PSEB CLASS 11 HISTORY GUESS PAPER MARCH 2026 SET 1

PSEB Class 11 History Guess Paper - March 2026

PSEB Class 11 History Guess Paper - March 2026

Structure of Question Paper (Time: 3 Hours | Total Marks: 80)

  • ਭਾਗ ੳ (Part A): 10 Multiple Choice Questions (MCQs). 1 mark each. (Total: 10 Marks)
  • ਭਾਗ ਅ (Part B): 5 Very Short Answer Questions (1 word/1 line). 1 mark each. (Total: 5 Marks)
  • ਭਾਗ ੲ (Part C): Short Answer Questions (30-35 words). Divided into Sub-parts A and B. Do any 3 from each sub-part. 3 marks each. (Total: 18 Marks)
  • ਭਾਗ ਸ (Part D): 2 Source/Case Study Based Paragraphs. Each paragraph has 6 questions. 1 mark each. (Total: 12 Marks)
  • ਭਾਗ ਹ (Part E): Long Answer Questions (100-150 words). Divided into Sub-parts A and B. Do any 2 from each sub-part. 5 marks each. (Total: 20 Marks)
  • ਭਾਗ ਕ (Part F): Map Question. Choose any 1 out of 2 options (Includes plotting locations and explaining them). (Total: 15 Marks = 5+5+5)

ਮਾਡਲ ਗੈਸ ਪ੍ਰਸ਼ਨ ਪੱਤਰ

ਭਾਗ - ੳ (ਬਹੁ-ਵਿਕਲਪੀ ਪ੍ਰਸ਼ਨ) 10x1 = 10

1. ਇਸ ਭਾਗ ਵਿੱਚ ਦਸ ਬਹੁ-ਵਿਕਲਪੀ ਪ੍ਰਸ਼ਨ ਹਨ। ਹਰ ਇੱਕ ਉਪ-ਪ੍ਰਸ਼ਨ ਇੱਕ ਅੰਕ ਦਾ ਹੈ:

  1. 'ਸਭਾ' ਤੇ 'ਸਮਿਤੀ' ਦੋ ਮਹੱਤਵਪੂਰਨ ਸੰਸਥਾਵਾਂ ਦਾ ਵਰਣਨ ਕਿਹੜੇ ਗ੍ਰੰਥ ਵਿੱਚ ਮਿਲਦਾ ਹੈ?
    • ੳ) ਯਜੁਰਵੇਦ
    • ਅ) ਰਿਗਵੇਦ
    • ੲ) ਸਾਮਵੇਦ
    • ਸ) ਅਥਰਵਵੇਦ
  2. ਵਰਧਮਾਨ ਮਹਾਂਵੀਰ ਦਾ ਜਨਮ 599 ਈ. ਪੂ. ਵਿੱਚ ਵੈਸ਼ਾਲੀ ਨੇੜੇ ਕੁੰਡਗ੍ਰਾਮ ਵਿੱਚ ਹੋਇਆ, ਵਰਤਮਾਨ ਸਮੇਂ ਵਿੱਚ ਇਹ ਸਥਾਨ ਭਾਰਤ ਦੇ ਕਿਸ ਰਾਜ ਵਿੱਚ ਹੈ?
    • ੳ) ਉੱਤਰ ਪ੍ਰਦੇਸ਼
    • ਅ) ਛੱਤੀਸਗੜ੍ਹ
    • ੲ) ਬਿਹਾਰ
    • ਸ) ਪੱਛਮੀ ਬੰਗਾਲ
  3. (A) ਇਸ ਧਰਮ ਨੇ ਲੋਕਾਂ ਨੂੰ ਅਸ਼ਟ-ਮਾਰਗ ਅਪਣਾਉਣ ਦਾ ਉਪਦੇਸ਼ ਦਿੱਤਾ।
    (B) ਇਸ ਧਰਮ ਦੇ ਸੰਸਥਾਪਕ ਦਾ ਬਚਪਨ ਦਾ ਨਾਂਅ ਸਿਧਾਰਥ ਸੀ।
    ਉਪਰੋਕਤ ਸਤਰਾਂ ਕਿਸ ਧਰਮ ਨਾਲ ਸਬੰਧਤ ਹਨ?
    • ੳ) ਹਿੰਦੂ ਧਰਮ
    • ਅ) ਬੁੱਧ ਧਰਮ
    • ੲ) ਜੈਨ ਧਰਮ
    • ਸ) ਇਸਲਾਮ ਧਰਮ
  4. ਹੇਠ ਲਿਖੇ ਰਾਜੇ ਅਤੇ ਉਨ੍ਹਾਂ ਦੇ ਵੰਸ਼ਾਂ ਦਾ ਸਹੀ ਮਿਲਾਨ ਕਰੋ:
    i. ਕਨਿਸ਼ਕ1. ਸਾਤਵਾਹਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ
    ii. ਪੁਸ਼ਯਮਿੱਤਰ2. ਸ਼ੱਕ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ
    iii. ਰੁਦਰਦਮਨ3. ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ
    iv. ਗੌਤਮੀਪੁੱਤਰ ਸ਼ਾਤਕਰਨੀ4. ਸ਼ੁੰਗ ਵੰਸ਼ ਦਾ ਸੰਸਥਾਪਕ
    ਉਪਰੋਕਤ ਦੇ ਆਧਾਰ ਤੇ ਕਿਹੜਾ ਉੱਤਰ ਸਹੀ ਹੈ?
    • ੳ) (i)-4, (ii)-3, (iii)-1, (iv)-2
    • ਅ) (i)-1, (ii)-2, (iii)-4, (iv)-3
    • ੲ) (i)-2, (ii)-1, (iii)-3, (iv)-4
    • ਸ) (i)-3, (ii)-4, (iii)-2, (iv)-1
  5. ਗੁਪਤ ਕਾਲ ਦਾ ਸਭ ਤੋਂ ਪ੍ਰਸਿੱਧ ਚਿਕਿਤਸਕ ਕੌਣ ਸੀ?
    • ੳ) ਆਰੀਆ ਭੱਟ
    • ਅ) ਵਰਾਹਮਿਹਰ
    • ੲ) ਵਾਗਭੱਟ
    • ਸ) ਵਿਸ਼ਾਖਦੱਤ
  6. ਹੇਠ ਲਿਖੇ ਰਿਗਵੈਦਿਕ ਕਾਲ ਦੇ ਦੇਵੀ-ਦੇਵਤਿਆਂ ਸੰਬੰਧੀ ਕਿਹੜਾ ਜੁੱਟ ਗ਼ਲਤ ਹੈ?
    1. ਆਕਾਸ਼ ਦਾ ਦੇਵਤਾਵਰੁਣ
    2. ਵਾਯੂਮੰਡਲ ਦਾ ਦੇਵਤਾਇੰਦਰ
    3. ਧਰਤੀ ਦਾ ਦੇਵਤਾਅਗਨੀ
    4. ਵਾਯੂਮੰਡਲ ਦਾ ਦੇਵਤਾਸੂਰਜ
  7. (A) 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਮਗਰੋਂ ਉਹ ਪੰਜਾਬ ਵਿੱਚ ਸਿੱਖਾਂ ਦਾ ਰਾਜਨੀਤਿਕ ਨੇਤਾ ਬਣ ਗਿਆ।
    (B) ਉਸ ਉਪਰੰਤ ਉਸ ਨੇ ਸਿੱਖਾਂ ਵਿਰੁੱਧ ਹੋਏ ਜ਼ੁਲਮਾਂ ਦਾ ਬਦਲਾ ਲਿਆ ਅਤੇ ਮੁਗ਼ਲਾਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
    ਉਪਰੋਕਤ ਸਤਰਾਂ ਪੰਜਾਬ ਦੇ ਕਿਸ ਬਹਾਦਰ ਸੂਰਮੇ ਨਾਲ ਸਬੰਧਤ ਹਨ?
    • ੳ) ਬੰਦਾ ਸਿੰਘ ਬਹਾਦਰ
    • ਅ) ਊਧਮ ਸਿੰਘ
    • ੲ) ਭਗਤ ਸਿੰਘ
    • ਸ) ਲਾਲਾ ਲਾਜਪਤ ਰਾਏ
  8. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ?
    • ੳ) ਗੁਪਤ ਕਾਲ ਵਿੱਚ ਸ਼ੈਵ ਸੰਤਾਂ ਨੂੰ ਨਾਯਨਾਰ ਅਤੇ ਵੈਸ਼ਨਵ ਸੰਤਾਂ ਨੂੰ ਆਲਵਾਰ ਕਿਹਾ ਜਾਂਦਾ ਸੀ।
    • ਅ) ਇਲਤੁਤਮਿਸ਼ ਪਹਿਲਾ ਸੁਲਤਾਨ ਸੀ ਜਿਸਨੇ ਲਾਹੌਰ ਦੀ ਥਾਂ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਇਆ।
    • ੲ) ਅਲਾਉਦੀਨ ਬਾਹਮਨ ਸ਼ਾਹ ਬਾਹਮਨੀ ਰਾਜ ਦਾ ਮੋਢੀ ਅਤੇ ਪਹਿਲਾ ਸ਼ਕਤੀਸ਼ਾਲੀ ਸੁਲਤਾਨ ਸੀ।
    • ਸ) ਗੁਰੂ ਨਾਨਕ ਦੇਵ ਜੀ ਨੇ ਸਤਲੁਜ ਨਦੀ ਦੇ ਕੰਢੇ ਕਰਤਾਰਪੁਰ ਨਗਰ ਦੀ ਨੀਂਹ ਰੱਖੀ, ਜਿਸ ਨੂੰ ਈਸ਼ਵਰ ਦਾ ਸ਼ਹਿਰ ਕਿਹਾ ਜਾਂਦਾ ਹੈ।
  9. ਹੇਠ ਲਿਖੀਆਂ ਸਤਰਾਂ (A) ਅਤੇ (B) ਧਿਆਨ ਨਾਲ ਪੜ੍ਹੋ ਅਤੇ ਸਹੀ ਉੱਤਰ ਦੀ ਚੋਣ ਕਰੋ।
    (A) ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦਾ ਵਿਸਥਾਰ ਕਰਨ ਲਈ ਲਾਰਡ ਵੈਲਜ਼ਲੀ ਨੇ ਸਹਾਇਕ ਸੰਧੀ ਅਤੇ ਲਾਰਡ ਡਲਹੌਜ਼ੀ ਨੇ ਲੈਪਸ ਦੀ ਨੀਤੀ ਅਪਣਾਈ।
    (B) ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਨੇ ਸਿੱਖਾਂ ਦੇ ਆਗੂ ਕਪੂਰ ਸਿੰਘ ਨੂੰ ਜਾਗੀਰ ਅਤੇ ਨਵਾਬ ਦੀ ਉਪਾਧੀ ਦਿੱਤੀ।
    • ੳ) (A) ਠੀਕ ਹੈ, (B) ਗ਼ਲਤ ਹੈ
    • ਅ) (A) ਗ਼ਲਤ ਹੈ, (B) ਠੀਕ ਹੈ
    • ੲ) (A) ਅਤੇ (B) ਦੋਵੇਂ ਗ਼ਲਤ ਹਨ
    • ਸ) (A) ਅਤੇ (B) ਦੋਵੇਂ ਠੀਕ ਹਨ
  10. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ?
    • ੳ) ਮੁਗ਼ਲ ਸਰਕਾਰ ਦੇ ਕੇਂਦਰੀ ਮੰਤਰੀਆਂ ਵਿੱਚ ਨਾਜ਼ਿਮ ਵੀ ਸ਼ਾਮਲ ਹੁੰਦਾ ਸੀ।
    • ਅ) ਭਾਰਤ ਦਾ ਅੰਤਿਮ ਅੰਗਰੇਜ਼ ਵਾਇਸਰਾਏ ਲਾਰਡ ਮਾਊਂਟ ਬੈਟਨ ਸੀ।
    • ੲ) ਭਾਰਤ ਵਿੱਚ ਪੁਨਰ-ਜਾਗਰਣ ਦਾ ਨੇਤਾ ਮਹਾਤਮਾ ਗਾਂਧੀ ਨੂੰ ਮੰਨਿਆ ਜਾਂਦਾ ਹੈ।
    • ਸ) ਪਹਿਲੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਇਆ ਗਿਆ।

ਭਾਗ - ਅ (ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ) 5x1 = 5

2. ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਲਾਈਨ ਵਿੱਚ ਦਿਓ:

  1. ਗੌਤਮ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀ?
  2. ਪ੍ਰਿਥਵੀ ਰਾਜ ਚੌਹਾਨ ਦੇ ਰਾਜਕਵੀ ਚੰਦ ਬਰਦਾਈ ਨੇ ਕਿਹੜੇ ਗ੍ਰੰਥ ਦੀ ਰਚਨਾ ਕੀਤੀ?
  3. ਸਭ ਤੋਂ ਪਹਿਲਾਂ ਕਿਸ ਸੁਲਤਾਨ ਨੇ ਦਿੱਲੀ ਨੂੰ ਰਾਜਧਾਨੀ ਬਣਾਇਆ?
  4. ਸ਼ੇਰ-ਏ-ਮੈਸੂਰ ਕਿਸ ਨੂੰ ਕਿਹਾ ਜਾਂਦਾ ਹੈ?
  5. ਬੰਦਾ ਸਿੰਘ ਬਹਾਦਰ ਨੂੰ ਮੁਗ਼ਲ ਸੂਬੇਦਾਰ ਅਬਦੁਸ ਸਮਦ ਖਾਂ ਨੇ ਕਿਹੜੀ ਥਾਂ ਤੇ ਘੇਰਿਆ?

ਭਾਗ - ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ) 6x3 = 18

3. ਕੋਈ ਛੇ ਪ੍ਰਸ਼ਨ ਕਰੋ। ਹਰੇਕ ਭਾਗ (A ਅਤੇ B) ਵਿੱਚੋਂ ਤਿੰਨ ਪ੍ਰਸ਼ਨ ਕਰਨੇ ਜ਼ਰੂਰੀ ਹਨ। ਹਰੇਕ ਪ੍ਰਸ਼ਨ ਦਾ ਉੱਤਰ 30-35 ਸ਼ਬਦਾਂ ਵਿੱਚ ਦਿਓ:

(A) ਕੋਈ ਤਿੰਨ ਪ੍ਰਸ਼ਨ ਕਰੋ:

  1. ਵੈਦਿਕ ਕਾਲ ਵਿੱਚ ਰਾਜੇ ਦੀ ਸਹਾਇਤਾ ਲਈ ਕਿਹੜੀਆਂ ਦੋ ਮਹੱਤਵਪੂਰਨ ਸੰਸਥਾਵਾਂ ਹੁੰਦੀਆਂ ਸਨ?
  2. ਅਜਾਤਸ਼ਤਰੂ ਕੌਣ ਸੀ?
  3. ਪਹਾੜੀ ਨੂੰ ਕੱਟ ਕੇ ਬਣਾਇਆ ਗਿਆ ਕੈਲਾਸ਼ ਮੰਦਰ ਕਿੱਥੇ ਸਥਿਤ ਹੈ ਅਤੇ ਇਹ ਕਿਸ ਵੰਸ਼ ਦੇ ਰਾਜ ਕਾਲ ਵਿੱਚ ਸੰਪੂਰਨ ਹੋਇਆ ਸੀ?
  4. ਇਲਤੁਤਮਿਸ਼ ਨੇ ਕਿਹੜੇ ਦੋ ਸਿੱਕੇ ਚਲਾਏ?
  5. ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਂ ਦੱਸੋ।

(B) ਕੋਈ ਤਿੰਨ ਪ੍ਰਸ਼ਨ ਕਰੋ:

  1. ਕਨਕੂਤ ਤੋਂ ਕੀ ਭਾਵ ਹੈ?
  2. ਮਹਾਰਾਜਾ ਰਣਜੀਤ ਸਿੰਘ ਨੂੰ 'ਸ਼ੇਰ-ਏ-ਪੰਜਾਬ' ਕਿਉਂ ਕਿਹਾ ਜਾਂਦਾ ਹੈ?
  3. 'ਚਾਲੀ ਮੁਕਤੇ' ਕਿਹੜੀ ਲੜਾਈ ਨਾਲ ਸੰਬੰਧਤ ਹੈ? ਇਹ ਲੜਾਈ ਕਿਸ-ਕਿਸ ਵਿਚਕਾਰ ਹੋਈ?
  4. ਲੈਪਸ ਦੀ ਨੀਤੀ (Doctrine of Lapse) ਤੋਂ ਕੀ ਭਾਵ ਹੈ?
  5. ਬੰਗਾਲ ਦੀ ਵੰਡ ਕਦੋਂ ਹੋਈ ਅਤੇ ਕਿਹੜੇ ਗਵਰਨਰ ਜਨਰਲ ਦੇ ਸਮੇਂ ਹੋਈ? ਉਸ ਸਮੇਂ ਬੰਗਾਲ ਵਿੱਚ ਕਿਹੜੇ ਤਿੰਨ ਇਲਾਕੇ ਸ਼ਾਮਲ ਸਨ?

ਭਾਗ - ਸ (ਸਰੋਤ/ਕੇਸ ਸਟੱਡੀ ਅਧਾਰਿਤ ਪ੍ਰਸ਼ਨ) 12 Marks

4. ਹੇਠ ਦਿੱਤੇ ਪੈਰ੍ਹੇ ਨੂੰ ਧਿਆਨ ਨਾਲ ਪੜ੍ਹ ਕੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ (6x1=6):

1351 ਵਿੱਚ ਫ਼ਿਰੋਜ਼ਸ਼ਾਹ ਤੁਗ਼ਲਕ ਤਖ਼ਤ 'ਤੇ ਬੈਠਾ। ਉਸ ਨੇ ਦਿੱਲੀ ਦੇ ਨਾਲ-ਨਾਲ ਪੰਜਾਬ ਵਿੱਚ ਵੀ ਬੜੀ ਦਿਲਚਸਪੀ ਲਈ। ਫ਼ਤਿਹਬਾਦ (ਸਰਸੁਤੀ ਤੇ ਹਾਂਸੀ ਦੇ ਵਿਚਕਾਰ), ਹਿਸਾਰ ਫ਼ਿਰੋਜ਼ਾ, ਫ਼ਿਰੋਜ਼ਪੁਰ ਮੁਰਲੀ ਖੇੜਾ (ਸਰਸਾ ਕੋਲ) ਅਤੇ ਫ਼ਿਰੋਜ਼ਪੁਰ (ਹੁਣ ਪੰਜਾਬ ਦਾ ਜ਼ਿਲ੍ਹਾ) ਨਗਰ ਉਸ ਨੇ ਵਸਾਏ ਸਨ। 1360 ਵਿੱਚ ਉਸ ਨੇ ਪੰਜਾਬ ਦੀ ਪਹਿਲੀ ਨਹਿਰ 'ਸਰਹਿੰਦ ਨਹਿਰ' ਬਣਵਾਈ ਜਿਸ ਨਾਲ ਸਤਲੁਜ ਦਰਿਆ ਦਾ ਪਾਣੀ ਮੁਰਿੰਡਾ (ਬਾਗਾਂਵਾਲਾ), ਸਰਹਿੰਦ ਤੋਂ ਹੁੰਦਾ ਸਮਾਣੇ ਤਕ ਪੁੱਜਣ ਲਗ ਪਿਆ। 1362 ਵਿੱਚ ਉਸ ਨੇ ਸਰਹਿੰਦ ਨੂੰ ਸਮਾਣੇ ਤੋਂ ਵਖਰਾ ਕਰ ਕੇ ਇਕ ਸੂਬਾ ਬਣਾ ਦਿੱਤਾ ਤੇ ਸਰਹਿੰਦ ਦਾ ਕਿਲ੍ਹਾ ਵੀ ਵੱਡਾ ਤੇ ਮਜ਼ਬੂਤ ਬਣਾ ਦਿੱਤਾ। ਇਸ ਕਰ ਕੇ ਇਸ ਕਿਲ੍ਹੇ ਨੂੰ ਫ਼ਿਰੋਜ਼ਗੜ੍ਹ ਵੀ ਕਿਹਾ ਜਾਂਦਾ ਸੀ। 1387 ਵਿੱਚ ਉਸ ਨੇ ਕਾਂਗੜੇ ਦੇ ਕਿਲ੍ਹੇ ਨੂੰ ਪੂਰੀ ਤਰ੍ਹਾਂ ਕਬਜ਼ੇ ਵਿੱਚ ਲੈ ਕੇ ਆਪਣੀ ਹਕੂਮਤ ਪਹਾੜੀ ਇਲਾਕਿਆਂ ਤਕ ਪਹੁੰਚਾ ਦਿੱਤੀ। 1388 ਵਿੱਚ ਫ਼ੀਰੋਜ਼ ਸ਼ਾਹ ਦੀ ਮੌਤ ਹੋ ਗਈ। ਅਗਲੇ ਛੇ ਸਾਲ ਵਿੱਚ ਪੰਜ ਹੋਰ ਤੁਗ਼ਲਕ ਵਾਰਿਸ ਤਖ਼ਤ `ਤੇ ਬੈਠੇ ਸਨ। 23 ਮਾਰਚ 1394 ਦੇ ਦਿਨ ਮਹਿਮੂਦ (ਮੁਹੰਮਦ ਸ਼ਾਹ) ਤਖ਼ਤ 'ਤੇ ਬੈਠਾ। ਉਸ ਨੇ ਸਾਰੰਗ ਖ਼ਾਨ ਨੂੰ ਦੀਪਾਲਪੁਰ ਦਾ ਸੂਬੇਦਾਰ ਬਣਾ ਦਿੱਤਾ। ਇਸ ਸਮੇਂ ਖੋਖਰਾਂ ਨੇ ਬਗ਼ਾਵਤ ਕਰ ਦਿੱਤੀ। ਸਮੂਥਲਾ ਵਿੱਚ ਹੋਈ ਇਕ ਜ਼ਬਰਦਸਤ ਲੜਾਈ ਵਿੱਚ ਖੋਖਰ ਹਾਰ ਗਏ। ਇਸ ਤੋਂ ਛੇਤੀ ਮਗਰੋਂ ਨਸੀਰ-ਉਦ-ਦੀਨ (ਨੁਸਰਤ ਸ਼ਾਹ) ਨੇ ਵੀ ਬਗ਼ਾਵਤ ਕਰ ਦਿੱਤੀ। ਉਸ ਦੇ ਕਬਜ਼ੇ ਚ ਪਾਨੀਪਤ, ਰੋਹਤਕ, ਝੱਜਰ, ਫ਼ੀਰੋਜ਼ਾਬਾਦ ਵਗੈਰਾ ਸਨ। 1395 ਵਿੱਚ ਦੀਪਾਲਪੁਰ ਦੇ ਸਾਰੰਗ ਖ਼ਾਨ ਤੇ ਮੁਲਤਾਨ ਦੇ ਸੂਬੇਦਾਰ ਖਿਜਰ ਖ਼ਾਨ ਵਿੱਚ ਟਕਰਾਅ ਸ਼ੁਰੂ ਹੋ ਗਿਆ। ਸਾਰੰਗ ਖ਼ਾਨ ਨੇ ਆਪਣੇ ਭਰਾ ਮੱਲੂ ਇਕਬਾਲ ਖ਼ਾਨ ਦੀ ਮਦਦ ਨਾਲ ਮੁਲਤਾਨ `ਤੇ ਕਬਜ਼ਾ ਕਰ ਲਿਆ। ਇਸ ਹਾਲਤ ਖੋਖ਼ਰਾਂ ਨੇ ਵੀ ਫਿਰ ਸਿਰ ਉਠਾਇਆ। ਉਨ੍ਹਾਂ ਨੇ ਮੰਗੋਲ (ਮੁਗ਼ਲ) ਖ਼ਾਨਦਾਨ ਦੇ ਤੈਮੂਰ (ਬਾਬਰ ਦਾ ਵੱਡਾ-ਵਡੇਰਾ) ਨਾਲ ਰਾਬਤਾ ਬਣਾਇਆ ਤੇ ਉਸ ਨੂੰ ਪੰਜਾਬ `ਤੇ ਹਮਲਾ ਕਰਨ ਵਾਸਤੇ ਮਨਾ ਲਿਆ।
  1. ਫ਼ਿਰੋਜ਼ਸ਼ਾਹ ਤੁਗ਼ਲਕ ਨੇ ਕਿਹੜੇ-ਕਿਹੜੇ ਨਗਰ ਵਸਾਏ?
  2. ਪੰਜਾਬ ਦੀ ਪਹਿਲੀ ਨਹਿਰ ਦਾ ਨਾਂਅ ਕੀ ਹੈ ਅਤੇ ਇਹ ਕਦੋਂ ਬਣਾਈ ਗਈ?
  3. ਫ਼ਿਰੋਜ਼ਸ਼ਾਹ ਤੁਗ਼ਲਕ ਕਦੋਂ ਤੋਂ ਕਦੋਂ ਤੱਕ ਤਖ਼ਤ ਤੇ ਬੈਠਾ?
  4. ਇਸ ਪੈਰ੍ਹੇ ਵਿੱਚ ਤੁਹਾਨੂੰ ਸਰਹਿੰਦ ਬਾਰੇ ਕੀ ਜਾਣਕਾਰੀ ਹਾਸਲ ਹੁੰਦੀ ਹੈ?
  5. ਪੰਜਾਬ ਉੱਪਰ ਹਮਲਾ ਕਰਨ ਲਈ ਤੈਮੂਰ ਨੂੰ ਕਿਨ੍ਹਾਂ ਨੇ ਮਨਾਇਆ ਸੀ?
  6. ਖਿਜਰ ਖ਼ਾਨ ਕੌਣ ਸੀ ਅਤੇ ਉਸ ਦਾ ਟਕਰਾਅ ਕਿਸ ਨਾਲ ਹੋਇਆ?

ਦਿੱਤੀ ਗਈ ਦੂਜੀ ਕੇਸ ਸਟੱਡੀ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ (6x1=6):

ਇਤਿਹਾਸ ਵਿਸ਼ੇ ਦੇ ਅਧਿਆਪਕ ਦੁਆਰਾ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ VR ਤਕਨੀਕ ਰਾਹੀਂ ਵੱਖ-ਵੱਖ ਸਥਾਨ ਦਿਖਾਉਣ ਦੀ ਪੇਸ਼ਕਸ਼ ਕੀਤੀ ਗਈ। ਵੰਸ਼ ਨੂੰ ਉਹ ਸਥਾਨ ਦਿਖਾਇਆ ਗਿਆ ਜਿੱਥੋਂ ਦੇ ਇੱਕ ਹੰਕਾਰੀ ਫ਼ਕੀਰ ਵਲੀ ਕੰਧਾਰੀ ਨੇ ਗੁਰੂ ਨਾਨਕ ਦੇਵ ਜੀ ਕੁਚਲਣ ਦੇ ਉਦੇਸ਼ ਨਾਲ ਇੱਕ ਭਾਰੀ ਪੱਥਰ ਸੁੱਟਿਆ ਪਰ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਆਪਣੇ ਪੰਜੇ ਨਾਲ ਹੀ ਰੋਕ ਦਿੱਤਾ ਸੀ। ਉਮੇਸ਼ ਨੇ ਗੁਰੂ ਅੰਗਦ ਦੇਵ ਜੀ ਦੁਆਰਾ ਵਸਾਇਆ ਗਿਆ ਨਗਰ ਦੇਖਣ ਦੀ ਇੱਛਾ ਪ੍ਰਗਟ ਕੀਤੀ। ਗੁਰਸ਼ਾਨ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਤ ਕੀਤਾ ਗਿਆ ਪਵਿੱਤਰ ਸਥਾਨ, ਜਿਸ ਨੂੰ ਸਿੱਖਾਂ ਦਾ ਮੱਕਾ ਵੀ ਕਿਹਾ ਜਾਂਦਾ ਹੈ, ਦੇਖਣ ਦੀ ਇੱਛਾ ਜ਼ਾਹਿਰ ਕੀਤੀ। ਸਾਗਰ ਨੂੰ ਉਸ ਭੂਮੀ ਦੇ ਦਰਸ਼ਨ ਕਰਵਾਏ ਗਏ ਜਿਹੜੀ ਕਹਿਲੂਰ ਦੇ ਰਾਜਾ ਕਲਿਆਣ ਚੰਦ ਨੇ ਗੁਰੂ ਹਰਿਗੋਬਿੰਦ ਜੀ ਨੂੰ ਭੇਂਟ ਸਰੂਪ ਦਿੱਤੀ ਸੀ। ਜਸਵਿੰਦਰ ਨੇ ਉਹ ਪਾਵਨ ਸਥਾਨ ਦੇਖਣ ਦੀ ਇੱਛਾ ਪ੍ਰਗਟ ਕੀਤੀ ਜਿੱਥੇ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ। ਲਵਪ੍ਰੀਤ ਦੇ ਕਹਿਣ ਤੇ ਉਸ ਨੂੰ ਉਹ ਸਥਾਨ ਦਿਖਾਇਆ ਗਿਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਤਿਮ ਰੂਪ ਦਿੱਤਾ ਸੀ।
  1. ਕਿਹੜੇ ਵਿਦਿਆਰਥੀ ਨੇ ਤਲਵੰਡੀ ਸਾਬੋ ਦੇ ਦਰਸ਼ਨ ਕੀਤੇ?
  2. ਬਾਸਰਕੇ ਪਿੰਡ ਕਿਹੜੇ ਵਿਦਿਆਰਥੀ ਨੇ ਦੇਖਿਆ?
  3. ਕਿਹੜਾ ਵਿਦਿਆਰਥੀ ਹਸਨ ਅਬਦਾਲ ਵੇਖ ਕੇ ਆਇਆ ਹੈ?
  4. ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਿਹੜਾ ਵਿਦਿਆਰਥੀ ਕਰ ਕੇ ਆਇਆ ਹੈ?
  5. ਕਿਹੜੇ ਵਿਦਿਆਰਥੀ ਨੇ ਗੋਇੰਦਵਾਲ ਸਾਹਿਬ ਦੇ ਦਰਸ਼ਨ ਕੀਤੇ?
  6. ਕੀਰਤਪੁਰ ਵਿੱਚ ਕਿਹੜਾ ਵਿਦਿਆਰਥੀ ਜਾ ਕੇ ਆਇਆ ਹੈ?

ਭਾਗ - ਹ (ਵੱਡੇ ਉੱਤਰਾਂ ਵਾਲੇ ਪ੍ਰਸ਼ਨ) 4x5 = 20

5. (A) ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦਿਓ। ਹਰੇਕ ਪ੍ਰਸ਼ਨ ਦਾ ਉੱਤਰ 100-150 ਸ਼ਬਦਾਂ ਵਿੱਚ ਦਿਓ:

  1. ਸਿੰਧੂ ਘਾਟੀ ਸੱਭਿਅਤਾ ਦੇ ਧਰਮ, ਕਲਾ, ਮੋਹਰਾਂ ਅਤੇ ਲਿਪੀ ਬਾਰੇ ਤੁਸੀਂ ਕੀ ਜਾਣਦੇ ਹੋ?
  2. ਗੁਪਤਕਾਲ ਨੂੰ ਪ੍ਰਾਚੀਨ ਭਾਰਤ ਦਾ ਸੁਨਹਿਰੀ ਯੁੱਗ ਕਿਉਂ ਕਿਹਾ ਜਾਂਦਾ ਹੈ?
  3. ਵਿਜੈਨਗਰ ਰਾਜ ਦੀ ਪ੍ਰਸ਼ਾਸਨਿਕ ਵਿਵਸਥਾ ਦਾ ਵਰਣਨ ਕਰੋ।
  4. 1699 ਈ. ਵਿੱਚ ਖਾਲਸਾ ਪੰਥ ਦੀ ਸਥਾਪਨਾ ਕਿਹੜੇ ਕਾਰਨਾਂ ਕਰਕੇ ਕੀਤੀ ਗਈ? ਇਸ ਦਾ ਮਹੱਤਵ ਵੀ ਦੱਸੋ।

5. (B) ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦਿਓ। ਹਰੇਕ ਪ੍ਰਸ਼ਨ ਦਾ ਉੱਤਰ 100-150 ਸ਼ਬਦਾਂ ਵਿੱਚ ਦਿਓ:

  1. ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਦੀ ਉਤਪੱਤੀ ਅਤੇ ਉਦੇਸ਼ ਦੀ ਜਾਣਕਾਰੀ ਦਿਓ।
  2. ਜ਼ਕਰੀਆ ਖਾਂ ਨੇ ਸਿੱਖਾਂ ਦਾ ਦਮਨ ਕਰਨ ਲਈ ਕੀ-ਕੀ ਯਤਨ ਕੀਤੇ?
  3. 1947 ਈ. ਵਿੱਚ ਭਾਰਤ ਦੀ ਵੰਡ ਕਿਨ੍ਹਾਂ ਹਾਲਤਾਂ ਵਿੱਚ ਹੋਈ?
  4. ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਉੱਤੇ ਸੰਖੇਪ ਨੋਟ ਲਿਖੋ।

ਭਾਗ - ਕ (ਮਾਨਚਿੱਤਰ ਸੰਬੰਧੀ ਪ੍ਰਸ਼ਨ) 15 Marks

6. ਨਕਸ਼ੇ ਸੰਬੰਧੀ ਪ੍ਰਸ਼ਨ (ਕੋਈ ਇੱਕ ਹੱਲ ਕਰੋ):

  • (i) ਭਾਰਤ ਦੇ ਨਕਸ਼ੇ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਨਾਲ ਸਬੰਧਤ ਕੋਈ ਪੰਜ ਸਥਾਨ ਦਰਸਾਓ। ਇਨ੍ਹਾਂ ਸਥਾਨਾਂ ਦੀ ਵਿਆਖਿਆ ਵੀ ਕਰੋ (20-25 ਸ਼ਬਦਾਂ ਵਿੱਚ)।
  • ਜਾਂ (OR)

  • (ii) ਭਾਰਤ ਦੇ ਨਕਸ਼ੇ ਵਿੱਚ ਪ੍ਰਾਚੀਨ ਭਾਰਤ ਦੇ ਕੋਈ ਪੰਜ ਮਹੱਤਵਪੂਰਨ ਇਤਿਹਾਸਕ ਸਥਾਨ ਦਰਸਾਓ। ਇਨ੍ਹਾਂ ਸਥਾਨਾਂ ਦੀ ਵਿਆਖਿਆ ਵੀ ਕਰੋ।
```

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends