PSEB CLASS 7 PUNJABI GUESS PAPER MARCH 2026 SET 2

PSEB Class 7 Punjabi Guess Paper March 2026

ਪੰਜਾਬ ਸਕੂਲ ਸਿੱਖਿਆ ਬੋਰਡ

ਗੈਸ ਪੇਪਰ - ਮਾਰਚ 2026

ਜਮਾਤ: ਸੱਤਵੀਂ (ਪੰਜਾਬੀ - ਪਹਿਲੀ ਭਾਸ਼ਾ)

ਸਮਾਂ: 3 ਘੰਟੇ ਕੁੱਲ ਅੰਕ: 80

ਨੋਟ: ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹਨ। ਸੁੰਦਰ ਲਿਖਾਈ ਦੇ ਅੰਕ ਰਾਖਵੇਂ ਹਨ।

ਭਾਗ - ੳ (ਵਸਤੂਨਿਸ਼ਠ ਪ੍ਰਸ਼ਨ)
5 ਅੰਕ ਪ੍ਰਸ਼ਨ 1. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ:
ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ। ਇਹ ਪਿਸਤੀ ਨਸਲ ’ਚੋਂ ਸੀ ਤੇ ਕੰਨਾਂ ਤੋਂ ਫੜ ਕੇ ਚੁੱਕਿਆਂ ਵੀ ਨਹੀਂ ਸੀ ਚੂਕਦਾ। ਪਿਤਾ ਜੀ ਨੇ ਮੇਰੇ ਮਗਰ ਪੈਣ ’ਤੇ ਮੈਨੂੰ ਇਸ ਕੁੱਤੇ ਦੇ ਰੱਖਣ ਦੀ ਆਗਿਆ ਦਿੱਤੀ ਸੀ। ਇੱਕ ਦਿਨ ਪਿਤਾ ਜੀ ਆਪਣੇ ਇੱਕ ਬੰਗਾਲੀ ਮਿੱਤਰ ਨੂੰ ਮਿਲਣ ਗਏ। ਮੈਂ ਵੀ ਨਾਲ ਸਾਂ। ਕਾਉਚ ਦੇ ਹੇਠੋਂ ਕੋਈ ਕੂਲ਼ੀ-ਕੂਲ਼ੀ ਚੀਜ਼ ਮੈਨੂੰ ਛੂਹੀ। ਮੈਂ ਥੱਲੇ ਦੇਖਿਆ ਤੇ ਡਰਿਆ। ਇਹ ਇੱਕ ਕੁੱਤੇ ਦੀ ਬੂਥੀ ਸੀ। ਪਿਤਾ ਜੀ ਦੇ ਦੋਸਤ ਨੇ ਕਿਹਾ, “ਡਰ ਨਾ, ਬੱਚਾ! ਇਹ ਵੱਢਦਾ ਨਹੀਂ।”

1. ਲੇਖਕ ਮੋਤੀ ਨੂੰ ਪਹਿਲੀ ਵਾਰ ਕਿੱਥੇ ਮਿਲਿਆ?

ੳ. ਬੰਗਾਲ ਵਿੱਚ ਅ. ਪਿਤਾ ਜੀ ਦੇ ਦੋਸਤ ਦੇ ਘਰ ੲ. ਚੰਪਕ-ਕੁੰਜ ਵਿੱਚ ਸ. ਸਕੂਲ ਵਿੱਚ

2. ‘ਪਿਸਤੀ’ ਸ਼ਬਦ ਦਾ ਸੰਬੰਧ ਕਿਸ ਨਾਲ ਹੈ?

ੳ. ਲੇਖਕ ਨਾਲ ਅ. ਪਿਤਾ ਜੀ ਨਾਲ ੲ. ਮੋਤੀ ਨਾਲ ਸ. ਬੰਗਾਲੀ ਮਿੱਤਰ ਨਾਲ

3. ‘ਬੀਬਾ ਪੁੱਤਰ!’ ਕਿਸ ਨੇ ਕਿਸ ਨੂੰ ਕਿਹਾ?

ੳ. ਪਿਤਾ ਨੇ ਪੁੱਤਰ ਨੂੰ ਅ. ਪਿਤਾ ਜੀ ਦੇ ਮਿੱਤਰ ਨੇ ਲੇਖਕ ਨੂੰ ੲ. ਲੇਖਕ ਨੇ ਮੋਤੀ ਨੂੰ ਸ. ਪਿਤਾ ਨੇ ਮੋਤੀ ਨੂੰ

4. ਲੇਖਕ ਕਿਸ ਤੋਂ ਡਰ ਗਿਆ ਸੀ?

ੳ. ਪਿਤਾ ਜੀ ਤੋਂ ਅ. ਕੁੱਤੇ ਤੋਂ ੲ. ਮਿੱਤਰ ਤੋਂ ਸ. ਕਾਉਚ ਤੋਂ

5. ਮੋਤੀ ਨੂੰ ਰੱਖਣ ਦੀ ਆਗਿਆ ਕਿਸ ਨੇ ਦਿੱਤੀ?

ੳ. ਮਾਤਾ ਜੀ ਨੇ ਅ. ਮਿੱਤਰ ਨੇ ੲ. ਪਿਤਾ ਜੀ ਨੇ ਸ. ਲੇਖਕ ਨੇ
5 ਅੰਕ ਪ੍ਰਸ਼ਨ 2. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ:
ਬੰਦਾ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਵਿੱਚ ਪੁਣਛ ਜ਼ਿਲ੍ਹੇ ਦੇ ਰਾਜੌਰੀ ਨਾਂ ਦੇ ਪਿੰਡ ਵਿੱਚ ਹੋਇਆ। ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸ ਦਾ ਪਿਤਾ ਰਾਮਦੇਵ ਇੱਕ ਗ਼ਰੀਬ ਕਿਰਸਾਣ ਸੀ। ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦਾ ਸੀ। ਜਦ ਵੀ ਵਿਹਲ ਮਿਲਦੀ, ਉਹ ਤੀਰ-ਕਮਾਨ ਚੁੱਕਦਾ ਅਤੇ ਸ਼ਿਕਾਰ ਖੇਡਣ ਚਲਾ ਜਾਂਦਾ। ਉਹ ਇੱਕ ਚੰਗਾ ਨਿਸ਼ਾਨੇਬਾਜ਼ ਸੀ।

1. ਬੰਦਾ ਬਹਾਦਰ ਦਾ ਬਚਪਨ ਵਿੱਚ ਕੀ ਨਾਂ ਸੀ?

ੳ. ਮਾਧੋ ਦਾਸ ਅ. ਬੰਦਾ ਬਹਾਦਰ ੲ. ਰਾਮਦੇਵ ਸ. ਲਛਮਣ ਦੇਵ

2. ਬੰਦਾ ਬਹਾਦਰ ਦਾ ਜਨਮ ਕਦੋਂ ਹੋਇਆ?

ੳ. 1670 ਈ. ਅ. 1708 ਈ. ੲ. 1716 ਈ. ਸ. 1699 ਈ.

3. ਬੰਦਾ ਬਹਾਦਰ ਕਿਸ ਚੀਜ਼ ਦਾ ਚੰਗਾ ਅਭਿਆਸ ਰੱਖਦਾ ਸੀ?

ੳ. ਖੇਤੀ ਦਾ ਅ. ਸ਼ਸਤਰ ਚਲਾਉਣ ਦਾ ੲ. ਪੜ੍ਹਨ ਦਾ ਸ. ਤੈਰਾਕੀ ਦਾ

4. ਉਸਦੇ ਪਿਤਾ ਦਾ ਕੀ ਨਾਂ ਸੀ?

ੳ. ਲਛਮਣ ਦੇਵ ਅ. ਮਾਧੋ ਦਾਸ ੲ. ਰਾਮਦੇਵ ਸ. ਗੋਬਿੰਦ ਸਿੰਘ

5. ਬੰਦਾ ਬਹਾਦਰ ਕਿਹੜੇ ਜ਼ਿਲ੍ਹੇ ਨਾਲ ਸੰਬੰਧਿਤ ਸੀ?

ੳ. ਲਹੌਰ ਅ. ਦਿੱਲੀ ੲ. ਪੁਣਛ ਸ. ਸਰਹੰਦ
```

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends