PSEB CLASS 6 SCIENCE GUESS PAPER MARCH 2026 ( SET 1)

 

Class 6 Science Question Paper
Roll No. ____________
Class - VI
Paper - Science
M.M. 80
Time : 3 hrs.
Note :- All questions are compulsory. (ਨੋਟ :- ਸਾਰੇ ਪ੍ਰਸ਼ਨ ਲਾਜ਼ਮੀ ਹਨ।)

Section - (A)

1. Multiple Choice Questions :- ਬਹੁਵਿਕਲਪੀ ਪ੍ਰਸ਼ਨ :- (16x1=16)
(1) ਕਾਪਰ ਸਲਫੇਟ ਦਾ ਰਸਾਇਣਿਕ ਸੂਤਰ __________ਹੈ?
(a) CuSO4 (b) NaOH
(c) ਇਹਨਾਂ ਵਿੱਚੋਂ ਕੋਈ ਨਹੀਂ (d) ਦੋਵੇਂ 1 ਅਤੇ 2
(2) ਵਸਤੂਆਂ ਦੇ ਸਮੂਹ ਕਿਸ ਆਧਾਰ ਉੱਤੇ ਬਣਾਏ ਜਾਂਦੇ ਹਨ?
(a) ਵਸਤੂ ਦੀ ਦਿੱਖ ਅਤੇ ਗੁਣ (b) ਵਸਤੂ ਦੀ ਕੀਮਤ
(c) ਵਸਤੂ ਦੀ ਬਣਨ ਦੀ ਮਿਤੀ (d) ਇਹਨਾਂ ਵਿੱਚੋਂ ਕੋਈ ਨਹੀਂ
(3) ਊਠ ਦਾ ਉਹ ਕਿਹੜਾ ਗੁਣ ਹੈ ਜਿਹੜਾ ਉਸ ਨੂੰ ਮਾਰੂਥਲ ਦੇ ਅਨੁਕੂਲ ਬਣਾਉਂਦਾ ਹੈ?
(a) ਊਠ ਘੱਟ ਮਾਤਰਾ ਵਿੱਚ ਮੂਤਰ ਤਿਆਗ ਕਰਦੇ ਹਨ (b) ਊਠ ਦਾ ਮਲ ਖੁਸ਼ਕ ਹੁੰਦਾ ਹੈ
(c) ਊਠ ਨੂੰ ਪਸੀਨਾ ਨਹੀਂ ਆਉਂਦਾ (d) ਇਹ ਸਾਰੇ
(4) ਸਮੇਂ ਦੇ ਨਾਲ ਵਸਤੂ ਦੀ ਸਥਿਤੀ ਵਿੱਚ ਤਬਦੀਲੀ ਆਉਣਾ ਕੀ ਅਖਵਾਉਂਦਾ ਹੈ?
(a) ਵਿਰਾਮ (b) ਦੂਰੀ (c) ਗਤੀ (d) ਮਾਪਣ
(5) ਇਹਨਾਂ ਵਿੱਚੋਂ ਕਿਹੜਾ ਪ੍ਰਕਾਸ਼ ਦਾ ਸਰੋਤ ਨਹੀਂ ਹੈ?
(a) ਸੂਰਜ (b) ਲੱਕੜ (c) ਜਲਦੀ ਹੋਈ ਮੋਮਬੱਤੀ (d) ਤਾਰੇ
(6) ਮੈਗਨੇਟਾਈਟ ਵਿੱਚ ਮੁੱਖ ਰੂਪ ਵਿੱਚ ਕਿਹੜੀ ਧਾਤ ਪਾਈ ਜਾਂਦੀ ਹੈ?
(a) ਤਾਂਬਾ (b) ਜਿਸਤ (c) ਲੋਹਾ (d) ਚਾਂਦੀ
(7) ਹਵਾ ਵਿੱਚ ਮੁੱਖ ਗੈਸ _________ ਹੁੰਦੀ ਹੈ।
(a) ਆਕਸੀਜਨ (b) ਨਾਈਟ੍ਰੋਜਨ (c) ਕਾਰਬਨ ਡਾਈਆਕਸਾਈਡ (d) ਓਜੋਨ
(8) ਕੂਹਣੀ ਵਿੱਚ ਕਿਹੜਾ ਜੋੜ ਹੁੰਦਾ ਹੈ?
(a) ਗੇਂਦ-ਗੁੱਤੀ ਜੋੜ (b) ਸਥਿਰ ਜੋੜ (c) ਕਬਜ਼ੇਦਾਰ ਜੋੜ (d) ਕੇਂਦਰੀ ਜੋੜ
(9) ਮਨੁੱਖੀ ਸਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ?
(a) 180 (b) 206 (c) 200 (d) 100
(10) ਵਿਟਾਮਿਨ ਡੀ ਦੀ ਕਮੀ ਨਾਲ ਕਿਹੜੀ ਬਿਮਾਰੀ ਹੁੰਦੀ ਹੈ?
(a) ਸਕਰਵੀ (b) ਗਿੱਲੜ (c) ਰਿਕਟਸ (d) ਅੰਧਰਾਤਾ
Match the columns :- ਮਿਲਾਨ ਕਰੋ :-
Column - I (ਕਾਲਮ - I) Column - II (ਕਾਲਮ - II)
(11) ਕਾਰਬੋਹਾਈਡ੍ਰੇਟ (i) ਵਾਧੇ ਅਤੇ ਮੁਰੰਮਤ ਵਿੱਚ ਮਦਦ ਕਰਦੇ ਹਨ
(12) ਪ੍ਰੋਟੀਨ (ii) ਊਰਜਾ ਪ੍ਰਦਾਨ ਕਰਦੇ ਹਨ ਅਤੇ ਸਰੀਰ ਨੂੰ ਗਰਮ ਰੱਖਦੇ ਹਨ
Write True/False :- ਸਹੀ / ਗਲਤ ਲਿਖੋ :-
(13) ਮੱਛੀ ਸਰੀਰ ਦੇ ਦੋਵੇਂ ਪਾਸੇ ਵਾਰੀ-ਵਾਰੀ ਕੁੰਡਲ ਬਣਾ ਕੇ ਤੈਰਦੀ ਹੈ। (ਸਹੀ / ਗਲਤ)
(14) ਤਣੇ ਦੁਆਰਾ ਜੜ੍ਹਾਂ ਤੋਂ ਪੱਤਿਆਂ ਨੂੰ ਪਾਣੀ ਪਹੁੰਚਦਾ ਹੈ। (ਸਹੀ / ਗਲਤ)
Fill in the blanks :- ਖਾਲੀ ਥਾਵਾਂ ਭਰੋ :-
(15) ਪ੍ਰਕਾਸ਼ __________ ਰੇਖਾ ਵਿੱਚ ਚੱਲਦਾ ਹੈ।
(16) ਹਵਾ ਵਿੱਚ ਪਾਣੀ ਬੂੰਦ ਕਣ ਨੂੰ ___________ ਕਹਿੰਦੇ ਹਨ।

Section - (B)

Two marks questions. Do any 14 questions.
ਦੋ ਅੰਕਾਂ ਵਾਲੇ ਪ੍ਰਸ਼ਨ । ਕੋਈ 14 ਪ੍ਰਸ਼ਨ ਕਰਨੇ ਹਨ । (14x2=28)
2. ਹਵਾ ਵਿੱਚ ਨਾਈਟ੍ਰੋਜਨ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੈ?
3. ਨਮੀ ਕੀ ਹੈ?
4. ਸਾਨੂੰ ਆਪਣੇ ਮੂੰਹ ਰਾਹੀਂ ਸਾਹ ਕਿਉਂ ਨਹੀਂ ਲੈਣਾ ਚਾਹੀਦਾ?
5. ਸੁੱਕਾ ਸੈੱਲ ਕੀ ਹੁੰਦਾ ਹੈ?
6. ਬਿਜਲਈ ਸੈੱਲ ਦੇ ਕੋਈ ਦੋ ਉਪਯੋਗ ਦੱਸੋ।
7. ਫਿਊਜ਼ ਹੋਇਆ ਬਲਬ ਕਿਉਂ ਨਹੀਂ ਜੱਗਦਾ?
8. ਕਿਸੇ ਇੱਕ ਕੁਦਰਤੀ ਪ੍ਰਕਾਸ਼ ਦੇ ਸੋਮੇ ਦਾ ਨਾਮ ਲਿਖੋ?
9. ਦੋ ਅਪਾਰਦਰਸ਼ੀ ਪਦਾਰਥਾਂ ਦੇ ਨਾਮ ਲਿਖੋ?
10. ਕਬਜ਼ੇਦਾਰ ਜੋੜ ਦੀਆਂ ਦੋ ਉਦਾਹਰਣਾਂ ਦਿਓ?
11. ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਅਤੇ ਸਭ ਤੋਂ ਛੋਟੀ ਹੱਡੀ ਦਾ ਨਾਮ ਦੱਸੋ?
12. ਤਿੰਨ ਜਾਨਵਰਾਂ ਦੇ ਨਾਮ ਦੱਸੋ ਜਿਨ੍ਹਾਂ ਦਾ ਧਾਰਾ ਰੇਖੀ ਸਰੀਰ ਹੈ?
13. ਬੂਟਿਆਂ (herbs) ਵਿੱਚ ਆਉਣ ਵਾਲੇ ਦੋ ਪੌਦੇ ਦੇ ਨਾਮ ਦੱਸੋ।
14. ਲੈਮਿਨਾ (Lamina) ਕੀ ਹੁੰਦਾ ਹੈ?
15. ਹਰੀਆਂ ਪੱਤੀਆਂ (sepals) ਕੀ ਹਨ? ਇਸਦਾ ਕੀ ਕੰਮ ਹੈ?
16. ਉਹ ਕਿਹੜਾ ਪੌਸ਼ਟਿਕ ਤੱਤ ਹੈ ਜੋ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ?
17. ਦੋ ਵਿਟਾਮਿਨਾਂ ਦਾ ਨਾਮ ਦੱਸੋ ਜੋ ਚਰਬੀ ਵਿੱਚ ਘੁਲਣਸ਼ੀਲ ਹਨ?
18. ਪੰਛੀਆਂ ਵਿੱਚ ਉੱਡਣ ਦੇ ਲਈ ਕਿਹੜੇ ਅਨੁਕੂਲਨ ਲੱਛਣ ਹੁੰਦੇ ਹਨ?

Section - (C)

Three marks questions. Do any 7 questions.
ਤਿੰਨ ਅੰਕਾਂ ਵਾਲੇ ਪ੍ਰਸ਼ਨ । ਕੁੱਲ 7 ਪ੍ਰਸ਼ਨ ਕਰਨੇ ਹਨ । (7x3=21)
19. ਹਵਾ ਦੇ ਦੋ ਉਪਯੋਗਾਂ ਦਾ ਜ਼ਿਕਰ ਕਰੋ।
20. ਅੱਗ ਬੁਝਾਉਣ ਲਈ ਕਾਰਬਨ-ਡਾਈਆਕਸਾਈਡ ਗੈਸ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ?
21. ਊਠ ਮਾਰੂਥਲ ਅਨੁਸਾਰ ਆਪਣੇ ਆਪ ਨੂੰ ਕਿਵੇਂ ਅਨੁਕੂਲਿਤ ਕਰਦਾ ਹੈ?
22. ਫਿਲਟਰ ਕਰਨਾ ਅਤੇ ਨਿਤਾਰਨਾ ਵਿੱਚ ਕੀ ਅੰਤਰ ਹੈ?
23. ਸਮੁੰਦਰ ਦੇ ਪਾਣੀ ਤੋਂ ਨਮਕ ਨਿਖੇੜਨ ਦੀ ਵਾਸ਼ਪੀਕਰਨ ਵਿਧੀ ਦੀ ਵਿਆਖਿਆ ਕਰੋ।
24. ਪਦਾਰਥਾਂ ਦੇ ਸਮੂਹ ਬਣਾਉਣ ਦੇ ਕੋਈ ਤਿੰਨ ਫਾਇਦੇ ਲਿਖੋ।
25. ਮਾਰੂਥਲ ਦਾ ਜਹਾਜ਼ ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ? ਕੋਈ ਦੋ ਵਿਸ਼ੇਸ਼ਤਾਵਾਂ ਦੱਸੋ।
26. ਚੁੰਬਕੀ ਅਤੇ ਅਚੁੰਬਕੀ ਪਦਾਰਥ ਕੀ ਹੁੰਦੇ ਹਨ? ਉਦਾਹਰਣ ਵੀ ਦਿਓ।
27. ਬਿਜਲੀ ਸੰਦ ਜਿਵੇਂ ਕਿ ਪੇਚਕਸ ਅਤੇ ਪਲਾਸ ਦੇ ਹੱਥੇ ਪਲਾਸਟਿਕ, ਰਬੜ ਜਾਂ ਲੱਕੜ ਦੇ ਕਿਉਂ ਬਣਾਏ ਜਾਂਦੇ ਹਨ?

Section - (D)

Five marks questions.
ਪੰਜ ਅੰਕਾਂ ਵਾਲੇ ਪ੍ਰਸ਼ਨ । (3x5=15)
28. ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਦੇ ਕੰਮਾਂ ਦੀ ਤੁਲਨਾ ਕਰੋ ਅਤੇ ਉਦਾਹਰਣ ਦੇ ਨਾਲ ਸਮਝਾਓ।
OR ਜਾਂ
ਖਾਣੇ ਵਿੱਚੋਂ ਪ੍ਰਮੁੱਖ ਪੌਸ਼ਟਿਕ ਤੱਤ ਕਿਹੜੇ ਹੁੰਦੇ ਹਨ? ਸਾਡੀ ਖੁਰਾਕ ਵਿੱਚ ਵੱਖ-ਵੱਖ ਪਰਿਵਾਰ ਦੇ ਭੋਜਨ ਸ਼ਾਮਲ ਕਰਨਾ ਕਿਉਂ ਜ਼ਰੂਰੀ ਹੈ?
29. ਖੁੱਲ੍ਹੇ ਸਰਕਟ ਅਤੇ ਬੰਦ ਸਰਕਟ ਵਿਚਕਾਰ ਅੰਤਰ ਦੱਸੋ।
OR ਜਾਂ
ਤੁਸੀਂ ਇੱਕ ਦਿੱਤੀ ਹੋਈ ਲੋਹੇ ਦੀ ਪੱਤੀ ਤੋਂ ਆਪਣਾ ਖੁਦ ਦਾ ਚੁੰਬਕ ਕਿਵੇਂ ਬਣਾਉਗੇ? ਵਿਆਖਿਆ ਕਰੋ।
30. ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪ ਪਾਰਦਰਸ਼ੀ ਪਦਾਰਥਾਂ ਦੀ ਪਰਿਭਾਸ਼ਾ ਉਦਾਹਰਣ ਸਹਿਤ ਲਿਖੋ।
OR ਜਾਂ
ਗਤੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਹਰੇਕ ਦੀ ਉਦਾਹਰਣ ਦਿਓ।
```

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends