ਜੋ ਸਿਰਫ ਸੰਸਦ ਰਾਹੀਂ ਸੰਭਵ ਹੈ।

ਨੋਟ: ਭਾਗ-ੲ, ਭਾਗ-ਸ (ਵੱਡੇ ਪ੍ਰਸ਼ਨ) ਅਤੇ ਭਾਗ-ਕ (ਨਕਸ਼ੇ) ਦੇ ਉੱਤਰ ਵਿਦਿਆਰਥੀਆਂ ਦੀ ਪਾਠ-ਪੁਸਤਕ ਦੇ ਆਧਾਰ ਤੇ ਵਿਸਤ੍ਰਿਤ ਹੋਣਗੇ।

PSEB Non Board Classes 6, 7, 9, 11 Guess Paper March 2026 | All Subjects PDF Download

PSEB Guess Papers 2026 – Class 8, 10 & 12 Question Papers | PB.JOBSOFTODAY.IN

```

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends