PSEB Class 7 Punjabi Guess Paper March 2026 Set 1

PSEB Class 7 Punjabi Guess Paper March 2026

ਪੰਜਾਬ ਸਕੂਲ ਸਿੱਖਿਆ ਬੋਰਡ

ਗੈਸ ਪੇਪਰ - ਮਾਰਚ 2026

ਜਮਾਤ: ਸੱਤਵੀਂ (ਪੰਜਾਬੀ - ਪਹਿਲੀ ਭਾਸ਼ਾ)

ਸਮਾਂ: 3 ਘੰਟੇ ਕੁੱਲ ਅੰਕ: 80

ਨੋਟ: ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹਨ। ਸੁੰਦਰ ਲਿਖਾਈ ਦੇ ਅੰਕ ਰਾਖਵੇਂ ਹਨ।

ਭਾਗ - ੳ (ਵਸਤੂਨਿਸ਼ਠ ਪ੍ਰਸ਼ਨ)
5 ਅੰਕ ਪ੍ਰਸ਼ਨ 1. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ:
ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ। ਇਹ ਪਿਸਤੀ ਨਸਲ 'ਚੋਂ ਸੀ ਤੇ ਕੰਨਾਂ ਤੋਂ ਫੜ ਕੇ ਚੁੱਕਿਆਂ ਵੀ ਨਹੀਂ ਸੀ ਚੂਕਦਾ । ਪਿਤਾ ਜੀ ਨੇ ਮੇਰੇ ਮਗਰ ਪੈਣ 'ਤੇ ਮੈਨੂੰ ਇਸ ਕੁੱਤੇ ਦੇ ਰੱਖਣ ਦੀ ਆਗਿਆ ਦਿੱਤੀ ਸੀ। ਇੱਕ ਦਿਨ ਪਿਤਾ ਜੀ ਆਪਣੇ ਇੱਕ ਬੰਗਾਲੀ ਮਿੱਤਰ ਨੂੰ ਮਿਲ਼ਨ ਗਏ। ਮੈਂ ਵੀ ਨਾਲ਼ ਸਾਂ। ਕਾਊਚ ਦੇ ਹੇਠੋਂ ਕੋਈ ਕੁਲ਼ੀ-ਕੁਲ਼ੀ ਚੀਜ਼ ਮੈਨੂੰ ਛੂਹੀ। ਮੈਂ ਥੱਲੇ ਦੇਖਿਆ ਤੇ ਡਰਿਆ। ਇਹ ਇੱਕ ਕੁੱਤੇ ਦੀ ਬੂਥੀ ਸੀ । ਪਿਤਾ ਜੀ ਦੇ ਦੋਸਤ ਨੇ ਕਿਹਾ, "ਡਰ ਨਾ, ਬੱਚਾ! ਇਹ ਵੱਢਦਾ ਨਹੀਂ।" ਕੁੱਤਾ ਬੜਾ ਚਿਰ ਮੇਰੇ ਨਾਲ਼ ਪਿਆਰ ਕਰਦਾ ਰਿਹਾ। ਮੈਂ ਉਸ ਨਾਲ਼ ਚੰਪਕ-ਕੁੰਜ ਵਿੱਚ ਕਿੰਨਾ ਚਿਰ ਖੇਡਦਾ ਰਿਹਾ। ਆਉਣ ਲੱਗਿਆਂ ਮੇਰਾ ਚਿਹਰਾ ਉਦਾਸ ਜਿਹਾ ਦੇਖ ਕੇ ਪਿਤਾ ਜੀ ਦੇ ਮਿੱਤਰ ਨੇ ਕਿਹਾ, "ਕੀ ਗੱਲ ਹੈ, ਬੇਟਾ! ਉਦਾਸ ਕਿਉਂ ਹੈਂ?” ਮੈਂ ਉਸ ਵੱਲ ਬਿਨਾਂ ਦੇਖਿਆਂ ਤੇ ਬਿਨਾਂ ਉੱਤਰ ਦਿੱਤਿਆਂ ਪਿਤਾ ਜੀ ਵੱਲ ਬੜੀ ਮਿਠਾਸ ਤੇ ਅਰਜ਼ੋਈ ਭਰੀ ਨਜ਼ਰ ਤੱਕਦਿਆਂ ਉਸ ਆਪਣੇ ਯਾਰ ਕੁੱਤੇ ਵੱਲ ਇਸ਼ਾਰਾ ਕੀਤਾ। ਪਿਤਾ ਜੀ ਨੇ ਅੱਖ ਦੀ ਬੇਮਲੂਮ ਘੂਰੀ ਦਿੱਤੀ ਤੇ ਮੈਂ ਸਹਿਮ ਗਿਆ। ਪਿਤਾ ਜੀ ਦੇ ਮਿੱਤਰ ਨੇ ਕਿਹਾ,"ਦੋਸਤ! ਇੱਕ ਕੁੱਤੇ ਪਿੱਛੇ ਮੈਂ ਆਪਣੇ ਬੇਟੇ ਨੂੰ ਨਰਾਜ਼ ਤੇ ਉਦਾਸ ਨਹੀਂ ਦੇਖਣਾ ਚਾਹੁੰਦਾ।" ਮੇਰੇ ਵੱਲ ਪਿਆਰ ਭਰੀ ਨਜ਼ਰ ਤੱਕ ਕੇ ਉਸ ਕਿਹਾ "ਬੇਟਾ! ਤੂੰ ਮੋਤੀ ਲੈਣਾ ਹੈ? ਜਾ, ਲੈ ਜਾ, ਬੀਬਾ ਪੁੱਤਰ!"

1. ਲੇਖਕ ਮੋਤੀ ਨੂੰ ਪਹਿਲੀ ਵਾਰ ਕਿੱਥੇ ਮਿਲਿਆ?

ੳ. ਬੰਗਾਲ ਵਿੱਚ ਅ. ਪਿਤਾ ਜੀ ਦੇ ਦੋਸਤ ਦੇ ਘਰ ੲ. ਚੰਪਕ-ਕੁੰਜ ਵਿੱਚ ਸ. ਸਕੂਲ ਵਿੱਚ

2. ‘ਪਿਸਤੀ’ ਸ਼ਬਦ ਦਾ ਸੰਬੰਧ ਕਿਸ ਨਾਲ ਹੈ?

ੳ. ਲੇਖਕ ਨਾਲ ਅ. ਪਿਤਾ ਜੀ ਨਾਲ ੲ. ਮੋਤੀ ਨਾਲ ਸ. ਬੰਗਾਲੀ ਮਿੱਤਰ ਨਾਲ

3. ‘ਬੀਬਾ ਪੁੱਤਰ!’ ਕਿਸ ਨੇ ਕਿਸ ਨੂੰ ਕਿਹਾ?

ੳ. ਪਿਤਾ ਨੇ ਪੁੱਤਰ ਨੂੰ ਅ. ਪਿਤਾ ਜੀ ਦੇ ਮਿੱਤਰ ਨੇ ਲੇਖਕ ਨੂੰ ੲ. ਲੇਖਕ ਨੇ ਮੋਤੀ ਨੂੰ ਸ. ਪਿਤਾ ਨੇ ਮੋਤੀ ਨੂੰ

4. ਲੇਖਕ ਕਿਸ ਤੋਂ ਡਰ ਗਿਆ ਸੀ?

ੳ. ਪਿਤਾ ਜੀ ਤੋਂ ਅ. ਕੁੱਤੇ ਤੋਂ ੲ. ਮਿੱਤਰ ਤੋਂ ਸ. ਕਾਉਚ ਤੋਂ

5. ਮੋਤੀ ਨੂੰ ਰੱਖਣ ਦੀ ਆਗਿਆ ਕਿਸ ਨੇ ਦਿੱਤੀ?

ੳ. ਮਾਤਾ ਜੀ ਨੇ ਅ. ਮਿੱਤਰ ਨੇ ੲ. ਪਿਤਾ ਜੀ ਨੇ ਸ. ਲੇਖਕ ਨੇ
5 ਅੰਕ ਪ੍ਰਸ਼ਨ 2. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ:
ਬੰਦਾ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਵਿੱਚ ਪੁਣਛ ਜ਼ਿਲ੍ਹੇ ਦੇ ਰਾਜੌਰੀ ਨਾਂ ਦੇ ਪਿੰਡ ਵਿੱਚ ਹੋਇਆ। ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸ ਦਾ ਪਿਤਾ ਰਾਮਦੇਵ ਇੱਕ ਗ਼ਰੀਬ ਕਿਰਸਾਣ ਸੀ। ਉਹ ਆਪਣੇ ਪਿਤਾ ਨਾਲ਼ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦਾ ਸੀ। ਜਦ ਵੀ ਵਿਹਲ ਮਿਲ਼ਦੀ, ਉਹ ਤੀਰ-ਕਮਾਨ ਚੁੱਕਦਾ ਅਤੇ ਸ਼ਿਕਾਰ ਖੇਡਣ ਚਲਾ ਜਾਂਦਾ। ਉਹ ਇੱਕ ਚੰਗਾ ਨਿਸ਼ਾਨੇਬਾਜ਼ ਸੀ। ਉਸ ਨੂੰ ਤਲਵਾਰ, ਤੀਰ-ਕਮਾਨ ਆਦਿ ਸ਼ਸਤਰ ਚਲਾਉਣ ਦਾ ਚੰਗਾ ਅਭਿਆਸ ਸੀ। ਉਹ ਬਚਪਨ ਤੋਂ ਹੀ ਦਲੇਰ ਸੀ। ਪੰਦਰਾਂ ਕੁ ਸਾਲਾਂ ਦੀ ਉਮਰ ਵਿੱਚ ਉਸ ਦੇ ਜੀਵਨ ਵਿੱਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਉਹਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ। ਉਹ ਇੱਕ ਨਦੀ ਦੇ ਕਿਨਾਰੇ ਸ਼ਿਕਾਰ ਖੇਡ ਰਿਹਾ ਸੀ ਕਿ ਸਾਹਮਣਿਓਂ ਇੱਕ ਹਿਰਨੀ ਲੰਘੀ। ਲਛਮਣ ਦੇਵ ਨੇ ਝੱਟ ਇੱਕ ਸ਼ੁਕਦਾ ਤੀਰ ਛੱਡਿਆ। ਹਿਰਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਉਸ ਦੀਆਂ ਅੱਖਾਂ ਸਾਹਮਣੇ ਤੜਫ-ਤੜਫ ਕੇ ਮਰ ਗਈ। ਨਾਲ਼ ਹੀ ਉਸ ਦੇ ਛਲਣੀ ਹੋਏ ਪੇਟ ਵਿੱਚੋਂ ਦੋ ਬੱਚੇ ਨਿਕਲ਼ੇ। ਉਹ ਵੀ ਉਸ ਦੀਆਂ ਅੱਖਾਂ ਸਾਹਮਣੇ ਦਮ ਤੋੜ ਗਏ। ਇਸ ਘਟਨਾ ਦਾ ਲਛਮਣ ਦੇਵ ਦੇ ਮਨ ਉੱਤੇ ਡੂੰਘਾ ਅਸਰ ਪਿਆ। ਉਸ ਨੇ ਤੀਰ-ਕਮਾਨ ਨਦੀ ਵਿੱਚ ਵਗਾਹ ਮਾਰੇ ਤੇ ਫ਼ੈਸਲਾ ਕੀਤਾ ਕਿ ਉਹ ਅੱਗੇ ਤੋਂ ਕਿਸੇ ਜੀਵ ਨੂੰ ਨਹੀਂ ਮਾਰੇਗਾ। ਇਸ ਘਟਨਾ ਤੋਂ ਪਿੱਛੋਂ ਲਛਮਣ ਦੇਵ ਉਦਾਸ ਰਹਿਣ ਲੱਗ ਪਿਆ। ਉਸ ਦਾ ਕੋਈ ਕੰਮ-ਧੰਦਾ ਕਰਨ ਨੂੰ ਜੀਅ ਨਾ ਕਰਦਾ। ਫਿਰ ਉਹ ਇੱਕ ਬਰਾਗੀ ਸਾਧੂ ਬਣ ਗਿਆ ਤੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ। ਤਦ ਉਹ ਘੁੰਮਦਾ-ਘੁਮਾਉਂਦਾ ਦੱਖਣੀ ਭਾਰਤ ਦੀ ਪ੍ਰਸਿੱਧ ਨਦੀ ਗੋਦਾਵਰੀ ਦੇ ਕਿਨਾਰੇ ਪੁੱਜ ਗਿਆ।

1. ਬੰਦਾ ਬਹਾਦਰ ਦਾ ਬਚਪਨ ਵਿੱਚ ਕੀ ਨਾਂ ਸੀ?

ੳ. ਮਾਧੋ ਦਾਸ ਅ. ਬੰਦਾ ਬਹਾਦਰ ੲ. ਰਾਮਦੇਵ ਸ. ਲਛਮਣ ਦੇਵ

2. ਬੰਦਾ ਬਹਾਦਰ ਦਾ ਜਨਮ ਕਦੋਂ ਹੋਇਆ?

ੳ. 1670 ਈ. ਅ. 1708 ਈ. ੲ. 1716 ਈ. ਸ. 1699 ਈ.

3. ਬੰਦਾ ਬਹਾਦਰ ਕਿਸ ਚੀਜ਼ ਦਾ ਚੰਗਾ ਅਭਿਆਸ ਰੱਖਦਾ ਸੀ?

ੳ. ਖੇਤੀ ਦਾ ਅ. ਸ਼ਸਤਰ ਚਲਾਉਣ ਦਾ ੲ. ਪੜ੍ਹਨ ਦਾ ਸ. ਤੈਰਾਕੀ ਦਾ

4. ਉਸਦੇ ਪਿਤਾ ਦਾ ਕੀ ਨਾਂ ਸੀ?

ੳ. ਲਛਮਣ ਦੇਵ ਅ. ਮਾਧੋ ਦਾਸ ੲ. ਰਾਮਦੇਵ ਸ. ਗੋਬਿੰਦ ਸਿੰਘ

5. ਬੰਦਾ ਬਹਾਦਰ ਕਿਹੜੇ ਜ਼ਿਲ੍ਹੇ ਨਾਲ ਸੰਬੰਧਿਤ ਸੀ?

ੳ. ਲਹੌਰ ਅ. ਦਿੱਲੀ ੲ. ਪੁਣਛ ਸ. ਸਰਹੰਦ
5 ਅੰਕ ਪ੍ਰਸ਼ਨ 3. ਹੇਠ ਲਿਖੇ ਬਹੁਵਿਕਲਪੀ ਵਿਆਕਰਨ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ:
  1. ਨਾਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
    (ੳ) 2    (ਅ) 3    (ੲ) 5    (ਸ) 4
  2. ‘ਅੰਮ੍ਰਿਤਸਰ’ ਕਿਸ ਪ੍ਰਕਾਰ ਦਾ ਨਾਵ ਹੈ?
    (ੳ) ਆਮ ਨਾਵ    (ਅ) ਖ਼ਾਸ ਨਾਵ    (ੲ) ਭਾਵ-ਵਾਚਕ ਨਾਵ    (ਸ) ਇਕੱਠ-ਵਾਚਕ ਨਾਵ
  3. ਪੜਨਾਵ ਦੀਆਂ ਕਿੰਨੀਆਂ ਕਿਸਮਾਂ ਹਨ?
    (ੳ) 4    (ਅ) 6    (ੲ) 5    (ਸ) 3
  4. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ?
    (ੳ) 5    (ਅ) 4    (ੲ) 3    (ਸ) 2
  5. ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
    (ੳ) 4    (ਅ) 3    (ੲ) 2    (ਸ) 1
```

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends