PSEB CLASS 11 HISTORY GUESS PAPER MARCH 2026 SET 2

```html PSEB Class 11 History Guess Paper - Set 2 (March 2026)

PSEB Class 11 History Guess Paper - March 2026 (SET 2)

Structure of Question Paper (Time: 3 Hours | Total Marks: 80)

  • ਭਾਗ ੳ (Part A): 10 Multiple Choice Questions (MCQs). 1 mark each. (Total: 10 Marks)
  • ਭਾਗ ਅ (Part B): 5 Very Short Answer Questions (1 word/1 line). 1 mark each. (Total: 5 Marks)
  • ਭਾਗ ੲ (Part C): Short Answer Questions (30-35 words). Divided into Sub-parts A and B. Do any 3 from each sub-part. 3 marks each. (Total: 18 Marks)
  • ਭਾਗ ਸ (Part D): 2 Source/Case Study Based Paragraphs. Each paragraph has 6 questions. 1 mark each. (Total: 12 Marks)
  • ਭਾਗ ਹ (Part E): Long Answer Questions (100-150 words). Divided into Sub-parts A and B. Do any 2 from each sub-part. 5 marks each. (Total: 20 Marks)
  • ਭਾਗ ਕ (Part F): Map Question. Choose any 1 out of 2 options (Includes plotting locations and explaining them). (Total: 15 Marks = 5+5+5)

ਮਾਡਲ ਪ੍ਰਸ਼ਨ ਪੱਤਰ (ਸੈੱਟ - 2)

ਭਾਗ - ੳ (ਬਹੁ-ਵਿਕਲਪੀ ਪ੍ਰਸ਼ਨ) 10x1 = 10

1. ਇਸ ਭਾਗ ਵਿੱਚ ਦਸ ਬਹੁ-ਵਿਕਲਪੀ ਪ੍ਰਸ਼ਨ ਹਨ। ਹਰ ਇੱਕ ਉਪ-ਪ੍ਰਸ਼ਨ ਇੱਕ ਅੰਕ ਦਾ ਹੈ:

  1. ਸਿੰਧੂ ਘਾਟੀ ਸੱਭਿਅਤਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
    • ੳ) ਸੁਮੇਰ ਸੱਭਿਅਤਾ
    • ਅ) ਹੜੱਪਾ ਸੱਭਿਅਤਾ
    • ੲ) ਕੁਸ਼ਾਣ ਸੱਭਿਅਤਾ
    • ਸ) ਵੈਦਿਕ ਸੱਭਿਅਤਾ
  2. ਜੈਨ ਧਰਮ ਦੇ 23ਵੇਂ ਤੀਰਥੰਕਰ ਕੌਣ ਸਨ?
    • ੳ) ਰਿਸ਼ਭਦੇਵ
    • ਅ) ਮਹਾਂਵੀਰ ਜੈਨ
    • ੲ) ਵਿਮਲ ਨਾਥ
    • ਸ) ਪਾਰਸ਼ਵਨਾਥ
  3. ਪੰਜਾਬ ਦੀ ਧਰਤੀ 'ਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ?
    • ੳ) ਰਿਗਵੇਦ
    • ਅ) ਸਾਮਵੇਦ
    • ੲ) ਯਜੁਰਵੇਦ
    • ਸ) ਅਥਰਵਵੇਦ
  4. ਹੇਠ ਲਿਖਿਆਂ ਵਿਚੋਂ ਕਿਹੜਾ ਜੁੱਟ ਗਲਤ ਹੈ?
    • ੳ) ਅਰਥਸ਼ਾਸਤਰ - ਕੌਟਿਲਿਆ
    • ਅ) ਮੁਦਰਾਯਾਕਸ਼ਸ - ਵਿਸਾਖਦੱਤ
    • ੲ) ਹਰਸ਼ਚਰਿਤ - ਬਾਣਭੱਟ
    • ਸ) ਨਾਗਾਨੰਦ - ਕਾਲੀਦਾਸ
  5. ਦਿੱਲੀ ਸਲਤਨਤ ਦੇ ਵੰਸ਼ਾਂ ਦਾ ਸਹੀ ਕਾਲਕ੍ਰਮ ਕਿਹੜਾ ਹੈ?
    • ੳ) ਗੁਲਾਮ, ਖਿਲਜੀ, ਤੁਗਲਕ, ਲੋਧੀ
    • ਅ) ਖਿਲਜੀ, ਗੁਲਾਮ, ਤੁਗਲਕ, ਲੋਧੀ
    • ੲ) ਲੋਧੀ, ਤੁਗਲਕ, ਖਿਲਜੀ, ਗੁਲਾਮ
    • ਸ) ਤੁਗਲਕ, ਖਿਲਜੀ, ਲੋਧੀ, ਗੁਲਾਮ
  6. ਚੌਗਾਨ (ਪੋਲੋ) ਖੇਡਦੇ ਸਮੇਂ ਘੋੜੇ ਤੋਂ ਡਿੱਗਣ ਕਾਰਨ ਕਿਸਦੀ ਮੌਤ ਹੋਈ ਸੀ?
    • ੳ) ਬਲਬਨ
    • ਅ) ਕੈਕੂਬਾਦ
    • ੲ) ਕੁਤੁਬਦੀਨ ਐਬਕ
    • ਸ) ਮੁਹੰਮਦ ਗੌਰੀ
  7. ਹੇਠ ਲਿਖਿਆਂ ਵਿਚੋਂ ਕਿਹੜਾ ਗੁਲਾਮ ਵੰਸ਼ ਦਾ ਸ਼ਾਸਕ ਨਹੀਂ ਸੀ?
    • ੳ) ਬਲਬਨ
    • ਅ) ਇਲਤੁਤਮਿਸ਼
    • ੲ) ਜਲਾਲੂਦੀਨ
    • ਸ) ਕੁਤੁਬਦੀਨ ਐਬਕ
  8. ਹੇਠ ਲਿਖਿਆਂ ਵਿਚੋਂ ਕਿਹੜਾ ਜੁੱਟ ਗਲਤ ਹੈ?
    • ੳ) ਬ੍ਰਹਮੋ ਸਮਾਜ - ਰਾਜਾ ਰਾਮਮੋਹਨ ਰਾਏ
    • ਅ) ਰਾਮ ਕ੍ਰਿਸ਼ਨ ਮਿਸ਼ਨ - ਰਾਮ ਕ੍ਰਿਸ਼ਨ ਪਰਮਹੰਸ
    • ੲ) ਆਰੀਆ ਸਮਾਜ - ਸੁਆਮੀ ਵਿਵੇਕਾਨੰਦ
    • ਸ) ਸਿੰਘ ਸਭਾ ਅੰਦੋਲਨ - ਪ੍ਰੋਫੈਸਰ ਗੁਰਮੁਖ ਸਿੰਘ
  9. ਹੇਠ ਲਿਖਿਆਂ ਵਿਚੋਂ ਕਿਹੜਾ ਕਥਨ ਗਲਤ ਹੈ?
    • ੳ) ਚੀਨੀ ਯਾਤਰੀ ਫਾਹੀਯਾਨ ਚੰਦਰਗੁਪਤ ਦੂਜੇ ਦੇ ਸਮੇਂ ਭਾਰਤ ਆਇਆ।
    • ਅ) ਚੀਨੀ ਯਾਤਰੀ ਹਿਊਨਸਾਂਗ ਹਰਸ਼ਵਰਧਨ ਦੇ ਕਾਲ ਵਿੱਚ ਭਾਰਤ ਆਇਆ।
    • ੲ) ਮੈਗਸਥਨੀਜ ਸਮੁਦਰਗੁਪਤ ਦੇ ਕਾਲ ਵਿੱਚ ਭਾਰਤ ਆਇਆ।
    • ਸ) ਇਬਨਬਤੂਤਾ ਮੁਹੰਮਦ ਬਿਨ ਤੁਗਲਕ ਦੇ ਦਰਬਾਰ ਵਿੱਚ ਰਹਿੰਦਾ ਸੀ।
  10. ਹੇਠ ਲਿਖੀਆਂ ਸਤਰਾਂ (A) ਅਤੇ (B) ਧਿਆਨ ਨਾਲ ਪੜ੍ਹੋ ਅਤੇ ਸਹੀ ਉੱਤਰ ਦੀ ਚੋਣ ਕਰੋ।
    (A) 30 ਮਾਰਚ 1919 ਦਾ ਦਿਨ ਰੋਲਟ ਐਕਟ ਦੇ ਵਿਰੁੱਧ ਸਰਵ ਜਨਕ ਹੜਤਾਲ ਅਤੇ ਜਲੂਸ ਦਾ ਦਿਨ ਘੋਸ਼ਿਤ ਕੀਤਾ।
    (B) ਸਤੰਬਰ 1920 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਗਾਂਧੀ ਜੀ ਦੀ ਨਾ-ਮਿਲਵਰਤਣ ਅੰਦੋਲਨ ਦੀ ਯੋਜਨਾ ਦਾ ਪ੍ਰਸਤਾਵ ਪਾਸ ਕਰ ਦਿੱਤਾ।
    • ੳ) (A) ਠੀਕ ਹੈ, (B) ਗ਼ਲਤ ਹੈ
    • ਅ) (A) ਗ਼ਲਤ ਹੈ, (B) ਠੀਕ ਹੈ
    • ੲ) (A) ਅਤੇ (B) ਦੋਵੇਂ ਗ਼ਲਤ ਹਨ
    • ਸ) (A) ਅਤੇ (B) ਦੋਵੇਂ ਠੀਕ ਹਨ

ਭਾਗ - ਅ (ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ) 5x1 = 5

2. ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਲਾਈਨ ਵਿੱਚ ਦਿਓ:

  1. ਅਸ਼ੋਕ ਦੇ ਪਿਤਾ ਦਾ ਕੀ ਨਾਮ ਸੀ?
  2. ਕਾਲੀਦਾਸ ਦੀ ਕਿਸੇ ਇੱਕ ਰਚਨਾ ਦਾ ਨਾਮ ਲਿਖੋ।
  3. ਭਾਰਤ ਦਾ ਨੈਪੋਲੀਅਨ ਕਿਸਨੂੰ ਕਿਹਾ ਜਾਂਦਾ ਹੈ?
  4. ਪ੍ਰਿਥਵੀਰਾਜ ਰਾਸੋ ਕਿਸਦੀ ਰਚਨਾ ਹੈ?
  5. ਬਾਹਮਨੀ ਸਾਮਰਾਜ ਦੀ ਰਾਜਧਾਨੀ ਦੱਸੋ।

ਭਾਗ - ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ) 6x3 = 18

3. ਕੋਈ ਛੇ ਪ੍ਰਸ਼ਨ ਕਰੋ। ਹਰੇਕ ਭਾਗ (A ਅਤੇ B) ਵਿੱਚੋਂ ਤਿੰਨ ਪ੍ਰਸ਼ਨ ਕਰਨੇ ਜ਼ਰੂਰੀ ਹਨ। ਹਰੇਕ ਪ੍ਰਸ਼ਨ ਦਾ ਉੱਤਰ 30-35 ਸ਼ਬਦਾਂ ਵਿੱਚ ਦਿਓ:

(A) ਕੋਈ ਤਿੰਨ ਪ੍ਰਸ਼ਨ ਕਰੋ:

  1. ਸਿੰਧੂ ਘਾਟੀ ਸੱਭਿਅਤਾ ਦਾ ਵਿਸਥਾਰ ਦੱਸੋ।
  2. ਤ੍ਰੈ-ਰਤਨ ਤੋਂ ਕੀ ਭਾਵ ਹੈ?
  3. ਅਸ਼ੋਕ ਦੇ ਧੱਮ 'ਤੇ ਨੋਟ ਲਿਖੋ।
  4. ਹਿਊਨਸਾਂਗ ਕੌਣ ਸੀ ਤੇ ਉਹ ਕਿਸਦੇ ਕਾਲ ਵਿੱਚ ਭਾਰਤ ਆਇਆ?
  5. ਤਿੰਨ ਪੱਖੀ ਸੰਘਰਸ਼ 'ਤੇ ਨੋਟ ਲਿਖੋ।

(B) ਕੋਈ ਤਿੰਨ ਪ੍ਰਸ਼ਨ ਕਰੋ:

  1. ਰਜ਼ੀਆ ਸੁਲਤਾਨ 'ਤੇ ਸੰਖੇਪ ਨੋਟ ਲਿਖੋ।
  2. ਚਾਲੀਸਾ (ਤੁਰਕਾਨ-ਏ-ਚਹਿਲਗਾਨੀ) 'ਤੇ ਨੋਟ ਲਿਖੋ।
  3. ਸਹਾਇਕ ਸੰਧੀ ਤੋਂ ਕੀ ਭਾਵ ਹੈ?
  4. ਲੈਪਸ ਦਾ ਸਿਧਾਂਤ ਕੀ ਸੀ?
  5. ਸਥਾਈ ਬੰਦੋਬਸਤ 'ਤੇ ਨੋਟ ਲਿਖੋ।

ਭਾਗ - ਸ (ਸਰੋਤ/ਕੇਸ ਸਟੱਡੀ ਅਧਾਰਿਤ ਪ੍ਰਸ਼ਨ) 12 Marks

4. ਹੇਠ ਦਿੱਤੇ ਪੈਰ੍ਹੇ ਨੂੰ ਧਿਆਨ ਨਾਲ ਪੜ੍ਹ ਕੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ (6x1=6):

ਅਸ਼ੋਕ ਨੇ ਸਾਮਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਅਤੇ ਖ਼ਾਸ ਤੌਰ ਤੇ ਟੈਕਸਿਲਾ, ਸ਼੍ਰੀਨਗਰ, ਥਾਨੇਸ਼ਵਰ, ਮਥੁਰਾ, ਅਯੁੱਧਿਆ, ਪ੍ਰਯਾਗ, ਕੌਸ਼ਾਂਬੀ, ਕਪਿਲਵਸਤੂ, ਬਨਾਰਸ, ਵੈਸ਼ਾਲੀ, ਗਯਾ ਆਦਿ ਨਗਰਾਂ ਵਿੱਚ ਸਤੂਪਾਂ ਦੀ ਉਸਾਰੀ ਕਰਵਾਈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸਤੂਪ ਬਾਅਦ ਵਿੱਚ ਨਸ਼ਟ ਹੋ ਗਏ ਅਤੇ ਅੱਜ ਕੁਝ ਹੀ ਸਤੂਪ ਜਾਂ ਉਨ੍ਹਾਂ ਦੇ ਖੰਡਰ ਰਹਿ ਗਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਭੋਪਾਲ ਤੋਂ ਕੁਝ ਮੀਲ ਦੀ ਦੂਰੀ ਤੇ ਸਾਂਚੀ ਦਾ ਸਤੂਪ ਹੈ। ਇਸ ਸਤੂਪ ਦੀ ਉਚਾਈ 77.5 ਫੁੱਟ ਅਤੇ ਵਿਆਸ 110 ਫੁੱਟ ਹੈ। ਇਸ ਦੀ ਚੋਟੀ ਤੇ ਇੱਕ ਪੱਥਰ ਦੀ ਛਤਰੀ ਬਣੀ ਹੋਈ ਹੈ ਅਤੇ ਇਸ ਦੇ ਦਰਵਾਜ਼ਿਆਂ ਅਤੇ ਆਸ-ਪਾਸ ਦੇ ਸਥਾਨਾਂ ਉੱਤੇ ਕਈ ਚਿੱਤਰ ਅੰਕਿਤ ਹਨ, ਜੋ ਅਸ਼ੋਕ ਦੇ ਸਮੇਂ ਦੇ ਰੀਤੀ-ਰਿਵਾਜਾਂ ਉੱਤੇ ਚਾਨਣਾ ਪਾਉਂਦੇ ਹਨ। ਸਾਂਚੀ ਦਾ ਸਤੂਪ ਪ੍ਰਾਚੀਨ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਇਮਾਰਤੀ ਖੰਡਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਸ਼ੋਕ ਦੇ ਸਮੇਂ ਦਾ ਦੂਜਾ ਪ੍ਰਸਿੱਧ ਸਤੂਪ ਭਾਰਹੁਤ ਵਿੱਚ ਪ੍ਰਾਪਤ ਹੋਇਆ ਹੈ ਜਿਸ ਦਾ ਵਿਆਸ 68 ਫੁੱਟ ਸੀ। ਇਹ ਸਤੂਪ ਹੁਣ ਬਿਲਕੁਲ ਨਸ਼ਟ ਹੋ ਚੁੱਕਿਆ ਹੈ।
  1. ਸਾਂਚੀ ਦੇ ਸਤੂਪ ਦੀ ਉਚਾਈ ਤੇ ਵਿਆਸ ਕਿੰਨਾ ਹੈ?
  2. ਅਸ਼ੋਕ ਨੇ ਕਿੱਥੇ-ਕਿੱਥੇ ਸਤੂਪਾਂ ਦੀ ਉਸਾਰੀ ਕਰਵਾਈ? (ਕੋਈ ਦੋ ਥਾਵਾਂ ਦੇ ਨਾਮ ਦੱਸੋ)
  3. ਪ੍ਰਾਚੀਨ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਇਮਾਰਤੀ ਖੰਡਰਾਂ ਵਿੱਚੋਂ ਇੱਕ ਕਿਸਨੂੰ ਮੰਨਿਆ ਜਾਂਦਾ ਹੈ?
  4. ਅਸ਼ੋਕ ਦੇ ਸਮੇਂ ਦਾ ਦੂਜਾ ਪ੍ਰਸਿੱਧ ਸਤੂਪ ਕਿੱਥੋਂ ਪ੍ਰਾਪਤ ਹੋਇਆ ਹੈ?
  5. ਸਾਂਚੀ ਦਾ ਸਤੂਪ ਕਿਸ ਧਰਮ ਨਾਲ ਸਬੰਧਿਤ ਹੈ?
  6. ਸਾਂਚੀ ਦਾ ਸਤੂਪ ਕਿਸ ਸਮੇਂ ਦੇ ਰੀਤੀ-ਰਿਵਾਜਾਂ ਤੇ ਚਾਨਣਾ ਪਾਉਂਦਾ ਹੈ?

ਦਿੱਤੀ ਗਈ ਦੂਜੀ ਕੇਸ ਸਟੱਡੀ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ (6x1=6):

ਇਤਿਹਾਸ ਵਿਸ਼ੇ ਦੇ ਅਧਿਆਪਕ ਦੁਆਰਾ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿੰਧੂ ਘਾਟੀ ਸੱਭਿਅਤਾ ਦੇ ਵੱਖ-ਵੱਖ ਸਥਾਨਾਂ ਤੇ ਪ੍ਰੋਜੈਕਟ ਬਣਾਉਣ ਲਈ ਭੇਜਿਆ ਗਿਆ। ਰਵੀ ਨੂੰ ਹੜੱਪਾ ਅਤੇ ਪੂਨਮ ਨੂੰ ਸੁਤਕਾਂਗੇਡੋਰ ਭੇਜਿਆ ਗਿਆ। ਸ਼ੈਲੀ ਨੂੰ ਲੋਥਲ ਤੇ ਰਛਪਾਲ ਸਿੰਘ ਨੂੰ ਰੰਗਪੁਰ ਭੇਜਿਆ ਗਿਆ। ਅਕਾਸ਼ ਨੂੰ ਬਨਾਵਾਲੀ ਤੇ ਗੁਰਦੀਪ ਸਿੰਘ ਨੂੰ ਕਾਲੀਬੰਗਾਂ ਭੇਜਿਆ ਗਿਆ। ਕਮਲ ਇਕੱਲਾ ਕੋਟਲਾ ਨਿਹੰਗ ਖਾਂ ਅਤੇ ਸੰਘੋਲ ਗਿਆ।
  1. ਕਿਹੜਾ ਵਿਦਿਆਰਥੀ ਭਾਰਤੀ ਪੰਜਾਬ ਵਿੱਚ ਹੀ ਰਿਹਾ ਹੈ?
  2. ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਕਿਹੜਾ ਵਿਦਿਆਰਥੀ ਗਿਆ ਹੈ?
  3. ਕਿਹੜੇ ਦੋ ਵਿਦਿਆਰਥੀ ਗੁਜਰਾਤ ਵਿੱਚ ਗਏ ਹਨ?
  4. ਰਾਜਸਥਾਨ ਸੂਬੇ ਵਿੱਚ ਕਿਹੜਾ ਵਿਦਿਆਰਥੀ ਗਿਆ ਹੈ?
  5. ਹਰਿਆਣਾ ਸੂਬੇ ਵਿੱਚ ਕਿਹੜਾ ਵਿਦਿਆਰਥੀ ਗਿਆ ਹੈ?
  6. ਰਵੀ ਨੂੰ ਕਿਹੜੇ ਸਥਾਨ 'ਤੇ ਭੇਜਿਆ ਗਿਆ?

ਭਾਗ - ਹ (ਵੱਡੇ ਉੱਤਰਾਂ ਵਾਲੇ ਪ੍ਰਸ਼ਨ) 4x5 = 20

5. (A) ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦਿਓ। ਹਰੇਕ ਪ੍ਰਸ਼ਨ ਦਾ ਉੱਤਰ 100-150 ਸ਼ਬਦਾਂ ਵਿੱਚ ਦਿਓ:

  1. ਬਾਬਰ ਅਤੇ ਲੋਧੀਆਂ ਵਿਚਕਾਰ ਸੰਘਰਸ਼ ਬਾਰੇ ਲਿਖੋ।
  2. ਮੁਗਲਕਾਲੀਨ ਪੰਜਾਬ ਦੇ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ?
  3. ਮਹਾਰਾਜਾ ਰਣਜੀਤ ਸਿੰਘ ਦੀਆਂ ਕੋਈ ਪੰਜ ਜਿੱਤਾਂ ਦਾ ਵਰਣਨ ਕਰੋ।
  4. ਪਾਣੀਪਤ ਦੀ ਤੀਜੀ ਲੜਾਈ ਦੇ ਕੀ ਸਿੱਟੇ ਨਿਕਲੇ?

5. (B) ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦਿਓ। ਹਰੇਕ ਪ੍ਰਸ਼ਨ ਦਾ ਉੱਤਰ 100-150 ਸ਼ਬਦਾਂ ਵਿੱਚ ਦਿਓ:

  1. 1857 ਈ: ਦੇ ਵਿਦਰੋਹ ਦੇ ਰਾਜਨੀਤੀਕ ਕਾਰਨ ਦੱਸੋ।
  2. ਸਿੰਘ ਸਭਾ ਲਹਿਰ ਦੇ ਉਦੇਸ਼ ਤੇ ਟੀਚੇ ਦੱਸੋ।
  3. ਅੰਗਰੇਜ਼ੀ ਪ੍ਰਸ਼ਾਸਨ ਅਧੀਨ ਪੁਲਿਸ ਪ੍ਰਬੰਧ ਕਿਹੋ ਜਿਹਾ ਸੀ?
  4. 19ਵੀਂ ਸਦੀ ਦੇ ਦੌਰਾਨ ਭਾਰਤ ਵਿੱਚ ਧਾਰਮਿਕ-ਸਮਾਜਿਕ ਸੁਧਾਰ ਅੰਦੋਲਨਾਂ ਦੇ ਸ਼ੁਰੂ ਹੋਣ ਦੇ ਕਾਰਨ ਦੱਸੋ।

ਭਾਗ - ਕ (ਮਾਨਚਿੱਤਰ ਸੰਬੰਧੀ ਪ੍ਰਸ਼ਨ) 15 Marks

6. ਨਕਸ਼ੇ ਸੰਬੰਧੀ ਪ੍ਰਸ਼ਨ (ਕੋਈ ਇੱਕ ਹੱਲ ਕਰੋ):

  • (i) ਭਾਰਤ ਦੇ ਨਕਸ਼ੇ ਵਿੱਚ ਅਸ਼ੋਕ ਦੇ ਸਾਮਰਾਜ ਨਾਲ ਸਬੰਧਤ ਕੋਈ ਪੰਜ ਸਥਾਨ ਦਰਸਾਓ ਅਤੇ ਉਨ੍ਹਾਂ ਦੀ ਵਿਆਖਿਆ ਵੀ ਕਰੋ (20-25 ਸ਼ਬਦਾਂ ਵਿੱਚ)।
  • ਜਾਂ (OR)
  • (ii) ਭਾਰਤ ਦੇ ਨਕਸ਼ੇ ਵਿੱਚ 1526 ਈ: ਦੇ ਭਾਰਤ ਦੇ ਕੋਈ ਪੰਜ ਮਹੱਤਵਪੂਰਨ ਇਤਿਹਾਸਕ ਸਥਾਨ ਦਰਸਾਓ ਅਤੇ ਉਨ੍ਹਾਂ ਦੀ ਵਿਆਖਿਆ ਵੀ ਕਰੋ।
```

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends