PSEB CLASS 6 PUNJABI GUESS PAPER MARCH 2026

PSEB Class 6 Punjabi Guess Paper

ਪੰਜਾਬ ਸਕੂਲ ਸਿੱਖਿਆ ਬੋਰਡ

ਨਮੂਨੇ ਦਾ ਪ੍ਰਸ਼ਨ-ਪੱਤਰ (Guess Paper) 2025-26

ਜਮਾਤ: ਛੇਵੀਂ | ਵਿਸ਼ਾ: ਪੰਜਾਬੀ (ਪਹਿਲੀ ਭਾਸ਼ਾ)

ਸਮਾਂ: 3 ਘੰਟੇ ਕੁੱਲ ਅੰਕ: 100 (ਲਿਖਤੀ: 80, ਆਂਤਰਿਕ: 20)
(ਭਾਗ ੳ) - ਵਸਤੂਨਿਸ਼ਠ ਪ੍ਰਸ਼ਨ (30 ਅੰਕ)
ਪ੍ਰਸ਼ਨ 1. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ : (5 ਅੰਕ)
ਰਸੋਈ ਦੀ ਅਲਮਾਰੀ ਵਿੱਚ ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ। ਜਦੋਂ ਮਈ ਦਾ ਮਹੀਨਾ ਆਇਆ, ਦੁਪਹਿਰ ਵੇਲ਼ੇ ਇਲਾਚੀ ਨੂੰ ਬੜੀ ਗਰਮੀ ਲੱਗੀ। ਉਹ ਸਭ ਤੋਂ ਜਲਦੀ ਲਿਫ਼ਾਫ਼ੇ ਵਿੱਚੋਂ ਬਾਹਰ ਆ ਗਈ। ਫੇਰ ਸੌਂਫ ਨੂੰ ਵੀ ਗਰਮੀ ਲੱਗੀ ਤੇ ਜਵੈਣ ਨੂੰ ਵੀ ਗਰਮੀ ਲੱਗੀ, ਅੰਬਚੂਰ ਤੇ ਅਨਾਰਦਾਣੇ ਨੂੰ ਵੀ ਗਰਮੀ ਲੱਗੀ। ਸਾਰੇ ਹੀ ਲਿਫ਼ਾਫ਼ਿਆਂ ਵਿੱਚੋਂ ਨਿਕਲ ਆਏ। ਨੇੜੇ ਢੱਕਣ ਉੱਤੇ ਪੂਦਨਾ ਪਿਆ ਸੀ। ਪੂਦਨੇ ਨੂੰ ਵੀ ਢੱਕਣ ਬੜਾ ਗਰਮ ਲੱਗਾ। ਪੂਦਨਾ ਢੱਕਣ ਉੱਤੋਂ ਉੱਤਰ ਕੇ ਆਪਣੇ ਬੇਲੀ ਅਨਾਰਦਾਣੇ ਕੋਲ ਆ ਗਿਆ। ਇਲਾਚੀ ਆਪਣੇ-ਆਪ ਨੂੰ ਇਹਨਾਂ ਸਭਨਾਂ ਵਿੱਚੋਂ ਉੱਤਮ ਸਮਝਦੀ ਸੀ। ਉਹ ਕਹਿਣ ਲੱਗੀ, “ਮੈਂ ਬੜੀ ਸੁੰਦਰ ਹਾਂ। ਗੁਣਾਂ ਵਿੱਚ ਵੀ ਸਭ ਤੋਂ ਚੰਗੀ ਹਾਂ। ਤੁਸੀਂ ਮੇਰੇ ਨੇੜੇ ਬੈਠੇ ਚੰਗੇ ਨਹੀਂ ਲੱਗਦੇ। ਮੈਂ ਤੁਹਾਡੇ ਵਿੱਚੋਂ ਸਭ ਤੋਂ ਮਹਿੰਗੀ ਹਾਂ। ਸ਼ਰਬਤ ਬਣਾਓ ਤਾਂ ਮੈਨੂੰ ਵਿੱਚ ਪਾ ਲਓ। ਮੈਂ ਤਾਂ ਚੰਗੀਆਂ-ਚੰਗੀਆਂ ਮਿਠਿਆਈਆਂ ਵਿੱਚ ਪੈ ਜਾਂਦੀ ਹਾਂ।” ਸੌਂਫ ਤੇ ਜਵੈਣ ਇਕੱਠੀਆਂ ਬੈਠੀਆਂ ਸਨ। ਜਵੈਣ ਨੇ ਸੌਂਫ ਨੂੰ ਕਿਹਾ, “ਦੇਖ ਭੈਣੇ, ਅੱਜ ਇਲਾਚੀ ਨੂੰ ਕੀ ਗਰਮੀ ਚੜ੍ਹ ਗਈ ਏ? ਕਹਿੰਦੀ ਏ ਅਸੀਂ ਇਹਦੇ ਨੇੜੇ ਨਾ ਬੈਠੀਏ, ਕਿਤੇ ਦੂਰ ਚਲੀਆਂ ਜਾਈਏ। ਵੱਡੀ ਗੁਣਾਂ ਵਾਲੀ। ਜਦੋਂ ਢਿੱਡ-ਪੀੜ ਹੋਵੇ, ਉਦੋਂ ਇਲਾਚੀ ਨੂੰ ਕੋਈ ਨਹੀਂ ਪੁੱਛਦਾ। ਸਾਰੇ ਤੈਨੂੰ ਜਾਂ ਮੈਨੂੰ ਹੀ ਖਾਂਦੇ ਨੇ, ਜੇ ਇਤਬਾਰ ਨਹੀਂ ਤਾਂ ਹਕੀਮਾਂ, ਵੈਦਾਂ ਕੋਲੋਂ ਇਹ ਸਾਡੇ ਗੁਣ ਪੁੱਛ ਕੇ ਦੇਖ ਲਵੇ।”
  1. ਇਲਾਚੀ, ਸੌਂਫ, ਜਵੈਣ ਤੇ ਅੰਬਚੂਰ ਕਿਸ ਵਿੱਚ ਬੰਦ ਸਨ?
    ੳ. ਢੱਕਣ ਵਿੱਚ    ਅ. ਲਿਫ਼ਾਫ਼ਿਆਂ ਵਿੱਚ    ੲ. ਅਲਮਾਰੀ ਵਿੱਚ    ਸ. ਮਿਠਿਆਈਆਂ ਵਿੱਚ
  2. ਪੂਦਨਾ ਕਿਸ ਉੱਪਰ ਪਿਆ ਸੀ?
    ੳ. ਅਲਮਾਰੀ ਉੱਪਰ    ਅ. ਲਿਫ਼ਾਫ਼ੇ ਉੱਪਰ    ੲ. ਢੱਕਣ ਉੱਪਰ    ਸ. ਅਨਾਰਦਾਣੇ ਉੱਪਰ
  3. ਕੌਣ ਆਪਣੇ-ਆਪ ਨੂੰ ਸਭ ਤੋਂ ਉੱਤਮ ਸਮਝਦਾ ਸੀ?
    ੳ. ਸੌਂਫ    ਅ. ਜਵੈਣ    ੲ. ਇਲਾਚੀ    ਸ. ਅਨਾਰਦਾਣਾ
  4. ਪੂਦਨੇ ਦਾ ਬੇਲੀ ਕੌਣ ਸੀ?
    ੳ. ਅੰਬਚੂਰ    ਅ. ਅਨਾਰਦਾਣਾ    ੲ. ਢੱਕਣ    ਸ. ਸ਼ਰਬਤ
  5. ਕਿਹੜਾ ਮਹੀਨਾ ਚੱਲ ਰਿਹਾ ਸੀ?
    ੳ. ਜਨਵਰੀ    ਅ. ਮਈ    ੲ. ਮਾਰਚ    ਸ. ਅਗਸਤ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends