PSEB CLASS 6 PUNJABI GUESS PAPER MARCH 2026 SET 2

PSEB Class 6 Punjabi Guess Paper - Set 2

ਪੰਜਾਬ ਸਕੂਲ ਸਿੱਖਿਆ ਬੋਰਡ

ਨਮੂਨੇ ਦਾ ਪ੍ਰਸ਼ਨ-ਪੱਤਰ (Guess Paper - Set 2) 2025-26

ਜਮਾਤ: ਛੇਵੀਂ   |   ਵਿਸ਼ਾ: ਪੰਜਾਬੀ (ਪਹਿਲੀ ਭਾਸ਼ਾ)

ਸਮਾਂ: 3 ਘੰਟੇ ਕੁੱਲ ਅੰਕ: 100 (ਲਿਖਤੀ: 80, ਆਂਤਰਿਕ: 20)
(ਭਾਗ ੳ) - ਵਸਤੂਨਿਸ਼ਠ ਪ੍ਰਸ਼ਨ (30 ਅੰਕ)
ਪ੍ਰਸ਼ਨ 1. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ : (5 ਅੰਕ)
ਗਾਂਧੀ ਜੀ ਦੇ ਮਨ ’ਤੇ ਸਰਵਣ ਦੀ ਪਿਤਰੀ-ਭਗਤੀ ਦਾ ਵੀ ਬਹੁਤ ਪ੍ਰਭਾਵ ਪਿਆ। ਸਰਵਣ ਇੱਕ ਆਗਿਆਕਾਰੀ ਪੁੱਤਰ ਸੀ। ਉਸ ਦੇ ਬਿਰਧ ਨੇਤਰਹੀਣ ਮਾਂ-ਬਾਪ ਤੀਰਥ-ਯਾਤਰਾ ਕਰਨ ਦੀ ਇੱਛਾ ਰੱਖਦੇ ਸਨ। ਉਸ ਨੇ ਆਪਣੇ ਮਾਪਿਆਂ ਦੀ ਇੱਛਾ ਪੂਰੀ ਕਰਨ ਲਈ ਇੱਕ ਵਹਿੰਗੀ ਬਣਵਾਈ। ਉਸ ਨੇ ਆਪਣੇ ਮਾਪਿਆਂ ਨੂੰ ਵਹਿੰਗੀ ਵਿੱਚ ਬਿਠਾਇਆ ਤੇ ਤੀਰਥਾਂ ’ਤੇ ਚੱਲ ਪਿਆ। ਗਾਂਧੀ ਜੀ ਮਾਤਾ-ਪਿਤਾ ਦੀ ਸੇਵਾ ਨੂੰ ਪਰਮ-ਧਰਮ ਮੰਨਦੇ ਸਨ। ਜਦੋਂ ਗਾਂਧੀ ਜੀ ਸਕੂਲ ਵਿੱਚ ਪੜ੍ਹਦੇ ਸਨ ਤਾਂ ਉਨ੍ਹਾਂ ਦੇ ਸਕੂਲ ਵਿੱਚ ਇੱਕ ਇੰਸਪੈਕਟਰ ਨਿਰੀਖਣ ਕਰਨ ਆਏ। ਉਨ੍ਹਾਂ ਨੇ ਬੱਚਿਆਂ ਦੀ ਲਿਆਕਤ ਪਰਖਣ ਲਈ ਸ਼੍ਰੇਣੀ ਵਿੱਚ ਵਿਦਿਆਰਥੀਆਂ ਨੂੰ ਕੁਝ ਸ਼ਬਦ-ਜੋੜ ਲਿਖਣ ਲਈ ਕਿਹਾ। ਗਾਂਧੀ ਜੀ ਨੇ ਪੰਜ ਸ਼ਬਦ-ਜੋੜਾਂ ਵਿੱਚੋਂ ਇੱਕ ਸ਼ਬਦ-ਜੋੜ ਗ਼ਲਤ ਲਿਖਿਆ। ਉਨ੍ਹਾਂ ਦੇ ਅਧਿਆਪਕ ਨੇ ਨਾਲ ਦੇ ਸਹਿਪਾਠੀ ਦੇ ਠੀਕ ਸ਼ਬਦ-ਜੋੜ ਦੀ ਨਕਲ ਕਰਨ ਲਈ ਇਸ਼ਾਰਾ ਕੀਤਾ ਤਾਂ ਜੋ ਉਹ ਆਪਣੀ ਗ਼ਲਤ ਠੀਕ ਕਰ ਲੈਣ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਗਾਂਧੀ ਜੀ ਨੇ ਬਚਪਨ ਵਿੱਚ ਹੀ ਮਹਿਸੂਸ ਕਰ ਲਿਆ ਸੀ ਕਿ ਨਕਲ ਕਰਨਾ ਠੀਕ ਨਹੀਂ। ਨਕਲ ਕਰਕੇ ਅਸੀਂ ਆਪਣੇ-ਆਪ ਨੂੰ ਹੀ ਧੋਖਾ ਦਿੰਦੇ ਹਾਂ। ਜਦੋਂ ਗਾਂਧੀ ਜੀ ਉੱਚ ਸਿੱਖਿਆ ਲਈ ਇੰਗਲੈਂਡ ਜਾਣ ਲੱਗੇ ਤਾਂ ਉਨ੍ਹਾਂ ਦੀ ਮਾਤਾ ਨੇ ਵਚਨ ਲਿਆ ਕਿ ਉਹ ਕਦੇ ਮਾਸ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਗੇ। ਗਾਂਧੀ ਜੀ ਕਦੇ ਵੀ ਆਪਣੇ ਇਸ ਵਚਨ ਤੋਂ ਥਿੜਕੇ ਨਹੀਂ। ਗਾਂਧੀ ਜੀ ਨੇ ਆਪਣੇ ਕੋਲ ਤਿੰਨ ਬਾਂਦਰਾਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ। ਇੱਕ ਬਾਂਦਰ ਨੇ ਆਪਣੇ ਮੂੰਹ ’ਤੇ ਹੱਥ ਰੱਖਿਆ ਹੋਇਆ, ਦੂਜੇ ਨੇ ਆਪਣੀਆਂ ਅੱਖਾਂ ’ਤੇ ਹੱਥ ਰੱਖਿਆ ਹੋਇਆ ਅਤੇ ਤੀਜੇ ਬਾਂਦਰ ਨੇ ਆਪਣੇ ਕੰਨਾਂ ’ਤੇ ਹੱਥ ਰੱਖਿਆ ਹੋਇਆ ਸੀ।
  1. ਮਹਾਤਮਾ ਗਾਂਧੀ ਜੀ ਉੱਪਰ ਸਰਵਣ ਭਗਤ ਦੀ ਕਿਸ ਗੱਲ ਦਾ ਬਹੁਤ ਪ੍ਰਭਾਵ ਪਿਆ?
    ੳ. ਵਹਿੰਗੀ ਦਾ    ਅ. ਪਿਤਰੀ-ਭਗਤੀ ਦਾ    ੲ. ਤੀਰਥਾਂ ਦਾ    ਸ. ਬਿਰਧ ਮਾਂ-ਬਾਪ ਦਾ
  2. ਮਹਾਤਮਾ ਗਾਂਧੀ ਜੀ ਅਨੁਸਾਰ ਪਰਮ-ਧਰਮ ਕੀ ਹੈ?
    ੳ. ਦੇਸ਼ ਦੀ ਸੇਵਾ    ਅ. ਮਾਤਾ-ਪਿਤਾ ਦੀ ਸੇਵਾ    ੲ. ਤੀਰਥ-ਯਾਤਰਾ    ਸ. ਅਹਿੰਸਾ
  3. ਅਧਿਆਪਕ ਨੇ ਗਾਂਧੀ ਜੀ ਨੂੰ ਕੀ ਕਰਨ ਲਈ ਇਸ਼ਾਰਾ ਕੀਤਾ?
    ੳ. ਤੀਰਥ-ਯਾਤਰਾ    ਅ. ਅਹਿੰਸਾ    ੲ. ਨਕਲ    ਸ. ਵਿਸ਼ਵਾਸ
  4. ਮਹਾਤਮਾ ਗਾਂਧੀ ਜੀ ਨੇ ਆਪਣੀ ਮਾਤਾ ਨੂੰ ਕਿਹੜਾ ਵਚਨ ਦਿੱਤਾ?
    ੳ. ਅਹਿੰਸਾ ਦਾ    ਅ. ਸ਼ਰਾਬ ਤੇ ਮਾਸ ਦਾ ਸੇਵਨ ਨਾ ਕਰਨ ਦਾ    ੲ. ਨਕਲ ਨਾ ਕਰਨ ਦਾ    ਸ. ਉਪਰੋਕਤ ਵਿੱਚੋਂ ਕੋਈ ਨਹੀਂ
  5. ਮਹਾਤਮਾ ਗਾਂਧੀ ਜੀ ਕੋਲ ਕਿੰਨੀਆਂ ਮੂਰਤੀਆਂ ਸਨ?
    ੳ. ਇੱਕ    ਅ. ਤਿੰਨ    ੲ. ਦੋ    ਸ. ਪੰਜ
ਪ੍ਰਸ਼ਨ 2. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ : (5 ਅੰਕ)
ਇੱਕ ਕਿਰਸਾਣ ਕੋਲ ਇੱਕ ਖੋਤਾ ਸੀ। ਕਿਰਸਾਣ ਨੂੰ ਪੈਸੇ ਚਾਹੀਦੇ ਸਨ। ਉਸ ਨੇ ਸੋਚਿਆ ਕਿ ਸ਼ਹਿਰ ਵਿੱਚ ਜਾ ਕੇ ਖੋਤੇ ਨੂੰ ਵੇਚ ਦਿੰਦੇ ਹਾਂ, ਕੁਝ ਪੈਸੇ ਮਿਲ ਜਾਣਗੇ। ਇੱਕ ਦਿਨ ਸਵੇਰੇ-ਸਵੇਰੇ ਆਪਣੇ ਦਸ-ਬਾਰਾਂ ਸਾਲ ਦੇ ਪੁੱਤਰ ਨੂੰ ਨਾਲ ਲੈ ਕੇ ਸ਼ਹਿਰ ਵੱਲ ਨੂੰ ਚੱਲ ਪਿਆ। ਅੱਗੇ-ਅੱਗੇ ਖੋਤਾ ਤੇ ਪਿੱਛੇ-ਪਿੱਛੇ ਪਿਉ-ਪੁੱਤਰ ਤੁਰਦੇ ਜਾ ਰਹੇ ਸਨ। ਅਜੇ ਕੁਝ ਦੂਰ ਹੀ ਗਏ ਸਨ ਕਿ ਉਨ੍ਹਾਂ ਨੂੰ ਕੁਝ ਕੁੜੀਆਂ ਮਿਲ ਗਈਆਂ। ਉਹ ਉਨ੍ਹਾਂ ਨੂੰ ਦੇਖ ਕੇ ਹੱਸ ਪਈਆਂ ਅਤੇ ਇੱਕ-ਦੂਜੀ ਨੂੰ ਕਹਿਣ ਲੱਗੀਆਂ, “ਦੇਖੋ ਭਲਾ, ਇਹਨਾਂ ਮੂਰਖਾਂ ਕੋਲ ਚੰਗਾ-ਭਲਾ ਖੋਤਾ ਹੈ ਸਵਾਰੀ ਕਰਨ ਲਈ, ਇਹ ਪਿਉ-ਪੁੱਤਰ ਨਾਲ-ਨਾਲ ਪੈਦਲ ਤੁਰੇ ਜਾਂਦੇ ਨੇ।” ਕਿਰਸਾਣ ਉਨ੍ਹਾਂ ਦੀ ਗੱਲ ਸੁਣ ਕੇ ਕੁਝ ਸ਼ਰਮਿੰਦਾ ਜਿਹਾ ਹੋ ਗਿਆ। ਸੋਚ-ਵਿਚਾਰ ਕੇ ਉਹਨੇ ਆਪਣੇ ਪੁੱਤਰ ਨੂੰ ਖੋਤੇ ’ਤੇ ਬਿਠਾ ਦਿੱਤਾ ਅਤੇ ਆਪ ਪੈਦਲ ਚੱਲਣ ਲੱਗ ਪਿਆ। ਅਜੇ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਉਨ੍ਹਾਂ ਨੂੰ ਦੋ ਆਦਮੀ ਮਿਲ ਪਏ। ਉਹ ਉਨ੍ਹਾਂ ਨੂੰ ਜਾਂਦਿਆਂ ਦੇਖ ਕੇ ਕਹਿਣ ਲੱਗੇ, “ਦੇਖੋ, ਇਸ ਮੁੰਡੇ ਨੂੰ ਹੱਟਾ-ਕੱਟਾ। ਆਪ ਖੋਤੇ ’ਤੇ ਚੜ੍ਹਿਆ ਬੈਠਾ ਹੈ ਤੇ ਬੁੱਢਾ ਪਿਉ ਲੱਤਾਂ ਘਸੀਟਦਾ ਜਾਂਦਾ ਹੈ। ਅੱਜ ਦੇ ਮੁੰਡਿਆਂ ਨੂੰ ਮਾਂ-ਪਿਉ ਦਾ ਰਤਾ ਧਿਆਨ ਨਹੀਂ।” ਉਨ੍ਹਾਂ ਦੀ ਗੱਲ ਸੁਣ ਕੇ ਕਿਰਸਾਣ ਮੁੜ ਪਰੇਸ਼ਾਨ ਹੋ ਗਿਆ। ਉਹਨੇ ਮੁੰਡੇ ਨੂੰ ਖੋਤੇ ਤੋਂ ਉਤਾਰ ਦਿੱਤਾ ਅਤੇ ਉਸ ਦੀ ਥਾਂ ’ਤੇ ਆਪ ਬੈਠ ਗਿਆ। ਹੁਣ ਮੁੰਡਾ ਭੱਜ-ਭੱਜ ਕੇ ਖੋਤੇ ਨਾਲ ਆਪਣੀ ਚਾਲ ਮਿਲਾ ਰਿਹਾ ਸੀ, ਨਾਲੇ ਸਾਹੋ-ਸਾਹ ਹੋ ਰਿਹਾ ਸੀ।
  1. ਕਿਰਸਾਣ ਕੋਲ ਕੀ ਸੀ?
    ੳ. ਪੈਸੇ    ਅ. ਖੋਤਾ    ੲ. ਮਾਂ    ਸ. ਪਿਉ
  2. ਕਿਰਸਾਣ ਸਵੇਰੇ-ਸਵੇਰੇ ਸ਼ਹਿਰ ਨੂੰ ਚੱਲ ਪਿਆ:
    ੳ. ਪੁੱਤਰ ਨੂੰ ਨਾਲ ਲੈ ਕੇ    ਅ. ਖੋਤੇ ਨੂੰ ਘਰ ਛੱਡ ਕੇ    ੲ. ਕੁੜੀਆਂ ਨੂੰ ਨਾਲ ਲੈ ਕੇ    ਸ. ਆਦਮੀਆਂ ਨੂੰ ਨਾਲ ਲੈ ਕੇ
  3. ਕਿਰਸਾਣ ਕਿਸ ਦੀ ਗੱਲ ਸੁਣ ਕੇ ਸ਼ਰਮਿੰਦਾ ਹੋਇਆ?
    ੳ. ਪੁੱਤਰ ਦੀ    ਅ. ਮੁੰਡਿਆਂ ਦੀ    ੲ. ਆਦਮੀਆਂ ਦੀ    ਸ. ਕੁੜੀਆਂ ਦੀ
  4. ……………… ਸਾਹੋ-ਸਾਹ ਹੋ ਰਿਹਾ ਸੀ।
    ੳ. ਖੋਤਾ    ਅ. ਪੁੱਤਰ    ੲ. ਪਿਤਾ    ਸ. ਆਦਮੀ
  5. ਕਿਰਸਾਣ ਨੇ ਕਿਸ ਦੀ ਗੱਲ ਸੁਣ ਕੇ ਪੁੱਤਰ ਨੂੰ ਖੋਤੇ ਤੋਂ ਉਤਾਰ ਦਿੱਤਾ?
    ੳ. ਆਦਮੀਆਂ ਦੀ    ਅ. ਕੁੜੀਆਂ ਦੀ    ੲ. ੳ ਅਤੇ ਅ ਦੋਵੇਂ    ਸ. ਉਪਰੋਕਤ ਵਿੱਚੋਂ ਕੋਈ ਨਹੀਂ
ਪ੍ਰਸ਼ਨ 3. ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ : (5 ਅੰਕ)
  1. ਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
    ੳ. 3    ਅ. 4    ੲ. 5    ਸ. 6
  2. ‘ਰਾਮ ਹਰ ਰੋਜ਼ ਸਕੂਲ ਜਾਂਦਾ ਹੈ।’ ਵਿੱਚੋਂ ਨਾਂਵ ਸ਼ਬਦ ਚੁਣੋ।
    ੳ. ਰਾਮ    ਅ. ਸਕੂਲ    ੲ. ੳ ਅਤੇ ਅ ਦੋਵੇਂ    ਸ. ਉਪਰੋਕਤ ਵਿੱਚੋਂ ਕੋਈ ਨਹੀਂ
  3. ਕਿਰਿਆ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ?
    ੳ. 1    ਅ. 2    ੲ. 3    ਸ. 4
  4. ਵਰਤਮਾਨ ਕਾਲ ਕਿਸ ਨੂੰ ਕਹਿੰਦੇ ਹਨ?
    ੳ. ਬੀਤ ਚੁੱਕੇ ਸਮੇਂ ਨੂੰ    ਅ. ਆਉਣ ਵਾਲੇ ਸਮੇਂ ਨੂੰ    ੲ. ਚੱਲ ਰਹੇ ਸਮੇਂ ਨੂੰ    ਸ. ਉਪਰੋਕਤ ਵਿੱਚੋਂ ਕੋਈ ਨਹੀਂ
  5. ‘ਮੈਂ ਜਾ ਰਿਹਾ ਹਾਂ।’ ਵਾਕ ਵਿੱਚ ‘ਮੈਂ’ ਕਿਹੜਾ ਪੁਰਖ ਹੈ?
    ੳ. ਉੱਤਮ ਪੁਰਖ    ਅ. ਮੱਧਮ ਪੁਰਖ    ੲ. ਅਨਯ ਪੁਰਖ    ਸ. ਉਪਰੋਕਤ ਵਿੱਚੋਂ ਕੋਈ ਨਹੀਂ
ਪ੍ਰਸ਼ਨ 4. ਹੇਠ ਲਿਖੇ ਵਸਤੂਨਿਸ਼ਠ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ : (5 ਅੰਕ)
  1. ਪੰਜਾਬੀ ਲਿਪੀ ਵਿੱਚ ਕੁੱਲ ਕਿੰਨੇ ਅੱਖਰ ਹਨ?
  2. ਸਵਰ ਅੱਖਰ ਕਿਹੜੇ-ਕਿਹੜੇ ਹਨ?
  3. ਅਨੁਨਾਸਕੀ ਵਿਅੰਜਨ ਧੁਨੀਆਂ ਕਿਹੜੀਆਂ ਹੁੰਦੀਆਂ ਹਨ?
  4. ਲਗਾਂ ਕਿੰਨੀਆਂ ਹੁੰਦੀਆਂ ਹਨ?
  5. ਬਿੰਦੀ ਕਿੰਨੀਆਂ ਲਗਾਂ ਨਾਲ ਲੱਗਦੀ ਹੈ?
ਪ੍ਰਸ਼ਨ 5. ਹੇਠ ਲਿਖੇ ਵਾਕ ਪੜ੍ਹ ਕੇ ਖ਼ਾਲੀ ਥਾਂਵਾਂ ਭਰੋ ਜਾਂ ਸਹੀ ਵਿਕਲਪ ਚੁਣੋ : (5 ਅੰਕ)
  1. ‘ਅਨੋਖਾ’ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ?
    ੳ. ਸੁਜਾਖਾ    ਅ. ਸਧਾਰਨ    ੲ. ਸੁਸਤ    ਸ. ਸਿਆਣਾ
  2. ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ, ਨੂੰ ........ ਕਹਿੰਦੇ ਹਨ।
    ੳ. ਸ਼ਾਮਲਾਟ    ਅ. ਅਖਾੜਾ    ੲ. ਚੁਰਸਤਾ    ਸ. ਤ੍ਰਿੰਞਣ
  3. ‘ਅੰਗੂਠਾ ਦਿਖਾਉਣਾ’ ਮੁਹਾਵਰੇ ਦਾ ਕੀ ਅਰਥ ਹੈ?
    ੳ. ਤਬਾਹੀ ਮਚਾਉਣੀ    ਅ. ਹਾਰ ਮੰਨਣੀ    ੲ. ਇਨਕਾਰ ਕਰਨਾ    ਸ. ਡਰ ਜਾਣਾ
  4. ਅਖਾਣ ਪੂਰੀ ਕਰੋ - ਗ਼ਰੀਬਾਂ ਰੱਖੇ ਰੋਜ਼ੇ ...............
    ੳ. ਅਕਲ ਦਾ ਅੰਨ੍ਹਾ    ਅ. ਸੌ ਬਿਮਾਰ    ੲ. ਆਖੇ ਥੂਹ ਕੌੜੀ    ਸ. ਦਿਨ ਵੱਡੇ ਆਏ
  5. ‘ਵੱਟ’ ਸ਼ਬਦ ਦਾ ਸਹੀ ਅਰਥ ਚੁਣੋ-
    ੳ. ਖੇਤ ਦੀ ਵੱਟ    ਅ. ਗਰਮੀ    ੲ. ਦਰਦ    ਸ. ਉਪਰੋਕਤ ਸਾਰੇ
ਪ੍ਰਸ਼ਨ 6. ਸਹੀ ਮਿਲਾਣ ਕਰੋ (ਵਿਰੋਧੀ ਸ਼ਬਦ) : (5 ਅੰਕ)
  • 1. ਅਨੋਖਾ       (ੳ) ਝਬਦੇ
  • 2. ਏਕਤਾ        (ਅ) ਵੱਡਾ
  • 3. ਹੌਲੀ         (ੲ) ਫੁੱਟ
  • 4. ਨਿੱਕਾ         (ਸ) ਸਧਾਰਨ
  • 5. ਪੁੱਠਾ          (ਹ) ਸਿੱਧਾ

(ਭਾਗ ਅ) (50 ਅੰਕ)
ਪ੍ਰਸ਼ਨ 7. ਹੇਠ ਲਿਖੀਆਂ ਸਤਰਾਂ ਵਿੱਚੋਂ ਕਿਸੇ ਇੱਕ ਦੇ ਭਾਵ-ਅਰਥ ਲਿਖੋ : (04 ਅੰਕ)

(ਲੱਡੂਆਂ-ਜਲੇਬੀਆਂ ਦੇ ਭਰੇ ਥਾਲ਼ ਨੇ। ਖਾਣ ਦੇ ਸ਼ੁਕੀਨ ਖੜ੍ਹੇ ਬੰਨ੍ਹ ਪਾਲ਼ ਨੇ। ਟੋਲੀਆਂ ਬਣਾਈਆਂ ਵੱਖੋ-ਵੱਖ ਮੇਲੀਆਂ। ਸੋਭਦੇ ਨੇ ਮੇਲੇ ਸਦਾ ਨਾਲ਼ ਬੇਲੀਆਂ।)

ਪ੍ਰਸ਼ਨ 8. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਪੰਜ ਦੇ ਉੱਤਰ ਲਿਖੋ : (2x5=10 ਅੰਕ)
  1. ਬੂੜੇ ਨੂੰ ਕਿਸ ਗੱਲ ਦਾ ਡਰ ਸੀ?
  2. ਥਾਲ ਖੇਡ ਵਿੱਚ ਖਿੱਦੋ ਦੇ ਬੁੜ੍ਹਕਣ ਤੋਂ ਕੀ ਭਾਵ ਹੈ?
  3. ਗੀਤਾਂ ਦਾ ਛੋਟਾ ਮੁੰਡਾ ਕਦੋਂ ਖ਼ੁਸ਼ ਹੁੰਦਾ ਸੀ?
  4. ਰਾਮਾਨੰਦ ਜੀ ਨੇ ਕਾਹਦਾ ਪ੍ਰਚਾਰ ਕੀਤਾ?
  5. ਇਕਬਾਲ ਦਾ ਘਰ ਕਿੱਥੇ ਸੀ?
  6. ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਕਿਹੜੀ ਲਹਿਰ ਚਲਾਈ?
  7. ਮਨੁੱਖ ਨੂੰ ਆਵਾਜ਼ਾਂ ਕਿਸ ਨੇ ਮਾਰੀਆਂ?
ਪ੍ਰਸ਼ਨ 9. ਹੇਠ ਲਿਖੇ ਮੁਹਾਵਰਿਆਂ/ਅਖਾਣਾਂ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਵਰਤੋ : (2x5=10 ਅੰਕ)

ਪੈਰਾਂ ਹੇਠੋਂ ਜ਼ਮੀਨ ਖਿਸਕਣਾ, ਦਿਨ ਫਿਰਨ, ਯੱਕੜ ਮਾਰਨ, ਵੇਲੇ ਨੂੰ ਰੋਣਾ, ਧੱਕਾ ਕਰਨਾ, ਨੱਕ ਰਗੜਨਾ, ਅੱਖਾਂ ਮੀਟ ਜਾਣਾ, ਅੰਗੂਠਾ ਦਿਖਾਉਣਾ।

ਪ੍ਰਸ਼ਨ 10. ‘ਮੈਂ ਅਤੇ ਰਾਮ ਦੋਵੇਂ ਦੋਸਤ ਹਾਂ।’ ਇਸ ਵਾਕ ਵਿੱਚੋਂ ਪੜਨਾਂਵ ਸ਼ਬਦ ਚੁਣੋ। (02 ਅੰਕ)
ਪ੍ਰਸ਼ਨ 11. ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਲੇਖ ਲਿਖੋ : (10 ਅੰਕ)

ਸ੍ਰੀ ਗੁਰੂ ਨਾਨਕ ਦੇਵ ਜੀ, ਦਾਜ ਦੀ ਸਮੱਸਿਆ, ਲੋਹੜੀ, ਅਖ਼ਬਾਰਾਂ ਦੇ ਲਾਭ-ਹਾਨੀਆਂ, ਪ੍ਰਦੂਸ਼ਣ।

ਪ੍ਰਸ਼ਨ 12. ਕਿਸੇ ਇੱਕ ਵਿਸ਼ੇ ਤੇ ਪੱਤਰ/ਬਿਨੈ-ਪੱਤਰ ਲਿਖੋ: (6 ਅੰਕ)

ਮੁੱਖ ਅਧਿਆਪਕ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਬਿਨੈ-ਪੱਤਰ ਲਿਖੋ।
ਜਾਂ
ਆਪਣੇ ਪਿੰਡ ਦੇ ਸਰਪੰਚ ਨੂੰ ਮੁਹੱਲੇ ਦੇ ਪ੍ਰਬੰਧ ਨੂੰ ਸੁਧਾਰਨ ਲਈ ਬਿਨੈ-ਪੱਤਰ ਲਿਖੋ।

ਪ੍ਰਸ਼ਨ 13. ਹੇਠ ਦਿੱਤੇ ਡੱਬੇ ਵਿੱਚੋਂ ਕੋਈ 8 ਸਾਰਥਕ ਸ਼ਬਦ (ਜਿਵੇਂ: ਬਾਗ਼, ਪੰਛੀ, ਰਾਤ ਆਦਿ) ਚੁਣ ਕੇ ਲਿਖੋ : (6 ਅੰਕ)
ਹਾਹਾ
ਕੇਰੀਬੀ
ਲਾਵਾਸੰਜ਼ੀਪੰਛੀ
ਰਾ
ਰੇਕਾਲਾਬਾਗ਼
ਪੀਲ਼ਾਲ਼ਕੱ
ਤਿਤਿਤਾਮਾਤਾਖੰ
ਤੀ
ਲਾ

ਪ੍ਰਸ਼ਨ 14. ਨਾਂਵ ਜਾਂ ਕਿਰਿਆ ਵਿੱਚੋਂ ਕਿਸੇ ਇੱਕ ਦੀ ਪਰਿਭਾਸ਼ਾ ਲਿਖੋ। (3 ਅੰਕ)
```

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends